ੴ

ਸਿੱਖਬਾਣੀ · SikhBani

Ang 944

Sri Guru Granth Sahib · Raag Raamkalee · 5 shabads, 46 lines
Translations
Shabad Guru Nanak Dev Ji Raag Raamkalee continued from Ang 943

ਗੁਪਤੀ ਬਾਣੀ; ਪਰਗਟੁ ਹੋਇ ॥

gupatee baanee; paragatt hoe |

Sant Singh KhalsaThe hidden Bani of the Word is revealed.
Manmohan SinghThe one, unto whom the Unmanifest Gurbani becomes manifest,
Manmohan Singh (Punjabi)ਜਿਸ ਮਨੁਸ਼ ਤੇ ਗ਼ੈਬੀ ਗੁਰਬਾਣੀ ਸਪਸ਼ਟ ਹੋ ਜਾਂਦੀ ਹੈ,
Fareedkot Teeka(ਗੁਪਤੀ) ਛੁਪੀ ਹੋਈ ਜੋ ਚੇਤਨ ਸਤਾ ਹੈ, ਸੋ ਗੁਰ ਬਾਣੀ ਕਰ ਜਿਸ ਕੋ ਪ੍ਰਗਟ ਹੋਤੀ ਹੈ॥
Prof. Sahib Singh(ਇਸ ਤਰ੍ਹਾਂ ਜਿਸ ਮਨੁੱਖ ਦੇ ਅੰਦਰ ਉਹ) ਲੁਕਵੀਂ (ਰੱਬੀ ਜੀਵਨ ਦੀ) ਰੌ ਪਰਗਟ ਹੁੰਦੀ ਹੈ (ਭਾਵ, ਜਿਸ ਨੂੰ ਉਹ ਆਪਣੇ ਅੰਗ-ਸੰਗ ਤੇ ਸਭ ਵਿਚ ਵਿਆਪਕ ਦਿੱਸ ਪੈਂਦਾ ਹੈ),

ਪਦ ਅਰਥ ਗੁਪਤੀ ਬਾਣੀ = ਲੁਕਵੀਂ ਰੌ।

SikhNet (Spanish)El Bani oculto de la Palabra es revelado,

ਨਾਨਕ; ਪਰਖਿ ਲਏ ਸਚੁ ਸੋਇ ॥੫੩॥

naanak; parakh le sach soe |53|

Sant Singh KhalsaO Nanak, the True Lord is revealed and known. ||53||
Manmohan Singhcomes to know the True Lord, O Nanak.
Manmohan Singh (Punjabi)ਉਹ ਸੱਚੇ ਸੁਆਮੀ ਨੂੰ ਜਾਣ ਲੈਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪੁਰਸ (ਸਚੁ) ਵਾਹਿਗੁਰੂ ਕੋ (ਪਰਖਿ) ਜਾਨ ਲੇਤਾ ਹੈ॥੫੩॥☬ਸਿਧਾਂਤ ਕਹਿਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਉਸ ਸੱਚੇ ਪ੍ਰਭੂ (ਦੇ ਨਾਮ-ਰੂਪ ਸਉਦੇ) ਦੀ ਕਦਰ ਸਮਝ ਲੈਂਦਾ ਹੈ ॥੫੩॥

ਪਦ ਅਰਥ ਸੋਇ = ਉਹ ਮਨੁੱਖ ॥੫੩॥

* ਨੋਟ: ਦੂਜੀ ਤੁਕ ਦਾ ਲਫ਼ਜ਼ 'ਤਹ' ਦੱਸਦਾ ਹੈ ਕਿ ਪਹਿਲੀ ਤੁਕ ਨਾਲ ਲਫ਼ਜ਼ 'ਜਹ' ਵਰਤਣਾ ਹੈ।

SikhNet (Spanish)oh, dice Nanak, el Señor Verdadero es revelado y conocido.(53)

ਸਹਜ ਭਾਇ ਮਿਲੀਐ; ਸੁਖੁ ਹੋਵੈ ॥

sehaj bhaae mileeai; sukh hovai |

Sant Singh KhalsaMeeting with the Lord through intuition and love, peace is found.
Manmohan SinghMeeting with the Lord all-too-spontaneously, peace is procured.
Manmohan Singh (Punjabi)ਸੁਤੇ ਸਿੱਧ ਹੀ ਸੁਆਮੀ ਨਾਲ ਮਿਲਣ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
Fareedkot Teekaਜੋ (ਸਹਜ ਭਾਇ) ਸਾਂਤਿ ਸੁਭਾਇ ਮੇਂ ਮਿਲੀਐ ਤੌ ਸੁਖ ਹੋਤਾ ਹੈ॥
Prof. Sahib Singhਜੇ ਅਡੋਲਤਾ ਵਿਚ ਰਹਿ ਕੇ (ਪ੍ਰਭੂ ਨੂੰ) ਮਿਲੀਏ ਤਾਂ (ਪੂਰਨ) ਸੁਖ ਹੁੰਦਾ ਹੈ।

ਪਦ ਅਰਥ ਸਹਜ ਭਾਇ = ਸੁਤੇ ਹੀ, ਸਹਿਜ ਅਵਸਥਾ ਦੇ ਭਾਵ ਵਿਚ, ਅਡੋਲਤਾ ਵਿਚ ਅੱਪੜ ਕੇ।

SikhNet (Spanish)Conociendo al Señor con intuición y amor, la Paz es encontrada,

ਗੁਰਮੁਖਿ ਜਾਗੈ; ਨੀਦ. ਨ ਸੋਵੈ ॥

guramukh jaagai; need. na sovai |

Sant Singh KhalsaThe Gurmukh remains awake and aware; he does not fall sleep.
Manmohan SinghThe God-conscious being remains wakeful and slumbers not in sleep.
Manmohan Singh (Punjabi)ਵਾਹਿਗੁਰੂ ਨੂੰ ਜਾਣਨ ਵਾਲਾ ਬੰਦਾ ਜਾਗਦਾ ਰਹਿੰਦਾ ਹੈ ਅਤੇ ਨੀਂਦਰ ਅੰਦਰ ਘੁਰਾੜੇ ਨਹੀਂ ਮਾਰਦਾ।
Fareedkot Teekaਜੋ ਗੁਰਮੁਖ ਜਾਗੇ ਹੈਂ, ਸੋ ਅਵਿਦ੍ਯਾ ਨੀਂਦ ਮੇਂ ਨਹੀਂ ਸੋਵਤੇ ਹੈਂ॥
Prof. Sahib Singhਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੁਚੇਤ ਰਹਿੰਦਾ ਹੈ (ਮਾਇਆ ਦੀ) ਨੀਂਦਰ ਵਿਚ ਨਹੀਂ ਸਉਂਦਾ।
SikhNet (Spanish)el Gurmukj permanece despierto, alerta y sin caer en el sueño.

ਸੁੰਨ ਸਬਦੁ; ਅਪਰੰਪਰਿ ਧਾਰੈ ॥

sun sabad; aparanpar dhaarai |

Sant Singh KhalsaHe enshrines the unlimited, absolute Shabad deep within.
Manmohan SinghThe lllimitable Lord-Master, he enshrines within his mind.
Manmohan Singh (Punjabi)ਹਦ ਬੰਨਾ-ਰਹਿਤ ਸੁਆਮੀ ਮਾਲਕ ਨੂੰ ਉਹ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ!
Fareedkot Teeka(ਸੁੰਨ) ਅਫੁਰ ਜੋ (ਅਪਰੰਪਰਿ) ਪ੍ਰਮਾਤਮਾਂ ਹੈ ਤਿਸ ਕੋ ਗੁਰ ਉਪਦੇਸ ਕਰ ਕੇ ਜੋ ਧਾਰਤੇ ਹੈਂ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਸ ਨੂੰ ਬੇਅੰਤ ਪ੍ਰਭੂ ਵਿਚ ਟਿਕਾਈ ਰੱਖਦੀ ਹੈ।

ਪਦ ਅਰਥ ਸੁੰਨ ਸਬਦੁ = ਨਿਰਗੁਣ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਅਪਰੰਪਰਿ = ਅਪਰੰਪਰ ਵਿਚ, ਬੇਅੰਤ ਪ੍ਰਭੂ ਵਿਚ।

SikhNet (Spanish)Él enaltece el Ilimitado y Absoluto Shabd en lo profundo de su ser.

ਕਹਤੇ ਮੁਕਤੁ; ਸਬਦਿ ਨਿਸਤਾਰੈ ॥

kahate mukat; sabad nisataarai |

Sant Singh KhalsaChanting the Shabad, he is liberated, and saves others as well.
Manmohan SinghUttering the Name he is emancipated and by his instruction, he saves others.
Manmohan Singh (Punjabi)ਨਾਮ ਦਾ ਉਚਾਰਨ ਕਰਨ ਦੁਆਰਾ ਉਸ ਦੀ ਕਲਿਆਣ ਹੋ ਜਾਂਦੀ ਹੈ ਤੇ ਆਪਣੇ ਉਪਦੇਸ਼ ਦੁਆਰਾ ਉਹ ਹੋਰਨਾਂ ਨੂੰ ਤਾਰ ਦਿੰਦਾ ਹੈ।
Fareedkot Teekaਸੋ ਆਪ ਤੋ ਮੁਕਤਿ ਹੈਂ ਅਰ ਜਿਨ ਕੋ ਉਪਦੇਸ ਕਰਤੇ ਹੈਂ ਤਿਨ ਕੋ ਭੀ ਤਾਰ ਲੇਤੇ ਹੈਂ॥
Prof. Sahib Singh(ਇਸ ਬਾਣੀ ਨੂੰ) ਉਚਾਰ ਉਚਾਰ ਕੇ ਗੁਰਮੁਖ ਹਉਮੈ ਤੋਂ ਸੁਤੰਤਰ ਹੋ ਜਾਂਦਾ ਹੈ ਤੇ (ਹੋਰਨਾਂ ਨੂੰ) ਇਸ ਸ਼ਬਦ ਦੀ ਰਾਹੀਂ ਮੁਕਤ ਕਰਾਂਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Cantado el Shabd, es liberado y salva a otros también.

ਗੁਰ ਕੀ ਦੀਖਿਆ; ਸੇ ਸਚਿ ਰਾਤੇ ॥

gur kee deekhiaa; se sach raate |

Sant Singh KhalsaThose who practice the Guru's Teachings are attuned to the Truth.
Manmohan SinghThey, who act on the Guru's instruction, are imbued with the True Name.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ ਉਹ ਸੱਚੇ ਨਾਮ ਨਾਲ ਰੰਗੇ ਜਾਂਦੇ ਹਨ।
Fareedkot Teekaਜੋ ਤਿਨ ਗੁਰੋਂ ਕੀ ਦੀਖਿਆ ਕਰ ਸਚ ਮੇਂ ਰਾਤੇ ਹੈਂ॥
Prof. Sahib Singhਜਿਨ੍ਹਾਂ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਉਹ ਸੱਚੇ ਪ੍ਰਭੂ ਵਿਚ ਰੰਗੇ ਗਏ ਹਨ।

ਪਦ ਅਰਥ ਦੀਖਿਆ = ਉਹ ਸਿੱਖਿਆ ਜਿਸ ਨਾਲ ਸਿੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ।

SikhNet (Spanish)Quienes practican las Enseñanzas del Guru, viven entonados en la Verdad.

