ੴ

ਸਿੱਖਬਾਣੀ · SikhBani

Ang 984

Sri Guru Granth Sahib · Raag Maalee Gauraa · 2 shabads, 23 lines
Translations
Shabad Guru Ramdas Ji Raag Maalee Gauraa

ਰਾਗੁ ਮਾਲੀ ਗਉੜਾ ਮਹਲਾ ੪ ॥

raag maalee gaurraa mahalaa 4 |

Sant Singh KhalsaRaag Maalee Gauraa, Fourth Mehl:
Manmohan SinghRag Mali Gaura 4th Guru.
Manmohan Singh (Punjabi)ਰਾਗੁ ਮਾਲੀ ਗਾਉੜਾ ਚੌਥੀ ਪਾਤਸ਼ਾਹੀ।
Prof. Sahib Singhਰਾਗ ਮਾਲੀ-ਗਉੜਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Rag Mali, Gaura, Mejl Guru Ram Das, Cuarto Canal Divino.

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but one God. True is His Name, Creative His personality and immortal His form. He is without fear, sans enmity, unborn and self illumined. By the Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru, el Omnisciente Espíritu Divino, el Creador Sin Miedo, Sin Enojo, el Ser más allá del tiempo, No Encarnado, Auto Existente, Iluminador.

ਅਨਿਕ ਜਤਨ ਕਰਿ ਰਹੇ; ਹਰਿ ਅੰਤੁ. ਨਾਹੀ ਪਾਇਆ ॥

anik jatan kar rahe; har ant. naahee paaeaa |

Sant Singh KhalsaCountless have tried, but none have found the Lord's limit.
Manmohan SinghMillions have made efforts, but have found not the Lord's limit.
Manmohan Singh (Punjabi)ਘਣੇਰਿਆਂ ਨੇ ਹੀ ਉਪਰਾਲੇ ਕੀਤੇ ਹਨ, ਪਰ ਪ੍ਰਭੂ ਦਾ ਓੜਕ ਕਿਸੇ ਨੂੰ ਨਹੀਂ ਲੱਭਾ।
Fareedkot Teekaਅਨੇਕ ਹੀ ਬ੍ਰਹਮਾਦੀ ਜਤਨ ਕਰਤੇ ਰਹੇ ਹੈਂ, ਪਰੰਤੂ ਹਰੀ ਕਾ ਅੰਤ ਕਿਸੀ ਨੇ ਨਹੀਂ ਪਾਇਆ ਹੈ॥
Prof. Sahib Singhਹੇ ਪ੍ਰਭੂ ਪਾਤਿਸ਼ਾਹ! (ਤੇਰੇ ਗੁਣਾਂ ਦਾ ਅੰਤ ਲੱਭਣ ਵਾਸਤੇ ਬੇਅੰਤ ਜੀਵ) ਅਨੇਕਾਂ ਜਤਨ ਕਰ ਕਰ ਕੇ ਥੱਕ ਗਏ ਹਨ, ਕਿਸੇ ਨੇ ਤੇਰਾ ਅੰਤ ਨਹੀਂ ਲੱਭਾ।

ਪਦ ਅਰਥ ਕਰਿ ਰਹੇ = ਕਰਕੇ ਥੱਕ ਗਏ।

SikhNet (Spanish)Millones han tratado infructuosamente de encontrar los Límites del Señor,

ਹਰਿ ਅਗਮ ਅਗਮ ਅਗਾਧਿ ਬੋਧਿ; ਆਦੇਸੁ ਹਰਿ ਪ੍ਰਭ ਰਾਇਆ ॥੧॥ ਰਹਾਉ ॥

har agam agam agaadh bodh; aades har prabh raaeaa |1| rahaau |

Sant Singh KhalsaThe Lord is inaccessible, unapproachable and unfathomable; I humbly bow to the Lord God, my King. ||1||Pause||
Manmohan SinghGod is Unapproachabel, Unfathomable, Unapprehensible and above human understanding, My salutation is unto that Lord-God, the King. Pause.
Manmohan Singh (Punjabi)ਵਾਹਿਗੁਰੂ ਪਹੁੰਚ ਤੋਂ ਪਰੇ, ਬੇਥਾਹ, ਅਲਖ ਅਤੇ ਮਨੁੱਖੀ ਸਮਝ ਤੋਂ ਉਚੇਰਾ ਹੈ। ਉਸ ਸੁਆਮੀ ਵਾਹਿਗੁਰੂ ਪਾਤਸ਼ਾਹ ਨੂੰ ਮੇਰੀ ਨਮਸ਼ਕਾਰ ਹੈ। ਠਹਿਰਾਉ।
Fareedkot Teekaਹਰੀ ਕਾ ਬੋਧ ਮਨ ਬਾਣੀ ਸੇ ਪਰੇ ਹੈ ਔ ਅਗਾਧ ਹੈ। ਐਸੇ ਹਰੀ ਪ੍ਰਭੂ ਰਾਜਾ ਕੋ ਹਮਾਰਾ ਆਦੇਸੁ ਹੈ॥੧॥ ਰਹਾਉ ॥
Prof. Sahib Singhਹੇ ਹਰੀ! ਤੂੰ ਅਪਹੁੰਚ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ, ਤੈਨੂੰ ਕੋਈ ਨਹੀਂ ਸਮਝ ਸਕਦਾ, ਮੇਰੀ ਤੈਨੂੰ ਹੀ ਨਮਸਕਾਰ ਹੈ ॥੧॥ ਰਹਾਉ ॥

ਪਦ ਅਰਥ ਅਗਮ = ਅਪਹੁੰਚ। ਅਗਾਧਿ ਬੋਧਿ = ਉਹ ਜਿਸ ਦੀ ਹਸਤੀ ਬਾਰੇ ਬੋਧ ਅਥਾਹ ਹੈ। ਆਦੇਸੁ = ਨਮਸਕਾਰ। ਪ੍ਰਭ ਰਾਇਆ = ਹੇ ਪ੍ਰਭੂ ਪਾਤਿਸ਼ਾਹ! ॥੧॥ ਰਹਾਉ ॥

SikhNet (Spanish)oh Dios, eres Insondable e Inconcebible; oh Rey, Hosanna a Ti.(1-Pausa)

