ਸਲੋਕ ਮਃ ੫ ॥
salok mahalaa 5 |
Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਮੁਹਬਤਿ ਜਿਸੁ ਖੁਦਾਇ ਦੀ; ਰਤਾ ਰੰਗਿ ਚਲੂਲਿ ॥
muhabat jis khudaae dee; rataa rang chalool |
Sant Singh KhalsaOne who loves God is imbued with the deep crimson color of His love.
Manmohan SinghHe, who loves the Lord, is imbued with the deep red dye.
Manmohan Singh (Punjabi)ਜੋ ਪ੍ਰਭੂ ਨੂੰ ਪਿਆਰ ਕਰਦਾ ਹੈ, ਉਹ ਗੜ੍ਹੀ ਲਾਲ ਰੰਗਤ ਨਾਲ ਰੰਗਿਆ ਜਾਂਦਾ ਹੈ।
Fareedkot Teekaਜਿਸ ਕੋ ਪਰਮੇਸਰ ਕੀ ਪ੍ਰੀਤ ਹੈ ਵਹੁ ਸਘਨੇ ਅਨੰਦ ਮੇਂ ਰਤਾ ਹੂਆ ਹੈ॥
Prof. Sahib Singhਜਿਸ ਮਨੁੱਖ ਨੂੰ ਰੱਬ ਦਾ ਪਿਆਰ (ਪ੍ਰਾਪਤ ਹੋ ਜਾਂਦਾ ਹੈ), ਤੇ ਉਹ (ਉਸ ਪਿਆਰ ਦੇ) ਗੂੜੇ ਰੰਗ ਵਿਚ ਰੰਗਿਆ ਜਾਂਦਾ ਹੈ,
ਪਦ ਅਰਥ ਮੁਹਬਤਿ = ਪਿਆਰ। ਰੰਗਿ = ਰੰਗ ਵਿਚ। ਚਲੂਲਿ ਰੰਗਿ = ਗੂੜੇ ਲਾਲ ਰੰਗ ਵਿਚ। ਚਲੂਲ = ਗੂੜ੍ਹਾ ਲਾਲਾ {ਚੂੰ ਲਾਲਹ, ਗੁਲੇ ਲਾਲਹ ਵਾਂਗ}।
SikhNet (Spanish)Cómo valorar al que está compenetrado en el Amor de Dios, él es así como la flor de Lala que está teñida de rojo.
ਨਾਨਕ. ਵਿਰਲੇ ਪਾਈਅਹਿ; ਤਿਸੁ ਜਨ ਕੀਮ. ਨ ਮੂਲਿ ॥੧॥
naanak. virale paaeeeh; tis jan keem. na mool |1|
Sant Singh KhalsaO Nanak, such a person is rarely found; the value of such a humble person can never be estimated. ||1||
Manmohan SinghSuch a person is rarely found, one cannot ever appraise the worth of that man.
Manmohan Singh (Punjabi)ਐਹੋ ਜੇਹਾ ਪੁਰਸ਼ ਕੋਈ ਵਿਰਲਾ ਮਿਲਦਾ ਹੈ। ਇਨਸਾਨ ਉਸ ਮਨੁੱਖ ਦਾ ਮੁਲ ਕਦੇ ਭੀ ਨਹੀਂ ਪਾ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਐਸੇ ਵਿਰਲੇ ਹੀ ਦੇਖੀਤੇ ਹੈਂ, ਇਸੀ ਤੇ ਤਿਨ ਜਨੋਂ ਕੀ ਕੀਮਤ ਕਦਾਚਿਤ ਨਹੀਂ ਹੋ ਸਕਤੀ॥੧॥
Prof. Sahib Singhਉਸ ਮਨੁੱਖ ਦਾ ਮੁੱਲ ਬਿਲਕੁਲ ਨਹੀਂ ਪੈ ਸਕਦਾ। ਪਰ, ਹੇ ਨਾਨਕ! ਅਜੇਹੇ ਬੰਦੇ ਵਿਰਲੇ ਹੀ ਲੱਭਦੇ ਹਨ ॥੧॥
ਪਦ ਅਰਥ ਪਾਈਅਹਿ = ਮਿਲਦੇ ਹਨ। ਕੀਮ = ਕੀਮਤ। ਨ ਮੂਲਿ = ਬਿਲਕੁਲ ਨਹੀਂ, ਮੂਲੋਂ ਨਹੀਂ ॥੧॥
SikhNet (Spanish)Extraordinario es aquél que concibe la Gloria del Señor. (1)