ਨਾਨਕ. ਆਪੁ ਗਵਾਇ; ਮਿਲਣ. ਨਹੀ ਭ੍ਰਾਤੇ ॥੫੪॥

naanak. aap gavaae; milan. nahee bhraate |54|

Sant Singh KhalsaO Nanak, those who eradicate their self-conceit meet with the Lord; they do not remain separated by doubt. ||54||
Manmohan SinghNanak, they who eradicate their self-conceit, meet the Lord and remain not separate.
Manmohan Singh (Punjabi)ਨਾਨਕ, ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਲੈਂਦੇ ਹਨ, ਉਹ ਸਾਈਂ ਨੂੰ ਮਿਲ ਪੈਂਦੇ ਹਨ ਅਤੇ ਵੱਖਰੇ ਨਹੀਂ ਰਹਿੰਦੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਨੇ ਆਪਾ ਭਾਵ ਗਵਾਇਆ ਹੈ, ਭਾਵ ਨਿਰਹੰਕਾਰ ਹੂਏ ਹੈਂ। ਇਸੀ ਤੇ ਤਿਨ ਕੇ ਮਿਲਨੇ ਮੇਂ ਭ੍ਰਾਂਤੀ ਨਹੀਂ ਹੈ, ਭਾਵ ਵਹੁ ਵਾਹਿਗੁਰੂ ਮੇਂ ਅਭੇਦ ਹੂਏ ਹੈਂ॥੫੪॥
Prof. Sahib Singhਹੇ ਨਾਨਕ! ਆਪਾ-ਭਾਵ ਮਿਟਾ ਕੇ ਉਹਨਾਂ ਦਾ ਮੇਲ (ਪ੍ਰਭੂ ਨਾਲ) ਹੋ ਜਾਂਦਾ ਹੈ, (ਮਨ ਦੀ) ਭਟਕਣਾ ਮਿਟ ਜਾਂਦੀ ਹੈ ॥੫੪॥

ਪਦ ਅਰਥ ਭ੍ਰਾਤੇ = ਭ੍ਰਾਂਤਿ, ਭਟਕਣਾ ॥੫੪॥

SikhNet (Spanish)Oh, dice Nanak, quienes erradican su engreimiento, encuentran al Señor y la duda no los separa más. (54)

Open this shabad (12 lines, Angs 943-944) →

Shabad Guru Nanak Dev Ji Raag Raamkalee

ਕੁਬੁਧਿ ਚਵਾਵੈ; ਸੋ ਕਿਤੁ ਠਾਇ ॥

kubudh chavaavai; so kit tthaae |

Sant Singh Khalsa"Where is that place, where evil thoughts are destroyed?
Manmohan Singh(Ask the Yogis) Q. 64: Which is that place, where evil intellect is (destroyed or chewed)?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 64: ਉਹ ਕਿਹੜਾ ਅਸਥਾਨ ਹੈ ਜਿਥੇ ਖੋਟੀ ਮਤ ਨਾਸ ਹੋ ਜਾਂਦੀ ਹੈ?
Fareedkot Teekaਵਹੁ ਕੌਨਸਾ ਅਸਥਾਨ ਹੈਂ ਜਹਾਂ-ਕਬੁਧਿ ਕੋ (ਚਵਾਵੈ) ਉਠਾਵੇ, ਭਾਵ ਦੂਰ ਕਰੇ ੧?
Prof. Sahib Singh(ਪ੍ਰਸ਼ਨ:) ਇਹ ਗੱਲ ਕਿਸ ਥਾਂ ਤੇ ਹੋ ਸਕਦੀ ਹੈ ਕਿ ਮਨੁੱਖ ਆਪਣੀ ਭੈੜੀ ਮੱਤ ਦੂਰ ਕਰ ਲਏ?

ਪਦ ਅਰਥ ਚਵਾਵੈ = ਚੁਕਾ ਦੇਵੇ, ਦੂਰ ਕਰੇ। ਸੋ = ਇਹ ਗੱਲ। ਕਿਤੁ ਠਾਇ = ਕਿਸ ਥਾਂ ਤੇ?

SikhNet (Spanish)¿Dónde está ese lugar en donde los pensamientos malignos son destruidos?

ਕਿਉ ਤਤੁ. ਨ ਬੂਝੈ; ਚੋਟਾ ਖਾਇ ॥

kiau tat. na boojhai; chottaa khaae |

Sant Singh KhalsaThe mortal does not understand the essence of reality; why must he suffer in pain?"
Manmohan SinghQ. 65: Without understanding the quintessence, why does the mortal bear blows?
Manmohan Singh (Punjabi)ਪ੍ਰ. 65: ਅਸਲੀਅਤ ਨੂੰ ਸਮਝੇ ਬਗ਼ੈਰ ਆਦਮੀ ਕਿਉਂ ਸੱਟਾਂ ਸਹਾਰਦਾ ਹੈ?
Fareedkot Teekaਅਰ ਤਤ ਬ੍ਰਹਮ ਕੋ ਕਿਉਂ ਨਹੀਂ ਬੂਝਤਾ ਔ ਜਮ ਕੀ ਚੋਟਾਂ ਖਾਵਤਾ ਹੈ ੨?
Prof. Sahib Singhਮਨੁੱਖ ਕਿਉਂ ਅਸਲੀਅਤ ਨਹੀਂ ਸਮਝਦਾ ਤੇ ਦੁਖੀ ਹੁੰਦਾ ਹੈ,
SikhNet (Spanish)El mortal no entiende la Esencia de la Realidad, ¿Por qué debe sufrir dolor?

ਜਮ ਦਰਿ ਬਾਧੇ; ਕੋਇ. ਨ ਰਾਖੈ ॥

jam dar baadhe; koe. na raakhai |

Sant Singh KhalsaNo one can save one who is tied up at Death's door.
Manmohan Singh(Answers the Guru) No one can rescue the mortal who is bound at death's door.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉਹ ਪ੍ਰਾਨੀ ਨੂੰ ਕੋਈ ਭੀ ਬਚਾ ਨਹੀਂ ਸਕਦਾ, ਜੋ ਮੌਤ ਦੇ ਬੂਹੇ ਤੇ ਨਰੜਿਆ ਹੋਇਆ ਹੈ।
Fareedkot Teekaਅਰ ਜਮ ਦੁਆਰੇ ਬਾਂਧੇ ਹੂਏ ਜੀਵ ਕੀ ਕੋਈ ਰਖ੍ਯਾ ਨਹੀਂ ਕਰਤਾ, ਤਿਸ ਕੀ ਰਖ੍ਯਾ ਕੈਸੇ ਹੋਇ ੩?
Prof. Sahib Singhਜਮ ਦੇ ਦਰ ਤੇ ਬੱਧੇ ਹੋਏ ਦੀ ਕੋਈ ਸਹੈਤਾ ਨਹੀਂ ਕਰ ਸਕਦਾ,

ਪਦ ਅਰਥ ਦਰਿ = ਦਰ ਤੇ।

SikhNet (Spanish)Atado a la puerta de la muerte, nadie lo puede salvar o ayudar,

ਬਿਨੁ ਸਬਦੈ; ਨਾਹੀ ਪਤਿ ਸਾਖੈ ॥

bin sabadai; naahee pat saakhai |

Sant Singh KhalsaWithout the Shabad, no one has any credit or honor.
Manmohan SinghWithout the Name, one has no honour and credit.
Manmohan Singh (Punjabi)ਨਾਮ ਦੇ ਬਾਝੋਂ ਇਨਸਾਨ ਦੀ ਕੋਈ ਇੱਜ਼ਤ ਅਤੇ ਇਤਬਾਰ ਨਹੀਂ।
Fareedkot Teeka(ਬਿਨੁ ਸਬਦੈ) ਗੁਰਉਪਦੇਸ ਸੇ ਬਿਨਾ (ਪਤਿ) ਪ੍ਰਤਿਸ੍ਟਾ ਈਹਾਂ ਅਰੁ ਪ੍ਰਲੋਕ ਮੇਂ ਸਾਖੈ ਪਤਿ ਨਹੀਂ ਹੈ, ਸੋ ਕੈਸੇ ਹੋਇ ੪?
Prof. Sahib Singhਸਤਿਗੁਰੂ ਦੇ ਸ਼ਬਦ ਤੋਂ ਬਿਨਾ ਇਸ ਦੀ ਕਿਤੇ ਇੱਜ਼ਤ ਨਹੀਂ, ਇਤਬਾਰ ਨਹੀਂ (ਭਾਵ, ਗੁਰੂ ਦੇ ਸ਼ਬਦ ਅਨੁਸਾਰ ਨਾਹ ਤੁਰਨ ਕਰਕੇ ਮਨੁੱਖ ਲੋਕਾਂ ਵਿਚ ਇੱਜ਼ਤ ਇਤਬਾਰ ਗਵਾ ਲੈਂਦਾ ਹੈ, ਦੁਨੀਆ ਦੀਆਂ ਮੌਜਾਂ ਵਿਚ ਫਸਿਆ ਹੋਣ ਕਰਕੇ ਮੌਤ ਤੋਂ ਭੀ ਹਰ ਵੇਲੇ ਡਰਦਾ ਹੈ ਇਹੋ ਜਿਹੀਆ ਸੱਟਾਂ ਸਦਾ ਖਾਂਦਾ ਰਹਿੰਦਾ ਹੈ, ਦੁਖੀ ਰਹਿੰਦਾ ਹੈ, ਫਿਰ ਭੀ ਅਸਲੀਅਤ ਨੂੰ ਸਮਝਦਾ ਨਹੀਂ। ਇਹ ਕਿਉਂ?)।

ਪਦ ਅਰਥ ਪਤਿ ਸਾਖ = ਇੱਜ਼ਤ ਤੇ ਇਤਬਾਰ।

SikhNet (Spanish)y sin el Shabd, nadie logra tener crédito ni honor.

ਕਿਉ ਕਰਿ ਬੂਝੈ; ਪਾਵੈ ਪਾਰੁ ॥

kiau kar boojhai; paavai paar |

Sant Singh Khalsa"How can one obtain understanding and cross over?"
Manmohan Singh(Ask the Yogis) Q. 66: How can one obtain understanding and swim across?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 66: ਬੰਦਾ ਕਿਸ ਤਰ੍ਹਾਂ ਸਮਝ ਪ੍ਰਾਪਤ ਕਰ ਕੇ ਤਰ ਸਕਦਾ ਹੈ?
Fareedkot Teekaਕਿਸ ਪ੍ਰਕਾਰ ਪਰਮੇਸ੍ਵਰ ਕੋ ਬੂਝੈ ਜਿਸ ਤੇ ਸੰਸਾਰ ਕੇ ਪਾਰ ਕੋ ਪਾਇ ਲੇਵੈ?
Prof. Sahib Singhਇਹ ਕਿਵੇਂ ਸਮਝੇ ਤੇ ('ਦੁੱਤਰ ਸਾਗਰ' ਦੇ) ਪਾਰਲੇ ਕੰਢੇ ਲੱਗੇ?

ਪਦ ਅਰਥ ਪਾਰੁ = ਪਾਰਲਾ ਬੰਨਾ।

SikhNet (Spanish)¿Cómo puede uno saber y ser cargado a través?

ਨਾਨਕ; ਮਨਮੁਖਿ. ਨ ਬੁਝੈ, ਗਵਾਰੁ ॥੫੫॥

naanak; manamukh. na bujhai, gavaar |55|

Sant Singh KhalsaO Nanak, the foolish self-willed manmukh does not understand. ||55||
Manmohan Singh(Guru answers) The ignorant egocentric obtains not understanding, O Nanak.
Manmohan Singh (Punjabi)(ਗੁਰੂ ਜੀ ਜਵਾਬ ਦਿੰਦੇ ਹਨ) ਆਪ ਹੁਦਰੇ ਮੂਰਖ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ, ਹੇ ਨਾਨਕ!
Fareedkot Teekaਸਿਧ ਕਹਿਤੇ ਹੈਂ: ਹੇ ਨਾਨਕ ਜੀ! ਮੂਰਖੁ ਮਨਮੁਖਤਾ ਕਰ ਕੇ ਜੋ ਹਰੀ ਕੋ ਨਹੀਂ ਸਮਝਤਾ ਹੈ॥੫੫॥☬ਉਤ੍ਰ:
Prof. Sahib Singhਹੇ ਨਾਨਕ! ਮਨਮੁਖ ਮੂਰਖ ਸਮਝਦਾ ਨਹੀਂ ॥੫੫॥
SikhNet (Spanish)Dice Nanak, el tonto y arrogante Manmukj, no entiende nada.(55)

ਕੁਬੁਧਿ ਮਿਟੈ; ਗੁਰਸਬਦੁ ਬੀਚਾਰਿ ॥

kubudh mittai; gurasabad beechaar |

Sant Singh KhalsaEvil thoughts are erased, contemplating the Word of the Guru's Shabad.
Manmohan SinghA. 64: The evil intellect is destroyed at the Guru's place by reflecting on the Name.
Manmohan Singh (Punjabi)ਉ. 64: ਮੰਦੀ ਮੱਤ ਗੁਰਾਂ ਦੇ ਅਸਥਾਨ ਉਤੇ ਨਾਮ ਚਿੰਤਨ ਕਰਨ ਦੁਆਰਾ, ਨਾਸ ਹੋ ਜਾਂਦੀ ਹੈ।
Fareedkot Teekaਗੁਰ ਸਬਦ ਕੇ ਬੀਚਾਰ ਕਰ ਕੁਬੁਧਿ ਮਿਟ ਜਾਤੀ ਹੈ ੧॥
Prof. Sahib Singh(ਉੱਤਰ:) ਸਤਿਗੁਰੂ ਦਾ ਸ਼ਬਦ ਵੀਚਾਰਿਆਂ ਭੈੜੀ ਮਤ ਦੂਰ ਹੁੰਦੀ ਹੈ।
SikhNet (Spanish)Cuando uno reflexiona en la Palabra del Shabd del Guru, los pensamientos malvados son borrados.

