ਨਟ ਮਹਲਾ ੪ ॥
natt mahalaa 4 |
Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.
ਰਾਮ; ਹਮ ਪਾਥਰ ਨਿਰਗੁਨੀਆਰੇ ॥
raam; ham paathar niraguneeaare |
Sant Singh KhalsaO Lord, I am an unworthy stone.
Manmohan SinghO my Omnipresent Lord, I am meritless like the stone.
Manmohan Singh (Punjabi)ਹੇ ਮੇਰੇ ਸਰਬ-ਵਿਆਪਕ ਸੁਆਮੀ! ਮੈਂ ਪੱਥਰ ਦੀ ਮਾਨੰਦ ਗੁਣ-ਵਿਰੂਣ ਹਾਂ।
Fareedkot Teekaਹੇ ਰਾਮ! ਹਮ ਨਿਰਗੁਨੀ ਪੱਥਰ ਥੇ॥
Prof. Sahib Singhਹੇ ਮੇਰੇ ਰਾਮ! ਅਸੀਂ ਜੀਵ ਨਿਰਦਈ ਹਾਂ, ਗੁਣਾਂ ਤੋਂ ਸੱਖਣੇ ਹਾਂ।ਪਦ ਅਰਥ ਰਾਮ = ਹੇ ਰਾਮ! ਪਾਥਰ = ਨਿਰਦਈ, ਪੱਥਰ-ਚਿੱਤ। ਨਿਰਗੁਨੀਆਰੇ = ਗੁਣ-ਹੀਨ।
SikhNet (Spanish)Oh Dios, no tengo méritos, soy tan ignorante como una piedra;
ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ; ਹਮ ਪਾਹਨ. ਸਬਦਿ ਗੁਰ ਤਾਰੇ ॥੧॥ ਰਹਾਉ ॥
kripaa kripaa kar guroo milaae; ham paahan. sabad gur taare |1| rahaau |
Sant Singh KhalsaThe Merciful Lord, in His Mercy, has led me to meet the Guru; through the Word of the Guru's Shabad, this stone is carried across. ||1||Pause||
Manmohan SinghThe Merciful Master has mercifully made me meet the Guru and by Guru's teaching, I, the stone, am saved. Pause.
Manmohan Singh (Punjabi)ਕਿਰਪਾਲੂ ਮਾਲਕ ਨੇ ਮਿਹਰ ਧਾਰ ਕੇ ਮੈਨੂੰ ਗੁਰਾਂ ਨਾਲ ਮਿਲਾ ਦਿੱਤਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਪੱਥਰ ਪਾਰ ਉੱਤਰ ਗਿਆ ਹਾਂ। ਠਹਿਰਾਉ।
Fareedkot Teekaਕ੍ਰਿਪਾ ਕੀ ਖਾਨ ਜੋ ਗੁਰੂ ਹੈ ਅਪਨੇ ਸੇ ਜਬ ਕ੍ਰਿਪਾ ਕਰ ਕੇ ਮਿਲਾਏ। ਹਮ ਜੋ ਪਥਰ ਵਤ ਸੇ, ਸੋ ਗੁਰੋਂ ਨੇ ਉਪਦੇਸ ਦੇ ਕੇ ਤਾਰੇ ਹੈਂ॥੧॥ ਰਹਾਉ ॥
Prof. Sahib Singhਮਿਹਰ ਕਰ ਮਿਹਰ ਕਰ, ਸਾਨੂੰ ਗੁਰੂ ਮਿਲਾ। ਸਾਨੂੰ ਪੱਥਰਾਂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੧॥ ਰਹਾਉ ॥ਪਦ ਅਰਥ ਮਿਲਾਏ = ਮਿਲਾਇ। ਹਮ ਪਾਹਨ = ਸਾਨੂੰ ਪੱਥਰਾਂ ਨੂੰ। ਸਬਦਿ = ਸਬਦ ਦੀ ਰਾਹੀਂ। ਤਾਰੈ = ਤਾਰਿ, ਪਾਰ ਲੰਘਾ ॥੧॥ ਰਹਾਉ ॥
SikhNet (Spanish)por favor, llévame a través en Tu Misericordia, en el Barco de la Palabra del Guru. (1-Pausa)
ਸਤਿਗੁਰ ਨਾਮੁ ਦ੍ਰਿੜਾਏ. ਅਤਿ ਮੀਠਾ; ਮੈਲਾਗਰੁ ਮਲਗਾਰੇ ॥
satigur naam drirraae. at meetthaa; mailaagar malagaare |
Sant Singh KhalsaThe True Guru has implanted within me the exceedingly sweet Naam, the Name of the Lord; it is like the most fragrant sandalwood.
Manmohan SinghThe True Guru has enshrined within me the very sweet Name of the Lord, which is cool and fragrant like the sandal.
Manmohan Singh (Punjabi)ਸੱਚੇ ਗੁਰਾਂ ਨੇ ਪ੍ਰਭੂ ਦਾ ਪਰਮ ਮਿੱਠੜਾ ਨਾਮ ਮੇਰੇ ਅੰਦਰ ਟਿਕਾ ਦਿੱਤਾ ਹੈ ਜੋ ਚੰਦਨ ਦੀ ਤਰ੍ਹਾਂ ਸੀਤਲ ਤੇ ਸੁਗੰਧਿਤ ਹੈ।
Fareedkot Teekaਸਤਿਗੁਰੂ ਅਤੀ ਮੀਠਾ ਨਾਮ ਦ੍ਰਿੜ ਕਰਾਵਤੇ ਹੈਂ ਔ (ਮੈਲਾਗਰੁ) ਚੰਦਨ ਕਾ ਭੀ (ਮਲਗਾਰੇ) ਚੰਦਨ ਹੈ, ਭਾਵ ਅਤੀ ਸੀਤਲ ਹੈ ਵਾ ਚੰਦਨ ਰੂਪ ਹੈ। ਔ ਬੀਚਾਰ ਰੂਪ ਸੁਹਾਗਾ ਹੋ ਕੇ ਰਾਗ ਦ੍ਵੈਖ ਰੂਪ ਮਲ ਗਾਲ ਕੇ ਰਿਦਾ ਰੂਪ ਸ੍ਵਰਨ ਸੁਧ ਕਰ ਦੇਤਾ ਹੈ॥
Prof. Sahib Singhਹੇ ਗੁਰੂ! ਪਰਮਾਤਮਾ ਦਾ ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ, ਇਹ ਨਾਮ ਬਹੁਤ ਮਿੱਠਾ ਹੈ ਤੇ (ਠੰਢਕ ਅਪੜਾਣ ਵਿਚ) ਚੰਦਨ ਤੋਂ ਭੀ ਸ੍ਰੇਸ਼ਟ ਹੈ।ਪਦ ਅਰਥ ਸਤਿਗੁਰ = ਹੇ ਗੁਰੂ! ਦ੍ਰਿੜਾਏ = ਦ੍ਰਿੜਾਇ, ਹਿਰਦੇ ਵਿਚ ਪੱਕਾ ਕਰ। ਮੈਲਾਗਰੁ = ਚੰਦਨ। ਮੈਲਾਗਰੁ ਮਲਗਾਰੇ = ਚੰਦਨ ਦਾ ਚੰਦਨ, ਚੰਦਨ ਤੋਂ ਭੀ ਸ੍ਰੇਸ਼ਟ।
SikhNet (Spanish)Oh Guru, enaltece en mí el Dulce Nombre del Señor, pues es Refrescante y Fragante como el Sándalo.
