ਤਿਸ ਤੇ ਦੂਰਿ; ਕਹਾ ਕੋ ਜਾਇ ॥
tis te door; kahaa ko jaae |
Sant Singh KhalsaWhere can anyone go, to get away from Him?
Manmohan SinghWhere can anyone go far from Him?
Manmohan Singh (Punjabi)ਉਸ ਪਾਸੋ ਦੁਰੇਡੇ ਕੋਈ ਜਣਾ ਕਿੱਥੇ ਜਾ ਸਕਦਾ ਹੈ?
Fareedkot Teekaਤਿਸ ਕਾਲ ਸੇ ਦੂਰ ਕਿਸ ਜਗਹ ਕੋਈ ਜਾਵੈ॥
Prof. Sahib Singhਉਸ ਪ੍ਰਭੂ ਤੋਂ ਪਰੇ ਕਿੱਥੇ ਕੋਈ ਜੀਵ ਜਾ ਸਕਦਾ ਹੈ?ਪਦ ਅਰਥ ਤਿਸ ਤੇ = ਉਸ ਪ੍ਰਭੂ ਤੋਂ। ਕਹਾ = ਕਿਥੇ?
SikhNet (Spanish)Cuando te apartas del Señor, ¿acaso existe algún lugar a donde puedas ir?
ਉਬਰੈ; ਰਾਖਨਹਾਰੁ ਧਿਆਇ ॥
aubarai; raakhanahaar dhiaae |
Sant Singh KhalsaMeditating on the Protector Lord, you shall be saved.
Manmohan SinghBy remembering the Preserver the man is saved.
Manmohan Singh (Punjabi)ਰੱਖਣ ਵਾਲੇ ਦਾ ਚਿੰਤਨ ਕਰਨ ਦੁਆਰਾ ਬੰਦਾ ਬੱਚ ਜਾਂਦਾ ਹੈ।
Fareedkot Teekaਤਿਸ ਰਾਖਨਹਾਰ ਕੋ ਧਿਆਇ ਕਰ ਕੇ ਹੀ ਜੀਵ ਕਾਲ ਸੇ ਬਚਤਾ ਹੈ॥
Prof. Sahib Singhਜੀਵ ਬਚਦਾ ਹੀ ਰੱਖਣਹਾਰ ਪ੍ਰਭੂ ਨੂੰ ਸਿਮਰ ਕੇ ਹੈ।ਪਦ ਅਰਥ ਉਬਰੈ = ਬਚਦਾ ਹੈ।
SikhNet (Spanish)Únicamente contemplando al Señor, al Único Salvador, conquistarás tu Liberación.
ਨਿਰਭਉ ਜਪੈ; ਸਗਲ ਭਉ ਮਿਟੈ ॥
nirbhau japai; sagal bhau mittai |
Sant Singh KhalsaMeditating on the Fearless Lord, all fear departs.
Manmohan SinghBy meditating on the Fearless Lord all the fear departs.
Manmohan Singh (Punjabi)ਨਿਡਰ ਸੁਆਮੀ ਦਾ ਸਿਮਰਨ ਕਰਨ ਦੁਆਰਾ ਸਾਰਾ ਡਰ ਦੂਰ ਹੋ ਜਾਂਦਾ ਹੈ।
Fareedkot Teekaਤਿਸ ਨਿਰਭੈ ਕੇ ਜਪੇ ਸੇ ਸੰਪੂਰਨ ਭੈ ਮਿਟ ਜਾਤੇ ਹੈਂ॥
Prof. Sahib Singhਜੋ ਮੁਨੱਖ ਨਿਰਭਉ ਅਕਾਲ ਪੁਰਖ ਨੂੰ ਜਪਦਾ ਹੈ, ਉਸ ਦਾ ਸਾਰਾ ਡਰ ਮਿਟ ਜਾਂਦਾ ਹੈ,
SikhNet (Spanish)Meditando en El, serás salvo,
ਪ੍ਰਭ ਕਿਰਪਾ ਤੇ; ਪ੍ਰਾਣੀ ਛੁਟੈ ॥
prabh kirapaa te; praanee chhuttai |
Sant Singh KhalsaBy God's Grace, mortals are released.
Manmohan SinghBy Lord's grace the mortal is released.