ਕਾਮੁ ਕ੍ਰੋਧੁ ਲੋਭੁ ਮੋਹੁ; ਨਿਤ ਝਗਰਤੇ ਝਗਰਾਇਆ ॥

kaam krodh lobh mohu; nit jhagarate jhagaraaeaa |

Sant Singh KhalsaSexual desire, anger, greed and emotional attachment bring continual conflict and strife.
Manmohan SinghGripped by lust, wrath, avarice and worldly love men ever quarrel and are involved in strifes.
Manmohan Singh (Punjabi)ਵਿਸ਼ੇ ਭੋਗ, ਗੁੱਸੇ ਲਾਲਚ ਤੇ ਸੰਸਾਰੀ ਮਮਤਾ ਦੇ ਗ੍ਰਸੇ ਹੋਏ ਇਨਸਾਨ ਹਮੇਸ਼ਾਂ ਲੜਦੇ ਤੇ ਬਖੇੜਿਆਂ ਵਿੱਚ ਪੈਂਦੇ ਹਨ।
Fareedkot Teekaਕਾਮ, ਕ੍ਰੋਧ, ਲੋਭ, ਮੋਹ, ਆਦਕਿ ਜੋ ਆਸਰੀ ਗੁਨ ਹੈਂ, ਇਨ ਕੇ ਝਗਰਾਏ ਹੋਏ ਜੀਵ ਨਿਤ ਝਗਰਤੇ ਹੈਂ॥
Prof. Sahib Singhਹੇ ਪ੍ਰਭੂ! ਕਾਮ ਕ੍ਰੋਧ ਲੋਭ ਮੋਹ (ਆਦਿਕ ਵਿਕਾਰ ਇਤਨੇ ਬਲੀ ਹਨ ਕਿ ਜੀਵ ਇਹਨਾਂ ਦੇ) ਉਕਸਾਏ ਹੋਏ ਸਦਾ ਦੁਨੀਆ ਦੇ ਝਗੜਿਆਂ ਵਿਚ ਹੀ ਪਏ ਰਹਿੰਦੇ ਹਨ।

ਪਦ ਅਰਥ ਝਗਰਤੇ = (ਜੀਵ) ਝਗੜਦੇ ਰਹਿੰਦੇ ਹਨ। ਝਗਰਾਇਆ = ਕਾਮਾਦਿਕ ਵਿਕਾਰਾਂ ਦੇ ਝਗੜਾਏ ਹੋਏ, ਝਗੜਿਆਂ ਵਿਚ ਪਾਏ ਹੋਏ।

SikhNet (Spanish)Sí, atrapados por la lujuria, el enojo, la avaricia y el apego, vivimos envueltos en la contienda,

ਹਮ ਰਾਖੁ ਰਾਖੁ ਦੀਨ ਤੇਰੇ; ਹਰਿ ਸਰਨਿ ਹਰਿ ਪ੍ਰਭ ਆਇਆ ॥੧॥

ham raakh raakh deen tere; har saran har prabh aaeaa |1|

Sant Singh KhalsaSave me, save me, I am your humble creature, O Lord; I have come to Your Sanctuary, O my Lord God. ||1||
Manmohan SinghMy God, the Lord Master, I have entered Thine sanctuary. Save, save Thou, Thy meek creature.
Manmohan Singh (Punjabi)ਮੇਰੇ ਵਾਹਿਗੁਰੂ, ਸੁਆਮੀ ਮਾਲਕ, ਮੈਂ ਤੇਰੀ ਪਨਾਹ ਲਈ ਹੈ। ਤੂੰ ਆਪਣੇ ਮਸਕੀਨ ਜੀਵ ਦੀ ਰੱਖਿਆ ਰੱਖਿਆ ਕਰ।
Fareedkot Teekaਹੇ ਹਰੀ! ਹਮ ਕੋ ਰਖੋ ਦੀਨ ਹਾਂ ਔ ਤੇਰੇ ਦਾਸ ਹਾਂ। ਹੇ ਹਰੀ ਸਾਮ੍ਰਥ! ਮੇਂ ਤੇਰੀ ਸਰਨ ਆਇਆ ਹਾਂ॥੧॥
Prof. Sahib Singhਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ, ਸਾਨੂੰ ਇਹਨਾਂ ਤੋਂ ਬਚਾ ਲੈ, ਬਚਾ ਲੈ, ਅਸੀਂ ਤੇਰੀ ਸਰਨ ਆਏ ਹਾਂ ॥੧॥

ਪਦ ਅਰਥ ਹਮ = ਅਸਾਂ ਜੀਵਾਂ ਨੂੰ। ਦੀਨ = ਮੰਗਤੇ ॥੧॥

SikhNet (Spanish)oh Dios, busco Tu Refugio, sálvame, salva a esta humilde criatura. (1)

ਸਰਣਾਗਤੀ ਪ੍ਰਭ ਪਾਲਤੇ; ਹਰਿ ਭਗਤਿ ਵਛਲੁ ਨਾਇਆ ॥

saranaagatee prabh paalate; har bhagat vachhal naaeaa |

Sant Singh KhalsaYou protect and preserve those who take to Your Sanctuary, God; You are called the Lover of Your devotees.
Manmohan SinghO Lord-Master, Thou sustaineth him who seeks Thy refuge and Thy repute is that Thou lovest Thine saints.
Manmohan Singh (Punjabi)ਹੇ ਸਾਈਂ ਮਾਲਕ! ਤੂੰ ਉਸ ਦੀ ਪ੍ਰਵਰਸ਼ ਕਰਦਾ ਹੈਂ ਜੋ ਤੇਰੀ ਸ਼ਰਣ ਲੈਂਦਾ ਹੈ। ਤੇਰਾ ਨਾਮ ਆਪਣਿਆਂ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ।
Fareedkot Teekaਹੇ ਪ੍ਰਭੂ! ਜੋ ਤੇਰੀ ਸਰਣ ਆਵਤਾ ਹੈ ਤਿਸ ਕੋ ਤੁਮ ਪਾਲਤੇ ਹੋ। ਹੇ ਹਰੀ! ਭਗਤੋਂ ਕਾ ਪਿਆਰਾ ਤੇਰਾ ਨਾਉਂ ਹੈ॥
Prof. Sahib Singhਹੇ ਪ੍ਰਭੂ! ਤੂੰ ਸਰਨ ਪਿਆਂ ਦੀ ਰੱਖਿਆ ਕਰਨ ਵਾਲਾ ਹੈਂ, ਹੇ ਹਰੀ! 'ਭਗਤੀ ਨਾਲ ਪਿਆਰ ਕਰਨ ਵਾਲਾ'-ਇਹ ਤੇਰਾ (ਪ੍ਰਸਿੱਧ) ਨਾਮ ਹੈ।