ਨਾਮੈ ਸੁਰਤਿ ਵਜੀ ਹੈ ਦਹ ਦਿਸਿ; ਹਰਿ ਮੁਸਕੀ ਮੁਸਕ ਗੰਧਾਰੇ ॥੧॥
naamai surat vajee hai deh dis; har musakee musak gandhaare |1|
Sant Singh KhalsaThrough the Name, my awareness extends in the ten directions; the fragrance of the fragrant Lord permeates the air. ||1||
Manmohan SinghThrough the Name, I have obtained the knowledge of ten directions and I now realise the Fragrant Lord is perfuming all.
Manmohan Singh (Punjabi)ਨਾਮ ਦੇ ਰਾਹੀਂ ਮੈਨੂੰ ਦੱਸਾਂ ਪਾਸਿਆਂ ਦੀ ਗਿਆਤ ਪ੍ਰਾਪਤ ਹੋ ਗਈ ਹੈ ਅਤੇ ਹੁਣ ਮੈਂ ਸੁਗੰਧਿਤ ਸੁਆਮੀ ਦੀ ਸੁਗੰਧੀ ਨੂੰ ਸਾਰਿਆਂ ਨੂੰ ਮਹਿਕਾਰ ਕਰ ਰਹੀ ਅਨੁਭਵ ਕਰਦਾ ਹਾਂ।
Fareedkot Teekaਹਰੀ (ਗੰਧਾਰੇ) ਸੁਗੰਧ ਵਾਲੇ ਕੀ ਨਾਮ ਕਰ ਕੇ ਹੀ ਦਸੋਂ ਦਿਸਾ ਮੇਂ ਗ੍ਯਾਤ ਪ੍ਰਗਟੀ ਹੈ ਔ ਜਸ ਰੂਪ ਮੁਸਕ ਮੁਸਕ ਰਹੀ ਹੈ॥੧॥
Prof. Sahib Singhਨਾਮ ਦੀ ਬਰਕਤਿ ਨਾਲ ਹੀ ਇਹ ਸੁਰਤ ਪ੍ਰਬਲ ਹੁੰਦੀ ਹੈ ਕਿ ਜਗਤ ਵਿਚ ਹਰ ਪਾਸੇ ਪਰਮਾਤਮਾ ਦੀ ਹਸਤੀ ਦੀ ਸੁਗੰਧੀ ਪਸਰ ਰਹੀ ਹੈ ॥੧॥ਪਦ ਅਰਥ ਨਾਮੈ = ਨਾਮ ਦੀ ਰਾਹੀਂ ਹੀ। ਸੁਰਤਿ ਵਜੀ ਹੈ = ਇਹ ਸੁਰਤ ਪ੍ਰਬਲ ਹੁੰਦੀ ਹੈ ਕਿ। ਦਹ ਦਿਸਿ = ਦਸੀਂ ਪਾਸੀਂ। ਮੁਸਕ = ਕਸਤੂਰੀ ਦੀ ਸੁਗੰਧੀ। ਗੰਧਾਰੇ = ਸੁਗੰਧੀ ॥੧॥
SikhNet (Spanish)El Nombre ha iluminado mi mente y la mirada de mi Alma lo ve todo.(1)
ਤੇਰੀ ਨਿਰਗੁਣ ਕਥਾ. ਕਥਾ ਹੈ ਮੀਠੀ; ਗੁਰਿ. ਨੀਕੇ ਬਚਨ ਸਮਾਰੇ ॥
teree niragun kathaa. kathaa hai meetthee; gur. neeke bachan samaare |
Sant Singh KhalsaYour unlimited sermon is the most sweet sermon; I contemplate the most Sublime Word of the Guru.
Manmohan SinghMy Master, the Guru's sublime Gurbani, is Thine discourse of detachedness and sweet discourse and I reflect thereon.
Manmohan Singh (Punjabi)ਮੈਂਡੇ ਮਾਲਕ ਗੁਰਾਂ ਦੀ ਸ਼੍ਰੇਸ਼ਟ ਗੁਰਬਾਣੀ ਤੈਂਡੀ ਉਪਰਾਮਤਾ ਦੀ ਕਥਾ ਵਾਰਤਾ ਅਤੇ ਮਿਠੜੀ ਕਥਾ ਵਾਰਤਾ ਹੈ ਤੇ ਮੈਂ ਉਸ ਦੀ ਵੀਚਾਰ ਕਰਦਾ ਹਾਂ।
Fareedkot Teekaਜਬ ਗੁਰੋਂ ਕੇ ਸੁੰਦਰ ਬਚਨ ਸੰਭਾਰੇ ਹੈਂ, ਸਭ ਕਥਾ ਵਿਚੋਂ ਤੇਰੀ ਨਿਰਗੁਨ ਕਥਾ ਅਤੀ ਮੀਠੀ ਲਾਗੀ ਹੈ॥
Prof. Sahib Singhਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਮਿੱਠੀ ਹੈ, ਇਸ ਉਤੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈ ਸਕਦਾ। ਗੁਰੂ ਦੀ ਰਾਹੀਂ (ਤੇਰੀ ਸਿਫ਼ਤ-ਸਾਲਾਹ ਦੇ) ਸੋਹਣੇ ਬਚਨ ਹਿਰਦੇ ਵਿਚ ਵਸਾਏ ਜਾ ਸਕਦੇ ਹਨ।ਪਦ ਅਰਥ ਨਿਰਗੁਣ = ਤ੍ਰਿਗੁਣ-ਅਤੀਤ, ਜਿਸ ਉਤੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈਂਦਾ। ਗੁਰਿ = ਗੁਰੂ ਦੀ ਰਾਹੀਂ। ਨੀਕੇ = ਚੰਗੇ। ਸਮਾਰੇ = ਹਿਰਦੇ ਵਿਚ ਵਸਾਏ ਜਾ ਸਕਦੇ ਹਨ।
SikhNet (Spanish)Oh Dios, Tu Dulce Palabra de desapego es la Palabra Gloriosa del Guru que alabo.
