ਤਿਲੰਗ ਮਹਲਾ ੪ ਘਰੁ ੨ ॥
tilang mahalaa 4 ghar 2 |
Sant Singh KhalsaTilang, Fourth Mehl, Second House:
Manmohan SinghTilang 4th Guru.
Manmohan Singh (Punjabi)ਤਿਲੰਕ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਤਿਲੰਗ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Tilang, Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸਭਿ ਆਏ ਹੁਕਮਿ ਖਸਮਾਹੁ; ਹੁਕਮਿ ਸਭ ਵਰਤਨੀ ॥
sabh aae hukam khasamaahu; hukam sabh varatanee |
Sant Singh KhalsaEveryone comes by Command of the Lord and Master. The Hukam of His Command extends to all.
Manmohan SinghAll come by the Master's command and his order extends over all.
Manmohan Singh (Punjabi)ਸਾਰੇ ਮਾਲਕ ਦੇ ਫੁਰਮਾਨ ਦੁਆਰਾ ਆਉਂਦੇ ਹਨ। ਉਸ ਦਾ ਫੁਰਮਾਨ ਸਾਰਿਆਂ ਉਤੇ ਲਾਗੂ ਹੁੰਦਾ ਹੈ।
Fareedkot Teekaਤਿਸ ਸਚੇ ਖਸਮ ਕੇ ਹੁਕਮ ਕੇ ਬੀਚ ਸਭ ਜੀਵ ਸੰਸਾਰ ਮੇਂ ਆਏ ਹੈਂ ਔਰ ਤਿਸੀ ਕੇ ਹੁਕਮ ਬੀਚ ਸਭ ਵਰਤਦੇ ਹੈਂ॥
Prof. Sahib Singhਹੇ ਭਾਈ! ਸਾਰੇ ਜੀਵ ਹੁਕਮ ਅਨੁਸਾਰ ਖਸਮ-ਪ੍ਰਭੂ ਤੋਂ ਹੀ ਜਗਤ ਵਿਚ ਆਏ ਹਨ, ਸਾਰੀ ਲੁਕਾਈ ਉਸ ਦੇ ਹੁਕਮ ਵਿਚ (ਹੀ) ਕੰਮ ਕਰ ਰਹੀ ਹੈ।ਪਦ ਅਰਥ ਸਭਿ = ਸਾਰੇ ਜੀਵ। ਹੁਕਮਿ = ਹੁਕਮ ਅਨੁਸਾਰ। ਖਸਮਾਹੁ = ਖਸਮ ਤੋਂ। ਹੁਕਮਿ = ਹੁਕਮ ਵਿਚ। ਸਭ = ਸਾਰੀ ਸ੍ਰਿਸ਼ਟੀ। ਵਰਤਨੀ = ਕੰਮ ਕਰ ਰਹੀ ਹੈ।
SikhNet (Spanish)Toda la Creación fue creada bajo la Voluntad del Señor, y todo trabaja de acuerdo a Su Voluntad.
ਸਚੁ ਸਾਹਿਬੁ, ਸਾਚਾ ਖੇਲੁ; ਸਭੁ ਹਰਿ ਧਨੀ ॥੧॥
sach saahib, saachaa khel; sabh har dhanee |1|
Sant Singh KhalsaTrue is the Lord and Master, and True is His play. The Lord is the Master of all. ||1||
Manmohan SinghTrue is the Lord and true His play. He, the Lord Master, is pervading everywhere.
Manmohan Singh (Punjabi)ਸੱਚਾ ਹੈ ਸੁਆਮੀ ਤੇ ਸੱਚੀ ਹੈ ਉਸ ਦੀ ਖੇਡ। ਉਹ ਸੁਆਮੀ ਮਾਲਕ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਸੋ ਸਚ ਰੂਪ ਸਾਹਿਬੁ ਹੈ ਅਰੁ ਤਿਸ ਕਾ ਜਗਤ ਰੂਪ ਸਾਚਾ ਹੀ ਖੇਲੁ ਹੈ, ਇਸੀ ਤੇ (ਸਭੁ ਹਰਿ ਧਨੀ) ਹਰੀ ਸੁਆਮੀ ਰੂਪ ਜਗਤੁ ਹੈ, ਭਾਵ ਕਲਪਤ ਵਸਤੂ ਕੀ ਸਤਾ ਅਧਸਠਾਠ ਤੇ ਭਿੰਨ ਨਹੀਂ ਹੋਤੀ॥੧॥
Prof. Sahib Singhਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ (ਰਚਿਆ ਜਗਤ-) ਤਮਾਸ਼ਾ ਅਟੱਲ (ਨਿਯਮਾਂ ਵਾਲਾ ਹੈ)। ਹਰ ਥਾਂ ਉਹ ਮਾਲਕ ਆਪ ਮੌਜੂਦ ਹੈ ॥੧॥ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਸਾਚਾ = ਅਟੱਲ (ਨਿਯਮਾਂ ਵਾਲਾ)। ਖੇਲੁ = ਜਗਤ-ਤਮਾਸ਼ਾ। ਸਭ = ਹਰ ਥਾਂ। ਧਨੀ = ਮਾਲਕ ॥੧॥
SikhNet (Spanish)Verdad es el Señor, Verdad, Verdad es Su Obra, y el Maestro de todo es sólo Él.(1)
ਸਾਲਾਹਿਹੁ ਸਚੁ; ਸਭ ਊਪਰਿ ਹਰਿ ਧਨੀ ॥
saalaahihu sach; sabh aoopar har dhanee |
Sant Singh KhalsaSo praise the True Lord; the Lord is the Master over all.
