ੴ

ਸਿੱਖਬਾਣੀ · SikhBani

Ang 980

Sri Guru Granth Sahib · Raag Nat Naaraayan · 3 shabads, 36 lines
Translations
Shabad Guru Arjan Dev Ji Raag Nat Naaraayan

ਨਟ ਮਹਲਾ ੫ ॥

natt mahalaa 5 |

Sant Singh KhalsaNat, Fifth Mehl:
Manmohan SinghNat 5th Guru.
Manmohan Singh (Punjabi)ਨਟ ਪੰਜਵੀਂ ਪਾਤਸ਼ਾਹੀ।
SikhNet (Spanish)Nat, Mejl Guru Aryan, Quinto Canal Divino.

ਹਉ ਵਾਰਿ ਵਾਰਿ ਜਾਉ; ਗੁਰ ਗੋਪਾਲ ॥੧॥ ਰਹਾਉ ॥

hau vaar vaar jaau; gur gopaal |1| rahaau |

Sant Singh KhalsaI am a sacrifice, a sacrifice to the Guru, the Lord of the World. ||1||Pause||
Manmohan SinghO my Guru-God, I am a sacrifice, a sacrifice unto Thee. Pause.
Manmohan Singh (Punjabi)ਹੇ ਮੈਂਡੇ ਗੁਰੂ ਪ੍ਰਮੇਸ਼ਰ! ਮੈਂ ਤੇਰੇ ਉਤੋਂ ਕੁਰਬਾਨ ਕੁਰਬਾਨ ਵੰਝਦਾ ਹਾਂ। ਠਹਿਰਾਉ।
Fareedkot Teekaਹੇ (ਗੁਰ) ਪੂਜ੍ਯ ਪਰਮੇਸੁਰ ਪ੍ਰਿਥੀ ਕੇ ਪਾਲਕ! ਤੇਰੇ ਉਪਰੋਂ ਮੈਂ ਮਨ ਤਨ ਸੇ ਬਲਿਹਾਰ ਜਾਤਾ ਹੂੰ॥੧॥ ਰਹਾਉ ॥
Prof. Sahib Singhਹੇ ਸਭ ਤੋਂ ਵੱਡੇ ਸ੍ਰਿਸ਼ਟੀ ਦੇ ਪਾਲਣਹਾਰ! ਮੈਂ (ਤੈਥੋਂ) ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥

ਪਦ ਅਰਥ ਹਉ = ਹਉਂ, ਮੈਂ। ਵਾਰਿ ਵਾਰਿ ਜਾਉ = ਵਾਰਿ ਵਾਰਿ ਜਾਉਂ, ਮੈਂ ਸਦਕੇ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ। ਗੁਰ = ਹੇ ਗੁਰੂ! ਹੇ ਸਭ ਤੋਂ ਵੱਡੇ! ਗੋਪਾਲ = ਹੇ ਸ੍ਰਿਸ਼ਟੀ ਦੇ ਪਾਲਣਹਾਰ ॥੧॥ ਰਹਾਉ ॥

SikhNet (Spanish)Oh Guru, oh Señor del mundo, ofrezco siempre mi ser en sacrificio a Ti. (1-Pausa)

ਮੋਹਿ ਨਿਰਗੁਨ. ਤੁਮ ਪੂਰਨ ਦਾਤੇ; ਦੀਨਾ ਨਾਥ ਦਇਆਲ ॥੧॥

mohi niragun. tum pooran daate; deenaa naath deaal |1|

Sant Singh KhalsaI am unworthy; You are the Perfect Giver. You are the Merciful Master of the meek. ||1||
Manmohan SinghO Thou, the Compassionate Master of the meek, I am virtueless and Thou art the Beneficent Perfect Lord.
Manmohan Singh (Punjabi)ਹੇ ਤੂੰ ਮਸਕੀਨਾਂ ਦੇ ਮਿਹਰਬਾਨ ਮਾਲਕ! ਮੈਂ ਨੇਕੀਵਿਹੂਣ ਹਾਂ ਅਤੇ ਤੂੰ ਪੂਰਾ ਦਾਤਾਰ ਸੁਆਮੀ ਹੈਂ।
Fareedkot Teekaਹੇ ਦੀਨ ਅਨਾਥਾਂ ਪੈ ਦਿਆਲੂ! ਮੈਂ ਨਿਰਗੁਨ ਹੂੰ, ਤੁਮ ਪੂਰਨ ਦਾਤੇ ਹੋ॥੧॥
Prof. Sahib Singhਹੇ ਦੀਨਾਂ ਦੇ ਨਾਥ! ਹੇ ਦਇਆ ਦੇ ਘਰ ਪ੍ਰਭੂ! ਮੈਂ ਗੁਣ-ਹੀਨ ਹਾਂ, ਤੂੰ ਸਭ ਦਾਤਾਂ ਦੇਣ ਵਾਲਾ ਹੈਂ ॥੧॥

ਪਦ ਅਰਥ ਮੋਹਿ = ਮੈਂ। ਨਿਰਗੁਨ = ਗੁਣ-ਹੀਨ। ਦੀਨਾਨਾਥ = ਹੇ ਦੀਨਾਂ ਦੇ ਨਾਥ! ਦਇਆਲ = ਹੇ ਦਇਆ ਦੇ ਘਰ! ॥੧॥

SikhNet (Spanish)Oh Señor Compasivo con el débil, vivo privado de todo mérito, oh Ser Benévolo.(1)

ਊਠਤ ਬੈਠਤ ਸੋਵਤ ਜਾਗਤ; ਜੀਅ ਪ੍ਰਾਨ ਧਨ ਮਾਲ ॥੨॥

aootthat baitthat sovat jaagat; jeea praan dhan maal |2|

Sant Singh KhalsaWhile standing up and sitting down, while sleeping and awake, You are my soul, my breath of life, my wealth and property. ||2||
Manmohan SinghWhilst standing, sitting, sleeping and waking Thou, O Lord, art my soul life, wealth and property.
Manmohan Singh (Punjabi)ਖਲੋਤਿਆਂ, ਬਹਿੰਦੀਆਂ, ਸੌiਂਦਆਂ ਅਤੇ ਜਾਗਦਿਆਂ ਤੂੰ ਹੇ ਸੁਆਮੀ! ਮੇਰੀ ਆਤਮਾ, ਜਿੰਦ-ਜਾਨ, ਦੌਲਤ ਅਤੇ ਜਾਇਦਾਦ ਹੈ।
Fareedkot Teekaਉਠਤਿਆਂ, ਬੈਠਤਿਆਂ, ਸੋਵਤਿਆਂ, ਜਾਗਤਿਆਂ, ਜੀਅ ਰੂਪ ਅਰੁ ਧਨੁ, ਮਾਲੁ ਸਭ ਤੂੰ ਹੀ ਹੈ॥੨॥
Prof. Sahib Singhਹੇ ਪ੍ਰਭੂ! ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਤੂੰ ਹੀ ਮੇਰੀ ਜਿੰਦ ਦਾ ਮੇਰੇ ਪ੍ਰਾਣਾਂ ਦਾ ਸਹਾਰਾ ਹੈਂ ॥੨॥

ਪਦ ਅਰਥ ਜੀਅ = ਜਿੰਦ ਦਾ। ਪ੍ਰਾਨ = ਪ੍ਰਾਣਾਂ ਦਾ ॥੨॥

SikhNet (Spanish)Sentado, parado, dormido o despierto, eres la Respiración de mi Vida, mi Alma, mi Única y Verdadera Posesión.(2)

ਦਰਸਨ ਪਿਆਸ ਬਹੁਤੁ ਮਨਿ ਮੇਰੈ; ਨਾਨਕ ਦਰਸ ਨਿਹਾਲ ॥੩॥੮॥੯॥

darasan piaas bahut man merai; naanak daras nihaal |3|8|9|

Sant Singh KhalsaWithin my mind there is such a great thirst for the Blessed Vision of Your Darshan. Nanak is enraptured with Your Glance of Grace. ||3||8||9||
Manmohan SinghWithin my mind is the great thirst for the Lord's vision. Seeing Him I am supremely enraptured.
Manmohan Singh (Punjabi)ਮੇਰੇ ਚਿੱਤ ਵਿੱਚ ਸਾਹਿਬ ਦੇ ਦੀਦਾਰ ਦੀ ਘਣੇਰੀ ਤ੍ਰੇਹ ਹੈ। ਉਸ ਨੂੰ ਦੇਖ ਕੇ ਮੈਂ ਪਰਮ ਪ੍ਰਸੰਨ ਥੀ ਵੰਝਦਾ ਹਾਂ।
Fareedkot Teekaਬਹੁਤ ਹੀ ਮੇਰੇ ਮਨ ਮੇਂ ਆਪ ਕੇ ਦਰਸਨ ਕੀ ਪਿਆਸ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰੇ ਕੋ ਦਰਸਨ ਦੇ ਕੇ ਨਿਹਾਲ ਕਰੀਏ॥੩॥੯॥
Prof. Sahib Singhਹੇ ਪ੍ਰਭੂ! ਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਤਾਂਘ ਹੈ। (ਮੈਨੂੰ) ਨਾਨਕ ਨੂੰ ਦਰਸਨ ਦੇ ਕੇ ਨਿਹਾਲ ਕਰ ॥੩॥੮॥੯॥