ਸਤਿਗੁਰੁ ਭੇਟੈ; ਮੋਖ ਦੁਆਰ ॥

satigur bhettai; mokh duaar |

Sant Singh KhalsaMeeting with the True Guru, the door of liberation is found.
Manmohan SinghA. 66: Meeting with the True Guru, one obtains understanding swims across and attains the door of salvation.
Manmohan Singh (Punjabi)ਉ. 66: ਸੱਚੇ ਗੁਰਾਂ ਨਾਲ ਮਿਲ ਕੇ ਬੰਦੇ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ। ਉਹ ਤਰ ਜਾਂਦਾ ਹੈ ਤੇ ਮੁਕਤੀ ਦਾ ਦਰ ਪਾ ਲੈਂਦਾ ਹੈ।
Fareedkot Teekaਅਰ ਜਬ ਸਤਗੁਰੋਂ ਸੇ (ਭੇਟੈ) ਮਿਲੈ ਤਬ (ਮੋਖ ਦੁਆਰਿ) ਗ੍ਯਾਨ ਕੋ ਪਾਵੈ॥
Prof. Sahib Singhਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਇਸ ਭੈੜੀ ਮਤ ਤੋਂ ਖ਼ਲਾਸੀ ਦਾ ਰਾਹ ਲੱਭ ਪੈਂਦਾ ਹੈ।

ਪਦ ਅਰਥ ਭੇਟੈ = ਮਿਲੈ।

SikhNet (Spanish)Cuando uno conoce al Guru, uno obtiene la Puerta de la Salvación.

ਤਤੁ. ਨ ਚੀਨੈ; ਮਨਮੁਖੁ ਜਲਿ ਜਾਇ ॥

tat. na cheenai; manamukh jal jaae |

Sant Singh KhalsaThe self-willed manmukh does not understand the essence of reality, and is burnt to ashes.
Manmohan SinghA. 65: Becoming mind-ward one understands not quintessence, and is burnt to ashes,
Manmohan Singh (Punjabi)ਉ. 65: ਮਨ-ਅਨੁਸਾਰੀ (ਮਨਮੁੱਖ) ਹੋ, ਬੰਦਾ ਅਸਲੀਅਤ ਨੂੰ ਨਹੀਂ ਸਮਝਦਾ ਅਤੇ ਸੜ ਕੇ ਸੁਆਹ ਥੀ ਵੰਝਦਾ ਹੈ,
Fareedkot Teekaਅਰ ਤੱਤ ਕੋ ਜੋ ਨਹੀਂ ਜਾਨਤਾ ਇਸ ਕਰ ਕੇ ਮਨਮੁਖ ਜਲ ਜਾਤਾ, ਭਾਵ ਦੁਖੀ ਹੋਤਾ ਹੈ; ਭਾਵ ਤਬ ਤਤ ਕੋ ਜਾਣ ਲੇਤਾ ਹੈ ਫੇਰ ਚੋਟਾਂ ਨਹੀਂ ਖਾਤਾ ਭਾਵ ਦੁਖ ਨਹੀਂ ਪਾਵਤਾ ਹੈ
Prof. Sahib Singh(ਪਰ) ਜੋ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹ ਅਸਲੀਅਤ ਨਹੀਂ ਪਛਾਣਦਾ, (ਵਿਕਾਰਾਂ ਵਿਚ) ਸੜਦਾ ਰਹਿੰਦਾ ਹੈ,
SikhNet (Spanish)El tonto y soberbio Manmukj, no conoce la Esencia de la Realidad y es convertido en cenizas.

ਦੁਰਮਤਿ ਵਿਛੁੜਿ; ਚੋਟਾ ਖਾਇ ॥

duramat vichhurr; chottaa khaae |

Sant Singh KhalsaHis evil-mindedness separates him from the Lord, and he suffers.
Manmohan Singhthrough evil-intellect is separated from God and bears the blows.
Manmohan Singh (Punjabi)ਮੰਦੀ ਅਕਲ ਰਾਹੀਂ ਹਰੀ ਨਾਲੋਂ ਜੁਦਾ ਹੋ ਜਾਂਦਾ ਹੈ ਅਤੇ ਚੋਟਾਂ ਖਾਂਦਾ ਹੈ।
Fareedkot Teekaਅਰ ਖੋਟੀ ਮਤ ਕਰ ਕੇ ਵਿਛੜਾ ਹੂਆ ਜਮ ਕੀਆਂ ਚੋਟਾਂ ਖਾਤਾ ਹੈ॥
Prof. Sahib Singhਦੁਰਮੱਤ ਦੇ ਕਾਰਨ (ਪ੍ਰਭੂ ਤੋਂ) ਵਿਛੁੜ ਕੇ ਦੁਖੀ ਹੁੰਦਾ ਹੈ।

ਪਦ ਅਰਥ ਦੁਰਮਤਿ = ਭੈੜੀ ਅਕਲ ਦੇ ਕਾਰਨ। ਚੋਟਾ ਖਾਇ = ਮਾਰ ਖਾਂਦਾ ਹੈ, ਦੁਖੀ ਹੁੰਦਾ ਹੈ।

SikhNet (Spanish)Desviado por la mente maligna, sólo encuentra sufrimiento.

ਮਾਨੈ ਹੁਕਮੁ; ਸਭੇ ਗੁਣ ਗਿਆਨ ॥

maanai hukam; sabhe gun giaan |

Sant Singh KhalsaAccepting the Hukam of the Lord's Command, he is blessed with all virtues and spiritual wisdom.
Manmohan SinghSubmitting to the Lord's will, the mortal is blessed with all virtues and gnosis,
Manmohan Singh (Punjabi)ਸਾਹਿਬ ਦੀ ਰਜ਼ਾ ਕਬੂਲ ਕਰਨ ਦੁਆਰਾ ਪ੍ਰਾਨੀ ਨੂੰ ਸਮੂਹ ਨੇਕੀਆਂ ਅਤੇ ਬ੍ਰਹਮ ਬੋਧ ਦੀ ਦਾਤ ਮਿਲਦੀ ਹੈ,
Fareedkot Teekaਜਬ ਕਰਤਾ ਪੁਰਖ ਕਾ ਹੁਕਮ ਮਾਨੇ ਤਬ ਸਭ ਪ੍ਰਕਾਰ ਕੇ ਗੁਨ ਔ ਗਿਆਨ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਜੋ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ, ਉਸ ਵਿਚ ਸਾਰੇ ਗੁਣ ਆ ਜਾਂਦੇ ਹਨ, ਉਸ ਨੂੰ ਸਾਰੀ ਸੂਝ ਪ੍ਰਾਪਤ ਹੋ ਜਾਂਦੀ ਹੈ।
SikhNet (Spanish)Si uno se somete al Jukam del Mandato del Señor, obtiene Sabiduría y Mérito,

ਨਾਨਕ; ਦਰਗਹ ਪਾਵੈ ਮਾਨੁ ॥੫੬॥

naanak; daragah paavai maan |56|

Sant Singh KhalsaO Nanak, he is honored in the Court of the Lord. ||56||
Manmohan Singhand he obtains honour in the Lord's court.
Manmohan Singh (Punjabi)ਅਤੇ ਉਹ ਸਾਈਂ ਦੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ।
Fareedkot Teekaਅਰ ਜਬ ਗ੍ਯਾਨ ਕੀ ਪ੍ਰਾਪਤੀ ਹੂਈ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਬ ਵਹੁ ਦਰਗਾਹ ਮੇਂ (ਮਾਨੁ) ਪਤਿਸਟਾ ਪਾਵਤਾ ਹੈ, ਭਾਵ ਜਮ ਸੇ ਰਖ੍ਯਾ ਹੋਤੀ ਹੈ॥੫੬॥
Prof. Sahib Singhਹੇ ਨਾਨਕ!ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੫੬॥
SikhNet (Spanish)es honrado en la Corte de Dios.(56)

Open this shabad →

Shabad Guru Nanak Dev Ji Raag Raamkalee

ਸਾਚੁ ਵਖਰੁ ਧਨੁ; ਪਲੈ ਹੋਇ ॥

saach vakhar dhan; palai hoe |

Sant Singh KhalsaOne who possesses the merchandise, the wealth of the True Name,
Manmohan SinghHe, who possesses the Merchandise and wealth of he True Name,
Manmohan Singh (Punjabi)ਜਿਸ ਦੇ ਕੋਲ ਸੱਚੇ ਨਾਮ ਦਾ ਸੌਦਾ ਸੂਤ ਅਤੇ ਪਰਦਾਰਥ ਹੈ,
Fareedkot Teekaਸੱਚ ਨਾਮ ਕਾ ਸੌਦਾ ਔ ਸਰਦਾ ਰੂਪ ਧਨ ਜਿਸ ਕੇ (ਪਲੈ) ਲੜ, ਭਾਵ ਅੰਤਸਕਰਨ ਮੇਂ ਹੋਵੈ॥
Prof. Sahib Singhਜਿਸ ਮਨੁੱਖ ਨੇ ਸੱਚਾ ਸਉਦਾ ਨਾਮ-ਧਨ ਖੱਟਿਆ ਹੈ,

ਪਦ ਅਰਥ ਪਲੈ ਹੋਇ = ਹਾਸਲ ਕੀਤਾ ਹੋਵੇ।

SikhNet (Spanish)Quien posee la Mercancía, la Riqueza del Nombre Verdadero,

ਆਪਿ ਤਰੈ; ਤਾਰੇ ਭੀ ਸੋਇ ॥

aap tarai; taare bhee soe |

Sant Singh Khalsacrosses over, and carries others across with him as well.
Manmohan Singhsaves Himself and saves others, as well.
Manmohan Singh (Punjabi)ਉਹ ਖ਼ੁਦ ਪਾਰ ਉਤਾਰਾ ਕਰ ਜਾਂਦਾ ਹੈ ਅਤੇ ਹੋਰਨਾਂ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਸੋ ਆਪ ਤੌ ਤਰੇ ਹੀ ਹੈ ਪਰੰਤੂ ਜਗ੍ਯਾਸੀ ਕੌ ਭੀ ਤਾਰਤੇ ਹੈਂ॥
Prof. Sahib Singhਉਹ ਆਪ ('ਦੁੱਤਰ ਸਾਗਰ' ਤੋਂ) ਤਰਦਾ ਹੈ ਤੇ (ਹੋਰਨਾਂ ਨੂੰ) ਤਾਰਦਾ ਹੈ।

ਪਦ ਅਰਥ ਸੋਇ = ਉਹ ਮਨੁੱਖ।

SikhNet (Spanish)Cruza a través y carga a otros consigo también

ਸਹਜਿ ਰਤਾ; ਬੂਝੈ ਪਤਿ ਹੋਇ ॥

sehaj rataa; boojhai pat hoe |

Sant Singh KhalsaOne who intuitively understands, and is attuned to the Lord, is honored.
Manmohan SinghHe, who knows and is imbued with the Lord, obtains honour.
Manmohan Singh (Punjabi)ਜੋ ਸੁਆਮੀ ਨੂੰ ਜਾਣਦਾ ਅਤੇ ਉਸ ਨਾਲ ਰੰਗੀਜਿਆ ਗਿਆ ਹੈ, ਉਹ ਇੱਜ਼ਤ ਆਬਰੂ ਪਾਉਂਦਾ ਹੈ।
Fareedkot Teekaਜੋ ਗੁਰ ਸਬਦ ਕੋ ਸਮਝਤਾ ਹੈ ਔ (ਸਹਜਿ) ਬ੍ਰਹਮ ਮੇਂ ਰਤਾ ਹੈ, ਉਸ ਕੋ ਲੋਕ ਪਰਲੋਕ ਮੇਂ (ਪਤਿ) ਪਤਿਸਟਾ ਹੋਤੀ ਹੈ॥
Prof. Sahib Singhਅਡੋਲ ਅਵਸਥਾ ਵਿਚ ਮਸਤ ਰਹਿ ਕੇ ਅਸਲੀਅਤ ਨੂੰ ਸਮਝਦਾ ਹੈ ਤੇ ਆਦਰ ਪਾਂਦਾ ਹੈ,

ਪਦ ਅਰਥ ਸਹਜਿ = ਸਹਿਜ ਵਿਚ, ਅਡੋਲਤਾ ਵਿਚ। ਪਤਿ = ਇੱਜ਼ਤ।

SikhNet (Spanish)Con Conocimiento y gozando de Tranquilidad, es honrado ese ser de valor inestimable.