ਗਾਵਤ ਗਾਵਤ ਹਰਿ ਗੁਨ ਗਾਏ; ਗੁਨ ਗਾਵਤ. ਗੁਰਿ ਨਿਸਤਾਰੇ ॥੨॥
gaavat gaavat har gun gaae; gun gaavat. gur nisataare |2|
Sant Singh KhalsaSinging, singing, I sing the Glorious Praises of the Lord; singing His Glorious Praises, the Guru saves me. ||2||
Manmohan SinghSing, sing and hymn I the Lord's praise. By hymning the Lord's praise, the Guru emancipates the mortal.
Manmohan Singh (Punjabi)ਗਾਇਨ ਕਰਦਾ, ਗਾਇਨ ਕਰਦਾ ਅਤੇ ਆਲਾਪਦਾ ਹਾਂ ਮੈਂ ਸੁਆਮੀ ਦੀ ਸਿਫ਼ਤ ਸ਼ਲਾਘਾ। ਸੁਆਮੀ ਦੀ ਸ਼ਿਫਤ ਸ਼ਲਾਘਾ ਅਲਾਪਣ ਨਾਲ ਗੁਰੂ ਜੀ ਪ੍ਰਾਨੀ ਦਾ ਪਾਰ ਉਤਾਰਾ ਕਰ ਦਿੰਦੇ ਹਨ।
Fareedkot Teekaਤੀਨ ਕਾਲ ਹੀ ਜਿਨੋਂ ਨੇ ਹਰੀ ਕੇ ਗੁਨ ਗਾਏ ਹੈਂ, ਸੋ ਗੁਨੋਂ ਕੇ ਗਾਵਨੇ ਕਰ ਕੇ ਗੁਰੋਂ ਨੇ ਤਾਰ ਦੀਏ ਹੈਂ॥੨॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਵਣੇ ਸ਼ੁਰੂ ਕੀਤੇ, ਗੁਣ ਗਾਂਦਿਆਂ ਉਹਨਾਂ ਨੂੰ ਗੁਰੂ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ॥੨॥ਪਦ ਅਰਥ ਗਾਵਤ ਗਾਵਤ ਗਾਏ = ਹਰ ਵੇਲੇ ਗਾਵਣੇ ਸ਼ੁਰੂ ਕੀਤੇ। ਗੁਰਿ = ਗੁਰੂ ਨੇ। ਨਿਸਤਾਰੇ = ਪਾਰ ਲੰਘਾ ਦਿੱਤੇ ॥੨॥
SikhNet (Spanish)Cuando uno canta Tu Alabanza a través de la Palabra, es emancipado por Ti, oh Guru.(2)
ਬਿਬੇਕੁ ਗੁਰੂ ਗੁਰੂ ਸਮਦਰਸੀ; ਤਿਸੁ ਮਿਲੀਐ ਸੰਕ ਉਤਾਰੇ ॥
bibek guroo guroo samadarasee; tis mileeai sank utaare |
Sant Singh KhalsaThe Guru is wise and clear; the Guru looks upon all alike. Meeting with Him, doubt and skepticism are removed.
Manmohan SinghThe Guru is discriminating and the Guru looks upon all alike. Meeting with him, the mortal's doubt is dispelled.
Manmohan Singh (Punjabi)ਗੁਰੂ ਜੀ ਵੀਚਾਰਵਾਨ ਹਨ ਅਤੇ ਗੁਰ ਜੀ ਸਾਰਿਆਂ ਨੂੰ ਇਕ ਨਜ਼ਰ ਨਾਲ ਵੇਖਦੇ ਹਨ। ਉਨ੍ਹਾਂ ਨਾਲ ਮਿਲਣ ਦੁਆਰਾ ਸੰਦੇਹ ਨਵਿਰਤ ਹੋ ਜਾਂਦਾ ਹੈ।
Fareedkot Teekaਬਿਬੇਕ ਕੇ ਧਾਰਨੇ ਵਾਲੇ ਜੋ ਗੁਰੂ ਹੈਂ ਔ (ਗੁਰੂ) ਬਡੇ ਸਮਦਰਸੀ ਹੈਂ। ਤਿਨ ਕੋ ਸੰਕ ਉਤਾਰ ਕਰ ਕੇ ਮਿਲੀਐ, ਭਾਵ ਜਾਤੀ ਕੁਲ ਕੀ ਸੰਕਾ ਨਾ ਕਰੀਏ॥
Prof. Sahib Singhਗੁਰੂ ਚੰਗੇ ਮੰਦੇ ਕੰਮਾਂ ਦੀ ਪਰਖ ਕਰਨ ਵਿਚ ਨਿਪੁੰਨ ਹੈ, ਗੁਰੂ ਸਭ ਜੀਵਾਂ ਨੂੰ ਇਕੋ ਜਿਹਾ ਪਿਆਰ ਨਾਲ ਵੇਖਣ ਵਾਲਾ ਹੈ। (ਆਪਣੇ ਮਨ ਦੇ ਸਾਰੇ) ਸ਼ੰਕੇ ਦੂਰ ਕਰ ਕੇ ਉਸ (ਗੁਰੂ) ਨੂੰ ਮਿਲਣਾ ਚਾਹੀਦਾ ਹੈ।ਪਦ ਅਰਥ ਬਿਬੇਕੁ = ਚੰਗੇ ਮੰਦੇ ਦੀ ਪਰਖ (ਕਰਨ ਵਿਚ ਨਿਪੁੰਨ)। ਸਮ ਦਰਸੀ = {ਸਮ = ਬਰਾਬਰ, ਇਕੋ ਜਿਹਾ} ਸਭਨਾਂ ਨੂੰ ਇਕੋ ਜਿਹਾ (ਪਿਆਰ ਨਾਲ) ਵੇਖਣ ਵਾਲਾ। ਤਿਸੁ = ਉਸ ਗੁਰੂ ਨੂੰ।
SikhNet (Spanish)El Guru no discrimina y nos mira a todos igual; encontrándolo nuestras dudas desaparecen.
