ੴ

ਸਿੱਖਬਾਣੀ · SikhBani

Ang 982

Sri Guru Granth Sahib · Raag Nat Naaraayan · 3 shabads, 33 lines
Translations
Shabad Guru Ramdas Ji Raag Nat Naaraayan continued from Ang 981

ਲਗਿ ਲਗਿ ਪ੍ਰੀਤਿ. ਬਹੁ ਪ੍ਰੀਤਿ ਲਗਾਈ; ਲਗਿ ਸਾਧੂ ਸੰਗਿ ਸਵਾਰੇ ॥

lag lag preet. bahu preet lagaaee; lag saadhoo sang savaare |

Sant Singh KhalsaFall in love, fall deeply in love with the Lord; clinging to the Saadh Sangat, the Company of the Holy, you will be exalted and embellished.
Manmohan SinghEmbrace, embrace thou love and embrace thou great love for thy Lord. Clinging to the saints, thou shalt be embellished, O man.
Manmohan Singh (Punjabi)ਤੂੰ ਪਿਰਹੜੀ ਪਾ, ਤੂੰ ਘਣੇਰੀ ਪ੍ਰੀਤ ਪਾ ਆਪਣੇ ਪ੍ਰਭੂ ਨਾਲ। ਸੰਤਾਂ ਨਾਲ ਜੁੜ ਕੇ, ਹੇ ਬੰਦੇ! ਤੂੰ ਸ਼ਸ਼ੋਭਤ ਥੀ ਵੰਝੇਗਾ।
Fareedkot Teeka(ਲਗਿ ਲਗਿ) ਮਿਲ ਮਿਲ ਕੇ ਸਾਕਤੋਂ ਸਾਥ ਬਹੁਤ ਪ੍ਰੀਤੀ ਲਗਾਈ, ਪਰੰਤੂ ਸੁਖ ਨ ਹੂਆ। ਜਬ ਸਾਧੂ ਸੰਗ (ਲਗਿ) ਮਿਲ ਕੇ ਪ੍ਰੀਤੀ ਲਗਾਈ ਤਬ ਸੰਤੋਂ ਨੇ ਸਭ ਕਾਂਮ ਸਵਾਰੇ ਹੈਂ, ਭਾਵ ਧਰਮ, ਅਰਥ, ਕਾਮ, ਮੋਖ, ਸਿਧ ਕਰ ਦੀਏ ਹੈਂ॥
Prof. Sahib Singh(ਜਿਨ੍ਹਾਂ ਮਨੁੱਖਾਂ ਨੇ) ਮੁੜ ਮੁੜ (ਗੁਰੂ ਦੀ ਚਰਨੀਂ) ਲੱਗ ਕੇ (ਆਪਣੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ) ਬਹੁਤ ਪ੍ਰੀਤ ਪੈਦਾ ਕਰ ਲਈ, ਗੁਰੂ ਦੀ ਸੰਗਤ ਵਿਚ ਰਹਿ ਕੇ ਆਪਣੇ ਜੀਵਨ ਚੰਗੇ ਬਣਾ ਲਏ,

ਪਦ ਅਰਥ ਲਗਿ = (ਗੁਰੂ ਦੀ ਚਰਨੀਂ) ਲੱਗ ਕੇ। ਲਗਿ ਲਗਿ = ਮੁੜ ਮੁੜ ਲੱਗ ਕੇ। ਪ੍ਰੀਤਿ ਲਗਾਈ = (ਆਪਣੇ ਹਿਰਦੇ ਵਿਚ) ਪ੍ਰੀਤ ਪੈਦਾ ਕੀਤੀ। ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਸਵਾਰੇ = ਆਪਣੇ ਜੀਵਨ ਚੰਗੇ ਬਣਾ ਲਏ।

SikhNet (Spanish)Enamórate, enamórate profundamente del Señor; aférrate a la Sad Sangat, la Compañía de los Santos y serás embellecido y exaltado.

ਗੁਰ ਕੇ ਬਚਨ. ਸਤਿ ਸਤਿ ਕਰਿ ਮਾਨੇ; ਮੇਰੇ ਠਾਕੁਰ ਬਹੁਤੁ ਪਿਆਰੇ ॥੬॥

gur ke bachan. sat sat kar maane; mere tthaakur bahut piaare |6|

Sant Singh KhalsaThose who accept the Word of the Guru as True, totally True, are very dear to my Lord and Master. ||6||
Manmohan SinghThey, who accept the wards of the Guru as absolutely true, are very dear to my Lord.
Manmohan Singh (Punjabi)ਜੋ ਗੁਰਦੇਵ ਜੀ ਦੇ ਸ਼ਬਦਾਂ ਨੂੰ ਨਿਰੋਲ ਸੱਚ ਕਰਕੇ ਮੰਨਦੇ ਹਨ, ਉਹ ਮੈਂਡੇ ਮਾਲਕ ਨੂੰ ਖਰੇ ਮਿੱਠੜੇ ਲਗਦੇ ਹਨ।
Fareedkot Teekaਜਿਨੋਂ ਨੇ ਗੁਰੋਂ ਕੇ ਬਚਨ ਸਚੇ ਨਿਸਚੇ ਕਰ ਕੇ ਮੰਨੇ ਹੈਂ ਵਹੁ ਮੇਰੇ ਠਾਕੁਰ ਕੇ ਬਹੁਤ ਪਿਆਰੇ ਹੋਏ ਹੈਂ॥੬॥
Prof. Sahib Singhਗੁਰੂ ਦੇ ਬਚਨਾਂ ਉਤੇ ਪੂਰੀ ਸਰਧਾ ਬਣਾ ਲਈ, ਉਹ ਮਨੁੱਖ ਪਰਮਾਤਮਾ ਨੂੰ ਬਹੁਤ ਪਿਆਰੇ ਲੱਗਦੇ ਹਨ ॥੬॥

ਪਦ ਅਰਥ ਸਤਿ ਕਰਿ = ਸੱਚੇ ਜਾਣ ਕੇ। ਮਾਨੇ = ਮੰਨ ਲਏ ॥੬॥

SikhNet (Spanish)Quienes aceptan la Verdad de la Palabra del Guru como Verdad se convierten en Sus Bienamados.(6)

ਪੂਰਬਿ ਜਨਮਿ, ਪਰਚੂਨ ਕਮਾਏ; ਹਰਿ ਹਰਿ, ਹਰਿ ਨਾਮਿ ਪਿਆਰੇ ॥

poorab janam, parachoon kamaae; har har, har naam piaare |

Sant Singh KhalsaBecause of actions committed in past lives, one comes to love the Name of the Lord, Har, Har, Har.
Manmohan SinghBy virtue of bits of good deeds done in the previous births one loves the Name of God, the Lord Master, in this life.
Manmohan Singh (Punjabi)ਪਿਛਲੇ ਜਨਮਾਂ ਵਿੱਚ ਥੋੜੇ ਜਿਹੇ ਨੇਕ ਅਮਲਾਂ ਦੇ ਕਮਾਉਣ ਦੀ ਬਰਕਤ, ਇਨਸਾਨ ਦੀ ਇਸ ਜਨਮ ਵਿੱਚ ਵਾਹਿਗੁਰੂ ਸੁਆਮੀ ਮਾਲਕ ਦੇ ਨਾਮ ਨਾਲ ਪ੍ਰੀਤ ਪੈ ਜਾਂਦੀ ਹੈ।
Fareedkot Teekaਪੂਰਬ ਜਨਮੋਂ ਮੈਂ ਜਿਨੋਂ ਨੇ (ਪਰਚੂਨ) ਪੁੰਨ ਕਰਮ ਕਮਾਏ ਹੈਂ ਤਿਨ ਕੋ ਹਰਿ ਹਰਿ ਨਾਮ ਪ੍ਯਾਰੇ ਲਗੇ ਹੈਂ॥
Prof. Sahib Singhਪੂਰਬਲੇ ਜਨਮ ਵਿਚ ਜਿਸ ਮਨੁੱਖ ਨੇ ਥੋੜੇ ਥੋੜੇ ਸ਼ੁਭ ਕਰਮ ਕਮਾਏ, (ਉਹਨਾਂ ਦੀ ਬਰਕਤਿ ਨਾਲ ਹੁਣ ਭੀ) ਪ੍ਰਭੂ ਦੇ ਨਾਮ ਵਿਚ ਪਿਆਰ ਬਣਾਇਆ,

ਪਦ ਅਰਥ ਪੂਰਬਿ ਜਨਮਿ = ਪਹਿਲੇ ਜਨਮ ਵਿਚ। ਪਰਚੂਨ = ਥੋਹੜੇ ਥੋਹੜੇ (ਸ਼ੁਭ ਕਰਮ)। ਨਾਮਿ = ਨਾਮ ਵਿਚ। ਪਿਆਰੇ = ਪਿਆਰ ਕਰਦਾ ਹੈ।

SikhNet (Spanish)En nacimientos previos hiciste algunas cosas buenas, por eso ahora amas el Nombre del Señor en esta vida

ਗੁਰ ਪ੍ਰਸਾਦਿ ਅੰਮ੍ਰਿਤ ਰਸੁ ਪਾਇਆ; ਰਸੁ ਗਾਵੈ ਰਸੁ ਵੀਚਾਰੇ ॥੭॥

gur prasaad amrit ras paaeaa; ras gaavai ras veechaare |7|

Sant Singh KhalsaBy Guru's Grace, you shall obtain the ambrosial essence; sing of this essence, and reflect upon this essence. ||7||
Manmohan SinghBy the Guru's grace, man obtains the immortalising Name-Nectar. This Nectar's praise, he hymn and this Nectar he reflects upon.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਇਨਸਾਨ ਸੁਰਜੀਤ ਕਰਨ ਵਾਲੇ ਨਾਮ ਦੇ ਅੰਮ੍ਰਿਤ ਨੂੰ ਪ੍ਰਾਪਤ ਕਰਦਾ ਹੈ। ਨਾਮ ਦੇ ਇਸ ਆਬਿਹਿਯਾਤ ਦੀ ਕੀਰਤੀ ਉਹ ਗਾਉਂਦਾ ਹੈ ਤੇ ਇਸ ਆਬਿ-ਹਿਯਾਤ ਨੂੰ ਹੀ ਉਹ ਸੋਚਦਾ ਵੀਚਾਰਦਾ ਹੈ।
Fareedkot Teekaਗੁਰੋਂ ਕੀ ਕਿਰਪਾ ਕਰ ਕੇ ਜਿਨੋਂ ਨੇ ਨਾਮ ਅੰਮ੍ਰਿਤ ਰਸ ਪਾਇਆ ਹੈ, ਸੋ ਪ੍ਰੇਮ ਕਰ ਕੇ ਗਾਵਤੇ ਹੈਂ ਔ ਪ੍ਰੇਮ ਕਰ ਕੇ ਬੀਚਾਰਤੇ ਹੈਂ॥੭॥
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲੱਭ ਲਿਆ। ਉਹ ਮਨੁੱਖ (ਸਦਾ) ਨਾਮ-ਰਸ ਨੂੰ ਸਲਾਹੁੰਦਾ ਹੈ, ਨਾਮ-ਰਸ ਨੂੰ ਹੀ ਹਿਰਦੇ ਵਿਚ ਵਸਾਂਦਾ ਹੈ ॥੭॥

ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ॥੭॥

SikhNet (Spanish)y por la Gracia del Guru eres bendecido con el Néctar del Nombre y te regocijas y habitas en Él con Amor y Dicha. (7)

ਹਰਿ ਹਰਿ ਰੂਪ ਰੰਗ ਸਭਿ ਤੇਰੇ; ਮੇਰੇ ਲਾਲਨ ਲਾਲ ਗੁਲਾਰੇ ॥

har har roop rang sabh tere; mere laalan laal gulaare |

Sant Singh KhalsaO Lord, Har, Har, all forms and colors are Yours; O my Beloved, my deep crimson ruby.
Manmohan SinghO my deep red, jewel-like beloved Lord-God, all the forms and colours, are Thine.
Manmohan Singh (Punjabi)ਹੇ ਮੈਂਡੇ ਗੂੜ੍ਹੇ ਲਾਲ ਜਵੇਹਰ ਵਰਗੇ ਪਿਆਰੇ ਸੁਆਮੀ ਹਰੀ! ਸਮੂਹ ਸਰੂਪ ਤੇ ਰੰਗਤਾਂ ਤੈਂਡੀਆਂ ਹੀ ਹਨ।
Fareedkot Teekaਹਰਿ ਰੂਪ ਔ ਹਰਿ ਰੰਗ ਸਭ ਤੇਰੇ ਹੀ ਬਨਾਏ ਹੂਏ ਹੈਂ। ਹੇ ਮੇਰੇ (ਲਾਲਨ) ਪ੍ਯਾਰੇ ਲਾਲ ਗੁਲਾਲ! ਭਾਵ ਅਤੀ ਅਨੰਦ ਸਰੂਪ॥
Prof. Sahib Singhਹੇ ਨਾਨਕ! ਹੇ ਹਰੀ! ਹੇ ਲਾਲ! ਹੇ ਸੋਹਣੇ ਲਾਲ! (ਸਭ ਜੀਅ ਜੰਤ) ਸਾਰੇ ਤੇਰੇ ਹੀ ਰੂਪ ਹਨ ਤੇਰੇ ਹੀ ਰੰਗ ਹਨ।

ਪਦ ਅਰਥ ਹਰਿ = ਹੇ ਹਰੀ! ਸਭਿ = ਸਾਰੇ। ਲਾਲਨ = ਹੇ ਲਾਲ! ਲਾਲ ਗੁਲਾਰੇ = ਹੇ ਸੋਹਣੇ ਲਾਲ!

SikhNet (Spanish)Oh mi Señor Amado y Bello, todas las formas y manifestaciones son Tuyas;

ਜੈਸਾ ਰੰਗੁ ਦੇਹਿ ਸੋ ਹੋਵੈ; ਕਿਆ ਨਾਨਕ. ਜੰਤ ਵਿਚਾਰੇ ॥੮॥੩॥

jaisaa rang dehi so hovai; kiaa naanak. jant vichaare |8|3|

Sant Singh KhalsaOnly that color which You impart, Lord, exists; O Nanak, what can the poor wretched being do? ||8||3||
Manmohan SinghAs is the colour, Thou givest, O Lord! That alone becomes manifest, What can the poor man do O Nanak?
Manmohan Singh (Punjabi)ਜੇਹੋ ਜਿਹੀ ਰੰਗਤ ਤੂੰ ਦਿੰਦਾ ਹੈਂ, ਹੇ ਸਾਈਂ! ਕੇਵਲ ਉਹ ਹੀ ਪ੍ਰਗਟ ਹੁੰਦੀ ਹੈ। ਗਰੀਬ ਇਨਸਾਨ ਕੀ ਕਰ ਸਕਦਾ ਹੈ, ਹੇ ਨਾਨਕ?
Fareedkot Teekaਜੈਸਾ ਤੂੰ ਪ੍ਰੇਮ ਦੇਤਾ ਹੈਂ ਤੈਸਾ ਹੀ ਇਸ ਪੁਰਸ ਕੋ ਪ੍ਰਾਪਤਿ ਹੋਤਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਇਹੁ ਬਿਚਾਰੇ ਜੀਵ ਕਿਆ ਤੁਛ ਹੈਂ, ਜੋ ਕੁਛ ਕਰ ਸਕੇਂ॥੮॥੩॥
Prof. Sahib Singhਜਿਹੋ ਜਿਹਾ ਰੰਗ ਤੂੰ (ਕਿਸੇ ਜੀਵ ਨੂੰ) ਦੇਂਦਾ ਹੈਂ (ਉਸ ਉਤੇ) ਉਹੋ ਜਿਹਾ ਰੰਗ ਹੀ ਚੜ੍ਹਦਾ ਹੈ। ਇਹਨਾਂ ਵਿਚਾਰੇ ਜੀਵਾਂ ਦੀ ਆਪਣੀ ਕੋਈ ਪਾਂਇਆਂ ਨਹੀਂ ਹੈ ॥੮॥੩॥

ਪਦ ਅਰਥ ਦੇਹਿ = ਤੂੰ ਦੇਂਦਾ ਹੈਂ। ਸੋ = ਉਹੀ ਰੰਗ। ਕਿਆ = ਕੀਹ ਪਾਂਇਆਂ ਹੈ? ॥੮॥੩॥

SikhNet (Spanish)lo que sea que viene de Ti, eso sucede y el hombre no puede hacer nada para cambiar Tu Voluntad. (8-3)

Open this shabad (19 lines, Angs 981-982) →

Shabad Guru Ramdas Ji Raag Nat Naaraayan

ਨਟ ਮਹਲਾ ੪ ॥

natt mahalaa 4 |

Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.

ਰਾਮ; ਗੁਰ ਸਰਨਿ ਪ੍ਰਭੂ ਰਖਵਾਰੇ ॥

raam; gur saran prabhoo rakhavaare |

Sant Singh KhalsaIn the Sanctuary of the Guru, the Lord God saves and protects us,
Manmohan SinghSeeking the Guru's protection, the Lord-Master so saves the mortal,
Manmohan Singh (Punjabi)ਗੁਰਾਂ ਦੀ ਪਨਾਹ ਲੈਣ ਦੁਆਰਾ ਸੁਆਮੀ ਮਾਲਕ ਪ੍ਰਾਨੀ ਨੂੰ ਐਸ ਤਰ੍ਹਾਂ ਬਚਾ ਲੈਂਦਾ ਹੈ,
Fareedkot Teekaਹੇ ਭਾਈ! ਜੋ ਗੁਰੋਂ ਕੀ ਸਰਨ ਆਏ ਹੈਂ ਤਿਨ ਕੇ ਪ੍ਰਭੂ ਰਖਵਾਰੇ ਹੂਏ ਹੈਂ॥
Prof. Sahib Singhਹੇ ਮੇਰੇ ਰਾਮ! ਹੇ ਮੇਰੇ ਪ੍ਰਭੂ! (ਜਿਸ ਉੱਤੇ ਭੀ ਮਿਹਰ ਕਰਦਾ ਹੈਂ ਉਸ ਨੂੰ) ਗੁਰੂ ਦੀ ਸਰਨੀ ਪਾ ਕੇ (ਵਿਕਾਰਾਂ ਵਲੋਂ ਉਸ ਦਾ) ਰਾਖਾ ਬਣਦਾ ਹੈਂ,

ਪਦ ਅਰਥ ਰਾਮ = ਹੇ ਰਾਮ! ਪ੍ਰਭੂ = ਹੇ ਪ੍ਰਭੂ! ਰਖਵਾਰੇ = ਤੂੰ ਰਾਖਾ ਬਣਦਾ ਹੈਂ।

SikhNet (Spanish)Buscando el Santuario del Guru, Dios se vuelve nuestro Refugio;

ਜਿਉ ਕੁੰਚਰੁ ਤਦੂਐ ਪਕਰਿ ਚਲਾਇਓ; ਕਰਿ ਊਪਰੁ ਕਢਿ ਨਿਸਤਾਰੇ ॥੧॥ ਰਹਾਉ ॥

jiau kunchar tadooai pakar chalaaeo; kar aoopar kadt nisataare |1| rahaau |

Sant Singh Khalsaas He protected the elephant, when the crocodile seized it and pulled it into the water; He lifted him up and pulled him out. ||1||Pause||
Manmohan Singhas he had saved the elephant who prayed to Him stretching forth his trunk out of the water, on being seized and thrown in the water by the crocodile. Pause.
Manmohan Singh (Punjabi)ਜਿਸ ਤਰ੍ਹਾਂ ਉਸ ਹਾਥੀ ਨੂੰ ਬਚਾਇਆ ਸੀ, ਜਦ ਮਗਰਮੱਛ ਦੇ ਪਕੜੇ ਅਤੇ ਪਾਣੀ ਵਿੱਚ ਚਲਾ ਕੇ ਮਾਰੇ ਹੋਏ ਨੇ, ਆਪਣੀ ਸੁੰਡ ਪਾਣੀ ਵਿਚੋਂ ਬਾਹਰ ਕੱਢ ਕੇ, ਉਸ ਦੇ ਅੱਗੇ ਪ੍ਰਾਰਥਨਾ ਕੀਤੀ ਸੀ। ਠਹਿਰਾਉ।
Fareedkot Teekaਜੈਸੇ ਹਾਥੀ ਤੰਦੂਏ ਨੇ ਪਕਰ ਕਰ ਜਲ ਮੇਂ ਚਲਾਇਆ ਥਾ। (ਕਰਿ) ਹਾਥ ਜੋ ਸੁੰਡ ਹੈ, ਸੋ ਜਲ ਤੇ ਉਪਰ ਕਢਿ ਕੇ ਜਬ ਰਾਮ ਸਬਦ ਕਹਿਆ ਤਬ ਦੋਵੈ ਹੀ ਅਰਥਾਤ ਹਾਥੀ ਔ ਤੰਦੂਆ ਵਿਸੇਸ ਕਰ ਕੇ ਤਾਰੇ ਹੈਂ॥੧॥ ਰਹਾਉ ॥
Prof. Sahib Singhਜਿਵੇਂ ਜਦੋਂ ਤੰਦੂਏ ਨੇ ਗਜ ਨੂੰ ਫੜ ਕੇ ਖਿਚ ਲਿਆ ਸੀ, ਤਾਂ ਤੂੰ ਉਸ ਨੂੰ ਉੱਚਾ ਕਰ ਕੇ ਕੱਢ ਕੇ (ਤੰਦੂਏ ਦੀ ਫਾਹੀ ਤੋਂ) ਬਚਾ ਲਿਆ ਸੀ ॥੧॥ ਰਹਾਉ ॥