ਪਦ ਅਰਥ ਮਨਿ ਮੇਰੈ = ਮੇਰੇ ਮਨ ਵਿਚ ॥੩॥੮॥੯॥

SikhNet (Spanish)En mí está la añoranza para tener la Bendita Visión de Tu Darshan, Nanak vive extasiado con Tu mirada de Gracia.(3-8-9)

Open this shabad →

Shabad Guru Arjan Dev Ji Raag Nat Naaraayan

ਨਟ ਪੜਤਾਲ ਮਹਲਾ ੫ ॥

natt parrataal mahalaa 5 |

Sant Singh KhalsaNat Partaal, Fifth Mehl:
Manmohan SinghNat Partal. 5th Guru.
Manmohan Singh (Punjabi)ਨਟ ਪੜਤਾਲ। ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਨਟ-ਨਾਰਾਇਨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Nat, Partal, Mejl Guru Aryan, Quinto Canal Divino, Partala.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਕੋਊ ਹੈ; ਮੇਰੋ ਸਾਜਨੁ ਮੀਤੁ ॥

koaoo hai; mero saajan meet |

Sant Singh KhalsaIs there any friend or companion of mine,
Manmohan SinghIs there any such a friend and an intimate of mine,
Manmohan Singh (Punjabi)ਕੀ ਕੋਈ ਮੇਰਾ ਐਹੋ ਜੇਹਾ ਮਿੱਤਰ ਅਤੇ ਯਾਰ ਹੈ,
Fareedkot Teekaਕੋਈ ਮੇਰਾ ਐਸਾ ਸਜਨ ਮਿਤ੍ਰ ਹੈ॥
Prof. Sahib Singhਕੋਈ ਵਿਰਲਾ ਹੀ (ਲੱਭਦਾ) ਹੈ ਇਹੋ ਜਿਹਾ ਸੱਜਣ ਮਿੱਤਰ,

ਪਦ ਅਰਥ ਕੋਊ = ਕੋਈ ਵਿਰਲਾ।

SikhNet (Spanish)¿Habrá algún amigo, algún compañero amado,

ਹਰਿ ਨਾਮੁ ਸੁਨਾਵੈ ਨੀਤ ॥

har naam sunaavai neet |

Sant Singh Khalsawho will constantly share the Lord's Name with me?
Manmohan Singhwho may ever recite to me the Lord's Name;
Manmohan Singh (Punjabi)ਜੋ ਮੈਨੂੰ ਸਦਾ ਹੀ ਸੁਆਮੀ ਦਾ ਨਾਮ ਸ੍ਰਵਣ ਕਰਵਾਵੇ,
Fareedkot Teekaਜੋ ਹਰੀ ਨਾਮ ਮੇਰੇ ਕੋ ਨਿਤ ਹੀ ਸੁਨਾਵੈ॥
Prof. Sahib Singhਜਿਹੜਾ ਸਦਾ ਪਰਮਾਤਮਾ ਦਾ ਨਾਮ ਸੁਣਾਂਦਾ ਰਹੇ।

ਪਦ ਅਰਥ ਨੀਤ = ਸਦਾ।

SikhNet (Spanish)que me recite el Nombre del Señor para poder liberar mis aflicciones y mis males?

ਬਿਨਸੈ ਦੁਖੁ ਬਿਪਰੀਤਿ ॥

binasai dukh bipareet |

Sant Singh KhalsaWill he rid me of my pains and evil tendencies?
Manmohan Singhthat I be rid of distress and evil ways?
Manmohan Singh (Punjabi)ਤਾਂ ਜੋ ਮੈਂ ਦੁੱਖਾਂ ਤੇ ਖੋਟੀਆਂ ਰੀਤਾਂ ਤੋਂ ਖਲਾਸੀ ਪਾ ਜਾਵਾਂ।
Fareedkot Teekaਜਿਸ ਤੇ ਦੁਖ ਔ ਉਲਟੀ ਰੀਤਿ ਦੂਰ ਹੋ ਜਾਵੇ॥
Prof. Sahib Singh(ਨਾਮ ਦੀ ਬਰਕਤਿ ਨਾਲ) ਭੈੜੇ ਪਾਸੇ ਦੀ ਪ੍ਰੀਤ ਦਾ ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ। ਬਿਪਰੀਤਿ = ਉਲਟੀ ਪ੍ਰੀਤ, ਮਾੜੇ ਪਾਸੇ ਦੀ ਪ੍ਰੀਤ।

SikhNet (Spanish)A tal ser entregaría mi cuerpo

ਸਭੁ ਅਰਪਉ; ਮਨੁ ਤਨੁ ਚੀਤੁ ॥੧॥ ਰਹਾਉ ॥

sabh arpau; man tan cheet |1| rahaau |

Sant Singh KhalsaI would surrender my mind, body, consciousness and everything. ||1||Pause||
Manmohan SinghUnto him, I shall surrender my soul, body, mind and every thing. Pause.
Manmohan Singh (Punjabi)ਉਸ ਨੂੰ, ਮੈਂ ਆਪਣੀ ਆਤਮਾ, ਦੇਹ, ਮਨ ਅਤੇ ਸਾਰਾ ਕੁੱਛ ਸਮਰਪਣ ਕਰ ਦਿਆਂਗਾ। ਠਹਿਰਾਉ।
Fareedkot Teekaਤਿਸ ਕੋ ਮੈਂ ਮਨ, ਤਨ ਔ ਚਿਤ ਭੀ ਅਰਪ ਦੇਵੋਂ॥੧॥ ਰਹਾਉ ॥
Prof. Sahib Singh(ਜੇ ਕੋਈ ਹਰਿ-ਨਾਮ ਸੁਣਾਣ ਵਾਲਾ ਸੱਜਣ ਮਿਲ ਪਏ, ਤਾਂ ਉਸ ਤੋਂ) ਮੈਂ ਆਪਣਾ ਮਨ ਆਪਣਾ ਤਨ ਆਪਣਾ ਚਿੱਤ ਸਭ ਕੁਝ ਸਦਕੇ ਕਰ ਦਿਆਂ ॥੧॥ ਰਹਾਉ ॥

ਪਦ ਅਰਥ ਅਰਪਉ = ਅਰਪਉਂ, ਮੈਂ ਭੇਟਾ ਕਰ ਦਿਆਂ। ਚੀਤੁ = ਚਿੱਤ ॥੧॥ ਰਹਾਉ ॥

SikhNet (Spanish)y mi mente consciente.(1-Pausa)

ਕੋਈ ਵਿਰਲਾ; ਆਪਨ ਕੀਤ ॥

koee viralaa; aapan keet |

Sant Singh KhalsaHow rare is that one whom the Lord makes His own,
Manmohan SinghRare is the One, whom the Lord makes His own,
Manmohan Singh (Punjabi)ਕੋਈ ਟਾਂਵਾਂ ਜਣਾ ਹੀ ਹੈ, ਜਿਸ ਨੂੰ ਸੁਆਮੀ ਆਪਣਾ ਨਿੱਜ ਦਾ ਬਣਾਉਂਦਾ ਹੈ,
Fareedkot Teekaਕੋਈ ਵਿਰਲਾ ਹੀ ਪਰਮੇਸਰ ਨੇ ਅਪਨਾ ਕੀਤਾ ਹੈ॥
Prof. Sahib Singhਕੋਈ ਵਿਰਲਾ ਹੀ (ਲੱਭਦਾ) ਹੈ (ਇਹੋ ਜਿਹਾ ਜਿਸ ਨੂੰ ਪ੍ਰਭੂ ਨੇ) ਆਪਣਾ ਬਣਾ ਲਿਆ ਹੁੰਦਾ ਹੈ,

