ਸਲੋਕੁ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok
ਗਿਆਨ ਅੰਜਨੁ. ਗੁਰਿ ਦੀਆ; ਅਗਿਆਨ ਅੰਧੇਰ ਬਿਨਾਸੁ ॥
giaan anjan. gur deea; agiaan andher binaas |
Sant Singh KhalsaThe Guru has given the healing ointment of spiritual wisdom, and dispelled the darkness of ignorance.
Manmohan SinghThe Guru has given me the collyrium of divine knowledge by which the darkness of ignorance is dispelled.
Manmohan Singh (Punjabi)ਗੁਰਾਂ ਨੇ ਮੈਨੂੰ ਬ੍ਰਹਿਮ ਬੋਧ ਦਾ ਸੁਰਮਾ ਦਿੱਤਾ ਹੈ, ਜਿਸ ਦੁਆਰਾ ਮੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
Fareedkot Teekaਗੁਰੋਂ ਨੇ ਜਿਨੋਂ ਕੋ ਬੁਧੀ ਨੇਤ੍ਰੋਂ ਮੇਂ ਗਿਆਨ ਅੰਜਨੁ ਦੀਆ ਹੈ, ਤਿਨ ਕਾ ਅਗਿਆਨ ਰੂਪ ਅੰਧਕਾਰ ਨਾਸ ਹੋ ਗਿਆ ਹੈ॥
Prof. Sahib Singh(ਜਿਸ ਮਨੁੱਖ ਨੂੰ) ਸਤਿਗੁਰੂ ਨੇ ਗਿਆਨ ਦਾ ਸੁਰਮਾ ਬਖ਼ਸ਼ਿਆ ਹੈ, ਉਸ ਦੇ ਅਗਿਆਨ (ਰੂਪ) ਹਨੇਰੇ ਦਾ ਨਾਸ ਹੋ ਜਾਂਦਾ ਹੈ।
ਪਦ ਅਰਥ ਅੰਜਨੁ = ਸੁਰਮਾ। ਗੁਰਿ = ਗੁਰੂ ਨੇ। ਅੰਧੇਰ ਬਿਨਾਸੁ = ਹਨੇਰੇ ਦਾ ਨਾਸ।
SikhNet (Spanish)He sido bendecido por el Guru con el bálsamo de la Sabiduría y la oscuridad de mi ignorancia ha quedado disipada.
ਹਰਿ ਕਿਰਪਾ ਤੇ. ਸੰਤ ਭੇਟਿਆ; ਨਾਨਕ. ਮਨਿ ਪਰਗਾਸੁ ॥੧॥
har kirapaa te. sant bhettiaa; naanak. man paragaas |1|
Sant Singh KhalsaBy the Lord's Grace, I have met the Saint; O Nanak, my mind is enlightened. ||1||
Manmohan SinghBy God's grace I have met the Saint (Guru) and my mind, O Nanak is enlightened.
Manmohan Singh (Punjabi)ਵਾਹਿਗੁਰੂ ਦੀ ਦਇਆ ਦੇ ਜਰੀਏ, ਮੈਂ ਸਾਧੂ (ਗੁਰਾਂ) ਨੂੰ ਮਿਲ ਪਿਆ ਹਾਂ ਅਤੇ ਮੇਰਾ ਚਿੱਤ, ਹੇ ਨਾਨਕ ਰੋਸ਼ਨ ਹੋ ਗਿਆ ਹੈ।
Fareedkot Teekaਹਰੀ ਕੀ ਕ੍ਰਿਪਾ ਸੇ ਸੰਤ ਗੁਰੂ ਮਿਲਾ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਤੇ ਤਿਨ ਕੇ ਮਨ ਮੇਂ ਵਾਹਿਗੁਰੂ ਕੇ ਸਰੂਪ ਕਾ ਪ੍ਰਕਾਸ਼ ਭਯਾ ਹੈ॥੧॥
Prof. Sahib Singhਹੇ ਨਾਨਕ! (ਜੋ ਮਨੁੱਖ) ਅਕਾਲ ਪੁਰਖ ਦੀ ਮੇਹਰ ਨਾਲ ਗੁਰੂ ਨੂੰ ਮਿਲਿਆ ਹੈ, ਉਸ ਦੇ ਮਨ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ ॥੧॥
ਪਦ ਅਰਥ ਸੰਤ ਭੇਟਿਆ = ਗੁਰੂ ਨੂੰ ਮਿਲਿਆ। ਮਨਿ = ਮਨ ਵਿਚ। ਪਰਗਾਸੁ = ਚਾਨਣ ॥੧॥
SikhNet (Spanish)Por la Gracia de Dios, encontré al Santo y mi mente se iluminó. (1)