ਪਦ ਅਰਥ ਕੁੰਚਰੁ = ਗਜ, ਹਾਥੀ (ਸਰਾਪ ਨਾਲ ਗੰਧਰਬ ਤੋਂ ਬਣਿਆ ਹੋਇਆ ਹਾਥੀ)। ਤਦੂਐ = ਤੰਦੂਏ ਨੇ। ਪਕਰਿ = ਫੜ ਕੇ। ਊਪਰੁ = ਉੱਚਾ {ਵਿਸ਼ੇਸ਼ਣ}। ਕਢਿ = ਕੱਢ ਕੇ। ਨਿਸਤਾਰੇ = ਬਚਾ ਲਿਆ ॥੧॥ ਰਹਾਉ ॥

SikhNet (Spanish)así Dios mismo protegió al elefante atrapado por el cocodrilo.(1-Pausa)

ਪ੍ਰਭ ਕੇ ਸੇਵਕ ਬਹੁਤੁ ਅਤਿ ਨੀਕੇ; ਮਨਿ ਸਰਧਾ ਕਰਿ ਹਰਿ ਧਾਰੇ ॥

prabh ke sevak bahut at neeke; man saradhaa kar har dhaare |

Sant Singh KhalsaGod's servants are sublime and exalted; they enshrine faith for Him in their minds.
Manmohan SinghVery greatly sublime are the Lord's slaves. Thy install their Lord's in their mind with faith.
Manmohan Singh (Punjabi)ਵੱਡੇ ਸ਼੍ਰੇਸ਼ਟ ਹਨ ਸੁਆਮੀ ਦੇ ਗੋਲੇ। ਭਰੋਸੇ ਸਹਿਤ ਉਹ ਆਪਣੇ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਪ੍ਰਭੂ ਕੇ ਸੇਵਕ ਬਹੁਤ ਅਤ੍ਯੰਤ ਹੀ ਸੁੰਦਰ ਹੈਂ, ਕਿਉਂਕਿ ਸਰਧਾ ਕਰ ਕੇ ਹਰੀ ਕੋ ਮਨ ਮੇਂ ਜੋ ਧਾਰਤੇ ਹੈਂ॥
Prof. Sahib Singhਪ੍ਰਭੂ ਦੇ ਭਗਤ ਬਹੁਤ ਸੋਹਣੇ ਜੀਵਨ ਵਾਲੇ ਹੁੰਦੇ ਹਨ, ਪ੍ਰਭੂ (ਉਹਨਾਂ ਦੇ ਮਨ ਵਿਚ) ਸਰਧਾ ਪੈਦਾ ਕਰ ਕੇ ਉਹਨਾਂ ਨੂੰ (ਆਪਣੇ ਨਾਮ ਦਾ) ਸਹਾਰਾ ਦੇਂਦਾ ਹੈ।

ਪਦ ਅਰਥ ਅਤਿ ਨੀਕੇ = ਬਹੁਤ ਸੋਹਣੇ। ਮਨਿ = ਮਨ ਵਿਚ। ਕਰਿ = ਪੈਦਾ ਕਰ ਕੇ। ਧਾਰੇ = ਸਹਾਰਾ ਦੇਂਦਾ ਹੈ।

SikhNet (Spanish)Los Sirvientes de Dios son de Alma dulce y ellos alaban a su Señor con toda Fe.

ਮੇਰੇ ਪ੍ਰਭਿ. ਸਰਧਾ ਭਗਤਿ ਮਨਿ ਭਾਵੈ; ਜਨ ਕੀ ਪੈਜ ਸਵਾਰੇ ॥੧॥

mere prabh. saradhaa bhagat man bhaavai; jan kee paij savaare |1|

Sant Singh KhalsaFaith and devotion are pleasing to my God's Mind; He saves the honor of His humble servants. ||1||
Manmohan SinghFaith and devotional service are pleasing to my Master's mind and he saves the honour of His serfs.
Manmohan Singh (Punjabi)ਭਰੋਸਾ ਤੇ ਪ੍ਰੇਮਮਈ ਸੇਵਾ ਮੈਂਡੇ ਮਾਲਕ ਦੇ ਚਿੱਤ ਨੂੰ ਚੰਗੇ ਲਗਦੇ ਹਨ ਅਤੇ ਉਹ ਆਪਣੇ ਦਾਸਾਂ ਦੀ ਇਜ਼ੱਤ ਆਬਰੂ ਬਰਕਰਾਰ ਰਖਦਾ ਹੈ।
Fareedkot Teekaਮੇਰੇ ਪ੍ਰਭੂ ਕੇ ਮਨ ਮੇਂ ਸਰਧਾ ਔ ਭਗਤੀ ਭਾਵਤੀ ਹੈ, ਇਸੀ ਤੇ ਦਾਸੋਂ ਕੀ (ਪੈਜ) ਪਤ ਸਵਾਰਤਾ ਹੈ ਵਾ ਪ੍ਰਤਗ੍ਯਾ ਸਵਾਰਤਾ ਹੈ, ਭਾਵ ਪੂਰਨ ਕਰਤਾ ਹੈ॥
Prof. Sahib Singhਪ੍ਰਭੂ ਨੇ ਆਪ ਹੀ (ਆਪਣੇ ਸੇਵਕ ਦੇ ਅੰਦਰ) ਸਰਧਾ-ਭਗਤੀ ਪੈਦਾ ਕੀਤੀ ਹੁੰਦੀ ਹੈ, ਸੇਵਕ ਉਸ ਨੂੰ ਮਨ ਵਿਚ ਪਿਆਰਾ ਲੱਗਦਾ ਹੈ, ਪ੍ਰਭੂ ਆਪ ਹੀ ਸੇਵਕ ਦੀ ਇੱਜ਼ਤ ਬਚਾਂਦਾ ਹੈ ॥੧॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਮਨਿ = ਮਨ ਵਿਚ। ਭਾਵੈ = ਭਾਉਂਦਾ ਹੈ। ਪੈਜ = ਇੱਜ਼ਤ ॥੧॥

SikhNet (Spanish)La Fe de los Devotos complace a Dios y así Él salva el honor de Sus Santos. (1)

ਹਰਿ ਹਰਿ ਸੇਵਕੁ. ਸੇਵਾ ਲਾਗੈ; ਸਭੁ ਦੇਖੈ ਬ੍ਰਹਮ ਪਸਾਰੇ ॥

har har sevak. sevaa laagai; sabh dekhai braham pasaare |

Sant Singh KhalsaThe servant of the Lord, Har, Har, is committed to His service; He sees God pervading the entire expanse of the universe.
Manmohan SinghThe Lord Master's slave yokes himself to His service and perceives the Lord contained in the whole world.
Manmohan Singh (Punjabi)ਸੁਆਮੀ ਮਾਲਕ ਦਾ ਗੋਲਾ ਆਪਣੇ ਆਪ ਨੂੰ ਉਸ ਦੀ ਟਹਿਲ ਸੇਵਾ ਵਿੱਚ ਜੋੜਦਾ ਹੈ ਤੇ ਸਾਈਂ ਨੂੰ ਸਾਰੇ ਸੰਸਾਰ ਅੰਦਰ ਰਮਿਆ ਵੇਖਦਾ ਹੈ।
Fareedkot Teekaਜੋ ਮਨ ਬਾਣੀ ਕਰ ਕੇ ਪ੍ਰਮੇਸਰ ਕੇ ਸੇਵਕ ਹੈਂ, ਸੋ ਸੇਵਾ ਮੇਂ ਹੀ ਲਾਗੇ ਹੈਂ, ਸੋ ਸਭ (ਪਸਾਰੇ) ਸੰਸਾਰ ਮੇਂ ਬ੍ਰਹਮ ਹੀ ਦੇਖਤੇ ਹੈਂ॥
Prof. Sahib Singhਪ੍ਰਭੂ ਦਾ ਜਿਹੜਾ ਸੇਵਕ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗਦਾ ਹੈ, ਉਹ ਹਰ ਥਾਂ ਪ੍ਰਭੂ ਦਾ ਹੀ ਪਸਾਰਾ ਵੇਖਦਾ ਹੈ,

ਪਦ ਅਰਥ ਸਭੁ = ਹਰ ਥਾਂ। ਪਸਾਰੇ = ਪਸਾਰਾ, ਖਿਲਾਰਾ।

SikhNet (Spanish)Los Sirvientes del Señor están dedicados a Su Servicio y ven en cada cosa la Manifestación de Dios.

ਏਕੁ ਪੁਰਖੁ ਇਕੁ ਨਦਰੀ ਆਵੈ; ਸਭ ਏਕਾ ਨਦਰਿ ਨਿਹਾਰੇ ॥੨॥

ek purakh ik nadaree aavai; sabh ekaa nadar nihaare |2|

Sant Singh KhalsaHe sees the One and only Primal Lord God, who blesses all with His Glance of Grace. ||2||
Manmohan SinghHe beholds the only one Lord, who looks upon all alike.
Manmohan Singh (Punjabi)ਉਹ ਕੇਵਲ ਇਕ ਸੁਆਮੀ ਨੂੰ ਹੀ ਤਕੱਦਾ ਹੈ, ਜੋ ਸਾਰਿਆਂ ਨੂੰ ਇਕ ਸਮਾਨ ਦੇਖਦਾ ਹੈ।
Fareedkot Teekaਜਿਸ ਕੋ ਏਕ ਪੁਰਖ ਪਰਮਾਤਮਾ (ਇਕੁ) ਅਦੁਤੀ ਨਜਰੀ ਆਵਤਾ ਹੈ, ਸੋ ਸਭ ਕੋ ਦ੍ਰਿਸ੍ਟ ਕਰ ਕੇ ਹੀ ਦੇਖਤਾ ਹੈ॥੨॥
Prof. Sahib Singhਉਸ ਨੂੰ ਉਹੀ ਸਰਬ-ਵਿਆਪਕ ਹਰ ਥਾਂ ਦਿੱਸਦਾ ਹੈ (ਉਸ ਨੂੰ ਦਿੱਸਦਾ ਹੈ ਕਿ) ਪ੍ਰਭੂ ਆਪ ਹੀ ਸਭ ਜੀਵਾਂ ਉਤੇ ਮਿਹਰ ਦੀ ਨਿਗਾਹ ਨਾਲ ਤੱਕ ਰਿਹਾ ਹੈ ॥੨॥

ਪਦ ਅਰਥ ਪੁਰਖੁ = ਸਰਬ-ਵਿਆਪਕ ਪ੍ਰਭੂ। ਨਿਹਾਰੇ = ਵੇਖਦਾ ਹੈ ॥੨॥

SikhNet (Spanish)Ellos sólo ven al Señor por todas partes, a ese Señor que ve a todos por igual. (2)