ਪਦ ਅਰਥ ਕੀਤ = ਕੀਤਾ ਹੈ, ਬਣਾਇਆ ਹੈ। ਆਪਨ = ਆਪਣਾ।

SikhNet (Spanish)Sí, raro es aquél a quien el Señor lo tiene como Suyo

ਸੰਗਿ ਚਰਨ ਕਮਲ; ਮਨੁ ਸੀਤ ॥

sang charan kamal; man seet |

Sant Singh Khalsaand whose mind is sewn into the Lord's Lotus Feet.
Manmohan Singhand whose soul is sewn with His lotus feet.
Manmohan Singh (Punjabi)ਅਤੇ ਜਿਸ ਦੀ ਜਿੰਦੜੀ ਉਸ ਦੇ ਕੰਵਲ ਚਰਨਾਂ ਨਾਲ ਸਿਉਂਤੀ ਹੋਈ ਹੈ।
Fareedkot Teekaਜਿਨੋਂ ਨੇ ਚਰਨ ਕਮਲੋਂ ਕੇ ਸਾਥ ਮਨ ਸੀਆ ਹੈ॥
Prof. Sahib Singhਜਿਸ ਨੇ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਆਪਣਾ ਮਨ ਜੋੜ ਰੱਖਿਆ ਹੁੰਦਾ ਹੈ,

ਪਦ ਅਰਥ ਸੰਗਿ = ਨਾਲ। ਸੀਤ = ਸੀਤਾ ਹੋਇਆ ਹੈ, ਜੋੜਿਆ ਹੈ।

SikhNet (Spanish)y que vive entonado en los Pies de Loto de Dios,

ਕਰਿ ਕਿਰਪਾ; ਹਰਿ ਜਸੁ ਦੀਤ ॥੧॥

kar kirapaa; har jas deet |1|

Sant Singh KhalsaGranting His Grace, the Lord blesses him with His Praise. ||1||
Manmohan SinghExtending His mercy the Lord, blesses him with His praise.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਸੁਆਮੀ ਉਸ ਨੂੰ ਆਪਣੀ ਸਿਫ਼ਤ ਸ਼ਲਾਘਾ ਪ੍ਰਦਾਨ ਕਰਦਾ ਹੈ।
Fareedkot Teekaਕਿਰਪਾ ਕਰ ਕੇ ਜਿਸ ਕੋ ਹਰੀ ਨੇ ਜਸ ਦੀਆ ਹੈ॥
Prof. Sahib Singhਜਿਸ ਨੂੰ ਪ੍ਰਭੂ ਨੇ ਕਿਰਪਾ ਕਰ ਕੇ ਆਪਣੀ ਸਿਫ਼ਤ-ਸਾਲਾਹ (ਦੀ ਦਾਤਿ) ਦਿੱਤੀ ਹੁੰਦੀ ਹੈ ॥੧॥

ਪਦ ਅਰਥ ਕਰਿ = ਕਰ ਕੇ। ਦੀਤ = ਦਿੱਤਾ ਹੈ ॥੧॥

SikhNet (Spanish)a él, el Señor, en Su Misericordia lo bendice con Su Alabanza. (1)

ਹਰਿ ਭਜਿ; ਜਨਮੁ ਪਦਾਰਥੁ ਜੀਤ ॥

har bhaj; janam padaarath jeet |

Sant Singh KhalsaVibrating, meditating on the Lord, he is victorious in this precious human life,
Manmohan SinghMeditating on the Lord, his invaluable life he makes fruitful.
Manmohan Singh (Punjabi)ਸਾਹਿਬ ਦਾ ਸਿਮਰਨ ਕਰਨ ਦੁਆਰਾ ਉਹ ਆਪਣੇ ਅਮੋਲਕ ਜੀਵਨ ਨੂੰ ਸਫਲ ਕਰ ਲੈਂਦਾ ਹੈ।
Fareedkot Teekaਤਿਸ ਨੇ ਹਰੀ ਕੋ ਭਜ ਕੇ ਜਨਮ ਪਦਾਰਥ ਜੀਤ ਲੀਆ ਹੈ, ਭਾਵ ਸਫਲ ਕੀਆ ਹੈ॥
Prof. Sahib Singhਪਰਮਾਤਮਾ ਦਾ ਨਾਮ ਜਪ ਕੇ ਕੀਮਤੀ ਮਨੁੱਖਾ ਜਨਮ ਕਾਮਯਾਬ ਬਣਾ ਲਈਦਾ ਹੈ।

ਪਦ ਅਰਥ ਭਜਿ = ਭਜ ਕੇ, ਸਿਮਰ ਕੇ। ਜਨਮੁ ਪਦਾਰਥੁ = ਕੀਮਤੀ ਮਨੁੱਖਾ ਜੀਵਨ। ਜੀਤ = ਜਿੱਤਿਆ, ਕਾਮਯਾਬ ਬਣਾਇਆ।

SikhNet (Spanish)Oh mi mente, tu vida se llena contemplando el Nombre del Señor;

ਕੋਟਿ ਪਤਿਤ; ਹੋਹਿ ਪੁਨੀਤ ॥

kott patit; hohi puneet |

Sant Singh Khalsaand millions of sinners are sanctified.
Manmohan SinghRemembering God, millions of sinners are sanctified.
Manmohan Singh (Punjabi)ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਕ੍ਰੋੜਾਂ ਹੀ ਪਾਪੀ ਪਵਿੱਤਰ ਥੀ ਵੰਝਦੇ ਹਨ।
Fareedkot Teekaਤਿਸ ਕੀ ਸੰਗਤ ਕਰ ਕੇ ਕ੍ਰੋੜਾਂ ਹੀ ਪਾਪੀ ਪਵਿਤ੍ਰ ਹੋਤੇ ਹੈਂ॥
Prof. Sahib Singh(ਨਾਮ ਜਪ ਕੇ) ਕ੍ਰੋੜਾਂ ਵਿਕਾਰੀ ਪਵਿੱਤਰ ਹੋ ਜਾਂਦੇ ਹਨ।

ਪਦ ਅਰਥ ਕੋਟਿ = ਕ੍ਰੋੜਾਂ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ, ਵਿਕਾਰੀ। ਹੋਹਿ = ਹੋ ਜਾਂਦੇ ਹਨ। ਪੁਨੀਤ = ਪਵਿੱਤਰ।

SikhNet (Spanish)así es como millones de seres han sido redimidos.

ਨਾਨਕ ਦਾਸ; ਬਲਿ ਬਲਿ ਕੀਤ ॥੨॥੧॥੧੦॥੧੯॥

naanak daas; bal bal keet |2|1|10|19|

Sant Singh KhalsaSlave Nanak is a sacrifice, a sacrifice to Him. ||2||1||10||19||
Manmohan SinghServant Nanak is devoted and a sacrifice unto His Lord.
Manmohan Singh (Punjabi)ਦਾਸ ਨਾਨਕ ਆਪਣੇ ਪ੍ਰਭੂ ਉਤੋਂ ਸਦਕੇ ਅਤੇ ਘੋਲੀ ਵੰਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਦਾਸ ਕੇ ਊਪਰੋਂ ਮੈਂ ਅਪਨਾ ਆਪ ਬਲਿਹਾਰ ਕੀਆ ਹੈ॥੨॥੧॥੧੦॥੧੯॥☬ਇਨ ਤੁਕਾਂਤ ਮੈਂ ਰਕਾਰ ਚਲੇਗਾ:
Prof. Sahib Singhਹੇ ਨਾਨਕ! (ਨਾਮ ਜਪਣ ਵਾਲੇ ਅਜਿਹੇ) ਦਾਸ ਤੋਂ ਮੈਂ ਆਪਣੇ ਆਪ ਨੂੰ ਸਦਕੇ ਕਰਦਾ ਹਾਂ ਕੁਰਬਾਨ ਕਰਦਾ ਹਾਂ ॥੨॥੧॥੧੦॥੧੯॥

ਪਦ ਅਰਥ ਬਲਿ ਕੀਤ = ਸਦਕੇ ਕੀਤਾ ॥੨॥੧॥੧੦॥੧੯॥

* ਵੇਰਵਾ: ਸ਼ਬਦ ਮਹਲਾ ੪ = ੯। ਸ਼ਬਦ ਮਹਲਾ ੫ = ੧੦। ਜੋੜ = ੧੯।

SikhNet (Spanish)Dice Nanak, El Esclavo del Señor, ofrece su vida en sacrificio a Él.(2-1-10-19)

