ਮਤਿ ਪੂਰੀ; ਅੰਮ੍ਰਿਤੁ ਜਾ ਕੀ ਦ੍ਰਿਸਟਿ ॥
mat pooree; amrit jaa kee drisatt |
Sant Singh KhalsaHis wisdom is perfect, and His Glance is Ambrosial.
Manmohan SinghWhose understanding is perfect and whose glance is ambrosial,
Manmohan Singh (Punjabi)ਜਿਨ੍ਹਾਂ (ਗੁਰਾਂ) ਦੀ ਸਮਝ ਪੂਰਨ ਹੈ ਅਤੇ ਜਿਨ੍ਹਾਂ ਦੀ ਨਿਗ੍ਹਾ ਆਬਿ-ਹਿਯਾਤ,
Fareedkot Teekaਪੁਨਾ ਗੁਰੂ ਕੈਸੇ ਹੈਂ ਜਿਸ ਕੀ ਸਿਖ੍ਯਾ ਵਾ ਬੁਧੀ ਪੂਰੀ ਹੈ ਔ ਅੰਮ੍ਰਿਤ ਰੂਪੀ ਦ੍ਰਿਸਟੀ ਹੈ॥
Prof. Sahib Singhਜਿਸ ਪ੍ਰਭੂ ਦੀ ਸਮਝ ਪੂਰਨ (infallible, ਅਭੁੱਲ) ਹੈ, ਜਿਸ ਦੀ ਨਜ਼ਰ ਵਿਚੋਂ ਅੰਮ੍ਰਿਤ ਵਰਸਦਾ ਹੈ,ਪਦ ਅਰਥ ਜਾ ਕੀ ਦ੍ਰਿਸਟਿ = ਜਿਸ ਦੀ ਨਜ਼ਰ ਵਿਚ।
SikhNet (Spanish)Perfecta es su Sabiduría y su Presencia brinda Néctar a todos.
ਦਰਸਨੁ ਪੇਖਤ; ਉਧਰਤ ਸ੍ਰਿਸਟਿ ॥
darasan pekhat; udharat srisatt |
Sant Singh KhalsaBeholding His Vision, the universe is saved.
Manmohan Singhby beholding the sight of such Guru, the world is delivered.
Manmohan Singh (Punjabi)ਉਨ੍ਹਾਂ ਦਾ ਦੀਦਾਰ ਦੇਖ ਕੇ ਦੁਨੀਆਂ ਪਾਰ ਉਤਰ ਜਾਂਦੀ ਹੈ।
Fareedkot Teekaਤਿਸ ਕੇ ਦਰਸਨ ਕੌ ਦੇਖ ਕਰ ਸੰਪੂਰਨ ਸ੍ਰਿਸਟੀ ਉਧਰ ਜਾਤੀ ਹੈ॥
Prof. Sahib Singhਉਸ ਦਾ ਦੀਦਾਰ ਕੀਤਿਆਂ ਜਗਤ ਦਾ ਉੱਧਾਰ ਹੁੰਦਾ ਹੈ।ਪਦ ਅਰਥ ਦਰਸਨੁ ਪੇਖਤ = ਦੀਦਾਰ ਕਰ ਕੇ।
SikhNet (Spanish)Una Visión del Guru puede salvar al Universo;
ਚਰਨ ਕਮਲ; ਜਾ ਕੇ ਅਨੂਪ ॥
charan kamal; jaa ke anoop |
Sant Singh KhalsaHis Lotus Feet are incomparably beautiful.
Manmohan SinghHis lotus feet are beautiful beyond description.
Manmohan Singh (Punjabi)ਉਨ੍ਹਾਂ ਦੇ ਕੰਵਲ ਰੂਪੀ ਪੈਰ ਕਥਨ-ਰਹਿਤ ਸੁੰਦਰ ਹਨ।
Fareedkot Teekaਜਿਸ ਕੇ ਰਿਦੇ ਮੇਂ ਹਰੀ ਕੇ ਚਰਨ ਕਮਲ ਅਨੂਪ ਬਸਤੇ ਹੈਂ॥
Prof. Sahib Singhਜਿਸ ਪ੍ਰਭੂ ਦੇ ਕਮਲਾਂ (ਵਰਗੇ) ਅੱਤ ਸੋਹਣੇ ਚਰਨ ਹਨ,ਪਦ ਅਰਥ ਅਨੂਪ = ਲਾ-ਸਾਨੀ, ਬੇ-ਮਿਸਾਲ, ਅੱਤ ਸੋਹਣੇ।
SikhNet (Spanish)bellos sin par son Sus Pies de Loto.
