ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਚਾਰੇ ਕੁੰਡਾ ਦੇਖਿ; ਅੰਦਰੁ ਭਾਲਿਆ ॥
chaare kunddaa dekh; andar bhaaliaa |
Sant Singh KhalsaAfter looking around in the four directions, I looked within my own self.
Manmohan SinghLooking around in four directions I searched my inner-self.
Manmohan Singh (Punjabi)ਚਾਰਾਂ ਹੀ ਪਾਸਿਆਂ ਵੱਲ ਵੇਖ ਕੇ ਮੈਂ ਆਪਣੇ ਅੰਤ੍ਰੀਵ ਦੀ ਖੋਜ ਭਾਲ ਕੀਤੀ।
Fareedkot Teekaਪਰਮੇਸ੍ਵਰ ਕੀ ਪ੍ਰਾਪਤੀ ਵਾਸਤੇ ਚਾਰ ਕੁੰਡਾਂ ਦੇਖੀਆਂ, ਕਿਆ ਦ੍ਵਾਰਕਾਦਿ ਧਾਮ ਪਰਸੇ ਤਬ ਨ ਪ੍ਰਾਪਤਿ ਹੂਆ। ਜਬ ਅਪਨੇ ਅੰਤਹਕਰਣ ਕੋ ਵੀਚਾਰਿਆ ਕਿ ਬੁਧੀ ਮਨਾਦਿ ਜੜ੍ਹੋਂ ਕੋ ਸਤਾ ਸਫੁਰਤੀ ਕੈਸੇ ਹੈ?
Prof. Sahib Singhਜੋ ਮਨੁੱਖ ਚਾਰੇ ਤਰਫਾਂ ਵੇਖ ਕੇ (ਭਾਵ, ਬਾਹਰ ਚਵੀਂ ਪਾਸੀਂ ਭਟਕਣਾ ਛੱਡ ਕੇ) ਆਪਣਾ ਅੰਦਰ ਭਾਲਦਾ ਹੈ,ਪਦ ਅਰਥ ਅੰਦਰੁ = ਅੰਦਰਲਾ ਮਨ {ਨੋਟ: ਲਫ਼ਜ਼ 'ਅੰਦਰੁ' ਵਿਆਕਰਣ ਅਨੁਸਾਰ 'ਨਾਂਵ' ਹੈ, ਪਰ ਲਫ਼ਜ਼ 'ਅੰਦਰਿ' ਸੰਬੰਧਕ ਹੈ; ਜਿਵੇ 'ਖੁੰਢਾ ਅੰਦਰਿ ਰਖਿ ਕੈ'। ਦੋਹਾਂ ਲਫ਼ਜ਼ਾਂ ਦਾ ਜੋੜ ਧਿਆਨ-ਯੋਗ ਹੈ}।
SikhNet (Spanish)Buscándolo en las cuatro direcciones, llegué a la quinta dentro de mí.
ਸਚੈ ਪੁਰਖਿ ਅਲਖਿ; ਸਿਰਜਿ ਨਿਹਾਲਿਆ ॥
sachai purakh alakh; siraj nihaaliaa |
Sant Singh KhalsaThere, I saw the True, Invisible Lord Creator.
Manmohan SinghThere I saw the invisible True Lord, the Creator.
Manmohan Singh (Punjabi)ਉਥੇ ਮੈਂ ਅਦ੍ਰਿਸ਼ਟ ਸੱਚਾ ਸਾਹਿਬ ਸਿਰਜਣਹਾਰ ਤੱਕ ਲਿਆ।
Fareedkot Teekaਤਬ ਸਚੇ ਪੁਰਖ (ਅਲਖਿ) ਰਚਨੇ ਵਾਲੇ ਕੋ (ਨਿਹਾਲਿਆ) ਦੇਖਿਆ॥
Prof. Sahib Singh(ਉਸ ਨੂੰ ਦਿੱਸ ਪੈਂਦਾ ਹੈ ਕਿ) ਸੱਚੇ ਅਲੱਖ ਅਕਾਲ ਪੁਰਖ ਨੇ (ਜਗਤ) ਪੈਦਾ ਕਰਕੇ ਆਪ ਹੀ ਉਸ ਦੀ ਸੰਭਾਲ ਕੀਤੀ ਹੈ (ਭਾਵ, ਸੰਭਾਲ ਕਰ ਰਿਹਾ ਹੈ)।ਪਦ ਅਰਥ ਅਲਖਿ = ਅੱਲਖ ਨੇ, ਅਦ੍ਰਿਸ਼ਟ ਪ੍ਰਭੂ ਨੇ। ਸਿਰਜਿ = (ਜਗਤ) ਪੈਦਾ ਕਰ ਕੇ।
SikhNet (Spanish)Y ahí vi a la Verdadera Persona Infinita, al Creador, Quien lo ve todo.