Open this shabad →

Shabad Guru Ramdas Ji Raag Nat Naaraayan continues on Ang 981

ਨਟ ਅਸਟਪਦੀਆ ਮਹਲਾ ੪ ॥

natt asattapadeea mahalaa 4 |

Sant Singh KhalsaNat Ashtpadheeyaa, Fourth Mehl:
Manmohan SinghNat Ashatpadies. 4th Guru.
Manmohan Singh (Punjabi)ਨਟ ਅਸਟਪਦੀਆਂ। ਚੌਥੀ ਪਾਤਸ਼ਾਹੀ।
Prof. Sahib Singhਰਾਗ ਨਟ-ਨਾਰਾਇਨ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Nat, Ashtapadis, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਰਾਮ; ਮੇਰੇ ਮਨਿ ਤਨਿ ਨਾਮੁ ਅਧਾਰੇ ॥

raam; mere man tan naam adhaare |

Sant Singh KhalsaO Lord, Your Name is the support of my mind and body.
Manmohan SinghMy Master, Thy Name is the support of my soul and body Even for an instant and a moment.
Manmohan Singh (Punjabi)ਮੈਂਡੇ ਮਾਲਕ ਤੈਡਾਂ ਨਾਮ ਮੇਰੀ ਜਿੰਦੜੀ ਅਤੇ ਕਾਇਆਂ ਦਾ ਆਸਰਾ ਹੈ।
Fareedkot Teekaਹੇ ਭਾਈ! ਮੇਰੇ ਮਨ ਤਨ ਮੇਂ ਨਾਮ ਕਾ ਹੀ ਅਧਾਰ ਹੈ॥
Prof. Sahib Singhਹੇ ਰਾਮ! ਮੇਰੇ ਮਨ ਵਿਚ ਮੇਰੇ ਤਨ ਵਿਚ ਤੇਰਾ ਨਾਮ ਹੀ ਆਸਰਾ ਹੈ।

ਪਦ ਅਰਥ ਰਾਮ = ਹੇ ਰਾਮ! ਮਨਿ = ਮਨ ਵਿਚ। ਤਨਿ = ਤਨ ਵਿਚ। ਅਧਾਰੇ = ਆਸਰਾ।

SikhNet (Spanish)Oh Dios, Tu Nombre es el mástil de mi cuerpo y de mi mente.

ਖਿਨੁ ਪਲੁ ਰਹਿ. ਨ ਸਕਉ ਬਿਨੁ ਸੇਵਾ; ਮੈ ਗੁਰਮਤਿ ਨਾਮੁ ਸਮੑਾਰੇ ॥੧॥ ਰਹਾਉ ॥

khin pal reh. na skau bin sevaa; mai guramat naam samaare |1| rahaau |

Sant Singh KhalsaI cannot survive for a moment, even for an instant, without serving You. Following the Guru's Teachings, I dwell upon the Naam, the Name of the Lord. ||1||Pause||
Manmohan SinghI can life not without the Lord's service. Through the Guru instruction, utter I, His Name. Pause.
Manmohan Singh (Punjabi)ਇਕ ਮੁਹਤ ਤੇ ਛਿੱਨ ਭਰ ਲਈ ਭੀ, ਮੈਂ ਸੁਆਮੀ ਦੀ ਟਹਿਲ ਸੇਵਾ ਬਿਨਾ ਰਹਿ ਨਹੀਂ ਸਕਦਾ। ਗੁਰਾਂ ਦੇ ਉਪਦੇਸ਼ ਰਾਹੀਂ, ਮੈਂ ਉਸ ਦੇ ਨਾਮ ਦਾ ਉਚਾਰਨ ਕਰਦਾ ਹਾਂ। ਠਹਿਰਾਉ।
Fareedkot Teekaਇਕ ਖਿਨ ਪਲ ਰਹਿ ਨਹੀਂ ਸਕਤਾ ਹੂੰ ਬਿਨਾ ਭਗਵੰਤ ਕੀ ਸੇਵਾ ਤੇ। ਮੈਂ ਗੁਰੋਂ ਕੀ ਸਿਖ੍ਯਾ ਕਰ ਕੇ ਨਾਮ ਹੀ ਸਮਾਲੇ ਹੈਂ॥੧॥ ਰਹਾਉ ॥
Prof. Sahib Singhਤੇਰੀ ਸੇਵਾ-ਭਗਤੀ ਕਰਨ ਤੋਂ ਬਿਨਾ ਮੈਂ ਇਕ ਖਿਨ ਇਕ ਪਲ ਭਰ ਭੀ ਰਹਿ ਨਹੀਂ ਸਕਦਾ। ਗੁਰੂ ਦੀ ਸਰਨ ਪੈ ਕੇ ਮੈਂ ਤੇਰਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ ॥੧॥ ਰਹਾਉ ॥

ਪਦ ਅਰਥ ਸਕਉ = ਸਕਉਂ। ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ। ਸੇਵਾ = ਭਗਤੀ। ਗੁਰਮਤਿ = ਗੁਰੂ ਦੀ ਮੱਤ ਲੈ ਕੇ। ਸਮ੍ਹ੍ਹਾਰੇ = ਮੈਂ ਸੰਭਾਲਿਆ ਹੈ ॥੧॥ ਰਹਾਉ ॥

SikhNet (Spanish)No podría vivir ni siquiera un momento sin Servirte, alabo Tu Nombre siempre a través de la Palabra del Guru. (1-Pausa)

ਹਰਿ ਹਰਿ ਹਰਿ ਹਰਿ. ਹਰਿ ਮਨਿ ਧਿਆਵਹੁ; ਮੈ ਹਰਿ ਹਰਿ ਨਾਮੁ ਪਿਆਰੇ ॥

har har har har. har man dhiaavahu; mai har har naam piaare |

Sant Singh KhalsaWithin my mind, I meditate on the Lord, Har, Har, Har, Har, Har. The Name of the Lord, Har, Har, is so dear to me.
Manmohan SinghGod, God, God, God, God, heartily remember I, and dear unto me is the Lord-God's Name.
Manmohan Singh (Punjabi)ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨੂੰ ਮੈਂ ਦਿਲੋਂ ਯਾਦ ਕਰਦਾ ਹਾਂ ਤੇ ਮਿੱਠੜ ਲਗਦਾ ਹੈ ਮੈਨੂੰ ਸੁਆਮੀ ਵਾਹਿਗੁਰੂ ਦਾ ਨਾਮ।
Fareedkot Teekaਹਰਿ ਹਰਿ ਕਾ ਨਾਮ ਹਰ ਵੇਲੇ ਹਰਿਆ ਕਰਨੇਹਾਰਾ ਹਰ ਸ੍ਵਾਸ ਸ੍ਵਾਸ ਮਨ ਮੇਂ ਧਿਆਵਤਾ ਹੂੰ। ਮੇਰੇ ਕੋ ਹਰਿ ਹਰਿ ਨਾਮ ਪ੍ਯਾਰੇ ਹੈਂ॥
Prof. Sahib Singhਤੁਸੀ ਭੀ ਸਦਾ ਪਰਮਾਤਮਾ ਦਾ ਧਿਆਨ ਧਰਿਆ ਕਰੋ। ਮੈਨੂੰ ਤਾਂ ਹਰਿ-ਨਾਮ ਹੀ ਪਿਆਰਾ ਲੱਗਦਾ ਹੈ।

ਪਦ ਅਰਥ ਮੈ = ਮੈਨੂੰ। ਪਿਆਰੇ = ਪਿਆਰਾ ਲੱਗਦਾ ਹੈ।

SikhNet (Spanish)Déjate enamorar del Nombre del Señor y Contémplalo en tu interior;

ਦੀਨ ਦਇਆਲ ਭਏ ਪ੍ਰਭ ਠਾਕੁਰ; ਗੁਰ ਕੈ ਸਬਦਿ ਸਵਾਰੇ ॥੧॥

deen deaal bhe prabh tthaakur; gur kai sabad savaare |1|

Sant Singh KhalsaWhen God, my Lord and Master, became merciful to me the meek one, I was exalted by the Word of the Guru's Shabad. ||1||
Manmohan SinghWhen the Lord-Master became merciful unto me, the meek one, I got embellished with the Guru's word.
Manmohan Singh (Punjabi)ਜਦ ਸੁਆਮੀ ਮਾਲਕ, ਮੈਂ ਮਸਕੀਨ ਤੇ ਮਿਹਰਬਾਨ ਹੋ ਗਏ, ਤਾਂ ਮੈਂ ਗੁਰਾਂ ਦੀ ਬਾਣੀ ਨਾਲ ਸ਼ਸ਼ੋਭਤ ਥੀ ਗਿਆ।
Fareedkot Teekaਜਬ ਸਾਮ੍ਰਥ ਠਾਕੁਰ ਮੈਂ ਦੀਨ ਪੈ ਦਿਆਲ ਹੂਏ ਤਬ ਗੁਰੋਂ ਕੇ ਉਪਦੇਸ ਨੇ ਅੰਤਸਕਰਨ ਸਵਾਰੇ ਹੈਂ॥੧॥
Prof. Sahib Singhਠਾਕੁਰ-ਪ੍ਰਭੂ ਜਿਨ੍ਹਾਂ ਕੰਗਾਲਾਂ ਉਤੇ ਭੀ ਦਇਆਵਾਨ ਹੁੰਦੇ ਹਨ, ਉਹਨਾਂ ਦਾ ਜੀਵਨ ਗੁਰੂ ਦੇ ਸ਼ਬਦ ਦੀ ਰਾਹੀਂ ਸੋਹਣਾ ਬਣਾ ਦੇਂਦੇ ਹਨ ॥੧॥