ਸਫਲ ਦਰਸਨੁ; ਸੁੰਦਰ ਹਰਿ ਰੂਪ ॥
safal darasan; sundar har roop |
Sant Singh KhalsaThe Blessed Vision of His Darshan is fruitful and rewarding; His Lordly Form is beautiful.
Manmohan SinghAccredited is his sight and God like fascinating is his from.
Manmohan Singh (Punjabi)ਅਮੋਘ ਹੈ ਉਨ੍ਹਾਂ ਦਾ ਦੀਦਾਰ ਅਤੇ ਵਾਹਿਗੁਰੂ-ਵਰਗਾ ਮਨਮੋਹਣਾ ਹੈ ਉਨ੍ਹਾਂ ਦਾ ਸਰੂਪ।
Fareedkot Teekaਸੋ ਸਫਲ ਦਰਸ਼ਨ ਸੁੰਦਰ ਹਰੀ ਕਾ ਸਰੂਪ ਹੀ ਹੈ॥
Prof. Sahib Singhਉਸ ਦਾ ਰੂਪ ਸੁੰਦਰ ਹੈ, ਤੇ, ਉਸ ਦਾ ਦੀਦਾਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ।ਪਦ ਅਰਥ ਸਫਲ ਦਰਸਨੁ = ਜਿਸ ਦਾ ਦੀਦਾਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ।
SikhNet (Spanish)La Bendita Visión de Su Darshan es fructífera y remuneradora.
ਧੰਨੁ ਸੇਵਾ; ਸੇਵਕੁ ਪਰਵਾਨੁ ॥
dhan sevaa; sevak paravaan |
Sant Singh KhalsaBlessed is His service; His servant is famous.
Manmohan SinghBlessed is his service and acceptable his servant.
Manmohan Singh (Punjabi)ਮੁਬਾਰਕ ਹੈ ਉਨ੍ਹਾਂ ਦੀ ਚਾਕਰੀ ਤੇ ਮਕਬੂਲ ਉਨ੍ਹਾਂ ਦਾ ਚਾਕਰ।
Fareedkot Teekaਜਿਸ ਕੀ ਸੇਵਾ ਪ੍ਰਧਾਨ ਪੁਰਖ ਅੰਤਰਜਾਮੀ ਨੇ ਪ੍ਰਵਾਨ ਕਰੀ ਹੈ॥
Prof. Sahib Singhਉਸ ਦਾ ਸੇਵਕ (ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ (ਤਾਹੀਏਂ) ਉਸ ਦੀ ਸੇਵਾ ਮੁਬਾਰਿਕ ਹੈ,ਪਦ ਅਰਥ ਧੰਨੁ = ਮੁਬਾਰਿਕ। ਪਰਵਾਨੁ = ਕਬੂਲ।
SikhNet (Spanish)Bella es Su Forma Señorial.
ਅੰਤਰਜਾਮੀ; ਪੁਰਖੁ ਪ੍ਰਧਾਨੁ ॥
antarajaamee; purakh pradhaan |
Sant Singh KhalsaThe Inner-knower, the Searcher of hearts, is the most exalted Supreme Being.
Manmohan SinghThe Guru is the knower of hearts and the most exalted person.
Manmohan Singh (Punjabi)ਗੁਰੂ ਜੀ ਦਿਲਾਂ ਦੀਆਂ ਜਾਨਣਹਾਰ ਅਤੇ ਪਰਮ ਉਤਕ੍ਰਿਸ਼ਟ ਪੁਰਸ਼ ਹਨ।
Fareedkot Teekaਸੋਈ ਸੇਵਕੁ ਧੰਨ੍ਯਤਾ ਯੋਗ ਭਯਾ ਹੈ॥
Prof. Sahib Singhਉਹ ਅਕਾਲ ਪੁਰਖ ਘਟ ਘਟ ਦੀ ਜਾਣਨ ਵਾਲਾ ਤੇ ਸਭ ਤੋਂ ਵੱਡਾ ਹੈ।ਪਦ ਅਰਥ ਪ੍ਰਧਾਨੁ = ਸਭ ਤੋਂ ਵੱਡਾ।
SikhNet (Spanish)Bendito es Su Servicio y bendito Su Sirviente.
ਜਿਸੁ ਮਨਿ ਬਸੈ; ਸੁ ਹੋਤ ਨਿਹਾਲੁ ॥
jis man basai; su hot nihaal |
Sant Singh KhalsaThat one, within whose mind He abides, is blissfully happy.
Manmohan SinghHe within whose mind the Guru dwells becomes happy.
