ੴ

ਸਿੱਖਬਾਣੀ · SikhBani

ਜਪੁ ਤਪੁ ਸੰਜਮੁ ਦਇਆ ਧਰਮੁ ਜਿਸੁ ਦੇਹਿ ਸੁ ਪਾਏ ॥

jap tap sanjam deaa dharam jis dehi su paae
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 966 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਪੁ ਤਪੁ ਸੰਜਮੁ ਦਇਆ ਧਰਮੁ; ਜਿਸੁ ਦੇਹਿ ਸੁ ਪਾਏ ॥

jap tap sanjam deaa dharam; jis dehi su paae |

Sant Singh KhalsaHe alone obtains meditation, austerities, self-discipline, compassion and Dharmic faith, whom the Lord so blesses.
Manmohan SinghHe alone obtains meditation, hard service, self-control, compassion and faith, whom the Lord gives.
Manmohan Singh (Punjabi)ਕੇਵਲ ਉਹ ਹੀ ਬੰਦਗੀ, ਕਰੜੀ ਘਾਲ ਸਵੈ-ਜ਼ਬਤ, ਰਹਿਮ ਅਤੇ ਈਮਾਨ ਨੂੰ ਹਾਸਿਲ ਕਰਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ।
Fareedkot Teekaਜਪ, ਤਪ, ਸੰਜਮ, ਦਇਆ ਔ ਧਰਮ ਜਿਸ ਕੋ ਤੂੰ ਦੇਵੈ ਸੋ ਪਾਵਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ (ਨਾਮ ਦੀ ਦਾਤਿ) ਦੇਂਦਾ ਹੈਂ ਉਹ (ਮਾਨੋ) ਜਪ ਤਪ ਸੰਜਮ ਦਇਆ ਤੇ ਧਰਮ ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਦੇਹਿ = ਤੂੰ ਦੇਵੇਂ।

SikhNet (Spanish)Sólo aquél a quien Dios bendice, practica la contemplación, austeridades, compasión, autocontrol y rectitud.

ਜਿਸੁ ਬੁਝਾਇਹਿ ਅਗਨਿ ਆਪਿ; ਸੋ ਨਾਮੁ ਧਿਆਏ ॥

jis bujhaaeihi agan aap; so naam dhiaae |

Sant Singh KhalsaHe alone meditates on the Naam, the Name of the Lord, whose fire the Lord puts out.
Manmohan SinghHe, whose fire the Lord Himself quenches, contemplates the Name.
Manmohan Singh (Punjabi)ਜਿਸ ਦੀ ਅੱਗ ਪ੍ਰਭੂ ਆਪੇ ਬੁਝਾਉਂਦਾ ਹੈ, ਉਹ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਜਿਸ ਕੀ ਤ੍ਰਿਸਨਾ ਅਗਨੀ ਤੂੰ ਆਪ ਬੁਝਾਵਤਾ ਹੈਂ ਸੋਈ ਨਾਮ ਕੋ ਧਿਆਵਤਾ ਹੈ॥
Prof. Sahib Singh(ਪਰ) ਤੇਰਾ ਨਾਮ ਉਹੀ ਸਿਮਰਦਾ ਹੈ ਜਿਸ ਦੀ ਤ੍ਰਿਸ਼ਨਾ-ਅੱਗ ਤੂੰ ਆਪ ਬੁਝਾਂਦਾ ਹੈਂ।

ਪਦ ਅਰਥ ਬੁਝਾਇਹਿ = ਤੂੰ ਮਿਟਾ ਦੇਵੇਂ। ਜਿਸੁ ਅਗਨਿ = ਜਿਸ (ਮਨੁੱਖ) ਦੀ ਤ੍ਰਿਸ਼ਨਾ-ਅੱਗ।

SikhNet (Spanish)Sí, sólo viven en el Nombre los que tienen su fuego interior controlado por el Mismo Señor.