ਪਦ ਅਰਥ ਦਇਆਲ = ਦਇਆਵਾਨ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਵਾਰੇ = ਸੰਵਾਰ ਦੇਂਦਾ ਹੈ ॥੧॥

SikhNet (Spanish)de esa manera el Señor Todopoderoso con el débil, te mostrará Su Compasión y te adornará con la Palabra del Guru.(1)

ਮਧਸੂਦਨ ਜਗਜੀਵਨ ਮਾਧੋ; ਮੇਰੇ ਠਾਕੁਰ ਅਗਮ ਅਪਾਰੇ ॥

madhasoodan jagajeevan maadho; mere tthaakur agam apaare |

Sant Singh KhalsaAlmighty Lord, Slayer of demons, Life of the World, my Lord and Master, inaccessible and infinite:
Manmohan SinghMy Master is the Lover of Nectar, the Life of the world, the Lord of wealth, Inaccessible and Infinite.
Manmohan Singh (Punjabi)ਮੈਡਾਂ ਮਾਲਕ, ਅਮ੍ਰਿਤ ਦਾ ਆਸ਼ਕ, ਜਗਤ ਦੀ ਜਿੰਦ ਜਾਨ, ਮਾਇਆ ਦਾ ਸੁਆਮੀ, ਪਹੁੰਚ ਤੋਂ ਪਰੇ ਅਤੇ ਅਨੰਤ ਹੈ।
Fareedkot Teekaਮਧ ਦੈਤ ਕੇ ਨਸ੍ਟ ਕਰਤਾ ਜਗਤ ਕੇ ਜੀਆਵਨੇ ਵਾਲੇ ਲਛਮੀ ਕੇ ਕੰਤ ਹੈਂ, ਮੇਰੇ ਠਾਕੁਰ ਔਰ ਅਗਮ ਅਪਾਰ ਹੈਂ॥
Prof. Sahib Singhਹੇ ਮਧ ਸੂਦਨ! ਹੇ ਜਗ ਜੀਵਨ! ਹੇ ਮਾਧੋ! ਹੇ ਮੇਰੇ ਠਾਕੁਰ! ਹੇ ਅਪਹੁੰਚ! ਹੇ ਬੇਅੰਤ!

ਪਦ ਅਰਥ ਮਧ ਸੂਦਨ = ਹੇ ਮਧ ਸੂਦਨ! {'ਮਧ' ਰਾਖਸ਼ ਨੂੰ ਮਾਰਨ ਵਾਲਾ} ਹੇ ਪਰਮਾਤਮਾ! ਜਗ ਜੀਵਨ = ਹੇ ਜਗਤ ਦੇ ਆਸਰੇ! ਮਾਧੋ = {ਮਾ-ਧਵ। ਮਾਇਆ ਦਾ ਪਤੀ} ਹੇ ਮਾਇਆ ਦੇ ਪਤੀ! ਅਗਮ = ਹੇ ਅਪਹੁੰਚ! ਅਪਾਰੇ = ਹੇ ਬੇਅੰਤ!

SikhNet (Spanish)Oh Vida de toda la vida, oh Madushudana, Maestro de Maya,

ਇਕ ਬਿਨਉ ਬੇਨਤੀ ਕਰਉ ਗੁਰ ਆਗੈ; ਮੈ. ਸਾਧੂ ਚਰਨ ਪਖਾਰੇ ॥੨॥

eik binau benatee krau gur aagai; mai. saadhoo charan pakhaare |2|

Sant Singh KhalsaI offer this one prayer to the Guru, to bless me, that I may wash the feet of the Holy. ||2||
Manmohan SinghI pray and supplicate the Guru to bless me with the gift of washing the saints' feet.
Manmohan Singh (Punjabi)ਮੈਂ ਗੁਰਾਂ ਅੱਗੇ ਪ੍ਰਾਰਥਨਾ ਤੇ ਬਿਨੇ ਕਰਦਾ ਹਾਂ ਕਿ ਉਹ ਮੈਨੂੰ ਸੰਤਾਂ ਦੇ ਪੈਰ ਧੋਣ ਦੀ ਦਾਤ ਬਖਸ਼ਣ।
Fareedkot Teekaਮੈਂ ਨਿਮ੍ਰਤਾ ਯੁਕਤ ਹੋਇਕੇ ਗੁਰੋਂ ਕੋ ਆਗੇ ਇਕ ਬੇਨਤੀ ਕਰਤਾ ਹੂੰ ਕਿ ਹੇ ਗੁਰੋਂ! ਸਾਧੂਓਂ ਕੇ ਚਰਨ ਧੋਵੋਂ॥
Prof. Sahib Singh(ਜੇ ਤੂੰ ਮਿਹਰ ਕਰੇਂ, ਤਾਂ ਤੇਰੇ ਨਾਮ ਦੀ ਪ੍ਰਾਪਤੀ ਵਾਸਤੇ) ਮੈਂ ਗੁਰੂ ਪਾਸ ਸਦਾ ਬੇਨਤੀ ਕਰਦਾ ਰਹਾਂ, ਮੈਂ ਗੁਰੂ ਦੇ ਚਰਨ ਹੀ ਧੋਂਦਾ ਰਹਾਂ ॥੨॥

ਪਦ ਅਰਥ ਬਿਨਉ = {विनय} ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ। ਆਗੈ = ਸਾਹਮਣੇ, ਪਾਸ। ਸਾਧੂ = ਗੁਰੂ। ਪਖਾਰੇ = ਧੋਵਾਂ ॥੨॥

SikhNet (Spanish)oh Dios Infinito e Insondable, mi oración que elevo a Ti es que me bendigas con el Servicio dedicado a Tus Santos.(2)

ਸਹਸ ਨੇਤ੍ਰ. ਨੇਤ੍ਰ ਹੈ ਪ੍ਰਭ ਕਉ; ਪ੍ਰਭ ਏਕੋ ਪੁਰਖੁ ਨਿਰਾਰੇ ॥

sehas netr. netr hai prabh kau; prabh eko purakh niraare |

Sant Singh KhalsaThe thousands of eyes are the eyes of God; the One God, the Primal Being, remains unattached.
Manmohan SinghThe thousands of eyes of the beings, are the eyes of the Lord, yet the Omnipotent Lord remains but all-aloof.
Manmohan Singh (Punjabi)ਜੀਵਾਂ ਦੀਆਂ ਹਜ਼ਾਰਾਂ ਹੀ ਅੱਖਾਂ, ਸੁਆਮੀ ਦੀਆਂ ਹੀ ਅੱਖਾਂ ਹਨ, ਫਿਰ ਵੀ ਸਰਬ-ਸ਼ਕਤੀਮਾਨ ਸੁਆਮੀ ਕੇਵਲ ਐਨ-ਅਟੰਕ ਹੀ ਵਿਚਰਦਾ ਹੈ।
Fareedkot Teekaਸੈਂਕੜੇ ਨੇਤ੍ਰ ਜੋ ਜੀਵੋਂ ਕੋ ਹੈਂ, ਸੋ ਨੇਤ੍ਰ ਪ੍ਰਭੂ ਕੇ ਲਗੇ ਹੂਏ ਹੈਂ। ਵੈਰਾਟ ਰੂਪਤਾ ਕਰ ਕੇ ਸੋ ਸਾਮ੍ਰਥ ਏਕੋ ਪੁਰਖ ਹੈ। ਇਸੀ ਤੇ (ਨਿਰਾਰੇ) ਨਿਆਰੇ ਰੂਪ ਵਾਲਾ ਕਹੀਤਾ ਹੈ, ਭਾਵ ਅਦੁਤੀ ਹੈ ਵਾ ਅਸੰਗ ਹੈ॥
Prof. Sahib Singh(ਸਰਬ-ਵਿਆਪਕ) ਪ੍ਰਭੂ ਦੀਆਂ ਹਜ਼ਾਰਾਂ ਹੀ ਅੱਖਾਂ ਹਨ, (ਫਿਰ ਭੀ) ਉਹ ਸਰਬ-ਵਿਆਪਕ ਪ੍ਰਭੂ ਸਦਾ ਨਿਰਲੇਪ ਹੈ।