ਤਾ ਕੀ ਕੀਮਤਿ; ਕਰੈ. ਨ ਕੋਇ ॥

taa kee keemat; karai. na koe |

Sant Singh KhalsaNo one can estimate his worth.
Manmohan SinghNo one can evaluate his worth.
Manmohan Singh (Punjabi)ਕੋਈ ਜਣਾ ਭੀ ਉਸ ਦਾ ਮੁੱਲ ਨਹੀਂ ਪਾ ਸਕਦਾ।
Fareedkot Teekaਪੁਨਾ ਤਿਸ ਕੀ ਕੀਮਤ ਕੋਈ ਨਹੀਂ ਕਰ ਸਕਤਾ, ਭਾਵ ਤਿਸ ਕੀ ਮਹਿਮਾਂ ਬਿਅੰਤ ਹੈ॥
Prof. Sahib Singhਅਜੇਹੇ ਮਨੁੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ।
SikhNet (Spanish)Ninguno puede estimar su palabra

ਜਹ ਦੇਖਾ; ਤਹ ਰਹਿਆ ਸਮਾਇ ॥

jeh dekhaa; teh rahiaa samaae |

Sant Singh KhalsaWherever I look, I see the Lord permeating and pervading.
Manmohan SinghWherever I see, there I see Him pervading.
Manmohan Singh (Punjabi)ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ ਉੱਥੇ ਮੈਂ ਉਸ ਨੂੰ ਵਿਆਪਕ ਵੇਖਦਾ ਹਾਂ।
Fareedkot Teekaਜਹਾਂ ਦੇਖਾ ਹੈ ਤਹਾਂ ਹੀ ਜਿਸ ਨੇ ਵਾਹਿਗੁਰੂ ਸਮਾਇ ਰਹਿਆ ਜਾਨਾ ਹੈ॥
Prof. Sahib Singhਉਹ ਜਿੱਧਰ ਤੱਕਦਾ ਹੈ ਉਧਰ ਪ੍ਰਭੂ ਹੀ ਪ੍ਰਭੂ ਉਸ ਨੂੰ ਵਿਆਪਕ ਦਿੱਸਦਾ ਹੈ
SikhNet (Spanish)A donde sea que uno voltea, sólo ve al Señor prevaleciendo y compenetrándolo todo.

ਨਾਨਕ. ਪਾਰਿ ਪਰੈ; ਸਚ ਭਾਇ ॥੫੭॥

naanak. paar parai; sach bhaae |57|

Sant Singh KhalsaO Nanak, through the Love of the True Lord, one crosses over. ||57||
Manmohan SinghNanak, through the Lord's true love one crosses the world-ocean.
Manmohan Singh (Punjabi)ਨਾਨਕ, ਪ੍ਰਭੂ ਦੇ ਸੱਚੇ ਪਿਆਰ ਦੇ ਰਾਹੀਂ ਇਨਸਾਨ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਸਚ ਭਾਇ) ਨਿਸਚੇ ਕਰ ਕੇ ਵਹੁ ਸੰਸਾਰ ਸੇ ਪਾਰ ਪੜਾ ਹੈ॥੫੭॥☬ਪ੍ਰਸ਼ਨ:
Prof. Sahib Singhਹੇ ਨਾਨਕ! ਸੱਚੇ ਦੀ ਰਜ਼ਾ ਵਿਚ ਰਹਿ ਕੇ ਉਹ ਮਨੁੱਖ ('ਦੁਤਰ ਸਾਗਰ' ਤੋਂ) ਪਾਰ ਲੰਘ ਜਾਂਦਾ ਹੈ ॥੫੭॥

ਪਦ ਅਰਥ ਸਚ ਭਾਇ = ਸੱਚ ਦੇ ਭਾਵ ਵਿਚ, ਸੱਚੇ ਪ੍ਰਭੂ ਦੇ ਅਨੁਸਾਰ ਹੋ ਕੇ, ਸੱਚੇ ਦੀ ਰਜ਼ਾ ਵਿਚ ਰਹਿ ਕੇ। {ਨੋਟ: ਪਉੜੀ ਨੰ: ੫੫ ਵਿਚ ਦੇ ਲਫ਼ਜ਼ 'ਪਾਰੁ' ਅਤੇ ਇਥੇ ਲਫ਼ਜ਼ 'ਪਾਰਿ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ। 'ਪਾਰੁ' ਹੈ 'ਨਾਂਵ' (ਪਾਰਲਾ ਕੰਢਾ) 'ਪਾਰਿ', ਹੈ 'ਕ੍ਰਿਆ ਵਿਸ਼ੇਸ਼ਣ' (ਪਾਰਲੇ ਕੰਢੇ)} ॥੫੭॥

SikhNet (Spanish)A través del Verdadero Amor de Dios, uno cruza hasta el otro lado.(57)

ਸੁ ਸਬਦ ਕਾ ਕਹਾ ਵਾਸੁ ਕਥੀਅਲੇ; ਜਿਤੁ ਤਰੀਐ ਭਵਜਲੁ ਸੰਸਾਰੋ ॥

su sabad kaa kahaa vaas katheeale; jit tareeai bhavajal sansaaro |

Sant Singh Khalsa"Where is the Shabad said to dwell? What will carry us across the terrifying world-ocean?
Manmohan Singh(Asks the Yogi) Q. 67: Where is said to be the abode of that Lord? Q. 68: What is that instruction, by which the terrible world ocean is ferried across?
Manmohan Singh (Punjabi)(ਯੋਗੀ ਪੁਛਦਾ ਹੈ) ਪ੍ਰ. 67: ਉਸ ਪ੍ਰਭੂ ਦਾ ਕਿੱਥੇ ਨਿਵਾਸ ਅਸਥਾਨ ਕਿਹਾ ਜਾਂਦਾ ਹੈ? ਪ੍ਰ. 68: ਉਹ ਕਿਹੜਾ ਉਪਦੇਸ਼ ਹੈ ਜਿਸ ਦੁਆਰਾ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ?
Fareedkot Teekaਉਸ (ਸਬਦ) ਬ੍ਰਹਮ ਕਾ ਕਹਾਂ ਬਾਸਾ ਕਹੀਤਾ ਹੈ ੧, ਅਰ ਜਿਸ ਕਰ ਸੰਸਾਰ ਸਮੁੰਦਰ ਸੇ ਤਰਿ ਜਾਵੀਏ ਸੋ ਉਪਦੇਸ ਕੌਨ ਹੈ ੨?
Prof. Sahib Singh(ਪ੍ਰਸ਼ਨ:) ਜਿਸ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ ਉਸ ਸ਼ਬਦ ਦਾ ਟਿਕਾਣਾ ਕਿੱਥੇ ਕਿਹਾ ਜਾ ਸਕਦਾ ਹੈ?

ਪਦ ਅਰਥ ਸੁ = ਉਸ। ਜਿਤੁ = ਜਿਸ (ਸ਼ਬਦ) ਦੀ ਰਾਹੀਂ। ਕਥੀਅਲੇ = ਕਿਹਾ ਜਾਏ।

SikhNet (Spanish)Dicen los Yoguis: ¿Dónde reside el Shabd con el Cuál podemos ser transportados a través del aterrador océano del mundo?

ਤ੍ਰੈ ਸਤ ਅੰਗੁਲ, ਵਾਈ ਕਹੀਐ; ਤਿਸੁ ਕਹੁ ਕਵਨੁ ਅਧਾਰੋ ॥

trai sat angul, vaaee kaheeai; tis kahu kavan adhaaro |

Sant Singh KhalsaThe breath, when exhaled, extends out ten finger lengths; what is the support of the breath?
Manmohan SinghQ69: The exhaled breath is said to go away there and seven fingers from nostrils. Say thou, what is the support of that breath?
Manmohan Singh (Punjabi)ਪ੍ਰ. 69: ਬਾਹਰ ਕੱਢਿਆ ਹੋਇਆ ਸੁਆਸ ਤਿੰਨ ਤੇ ਸਤ ਉਂਗਲਾਂ ਨਾਸਾਂ ਤੋਂ ਪਰੇ ਜਾਂਦਾ ਆਖਿਆ ਜਾਂਦਾ ਹੈ, ਤਾਂ ਤੂੰ ਦਸ ਉਸ ਸੁਆਸ ਦਾ ਕੀ ਆਸਰਾ ਹੈ?
Fareedkot Teeka(ਤ੍ਰੈ ਸਤ) ਤੀਨ ਅਰ ਸਾਤ ਦਸ ਅੰਗੁਲ ਜੋ ਪ੍ਰਾਣ ਪੌਣ ਨਾਸਕਾ ਤੇ ਬਾਹਰ ਜਾਤਾ ਕਹੀਤਾ ਹੈ ਤਿਸ ਪ੍ਰਾਣਾਂ ਕਾ ਅਧਾਰ ਕੌਣ ਹੈ ੩?
Prof. Sahib Singh'ਪ੍ਰਾਣ' (ਭਾਵ ਸੁਆਸ) ਨੂੰ ਦਸ-ਉਂਗਲ-ਪ੍ਰਮਾਣ ਕਹੀਦਾ ਹੈ ਦੱਸੋ, ਇਸ ਦਾ ਕੀਹ ਆਸਰਾ ਹੈ?

ਪਦ ਅਰਥ ਤ੍ਰੈ ਸਤ = ਤਿੰਨ ਤੇ ਸੱਤ, ਦਸ। ਵਾਈ = ਪ੍ਰਾਣ {ਨੋਟ: ਜੋਗੀਆਂ ਦੇ ਖ਼ਿਆਲ ਅਨੁਸਾਰ ਸਾਹ ਬਾਹਰ ਵਲ ਕੱਢਿਆਂ ਹਵਾ ਦਸ ਉਂਗਲ ਦੇ ਫ਼ਾਸਲੇ ਤਕ ਬਾਹਰ ਜਾਂਦੀ ਹੈ, ਫਿਰ ਸਾਹ ਅੰਦਰ ਵਲ ਖਿੱਚੀਦਾ ਹੈ}। ਤ੍ਰੈ ਸਤ ਅੰਗੁਲ ਵਾਈ = ਦਸ ਉਂਗਲ-ਪ੍ਰਮਾਣ ਪ੍ਰਾਣ। ਕਹੁ = ਦੱਸੋ। ਕਵਨੁ = ਕੀਹ?

SikhNet (Spanish)¿Qué soporta el aire que, exhalado, llega a una distancia de diez dedos? Eso que habla dentro de nosotros,

ਬੋਲੈ ਖੇਲੈ ਅਸਥਿਰੁ ਹੋਵੈ; ਕਿਉ ਕਰਿ. ਅਲਖੁ ਲਖਾਏ ॥

bolai khelai asathir hovai; kiau kar. alakh lakhaae |

Sant Singh KhalsaSpeaking and playing, how can one be stable and steady? How can the unseen be seen?"
Manmohan SinghQ. 70: How can the mind, which speaks and sports, become silent? Q. 71: How can the Unseeable Lord, be seen?
Manmohan Singh (Punjabi)ਪ੍ਰ. 70: ਮਨ ਜੋ ਬੋਲਦਾ ਅਤੇ ਖੇਡਦਾ ਹੈ, ਕਿਸ ਤਰ੍ਹਾਂ ਅਹਿੱਲ ਹੋ ਸਕਦਾ ਹੈ? ਪ੍ਰ. 71: ਅਦ੍ਰਿਸ਼ਟ ਸੁਆਮੀ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ।
Fareedkot Teeka(ਬੋਲੈ ਖੇਲੈ) ਅਨੇਕ ਸੰਕਲਪ ਔ ਮਨੋਰਾਜ ਕਰਤਾ ਜੋ ਮਨ ਚੰਚਲ ਹੈ, ਸੋ ਕਿਉਂ ਕਰ ਇਸਥਿਤ ਹੋਵੈ ੪, ਔ ਕਿਉਂ ਕਰ ਅਲਖ ਰੂਪ ਅਪਨਾ ਆਪੁ ਜੀਵ ਕੋ ਲਖਾਵੈ ੫?
Prof. Sahib Singh(ਜੋ ਜੀਵਾਤਮਾ ਇਸ ਸਰੀਰ ਵਿਚ) ਬੋਲਦਾ ਤੇ ਕਲੋਲ ਕਰਦਾ ਹੈ, ਉਹ ਸਦਾ ਲਈ ਕਿਵੇਂ ਅਡੋਲ ਹੋ ਸਕਦਾ ਹੈ ਤੇ ਕਿਵੇਂ ਉਸ ਪ੍ਰਭੂ ਨੂੰ ਵੇਖੇ ਜਿਸ ਦਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ।
SikhNet (Spanish)¿cómo puede ser guiado para que tomemos Conciencia de Él, del Incognoscible?

ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ; ਅਪਣੇ ਮਨ ਸਮਝਾਏ ॥

sun suaamee sach naanak pranavai; apane man samajhaae |

Sant Singh KhalsaListen, O master; Nanak prays truly. Instruct your own mind.
Manmohan Singh(Answers the Guru) Hear thou, O Sire, Nanak makes a true supplication. Instruct thou thy mind, thus.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸ੍ਰਵਣ ਕਰ, ਹੇ ਯੋਗੀ! ਨਾਨਕ ਸੱਚੀ ਬਿਨੈ ਕਰਦਾ ਹੈ। ਤੂੰ ਆਪਣੇ ਮਨ ਨੂੰ ਐਸ ਤਰ੍ਹਾਂ ਸਿਖਮਤ ਦੇ।
Fareedkot Teekaਸ੍ਰੀ ਗੁਰੂ ਜੀ ਪ੍ਰਥਮ ਚੌਥੇ ਪ੍ਰਸ਼ਨ ਕਾ ਉਤ੍ਰ ਕਹਿਤੇ ਹੈਂ: ਹੇ ਸ੍ਵਾਮੀ! ਤੁਮ ਸੁਨੋਂ ਅਪਨੇ ਮਨ ਕੋ ਸਮਝਾਵੌ ਕਿ ਸੰਸਾਰ ਮਿਥ੍ਯਾ ਹੈ ਔ ਪਰਮੇਸਰ ਸਤਿ ਹੈ। ਮਨ ਜੋ ਚੰਚਲ ਹੈ, ਸੋ ਇਹੁ ਵਿਚਾਰ ਕਰਨੇ ਤੇ ਇਸਥਤ ਹੋ ਜਾਤਾ ਹੈ॥ ਆਗੇ ਦੋ ਤੁਕਾਂ ਮੇਂ ਸਿਧਾਂਤੁ ਹੈ।
Prof. Sahib Singhਨਾਨਕ ਕਹਿੰਦਾ ਹੈ (ਜੋਗੀਆਂ ਨੇ ਪੁੱਛਿਆ) ਹੇ ਸੁਆਮੀ! ਸੱਚੇ ਪ੍ਰਭੂ ਦੀ ਗੱਲ ਸੁਣ ਕੇ ਮਨੁੱਖ ਆਪਣੇ ਮਨ ਨੂੰ ਕਿਵੇਂ ਸੁਮੱਤੇ ਲਾ ਸਕਦਾ ਹੈ?

ਪਦ ਅਰਥ ਸੁਣਿ = ਸੁਣ ਕੇ। ਮਨ ਸਮਝਾਏ = ਕਿਉਂਕਰਿ ਆਪਣੇ ਮਨ ਸਮਝਾਏ। {ਨੋਟ: ਪਹਿਲੀਆਂ ਚਾਰ ਤੁਕਾਂ ਵਿਚ ਜੋਗੀ ਦਾ ਪ੍ਰਸ਼ਨ ਹੈ, ਪੰਜਵੀਂ ਤੁਕ ਤੋਂ ਉੱਤਰ ਸ਼ੁਰੂ ਹੁੰਦਾ ਹੈ}।

SikhNet (Spanish)Dice el Guru, oh Yogui, escucha. Instruyan a su propia mente.

ਗੁਰਮੁਖਿ ਸਬਦੇ ਸਚਿ ਲਿਵ ਲਾਗੈ; ਕਰਿ ਨਦਰੀ ਮੇਲਿ ਮਿਲਾਏ ॥

guramukh sabade sach liv laagai; kar nadaree mel milaae |

Sant Singh KhalsaThe Gurmukh is lovingly attuned to the True Shabad. Bestowing His Glance of Grace, He unites us in His Union.
Manmohan SinghThe Guru-ward is attuned to the True Guru-ward is attuned to the True Lord and by His grace He unites him in His grace, He unites him in His Union.
Manmohan Singh (Punjabi)ਗੁਰੂ-ਸਮਰਪਨ ਸੱਚੇ ਸਾਈਂ ਨੂੰ ਪਿਆਰ ਕਰਦਾ ਹੈ ਅਤੇ ਆਪਣੀ ਦਇਆ ਦੁਆਰਾ ਉਹ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਜੋ ਵਾਹਿਗੁਰੂ ਕ੍ਰਿਪਾ ਕਰ ਕੇ ਅਪਨੇ (ਮੇਲਿ) ਸਤਸੰਗ ਮੇਂ ਮਿਲਾਵੇ, ਤੌ ਗੁਰੋਂ ਦੁਆਰੇ ਇਸ ਨਿਸਚੇ ਕਰ ਸਚ ਮੇਂ (ਲਿਵ) ਬਿਰਤੀ ਲਾਗੇ ਹੈਂ॥
Prof. Sahib Singh(ਉੱਤਰ:) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਗੁਰੂ ਸ਼ਬਦ ਦੀ ਰਾਹੀਂ ਉਸ ਦੀ ਲਿਵ ਸੱਚੇ ਪ੍ਰਭੂ ਵਿਚ ਲੱਗ ਜਾਂਦੀ ਹੈ, (ਤੇ, ਪ੍ਰਭੂ) ਮੇਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਵਿਚ ਜੋੜ ਲੈਂਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ। ਸਬਦੇ = ਸ਼ਬਦ ਦੀ ਰਾਹੀਂ। ਸਚਿ = ਸੱਚੇ ਪ੍ਰਭੂ ਵਿਚ। ਨਦਰੀ = ਮੇਹਰ ਦੀ ਨਜ਼ਰ।

SikhNet (Spanish)El Gurmukj está amorosamente entonado en el Verdadero Shabd.Gracias a Su Mirada de Gracia, comulgamos con Él.

ਆਪੇ ਦਾਨਾ ਆਪੇ ਬੀਨਾ; ਪੂਰੈ ਭਾਗਿ ਸਮਾਏ ॥੫੮॥

aape daanaa aape beenaa; poorai bhaag samaae |58|

Sant Singh KhalsaHe Himself is all-knowing and all-seeing. By perfect destiny, we merge in Him. ||58||
Manmohan SinghThe Lord Himself is all-wise and Himself all-seeing, Through perfect destiny merges he in the Lord.
Manmohan Singh (Punjabi)ਪ੍ਰਭੂ ਖ਼ੁਦ ਸਰਬ-ਸਿਆਣਾ ਅਤੇ ਖ਼ੁਦ ਹੀ ਸਾਰਾ ਕੁਛ ਵੇਖਣਹਾਰ ਹੈ। ਪੂਰਨ ਪ੍ਰਾਲਬਧ ਰਾਹੀਂ ਉਹ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਆਪ ਹੀ ਵਾਹਿਗੁਰੂ ਦਾਨਾ ਹੈ, ਭਾਵ ਅੰਤਰ ਕੀ ਜਾਨਨੇ ਵਾਲਾ ਹੈ ਔ ਆਪ ਹੀ ਵਹੁ (ਬੀਨਾ) ਦੇਖਨੇਹਾਰਾ ਹੈ। ਤਿਸ ਵਾਹਿਗੁਰੋਂ ਪੂਰੇ ਭਾਗੋਂ ਕਰ ਜੀਉ ਸਮਾਈਤਾ ਹੈ, ਇਸ ਪ੍ਰਕਾਰ ਮਨ ਬੋਲਤਾ ਖੇਲਤਾ ਅਸਥਿਰ ਹੋਤਾ ਹੈ ੧॥੫੮॥☬ਉਤ੍ਰ:
Prof. Sahib Singh(ਕਿਉਂਕਿ) ਪ੍ਰਭੂ (ਉਸ ਦੇ ਦਿਲ ਦੀ) ਆਪ ਹੀ ਜਾਣਦਾ ਹੈ, ਆਪ ਹੀ ਪਛਾਣਦਾ ਹੈ। (ਇਸ ਤਰ੍ਹਾਂ) ਉੱਚੀ ਕਿਸਮਤ ਕਰਕੇ (ਗੁਰਮੁਖਿ ਮਨੁੱਖ ਪ੍ਰਭੂ ਵਿਚ) ਟਿਕਿਆ ਰਹਿੰਦਾ ਹੈ ॥੫੮॥

ਪਦ ਅਰਥ ਦਾਨਾ = ਦਿਲ ਦੀ ਜਾਣਨ ਵਾਲਾ ਪ੍ਰਭੂ। ਬੀਨਾ = ਪਛਾਣਨ ਵਾਲਾ। ਪੂਰੈ ਭਾਗਿ = ਉੱਚੀ ਕਿਸਮਤ ਦੇ ਕਾਰਨ। ਸਮਾਏ = (ਪ੍ਰਭੂ ਵਿਚ) ਟਿਕਿਆ ਰਹਿੰਦਾ ਹੈ ॥੫੮॥

SikhNet (Spanish)Él Mismo lo conoce todo y lo ve todo, sólo por unDestino Perfecto, nos inmergimos en Él.(58)

Open this shabad →

Shabad Guru Nanak Dev Ji Raag Raamkalee

ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ; ਜਹ ਦੇਖਾ ਤਹ ਸੋਈ ॥

su sabad kau nirantar vaas alakhan; jeh dekhaa teh soee |

Sant Singh KhalsaThat Shabad dwells deep within the nucleus of all beings. God is invisible; wherever I look, there I see Him.
Manmohan SinghA. 67: That Invisible Lord abides within all the beings, Wherever I see, there I see Him.
Manmohan Singh (Punjabi)ਉ. 67: ਉਹ ਅਦ੍ਰਿਸ਼ਟ ਸੁਆਮੀ ਸਾਰਿਆਂ ਜੀਵਾਂ ਅੰਦਰ ਵਸਦਾ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਵੇਖਦਾ ਹਾਂ।
Fareedkot Teeka(ਸੁ ਸਬਦ ਅਲਖੰ) ਬ੍ਰਹਮ ਜੋ ਅਲਖੁ ਹੈ ਤਿਸ ਕਾ ਵਾਸੁ ਜਹਾਂ ਦੇਖੀਤਾ ਹੈ ਤਹਾਂ ਸੋਈ ਹੈ, ਭਾਵ ਸਰਬ ਪੂਰਨ ਹੈ। ਪਹਲੇ ਪ੍ਰਸ਼ਨ ਕਾ ਉਤ੍ਰ ਹੈ॥
Prof. Sahib Singh(ਜਿਸ 'ਸ਼ਬਦ' ਦੀ ਰਾਹੀਂ "ਦੁੱਤਰ ਸਾਗਰ" ਤਰੀਦਾ ਹੈ) ਉਸ 'ਸ਼ਬਦ' ਨੂੰ ਇੱਕ-ਰਸ ਥਾਂ (ਮਿਲਿਆ ਹੋਇਆ) ਹੈ (ਭਾਵ, ਉਹ ਸ਼ਬਦ ਹਰ ਥਾਂ ਭਰਪੂਰ ਹੈ), 'ਸ਼ਬਦ' ਅਲੱਖ (ਪ੍ਰਭੂ ਦਾ ਰੂਪ) ਹੈ, ਮੈਂ ਜਿਧਰ ਵੇਖਦਾ ਹਾਂ ਉਹ ਸ਼ਬਦ ਹੀ ਸ਼ਬਦ ਹੈ।

ਪਦ ਅਰਥ ਕਉ = ਨੂੰ। ਨਿਰੰਤਰਿ = ਇੱਕ-ਰਸ। ਦੇਖਾ = ਵੇਖਦਾ ਹਾਂ।

SikhNet (Spanish)El Shabd habita profundo en el núcleo de todos los seres. Dios es Invisible, donde sea que volteo a ver, ahí está.