ਸਤਿਗੁਰ ਮਿਲਿਐ. ਪਰਮ ਪਦੁ ਪਾਇਆ; ਹਉ. ਸਤਿਗੁਰ ਕੈ ਬਲਿਹਾਰੇ ॥੩॥
satigur miliai. param pad paaeaa; hau. satigur kai balihaare |3|
Sant Singh KhalsaMeeting with the True Guru, I have obtained the supreme status. I am a sacrifice to the True Guru. ||3||
Manmohan SinghMeeting with the True Guru, I have obtained the Supreme status. Unto the True Guru, I am a sacrifice.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ ਮੈਨੂੰ ਮਹਾਨ ਮਰਤਬਾ ਪ੍ਰਾਪਤ ਹੋ ਗਿਆ ਹੈ। ਸੱਚੇ ਗੁਰਦੇਵ ਜੀ ਉਤੋਂ ਮੈਂ ਘੋਲੀ ਵੰਝਦਾ ਹਾਂ।
Fareedkot Teekaਸਤਿਗੁਰੋਂ ਕੇ ਮਿਲਨੇ ਸੇ ਪਰਮਪਦ ਪਾਇਆ ਹੈ, ਹਮ ਸਤਿਗੁਰੋਂ ਕੇ ਬਲਿਹਾਰ ਜਾਤੇ ਹੈਂ॥੩॥
Prof. Sahib Singhਜੇ ਗੁਰੂ ਮਿਲ ਪਏ, ਤਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਮੈਂ ਗੁਰੂ ਤੋਂ ਸਦਕੇ ਹਾਂ ॥੩॥ਪਦ ਅਰਥ ਮਿਲੀਐ = ਮਿਲਣਾ ਚਾਹੀਦਾ ਹੈ। ਉਤਾਰੇ = ਉਤਾਰਿ, ਉਤਾਰ ਕੇ। ਮਿਲਿਐ = {ਲਫ਼ਜ਼ 'ਮਿਲੀਐ' ਅਤੇ 'ਮਿਲਿਐ' ਦਾ ਫ਼ਰਕ ਚੇਤੇ ਰੱਖੋ} ਜੇ ਮਿਲ ਪਏ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਹਉ = ਮੈਂ। ਕੈ = ਤੋਂ ॥੩॥
SikhNet (Spanish)Sí, encontrando al Guru, uno logra el Estado Sublime de Éxtasis; oh, ofrezco mi ser en sacrificio al Guru.(3)
ਪਾਖੰਡ ਪਾਖੰਡ ਕਰਿ ਕਰਿ ਭਰਮੇ; ਲੋਭੁ ਪਾਖੰਡੁ ਜਗਿ ਬੁਰਿਆਰੇ ॥
paakhandd paakhandd kar kar bharame; lobh paakhandd jag buriaare |
Sant Singh KhalsaPracticing hypocrisy and deception, people wander around in confusion. Greed and hypocrisy are evils in this world.
Manmohan SinghPeople wander about practising hypocrisy and deception. Evil are avarice and hypocrisy in this world.
Manmohan Singh (Punjabi)ਲੋਕ, ਦੰਭ ਅਤੇ ਮਕਰ ਕਰਦੇ ਭਟਕਦੇ ਫਿਰਦੇ ਹਨ। ਮੰਦੇ ਹਨ ਲਾਲਚ ਅਤੇ ਦੰਭ ਇਸ ਜਹਾਨ ਅੰਦਰ।
Fareedkot Teekaਪਾਖੰਡ ਪਰ ਪਾਖੰਡ ਕਰਿ ਕਰਿ ਕੇ ਦੇਸੋਂ ਮੇਂ ਭ੍ਰਮੇ ਹੈਂ। ਲੋਭ ਅਰ ਪਾਖੰਡ ਕਰ ਕੇ (ਜਗਿ) ਜੀਵ ਬੁਰਿਆਰ ਹੋ ਰਹੇ ਹੈਂ॥
Prof. Sahib Singh(ਮਾਇਆ ਆਦਿਕ ਬਟੋਰਨ ਲਈ ਅਨੇਕਾਂ ਧਾਰਮਿਕ) ਦਿਖਾਵੇ ਸਦਾ ਕਰ ਕਰ ਕੇ (ਜੀਵ) ਭਟਕਦੇ ਫਿਰਦੇ ਹਨ। ਇਹ ਲੋਭ ਤੇ ਇਹ (ਧਾਰਮਿਕ) ਵਿਖਾਵਾ ਜਗਤ ਵਿਚ ਇਹ ਬੜੇ ਭੈੜੇ (ਵੈਰੀ) ਹਨ।ਪਦ ਅਰਥ ਪਾਖੰਡ = (ਮਾਇਆ ਆਦਿਕ ਬਟੋਰਨ ਲਈ ਧਾਰਮਿਕ) ਵਿਖਾਵੇ। ਕਰਿ = ਕਰ ਕੇ। ਕਰਿ ਕਰਿ = ਮੁੜ ਮੁੜ ਕਰ ਕੇ। ਭਰਮੇ = ਭਟਕਦੇ ਫਿਰਦੇ ਹਨ। ਜਗਿ = ਜਗਤ ਵਿਚ। ਬੁਰਿਆਰੇ = ਬੜੇ ਭੈੜੇ।
SikhNet (Spanish)Los hombres malvados están llenos de engaño, vanagloria e hipocresía, ya que permanecen engañados por la avaricia y son mal guiados por la duda.
ਹਲਤਿ ਪਲਤਿ ਦੁਖਦਾਈ ਹੋਵਹਿ; ਜਮਕਾਲੁ ਖੜਾ ਸਿਰਿ ਮਾਰੇ ॥੪॥
halat palat dukhadaaee hoveh; jamakaal kharraa sir maare |4|
Sant Singh KhalsaIn this world and the next, they are miserable; the Messenger of Death hovers over their heads, and strikes them down. ||4||
Manmohan SinghIn this world and the yonder one, They become miserable and standing over their head, the Death's courier smites them.