ਪਦ ਅਰਥ ਸਹਸ = ਹਜ਼ਾਰਾਂ। ਨੇਤ੍ਰ = ਅੱਖਾਂ। ਨਿਰਾਰੇ = ਨਿਰਾਲਾ, ਨਿਰਲੇਪ।

SikhNet (Spanish)Miles son los ojos de Dios, pero Él es el Uno Solo, el Todo Prevaleciente y Desapegado Señor; sí, miles son Su Formas,

ਸਹਸ ਮੂਰਤਿ. ਏਕੋ ਪ੍ਰਭੁ ਠਾਕੁਰੁ; ਪ੍ਰਭੁ ਏਕੋ ਗੁਰਮਤਿ ਤਾਰੇ ॥੩॥

sehas moorat. eko prabh tthaakur; prabh eko guramat taare |3|

Sant Singh KhalsaThe One God, our Lord and Master, has thousands of forms; God alone, through the Guru's Teachings, saves us. ||3||
Manmohan SinghThe unique Lord Master has thousands of forms, It is the Lord alone who saves the mortals through the Guru's instruction.
Manmohan Singh (Punjabi)ਅਦੁੱਤੀ ਸੁਆਮੀ ਮਾਲਕ ਦੇ ਹਜ਼ਾਰਾਂ ਹੀ ਸਰੂਪ ਹਨ। ਗੁਰਾਂ ਦੇ ਉਪਦੇਸ਼ ਰਾਹੀਂ ਕੇਵਲ ਸੁਆਮੀ ਹੀ ਪ੍ਰਾਣੀਆਂ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਹਜਾਰੋਂ ਜੋ ਮੂਰਤੀਆਂ ਹੈਂ ਏਕ ਹੀ ਸਾਮ੍ਰਥ ਠਾਕੁਰ ਰਮਿਆ ਹੂਆ ਹੈ। ਸੋ ਏਕ ਹੀ ਪ੍ਰਭੂ ਗੁਰੋਂ ਕੀ ਮਤ ਕਰ ਕੇ ਤਾਰਤਾ ਹੈ॥੩॥
Prof. Sahib Singhਉਹ ਮਾਲਕ-ਪ੍ਰਭੂ ਹਜ਼ਾਰਾਂ ਸਰੀਰਾਂ ਵਾਲਾ ਹੈ, ਫਿਰ ਭੀ ਉਹ ਆਪਣੇ ਵਰਗਾ ਆਪ ਹੀ ਇੱਕ ਹੈ। ਉਹ ਆਪ ਹੀ ਗੁਰੂ ਦੀ ਮੱਤ ਦੀ ਰਾਹੀਂ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ॥੩॥

ਪਦ ਅਰਥ ਮੂਰਤਿ = ਸਰੂਪ, ਸਰੀਰ। ਗੁਰਮਤਿ = ਗੁਰੂ ਦੀ ਮੱਤ (ਦੇ ਕੇ)। ਤਾਰੇ = ਪਾਰ ਲੰਘਾਂਦਾ ਹੈ ॥੩॥

SikhNet (Spanish)pero Él es nuestro Único Maestro y nos emancipa a través de la Palabra del Guru.(3)

ਗੁਰਮਤਿ ਨਾਮੁ ਦਮੋਦਰੁ ਪਾਇਆ; ਹਰਿ ਹਰਿ ਨਾਮੁ ਉਰਿ ਧਾਰੇ ॥

guramat naam damodar paaeaa; har har naam ur dhaare |

Sant Singh KhalsaFollowing the Guru's Teachings, I have been blessed with the Naam, the Name of the Lord. I have enshrined within my heart the Name of the Lord, Har, Har.
Manmohan SinghBy Guru's instruction, I am blessed with the Lord's Name and it is the Lord-God's Name, that I keep clasped to my heart.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮੈਨੂੰ ਸੁਆਮੀ ਦੇ ਨਾਮ ਦੀ ਦਾਤ ਪ੍ਰਦਾਨ ਹੋਈ ਹੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਹੀ ਮੈਂ ਆਪਣੇ ਦਿਲ ਨਾਲ ਲਾਈ ਰਖਦਾ ਹਾਂ।
Fareedkot Teekaਗੁਰਮਤੀਓਂ ਨੇ ਦਾਮੋਦਰ ਕਾ ਨਾਮ ਪਾਇਆ ਹੈ, ਸੋ ਹਰਿ ਹਰਿ ਨਾਮ ਹੀ ਰਿਦੇ ਮੇਂ ਧਾਰੇ ਹੈਂ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹ ਉਸ ਨਾਮ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।

ਪਦ ਅਰਥ ਦਮੋਦਰੁ = दाम = उदर = {ਜਿਸ ਦੇ ਪੇਟ ਦੁਆਲੇ ਤੜਾਗੀ ਹੈ, ਕ੍ਰਿਸ਼ਨ} ਪਰਮਾਤਮਾ। ਉਰਿ = ਹਿਰਦੇ ਵਿਚ।

SikhNet (Spanish)He sido bendecido con el Nombre del Señor a través de la Palabra del Guru y alabo el Nombre siempre en mi corazón.

ਹਰਿ ਹਰਿ ਕਥਾ ਬਨੀ ਅਤਿ ਮੀਠੀ; ਜਿਉ ਗੂੰਗਾ ਗਟਕ ਸਮੑਾਰੇ ॥੪॥

har har kathaa banee at meetthee; jiau goongaa gattak samaare |4|

Sant Singh KhalsaThe sermon of the Lord, Har, Har, is so very sweet; like the mute, I taste its sweetness, but I cannot describe it at all. ||4||
Manmohan SinghExceedingly sweet is the Lord Master's gospel. Like a dumb man, I can only quaff it with relish, but can describe not.
Manmohan Singh (Punjabi)ਪਰਮ ਮਿੱਠੜੀ ਹੈ ਸੁਆਮੀ ਮਾਲਕ ਦੀ ਕਥਾ ਵਾਰਤਾ। ਗੁੰਗੇ ਮਨੁਸ਼ ਦੀ ਤਰ੍ਹਾਂ, ਮੈਂ ਕੇਵਲ ਇਸ ਨੂੰ ਸੁਆਦ ਨਾਲ ਹੀ ਪੀ ਸਕਦਾ ਹਾਂ, ਪਰ ਬਿਆਨ ਨਹੀਂ ਕਰ ਸਕਦਾ।
Fareedkot Teekaਹਰਿ ਹਰਿ ਕੀ ਕਥਾ ਅਤ੍ਯੰਤ ਮੀਠੀ ਬਨ ਰਹੀ ਹੈ। ਜਿਸ ਪ੍ਰਕਾਰ ਗੁੰਗਾ ਆਨੰਦ ਕੋ ਪਾਇਕੇ (ਗਟਕ) ਗਟਾਕੇ, ਭਾਵ ਛਾਲਾਂ ਮਾਰਤਾ ਹੈ, ਭਾਵ ਸੁਖੀ ਹੋਤਾ ਹੈ। ਉਸ ਆਨੰਦ ਹੋ ਕਹਿ ਨਹੀਂ ਸਕਤਾ। ਇਸੀ ਪ੍ਰਕਾਰ ਹਰੀ ਕੀ ਕਥਾ ਕਾ ਜੋ ਰਸ ਹੈ, ਸੋ ਅਕਥਨੀਯ ਹੈ। (ਸਮਾਰੇ) ਯਾਦ ਕਰ ਕੇ ਭਗਤ ਅਨੰਦ ਹੋਤੇ ਹੈਂ ਕਹ ਨਹੀਂ ਸਕਤੇ ਹੈਂ॥੪॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਉਸ ਨੂੰ ਬਹੁਤ ਮਿੱਠੀ ਲੱਗਦੀ ਹੈ, ਉਸ ਨੂੰ ਉਹ ਹਰ ਵੇਲੇ ਹਿਰਦੇ ਵਿਚ ਸੰਭਾਲੀ ਰੱਖਦਾ ਹੈ (ਪਰ ਕਿਸੇ ਨੂੰ ਦੱਸਦਾ ਨਹੀਂ,) ਜਿਵੇਂ ਕੋਈ ਗੁੰਗਾ (ਕੋਈ ਸ਼ਰਬਤ ਆਦਿਕ) ਬੜੇ ਸੁਆਦ ਨਾਲ ਪੀਂਦਾ ਹੈ (ਤੇ, ਸੁਆਦ ਦੱਸ ਨਹੀਂ ਸਕਦਾ) ॥੪॥