Manmohan Singh (Punjabi)ਸੁਆਮੀ ਦੀ ਦਇਆ ਦੁਆਰਾ ਜੀਵ ਬੰਦ-ਖਲਾਸ ਹੋ ਜਾਂਦਾ ਹੈ।
Fareedkot Teekaਤਿਸ ਪ੍ਰਭੂ ਕੀ ਕ੍ਰਿਪਾ ਸੇ ਹੀ ਇਹੁ ਜੀਵ ਜਮ ਸੇ ਵਾ ਬੰਧਨੋਂ ਸੇ ਛੂਟਤਾ ਹੈ॥
Prof. Sahib Singh(ਕਿਉਂਕਿ) ਪ੍ਰਭੂ ਦੀ ਮੇਹਰ ਨਾਲ ਹੀ ਬੰਦਾ (ਡਰ ਤੋਂ) ਖ਼ਲਾਸੀ ਪਾਂਦਾ ਹੈ।
SikhNet (Spanish)Meditando en El, los temores son ahuyentados,
ਜਿਸੁ ਪ੍ਰਭੁ ਰਾਖੈ; ਤਿਸੁ ਨਾਹੀ ਦੂਖ ॥
jis prabh raakhai; tis naahee dookh |
Sant Singh KhalsaOne who is protected by God never suffers in pain.
Manmohan SinghHe whom the Lord preserves get not trouble.
Manmohan Singh (Punjabi)ਜਿਸ ਦੀ ਸਾਈਂ ਰਖਿਆ ਕਰਦਾ ਹੈ, ਉਸ ਨੂੰ ਤਕਲੀਫ ਨਹੀਂ ਵਾਪਰਦੀ।
Fareedkot Teekaਜਿਸ ਕੋ ਪ੍ਰਭੂ ਰਾਖਤਾ ਹੈ ਤਿਸ ਕੋ ਦੁਖ ਨਹੀਂ ਹੋਤਾ ਹੈ॥
Prof. Sahib Singhਜਿਸ ਬੰਦੇ ਨੂੰ ਪ੍ਰਭੂ ਰੱਖਦਾ ਹੈ ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ,
SikhNet (Spanish)Ningún daño puede ocurrirle al hombre que Dios protege;
ਨਾਮੁ ਜਪਤ; ਮਨਿ ਹੋਵਤ ਸੂਖ ॥
naam japat; man hovat sookh |
Sant Singh KhalsaChanting the Naam, the mind becomes peaceful.
Manmohan SinghBy remembering the Name the mind attains peace.
Manmohan Singh (Punjabi)ਨਾਮ ਦਾ ਆਰਾਧਨ ਕਰਨ ਦੁਆਰਾ ਚਿੱਤ ਨੂੰ ਠੰਢ ਚੈਨ ਪਰਾਪਤ ਹੋ ਜਾਂਦੀ ਹੈ।
Fareedkot Teekaਨਾਮ ਜਪਨੇ ਸੇ ਤਿਸ ਕੇ ਮਨ ਮੇਂ ਸੁਖ ਹੋਤਾ ਹੈ॥
Prof. Sahib Singhਨਾਮ ਜਪਿਆਂ ਮਨ ਵਿਚ ਸੁਖ ਪੈਦਾ ਹੁੰਦਾ ਹੈ।
SikhNet (Spanish)llamando al Nombre, su mente encuentra Paz.
ਚਿੰਤਾ ਜਾਇ; ਮਿਟੈ ਅਹੰਕਾਰੁ ॥
chintaa jaae; mittai ahankaar |
Sant Singh KhalsaAnxiety departs, and ego is eliminated.
Manmohan SinghAnxiety departs and ego is annulled.