ਹਰਿ ਪ੍ਰਭੁ ਠਾਕੁਰੁ. ਰਵਿਆ ਸਭ ਠਾਈ; ਸਭੁ ਚੇਰੀ ਜਗਤੁ ਸਮਾਰੇ ॥

har prabh tthaakur. raviaa sabh tthaaee; sabh cheree jagat samaare |

Sant Singh KhalsaGod, our Lord and Master, is permeating and pervading all places; He takes care of the whole world as His slave.
Manmohan SinghGod, the Lord Master is pervading all the places and takes care of the whole world as His handmaid.
Manmohan Singh (Punjabi)ਵਾਹਿਗੁਰੂ ਸੁਆਮੀ ਮਾਲਕ ਸਾਰਿਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਸਾਰੇ ਸੰਸਾਰ ਨੂੰ ਆਪਣੀ ਟਹਿਲਣ ਜਾਣ ਕੇ ਉਸ ਦੀ ਸੰਭਾਲ ਕਰਦਾ ਹੈ।
Fareedkot Teekaਹਰਿ ਸਾਮ੍ਰਥ ਠਾਕੁਰ ਸਭ ਥਾਵੋਂ ਮੇਂ ਰਵਿਆ ਹੈ, ਐਸੇ ਜਾਨ ਕੈ ਸਭ ਜਗਤ ਕੋ ਉਸ ਕੀ ਦਾਸੀ ਔ ਪ੍ਰਮੇਸਰ ਕੋ ਪਤੀ ਸਮਾਲਤਾ, ਭਾਵ ਸਮਝਤਾ ਹੈ॥
Prof. Sahib Singhਮਾਲਕ ਹਰੀ ਪ੍ਰਭੂ ਸਭ ਥਾਵਾਂ ਵਿਚ ਭਰਪੂਰ ਹੈ, ਦਾਸੀ ਵਾਂਗ ਸਾਰੇ ਜਗਤ ਨੂੰ ਸੰਭਾਲਦਾ ਹੈ।

ਪਦ ਅਰਥ ਰਵਿਆ = ਵਿਆਪਕ ਹੈ। ਠਾਈ = ਥਾਵਾਂ ਵਿਚ। ਸਭੁ ਜਗਤੁ = ਸਾਰਾ ਸੰਸਾਰ। ਚੇਰੀ = ਦਾਸੀ (ਵਾਂਗ)। ਸਮਾਰੇ = ਸੰਭਾਲਦਾ ਹੈ।

SikhNet (Spanish)Dios prevalece en todo, por todas partes y cuida al mundo como si fuera Su Corte;

ਆਪਿ ਦਇਆਲੁ. ਦਇਆ ਦਾਨੁ ਦੇਵੈ; ਵਿਚਿ ਪਾਥਰ ਕੀਰੇ ਕਾਰੇ ॥੩॥

aap deaal. deaa daan devai; vich paathar keere kaare |3|

Sant Singh KhalsaThe Merciful Lord Himself mercifully gives His gifts, even to worms in stones. ||3||
Manmohan SinghOf Himself the compassionate Lord mercifully gives gifts, even to the worms and insects in the stones.
Manmohan Singh (Punjabi)ਖੁਦ-ਬ-ਖੁਦ ਹੀ ਮਿਹਰਬਾਨ ਮਾਲਕ ਮਿਹਰ ਧਾਰ ਕੇ, ਪੱਥਰਾਂ ਵਿਚਲੋ ਕੀੜਿਆਂ ਮਕੌੜਿਆਂ ਨੂੰ ਭੀ ਦਾਤਾ ਦਿੰਦਾ ਹੈ।
Fareedkot Teekaਆਪ ਜੋ ਦਇਆ ਕਾ ਘਰਿ ਹੈ, ਸੋ ਦਇਆ ਕਰ ਕੇ ਦਾਨ ਦੇਤਾ ਹੈ। ਜੋ ਵਿਚ ਪਾਥਰ ਕੇ ਕੀੜੇ ਕੀਏ ਹੈਂ ਤਿਨ ਕੋ ਵੀ ਖਾਨਾ ਪਹੁੰਚਾਵਤਾ ਹੈ॥੩॥
Prof. Sahib Singhਦਇਆ ਦਾ ਸੋਮਾ ਪ੍ਰਭੂ ਆਪ ਹੀ ਸਭ ਜੀਵਾਂ ਉਤੇ ਦਇਆ ਕਰਦਾ ਹੈ, ਸਭਨਾਂ ਨੂੰ ਦਾਨ ਦੇਂਦਾ ਹੈ, ਪੱਥਰਾਂ ਵਿਚ ਭੀ ਉਹ ਆਪ ਹੀ ਕੀੜੇ ਪੈਦਾ ਕਰਦਾ ਹੈ (ਤੇ ਉਹਨਾਂ ਨੂੰ ਰਿਜ਼ਕ ਅਪੜਾਂਦਾ ਹੈ) ॥੩॥

ਪਦ ਅਰਥ ਦਾਨੁ ਦੇਵੈ = ਦਾਨ ਦੇਂਦਾ ਹੈ। ਕੀਰੇ ਕਾਰੇ = ਕੀਰੇ ਕਰੇ, ਕੀੜੇ ਪੈਦਾ ਕੀਤੇ ॥੩॥

SikhNet (Spanish)sí, nuestro Señor es Compasivo y Benévolo. Él alimenta aun a los gusanos debajo de las piedras.(3)

ਅੰਤਰਿ ਵਾਸੁ. ਬਹੁਤੁ ਮੁਸਕਾਈ; ਭ੍ਰਮਿ ਭੂਲਾ, ਮਿਰਗੁ ਸਿੰਙ੍ਹਾਰੇ ॥

antar vaas. bahut musakaaee; bhram bhoolaa, mirag singhaare |

Sant Singh KhalsaWithin the deer is the heavy fragrance of musk, but he is confused and deluded, and he shakes his horns looking for it.
Manmohan SinghWithin him is the great fragrance of the musk, but deluded by doubt, the deer horns the bushes.
Manmohan Singh (Punjabi)ਉਸ ਦੇ ਅੰਦਰ ਨਾਫੇ ਦੀ ਘਣੇਰੀ ਮਹਿਕ ਹੈ, ਪ੍ਰੰਤੂ ਵਹਿਮ ਦਾ ਬਹਿਕਾਇਆ ਹੋਇਆ, ਹਰਨ ਝਾੜੀਆਂ ਨੂੰ ਸਿੰਘ ਮਾਰਦਾ ਫਿਰਦਾ ਹੈ।
Fareedkot Teekaਮ੍ਰਿਗ ਕੇ ਦ੍ਰਿਸ੍ਟਾਂਤ ਸੇ ਪ੍ਰਮੇਸਰ ਕੋ ਅੰਤ੍ਰ ਜਨਾਵਤੇ ਹੈਂ: ਕਸਤੂਰੀ ਕੀ ਬਹੁਤ ਬਾਸਨਾ ਮੁਸਕਾਈ ਹੈ ਤਿਸ ਕੇ ਨਾਭੀ ਮੇਂ, ਵਹੁ ਮ੍ਰਿਗ ਭ੍ਰਮ ਮੇਂ ਭੂਲਾ ਹੂਆ ਝਾੜੀਓਂ ਕੋ (ਸਿੰਙ੍ਹਾਰੇ) ਸੂੰਘਤਾ ਹੈ, ਤੈਸੇ ਸਾਖੀ ਚੇਤਨ ਰਿਦੈ ਮੇਂ ਹੈ॥
Prof. Sahib Singh(ਹਰਨ ਦੇ ਅੰਦਰ ਹੀ) ਕਸਤੂਰੀ ਦੀ ਬਹੁਤ ਸੁਗੰਧੀ ਮੌਜੂਦ ਹੁੰਦੀ ਹੈ, ਪਰ ਭੁਲੇਖੇ ਵਿਚ ਭੁੱਲ ਕੇ ਹਰਨ (ਉਸ ਸੁਗੰਧੀ ਦੀ ਖ਼ਾਤਰ ਝਾੜੀਆਂ ਵਿਚ) ਭਾਲ ਕਰਦਾ ਫਿਰਦਾ ਹੈ (ਇਹੀ ਹਾਲ ਜੀਵ-ਇਸਤ੍ਰੀ ਦਾ ਹੁੰਦਾ ਹੈ।

ਪਦ ਅਰਥ ਵਾਸੁ = ਸੁਗੰਧੀ। ਮੁਸਕਾਈ = ਕਸਤੂਰੀ ਦੀ। ਭ੍ਰਮਿ = ਭੁਲੇਖੇ ਵਿਚ। ਭੂਲਾ = ਕੁਰਾਹੇ ਪਿਆ ਹੋਇਆ। ਮਿਰਗੁ = ਹਰਨ। ਸਿੰਙ੍ਹਾਰੇ = ਸਿੰਙ ਮਾਰਦਾ ਫਿਰਦਾ ਹੈ, ਸੁੰਘਦਾ ਫਿਰਦਾ ਹੈ।

SikhNet (Spanish)En el interior del venado está la fragancia del almizcle, pero desviado por la ilusión, el pobre venado busca y busca afuera y lejos.

ਬਨੁ ਬਨੁ ਢੂਢਿ ਢੂਢਿ ਫਿਰਿ ਥਾਕੀ; ਗੁਰਿ ਪੂਰੈ ਘਰਿ ਨਿਸਤਾਰੇ ॥੪॥

ban ban dtoodt dtoodt fir thaakee; gur poorai ghar nisataare |4|

Sant Singh KhalsaWandering, rambling and roaming through the forests and woods, I exhausted myself, and then in my own home, the Perfect Guru saved me. ||4||
Manmohan SinghWandering through and seeking, searching woods and forests, l was tired, but the Perfect Guru emancipated me in my very home.
Manmohan Singh (Punjabi)ਜੰਗਲਾਂ ਅਤੇ ਬੇਲਿਆਂ ਅੰਦਰ ਭਟਕਦੀ ਅਤੇ ਲਭਦੀ ਭਾਲਦੀ ਹੋਈ, ਮੈਂ ਹਾਰ ਹੁੱਟ ਗਈ ਸਾਂ, ਪ੍ਰੰਤੂ ਪੂਰਨ ਗੁਰਦੇਵ ਜੀ ਨੇ ਮੇਰੇ ਹਿਰਦੇ ਘਰ ਅੰਦਰ ਹੀ ਮੇਰਾ ਪਾਰ ਉਤਾਰਾ ਕਰ ਦਿੱਤਾ।
Fareedkot Teekaਜੋ ਭ੍ਰਾਮਕ ਬੁਧੀ ਬਨੋਂ ਮੇਂ ਔ ਜਲੋਂ ਮੇਂ ਢੂੰਢ ਢੂੰਢ ਕੇ (ਫਿਰਿ) ਪੁਨਾ ਥਕੀ ਪਰ ਪ੍ਰਮੇਸਰ ਨਾ ਮਿਲਾ। ਜਬ ਗੁਰੂ ਪੂਰੇ ਮਿਲੇ ਤਬ (ਘਰਿ) ਅੰਤਸਕਰਣ ਮੇਂ ਹੀ ਦਿਖਾਇਕੇ ਤਾਰ ਲੀਏ ॥੪॥
Prof. Sahib Singhਪ੍ਰਭੂ ਤਾਂ ਇਸ ਦੇ ਅੰਦਰ ਹੀ ਵੱਸਦਾ ਹੈ, ਪਰ ਇਹ ਵਿਚਾਰੀ) ਜੰਗਲ ਜੰਗਲ ਢੂੰਢ ਢੂੰਢ ਕੇ ਭਟਕ ਭਟਕ ਕੇ ਥੱਕ ਜਾਂਦੀ ਹੈ। (ਆਖ਼ਰ) ਪੂਰੇ ਗੁਰੂ ਨੇ ਇਸ ਨੂੰ ਘਰ ਵਿਚ (ਹੀ ਵੱਸਦਾ ਪ੍ਰਭੂ ਵਿਖਾਇਆ ਤੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਇਆ ॥੪॥