ਪਦ ਅਰਥ ਅਤਿ = ਬਹੁਤ। ਗਟਕ = ਗਟ ਗਟ ਕਰ ਕੇ, ਬੜੇ ਸੁਆਦ ਨਾਲ (ਖਾਂਦਾ ਹੈ)। ਸਮ੍ਹ੍ਹਾਰੇ = ਸੰਭਾਲਦਾ ਹੈ ॥੪॥

SikhNet (Spanish)La Palabra del Señor es Dulce para mí aunque Su Sabor, así como el mudo, sólo La puedo disfrutar pero no explicar.(4)

ਰਸਨਾ ਸਾਦ ਚਖੈ ਭਾਇ ਦੂਜੈ; ਅਤਿ ਫੀਕੇ ਲੋਭ ਬਿਕਾਰੇ ॥

rasanaa saad chakhai bhaae doojai; at feeke lobh bikaare |

Sant Singh KhalsaThe tongue savors the bland, insipid taste of the love of duality, greed and corruption.
Manmohan SinghThe tongue enjoys the extremely insipid relish of another's love avarice and sin.
Manmohan Singh (Punjabi)ਜੀਭ ਹੋਰਸ ਦੇ ਪਿਆਰ, ਲਾਲਚ ਅਤੇ ਪਾਪ ਦੇ ਮਹਾਨ ਫਿਕਲੇ ਸੁਆਦ ਨੂੰ ਮਾਣਦੀ ਹੈ।
Fareedkot Teekaਜੋ ਮਨਮੁਖ ਹੈਂ, ਸੋ ਲੋਭਾਦ ਬਿਕਾਰੋਂ ਸੰਜੁਗਤ ਹੂਏ ਹੂਏ ਰਸਨਾ ਉਪਲਖਤ ਸਰਬ ਇੰਦ੍ਰਿਓਂ ਕਰ ਦੂਜੇ ਭਾਵ ਕੇ ਸ੍ਵਾਦ, ਭਾਵ ਮਾਇਕ ਵਿਖੇ ਭੋਗਤੇ ਹੈਂ। ਸੋ ਫੀਕੇ ਬਿਰਸ ਹੈਂ, ਭਾਵ ਪ੍ਰਣਾਮੀ ਹੈਂ ਔ ਦੁਖੋਂ ਸੇ ਮਿਲੇ ਹੈਂ॥
Prof. Sahib Singhਜਿਸ ਮਨੁੱਖ ਦੀ ਜੀਭ ਮਾਇਆ ਦੇ ਮੋਹ ਦੇ ਕਾਰਨ (ਹੋਰ ਹੋਰ ਪਦਾਰਥਾਂ ਦੇ) ਸੁਆਦ ਚੱਖਦੀ ਰਹਿੰਦੀ ਹੈ, ਉਹ ਮਨੁੱਖ ਲੋਭ ਆਦਿਕ ਅੱਤ ਫਿੱਕੇ ਵਿਕਾਰਾਂ ਵਿਚ ਹੀ ਫਸਿਆ ਰਹਿੰਦਾ ਹੈ।

ਪਦ ਅਰਥ ਰਸਨ = ਜੀਭ। ਸਾਦ = ਸੁਆਦ {ਬਹੁ-ਵਚਨ}। ਭਾਇ = ਪਿਆਰ ਵਿਚ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ (ਫਸ ਕੇ)। ਫੀਕੇ = ਬੇ-ਸੁਆਦੇ।

SikhNet (Spanish)Los labios, engañados por otros amores, saborean otros sabores que son insípidos y alimentan nuestra avaricia y nuestro vicio.

ਜੋ ਗੁਰਮੁਖਿ ਸਾਦ ਚਖਹਿ ਰਾਮ ਨਾਮਾ; ਸਭ ਅਨ ਰਸ ਸਾਦ ਬਿਸਾਰੇ ॥੫॥

jo guramukh saad chakheh raam naamaa; sabh an ras saad bisaare |5|

Sant Singh KhalsaThe Gurmukh tastes the flavor of the Lord's Name, and all other tastes and flavors are forgotten. ||5||
Manmohan SinghThe Guru-ward tastes the deliciousness of the Lord's Name and forgets all other savours and relishes.
Manmohan Singh (Punjabi)ਗੁਰੂ-ਅਨੁਸਾਰੀ ਪ੍ਰਭੂ ਦੇ ਨਾਮ ਦੀ ਮਿਠਾਸ ਨੂੰ ਚੱਖਦਾ ਹੈ ਅਤੇ ਹੋਰ ਸਾਰੀਆਂ ਲੱਜ਼ਤਾਂ ਅਤੇ ਜ਼ਾਇਕਿਆਂ ਨੂੰ ਭੁਲ ਜਾਂਦਾ ਹੈ।
Fareedkot Teekaਜੋ ਗੁਰਮੁਖ ਰਾਮ ਕੇ ਨਾਮੋਂ ਕਾ ਸ੍ਵਾਦ ਚਾਖਤੇ ਹੈਂ, ਸੋ ਹੋਰ ਸਭ ਰਸੋਂ ਕੇ ਸ੍ਵਾਦ ਬਿਸਾਰਤੇ ਹੈਂ॥੫॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਜਿਹੜੇ ਬੰਦੇ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦੇ ਹਨ, ਉਹ ਹੋਰ ਹੋਰ ਰਸਾਂ ਦੇ ਸੁਆਦ ਭੁਲਾ ਦੇਂਦੇ ਹਨ ॥੫॥

ਪਦ ਅਰਥ ਚਖਹਿ = ਚੱਖਦੇ ਹਨ {ਬਹੁ-ਵਚਨ}। ਅਨ ਰਸ = ਹੋਰ ਹੋਰ ਅਨੇਕਾਂ ਰਸ ॥੫॥

SikhNet (Spanish)Sí, aquél, que por la Gracia del Guru saborea el Nombre de Dios, hace a un lado todos otros los sabores.(5)

ਗੁਰਮਤਿ ਰਾਮ ਨਾਮੁ ਧਨੁ ਪਾਇਆ; ਸੁਣਿ ਕਹਤਿਆ ਪਾਪ ਨਿਵਾਰੇ ॥

guramat raam naam dhan paaeaa; sun kahatiaa paap nivaare |

Sant Singh KhalsaFollowing the Guru's Teachings, I have obtained the wealth of the Lord's Name; hearing it, and chanting it, sins are eradicated.
Manmohan SinghBy Guru's instruction, I have obtained the wealth of the Lord's Name, hearing and uttering which my sins are eradicated.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮੈਨੂੰ ਪ੍ਰਭੂ ਦੇ ਨਾਮ ਦੀ ਦੌਲਤ ਪ੍ਰਾਪਤ ਹੋਈ ਹੈ, ਜਿਸ ਨੂੰ ਸ੍ਰਵਣ ਤੇ ਉਚਾਰਨ ਕਰਨ ਦੁਆਰਾ ਮੇਰੇ ਗੁਨਾਹ ਕੱਟੇ ਗਏ ਹਨ।
Fareedkot Teekaਜਿਨੋਂ ਨੇ ਗੁਰੋਂ ਕੀ ਸਿਖਿਆ ਦੁਆਰਾ ਰਾਮ ਨਾਮ ਧਨ ਪਾਇਆ ਹੈ, ਵਹੁ ਸੁਣਤਿਆਂ ਔ ਕਹਤਿਆਂ ਪੁਰਸੋਂ ਕੇ ਪਾਪੋਂ ਕੀ ਨਿਵਰਤੀ ਕਰਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ, ਉਹ ਸਦਾ ਨਾਮ ਸੁਣ ਕੇ ਤੇ ਉਚਾਰ ਕੇ ਪਾਪ ਦੂਰ ਕਰ ਲੈਂਦੇ ਹਨ।

ਪਦ ਅਰਥ ਸੁਣਿ = ਸੁਣ ਕੇ। ਨਿਵਾਰੇ = ਦੂਰ ਕਰ ਲਏ।

SikhNet (Spanish)A través de la Palabra del Guru uno es bendecido con la Riqueza del Nombre del Señor.