ਪਦ ਅਰਥ ਸਰਣਾਗਤੀ = ਸਰਣ ਆਏ ਹੋਇਆਂ ਨੂੰ। ਪ੍ਰਭ = ਹੇ ਪ੍ਰਭੂ! ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਨਾਇਆ = (ਤੇਰਾ) ਨਾਮ।

SikhNet (Spanish)Oh Señor, Tu Reputación se funda en el Amor a Tus Devotos y quien busca Tu Refugio, lo sostienes,

ਪ੍ਰਹਿਲਾਦੁ ਜਨੁ. ਹਰਨਾਖਿ ਪਕਰਿਆ; ਹਰਿ ਰਾਖਿ ਲੀਓ ਤਰਾਇਆ ॥੨॥

prahilaad jan. haranaakh pakariaa; har raakh leeo taraaeaa |2|

Sant Singh KhalsaPrahlaad, Your humble servant, was caught by Harnaakhash; but You saved Him and carried him across, Lord. ||2||
Manmohan SinghPrahlad, Thy slave, was caught by Harnakhsh. Thou didst save and emancipated him, O God.
Manmohan Singh (Punjabi)ਪ੍ਰਹਿਲਾਦ, ਤੇਰਾ ਗੋਲਾ, ਹਰਣਾਖਸ਼ ਨੇ ਪਕੜ ਲਿਆ ਸੀ। ਤੂੰ ਉਸ ਦੀ ਰੱਖਿਆ ਅਤੇ ਕਲਿਆਣ ਕੀਤੀ, ਹੇ ਵਾਹਿਗੁਰੂ!
Fareedkot Teekaਪ੍ਰਹਲਾਦ ਜੋ ਦਾਸ ਥਾ, ਜਬ ਹਰਿਨਾਖਸ ਨੇ ਪਕਰਿਆ ਤਬ ਹੇ ਹਰੀ! ਤੈਂਨੇ ਰਾਖ ਲੀਆ ਔ ਸੰਸਾਰ ਥੀਂ ਭੀ ਤਾਰਿਆ॥੨॥
Prof. Sahib Singhਤੇਰੇ ਸੇਵਕ ਪ੍ਰਹਿਲਾਦ ਨੂੰ ਹਰਨਾਖਸ਼ ਨੇ ਫੜ ਲਿਆ, ਹੇ ਹਰੀ! ਤੂੰ ਉਸ ਦੀ ਰੱਖਿਆ ਕੀਤੀ, ਤੂੰ ਉਸ ਨੂੰ ਸੰਕਟ ਤੋਂ ਬਚਾਇਆ ॥੨॥

ਪਦ ਅਰਥ ਜਨੁ = (ਤੇਰਾ) ਸੇਵਕ। ਹਰਨਾਖਿ = ਹਰਨਾਖਸ਼ ਨੇ। ਹਰਿ = ਹੇ ਹਰੀ! ॥੨॥

SikhNet (Spanish)pues ¿no liberaste a Prehlad de las garras del malvado Harnakash y lo emancipaste por estar dedicado a Ti?(2)

ਹਰਿ ਚੇਤਿ ਰੇ ਮਨ. ਮਹਲੁ ਪਾਵਣ; ਸਭ ਦੂਖ ਭੰਜਨੁ ਰਾਇਆ ॥

har chet re man. mehal paavan; sabh dookh bhanjan raaeaa |

Sant Singh KhalsaRemember the Lord, O mind, and rise up to the Mansion of His Presence; the Sovereign Lord is the Destroyer of pain.
Manmohan SinghTo mount to His mansion, remember thou thy God, O man Lord, the King, is the Destroyer of the pains.
Manmohan Singh (Punjabi)ਉਸ ਦਾ ਮੰਦਰ ਪ੍ਰਾਪਤ ਕਰਨ ਲਈ, ਤੂੰ ਆਪਣੇ ਰੱਬ ਨੂੰ ਯਾਦ ਕਰ, ਹੇ ਬੰਦੇ! ਪ੍ਰਭੂ ਪਾਤਸ਼ਾਹ ਸਾਰੇ ਦੁਖੜੇ ਦੂਰ ਕਰਨ ਵਾਲਾ ਹੈ।
Fareedkot Teekaਹੇ ਮਨ! ਤਿਸੀ ਹਰੀ ਕੋ ਚੇਤੁ ਜੋ ਸਰੂਪ ਕੋ ਪਾਵਣਾ ਚਾਹਤਾ ਹੈ, ਸੋ ਹਰੀ ਰਾਜਾ ਸਭ ਦੁਖੋਂ ਕੋ ਭੰਨਨੇ ਵਾਲਾ ਹੈ॥
Prof. Sahib Singhਹੇ ਮਨ! ਉਸ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰਨ ਲਈ ਸਦਾ ਉਸ ਨੂੰ ਯਾਦ ਕਰਿਆ ਕਰ, ਉਹ ਪਾਤਿਸ਼ਾਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।

ਪਦ ਅਰਥ ਚੇਤਿ = ਸਿਮਰ। ਮਹਲੁ = (ਪ੍ਰਭੂ ਦੇ ਚਰਨਾਂ ਵਿਚ) ਟਿਕਾਣਾ। ਪਾਵਣ = ਪ੍ਰਾਪਤ ਕਰਨ ਲਈ।

SikhNet (Spanish)Oh mi mente, alaba a tu Dios y llega hasta Su Castillo.