ਅੰਤਰਜਾਮੀ ਅਗਮ ਪੁਰਖੁ; ਇਕ ਦ੍ਰਿਸਟਿ ਦਿਖਾਏ ॥

antarajaamee agam purakh; ik drisatt dikhaae |

Sant Singh KhalsaThe Inner-knower, the Searcher of hearts, the Inaccessible Primal Lord, inspires us to look upon all with an impartial eye.
Manmohan SinghMy Inaccessible Lord, the Inner-knower, makes man see with an empartial eye.
Manmohan Singh (Punjabi)ਮੇਰਾ ਪਹੁੰਚ ਤੋਂ ਪਰੇ ਪ੍ਰਭੂ, ਅੰਦਰਲੀਆਂ ਜਾਣਨਹਾਰ, ਬੰਦੇ ਨੂੰ ਪੱਖ-ਪਾਤ ਰਹਿਤ ਅੱਖ ਨਾਲ ਵਿਖਾਲ ਦਿੰਦਾ ਹੈ।
Fareedkot Teekaਹੇ ਅੰਤਰਜਾਮੀ ਅਗਮ ਪੁਰਖ! ਤੂੰ ਜਿਸ ਕੋ ਏਕਤਾ ਕੀ ਦ੍ਰਿਸਟੀ ਦਿਖਾਵਤਾ ਹੈਂ॥
Prof. Sahib Singhਘਟ ਘਟ ਦੀ ਜਾਣਨ ਵਾਲਾ ਅਪਹੁੰਚ ਵਿਆਪਕ ਪ੍ਰਭੂ ਜਿਸ ਮਨੁੱਖ ਵਲ ਮੇਹਰ ਦੀ ਇਕ ਨਿਗਾਹ ਕਰਦਾ ਹੈ,
SikhNet (Spanish)Dios es el Purusha Insondable, el Conocedor Íntimo de los corazones, El que pone Su Mirada de Gracia sobre nosotros.

ਸਾਧਸੰਗਤਿ ਕੈ ਆਸਰੈ; ਪ੍ਰਭ ਸਿਉ ਰੰਗੁ ਲਾਏ ॥

saadhasangat kai aasarai; prabh siau rang laae |

Sant Singh KhalsaWith the support of the Saadh Sangat, the Company of the Holy, one falls in love with God.
Manmohan SinghWith the support of the society of saints, one embraces affection for the Lord.
Manmohan Singh (Punjabi)ਸਤਿ ਸੰਗਤ ਦੇ ਸਹਾਰੇ ਨਾਲ ਇਨਸਾਨ ਦੀ ਪ੍ਰੀਤ ਪ੍ਰਭੂ ਨਾਲ ਪੈ ਜਾਂਦੀ ਹੈ।
Fareedkot Teekaਸੋ ਸਾਧ ਸੰਗਤ ਕੇ ਆਸਰੇ ਹੋ ਕੇ ਹੇ ਪ੍ਰਭੂ! ਤੇਰੇ ਸਿਉਂ ਪ੍ਰੇਮ ਲਾਵਤਾ ਹੈ॥
Prof. Sahib Singhਉਹ ਸਤਸੰਗ ਦੇ ਆਸਰੇ ਰਹਿ ਕੇ ਪਰਮਾਤਮਾ ਨਾਲ ਪਿਆਰ ਪਾ ਲੈਂਦਾ ਹੈ।

ਪਦ ਅਰਥ ਰੰਗੁ = ਪਿਆਰ। ਸਿਉ = ਨਾਲ।

SikhNet (Spanish)Apoyándose en los Santos, uno es entonado en el Amor de Dios;