Manmohan Singh (Punjabi)ਇਸ ਲੋਕ ਅਤੇ ਪ੍ਰਲੋਕ ਵਿੱਚ ਉਹ ਦੁਖੀ ਹੁੰਦੇ ਹਨ, ਅਤੇ ਉਨ੍ਹਾਂ ਦੇ ਸਿਰ ਉੱਤੇ ਖੜੋ, ਮੌਤ ਦਾ ਦੂਤ ਉਨ੍ਹਾਂ ਨੂੰ ਮਾਰਦਾ ਕੁੱਟਦਾ ਹੈ।
Fareedkot Teekaਲੋਭ ਪਖੰਡਾਦੀ ਲੋਕ ਪ੍ਰਲੋਕ ਮੇਂ ਦੁਖਦਾਈ ਹੋਤੇ ਹੈਂ। ਜਮ ਜੋ ਕਾਲ ਕਰਨੇ ਵਾਲਾ ਸਿਰ ਪਰ ਖੜਾ ਹੈ, ਵਹੁ ਚੋਟਾਂ ਮਾਰਤਾ ਹੈ॥੪॥
Prof. Sahib Singhਇਸ ਲੋਕ ਵਿਚ ਅਤੇ ਪਰਲੋਕ ਵਿਚ (ਇਹ ਸਦਾ) ਦੁਖਦਾਈ ਹੁੰਦੇ ਹਨ, (ਇਹਨਾਂ ਦੇ ਕਾਰਨ) ਜਮਕਾਲ (ਜੀਵਾਂ ਦੇ) ਸਿਰ ਉਤੇ ਖਲੋਤਾ ਹੋਇਆ (ਸਭਨਾਂ ਨੂੰ) ਆਤਮਕ ਮੌਤੇ ਮਾਰੀ ਜਾਂਦਾ ਹੈ ॥੪॥ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਹੋਵਹਿ = ਹੁੰਦੇ ਹਨ {ਬਹੁ-ਵਚਨ}। ਸਿਰਿ = ਸਿਰ ਉਤੇ। ਮਾਰੇ = ਮਾਰਦਾ ਹੈ, ਆਤਮਕ ਮੌਤੇ ਮਾਰੀ ਜਾਂਦਾ ਹੈ ॥੪॥
SikhNet (Spanish)Así se vienen a lamentar aquí y en el más allá porque la muerte los destruye a todos.(4)
ਉਗਵੈ ਦਿਨਸੁ. ਆਲੁ ਜਾਲੁ ਸਮੑਾਲੈ; ਬਿਖੁ ਮਾਇਆ ਕੇ ਬਿਸਥਾਰੇ ॥
augavai dinas. aal jaal samaalai; bikh maaeaa ke bisathaare |
Sant Singh KhalsaAt the break of day, they take care of their affairs, and the poisonous entanglements of Maya.
Manmohan SinghWith the day-break, they take care of their household affairs and poisonous worldly entanglements.
Manmohan Singh (Punjabi)ਦਿਨ-ਚੜ੍ਹਨ ਨਾਲ, ਉਹ ਆਪਦੇ ਘਰੋਗੀ ਵਿਹਾਰਾਂ ਅਤੇ ਜ਼ਹਿਰੀਲੇ ਸੰਸਾਰੀ ਪੁਆੜਿਆਂ ਵਲ ਧਿਆਨ ਕਰਦੇ ਹਨ।
Fareedkot Teekaਦਿਨ ਕੇ ਉਦੇ ਹੋਨੇ ਸੇ ਪੁਰਸ ਘਰ ਕੇ ਜਾਲ ਰੂਪ ਧੰਧੇ ਸੰਭਾਲਤੇ ਹੈਂ ਅਰ ਬਿਖ ਰੂਪ ਮਾਇਆ ਕੇ ਕਰਮ ਬਿਸਥਾਰਤੇ ਹੈਂ॥
Prof. Sahib Singh(ਜਦੋਂ) ਦਿਨ ਚੜ੍ਹਦਾ ਹੈ (ਉਸੇ ਵੇਲੇ ਲੋਭ-ਵਸ ਜੀਵ) ਘਰ ਦੇ ਧੰਧੇ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਖਿਲਾਰੇ ਸ਼ੁਰੂ ਕਰਦਾ ਹੈ;ਪਦ ਅਰਥ ਉਗਵੈ = ਉੱਗਦਾ ਹੈ, ਚੜ੍ਹਦਾ ਹੈ। ਆਲੁ = {आलय} ਘਰ। ਆਲੁ ਜਾਲੁ = ਜਾਲ-ਰੂਪ ਘਰ ਦੇ ਧੰਧੇ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ। ਬਿਸਥਾਰੇ = ਖਿਲਾਰੇ।
SikhNet (Spanish)Cuando el día se levanta, uno se envuelve en asuntos del hogar y en cuestiones traicioneras de Maya,
ਆਈ ਰੈਨਿ. ਭਇਆ ਸੁਪਨੰਤਰੁ; ਬਿਖੁ ਸੁਪਨੈ ਭੀ, ਦੁਖ ਸਾਰੇ ॥੫॥
aaee rain. bheaa supanantar; bikh supanai bhee, dukh saare |5|
Sant Singh KhalsaWhen night falls, they enter the land of dreams, and even in dreams, they take care of their corruptions and pains. ||5||
Manmohan SinghWhen the night falls, they enter the dreamland and even in dreams they look after their afflictive and mortal riches.
Manmohan Singh (Punjabi)ਜਦ ਰਾਤ ਪੈ ਜਾਂਦੀ ਹੈ, ਉਹ ਸੁਫਨਿਆਂ ਦੇ ਮੰਡਲ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਅਤੇ ਸੁਫਨਿਆਂ ਵਿੱਚ ਭੀ ਉਹ ਦੁਖਦਾਈ ਤੇ ਪ੍ਰਾਣਨਾਸ਼ਕ ਦੌਲਤ ਦੀ ਰਖਵਾਲੀ ਕਰਦੇ ਹਨ।
Fareedkot Teekaਜਬ ਰਾਤ ਆਈ ਤਬ ਇਹੁ ਜੀਵ ਸੁਪਨੇ ਕੇ ਅੰਤਰ ਹੋਇਆ ਹੋਇਆ ਦੁਖ ਰੂਪ ਬਿਖੋਂ ਕੋ ਸੁਪਨੇ ਮੇਂ ਭੀ ਸੰਭਾਰਤਾ ਹੈ, ਭਾਵ ਬਿਖ੍ਯੋਂ ਕੇ ਸੁਪਨੇ ਆਵਤੇ ਹੈਂ॥
Prof. Sahib Singh(ਜਦੋਂ) ਰਾਤ ਆ ਗਈ (ਤਦੋਂ ਜੀਵ ਦਿਨ ਵਾਲੇ ਕੀਤੇ ਧੰਧਿਆਂ ਅਨੁਸਾਰ) ਸੁਪਨਿਆਂ ਵਿਚ ਗ਼ਲਤਾਨ ਹੋ ਗਿਆ, ਸੁਪਨੇ ਵਿਚ ਭੀ ਆਤਮਕ ਮੌਤ ਲਿਆਉਣ ਵਾਲੇ ਦੁੱਖਾਂ ਨੂੰ ਹੀ ਸੰਭਾਲਦਾ ਹੈ ॥੫॥ਪਦ ਅਰਥ ਰੈਨਿ = ਰਾਤ। ਸੁਪਨੰਤਰੁ = ਸੁਪਨਿਆਂ ਵਿਚ ਗ਼ਲਤਾਨ। ਸੁਪਨੈ ਭੀ = ਸੁਪਨੇ ਵਿਚ ਭੀ। ਬਿਖੁ ਸਾਰੇ = ਜ਼ਹਰ ਨੂੰ ਸੰਭਾਲਦਾ ਹੈ ॥੫॥
SikhNet (Spanish)y así, cuando la noche cae, uno entra inevitablemente en el país de los sueños en donde las aflicciones del mundo continúan.(5)
ਕਲਰੁ ਖੇਤੁ ਲੈ ਕੂੜੁ ਜਮਾਇਆ; ਸਭ ਕੂੜੈ ਕੇ ਖਲਵਾਰੇ ॥
kalar khet lai koorr jamaaeaa; sabh koorrai ke khalavaare |
Sant Singh KhalsaTaking a barren field, they plant falsehood; they shall harvest only falsehood.