ਭਉ ਜਨਮ ਮਰਨ ਨਿਵਾਰਿ ਠਾਕੁਰ; ਹਰਿ ਗੁਰਮਤੀ ਪ੍ਰਭੁ ਪਾਇਆ ॥੩॥

bhau janam maran nivaar tthaakur; har guramatee prabh paaeaa |3|

Sant Singh KhalsaOur Lord and Master takes away the fear of birth and death; following the Guru's Teachings, the Lord God is found. ||3||
Manmohan SinghThe Lord destroys the fear of birth and death By Guru's instruction; the Lord God is attained to.
Manmohan Singh (Punjabi)ਸੁਆਮੀ ਜੰਮਣ ਤੇ ਮਰਨ ਦਾ ਡਰ ਨਾਸ ਕਰਨ ਵਾਲਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਵਾਹਿਗੁਰੂ ਪਾਇਆ ਜਾਂਦਾ ਹੈ।
Fareedkot Teekaਜਨਮ ਮਰਨ ਕੇ ਭੈ ਕੋ ਨਿਵਾਰਨੇ ਵਾਲਾ ਜੋ ਠਾਕੁਰ ਹੈ, ਐਸਾ ਹਰਿ ਪ੍ਰਭੂ ਗੁਰੋਂ ਕੀ ਮਤਿ ਕਰ ਕੇ ਪਾਇਆ ਹੈ॥੩॥
Prof. Sahib Singhਹੇ ਠਾਕੁਰ! ਹੇ ਹਰੀ! (ਅਸਾਂ ਜੀਵਾਂ ਦਾ) ਜਨਮ ਮਰਨ ਦੇ ਗੇੜ ਦਾ ਡਰ ਦੂਰ ਕਰ। ਗੁਰੂ ਦੀ ਮੱਤ ਤੇ ਤੁਰਿਆਂ ਉਹ ਪ੍ਰਭੂ ਮਿਲਦਾ ਹੈ ॥੩॥

ਪਦ ਅਰਥ ਨਿਵਾਰਿ = ਦੂਰ ਕਰ। ਠਾਕੁਰ = ਹੇ ਠਾਕੁਰ! ਗੁਰਮਤੀ = ਗੁਰੂ ਦੀ ਮੱਤ ਤੇ ਤੁਰਿਆਂ ॥੩॥

SikhNet (Spanish)Oh Señor, mi Rey, eres el Destructor de todas nuestras tristezas; Tú destruyes el miedo a la trasmigración y eres obtenido a través de la Palabra del Guru. (3)

ਹਰਿ. ਪਤਿਤ ਪਾਵਨ ਨਾਮੁ ਸੁਆਮੀ; ਭਉ ਭਗਤ ਭੰਜਨੁ ਗਾਇਆ ॥

har. patit paavan naam suaamee; bhau bhagat bhanjan gaaeaa |

Sant Singh KhalsaThe Name of the Lord, our Lord and Master, is the Purifier of sinners; I sing of the Lord, the Destroyer of the fears of His devotees.
Manmohan SinghThe Name of the Lord God is the Purifier of the sinners. I sing the praise of God, the Destroyer of the dread of His devotees.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਮੈਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹਾਂ, ਜੋ ਆਪਣੇ ਸ਼ਰਧਾਲੂਆਂ ਦਾ ਡਰ ਨਾਸ ਕਰਨ ਵਾਲਾ ਹੈ।
Fareedkot Teekaਹਰੀ ਸ੍ਵਾਮੀ ਕਾ ਨਾਮ ਪਾਪੀਓਂ ਕੋ ਪਵਿਤਰ ਕਰਤਾ ਹੈ, ਪੁਨਾ ਭਗਤੋਂ ਕੇ ਜਨਮ ਮਰਨ ਕੇ ਭਉ ਭੰਜਨਹਾਰਾ ਬੇਦੋਂ ਨੇ ਗਾਇਆ ਹੈ ਅਰਥਾਤ ਕਹਿਆ ਹੈ॥
Prof. Sahib Singhਹੇ ਸੁਆਮੀ! ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਤੂੰ (ਆਪਣੇ ਭਗਤਾਂ ਦਾ) ਹਰੇਕ ਡਰ ਦੂਰ ਕਰਨ ਵਾਲਾ ਹੈਂ।

ਪਦ ਅਰਥ ਪਵਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ। ਭਉ ਭੰਜਨੁ = ਹਰੇਕ ਡਰ ਨਾਸ ਕਰਨ ਵਾਲਾ।

SikhNet (Spanish)Sí, eres el Purificador de los que traicionaron su conciencia y Tus Devotos Te cantan,

ਹਰਿ ਹਾਰੁ ਹਰਿ ਉਰਿ ਧਾਰਿਓ; ਜਨ ਨਾਨਕ. ਨਾਮਿ ਸਮਾਇਆ ॥੪॥੧॥

har haar har ur dhaario; jan naanak. naam samaaeaa |4|1|

Sant Singh KhalsaOne who wears the necklace of the Name of the Lord, Har, Har, in his heart, O servant Nanak, merges in the Naam. ||4||1||
Manmohan SinghHe who wears the necklace of the Lord on his heart's neck, merges in His Name, O slave Nanak,
Manmohan Singh (Punjabi)ਜੋ ਸੁਆਮੀ ਵਾਹਿਗੁਰੂ ਦੀ ਮਾਲਾ ਆਪਣੇ ਦਿਲ ਰੂਪ ਗਲੇ ਤੇ ਪਾਉਂਦਾ ਹੈ, ਉਹ ਉਸ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ, ਹੇ ਗੋਲੇ ਨਾਨਕ!
Fareedkot Teekaਜਿਨੋਂ ਨੇ ਹਰਿ ਹਰਿ ਕਰਨਾ ਏਹੀ ਹਾਰ ਰਿਦੇ ਮੇਂ ਧਾਰਿਆ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਨਾਮੁ ਜਪੁ ਕਰ ਹਰੀ ਮੇਂ ਸਮਾਇ ਗਿਆ ਹੈ॥੪॥੧॥
Prof. Sahib Singhਹੇ ਦਾਸ ਨਾਨਕ! ਜਿਨ੍ਹਾਂ ਭਗਤਾਂ ਨੇ ਉਸ ਦੀ ਸਿਫ਼ਤ-ਸਾਲਾਹ ਕੀਤੀ ਹੈ, ਜਿਨ੍ਹਾਂ ਨੇ ਉਸ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿਚ ਸਾਂਭਿਆ ਹੈ, ਉਹ ਉਸ ਦੇ ਨਾਮ ਵਿਚ ਹੀ ਸਦਾ ਲੀਨ ਰਹਿੰਦੇ ਹਨ ॥੪॥੧॥

ਪਦ ਅਰਥ ਉਰਿ = ਹਿਰਦੇ ਵਿਚ। ਧਾਰਿਓ = ਵਸਾਇਆ। ਨਾਮਿ = ਨਾਮ ਵਿਚ ॥੪॥੧॥

SikhNet (Spanish)oh Destructor del miedo, he adornado mi ser con Tu Collar, oh Dios, y me he inmergido en Tu Amado Nombre.(4-1)

Open this shabad →

Shabad Guru Ramdas Ji Raag Maalee Gauraa

ਮਾਲੀ ਗਉੜਾ ਮਹਲਾ ੪ ॥

maalee gaurraa mahalaa 4 |

Sant Singh KhalsaMaalee Gauraa, Fourth Mehl:
Manmohan SinghMali Gaura, 4th Guru.
Manmohan Singh (Punjabi)ਮਾਲੀ ਗਉੜਾ ਚੌਥੀ ਪਾਤਸ਼ਾਹੀ।
SikhNet (Spanish)Mali Gaura, Mejl Guru Ram Das, Cuarto Canal Divino.