Manmohan SinghPraise the True Lord. God, the Master is over all.
Manmohan Singh (Punjabi)ਸੱਚੇ ਸੁਆਮੀ ਦੀ ਸਿਫ਼ਤ-ਸ਼ਲਾਘਾ ਕਰ। ਵਾਹਿਗੁਰੂ ਮਾਲਕ ਸਾਰਿਆਂ ਦੇ ਉਪਰ ਦੀ ਹੈ।
Fareedkot Teekaਤਿਸ ਸਚੇ ਵਾਹਿਗੁਰੂ ਕੋ ਸਲਾਹੋ ਜੋ ਹਰੀ (ਧਨੀ) ਮਾਲਕੁ ਸਭਨਾ ਤੇ ਊਪਰ ਹੈ॥
Prof. Sahib Singhਹੇ ਭਾਈ! ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਕਰਿਆ ਕਰੋ। ਉਹ ਹਰੀ ਸਭ ਦੇ ਉਪਰ ਹੈ ਤੇ ਮਾਲਕ ਹੈ।
SikhNet (Spanish)Alaben ustedes la Verdad, pues más allá de todo y sobre todo está el Señor de Todo.
ਜਿਸੁ. ਨਾਹੀ ਕੋਇ ਸਰੀਕੁ; ਕਿਸੁ ਲੇਖੈ ਹਉ ਗਨੀ ॥ ਰਹਾਉ ॥
jis. naahee koe sareek; kis lekhai hau ganee | rahaau |
Sant Singh KhalsaNo one is equal to Him; am I of any account? ||Pause||
Manmohan SinghNo one is His equal: of what account am I? Pause.
Manmohan Singh (Punjabi)ਉੋਸ ਦੇ ਬਰਾਬਰ ਦਾ ਕੋਈ ਨਹੀਂ। ਮੈਂ ਕਿਹੜਾ ਹਿਸਾਬ ਕਿਤਾਬ ਵਿੱਚ ਹਾਂ? ਠਹਿਰਾਉ।
Fareedkot Teekaਜਿਸ ਕਾ ਕੋਈ ਸਰੀਕੁ ਨਹੀਂ ਹੈ ਤਿਸ ਕੀ ਬਰਾਬਰੀ ਕੇ ਲੇਖੇ ਬੀਚ ਮੈਂ ਕਿਸ ਕੋ ਗਿਣਾਂ, ਭਾਵ ਯਹਿ ਤਿਸ ਜੈਸਾ ਔਰ ਕੋਈ ਨਹੀਂ॥ ਰਹਾਉ ॥
Prof. Sahib Singhਜਿਸ ਹਰੀ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਮੈਂ ਕਿਸ ਗਿਣਤੀ ਵਿਚ ਹਾਂ ਕਿ ਉਸ ਦੇ ਗੁਣ ਬਿਆਨ ਕਰ ਸਕਾਂ? ਰਹਾਉ॥ਪਦ ਅਰਥ ਜਿਸੁ ਸਰੀਕੁ = ਜਿਸ ਦੇ ਬਰਾਬਰ ਦਾ। ਲੇਖੈ = ਲੇਖੇ ਵਿਚ। ਹਉ = ਮੈਂ। ਗਨੀ = ਗਨੀਂ, ਮੈਂ। (ਗੁਣ) ਬਿਆਨ ਕਰਾਂ ॥ਰਹਾਉ॥
SikhNet (Spanish)Nadie puede ser Su Rival, ¿Cual podría ser mi valor? (Pausa)
ਪਉਣ ਪਾਣੀ ਧਰਤੀ ਆਕਾਸੁ; ਘਰ ਮੰਦਰ ਹਰਿ ਬਨੀ ॥
paun paanee dharatee aakaas; ghar mandar har banee |
Sant Singh KhalsaAir, water, earth and sky - the Lord has made these His home and temple.