Manmohan SinghTaking a barren field, man sows falsehood therein; therefore he shall gather all falsehood in his thrashing floor.
Manmohan Singh (Punjabi)ਬੰਜਰ ਪੈਲੀ ਲੈ ਕੇ, ਬੰਦਾ ਉਸ ਵਿੱਚ ਝੂਠ ਬੀਜਦਾ ਹੈ, ਇਸ ਲਈ ਉਸ ਦੇ ਖਲਵਾੜੇ ਵਿੱਚ ਝੂਠ ਹੀ ਹੋਵੇਗਾ।
Fareedkot Teekaਕਲਰ ਵਾਲਾ ਖੇਤ, ਭਾਵ ਅਸੁਧ ਅੰਤਸਕਰਣ ਮੇਂ ਕੂੜ ਰੂਪ ਸਕਾਮ ਕਰਮੋਂ ਕੋ ਜਮਾਇਆ, ਭਾਵ ਧਾਰਿਆ। ਅਰੁ ਸਭ ਕੂੜ ਕੇ ਹੀ ਖਲਵਾੜੇ ਹੂਏ, ਭਾਵ ਜਨਮਾਤ੍ਰੋਂ ਮੇਂ ਦੁਖੀ ਹੂਏ। ਵਾ ਅਸੁਧ ਅੰਤਹਕਰਨ ਮੇਂ ਜੋ ਸਾਧਨ ਕਰੇ ਕਹਤੇ ਹੈਂ, ਸੋ ਭੀ ਝੂਠ ਹੈ, ਜੋ ਸਾਛਾਤ ਹੋਣਾ ਸੋ ਭੀ ਝੂਠ ਹੈ॥
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਇਹ ਹਿਰਦਾ-ਖੇਤ ਕੱਲਰ ਹੈ (ਜਿਸ ਵਿਚ ਨਾਮ-ਬੀਜ ਨਹੀਂ ਉੱਗ ਸਕਦਾ। ਸਾਕਤ) ਉਸ ਵਿਚ ਨਾਸਵੰਤ ਪਦਾਰਥਾਂ ਦਾ ਮੋਹ ਹੀ ਬੀਜਦੇ ਰਹਿੰਦੇ ਹਨ, ਅਤੇ ਮੋਹ ਮਾਇਆ ਦੇ ਖਲਵਾੜੇ ਹੀ ਇਕੱਠੇ ਕਰਦੇ ਹਨ।ਪਦ ਅਰਥ ਕਲਰੁ ਖੇਤੁ = ਉਹ ਖੇਤ ਜਿਸ ਵਿਚ ਕੱਲਰ ਦੇ ਕਾਰਨ ਫ਼ਸਲ ਨਹੀਂ ਉੱਗਦੀ, ਉਹ ਹਿਰਦਾ-ਖੇਤ ਜਿਸ ਵਿਚ ਨਾਮ-ਬੀਜ ਨਹੀਂ ਉੱਗਦਾ। ਕੂੜੁ = ਨਾਸਵੰਤ ਪਦਾਰਥਾਂ ਦਾ ਮੋਹ। ਜਮਾਇਆ = ਬੀਤਿਆ। ਖਲਵਾਰੇ = ਖਲਵਾੜ।
SikhNet (Spanish)Uno siembra la semilla de la falsedad en tierra extraña y por ello mismo obtiene pura falsedad como cosecha.
ਸਾਕਤ ਨਰ ਸਭਿ ਭੂਖ ਭੁਖਾਨੇ; ਦਰਿ ਠਾਢੇ ਜਮ ਜੰਦਾਰੇ ॥੬॥
saakat nar sabh bhookh bhukhaane; dar tthaadte jam jandaare |6|
Sant Singh KhalsaThe materialistic people shall all remain hungry; the brutal Messenger of Death stands waiting at their door. ||6||
Manmohan SinghAll the apostate persons remain extremely hungry and the tyrant Death's courier stands ever at their door.