ਪਦ ਅਰਥ ਬਨੁ ਬਨੁ = ਹਰੇਕ ਜੰਗਲ। ਫਿਰਿ = ਫਿਰ ਕੇ, ਭਟਕ ਕੇ। ਗੁਰਿ ਪੂਰੈ = ਪੂਰੇ ਗੁਰੂ ਨੇ। ਘਰਿ = ਘਰ ਵਿਚ ॥੪॥

SikhNet (Spanish)Yo también estaba cansado de buscar afuera, pero el Guru Perfecto me emancipó en mi propio hogar.(4)

ਬਾਣੀ ਗੁਰੂ. ਗੁਰੂ ਹੈ ਬਾਣੀ; ਵਿਚਿ ਬਾਣੀ. ਅੰਮ੍ਰਿਤੁ ਸਾਰੇ ॥

baanee guroo. guroo hai baanee; vich baanee. amrit saare |

Sant Singh KhalsaThe Word, the Bani is Guru, and Guru is the Bani. Within the Bani, the Ambrosial Nectar is contained.
Manmohan SinghGurbani is the embodiment of the Guru and the Guru is the embodiment of Gurbani. In the whole of Gurbani is contained the Nectar.
Manmohan Singh (Punjabi)ਗੁਰਬਾਣੀ ਗੁਰਾਂ ਦਾ ਸਰੂਪ ਹੈ ਅਤੇ ਗੁਰੂ ਜੀ ਗੁਰਬਾਣੀ ਦਾ ਸਰੂਪ ਹਨ। ਗੁਰਬਾਣੀ ਅੰਦਰ ਸਮੂਹ ਅੰਮ੍ਰਿਤ-ਰਸ ਹਨ।
Fareedkot Teekaਬਾਣੀ ਰੂਪ ਤੋ ਗੁਰੂ ਹੈ ਔ ਗੁਰੂ ਰੂਪ ਬਾਣੀ ਹੈ, ਕਿਉਂਕਿ ਬਾਣੀ ਕੇ ਵਿਚਿ ਅੰਮ੍ਰਿਤ (ਸਾਰੇ) ਸਭ ਜਗਾ ਹੀ ਹੈ॥
Prof. Sahib Singh(ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿਚ ਮੌਜੂਦ ਹੈ। (ਗੁਰੂ ਦੀ) ਬਾਣੀ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿਚ) ਸਾਂਭ ਰੱਖਦਾ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਾਰੇ = ਸੰਭਾਲਦਾ ਹੈ, ਲੱਭਦਾ ਹੈ।

SikhNet (Spanish)La Palabra es la Encarnación del Guru; el Guru está en la Palabra; sí, en la Palabra están contenidas todas las mieles.

ਗੁਰੁ ਬਾਣੀ ਕਹੈ. ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ॥੫॥

gur baanee kahai. sevak jan maanai; paratakh guroo nisataare |5|

Sant Singh KhalsaIf His humble servant believes, and acts according to the Words of the Guru's Bani, then the Guru, in person, emancipates him. ||5||
Manmohan SinghIf the attendant acts up to what Gurbani enjoys, the Guru in person(verily) saves him.
Manmohan Singh (Punjabi)ਜੇਕਰ ਟਹਿਲੂਆ, ਜੋ ਕੁੱਛ ਗੁਰਬਾਣੀ ਦਰਸਾਉਂਦੀ ਹੈ, ਉਸ ਦੀ ਕਮਾਈ ਕਰੇ, ਗੁਰੂ ਜੀ ਸਾਖਸ਼ਾਤ ਅਵੱਸ਼ ਹੋ ਉਸ ਨੂੰ ਤਾਰ ਦਿੰਦੇ ਹਨ।
Fareedkot Teekaਜਬ ਗੁਰੂ ਬਾਣੀ ਕਹੈ ਔ ਸੇਵਕ ਜਨ ਮੰਨ ਲਏ ਤਬ ਪ੍ਰਤਖ੍ਯ ਹੀ ਗੁਰੂ ਤਾਰਤਾ ਹੈ॥੫॥
Prof. Sahib Singhਗੁਰੂ ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੫॥

ਪਦ ਅਰਥ ਗੁਰੁ ਕਹੈ = ਗੁਰੂ ਉਚਾਰਦਾ ਹੈ। ਮਾਨੈ = ਮੰਨਦਾ ਹੈ, ਸਰਧਾ ਬਣਾਂਦਾ ਹੈ। ਪਰਤਖਿ = ਪਰਗਟ ਤੌਰ ਤੇ, ਯਕੀਨੀ ਤੌਰ ਤੇ ॥੫॥

SikhNet (Spanish)Uno debe aceptar lo que la Palabra proclama y así el Guru, haciéndose Manifiesto, lo emancipa de inmediato.(5)

ਸਭੁ ਹੈ ਬ੍ਰਹਮੁ. ਬ੍ਰਹਮੁ ਹੈ ਪਸਰਿਆ; ਮਨਿ ਬੀਜਿਆ ਖਾਵਾਰੇ ॥

sabh hai braham. braham hai pasariaa; man beejiaa khaavaare |

Sant Singh KhalsaAll is God, and God is the whole expanse; man eats what he has planted.
Manmohan SinghThe Lord is amongst all and pervading all over is the Lord. He makes man eat what he has sown.
Manmohan Singh (Punjabi)ਸਾਈਂ ਸਾਰਿਆਂ ਦੇ ਅੰਦਰ ਹੈ ਅਤੇ ਸਾਰੇ ਹੀ ਰਮਿਆ ਹੋਇਆ ਹੈ ਸਾਈਂ। ਉਹ ਬੰਦੇ ਨੂੰ ਓਹੀ ਕੁੱਛ ਖੁਆਲਦਾ ਹੈ ਜੋ ਉਸ ਨੇ ਬੀਜਿਆ ਹੈ।
Fareedkot Teekaਸਭ ਜਗਤ ਭੀ ਬ੍ਰਹਮ ਹੈ ਔ ਜਗਤ ਕੇ ਬੀਚ ਭੀ ਬ੍ਰਹਮ ਹੀ ਪਸਰਿਆ ਹੋਇਆ ਹੈ, ਭਾਵ ਬ੍ਯਾਪਕ ਸਭ ਬ੍ਰਹਮ ਹੀ ਹੈ। ਏਸ ਮਨ ਕੋ ਬੀਜ ਬੀਜੇ ਖਵਾਵਤਾ ਹੈ, ਭਾਵ ਕਰਮੋਂ ਕਾ ਫਲੁ ਭੋਗਾਵਤਾ ਹੈ॥
Prof. Sahib Singhਹਰ ਥਾਂ ਪਰਮਾਤਮਾ ਭਰਪੂਰ ਹੈ ਮੌਜੂਦ ਹੈ (ਪਰ ਜੀਵ ਨੂੰ ਇਹ ਸਮਝ ਨਹੀਂ ਆਉਂਦੀ, ਜੀਵ ਆਪਣੇ) ਮਨ ਵਿਚ ਬੀਜੇ ਕਰਮਾਂ ਦਾ ਫਲ ਖਾਂਦਾ ਹੈ (ਤੇ ਦੁੱਖੀ ਹੁੰਦਾ ਹੈ),

ਪਦ ਅਰਥ ਸਭੁ = ਹਰ ਥਾਂ। ਪਸਰਿਆ = ਵਿਆਪਕ। ਮਨਿ = ਮਨ ਵਿਚ। ਖਾਵਾਰੇ = ਖਾਂਦਾ ਹੈ।

SikhNet (Spanish)Sí, el Señor prevalece en todo, por todas partes, y nos hace comer de lo que hemos sembrado.