Manmohan Singh (Punjabi)iਫ਼ਕਰ ਦੂਰ ਹੋ ਜਾਂਦਾ ਹੈ ਤੇ ਹੰਗਤਾ ਨਵਿਰਤ ਹੋ ਜਾਂਦੀ ਹੈ।
Fareedkot Teekaਜਿਸ ਕੀ ਚਿੰਤਾ ਦੂਰ ਹੋ ਕਰ ਹੰਕਾਰ ਮਿਟ ਜਾਵੈ॥
Prof. Sahib Singh(ਨਾਮ ਸਿਮਰਿਆਂ) ਚਿੰਤਾ ਦੂਰ ਹੋ ਜਾਂਦੀ ਹੈ, ਅਹੰਕਾਰ ਮਿਟ ਜਾਂਦਾ ਹੈ,
SikhNet (Spanish)Lo abandonan sus preocupaciones y su orgullo;
ਤਿਸੁ ਜਨ ਕਉ; ਕੋਇ ਨ ਪਹੁਚਨਹਾਰੁ ॥
tis jan kau; koe na pahuchanahaar |
Sant Singh KhalsaNo one can equal that humble servant.
Manmohan SinghNo one can equal that slave of God.
Manmohan Singh (Punjabi)ਉਸ ਰੱਬ ਦੇ ਗੋਲੇ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ।
Fareedkot Teekaਤਿਸ ਜਨ ਕੇ ਤਾਂਈ ਕੋਈ ਪਹੁਚਨ ਹਾਰ ਨਹੀਂ ਹੋਤਾ ਹੈ, ਭਾਵ ਸੇ ਤਿਸ ਕੇ ਸਮਾਨ ਔਰ ਕੋਈ ਨਹੀਂ ਹੋਤਾ॥
Prof. Sahib Singhਉਸ ਮਨੁੱਖ ਦੀ ਕੋਈ ਬਰਾਬਰੀ ਹੀ ਨਹੀਂ ਕਰ ਸਕਦਾ।ਪਦ ਅਰਥ ਨ ਪਹੁਚਨਹਾਰੁ = ਬਰਾਬਰੀ ਨਹੀਂ ਕਰ ਸਕਦਾ।
SikhNet (Spanish)nadie iguala a aquél que apela al Nombre.
ਸਿਰ ਊਪਰਿ ਠਾਢਾ ਗੁਰੁ ਸੂਰਾ ॥
sir aoopar tthaadtaa gur sooraa |
Sant Singh KhalsaThe Brave and Powerful Guru stands over his head.
Manmohan SinghOver his head stands the brave Guru.
Manmohan Singh (Punjabi)ਉਸ ਦੇ ਸੀਸ ਉਤੇ ਸੂਰਮਾ ਗੁਰੂ ਖਲੋਤਾ ਹੈ।
Fareedkot Teekaਜਿਸ ਕੇ ਸਿਰ ਊਪਰ ਰਖ੍ਯਾ ਕਰਨੇ ਕੋ ਗੁਰੂ ਸੂਰਮਾਂ ਖੜਾ ਹੈ॥
Prof. Sahib Singhਜਿਸ ਬੰਦੇ ਦੇ ਸਿਰ ਉਤੇ ਸੂਰਮਾ ਸਤਿਗੁਰੂ (ਰਾਖਾ) ਖਲੋਤਾ ਹੋਇਆ ਹੈ,ਪਦ ਅਰਥ ਠਾਢਾ = ਖਲੋਤਾ। ਸੂਰਾ = ਸੂਰਮਾ।
SikhNet (Spanish)Tal ser encuentra respaldo en el Valeroso Guru
ਨਾਨਕ; ਤਾ ਕੇ ਕਾਰਜ ਪੂਰਾ ॥੭॥
naanak; taa ke kaaraj pooraa |7|
Sant Singh KhalsaO Nanak, his efforts are fulfilled. ||7||
Manmohan SinghHis affairs O Nanak are all adjusted.
Manmohan Singh (Punjabi)ਉਸ ਦੇ ਕੰਮ ਹੇ ਨਾਨਕ! ਸਾਰੇ ਰਾਸ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਕਾਰਜੋਂ ਕੋ ਵਾਹਿਗੁਰੂ ਆਪ ਪੂਰਨ ਕਰ ਦੇਤਾ ਹੈ॥੭॥
Prof. Sahib Singhਹੇ ਨਾਨਕ! ਉਸ ਦੇ ਸਾਰੇ ਕੰਮ ਰਾਸ ਆ ਜਾਂਦੇ ਹਨ ॥੭॥ਪਦ ਅਰਥ ਤਾ ਕੈ = ਉਸ ਦੇ ਅੰਦਰ ॥੭॥
SikhNet (Spanish)y todos sus deseos son satisfechos. (7)