Manmohan Singh (Punjabi)ਸਾਰੇ ਅਧਰਮੀ ਪੁਰਸ਼ ਨਿਹਾਇਤ ਹੀ ਭੁੱਖੇ ਰਹਿੰਦੇ ਹਨ ਅਤੇ ਮੌਤ ਦਾ ਜ਼ਾਲਮ ਦੂਤ ਸਦਾ ਉਨ੍ਹਾਂ ਦੇ ਬੂਹੇ ਤੇ ਖੜ੍ਹਾ ਰਹਿੰਦਾ ਹੈ।
Fareedkot Teekaਭੁਲੇ ਹੋਏ ਪੁਰਖ ਸਭ ਤ੍ਰਿਸ਼ਨਾ ਭੂਖ ਕਰ ਕੇ ਭੂਖੇ ਹੈਂ, ਤਿਨ ਕੇ ਦਰ ਪਰ ਜਮ ਕੇ ਦੂਤ ਡੰਡਾ ਲੀਏ ਖੜੇ ਹੈਂ॥੬॥
Prof. Sahib Singh(ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਸਾਕਤ ਮਨੁੱਖ ਹਰ ਵੇਲੇ ਤ੍ਰਿਸ਼ਨਾ ਦੇ ਮਾਰੇ ਹੋਏ ਰਹਿੰਦੇ ਹਨ, ਤੇ, ਬਲੀ ਜਮਰਾਜ ਦੇ ਦਰ ਤੇ ਖਲੋਤੇ ਰਹਿੰਦੇ ਹਨ (ਜਮਾਂ ਦੇ ਵੱਸ ਪਏ ਰਹਿੰਦੇ ਹਨ) ॥੬॥ਪਦ ਅਰਥ ਸਾਕਤ ਨਰ = ਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ। ਸਭਿ = ਸਾਰੇ। ਭੂਖ ਭੁਖਾਨੇ = ਭੁੱਖੇ ਹੀ ਭੁੱਖੇ, ਹਰ ਵੇਲੇ ਭੁੱਖੇ, ਹਰ ਵੇਲੇ ਤ੍ਰਿਸ਼ਨਾ ਦੇ ਮਾਰੇ ਹੋਏ। ਜਮ ਦਰਿ = ਜਮ ਦੇ ਦਰ ਤੇ। ਜੰਦਾਰ = ਬਲੀ। ਠਾਢੇ = ਖਲੋਤੇ ਹੋਏ ॥੬॥
SikhNet (Spanish)Alabando a Maya, la avaricia y el amor por las cosas materiales nos engañan, y la muerte salvaje se posa siempre sobre uno.(6)
ਮਨਮੁਖ ਕਰਜੁ ਚੜਿਆ ਬਿਖੁ ਭਾਰੀ; ਉਤਰੈ ਸਬਦੁ ਵੀਚਾਰੇ ॥
manamukh karaj charriaa bikh bhaaree; utarai sabad veechaare |
Sant Singh KhalsaThe self-willed manmukh has accumulated a tremendous load of debt in sin; only by contemplating the Word of the Shabad, can this debt be paid off.
Manmohan SinghThe perverse person has incurred an immense debt of sins. Reflecting over the Name, this debt is liquidated.
Manmohan Singh (Punjabi)ਪ੍ਰਤੀਕੂਲ ਪੁਰਸ਼ ਦੇ ਸਿਰ ਪਾਪਾਂ ਦਾ ਖਰਾ-ਬਹੁਤਾ ਕਰਜ਼ਾ ਚੜ੍ਹ ਗਿਆ ਹੈ। ਨਾਮ ਦਾ ਸਿਮਰਨ ਕਰਨ ਦੁਆਰਾ ਇਹ ਕਰਜ਼ਾ ਲਹਿ ਜਾਂਦਾ ਹੈ।
Fareedkot Teekaਬਿਖੇ ਲੰਪਟ ਮਨਮੁਖੋਂ ਕੇ ਸਿਰ ਪਰ ਤੀਨ ਪ੍ਰਕਾਰ ਕਾ, ਭਾਵ ਪਿਤ੍ਰਾਦਿਕੋਂ ਕਾ ਬਹੁਤ ਭਾਰੀ ਕਰਜੁ ਚੜਿਆ ਹੈ। ਕਰਜ ਤੌ ਉਤਰੇ ਜੋ ਗੁਰ ਉਪਦੇਸ ਕੋ ਵੀਚਾਰੇ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਸਿਰ ਉਤੇ ਆਤਮਕ ਮੌਤ ਲਿਆਉਣ ਵਾਲਾ (ਵਿਕਾਰਾਂ ਦਾ) ਕਰਜ਼ਾ ਚੜ੍ਹਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਇਆਂ ਹੀ ਇਹ ਕਰਜ਼ਾ ਉਤਰਦਾ ਹੈ।ਪਦ ਅਰਥ ਮਨਮੁਖ = ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਬਿਖੁ ਕਰਜੁ = ਆਤਮਕ ਮੌਤ ਲਿਆਉਣ ਵਾਲਾ ਕਰਜ਼ਾ। ਵੀਚਾਰੇ = ਵੀਚਾਰੇ, ਵਿਚਾਰ ਕੇ।
SikhNet (Spanish)El arrogante Manmukj se hecha en sí la carga del vicio y sólo podrá ser liberado si medita en la Palabra,
ਜਿਤਨੇ ਕਰਜ ਕਰਜ ਕੇ ਮੰਗੀਏ; ਕਰਿ ਸੇਵਕ ਪਗਿ ਲਗਿ ਵਾਰੇ ॥੭॥
jitane karaj karaj ke mangee; kar sevak pag lag vaare |7|
Sant Singh KhalsaAs much debt and as many creditors as there are, the Lord makes them into servants, who fall at his feet. ||7||
Manmohan SinghAs many are the demandants of debt; so many the Lord makes his slaves, who repair to his feet.
Manmohan Singh (Punjabi)ਜਿੰਨੇ ਭੀ ਕਰਜ਼ਾ ਮੰਗਣ ਵਾਲੇ ਹਨ; ਓਨਿਆਂ ਨੂੰ ਹੀ ਪ੍ਰਭੂ ਉਸ ਦੇ ਪੈਰਾਂ ਤੇ ਪੈਣ ਵਾਲੇ ਉਸ ਦੇ ਗੋਲੇ ਬਣਾ ਦਿੰਦਾ ਹੈ।
Fareedkot Teekaਕਿਤਨੇ ਦੇਵਤਾ ਰਿਖੀ ਪਿਤਰ ਕਰਜ ਮੰਗਣ ਵਾਲੇ ਜੋ ਥੇ, ਸੋ ਪਰਮੇਸ੍ਵਰ ਨੇ ਭਗਤੋਂ ਕੇ ਸੇਵਕ ਕਰ ਕੇ ਪਗੋ ਮੇਂ ਲਗਨੇ ਵਾਲੇ ਕਰ ਦੀਏ ਹੈਂ॥੭॥
Prof. Sahib Singh(ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਤਦੋਂ) ਕਰਜ਼ਾ ਮੰਗਣ ਵਾਲੇ ਇਹਨਾਂ ਸਾਰੇ ਹੀ ਜਮਦੂਤਾਂ ਨੂੰ (ਗੁਰ-ਸ਼ਬਦ ਦਾ ਆਸਰਾ ਲੈਣ ਵਾਲਿਆਂ ਦਾ) ਸੇਵਕ ਬਣਾ ਕੇ ਉਹਨਾਂ ਦੀ ਚਰਨੀਂ ਲਾ ਕੇ ਰੋਕ ਦਿੱਤਾ ਜਾਂਦਾ ਹੈ ॥੭॥ਪਦ ਅਰਥ ਕਰਜ ਕੇ ਮੰਗੀਏ = ਕਰਜ਼ਾ ਲੈਣ ਵਾਲੇ, ਜਿਨ੍ਹਾਂ ਦੇ ਕਰਜ਼ੇ ਹੇਠ ਫਸ ਗਏ, ਕਰਜ਼-ਖ਼ਾਹ, ਜਮ-ਦੂਤ। ਕਰਿ ਸੇਵਕ = ਸੇਵਕ ਬਣਾ ਕੇ। ਪਗਿ ਲਗਿ = ਪੈਰ ਵਿਚ ਲੱਗ ਕੇ, ਚਰਨੀਂ ਲੱਗ ਕੇ। ਵਾਰੇ = ਰੋਕੇ ਗਏ ॥੭॥
SikhNet (Spanish)sólo entonces esa deuda puede convertirse en crédito y nuestros acreedores en esclavos.(7)
ਜਗੰਨਾਥ. ਸਭਿ ਜੰਤ੍ਰ ਉਪਾਏ; ਨਕਿ ਖੀਨੀ, ਸਭ ਨਥਹਾਰੇ ॥
jaganaath. sabh jantr upaae; nak kheenee, sabh nathahaare |
Sant Singh KhalsaAll the beings which the Lord of the Universe created - He puts the rings through their noses, and leads them all along.