ਜਪਿ ਮਨ; ਰਾਮ ਨਾਮੁ ਸੁਖਦਾਤਾ ॥

jap man; raam naam sukhadaataa |

Sant Singh KhalsaO my mind, chant the Name of the Lord, the Giver of peace.
Manmohan SinghO my soul, meditate thou on the Peace giving Name of thy Lord.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਰਾਮ-ਦੇਣਹਾਰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮਨ! ਰਾਮ ਨਾਮ ਜੋ ਸੁਖੋਂ ਕਾ ਦਾਤਾ ਹੈ ਤਿਸ ਕੋ ਜਾਪੁ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ।

ਪਦ ਅਰਥ ਮਨ = ਹੇ ਮਨ!

SikhNet (Spanish)Oh mi mente, contempla el Nombre de tu Dios, Dador de Éxtasis, y encontrando a los Santos,

ਸਤਸੰਗਤਿ ਮਿਲਿ ਹਰਿ ਸਾਦੁ ਆਇਆ; ਗੁਰਮੁਖਿ ਬ੍ਰਹਮੁ ਪਛਾਤਾ ॥੧॥ ਰਹਾਉ ॥

satasangat mil har saad aaeaa; guramukh braham pachhaataa |1| rahaau |

Sant Singh KhalsaOne who joins the Sat Sangat, the True Congregation, and enjoys the sublime taste of the Lord, as Gurmukh, comes to realize God. ||1||Pause||
Manmohan SinghMeeting the society of the saints, he who enjoys God's relish, comes to realise his Lord through the Guru's grace. Pause.
Manmohan Singh (Punjabi)ਸਾਧ ਸੰਗਤ ਨਾਲ ਮਿਲ ਕੇ, ਜੋ ਵਾਹਿਗੁਰੂ ਦੇ ਸੁਆਦ ਨੂੰ ਮਾਣਦਾ ਹੈ, ਉਹ ਗੁਰਾਂ ਦੀ ਦਇਆ ਦੁਆਰਾ ਆਪਣੇ ਸੁਆਮੀ ਨੂੰ ਅਨੁਭਵ ਕਰ ਲੈਂਦਾ ਹੈ। ਠਹਿਰਾਉ।
Fareedkot Teekaਜਿਨ ਕੋ ਸਤਸੰਗਤਿ ਮੇਂ ਮਿਲ ਕੇ ਹਰੀ ਨਾਮ ਕਾ ਸ੍ਵਾਦ ਆਇਆ ਹੈ ਤਿਨੋਂ ਗੁਰਮੁਖੋਂ ਨੇ ਬ੍ਰਹਮ ਕੋ ਪਛਾਣਿਆ ਹੈ॥੧॥ ਰਹਾਉ ॥
Prof. Sahib Singhਸਾਧ ਸੰਗਤ ਵਿਚ ਮਿਲ ਕੇ ਜਿਸ ਮਨੁੱਖ ਨੇ ਪ੍ਰਭੂ ਦੇ ਨਾਮ ਦਾ ਆਨੰਦ ਹਾਸਲ ਕੀਤਾ, ਉਸ ਨੇ ਗੁਰੂ ਦੀ ਰਾਹੀਂ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ॥੧॥ ਰਹਾਉ ॥

ਪਦ ਅਰਥ ਮਿਲਿ = ਮਿਲ ਕੇ। ਸਾਦੁ = ਸੁਆਦ, ਅਨੰਦ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਬ੍ਰਹਮੁ ਪਛਾਤਾ = ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ॥੧॥ ਰਹਾਉ ॥

SikhNet (Spanish)saborea a tu Señor, Él se te revelará por la Gracia del Guru.(1-Pausa)

ਵਡਭਾਗੀ ਗੁਰ ਦਰਸਨੁ ਪਾਇਆ; ਗੁਰਿ ਮਿਲਿਐ. ਹਰਿ ਪ੍ਰਭੁ ਜਾਤਾ ॥

vaddabhaagee gur darasan paaeaa; gur miliai. har prabh jaataa |

Sant Singh KhalsaBy great good fortune, one obtains the Blessed Vision of the Guru's Darshan; meeting with the Guru, the Lord God is known.
Manmohan SinghBy the greatest good fortune, man is blessed with the Guru's vision and meeting with the Guru, he knows his Lord God,
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ, ਬੰਦੇ ਦੇ ਦਰਸ਼ਨ ਨਸੀਬ ਹੁੰਦੇ ਹਨ ਅਤੇ ਗੁਰਾਂ ਨਾਲ ਮਿਲ ਕੇ, ਉਹ ਸੁਆਮੀ ਵਾਹਿਗੁਰੂ ਨੂੰ ਜਾਣ ਲੈਂਦਾ ਹੈ।
Fareedkot Teekaਵਡਭਾਗੀਓਂ ਨੇ ਗੁਰੋਂ ਕਾ ਦਰਸਨੁ ਪਾਇਆ ਹੈ, ਪੁਨਾ ਸਤਿਗੁਰੋਂ ਕੇ ਮਿਲਨੇ ਸੇ ਤਿਨੋਂ ਨੇ ਹਰੀ ਪ੍ਰਭੂ ਕੋ ਜਾਣਿਆ ਹੈ॥
Prof. Sahib Singhਹੇ ਮਨ! ਕਿਸੇ ਵਡਭਾਗੀ ਨੇ ਹੀ ਗੁਰੂ ਦਰਸਨ ਪ੍ਰਾਪਤ ਕੀਤਾ ਹੈ, (ਕਿਉਂਕਿ) ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ।

ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲੇ ਮਨੁੱਖ ਨੇ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਪ੍ਰਭੁ ਜਾਤਾ = ਪ੍ਰਭੂ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ।