ਜਿਉ ਜਨ ਚੰਦ੍ਰਹਾਂਸੁ, ਦੁਖਿਆ ਧ੍ਰਿਸਟਬੁਧੀ; ਅਪੁਨਾ ਘਰੁ ਲੂਕੀ ਜਾਰੇ ॥੬॥

jiau jan chandrahaans, dukhiaa dhrisattabudhee; apunaa ghar lookee jaare |6|

Sant Singh KhalsaWhen Dhrishtabudhi tormented the humble devotee Chandrahaans, he only set his own house on fire. ||6||
Manmohan SinghAs for example, Dhirstbudhi saint annoyed saint Chanderhaus. However, in an attempt to destroy Chanderhaus, he set his own house on fire. (Note: As per Hindu mythology, Chanderhaus was the son of king Dharma. Dhristbudhi bore ill-will for Chanderhaus and
Manmohan Singh (Punjabi)ਜਿਸ ਤਰ੍ਹਾਂ, ਦ੍ਰਿਸ਼ਟਾਂਤ ਦੇ ਤੌਰ ਤੇ, ਧ੍ਰਿਸਟਬੁਧੀ ਸੰਤ ਚੰਦ੍ਰਹਾਸ ਨੂੰ ਦੁਖੀ ਕਰਦਾ ਸੀ। ਪ੍ਰੰਤੂ ਚੰਦ੍ਰਹਾਸ ਨੂੰ ਤਬਾਹ ਕਰਨ ਦੇ ਯਤਨ ਅੰਦਰ ਉਸ ਨੇ ਆਪਣਾ ਘਰ ਹੀ ਅੱਗ ਨਾਲ ਸਾੜ ਲਿਆ। ਨੋਟ: ਚੰਦ੍ਰਹਾਸ ਰਾਜੇ ਧਰਮ ਦਾ ਪੁਤ੍ਰ ਸੀ। ਧ੍ਰਿਸਟ ਬੁਧੀ ਉਸ ਨਾਲ ਈਰਖਾ ਕਰਦਾ ਸੀ ਅਤੇ ਉਸ ਨੂੰ ਮਾਰਨਾ ਲੋੜਦਾ ਸੀ। ਪ੍ਰੰਤੂ ਗਲਤ
Fareedkot Teekaਜੈਸੇ ਚੰਦ੍ਰਹਾਸ (ਜਨ) ਭਗਤ ਵਜ਼ੀਰ ਧ੍ਰਿਸਟਬੁਧੀ ਸੇ ਦੁਖੀਆ ਥਾ। ਤਿਸੀ ਅਪਰਾਧ ਸੇ ਧ੍ਰਿਸ਼੍ਟਬੁਧੀ ਨੇ ਆਪਨਾ ਘਰ ਈਰਖਾ ਰੂਪ (ਲੂਕੀ) ਅਗਨੀ ਕਹਿ ਜਲਾਇ ਲੀਆ ਸੀ। ਸੁ ਧਰਮ ਨਾਮ ਰਾਜਾ ਕਾ ਪੁਤ੍ਰ ਚੰਦ੍ਰਹਾਸ ਥਾ। ਦੇਵ ਸੰਜੋਗ ਸੇ ਧ੍ਰਿਸ੍ਟ ਬੁਧੀ ਕੀ ਈਰਖਾ ਹੋ ਗਈ। ਤਬ ਚਾਹਿਆ ਕਿ ਇਸ ਕੋ ਮਰਵਾਇ ਦੇਊਂ। ਮਦਨਸਿੰਗ ਧ੍ਰਿਸਟ ਬੁਧੀ ਕਾ ਪੁਤ੍ਰ ਥਾ। ਉਸ ਕੇ ਥਾਂ ਵਹੁ ਮਾਰਿਆ ਗਿਆ ਔ ਚੰਦਰਹਾਸ ਕੋ ਰਾਜ ਪ੍ਰਾਪਤਿ ਹੋ ਗਿਆ। ਇਹੁ ਕਥਾ ਭਗਤਿ ਮਾਲ ਮੇਂ ਵਾ ਮਹਾਂ ਭਾਰਤ ਮੇਂ ਬਿਸਤਾਰ ਸੇ ਹੈ॥੬॥
Prof. Sahib Singhਜਿਵੇਂ ਧ੍ਰਿਸਟਬੁਧੀ ਭਲੇ ਚੰਦ੍ਰਹਾਂਸ ਦਾ ਬੁਰਾ ਲੋਚਦਾ ਲੋਚਦਾ ਆਪਣੇ ਹੀ ਘਰ ਨੂੰ ਚੁਆਤੀ ਨਾਲ ਸਾੜ ਬੈਠਾ ॥੬॥

ਪਦ ਅਰਥ ਦੁਖਿਆ = ਦੁਖਾਇਆ। ਚੰਦ੍ਰਹਾਂਸੁ = ਇਕ ਰਾਜੇ ਦਾ ਲੜਕਾ ਜਿਸ ਨੂੰ ਧ੍ਰਿਸਟਬੁਧੀ ਨੇ ਮਰਵਾਣ ਦਾ ਜਤਨ ਕੀਤਾ, ਪਰ ਭੁਲੇਖੇ ਵਿਚ ਆਪਣੇ ਹੀ ਪੁੱਤਰ ਨੂੰ ਕਤਲ ਕਰ ਬੈਠਾ। ਲੂਕੀ = ਚੁਆਤੀ ਨਾਲ, ਅੱਗ ਨਾਲ। ਜਾਰੇ = ਸਾੜਦਾ ਹੈ ॥੬॥

SikhNet (Spanish)Dhrishtabudi quiso atormentar al Devoto Chandrajans, pero lo que hizo fue prenderle fuego a su propio hogar.(6)

ਪ੍ਰਭ ਕਉ ਜਨੁ ਅੰਤਰਿ ਰਿਦ ਲੋਚੈ; ਪ੍ਰਭ. ਜਨ ਕੇ ਸਾਸ ਨਿਹਾਰੇ ॥

prabh kau jan antar rid lochai; prabh. jan ke saas nihaare |

Sant Singh KhalsaGod's humble servant longs for Him within his heart; God watches over each breath of His humble servant.
Manmohan SinghThe Lord's slave longs for Him in his mind and the Lord watches every breath of his.
Manmohan Singh (Punjabi)ਸੁਆਮੀ ਦਾ ਗੋਲਾ ਆਪਣੇ ਮਨ ਅੰਦਰ ਉਸ ਲਈ ਤਾਂਘ ਰਖਦਾ ਹੈ ਅਤੇ ਸੁਆਮੀ ਉਸ ਦੇ ਹਰ ਸੁਆਸ ਦੀ ਨਿਗ੍ਹਾਬਾਨੀ ਕਰਦਾ ਹੈ।
Fareedkot Teekaਦਾਸ ਤੌ ਪ੍ਰਭੂ ਕੌ ਰਿਦੇ ਕੇ ਅੰਤ੍ਰਿ ਚਾਹੁਤੇ ਹੈਂ। ਪ੍ਰਭੂ ਜੋ ਹੈ, ਸੋ ਆਪਨੇ ਦਾਸੋਂ ਕੋ ਸ੍ਵਾਸ ਸ੍ਵਾਸ ਦੇਖਤਾ ਹੈ, ਭਾਵ ਜੋ ਮੁਖੋਂ ਬਚਨ ਕਹੇ ਸੋ ਉਸੀ ਵੇਲੇ ਪੂਰਨ ਕਰਤਾ ਹੈ॥
Prof. Sahib Singhਪ੍ਰਭੂ ਦਾ ਭਗਤ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵੇਖਣ ਲਈ ਤਾਂਘਦਾ ਰਹਿੰਦਾ ਹੈ, ਪ੍ਰਭੂ (ਭੀ ਆਪਣੇ) ਸੇਵਕ-ਭਗਤ ਦੀ ਹਰ ਵੇਲੇ ਰੱਖਿਆ ਕਰਦਾ ਰਹਿੰਦਾ ਹੈ।

ਪਦ ਅਰਥ ਕਉ = ਨੂੰ। ਅੰਤਰਿ ਰਿਦ = ਹਿਰਦੇ ਵਿਚ। ਲੋਚੈ = ਤਾਂਘਦਾ ਹੈ। ਸਾਸ = ਸਾਹ {ਬਹੁ-ਵਚਨ}। ਨਿਹਾਰੇ = ਤੱਕਦਾ ਹੈ।

SikhNet (Spanish)El Devoto añora a Dios con todo su corazón y el Señor lo cuida en cada respiración,

ਕ੍ਰਿਪਾ ਕ੍ਰਿਪਾ ਕਰਿ ਭਗਤਿ ਦ੍ਰਿੜਾਏ; ਜਨ ਪੀਛੈ ਜਗੁ ਨਿਸਤਾਰੇ ॥੭॥

kripaa kripaa kar bhagat drirraae; jan peechhai jag nisataare |7|

Sant Singh KhalsaMercifully, mercifully, He implants devotion within his humble servant; for his sake, God saves the whole world. ||7||
Manmohan SinghIn His mercy, mercy, the Lord establishes His devotion within him and for His slave's sake, He saves the world.
Manmohan Singh (Punjabi)ਆਪਣੀ ਮਿਹਰ, ਮਿਹਰ ਦੁਆਰਾ, ਸੁਆਮੀ ਉਸ ਦੇ ਅੰਦਰ ਆਪਣੀ ਸ਼ਰਧਾ ਪ੍ਰੇਮ ਅਸਥਾਪਨ ਕਰ ਦਿੰਦਾ ਹੈ ਅਤੇ ਆਪਣੇ ਗੋਲੇ ਦੀ ਖਾਤਰ, ਸੰਸਾਰ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਵਾਹਿਗੁਰੂ ਜੋ ਕ੍ਰਿਪਾ ਕੀ ਖਾਨ ਹੈ, ਸੋ ਕ੍ਰਿਪਾ ਕਰ ਕੇ ਦਾਸਾਂ ਕੋ ਭਗਤੀ ਦ੍ਰਿੜ ਕਰਾਵਤਾ ਹੈ। ਤਿਨੋਂ ਦਾਸੋਂ ਕੇ ਪੀਛੇ ਕਈ (ਜਗੁ) ਜੀਵੋਂ ਕੋ ਤਾਰ ਲੇਤਾ ਹੈ॥੭॥
Prof. Sahib Singhਹਰ ਵੇਲੇ ਮਿਹਰ ਕਰ ਕੇ ਪ੍ਰਭੂ ਆਪਣੇ ਭਗਤ ਦੇ ਹਿਰਦੇ ਵਿਚ ਆਪਣੀ ਭਗਤੀ ਦਾ ਭਾਵ ਪੱਕਾ ਕਰਦਾ ਰਹਿੰਦਾ ਹੈ, ਆਪਣੇ ਭਗਤ ਦੇ ਪੂਰਨਿਆਂ ਉਤੇ ਤੁਰਨ ਵਾਲੇ ਜਗਤ ਨੂੰ ਭੀ ਪਾਰ ਲੰਘਾਂਦਾ ਹੈ ॥੭॥

ਪਦ ਅਰਥ ਦ੍ਰਿੜਾਏ = ਪੱਕੇ ਤੌਰ ਤੇ ਟਿਕਾਂਦਾ ਹੈ। ਜਨ ਪੀਛੈ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ। ਨਿਸਤਾਰੇ = ਪਾਰ ਲੰਘਾਂਦਾ ਹੈ ॥੭॥

SikhNet (Spanish)entonces él se pone firme en su Devoción y salva al mundo entero. (7)

ਆਪਨ ਆਪਿ ਆਪਿ ਪ੍ਰਭੁ ਠਾਕੁਰੁ; ਪ੍ਰਭੁ ਆਪੇ ਸ੍ਰਿਸਟਿ ਸਵਾਰੇ ॥

aapan aap aap prabh tthaakur; prabh aape srisatt savaare |

Sant Singh KhalsaGod, our Lord and Master, is Himself by Himself; God Himself embellishes the universe.
Manmohan SinghThe Lord Master is all by Himself and the Lord Himself embellishes the world.
Manmohan Singh (Punjabi)ਸੁਆਮੀ ਮਾਲਕ ਸਾਰਾ ਕੁੱਛ ਖੁਦ-ਬ-ਖੁਦ ਹੀ ਹੈ ਅਤੇ ਸੁਆਮੀ ਖੁਦ ਹੀ ਸੰਸਾਰ ਨੂੰ ਸ਼ਸੋਭਤ ਕਰਦਾ ਹੈ।
Fareedkot Teekaਤੀਨੋਂ ਕਾਲੋਂ ਮੇਂ ਆਪ ਹੀ ਸਾਮ੍ਰਥ ਸ੍ਵਾਮੀ ਹੈ। ਪ੍ਰਭੂ ਨੇ ਆਪ ਹੀ ਸ੍ਰਿਸਟੀ ਬਣਾਈ ਹੂਈ ਹੈ, ਭਾਵ ਸੁਤੰਤਰ ਹੋਇਕੈ ਰਚਨਾ ਕਰੀ ਹੈ॥
Prof. Sahib Singhਮਾਲਕ-ਪ੍ਰਭੂ ਆਪਣੇ ਆਪ ਨੂੰ ਆਪ ਹੀ ਜਗਤ-ਰੂਪ ਵਿਚ ਪਰਗਟ ਕਰਦਾ ਹੈ, ਆਪ ਹੀ ਆਪਣੀ ਰਚੀ ਸ੍ਰਿਸ਼ਟੀ ਨੂੰ ਸੋਹਣੀ ਬਣਾਂਦਾ ਹੈ।

ਪਦ ਅਰਥ ਠਾਕੁਰੁ = ਮਾਲਕ। ਆਪੇ = ਆਪ ਹੀ। ਸ੍ਰਿਸਟਿ = ਜਗਤ, ਦੁਨੀਆ।

SikhNet (Spanish)El Señor es el Uno Solo, y sólo Él embellece el mundo.