Manmohan Singh (Punjabi)ਜਿਸ ਦੇ ਚਿੱਤ ਅੰਦਰ ਗੁਰੂ ਜੀ ਨਿਵਾਸ ਰੱਖਦੇ ਹਨ, ਉਹ ਪ੍ਰਸੰਨ ਹੋ ਜਾਂਦਾ ਹੈ।
Fareedkot Teekaਜਿਸ ਸੇਵਕ ਕੇ ਮਨ ਮੇਂ ਵਾਹਿਗੁਰੂ ਬਸਤਾ ਹੈ, ਸੋ ਨਿਹਾਲ ਹੋ ਜਾਤਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ (ਐਸਾ ਪ੍ਰਭੂ) ਵੱਸਦਾ ਹੈ ਉਹ (ਫੁੱਲ ਵਾਂਗ) ਖਿੜ ਆਉਂਦਾ ਹੈ,
SikhNet (Spanish)El Conocedor de lo Íntimo, el Buscador de corazones, es el Excelso y Supremo Ser.
ਤਾ ਕੈ ਨਿਕਟਿ; ਨ ਆਵਤ ਕਾਲੁ ॥
taa kai nikatt; na aavat kaal |
Sant Singh KhalsaDeath does not draw near him.
Manmohan SinghDeath draws not near him.
Manmohan Singh (Punjabi)ਮੌਤ ਉਸ ਦੇ ਲਾਗੇ ਨਹੀਂ ਲਗਦੀ।
Fareedkot Teekaਤਿਸ ਕੇ ਨਿਕਟ ਕਾਲ ਨਹੀਂ ਆਵਤਾ ਹੈ॥
Prof. Sahib Singhਉਸ ਦੇ ਨੇੜੇ ਕਾਲ (ਭੀ) ਨਹੀਂ ਆਉਂਦਾ (ਭਾਵ, ਮੌਤ ਦਾ ਡਰ ਉਸ ਨੂੰ ਪੋਂਹਦਾ ਨਹੀਂ)।ਪਦ ਅਰਥ ਤਾ ਕੈ ਨਿਕਟਿ = ਉਸ ਦੇ ਨੇੜੇ।
SikhNet (Spanish)El ser en cuya mente en el Señor habita, es dichosamente feliz,
ਅਮਰ ਭਏ; ਅਮਰਾ ਪਦੁ ਪਾਇਆ ॥
amar bhe; amaraa pad paaeaa |
Sant Singh KhalsaOne becomes immortal, and obtains the immortal status,
Manmohan SinghI have become immortal and obtained the immortal rank,
Manmohan Singh (Punjabi)ਮੈਂ ਅਬਿਨਾਸੀ ਹੋ ਗਿਆ ਹਾਂ ਅਤੇ ਅਬਿਨਾਸੀ ਮਰਤਬਾ ਪਾ ਲਿਆ ਹੈ,
Fareedkot Teekaਤਿਨੋਂ ਨੇ ਅਮਰ ਪਦ ਕੋ ਪਾਯਾ ਹੈ, ਤਿਸੀ ਤੇ ਅਮਰ ਰੂਪ ਭਏ ਹੈਂ॥
Prof. Sahib Singhਉਹ ਮਨੁੱਖ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ, ਤੇ ਸਦਾ ਕਾਇਮ ਰਹਿਣ ਵਾਲਾ ਦਰਜਾ ਹਾਸਲ ਕਰ ਲੈਂਦੇ ਹਨ,ਪਦ ਅਰਥ ਅਮਰਾ ਪਦੁ = ਸਦਾ ਕਾਇਮ ਰਹਿਣ ਵਾਲਾ ਦਰਜਾ।
SikhNet (Spanish)la muerte no se le acerca, pues se vuelve inmortal, meditando en el Señor,
ਸਾਧਸੰਗਿ; ਨਾਨਕ. ਹਰਿ ਧਿਆਇਆ ॥੮॥੨੨॥
saadhasang; naanak. har dhiaaeaa |8|22|
Sant Singh Khalsameditating on the Lord, O Nanak, in the Company of the Holy. ||8||22||
Manmohan Singhby meditating on God in the guild of saints, O Nanak!
Manmohan Singh (Punjabi)ਸਤਿ ਸੰਗਤ ਅੰਦਰ ਵਾਹਿਗੁਰੂ ਦਾ ਸਿਮਰਨ ਕਰਕੇ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸੰਤੋਂ ਕੇ ਸੰਗ ਮੇਂ ਮਿਲਕਰ ਹਰੀ ਕੋ ਧਿਆਇਆ ਹੈ॥੮॥੨੨॥
Prof. Sahib Singhਹੇ ਨਾਨਕ! ਜਿਨ੍ਹਾਂ ਨੇ ਸਤਸੰਗ ਵਿਚ ਪ੍ਰਭੂ ਨੂੰ ਸਿਮਰਿਆ ਹੈ ॥੮॥
SikhNet (Spanish)oh, dice Nanak, en la Compañía de los Santos. (8-22)