ਪਵਨ ਕਾ ਵਾਸਾ. ਸੁੰਨ ਨਿਵਾਸਾ; ਅਕਲ ਕਲਾ ਧਰ ਸੋਈ ॥

pavan kaa vaasaa. sun nivaasaa; akal kalaa dhar soee |

Sant Singh KhalsaThe air is the dwelling place of the absolute Lord. He has no qualities; He has all qualities.
Manmohan SinghAs is the air all-pervading, similarly all-abiding is the Lord, The Lord is unqualified and He is qualified. as well.
Manmohan Singh (Punjabi)ਜਿਸ ਤਰ੍ਹਾਂ ਹਵਾ ਸਰਬ-ਵਿਆਪਕ ਹੈ ਉਸੇ ਤਰ੍ਹਾਂ ਹੀ ਸੁਆਮੀ ਸਰਬ-ਨਿਵਾਸੀ ਹੈ। ਪ੍ਰਭੂ ਗੁਣ ਰਹਿਤ ਹੈ ਅਤੇ ਉਹ ਗੁਣ-ਸੰਯੁਕਤ ਭੀ ਹੈ।
Fareedkot Teekaਪਵਨ ਕਾ ਵਾਸਾ ਆਪ ਨੇ ਪੂਛਾ ਥਾ, ਸੋ (ਸੁੰਨ) ਅਫੁਰ ਬ੍ਰਹਮ ਮੇਂ ਤਿਸ ਕਾ ਨਿਵਾਸੁ ਹੈ। ਵਹੁ ਸੁੰਨ ਕੈਸਾ ਹੈ? ਆਪ (ਅਕਲ) ਕਲਪਨਾ ਵਾ ਕਲੇਸੋਂ ਤੇ ਰਹਿਤ ਹੈ ਔ ਸਰਬ ਮੇਂ ਸੋਈ ਕਲਾ ਕੋ ਧਾਰ ਰਹਿਆ ਹੈ, ਭਾਵ ਚੇਤਨ ਸੱਤਾ ਕੇ ਆਸ੍ਰੇ ਪ੍ਰਾਣੋਂ ਕਾ ਸਫੁਰਣੁ ਹੈ। ੩ ਪ੍ਰਸ਼ਨੁ ਕਾ ਉੱਤਰ ਹੈ॥
Prof. Sahib Singhਜਿਵੇਂ ਅਫੁਰ ਪ੍ਰਭੂ ਦਾ ਵਾਸ (ਹਰ ਥਾਂ) ਹੈ ਤਿਵੇਂ 'ਸ਼ਬਦ' ਦਾ ਵਾਸ (ਹਰ ਥਾਂ) ਹੈ। 'ਸ਼ਬਦ' ਉਹੀ ਹੈ ਜੋ ਸੰਪੂਰਣ ਸੱਤਿਆ-ਧਾਰੀ (ਪ੍ਰਭੂ) ਹੈ (ਭਾਵ 'ਪ੍ਰਭੂ' ਤੇ ਪ੍ਰਭੂ ਦੀ ਸਿਫ਼ਤ ਦਾ 'ਸ਼ਬਦ' ਇੱਕ ਹੀ ਹਨ)।

ਪਦ ਅਰਥ ਪਵਨ = ਸ਼ਬਦ, ਗੁਰੂ ਦਾ ਸ਼ਬਦ, ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ। {ਨੋਟ: "ਤ੍ਰੈ ਸਤ ਅੰਗੁਲ ਵਾਈ" ਦਾ ਉੱਤਰ ਪਉੜੀ ਨੰ: ੬੦ ਵਿਚ ਹੈ। ਸੋ, ਇਥੇ 'ਪਵਨ' ਦਾ ਅਰਥ 'ਵਾਈ' ਜਾਂ 'ਹਵਾ' ਨਹੀਂ ਹੈ। ਭਾਈ ਗੁਰਦਾਸ ਜੀ ਲਿਖਦੇ ਹਨ: "ਪਵਨ ਗੁਰੂ ਗੁਰਸਬਦੁ ਹੈ," ਭਾਵ, 'ਪਵਨ' = 'ਗੁਰਸਬਦੁ' ਹੈ}। ਅਕਲ {ਸੰ: ਅਕਲ = ਨਾਸਤਿ ਕਲਾ ਅਵਯਵੋ ਯਸ੍ਯ नास्ति कला अवयवो यस्य} ਜਿਸ ਦੇ ਟੋਟੇ ਟੋਟੇ ਨਹੀਂ ਹਨ, ਪੂਰਨ ਪਾਰਬ੍ਰਹਮ। ਕਲਾਧਰ = ਸੱਤਾ ਧਾਰਨ ਵਾਲਾ।

SikhNet (Spanish)El aire es donde el Señor Absoluto habita, Él no tiene cualidades y en realidad tiene todas las cualidades.

ਨਦਰਿ ਕਰੇ. ਸਬਦੁ ਘਟ ਮਹਿ ਵਸੈ; ਵਿਚਹੁ ਭਰਮੁ ਗਵਾਏ ॥

nadar kare. sabad ghatt meh vasai; vichahu bharam gavaae |

Sant Singh KhalsaWhen He bestows His Glance of Grace, the Shabad comes to abide within the heart, and doubt is eradicated from within.
Manmohan SinghIf the Lords extends His mercy, the Name abides in the mind and the doubt is dispelled from within.
Manmohan Singh (Punjabi)ਜੇਕਰ ਪ੍ਰਭੂ ਆਪਣੀ ਰਹਿਮਤ ਧਾਰੇ ਤਾਂ ਨਾਮ ਰਿਦੇ ਅੰਦਰ ਟਿਕ ਜਾਂਦਾ ਹੈ ਅਤੇ ਸੰਦੇਹ ਅੰਦਰੋਂ ਦੂਰ ਹੋ ਜਾਂਦਾ ਹੈ।
Fareedkot Teekaਜੇ ਗੁਰੂ ਕ੍ਰਿਪਾ ਕਰੇ ਤੌ ਘਟ ਮੇਂ ਗੁਰਉਪਦੇਸੁ ਮਨੁ ਮੇਂ ਵਸਤਾ ਹੈ, ਪੁਨਾ ਤੌ ਹੀ ਮਨ ਮੇਂ ਸੇ ਭਰਮ ਗਵਾਵਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦੇ ਹਿਰਦੇ ਵਿਚ ਇਹ 'ਸ਼ਬਦ' ਵੱਸਦਾ ਹੈ, ਉਹ ਮਨੁੱਖ ਹਿਰਦੇ ਵਿਚੋਂ ਭਟਕਣਾ ਦੂਰ ਕਰ ਲੈਂਦਾ ਹੈ,
SikhNet (Spanish)Cuando Dios es Misericordioso, el Shabd reside en el corazón y la duda se retira.

ਤਨੁ ਮਨੁ ਨਿਰਮਲੁ ਨਿਰਮਲ ਬਾਣੀ; ਨਾਮੋੁ ਮੰਨਿ ਵਸਾਏ ॥

tan man niramal niramal baanee; naamuo man vasaae |

Sant Singh KhalsaThe body and mind become immaculate, through the Immaculate Word of His Bani. Let His Name be enshrined in your mind.
Manmohan SinghEnshrining the Name in the mind, pure become the mortal's body and soul, and pure becomes his speech.
Manmohan Singh (Punjabi)ਨਾਮ ਨੂੰ ਹਿਰਦੇ ਅੰਦਰ ਟਿਕਾਉਣ ਨਾਲ ਪ੍ਰਾਣੀ ਦੀ ਦੇਹ ਤੇ ਆਤਮਾ ਪਵਿੱਤਰ ਹੋ ਜਾਂਦੀਆਂ ਹਨ, ਅਤੇ ਪਵਿੱਤਰ ਹੋ ਜਾਂਦੀ ਹੈ ਉਸ ਦੀ ਬੋਲਚਾਲ।
Fareedkot Teekaਜਬ ਇਹੁ ਜੀਉ ਮਨ ਮੇਂ ਨਾਮ ਕੋ ਵਸਾਏ ਤਬ ਤਨ ਮਨ ਨਿਰਮਲੁ ਹੋਤਾ ਹੈ ਔ ਬਾਣੀ ਭੀ ਨਿਰਮਲੁ ਹੋਤੀ ਹੈ॥
Prof. Sahib Singhਉਸ ਦਾ ਤਨ ਤੇ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਹੀ ਉਹ ਮਨੁੱਖ ਆਪਣੇ ਮਨ ਵਿਚ ਵਸਾਈ ਰੱਖਦਾ ਹੈ।

ਪਦ ਅਰਥ ਨਾਮ = {ਅੱਖਰ 'ਮ' ਦੇ ਨਾਲ ਦੋ 'ਲਗਾਂ' ਹਨ, ਪਾਠ ਵਿਚ (ਮੋ) ਪੜ੍ਹਨਾ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਮੰਨਿ = ਮਨ ਵਿਚ।

SikhNet (Spanish)El cuerpo y la mente se vuelven inmaculados a través de la Preciosa Palabra de Su Bani, deja que Su Nombre sea elevado en tu mente.

ਸਬਦਿ ਗੁਰੂ. ਭਵਸਾਗਰੁ ਤਰੀਐ; ਇਤ ਉਤ ਏਕੋ ਜਾਣੈ ॥

sabad guroo. bhavasaagar tareeai; it ut eko jaanai |

Sant Singh KhalsaThe Shabad is the Guru, to carry you across the terrifying world-ocean. Know the One Lord alone, here and hereafter.
Manmohan SinghA. 68: By the Guru's instruction the terrible world ocean is ferried across and one knows the One Lord here and hereafter.
Manmohan Singh (Punjabi)ਉ. 68: ਗੁਰਾਂ ਦੇ ਉਪਦੇਸ਼ ਦੁਆਰਾ ਭਿਆਨਕ ਸੰਸਾਰ ਤੋਂ ਪਾਰ ਹੋ ਜਾਈਦਾ ਹੈ ਅਤੇ ਬੰਦਾ ਏਥੇ ਤੇ ਉੱਥੇ ਇੱਕ ਪ੍ਰਭੂ ਨੂੰ ਹੀ ਜਾਣਦਾ ਹੈ।
Fareedkot Teekaਗੁਰੋਂ ਕੇ ਉਪਦੇਸ ਦ੍ਵਾਰਾ ਭਵਸਾਗਰ ਸੇ ਤਰੀਤਾ ਹੈ ਔ ਇਤ ਉਤ ਏਕ ਕੋ ਜਾਣੇ ਹੈ। ਏਹੁ ਦੂਜੇ ਪ੍ਰਸ਼ਨ ਦਾ ਉੱਤਰ ਹੈ॥
Prof. Sahib Singhਸਤਿਗੁਰ ਦੇ 'ਸ਼ਬਦ' ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ। (ਜੋ ਤਰਿਆ ਹੈ ਉਹ) ਇਥੇ ਉਥੇ (ਲੋਕ ਪਰਲੋਕ ਵਿਚ ਹਰ ਥਾਂ) ਇੱਕ ਪ੍ਰਭੂ ਨੂੰ ਵਿਆਪਕ ਜਾਣਦਾ ਹੈ।

ਪਦ ਅਰਥ ਭਵ = ਸੰਸਾਰ।

SikhNet (Spanish)El Shabd es el Guru que te lleva a través del aterrador océano del mundo.

ਚਿਹਨੁ ਵਰਨੁ ਨਹੀ ਛਾਇਆ ਮਾਇਆ; ਨਾਨਕ. ਸਬਦੁ ਪਛਾਣੈ ॥੫੯॥

chihan varan nahee chhaaeaa maaeaa; naanak. sabad pachhaanai |59|

Sant Singh KhalsaHe has no form or color, shadow or illusion; O Nanak, realize the Shabad. ||59||
Manmohan SinghA. 71: The Lord who has no form and colour and who is free from darkness and worldliness is recognised and seen through the Name, O Nanak.
Manmohan Singh (Punjabi)ਉ. 71: ਪ੍ਰਭੂ, ਜਿਸ ਦਾ ਕੋਈ ਸਰੂਪ ਤੇ ਰੰਗ ਨਹੀਂ ਅਤੇ ਜਿਸ ਨੂੰ ਅਨ੍ਹੇਰੇ ਤੇ ਦੁਨੀਆਦਾਰੀ ਦੀ ਲੇਸ ਨਹੀਂ, ਨਾਮ ਦੇ ਰਾਹੀਂ ਸਿੰਝਾਣਿਆ ਤੇ ਵੇਖਿਆ ਜਾਂਦਾ ਹੈ, ਹੇ ਨਾਨਕ!
Fareedkot Teekaਜਿਸ ਕਾ ਚਿੰਨ ਔ ਵਰਣੁ ਨਹੀਂ ਹੈ ਔ (ਛਾਇਆ) ਅਵਿਦ੍ਯਾ ਪੁਨਾ ਮਾਯਾ ਦੋਨੋਂ ਜਿਸ ਮੇਂ ਨਹੀਂ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ ਤਿਸੁ ਅਲਖ ਬ੍ਰਹਮ ਕੋ ਗੁਰ ਸਬਦ ਕਰ ਪੁਰਸ ਪਛਾਨਤਾ ਹੈ; ਭਾਵ ਪ੍ਰਮੇਸਰ ਗੁਰ ਸਬਦੁ ਦੁਆਰਾ ਅਪਨੇ ਆਪ ਕੋ ਲਖਾਵਤਾ ਹੈ॥੫੯॥ ਪੰਚਮ ਪ੍ਰਸ਼ਨ ਕਾ ਉਤ੍ਰ ਹੈ॥☬ਤਬ ਸਿਧੋਂ ਨੇ ਕਹਾ: ਹਮ ਤੋ ਪਵਨ ਕਾ ਅਹਾਰ ਦੁਆਰਾ ਅਹਾਰੁ ਪੂਛਾ ਥਾ ਆਪ ਨੇ ਕਹਾ ਕਿ ਸੁੰਨ ਪਵਨ ਕਾ ਅਧਾਰ ਹੈ। ਤਾਂ ਤੇ ਪੁਨਾ ਏਹ ਉਤ੍ਰ ਕਹੋ ਪਵਨ ਕਾ ਅਹਾਰ ਕੌਨ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਜੋ ਮਨੁੱਖ ਇਸ 'ਸ਼ਬਦ' ਨੂੰ ਪਛਾਣ ਲੈਂਦਾ ਹੈ 'ਸ਼ਬਦ' ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਤੇ ਉਸ ਦਾ ਆਪਣਾ ਵੱਖਰਾ ਚਿਹਨ ਤੇ ਵਰਨ ਨਹੀਂ ਰਹਿ ਜਾਂਦਾ (ਭਾਵ, ਉਸ ਦਾ ਵੱਖਰਾ-ਪਨ ਮਿਟ ਜਾਂਦਾ ਹੈ, ਉਸ ਦੇ ਅੰਦਰੋਂ ਮੇਰ-ਤੇਰ ਦੂਰ ਹੋ ਜਾਂਦੀ ਹੈ) ॥੫੯॥