ਧਰਮ ਰਾਇ ਜਮੁ ਨੇੜਿ. ਨ ਆਵੈ; ਮੇਰੇ ਠਾਕੁਰ ਕੇ ਜਨ ਪਿਆਰੇ ॥੬॥

dharam raae jam nerr. na aavai; mere tthaakur ke jan piaare |6|

Sant Singh KhalsaThe Messenger of Death and the Righteous Judge of Dharma do not even approach the beloved servant of my Lord and Master. ||6||
Manmohan SinghThe courier of the Righteous Judge draws not near the beloved slave of my Master.
Manmohan Singh (Punjabi)ਧਰਮ ਰਾਜੇ ਦਾ ਦੂਤ ਮੈਂਡੇ ਮਾਲਕ ਦੇ ਲਾਡਲੇ ਗੋਲੇ ਦੇ ਨਜ਼ਦੀਕ ਨਹੀਂ ਆਉਂਦਾ।
Fareedkot Teekaਜੋ ਮੇਰੇ ਠਾਕੁਰ ਕੇ ਪਿਆਰੇ ਦਾਸ ਹੈਂ, ਧਰਮ ਰਾਇ ਕਾ ਦੂਤ ਤਿਨ ਕੇ ਨੇੜੇ ਨਹੀਂ ਆਵਤਾ ॥੬॥
Prof. Sahib Singhਅਜਿਹੇ ਮਨੁੱਖ ਮਾਲਕ-ਪ੍ਰਭੂ ਦੇ ਪਿਆਰੇ ਹੁੰਦੇ ਹਨ, ਧਰਮਰਾਜ ਜਾਂ (ਉਸ ਦਾ ਕੋਈ) ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ ॥੬॥
SikhNet (Spanish)Cantándola y Escuchándola, uno es lavado de sus errores, y uno se vuelve el Bienamado de Dios, la muerte no se le acerca ni le ajusta ninguna cuenta. (6)

ਸਾਸ ਸਾਸ ਸਾਸ ਹੈ ਜੇਤੇ; ਮੈ. ਗੁਰਮਤਿ ਨਾਮੁ ਸਮੑਾਰੇ ॥

saas saas saas hai jete; mai. guramat naam samaare |

Sant Singh KhalsaWith as many breaths as I have, I chant the Naam, under Guru's Instructions.
Manmohan SinghAs many breaths, that I breathe; with so many breaths, utter I the Lord's Name under the Guru's instruction.
Manmohan Singh (Punjabi)ਜਿੰਨੇ ਸੁਆਸ, ਸੁਆਸ ਮੈਂ ਲੈਂਦਾ ਹਾਂ, ਓਨਿਆ ਹੀ ਸੁਆਸਾਂ ਨਾਲ ਮੈਂ ਗੁਰਾਂ ਦੇ ਉਪਦੇਸ਼ ਤਾਬੇ ਸੁਆਮੀ ਦਾ ਨਾਮ ਉਚਾਰਦਾ ਹਾਂ।
Fareedkot Teeka(ਸਾਸ) ਕਰ ਕੇ ਸ੍ਵਾਸ ਸ੍ਵਾਸ ਪੁਨਾ ਪੁਨਾ ਮੈਂ ਤੌ ਗੁਰੋਂ ਕੀ ਸਿਖ੍ਯਾ ਦੁਆਰਾ ਤਿਨ ਮੇਂ ਨਾਮ ਹੀ ਸਮਾਲੇ॥
Prof. Sahib Singhਜ਼ਿੰਦਗੀ ਦੇ ਜਿਤਨੇ ਭੀ ਸਾਹ ਹਨ (ਉਹਨਾਂ ਵਿਚ) ਮੈਂ ਤਾਂ ਗੁਰੂ ਦੀ ਮੱਤ ਦੇ ਆਸਰੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ।

ਪਦ ਅਰਥ ਸਾਸ = {ਬਹੁ-ਵਚਨ। 'ਸਾਸੁ' ਇਕ-ਵਚਨ}। ਜੇਤੇ = ਜਿਤਨੇ ਭੀ।

SikhNet (Spanish)Sí, con cada respiración que hago, con cada una, alabo el Nombre del Señor a través de la Palabra del Guru,

ਸਾਸੁ ਸਾਸੁ ਜਾਇ, ਨਾਮੈ ਬਿਨੁ; ਸੋ ਬਿਰਥਾ ਸਾਸੁ ਬਿਕਾਰੇ ॥੭॥

saas saas jaae, naamai bin; so birathaa saas bikaare |7|

Sant Singh KhalsaEach and every breath which escapes me without the Naam - that breath is useless and corrupt. ||7||
Manmohan SinghEvery breath, which escapes without the Name; that breath is useless and sinful.
Manmohan Singh (Punjabi)ਸੁਆਸ, ਸੁਆਸ, ਜੋ ਨਾਮ ਦੇ ਬਗੈਰ ਜਾਂਦਾ ਹੈ, ਉਹ ਸੁਆਸ ਵਿਅਰਥ ਅਤੇ ਪਾਪ ਭਰਿਆ ਹੈ।
Fareedkot Teekaਜੋ ਨਾਮ ਤੇ ਬਿਨਾ ਸ੍ਵਾਸ ਜਾਤਾ ਹੈ, ਸੋ ਸਾਸ ਬਿਰਥਾ ਹੀ ਹੈ। ਪੁਨਾ ਜੋ ਬਿਕਾਰੋਂ ਮੇਂ ਸਾਸ ਜਾਤਾ ਹੈ, ਸੋ ਭੀ ਬਿਅਰਥ ਹੈ॥੭॥
Prof. Sahib Singhਜਿਹੜਾ ਇੱਕ ਭੀ ਸਾਹ ਪ੍ਰਭੂ ਦੇ ਨਾਮ ਤੋਂ ਬਿਨਾ ਜਾਂਦਾ ਹੈ, ਉਹ ਸਾਹ ਵਿਅਰਥ ਜਾਂਦਾ ਹੈ, ਬੇ-ਕਾਰ ਜਾਂਦਾ ਹੈ ॥੭॥

ਪਦ ਅਰਥ ਬਿਕਾਰੇ = ਬੇ-ਕਾਰ, ਫ਼ਜ਼ੂਲ ॥੭॥

SikhNet (Spanish)y esa respiración que se escapa sin el Nombre del Señor, es dada en vano.(7)

ਕ੍ਰਿਪਾ ਕ੍ਰਿਪਾ ਕਰਿ ਦੀਨ. ਪ੍ਰਭ ਸਰਨੀ; ਮੋ ਕਉ ਹਰਿ ਜਨ ਮੇਲਿ ਪਿਆਰੇ ॥

kripaa kripaa kar deen. prabh saranee; mo kau har jan mel piaare |

Sant Singh KhalsaPlease grant Your Grace; I am meek; I seek Your Sanctuary, God. Unite me with Your beloved, humble servants.
Manmohan SinghO Lord-God, I the meek one, have sought Thine refuge, Take Thou pity, on me and unite me with Thy beloved slaves.
Manmohan Singh (Punjabi)ਹੇ ਸੁਆਮੀ ਵਾਹਿਗੁਰੂ! ਮੈਂ ਮਸਕੀਨ ਨੇ ਤੇਰੀ ਪਨਾਹ ਲਈ ਹੈ। ਤੂੰ ਮੇਰੇ ਉੱਤੇ ਰਹਿਮਤ ਰਹਿਮਤ ਧਾਰ ਅਤੇ ਮੈਨੂੰ ਆਪਣੇ ਲਾਡਲੇ ਸੇਵਕਾਂ ਨਾਲ ਮਿਲਾ ਦੇ।
Fareedkot Teekaਹੇ ਕ੍ਰਿਪਾ ਕੀ ਖਾਨ! ਕ੍ਰਿਪਾ ਕਰਿ। ਹਮ ਦੀਨ ਹੋ ਕੇ ਹੇ ਪ੍ਰਭੂ! ਤੇਰੀ ਸਰਣੀ ਆਏ ਹੈਂ। ਮੇਰੇ ਕੋ (ਹਰਿ ਜਨ) ਸੰਤ ਮੇਲ ਜੋ ਤੇਰੇ ਪਿਆਰੇ ਹੈਂ॥
Prof. Sahib Singhਹੇ ਨਾਨਕ! ਹੇ ਪ੍ਰਭੂ! ਮੈਂ ਦੀਨ ਤੇਰੀ ਸਰਨ ਆਇਆ ਹਾਂ, ਮੇਰੇ ਉਤੇ ਮਿਹਰ ਕਰ ਮਿਹਰ ਕਰ। ਮੈਨੂੰ ਆਪਣੇ ਪਿਆਰੇ ਭਗਤ ਮਿਲਾ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Oh Dios, busco Tu Refugio; muéstrame Tu Misericordia y guíame hasta Tus Santos Bienamados,

Open this shabad (20 lines, Angs 980-981) →

Ang 980 of 1430