ਜਨ ਨਾਨਕ. ਆਪੇ ਆਪਿ ਸਭੁ ਵਰਤੈ; ਕਰਿ ਕ੍ਰਿਪਾ ਆਪਿ ਨਿਸਤਾਰੇ ॥੮॥੪॥

jan naanak. aape aap sabh varatai; kar kripaa aap nisataare |8|4|

Sant Singh KhalsaO servant Nanak, He Himself is all-pervading; in His Mercy, He Himself emancipates all. ||8||4||
Manmohan SinghOf Himself, the Lord is pervading everywhere, O slave Nanak and showing His mercy, He Himself emancipates the mortals.
Manmohan Singh (Punjabi)ਖੁਦ ਹੀ ਪ੍ਰਭੂ ਹਰ ਥਾਂ ਵਿਆਪਕ ਹੋ ਰਿਹਾ ਹੈ, ਹੇ ਗੋਲੇ ਨਾਨਕ! ਤੇ ਆਪਣੀ ਮਿਹਰ ਧਾਰ ਕੇ ਉਹ ਖੁਦ ਹੀ ਪ੍ਰਾਨੀਆਂ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਹੀ ਆਪ ਸਭ ਮੇਂ ਚੇਤਨ ਸੱਤਾ ਰੂਪ ਹੋ ਕੇ ਵਰਤਤਾ ਹੈ। ਜਿਸ ਪਰ ਕਿਰਪਾ ਦ੍ਰਿਸ੍ਟੀ ਕਰਤਾ ਹੈ ਤਿਸ ਕੋ ਆਪ ਹੀ ਤਾਰ ਲੇਤਾ ਹੈ॥੮॥੪॥
Prof. Sahib Singhਹੇ ਦਾਸ ਨਾਨਕ! ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਕਿਰਪਾ ਕਰ ਕੇ ਆਪ ਹੀ (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਕਰਦਾ ਹੈ ॥੮॥੪॥

ਪਦ ਅਰਥ ਸਭੁ = ਹਰ ਥਾਂ। ਵਰਤੈ = ਮੌਜੂਦ ਹੈ ॥੮॥੪॥

SikhNet (Spanish)Dice Nanak, sólo el Señor es el Hacedor y la Causa. Él Mismo emancipa a Sus Criaturas. (8-4)

Open this shabad →

Shabad Guru Ramdas Ji Raag Nat Naaraayan continues on Ang 983

ਨਟ ਮਹਲਾ ੪ ॥

natt mahalaa 4 |

Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.

ਰਾਮ; ਕਰਿ ਕਿਰਪਾ ਲੇਹੁ ਉਬਾਰੇ ॥

raam; kar kirapaa lehu ubaare |

Sant Singh KhalsaGrant Your Grace, Lord, and save me,
Manmohan SinghShowering Thine benediction, O Lord, save Thou me,
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਹੇ ਪ੍ਰਭੂ! ਤੂੰ ਮੇਰੀ ਰੱਖਿਆ ਕਰ,
Fareedkot Teekaਹੇ ਰਾਮ! ਕਿਰਪਾ ਕਰ ਕੇ ਸੰਸਾਰ ਥੀਂ ਰਖ ਲੇਵਹੁ॥
Prof. Sahib Singhਹੇ ਮੇਰੇ ਰਾਮ! ਮਿਹਰ ਕਰ, (ਮੈਨੂੰ ਵਿਕਾਰਾਂ ਦੇ ਹੱਲਿਆਂ ਤੋਂ) ਬਚਾ ਲੈ (ਉਸੇ ਤਰ੍ਹਾਂ ਬਚਾ ਲੈ),

ਪਦ ਅਰਥ ਰਾਮ = ਹੇ ਮੇਰੇ ਰਾਮ! ਲੇਹੁ ਉਬਾਰੇ = ਉਬਾਰਿ ਲੇਹੁ, ਮੈਨੂੰ ਬਚਾ ਲੈ।

SikhNet (Spanish)Oh Dios, ten Compasión y emancípame;

ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ; ਹਰਿ ਹਰਿ ਲਾਜ ਨਿਵਾਰੇ ॥੧॥ ਰਹਾਉ ॥

jiau pakar dropatee dusattaan aanee; har har laaj nivaare |1| rahaau |

Sant Singh Khalsaas You saved Dropadi from shame when she was seized and brought before the court by the evil villians. ||1||Pause||
Manmohan Singhas Thou, O Lord-God, had saved Daropadi from shame, when she was seized and brought in the court by the miscreants.
Manmohan Singh (Punjabi)ਜਿਸ ਤਰ੍ਹਾਂ ਤੂੰ ਹੇ ਸੁਆਮੀ ਵਾਹਿਗੁਰੂ! ਦ੍ਰੋਪਦੀ ਨੂੰ ਸ਼ਰਮ ਤੋਂ ਬਚਾਇਆ ਸੀ, ਜਦ ਕੁਕਰਮੀਆਂ ਨੇ ਉਸ ਨੂੰ ਫੜ ਕੇ ਦਰਬਾਰ ਵਿੱਚ ਲਿਆਂਦਾ ਸੀ।
Fareedkot Teekaਜਿਸ ਪਰਕਾਰ ਪਕਰ ਕੇ ਦ੍ਰੋਪਤੀ ਦੁਸਟਾਂ ਨੇ ਸਭਾ ਮੇਂ ਆਨੀ ਥੀ, ਹੇ ਹਰੀ! ਸਭ ਕਸਟੋਂ ਕੇ ਹਰਨੇ ਵਾਲੇ, ਜੋ ਦ੍ਰੋਪਤੀ ਕੇ ਦੁਸਾਸਨਾ ਦੀ ਲਜਾ ਹਰਨੇਹਾਰੇ ਥੇ, ਸੋ ਤੈਨੈ ਨਿਵਾਰੇ ਹੈ॥੧॥ ਰਹਾਉ ॥
Prof. Sahib Singhਜਿਵੇਂ (ਜਦੋਂ) ਦੁਸ਼ਟਾਂ ਨੇ ਦ੍ਰੋਪਤੀ ਨੂੰ ਫੜ ਕੇ ਲਿਆਂਦਾ ਸੀ (ਤਦੋਂ) ਹੇ ਹਰੀ! ਤੂੰ ਉਸ ਨੂੰ ਨਗਨ ਹੋਣ ਦੀ ਸ਼ਰਮ ਤੋਂ ਬਚਾਇਆ ਸੀ ॥੧॥ ਰਹਾਉ ॥

ਪਦ ਅਰਥ ਪਕਰਿ = ਫੜ ਕੇ। ਆਨੀ = ਲਿਆਂਦੀ। ਲਾਜ = ਸ਼ਰਮ। ਲਾਜ ਨਿਵਾਰੇ = ਨਗਨ ਹੋਣ ਦੀ ਸ਼ਰਮ ਤੋਂ ਬਚਾਇਆ ॥੧॥ ਰਹਾਉ ॥

SikhNet (Spanish)así como salvaste de la vergüenza a Dropadi cuando los malvados villanos la llevaron a la corte.(1-Pausa)

ਕਰਿ ਕਿਰਪਾ ਜਾਚਿਕ ਜਨ ਤੇਰੇ; ਇਕੁ ਮਾਗਉ ਦਾਨੁ ਪਿਆਰੇ ॥

kar kirapaa jaachik jan tere; ik maagau daan piaare |

Sant Singh KhalsaBless me with Your Grace - I am just a humble beggar of Yours; I beg for a single blessing, O my Beloved.
Manmohan SinghI am a beggar and a serf of Thine door, O my Beloved and ask for a boon from Thee. Show Thou, The mercy, unto me.
Manmohan Singh (Punjabi)ਮੈਂ ਤੈਂਡੇ ਦਰ ਦਾ ਇਕ ਮੰਗਤਾ ਅਤੇ ਗੁਮਾਸ਼ਤਾ ਹਾਂ, ਹੇ ਮੈਂਡੇ ਪ੍ਰੀਤਮ! ਅਤੇ ਤੇਰੇ ਪਾਸੋਂ ਇਕ ਦਾਤ ਮੰਗਦਾ ਹਾਂ! ਤੂੰ ਮੇਰੇ ਉੱਤੇ ਆਪਣੀ ਰਹਿਮਤ ਧਾਰ।
Fareedkot Teekaਹੇ ਪਿਆਰੇ ਪਰਮੇਸਰ! ਹਮ ਜਾਚਕ ਜਨ ਤੇਰੇ ਸੇ ਇਕ ਦਾਨੁ ਮਾਂਗਤੇ ਹੈਂ, ਹਮਾਰੇ ਪਰ ਕਿਰਪਾ ਕਰੋ॥
Prof. Sahib Singhਹੇ ਪਿਆਰੇ ਹਰੀ! ਮਿਹਰ ਕਰ, ਅਸੀਂ (ਤੇਰੇ ਦਰ ਦੇ) ਮੰਗਤੇ ਹਾਂ, ਮੈਂ (ਤੇਰੇ ਦਰ ਤੋਂ) ਇਕ ਦਾਨ ਮੰਗਦਾ ਹਾਂ।

ਪਦ ਅਰਥ ਜਾਚਕ = ਮੰਗਤੇ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਪਿਆਰੇ = ਹੇ ਪਿਆਰੇ!

SikhNet (Spanish)Somos sólo pordioseros en Tu Puerta, oh Dios; bendícenos con Tus Regalos.