ਪਦ ਅਰਥ ਛਾਇਆ = ਪ੍ਰਭਾਵ, ਸਾਇਆ ॥੫੯॥

* ਨੋਟ:ਪਉੜੀ ਨੰ: ੨੧ ਵਿਚ ਜੋਗੀ ਦਾ ਪ੍ਰਸ਼ਨ ਹੈ: "ਸੁੰਨ ਕਹਾ ਘਰ ਵਾਸੋ"। ਪਉੜੀ ਨੰ: ੨੩ ਵਿਚ ਸਤਿਗੁਰੂ ਜੀ ਦਾ ਉੱਤਰ ਹੈ: "ਸੁੰਨ ਨਿਰੰਤਰਿ ਵਾਸੁ ਲੀਆ"। ਇਸੇ ਤਰ੍ਹਾਂ ਨੰ: ੫੮ ਵਿਚ ਪ੍ਰਸ਼ਨ ਹੈ: "ਸੁ ਸਬਦ ਕਾ ਕਹਾ ਵਾਸੁ"। ਇਥੇ ਉੱਤਰ ਹੈ: "ਸੁ ਸਬਦ ਕਉ ਨਿਰੰਤਰਿ ਵਾਸੁ"। ਭਾਵ, 'ਸੁੰਨ, ਅਤੇ 'ਸਬਦ' ਦੋਹਾਂ ਦਾ 'ਨਿਰੰਤਰਿ ਵਾਸੁ' ਹੈ। ਇਸ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਨਜ਼ਰਾਂ ਵਿਚ 'ਪ੍ਰਭੂ' ਅਤੇ ਉਸ ਦੀ ਸਿਫ਼ਤਿ-ਸਾਲਾਹ ਦਾ 'ਸ਼ਬਦ' ਇੱਕ ਰੂਪ ਹਨ।

SikhNet (Spanish)Conoce al Único Señor aquí y en el más allá, conoce a Aquél que no tiene color ni signo ni es ilusorio, oh, dice Nanak, toma Conciencia del Shabd.(59)

ਤ੍ਰੈ ਸਤ ਅੰਗੁਲ ਵਾਈ ਅਉਧੂ; ਸੁੰਨ ਸਚੁ ਆਹਾਰੋ ॥

trai sat angul vaaee aaudhoo; sun sach aahaaro |

Sant Singh KhalsaO reclusive hermit, the True, Absolute Lord is the support of the exhaled breath, which extends out ten finger lengths.
Manmohan SinghA. 69: O Yogi, the True is the sustenance of the exhaled breath, which goes off ten fingers from the nostrils.
Manmohan Singh (Punjabi)ਉ. 69: ਹੇ ਯੋਗੀ! ਬਾਹਰ ਕੱਢੇ ਹੋਏ ਸੁਆਸ ਦਾ, ਜੋ ਨਾਸਾਂ ਤੋਂ ਦਸ ਉਂਗਲਾਂ ਪਰੇ ਚਲਿਆ ਜਾਂਦਾ ਹੈ, ਸੱਚਾ ਸੁਆਮੀ ਹੀ ਭੋਜਨ (ਆਸਰਾ) ਹੈ।
Fareedkot Teekaਹੇ ਅਵਧੂਤ! ਦਸ ਅੰਗਲ ਜੋ ਪਵਨ ਨਾਸਕਾ ਤੇ ਬਾਹਰ ਆਵਤਾ ਹੈ ਤਿਸ ਕਾ ਸਚਾ ਪੁੰਨ ਹੀ ਅਹਾਰੁ ਭੋਜਨ ਹੈ, ਭਾਵ ਚੇਤਨ ਕੀ ਸੱਤਾ ਪਾ ਕਰ ਪਵਨੁ ਚੇਸਟਾ ਕਰਤਾ ਹੈ॥
Prof. Sahib Singh(ਉੱਤਰ:) ਹੇ ਜੋਗੀ! ਦਸ-ਉਂਗਲ-ਪ੍ਰਮਾਣ ਪ੍ਰਾਣਾਂ ਦੀ ਖ਼ੁਰਾਕ ਅਫੁਰ ਸੱਚਾ ਪ੍ਰਭੂ ਹੈ (ਭਾਵ, ਸੁਆਸ ਸੁਆਸ ਪ੍ਰਭੂ ਦਾ ਨਾਮ ਹੀ ਜਪਣਾ ਹੈ, ਪ੍ਰਭੂ ਦਾ ਨਾਮ ਹੀ ਪ੍ਰਾਣਾਂ ਦਾ ਆਸਰਾ ਹੈ)।

ਪਦ ਅਰਥ ਅਉਧੂ = ਹੇ ਜੋਗੀ! ਆਹਾਰੋ = ਖ਼ੁਰਾਕ, ਆਸਰਾ।

SikhNet (Spanish)El Verdadero y Absoluto Señor es el Soporte del aire que respiras que se esparce a lo largo de diez dedos de longitud.

ਗੁਰਮੁਖਿ ਬੋਲੈ ਤਤੁ ਬਿਰੋਲੈ; ਚੀਨੈ ਅਲਖ ਅਪਾਰੋ ॥

guramukh bolai tat birolai; cheenai alakh apaaro |

Sant Singh KhalsaThe Gurmukh speaks and churns the essence of reality, and realizes the unseen, infinite Lord.
Manmohan SinghThe Guru-ward utters and churns the quintessence and realises the Imperceptible and infinite Lord
Manmohan Singh (Punjabi)ਗੁਰੂ-ਸਮਰਪਨ ਅਸਲੀਅਤ ਨੂੰ ਹੀ ਉਚਾਰਦਾ ਅਤੇ ਰਿੜਕਦਾ ਹੈ, ਅਤੇ ਅਦ੍ਰਿਸ਼ਟ ਤੇ ਅਨੰਤ ਪ੍ਰਭੂ ਨੂੰ ਅਨੁਭਵ ਕਰਦਾ ਹੈ।
Fareedkot Teekaਗੁਰੋਂ ਦ੍ਵਾਰੇ ਜੇ ਨਾਮੁ ਬੋਲੇ, ਭਾਵ ਜਪੇ ਤੌ ਤੱਤ ਕੋ ਬਸੇਸ ਕਰ ਰੋਲ ਲੇਤਾ ਹੈ। ਭਾਵ ਮਿਥ੍ਯਾ ਪਦਾਰਥੋਂ ਕੀ ਵਾਸਨਾਂ ਕੋ ਹਟਾਇ ਕਰ ਅਲਖ ਅਪਾਰ ਰੂਪ ਜੋ ਬ੍ਰਹਮੁ ਹੈ ਤਿਸ ਕੋ ਪਹਿਚਾਨਤਾ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰ ਕੇ (ਸੁਆਸ ਸੁਆਸ ਪ੍ਰਭੂ ਦਾ ਨਾਮ) ਜਪਦਾ ਹੈ, ਉਹ ਅਸਲੀਅਤ (ਭਾਵ, ਜਗਤ ਦਾ ਮੂਲ) ਹਾਸਲ ਕਰ ਲੈਂਦਾ ਹੈ, ਉਹ ਅਲੱਖ ਤੇ ਅਪਾਰ ਪ੍ਰਭੂ ਨੂੰ ਪਛਾਣ ਲੈਂਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ)।

ਪਦ ਅਰਥ ਬੋਲੈ = ਜਪਦਾ ਹੈ। ਤਤੁ = ਅਸਲੀਅਤ। ਵਿਰੋਲੈ = ਰਿੜਕਦਾ ਹੈ।

SikhNet (Spanish)El Gurmukj repite lo que obtiene de la Esencia de la Realidad, pues él conoce al Señor Infinito.

ਤ੍ਰੈ ਗੁਣ ਮੇਟੈ. ਸਬਦੁ ਵਸਾਏ; ਤਾ ਮਨਿ ਚੂਕੈ ਅਹੰਕਾਰੋ ॥

trai gun mettai. sabad vasaae; taa man chookai ahankaaro |

Sant Singh KhalsaEradicating the three qualities, he enshrines the Shabad within, and then, his mind is rid of egotism.
Manmohan SinghA. 70: When man effaces the three modes and enshrines the Name within, then his ego is stilled, then the mind becomes steady.
Manmohan Singh (Punjabi)ਉ. 70: ਜਦ ਇਨਸਾਨ ਤਿੰਨਾਂ ਹੀ ਅਵਸਥਾਵਾਂ ਨੂੰ ਮੇਟ ਦਿੰਦਾ ਹੈ ਅਤੇ ਨਾਮ ਨੂੰ ਅੰਦਰ ਟਿਕਾ ਲੈਂਦਾ ਹੈ ਤਦ ਉਸ ਦੀ ਹਉਮੈਂ ਦੂਰ ਹੋ ਜਾਂਦੀ ਹੈ ਅਤੇ ਮਨ ਨਿਹਚਲ ਥੀ ਵੰਝਦਾ ਹੈ।
Fareedkot Teekaਜਾਂ ਤੀਨ ਗੁਨੋਂ ਕੋ ਮੇਟ ਕੈ ਉਪਦੇਸ ਕੋ ਮਨ ਮੇਂ ਵਸਾਵਤਾ ਹੈ, ਤਾਂ ਮਨ ਸੇ ਹੰਕਾਰ (ਚੂਕੈ) ਉਠ ਜਾਤਾ ਹੈ॥
Prof. Sahib Singhਜਦੋਂ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਸ਼ਬਦ ਦੀ ਬਰਕਤਿ ਨਾਲ ਮਾਇਆ ਦਾ) ਤ੍ਰੈ-ਗੁਣੀ ਪ੍ਰਭਾਵ ਮਿਟਾ ਲੈਂਦਾ ਹੈ, ਤਾਂ ਉਸ ਦੇ ਮਨ ਵਿਚੋਂ ਅਹੰਕਾਰ ਨਾਸ ਹੋ ਜਾਂਦਾ ਹੈ।

ਪਦ ਅਰਥ ਚੂਕੈ = ਮੁੱਕ ਜਾਂਦਾ ਹੈ

SikhNet (Spanish)Él se sobrepone a las tres modalidades, enalteciendo el Shabd en su interior, así su mente se libera del egoísmo.