SikhNet (Spanish)Es por una gran y buena fortuna que uno es bendecido con la Visión del Guru,

ਦੁਰਮਤਿ ਮੈਲੁ. ਗਈ ਸਭ ਨੀਕਰਿ; ਹਰਿ ਅੰਮ੍ਰਿਤਿ, ਹਰਿ ਸਰਿ ਨਾਤਾ ॥੧॥

duramat mail. gee sabh neekar; har amrit, har sar naataa |1|

Sant Singh KhalsaThe filth of evil-mindedness is totally washed away, bathing in the Lord's ambrosial pool of nectar. ||1||
Manmohan SinghBathing in the Lord God's ambrosial tank, all the filth of the evil intellect is washed off.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਸੁਧਾ ਸਰੂਭ ਸਰੋਵਰ ਵਿੱਚੱ ਇਸ਼ਨਾਨ ਕਰਨ ਦੁਆਰਾ, ਖੋਟੀ ਅਕਲ ਦੀ ਸਾਰੀ ਮਲੀਣਤਾ ਧੋਤੀ ਜਾਂਦੀ ਹੈ।
Fareedkot Teekaਜੋ ਪੁਰਸ ਹਰਿ ਹਰਿ ਨਾਮੁ ਅੰਮ੍ਰਿਤਸਰ ਮੇਂ ਨਾਤਾ ਹੈ ਤਿਸ ਕੀ ਦੁਰਮਤਿ ਰੂਪ ਮੈਲ ਸਭ ਨਿਕਲ ਗਈ ਹੈ॥੧॥
Prof. Sahib Singhਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ (ਸਾਧ ਸੰਗਤ ਵਿਚ ਆਤਮਕ) ਇਸ਼ਨਾਨ ਕਰਦਾ ਹੈ, ਉਸ ਦੇ ਅੰਦਰੋਂ ਭੈੜੀ ਮੱਤ ਦੀ ਸਾਰੀ ਮੈਲ ਨਿਕਲ ਜਾਂਦੀ ਹੈ ॥੧॥

ਪਦ ਅਰਥ ਦੁਰਮਤਿ = ਖੋਟੀ ਮੱਤ। ਗਈ ਨੀਕਰਿ = ਨਿਕਲ ਗਈ। ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਵਿਚ। ਹਰਿ ਸਰਿ = ਹਰੀ ਦੇ ਸਰ ਵਿਚ, ਸਾਧ ਸੰਗਤ ਵਿਚ ॥੧॥

SikhNet (Spanish)y encontrándolo, uno conoce al Dios Todopoderoso, así se libera del cochambre de los errores y se baña en la Laguna de Néctar del Señor. (1)

ਧਨੁ ਧਨੁ ਸਾਧ. ਜਿਨੑੀ ਹਰਿ ਪ੍ਰਭੁ ਪਾਇਆ; ਤਿਨੑ ਪੂਛਉ. ਹਰਿ ਕੀ ਬਾਤਾ ॥

dhan dhan saadh. jinaee har prabh paaeaa; tina poochhau. har kee baataa |

Sant Singh KhalsaBlessed, blessed are the Holy, who have found their Lord God; I ask them to tell me the stories of the Lord.
Manmohan SinghHail! hail unto the saints, who have obtained their Lord-God. I enquire from them the legends of the Lord.
Manmohan Singh (Punjabi)ਸ਼ਾਬਾਸ਼! ਸ਼ਾਬਾਸ਼! ਹੈ, ਉਨ੍ਹਾਂ ਸੰਤਾਂ ਦੇ, ਜੋ ਆਪਣੇ ਸੁਆਮੀ ਵਾਹਿਗੁਰੂ ਨੂੰ ਪ੍ਰਾਪਤ ਹੋਏ ਹਨ। ਮੈਂ ਉਨ੍ਹਾਂ ਪਾਸੋਂ ਸਾਹਿਬ ਦੀਆਂ ਰਾਮ ਕਹਾਣੀਆਂ ਪੁਛਦਾ ਹਾਂ।
Fareedkot Teekaਜਿਨੋਂ ਸਾਧੂਓਂ ਨੇ ਹਰੀ ਸਾਮ੍ਰਥ ਪਾਇਆ ਹੈ, ਸੋ ਮਨ ਬਾਣੀ ਕਰ ਕੇ ਧੰਨਤਾ ਜੋਗ ਹੈਂ। ਤਿਨ ਕੋ ਮੈਂ ਹਰੀ ਕੀ ਪ੍ਰਾਪਤੀ ਕੀਆਂ ਬਾਤਾਂ ਪੂਛਤਾ ਹੂੰ॥
Prof. Sahib Singhਹੇ ਮੇਰੇ ਮਨ! ਭਾਗਾਂ ਵਾਲੇ ਹਨ ਉਹ ਸੰਤ ਜਨ, ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ। ਮੈਂ ਭੀ (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਉਹਨਾਂ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਾਂ।

ਪਦ ਅਰਥ ਸਾਧ = {ਬਹੁ-ਵਚਨ} ਗੁਰਮੁਖ ਸੰਤ ਜਨ। ਜਿਨ੍ਹ੍ਹੀ = ਜਿਨ੍ਹਾਂ ਨੇ। ਪਾਇਆ = ਲੱਭ ਲਿਆ। ਪੂਛਉ = ਪੂਛਉਂ, ਮੈਂ ਪੁੱਛਉਂ, ਪੁੱਛਦਾ ਹਾਂ।

SikhNet (Spanish)Benditos son los Santos que han obtenido a Dios; son Ellos Quienes me revelan Su Misterio, me postro a sus Pies