ਅਉਗਣ ਕਟਿ ਮੁਖੁ ਉਜਲਾ; ਹਰਿ ਨਾਮਿ ਤਰਾਏ ॥

aaugan katt mukh ujalaa; har naam taraae |

Sant Singh KhalsaOne's faults are eradicated, and one's face becomes radiant and bright; through the Lord's Name, one crosses over.
Manmohan SinghEffacing demerits, man's countenance becomes bright and through God's Name he ferries across the world-ocean.
Manmohan Singh (Punjabi)ਬਦੀਆਂ ਨੂੰ ਮੇਟ ਕੇ, ਬੰਦੇ ਦਾ ਚਿਹਰਾ ਰੌਸ਼ਨ ਹੋ ਜਾਂਦਾ ਹੈ ਅਤੇ ਵਾਹਿਗੁਰੂ ਦੇ ਨਾਮ ਦੇ ਰਾਹੀਂ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਹੇ ਹਰੀ! ਜੋ ਤੈਂ ਨਾਮ ਕੇ ਜਪਨੇ ਵਾਲੇ ਤਰਾਏ ਹੈਂ, ਤਿਨ ਕੇ ਔਗੁਣ ਕਟੇ ਜਾਤੇ ਹੈਂ ਔ ਮੁਖ ਉਜਲੇ ਹੋਤੇ ਹੈਂ॥
Prof. Sahib Singhਪਰਮਾਤਮਾ ਉਸ ਦੇ ਸਾਰੇ ਅਉਗਣ ਕੱਟ ਕੇ ਉਸ ਨੂੰ ਸੁਰਖ਼ਰੂ ਕਰਦਾ ਹੈ ਤੇ ਆਪਣੇ ਨਾਮ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਪਦ ਅਰਥ ਕਟਿ = ਕੱਟ ਕੇ। ਨਾਮਿ = ਨਾਮ ਦੀ ਰਾਹੀਂ।

SikhNet (Spanish)y al ser emancipado a través del Nombre del Señor uno es liberado de sus errores y el semblante brilla.

ਜਨਮ ਮਰਣ ਭਉ ਕਟਿਓਨੁ; ਫਿਰਿ ਜੋਨਿ. ਨ ਪਾਏ ॥

janam maran bhau kattion; fir jon. na paae |

Sant Singh KhalsaThe fear of birth and death is removed, and he is not reincarnated again.
Manmohan SinghHis fear of birth and death is removed and he enters not existence again.
Manmohan Singh (Punjabi)ਉਸ ਦਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਂਦਾ।
Fareedkot Teekaਤਿਨ ਕਾ ਜਨਮ ਮਰਨ ਕਾ ਭਉ ਕਟਿਆ ਗਿਆ ਹੈ ਪੁਨਾ ਜੂਨੀ ਮੇਂ ਵਹੁ ਨਹੀਂ ਪਾਏ॥
Prof. Sahib Singhਉਸ (ਪਰਮਾਤਮਾ) ਨੇ ਉਸ ਮਨੁੱਖ ਦਾ ਜਨਮ ਮਰਨ ਦਾ ਡਰ ਦੂਰ ਕਰ ਦਿੱਤਾ ਹੈ, ਤੇ ਉਸ ਨੂੰ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਾਂਦਾ।

ਪਦ ਅਰਥ ਕਟਿਓਨੁ = ਉਸ (ਪ੍ਰਭੂ) ਨੇ ਕੱਟ ਦਿੱਤਾ।

SikhNet (Spanish)Si el Señor nos hace aferrarnos a Su Túnica y nos saca del pozo oscuro,