Manmohan SinghAll the beings that the Lord of the world has created; tearing open their noses and loading them all with snaffles, the Lord makes them bow before Him.
Manmohan Singh (Punjabi)ਸਾਰੇ ਜੀਵ ਜੋ ਸੰਸਾਰ ਦੇ ਸੁਆਮੀ ਨੇ ਸਾਜੇ ਹਨ; ਉਨ੍ਹਾਂ ਦੇ ਨੱਕ ਪਾੜ ਕੇ ਅਤੇ ਉਨ੍ਹਾਂ ਸਾਰਿਆਂ ਦੇ ਨਕੇਲਾਂ ਪਾ, ਸੁਆਮੀ ਉਨ੍ਹਾਂ ਨੂੰ ਆਪਣੇ ਮੂਹਰੇ ਆ ਨਿਵਾਉਂਦਾ ਹੈ।
Fareedkot Teekaਪਰਮੇਸ੍ਵਰ ਨੇ ਸਭ ਜੀਉ ਉਤਪਤ ਕੀਏ ਹੈਂ। ਪੁਨਾ (ਨਕਿ ਖੀਨੀ) ਨਾਕ ਫਾੜ ਕਰਿ ਕੇ ਸਭ (ਨਥਹਾਰੇ) ਨਥਾਂ ਵਾਲੇ ਕਰ ਲੀਏ ਹੈਂ, ਭਾਵ ਅਪਨੇ ਅਧੀਨ ਕੀਏ ਹੈਂ॥
Prof. Sahib Singh(ਹੇ ਭਾਈ ਜੀਵਾਂ ਦੇ ਭੀ ਕੀਹ ਵੱਸ?) ਇਹ ਸਾਰੇ ਜੀਵ ਜਗਤ ਦੇ ਨਾਥ-ਪ੍ਰਭੂ ਦੇ ਪੈਦਾ ਕੀਤੇ ਹੋਏ ਹਨ, ਨੱਕੋ-ਵਿੰਨ੍ਹੇ ਹੋਏ (ਪਸ਼ੂਆਂ ਵਾਂਗ) ਸਭ ਉਸੇ ਦੇ ਵੱਸ ਵਿਚ ਹਨ।ਪਦ ਅਰਥ ਜਗੰਨਾਥ = ਜਗਤ ਦਾ ਨਾਥ। ਸਭਿ ਜੰਤ੍ਰ = ਸਾਰੇ ਜੀਵ। ਉਪਾਏ = ਪੈਦਾ ਕੀਤੇ ਹੋਏ। ਨਕਿ ਖੀਨੀ = ਨੱਕੋਂ ਵਿੰਨ੍ਹੇ ਹੋਏ। ਨਥਹਾਰੇ = ਨੱਥ ਵਾਲੇ, ਵੱਸ ਵਿਚ।
SikhNet (Spanish)El Señor de los hombres ha creado al hombre y por Él los hombres son jalados por la nariz.
ਨਾਨਕ. ਪ੍ਰਭੁ ਖਿੰਚੈ ਤਿਵ ਚਲੀਐ; ਜਿਉ ਭਾਵੈ ਰਾਮ ਪਿਆਰੇ ॥੮॥੨॥
naanak. prabh khinchai tiv chaleeai; jiau bhaavai raam piaare |8|2|
Sant Singh KhalsaO Nanak, as God drives us on, so do we follow; it is all the Will of the Beloved Lord. ||8||2||
Manmohan SinghNanak, as the beloved Lord Master wills and as He drives, so are we driven, so are we driven.
Manmohan Singh (Punjabi)ਨਾਨਕ, ਜਿਸ ਤਰ੍ਹਾਂ ਮਿੱਠੜੇ ਸੁਆਮੀ ਮਾਲਕ ਨੂੰ ਚੰਗਾ ਲਗਦਾ ਹੈ ਅਤੇ ਜਿਸ ਤਰ੍ਹਾਂ ਉਹ ਟੋਰਦਾ ਹੈ, ਓਸੇ ਤਰ੍ਹਾਂ ਹੀ ਅਸੀਂ ਟੁਰਦੇ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਕਰਮਾਨੁਸਾਰ ਜਿਉ ਪ੍ਰਭੂ ਰਾਮ ਪਿਆਰੇ ਕੋ ਭਾਵਤਾ ਹੈ ਤਿਉਂ ਖੈਂਚਤਾ ਹੈ ਔ ਤਿਸੀ ਕੇ ਅਨੁਸਾਰ ਚਲਣਾ ਹੋਤਾ ਹੈ॥੮॥੨॥
Prof. Sahib Singhਹੇ ਨਾਨਕ! ਜਿਵੇਂ ਪ੍ਰਭੂ (ਜੀਵਾਂ ਦੀ ਨੱਥ) ਖਿੱਚਦਾ ਹੈ, ਜਿਵੇਂ ਪਿਆਰੇ ਰਾਮ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵਾਂ ਨੂੰ) ਤੁਰਨਾ ਪੈਂਦਾ ਹੈ ॥੮॥੨॥ਪਦ ਅਰਥ ਨਾਨਕ = ਹੇ ਨਾਨਕ! ਖਿੰਚੈ = ਖਿੱਚਦਾ ਹੈ। ਭਾਵੈ = ਚੰਗਾ ਲੱਗਦਾ ਹੈ ॥੮॥੨॥
SikhNet (Spanish)Dice Nanak, dejémonos llevar así como nuestro Señor nos lleva, así como Le plazca a nuestro Bienamado Dios.(8-2)