ਅੰਤਰਿ ਬਾਹਰਿ ਏਕੋ ਜਾਣੈ; ਤਾ ਹਰਿ ਨਾਮਿ ਲਗੈ ਪਿਆਰੋ ॥

antar baahar eko jaanai; taa har naam lagai piaaro |

Sant Singh KhalsaInside and out, he knows the One Lord alone; he is in love with the Name of the Lord.
Manmohan SinghIf within and without, he knows the one, then alone comes he to profess love for the Lord's Name.
Manmohan Singh (Punjabi)ਜੇਕਰ ਅੰਦਰ ਅਤੇ ਬਾਹਰ ਉਹ ਕੇਵਲ ਇੱਕ ਨੂੰ ਹੀ ਜਾਣ, ਕੇਵਲ ਤਦ ਹੀ ਉਸ ਦੀ ਪ੍ਰਭੂ ਦੇ ਨਾਮ ਨਾਲ ਪ੍ਰੀਤ ਪੈਂਦੀ ਹੈ।
Fareedkot Teekaਔ ਅੰਤਰ ਬਾਹਰ ਏਕ ਕੋ ਹੀ ਤੌ ਜਾਨਤਾ ਹੈ, ਤੋ ਹਰੀ ਨਾਮ ਮੇਂ ਪਿਆਰੁ ਲਾਗਤਾ ਹੈ॥
Prof. Sahib Singh(ਇਸ ਤਰ੍ਹਾਂ) ਜਦੋਂ ਉਹ ਆਪਣੇ ਅੰਦਰ ਤੇ ਬਾਹਰ (ਜਗਤ ਵਿਚ) ਇੱਕ ਪ੍ਰਭੂ ਨੂੰ ਹੀ ਵੇਖਦਾ ਹੈ, ਤਾਂ ਉਸ ਦਾ ਪਿਆਰ ਪ੍ਰਭੂ ਦੇ ਨਾਮ ਵਿਚ ਬਣ ਜਾਂਦਾ ਹੈ।
SikhNet (Spanish)Él conoce al Único Señor dentro y fuera y ama el Nombre de Dios.

ਸੁਖਮਨਾ ਇੜਾ ਪਿੰਗੁਲਾ ਬੂਝੈ; ਜਾ ਆਪੇ ਅਲਖੁ ਲਖਾਏ ॥

sukhamanaa irraa pingulaa boojhai; jaa aape alakh lakhaae |

Sant Singh KhalsaHe understands the Sushmana, Ida and Pingala, when the unseen Lord reveals Himself.
Manmohan SinghWhen the imperceptible Lord reveals His ownself to man, then is he blessed with the knowledge, which the Yogis think, they obtain through breath-control in the central, left and right bronchi.
Manmohan Singh (Punjabi)ਜਦ ਅਦ੍ਰਿਸ਼ਟ ਪ੍ਰਭੂ ਆਪਣੇ ਆਪ ਨੂੰ, ਬੰਦੇ ਨੂੰ ਦਰਸਾਉਂਦਾ ਹੈ, ਤਦ ਉਸ ਨੂੰ ਉਸ ਗਿਆਨ ਦੀ ਦਾਤ ਮਿਲਦੀ ਹੈ ਜੋ ਯੋਗੀਆਂ ਦਾ ਖ਼ਿਆਲ ਹੈ ਕਿ ਉਨ੍ਹਾਂ ਨੂੰ ਵਿਚਕਾਰਲੀ, ਖੱਬੀ ਤੇ ਸੱਜੀ ਨਾੜੀਆਂ ਵਿੱਚ ਪ੍ਰਾਣਾਯਾਮ ਕਰਨ ਰਾਹੀਂ ਪ੍ਰਾਪਤ ਹੁੰਦਾ ਹੈ।
Fareedkot Teekaਜਬ ਆਪ (ਅਲਖੁ) ਪਰਮੇਸ੍ਵਰ ਲਖਾਵੇ ਤਬ (ਸੁਖਮਨਾ ਇੜਾ ਪਿੰਗੁਲਾ) ਰਜੋ, ਸਤੋ, ਤਮੋਂ, ਤੀਨ ਗੁਨੋਂ ਕੋ ਬੂਝਤਾ ਹੈ,⁽¹⁾ ਭਾਵ ਜੈਸੇ ਏਹੁ ਜੜ ਹੈਂ ਤੈਸੇ ਜਾਨ ਕਰ ਇਨ ਕਾ ਪ੍ਰਕਾਸੁ ਚੈਤਨ ਕੋ ਜਾਨਤਾ ਹੈ॥
Prof. Sahib Singhਹੇ ਨਾਨਕ! ਜਦੋਂ ਅਲੱਖ ਪ੍ਰਭੂ ਆਪਣਾ ਆਪ ਲਖਾਂਦਾ ਹੈ (ਆਪਣੇ ਸਰੂਪ ਦੀ ਸਮਝ ਬਖ਼ਸ਼ਦਾ ਹੈ), ਤਦੋਂ ਗੁਰਮੁਖ ਇੜਾ ਪਿੰਗੁਲਾ ਸੁਖਮਨਾ ਨੂੰ ਸਮਝ ਲੈਂਦਾ ਹੈ,

ਪਦ ਅਰਥ ਇੜਾ = ਖੱਬੀ ਨਾਸ ਦੀ ਨਾੜੀ। ਪਿੰਗੁਲਾ = ਸੱਜੀ ਨਾਸ ਦੀ ਨਾੜੀ। ਸੁਖਮਨਾ = ਵਿਚਕਾਰਲੀ ਨਾੜੀ ਜਿਥੇ ਪ੍ਰਾਣਾਯਾਮ ਵੇਲੇ ਸੁਆਸ ਟਿਕਾਈਦੇ ਹਨ।

SikhNet (Spanish)Él entiende el Shusmana. Ida y Pingala, cuando el Señor se revela a Sí Mismo.

ਨਾਨਕ. ਤਿਹੁ ਤੇ ਊਪਰਿ ਸਾਚਾ; ਸਤਿਗੁਰ ਸਬਦਿ ਸਮਾਏ ॥੬੦॥

naanak. tihu te aoopar saachaa; satigur sabad samaae |60|

Sant Singh KhalsaO Nanak, the True Lord is above these three energy channels. Through the Word, the Shabad of the True Guru, one merges with Him. ||60||
Manmohan SinghNanak the True Lord is above the three devices of breath-control. By the True Guru's instruction one merges in Him.
Manmohan Singh (Punjabi)ਨਾਨਕ ਸੱਚਾ ਸੁਆਮੀ ਪ੍ਰਾਣਾ-ਯਾਮ ਦੇ ਤਿੰਨਾਂ ਸਾਧਨਾਂ ਤੋਂ ਉਚੇਰਾ ਹੈ। ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਤਿਹੁ) ਤੀਨੋਂ ਗੁਨੋਂ ਤੇ ਸਾਚਾ ਊਪਰ ਹੈ, ਪਰੰਤੂ ਜਾਨਤਾ ਤੋ ਹੈ, ਜੋ ਗੁਰੋਂ ਕੇ ਉਪਦੇਸ ਮੇਂ ਸਮਾਵੇ॥੬੦॥☬ਪ੍ਰਸ਼ਨ:
Prof. Sahib Singh(ਭਾਵ, ਗੁਰਮੁਖਿ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ ਉਤਾਂਹ ਹੈ, ਉਸ ਵਿਚ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਸਮਾਈਦਾ ਹੈ ॥੬੦॥

ਪਦ ਅਰਥ ਤਿਹੁ ਤੇ = ਤਿਨ੍ਹਾਂ ਤੋਂ, ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ, ਪ੍ਰਾਣਾਯਾਮ ਤੋਂ। ਮਨਿ = ਮਨ ਵਿਚੋਂ ॥੬੦॥

SikhNet (Spanish)Oh, dice Nanak, el Señor Verdadero está arriba y más allá de los tres canales de la respiración. A través de la Palabra, el Shabd del Verdadero Guru, uno se inmerge en Su Ser. (60)

Open this shabad →

Shabad Guru Nanak Dev Ji Raag Raamkalee continues on Ang 945

ਮਨ ਕਾ ਜੀਉ ਪਵਨੁ ਕਥੀਅਲੇ; ਪਵਨੁ ਕਹਾ ਰਸੁ ਖਾਈ ॥

man kaa jeeo pavan katheeale; pavan kahaa ras khaaee |

Sant Singh Khalsa"The air is said to be the soul of the mind. But what does the air feed on?
Manmohan Singh(Ask the Yogis) Q. 72: Air is said to be the life of the mind. On what dainty does the air feed?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 72: ਹਵਾ, ਮਨ ਦੀ ਜਿੰਦ ਜਾਨ ਆਖੀ ਜਾਂਦੀ ਹੈ। ਹਵਾ ਕਿਸ ਨਿਆਮਤ ਨੂੰ ਛਕਦੀ ਹੈ?
Fareedkot Teekaਮਨ ਕਾ ਜੀਉ ਪ੍ਰਾਣ ਕਹੀਤਾ ਹੈ ਅਰਥਾਤ ਪ੍ਰਾਣੋਂ ਕਰ ਮਨੁ ਫੁਰਤਾ ਹੈ ਪਰੰਤੂ ਪੌਨ ਕਿਸ ਰਸ ਕੋ ਖਾਤਾ ਹੈ ੧?
Prof. Sahib Singh(ਪ੍ਰਸ਼ਨ:) ਮਨ ਦਾ ਆਸਰਾ ਪ੍ਰਾਣ ਕਹੀਦੇ ਹਨ, ਪ੍ਰਾਣ ਕਿਥੋਂ ਖ਼ੁਰਾਕ ਲੈਂਦੇ ਹਨ? (ਭਾਵ, ਪ੍ਰਾਣਾਂ ਦਾ ਆਸਰਾ ਕੌਣ ਹੈ?)

ਪਦ ਅਰਥ ਜੀਉ = ਜਿੰਦ, ਆਸਰਾ। ਪਵਨੁ = ਪ੍ਰਾਣ। ਰਸੁ = ਖ਼ੁਰਾਕ। ਕਹਾ = ਕਿਥੋਂ?

SikhNet (Spanish)Dijeron los Yoguis, se considera que el aire es el Alma de la mente pero, ¿qué es lo que alimenta al aire?

ਗਿਆਨ ਕੀ ਮੁਦ੍ਰਾ ਕਵਨ ਅਉਧੂ; ਸਿਧ ਕੀ ਕਵਨ ਕਮਾਈ ॥

giaan kee mudraa kavan aaudhoo; sidh kee kavan kamaaee |

Sant Singh KhalsaWhat is the way of the spiritual teacher, and the reclusive hermit? What is the occupation of the Siddha?"
Manmohan SinghQ. 73: What is the way of life of the gnostic Yogi? Q. 74: What is the employment of an adept?
Manmohan Singh (Punjabi)ਪ੍ਰ. 73: ਗਿਆਨਵਾਨ ਯੋਗੀ ਦੀ ਜੀਵਨ ਮਰਯਾਦਾ ਕੀ ਹੈ? ਪ੍ਰ. 74: ਪੂਰਨ ਪੁਰਸ਼ ਦਾ ਕਾਰੋਬਾਰ ਕੀ ਹੈ?"
Fareedkot Teekaਔ ਹੇ ਅਵਧੂਤ! ਗ੍ਯਾਨ ਕੀ ਮੁਦ੍ਰਾ ਕੌਨ ਹੈ ੨, ਸਿਧ ਪੁਰਸ਼ ਕੀ ਮੋਖ ਕੀ ਕਮਾਈ ਕੌਨ ਹੈ ਅਰਥਾਤ ਮੁਕਤੀ ਕਾ ਸਾਧਨ ਕੌਨ ਹੈ ੩?☬ਗੁਰੂ ਜੀ ਕਹਤੇ ਹੈਂ: ਬਖੇੜੇ ਕੀਆਂ ਬਾਤਾਂ ਤੌ ਨ ਕਰੋ ਪਵਨ ਕਾ ਅਹਾਰ ਸੁੰਨ ਸਚਾ ਔ ਗ੍ਯਾਨ ਕੀ ਮੁਦ੍ਰਾ ਕਲਪਨਾ ਰਹਿਤ ਹੋਨਾਂ ਦੋਊ ਉੱਤਰ ਪੀਛੇ ਹਮ ਨੇ ਕਹ ਦੀਏ ਹੈਂ। ਅਬ ਮੋਖ ਕੀ ਕਮਾਈ ਸੁਨੋ:
Prof. Sahib Singhਹੇ ਜੋਗੀ! ਗਿਆਨ ਦੀ ਪ੍ਰਾਪਤੀ ਦਾ ਕੇਹੜਾ ਸਾਧਨ ਹੈ? ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਨੂੰ ਕੀਹ ਪ੍ਰਾਪਤ ਹੋ ਜਾਂਦਾ ਹੈ?

ਪਦ ਅਰਥ ਮੁਦ੍ਰਾ = ਸਾਧਨ। ਅਉਧੂ = ਹੇ ਜੋਗੀ! ਸਿਧ = ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ। ਕਵਨ ਕਮਾਈ = ਕੀਹ ਮਿਲ ਜਾਂਦਾ ਹੈ?

SikhNet (Spanish)¿Cuál es el camino del Maestro Espiritual y del ermitaño recluido? Cuál es la práctica de un Siddha?

Open this shabad (12 lines, Angs 944-945) →

Ang 944 of 1430