ਅੰਧ ਕੂਪ ਤੇ ਕਾਢਿਅਨੁ; ਲੜੁ ਆਪਿ ਫੜਾਏ ॥

andh koop te kaadtian; larr aap farraae |

Sant Singh KhalsaGod lifts him up and pulls him out of the deep, dark pit, and attaches him to the hem of His robe.
Manmohan SinghMaking him cling to His skirt, the Lord pulls him out of the blind well.
Manmohan Singh (Punjabi)ਉਸ ਨੂੰ ਆਪਣਾ ਪੱਲਾ ਪਕੜਾ ਕੇ ਸੁਆਮੀ ਉਸ ਨੂੰ ਅੰਨ੍ਹੇ ਖੂਹ ਵਿਚੋਂ ਬਾਹਰ ਧੂ ਲੈਂਦਾ ਹੈ।
Fareedkot Teekaਸੰਸਾਰ ਰੂਪ ਅੰਧੇ ਕੂਪ ਥੀਂ ਆਪਨਾ ਲੜ ਫੜਾਇ ਕੈ ਵਹੁ ਕਾਢ ਲੀਏ ਹੈਂ, ਭਾਵ ਜੋ ਸਰਨ ਮੇਂ ਪਾਇ ਲਏ ਹੈਂ॥
Prof. Sahib Singhਪ੍ਰਭੂ ਨੇ ਜਿਨ੍ਹਾਂ ਨੂੰ ਆਪਣਾ ਪੱਲਾ ਫੜਾਇਆ ਹੈ, ਉਹਨਾਂ ਨੂੰ (ਮਾਇਆ-ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ (ਬਾਹਰ) ਕੱਢ ਲਿਆ ਹੈ।

ਪਦ ਅਰਥ ਅੰਧ ਕੂਪ = ਅੰਨ੍ਹਾ ਖੂਹ, ਉਹ ਖੂਹ ਜਿਸ ਵਿਚ ਅਗਿਆਨਤਾ ਦਾ ਹਨੇਰਾ ਹੀ ਹਨੇਰਾ ਹੈ। ਕਾਢਿਅਨੁ = ਉਸ (ਪ੍ਰਭੂ) ਨੇ ਕੱਢ ਲਏ। ਲੜੁ = ਪੱਲਾ।

SikhNet (Spanish)el miedo a la trasmigración cesa y uno no vuelve a otro vientre más.

ਨਾਨਕ. ਬਖਸਿ ਮਿਲਾਇਅਨੁ; ਰਖੇ ਗਲਿ ਲਾਏ ॥੨੧॥

naanak. bakhas milaaeian; rakhe gal laae |21|

Sant Singh KhalsaO Nanak, God forgives him, and holds him close in His embrace. ||21||
Manmohan SinghThe Lord forgives and unites him with Himself and keeps him hugged to His bosom.
Manmohan Singh (Punjabi)ਪ੍ਰਭੂ ਮਾਫ ਕਰਕੇ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਉਸ ਨੂੰ ਆਪਣੀ ਹਿੱਕ ਨਾਲ ਲਈ ਰਖੱਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਅਪਨੇ ਗਲ ਲਗਾਇ ਕੇ ਵਿਸਿਆਂ ਤੇ ਰਖ ਲੀਏ ਹੈਂ ਉਨ ਕੇ ਸਭ ਗੁਨਾਹ ਬਖਸ਼ ਕੇ ਅਪਨੇ ਮੇਂ ਅਭੇਦ ਕਰ ਲੀਏ ਹੈਂ॥੨੧॥
Prof. Sahib Singhਹੇ ਨਾਨਕ! ਪ੍ਰਭੂ ਨੇ ਉਹਨਾਂ ਨੂੰ ਮੇਹਰ ਕਰ ਕੇ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਗਲ ਨਾਲ ਲਾ ਲਿਆ ਹੈ ॥੨੧॥

ਪਦ ਅਰਥ ਬਖਸਿ = ਬਖ਼ਸ਼ ਕੇ, ਮੇਹਰ ਕਰ ਕੇ। ਮਿਲਾਇਅਨੁ = ਉਸ ਨੇ ਮਿਲਾ ਲਏ। ਗਲਿ = ਗਲ ਨਾਲ ॥੨੧॥

SikhNet (Spanish)Dice Nanak, el Señor nos perdona y nos une a Su Ser y nos conserva apegados a Su Pecho. (21)
Answers quote the Granth verbatim with Ang citations. AI commentary is not Gurbani and not a religious ruling.