ਸਤਿਗੁਰ ਕੀ ਨਿਤ ਸਰਧਾ ਲਾਗੀ; ਮੋ ਕਉ ਹਰਿ ਗੁਰੁ ਮੇਲਿ ਸਵਾਰੇ ॥੧॥

satigur kee nit saradhaa laagee; mo kau har gur mel savaare |1|

Sant Singh KhalsaI long constantly for the True Guru. Lead me to meet the Guru, O Lord, that I may be exalted and embellished. ||1||
Manmohan SinghI ever long for my True Guru. Lead me Thou to the Guru-God, that I may be embellished.
Manmohan Singh (Punjabi)ਮੈਂ ਸਦਾ ਹੀ ਆਪਣੇ ਸੱਚੇ ਗੁਰਾਂ ਨੂੰ ਲੋਚਦਾ ਹਾਂ। ਤੂੰ ਮੈਨੂੰ ਗੁਰੂ ਪ੍ਰਮੇਸ਼ਰ ਨਾਲ ਮਿਲਾ ਦੇ, ਤਾਂ ਜੋ ਮੈਂ ਸ਼ਸ਼ੋਭਤ ਥੀ ਵੰਝਾਂ।
Fareedkot Teekaਸਤਿਗੁਰੋਂ ਕੀ ਮੇਰੇ ਮਨ ਕੋ ਨਿਤ ਸਰਧਾ ਲਾਗੀ ਹੈ। ਸੋ ਹੇ ਹਰੀ! ਗੁਰੂ ਮੇਲੋ, ਜੋ ਮੇਰੇ ਕੋ ਸਵਾਰੇ॥੧॥
Prof. Sahib Singh(ਮੇਰੇ ਮਨ ਵਿਚ) ਸਦਾ ਗੁਰੂ ਨੂੰ ਮਿਲਣ ਦੀ ਤਾਂਘ ਲੱਗੀ ਰਹਿੰਦੀ ਹੈ, ਹੇ ਹਰੀ! ਮੈਨੂੰ ਗੁਰੂ ਮਿਲਾ (ਤੇ ਮੇਰਾ ਜੀਵਨ) ਸਵਾਰ ॥੧॥

ਪਦ ਅਰਥ ਨਿਤ = ਸਦਾ। ਸਰਧਾ = ਤਾਂਘ। ਸਤਿਗੁਰੂ ਕੀ ਸਰਧਾ = ਗੁਰੂ ਨੂੰ ਮਿਲਣ ਦੀ ਤਾਂਘ। ਮੋ ਕਉ = ਮੈਨੂੰ। ਹਰਿ = ਹੇ ਹਰੀ! ਗੁਰੁ ਮੇਲਿ = ਗੁਰੂ ਮਿਲਾ। ਸਵਾਰੇ = (ਮੇਰਾ ਜੀਵਨ) ਸਵਾਰ ॥੧॥

SikhNet (Spanish)Añoro ver a mi Guru Verdadero, oh mi Señor; guíame hasta Él y libérame.(1)

ਸਾਕਤ ਕਰਮ. ਪਾਣੀ ਜਿਉ ਮਥੀਐ; ਨਿਤ ਪਾਣੀ ਝੋਲ ਝੁਲਾਰੇ ॥

saakat karam. paanee jiau matheeai; nit paanee jhol jhulaare |

Sant Singh KhalsaThe actions of the faithless cynic are like the churning of water; he churns, constantly churning only water.
Manmohan SinghThe deeds of an infidel are like the churning of water and he daily agitates water.
Manmohan Singh (Punjabi)ਅਧਰਮੀ ਪੁਰਸ਼ ਦੇ ਅਮਲ ਪਾਣੀ ਰਿੜਕਣ ਦੀ ਮਾਨੰਦ ਹਨ ਅਤੇ ਉਹ ਨਿਤਾਪ੍ਰਤੀ ਪਾਣੀ ਹੀ ਮੱਥਦਾ ਹੈ।
Fareedkot Teekaਸਾਕਤੋਂ ਕੇ ਕਰਮ ਐਸੇ ਹੈਂ ਜੈਸੇ ਪਾਣੀ ਕੋ ਮਥੀਐ ਤੌ ਘੀਉ ਨਹੀਂ ਨਿਕਸਤਾ ਝਾਗ ਹੀ ਹੋਤੀ ਹੈ, ਤੈਸੇ ਆਤਮ ਤਤ ਕੋ ਨਹੀਂ ਪਾਵਤੇ ਹੈਂ। ਬਿਖੇ ਸੁਖ ਝਾਗ ਕੋ ਪਾਵਤੇ ਹੈਂ, ਨਿਤ ਪਾਨੀ ਕੋ ਝੋਲਕੈ ਝਾਗ ਕੇ ਝੁਲਾਰੇ ਦੇਖਤੇ ਹੈਂ॥
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਕੰਮ (ਇਉਂ ਵਿਅਰਥ) ਹਨ ਜਿਵੇਂ ਪਾਣੀ ਰਿੜਕੀਦਾ ਹੈ। ਸਾਕਤ ਮਨੁੱਖ (ਮਾਨੋ) ਸਦਾ ਪਾਣੀ ਹੀ ਰਿੜਕਦਾ ਰਹਿੰਦਾ ਹੈ।

ਪਦ ਅਰਥ ਸਾਕਤ ਕਰਮ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਕੰਮ। ਮਥੀਐ = ਰਿੜਕੀਦਾ ਹੈ। ਝੋਲ ਝੁਲਾਰੇ = ਮੁੜ ਮੁੜ ਰਿੜਕਦਾ ਹੈ।

SikhNet (Spanish)El que alaba a Maya hace una acción parecida a batir el agua en vano,

ਮਿਲਿ ਸਤਸੰਗਤਿ ਪਰਮ ਪਦੁ ਪਾਇਆ; ਕਢਿ ਮਾਖਨ ਕੇ ਗਟਕਾਰੇ ॥੨॥

mil satasangat param pad paaeaa; kadt maakhan ke gattakaare |2|

Sant Singh KhalsaJoining the Sat Sangat, the True Congregation, the supreme status is obtained; the butter is produced, and eaten with delight. ||2||
Manmohan SinghMeeting the society of the saints, one is blessed with the supreme status and taking out butter, he eats it with relish.
Manmohan Singh (Punjabi)ਸਾਧ ਸੰਗਤ ਨਾਲ ਜੁੜਨ ਦੁਆਰਾ, ਮਨੁਸ਼ ਨੂੰ ਮਹਾਨ ਮਰਤਬੇ ਦੀ ਦਾਤ ਪ੍ਰਦਾਨ ਹੋ ਜਾਂਦੀ ਹੈ ਅਤ ਮੱਖਣ ਨੂੰ ਨਿਕਾਲ ਉਹ ਉਸ ਨੂੰ ਸੁਆਦ ਨਾਲ ਖਾਂਦਾ ਹੈ।
Fareedkot Teekaਜਿਨੋਂ ਗੁਰਮੁਖੋਂ ਨੇ ਮਿਲ ਕੇ ਸਤਸੰਗਤਿ ਮੇਂ ਪਰਮ ਪਦ ਕੋ ਪਾਇਆ ਹੈ, ਸੋ ਕਾਢ ਕੇ (ਮਾਖਨ) ਆਤਮ ਅਨੰਦ ਕੋ (ਗਟਕਾਰੇ) ਭੋਗ ਰਹੇ ਹੈਂ॥੨॥
Prof. Sahib Singhਪਰ ਜਿਸ ਮਨੁੱਖ ਨੇ ਸਾਧ ਸੰਗਤ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ, ਉਹ (ਮਾਨੋ, ਦੁੱਧ ਵਿਚੋਂ) ਮੱਖਣ ਕੱਢ ਕੇ ਮੱਖਣ ਦੇ ਸੁਆਦ ਲਾਂਦਾ ਹੈ ॥੨॥

ਪਦ ਅਰਥ ਮਿਲਿ = ਮਿਲ ਕੇ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ। ਕਢਿ = (ਦੁੱਧ ਵਿਚੋਂ) ਕੱਢ ਕੇ। ਗਟਕਾਰੇ = ਗਟਕਾਰੇ ਮਾਰਦਾ ਹੈ; ਸੁਆਦ ਲਾ ਲਾ ਕੇ ਖਾਂਦਾ ਹੈ ॥੨॥

SikhNet (Spanish)pero la mantequilla del Señor la prueba uno con gozo y obtiene el Estado Supremo de Éxtasis sólo si se asocia con los Santos.(2)

ਨਿਤ ਨਿਤ ਕਾਇਆ ਮਜਨੁ ਕੀਆ; ਨਿਤ ਮਲਿ ਮਲਿ ਦੇਹ ਸਵਾਰੇ ॥

nit nit kaaeaa majan keea; nit mal mal deh savaare |

Sant Singh KhalsaHe may constantly and continually wash his body; he may constantly rub, clean and polish his body.
Manmohan SinghEver, ever man washes his body and ever the rubs, cleanses and polishes the body.
Manmohan Singh (Punjabi)ਹਰ ਰੋਜ਼ ਹੀ ਇਨਸਾਨ ਆਪਣੇ ਸਰੀਰ ਨੂੰ ਧੌਦਾਂ ਹੈ ਅਤੇ ਹਰ ਰੋਜ਼ ਹੀ ਉਹ ਸਰੀਰ ਨੂੰ ਮਲਦਾ, ਸਾਫ ਕਰਦਾ ਤੇ ਚਿਲਕਾਉਂਦਾ ਹੈ।
Fareedkot Teekaਮਨਮੁਖੋਂ ਨੇ ਨਿਤ੍ਯੰਪ੍ਰਤੀ (ਕਾਇਆ) ਦੇਹ ਕਰ ਕੇ ਇਸਨਾਨ ਕੀਆ ਹੈ ਔ ਦੇਹ ਕੋ ਭੀ ਮਲ ਮਲ ਕੇ ਸਵਾਰਤੇ ਹੈਂ, ਭਾਵ ਦੇਹਧਯਾਸੀ ਹੈਂ॥
Prof. Sahib Singhਜਿਹੜਾ ਮਨੁੱਖ ਸਦਾ ਸਰੀਰ ਦਾ ਇਸ਼ਨਾਨ ਕਰਦਾ ਰਿਹਾ, ਜੋ ਮਨੁੱਖ ਸਦਾ ਸਰੀਰ ਨੂੰ ਹੀ ਮਲ ਮਲ ਕੇ ਸਾਫ਼-ਸੁਥਰਾ ਬਣਾਂਦਾ ਰਹਿੰਦਾ ਹੈ,

ਪਦ ਅਰਥ ਨਿਤ = ਸਦਾ। ਕਾਇਆ = ਸਰੀਰ। ਮਜਨੁ = ਇਸ਼ਨਾਨ। ਮਲਿ = ਮਲ ਕੇ। ਦੇਹ = ਸਰੀਰ। ਸਵਾਰੇ = ਸਵਾਰਦਾ ਹੈ, ਸਾਫ਼-ਸੁਥਰਾ ਬਣਾਂਦਾ ਹੈ।

SikhNet (Spanish)Si uno limpia su cuerpo, lo talla y lo pule para que brille.

Open this shabad (19 lines, Angs 982-983) →

Ang 982 of 1430