ਪਾਇ ਲਗਉ, ਨਿਤ ਕਰਉ ਜੁਦਰੀਆ; ਹਰਿ ਮੇਲਹੁ ਕਰਮਿ ਬਿਧਾਤਾ ॥੨॥

paae lgau, nit krau judareea; har melahu karam bidhaataa |2|

Sant Singh KhalsaI fall at their feet, and always pray to them, to mercifully unite me with my Lord, the Architect of Destiny. ||2||
Manmohan SinghI repair to their feet and ever make supplication before them: Show ye mercy and unite me with my creator-Lord.
Manmohan Singh (Punjabi)ਮੈਂ ਉਨ੍ਹਾਂ ਦੇ ਪੈਰੀਂ ਪੈਂਦਾ ਹਾਂ ਅਤੇ ਸਦਾ ਉਨ੍ਹਾਂ ਮੂਹਰੇ ਬੇਨਤੀ ਕਰਦਾ ਹਾਂ; ਤੁਸੀਂ ਮਿਹਰ ਧਾਰ ਕੇ ਮੈਨੂੰ ਮੇਰੇ ਸਿਰਜਣਹਾਰ ਸੁਆਮੀ ਨਾਲ ਜੋੜ ਦਿਓ।
Fareedkot Teekaਤਿਨ ਕੀ ਪੈਰੀਂ ਲਾਗਤਾ ਹੂੰ ਔ ਨਿਤਾਪ੍ਰਤਿ ਐਸੇ ਬੇਨਤੀ ਕਰਤਾ ਹੂੰ: ਜੋ ਹਰੀ ਕਰਮ ਫਲ ਪ੍ਰਦਾਤਾ ਹੈ, ਸੋ ਮੇਰੇ ਕੋ ਮੇਲਹੁ॥੨॥
Prof. Sahib Singhਮੈਂ ਉਹਨਾਂ ਦੀ ਚਰਨੀਂ ਲੱਗਾਂ, ਮੈਂ ਨਿੱਤ ਉਹਨਾਂ ਅੱਗੇ ਅਰਜ਼ੋਈ ਕਰਾਂ ਕਿ ਮਿਹਰ ਕਰ ਕੇ ਮੈਨੂੰ ਸਿਰਜਣਹਾਰ ਪ੍ਰਭੂ ਦਾ ਮਿਲਾਪ ਕਰਾ ਦਿਉ ॥੨॥

ਪਦ ਅਰਥ ਪਾਇ ਲਗਉ = ਪਾਇ ਲਗਉਂ, ਮੈਂ ਚਰਨੀਂ ਲੱਗਦਾ ਹਾਂ। ਕਰਉ = ਕਰਉਂ, ਮੈਂ ਕਰਦਾ ਹਾਂ। ਜੁਦਰੀਆ = ਜੋਦੜੀ, ਅਰਜ਼ੋਈ। ਕਰਮਿ = ਮਿਹਰ ਨਾਲ, ਕਿਰਪਾ ਕਰ ਕੇ। ਬਿਧਾਤਾ = ਸਿਰਜਣਹਾਰ ॥੨॥

SikhNet (Spanish)y les ruego siempre, oh amados, tengan Compasión y guíenme hasta mi Señor Creador.(2)

ਲਿਲਾਟ ਲਿਖੇ ਪਾਇਆ ਗੁਰੁ ਸਾਧੂ; ਗੁਰ ਬਚਨੀ ਮਨੁ ਤਨੁ ਰਾਤਾ ॥

lilaatt likhe paaeaa gur saadhoo; gur bachanee man tan raataa |

Sant Singh KhalsaThrough the destiny written on my forehead, I have found the Holy Guru; my mind and body are imbued with the Guru's Word.
Manmohan SinghBy virtue of the writ on my brow I have attained to the Saint-Guru and through his Gurbani, my mind and body are imbued with the Lord.
Manmohan Singh (Punjabi)ਆਪਣੇ ਮੱਥੇ ਦੀ ਲਿਖਤਕਾਰ ਦੀ ਬਰਕਤ, ਮੈਂ ਸੰਤ-ਰੂਪ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਉਹਨਾਂ ਦੀ ਗੁਰਬਾਣੀ ਦੇ ਰਾਹੀਂ, ਮੇਰੀ ਜਿੰਦੜੀ ਤੇ ਦੇਹ ਪ੍ਰਭੂ ਨਾਲ ਰੰਗੀਆਂ ਗਈਆਂ ਹਨ।
Fareedkot Teekaਮਸਤਕ ਪਰ ਭਾਗ ਲਿਖੇ ਕੇ ਅਨੁਸਾਰ (ਸਾਧੂ) ਸ੍ਰੇਸਟ ਗੁਰੂ ਪਾਇਆ ਹੈ, ਤਿਨ ਗੁਰੋਂ ਕੇ ਬਚਨ ਅਨੁਸਾਰ ਮੇਰਾ ਮਨ ਤਨੁ ਪ੍ਰੇਮ ਮੇਂ ਰੰਗਿਆ ਹੈ॥
Prof. Sahib Singhਹੇ ਮੇਰੇ ਮਨ! ਜਿਸ ਮਨੁੱਖ ਨੇ ਮੱਥੇ ਦੇ ਲਿਖੇ ਲੇਖਾਂ ਅਨੁਸਾਰ ਗੁਰੂ ਮਹਾਂ ਪੁਰਖ ਲੱਭ ਲਿਆ ਉਸ ਦਾ ਮਨ ਉਸ ਦਾ ਤਨ ਗੁਰੂ ਦੇ ਬਚਨਾਂ ਵਿਚ ਰੰਗਿਆ ਜਾਂਦਾ ਹੈ।

ਪਦ ਅਰਥ ਲਿਲਾਟ = ਮੱਥਾ। ਲਿਲਾਟ ਲਿਖੇ = ਮੱਥੇ ਦੇ ਲਿਖੇ ਲੇਖਾਂ ਅਨੁਸਾਰ। ਗੁਰ ਬਚਨੀ = ਗੁਰੂ ਦੇ ਬਚਨਾਂ ਵਿਚ। ਰਾਤਾ = ਰੰਗਿਆ ਗਿਆ।

SikhNet (Spanish)Con la marca de mi Destino en la frente, soy bendecido en la Sociedad de los Santos. Mi cuerpo y mi mente están imbuidos en la Palabra del Guru.