Manmohan SinghAir, water, earth and sky, these the Lord has make His home and mansion.
Manmohan Singh (Punjabi)ਹਵਾ, ਜਲ, ਜ਼ਿਮੀ ਅਤੇ ਆਸਮਾਨ, ਇਨ੍ਹਾਂ ਨੂੰ ਸਾਹਿਬ ਨੇ ਆਪਣਾ ਘਰ ਤੇ ਮਹਿਲ ਬਣਾਇਆ ਹੋਇਆ ਹੈ।
Fareedkot Teekaਪਵਨ ਔ ਪਾਣੀ, ਧਰਤੀ, ਅਗਨੀ, ਅਕਾਸ ਹਰ ਏਕ ਘਰ ਔਰ ਮੰਦਰ ਇਨ ਪਾਂਚ ਤਤੋਂ ਕੀ ਬਨਾਵਟ ਹਰੀ ਕੀ ਬਨਾਈ ਹੋਈ ਬਨੀ ਹੈ॥
Prof. Sahib Singhਹੇ ਭਾਈ! ਹਵਾ, ਪਾਣੀ, ਧਰਤੀ ਆਕਾਸ਼-ਇਹ ਸਾਰੇ ਪਰਮਾਤਮਾ ਦੇ (ਰਹਿਣ ਵਾਸਤੇ) ਘਰ ਮੰਦਰ ਬਣੇ ਹੋਏ ਹਨ।
SikhNet (Spanish)El aire, el agua, la tierra y el cielo, son en realidad los hogares, los Templos de Dios.
ਵਿਚਿ ਵਰਤੈ ਨਾਨਕ ਆਪਿ; ਝੂਠੁ ਕਹੁ ਕਿਆ ਗਨੀ ॥੨॥੧॥
vich varatai naanak aap; jhootth kahu kiaa ganee |2|1|
Sant Singh KhalsaHe Himself is pervading everywhere, O Nanak. Tell me: what can be counted as false? ||2||1||
Manmohan SinghThe Lord Himself is contained amongst all. Say, what can be accounted false?
Manmohan Singh (Punjabi)ਸੁਆਮੀ ਖੁਦ ਹੀ ਸਮੂਹ ਅੰਦਰ ਵਿਆਪਕ ਹੋ ਰਿਹਾ ਹੈ। ਦਸ ਕਉਣ ਕੂੜਾ ਗਿਣਿਆ ਜਾ ਸਕਦਾ ਹੈ?
Fareedkot Teekaਸਰਬ ਕੇ ਬੀਚ ਆਪ ਹੀ ਸੋ ਵਾਹਿਗੁਰੂ ਵਰਤ ਰਹਾ ਹੈ ਕਯਾ ਪੂਰਨ ਹੋ ਰਹਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਬ ਝੂਠ ਕਿਸ ਚੀਜ ਕੋ ਗਿਣੀਏ, ਭਾਵ ਯਹਿ ਸਰਬ ਰੂਪ ਆਪ ਹੀ ਹੋ ਰਹਾ ਹੈ, ਪ੍ਰਮਾਣ- "ਆਪਿ ਸਤਿ ਕੀਆ ਸਭੁ ਸਤਿ॥" ਔਰ "ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ॥" ॥੨॥੧॥☬ਨਿਜ ਮਨ ਪ੍ਰਤੀ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਇਹਨਾਂ ਸਭਨਾਂ ਵਿਚ ਪਰਮਾਤਮਾ ਆਪ ਵੱਸ ਰਿਹਾ ਹੈ। ਦੱਸੋ, ਇਹਨਾਂ ਵਿਚੋਂ ਕਿਸ ਨੂੰ ਮੈਂ ਅਸੱਤ ਆਖਾਂ? ॥੨॥੧॥ਪਦ ਅਰਥ ਵਰਤੈ = ਮੌਜੂਦ ਹੈ। ਕਹੁ = ਦੱਸੋ। ਕਿਆ = ਕਿਸ ਨੂੰ? ॥੨॥੧॥
SikhNet (Spanish)Dice Nanak, en medio de todos ellos, Él realiza Su Verdadero Teatro y la falsedad ante Él de nada sirve.(2-1)