ਹਰਿ ਪ੍ਰਭ ਆਇ ਮਿਲੇ ਸੁਖੁ ਪਾਇਆ; ਸਭ ਕਿਲਵਿਖ ਪਾਪ ਗਵਾਤਾ ॥੩॥

har prabh aae mile sukh paaeaa; sabh kilavikh paap gavaataa |3|

Sant Singh KhalsaThe Lord God has come to meet me; I have found peace, and I am rid of all the sins. ||3||
Manmohan SinghThe Lord-God has come and met me, I have obtained peace and am rid of all the misdeeds and sins.
Manmohan Singh (Punjabi)ਸੁਆਮੀ ਵਾਹਿਗੁਰੂ ਆ ਕੇ ਮੈਨੂੰ ਮਿਲ ਪਿਆ ਹੈ। ਮੈਨੂੰ ਆਰਾਮ ਪ੍ਰਾਪਤ ਹੋ ਗਿਆ ਹੈ ਅਤੇ ਮੈਂ ਕੁਕਰਮਾਂ ਅਤੇ ਗੁਨਾਹਾਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਹਰੀ ਸਾਮਰਥ ਮੇਰੇ ਕੋ ਆਇ ਕਰ ਮਿਲੇ ਹੈਂ ਅਰ ਮੈਨੇ ਸੁਖ ਪਾਇਆ ਹੈ, ਔ ਸਭ ਬ੍ਰਹਮ ਹਤਿਆਦਿ ਭਾਰੇ ਪਾਪੋਂ ਅਰ ਸਮਾਨ ਪਾਪੋਂ ਕੋ ਗਵਾਇਆ ਹੈ॥੩॥
Prof. Sahib Singh(ਗੁਰੂ ਦੀ ਰਾਹੀਂ ਜਿਸ ਨੂੰ) ਪਰਮਾਤਮਾ ਮਿਲ ਪੈਂਦਾ ਹੈ, ਉਸ ਨੂੰ ਆਤਮਕ ਆਨੰਦ ਮਿਲ ਜਾਂਦਾ ਹੈ, ਉਸ ਦੇ ਸਾਰੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ ॥੩॥

ਪਦ ਅਰਥ ਕਿਲਵਿਖ = ਪਾਪ। ਗਵਾਤਾ = ਦੂਰ ਹੋ ਗਏ ॥੩॥

SikhNet (Spanish)Encontrando a mi Dios, me encuentro en total Éxtasis y Liberado de todas mis faltas. (3)

ਰਾਮ ਰਸਾਇਣੁ ਜਿਨੑ ਗੁਰਮਤਿ ਪਾਇਆ; ਤਿਨੑ ਕੀ ਊਤਮ ਬਾਤਾ ॥

raam rasaaein jina guramat paaeaa; tina kee aootam baataa |

Sant Singh KhalsaThose who follow the Guru's Teachings find the Lord, the source of nectar; their words are sublime and exalted.
Manmohan SinghSublime are the words of those, who by Guru's instruction, have obtained their Lord, the Home of elixir.
Manmohan Singh (Punjabi)ਸ੍ਰੇਸ਼ਟ ਹਨ, ਉਨ੍ਹਾਂ ਦੇ ਬਚਨ ਬਿਲਾਸ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ, ਅੰਮ੍ਰਿਤ ਦੇ ਘਰ ਆਪਣੇ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ।
Fareedkot Teekaਜਿਨੋਂ ਨੇ ਗੁਰੋਂ ਕੀ ਸਿਖ੍ਯਾ ਕਰ ਰਾਮ ਰਸਾਂ ਕਾ ਘਰ ਪਾਇਆ ਹੈ, ਤਿਨੋਂ ਕੀਆਂ ਬਾਤਾਂ ਅਤੀ ਉਤਮ ਹੈਂ॥
Prof. Sahib Singhਹੇ ਮਨ! ਗੁਰੂ ਦੀ ਮੱਤ ਲੈ ਕੇ ਜਿਨ੍ਹਾਂ ਮਨੁੱਖਾਂ ਨੇ ਸਭ ਤੋਂ ਸ੍ਰੇਸ਼ਟ ਨਾਮ-ਰਸ ਪ੍ਰਾਪਤ ਕਰ ਲਿਆ, ਉਹਨਾਂ ਦੀ (ਲੋਕ ਪਰਲੋਕ ਵਿਚ) ਬਹੁਤ ਸੋਭਾ ਹੁੰਦੀ ਹੈ;

ਪਦ ਅਰਥ ਰਸਾਇਣੁ = {ਰਸ-ਅਯਨ} ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਊਤਮ ਬਾਤਾ = ਸ੍ਰੇਸ਼ਟ ਸੋਭਾ।

SikhNet (Spanish)Quienes siguen las Enseñanzas del Guru encuentran al Señor, la Fuente de Néctar, y sus palabras son Sublimes y elevadas;

ਤਿਨ ਕੀ ਪੰਕ ਪਾਈਐ ਵਡਭਾਗੀ; ਜਨ ਨਾਨਕੁ. ਚਰਨਿ ਪਰਾਤਾ ॥੪॥੨॥

tin kee pank paaeeai vaddabhaagee; jan naanak. charan paraataa |4|2|

Sant Singh KhalsaBy great good fortune, one is blessed with the dust of their feet; servant Nanak falls at their feet. ||4||2||
Manmohan SinghBy great good luck, one is blessed with the dust of their feet. Slave Nanak falls at their feet.
Manmohan Singh (Punjabi)ਭਾਰੇ ਭਾਗਾਂ ਦੁਆਰਾ, ਬੰਦੇ ਨੂੰ ਉਨ੍ਹਾਂ ਦੇ ਪੈਰਾਂ ਦੀ ਧੂੜ ਪ੍ਰਦਾਨ ਹੁੰਦੀ ਹੈ। ਗੋਲਾ ਨਾਨਕ ਉਨ੍ਹਾਂ ਦੇ ਪੈਰੀਂ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਜਨੋਂ ਨੇ ਚਰਨੋਂ ਕਾ ਆਸਰਾ ਪਛਾਤਾ ਹੈ, ਤਿਨ ਕੀ ਧੂੜ ਬਡੇ ਭਾਗੋਂ ਕਰ ਕੇ ਪਾਈਤੀ ਹੈ॥੪॥੨॥
Prof. Sahib Singhਉਹਨਾਂ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ। ਦਾਸ ਨਾਨਕ (ਭੀ ਉਹਨਾਂ ਦੀ) ਚਰਨੀਂ ਪੈਂਦਾ ਹੈ ॥੪॥੨॥

ਪਦ ਅਰਥ ਪੰਕ = ਚਰਨ-ਧੂੜ। ਚਰਨਿ = ਚਰਨਾਂ ਵਿਚ (ਚਰਨੀਂ)। ਪਰਾਤਾ = ਪੈਂਦਾ ਹੈ ॥੪॥੨॥

SikhNet (Spanish)por una muy buena fortuna uno es bendecido con el Polvo de Sus Pies y el Sirviente Nanak, cae a Sus Pies.(4-2)

Open this shabad →

Ang 984 of 1430