ਉਝੜਿ ਭੁਲੇ ਰਾਹ; ਗੁਰਿ ਵੇਖਾਲਿਆ ॥
aujharr bhule raah; gur vekhaaliaa |
Sant Singh KhalsaI was wandering in the wilderness, but now the Guru has shown me the Way.
Manmohan SinghI strayed in the wilderness. The Guru has shown me the way.
Manmohan Singh (Punjabi)ਮੈਂ ਬੀਆਬਾਨ ਵਿੱਚ ਕੁਰਾਹੇ ਪੈ ਗਿਆ ਸਾਂ। ਗੁਰਾਂ ਨੇ ਮੈਨੂੰ ਮਾਰਗ ਦਿਖਾ ਦਿੱਤਾ ਹੈ।
Fareedkot Teekaਸੰਸਾਰ ਉਜਾੜ ਮੇਂ ਭੂਲੇ ਜਾਤੇ ਕੋ ਪਰਮੇਸ੍ਵਰ ਕਾ ਰਸਤਾ ਗੁਰੋਂ ਨੇ ਦਿਖਲਾ ਦੀਆ॥
Prof. Sahib Singhਕੁਰਾਹੇ ਭਟਕ ਰਹੇ ਮਨੁੱਖ ਨੂੰ ਗੁਰੂ ਨੇ ਰਸਤਾ ਦਿਖਾਇਆ ਹੈ (ਰਾਹ ਗੁਰੂ ਵਿਖਾਂਦਾ ਹੈ)।ਪਦ ਅਰਥ ਉਝੜਿ = ਔਝੜ ਵਿਚ, ਕੁਰਾਹ ਵਿਚ। ਗੁਰਿ = ਗੁਰੂ ਨੇ।
SikhNet (Spanish)Desviado del Sendero, fui traído de regreso a Él.
ਸਤਿਗੁਰ ਸਚੇ ਵਾਹੁ; ਸਚੁ ਸਮਾਲਿਆ ॥
satigur sache vaahu; sach samaaliaa |
Sant Singh KhalsaHail to the True, True Guru, through whom we merge in the Truth.
Manmohan SinghHail unto the True Sat Guru through whom I have remembered the True Lord.
Manmohan Singh (Punjabi)ਸ਼ਾਬਾਸ਼ ਹੈ, ਸੱਚੇ ਸਤਿਗੁਰਾਂ ਨੂੰ, ਜਿਨ੍ਹਾਂ ਦੇ ਰਾਹੀਂ ਮੈਂ ਸੱਚੇ ਸਾਹਿਬ ਦਾ ਸਿਮਰਨ ਕੀਤਾ ਹੈ।
Fareedkot Teekaਸਚੇ ਸਤਿਗੁਰ (ਵਾਹੁ) ਧੰਨ ਹੈ ਜਿਨ ਕੀ ਕ੍ਰਿਪਾ ਸੇ ਸਚ ਰੂਪ ਕੋ ਸਮਾਲ ਲੀਆ ਹੈ॥
Prof. Sahib Singhਸੱਚੇ ਸਤਿਗੁਰੂ ਨੂੰ ਸ਼ਾਬਾਸ਼ੇ ਹੈ (ਜਿਸ ਦੀ ਬਰਕਤਿ ਨਾਲ) ਸੱਚੇ ਪ੍ਰਭੂ ਨੂੰ ਸਿਮਰੀਦਾ ਹੈ।ਪਦ ਅਰਥ ਵਾਹੁ = ਸਾਬਾਸ਼ੇ। ਸਤਿਗੁਰ ਵਾਹੁ = ਗੁਰੂ ਨੂੰ ਸ਼ਾਬਾਸ਼ੇ।
SikhNet (Spanish)Alabado sea el Verdadero Guru, a través de Quien yo me hice de la Verdad
ਪਾਇਆ ਰਤਨੁ ਘਰਾਹੁ; ਦੀਵਾ ਬਾਲਿਆ ॥
paaeaa ratan gharaahu; deevaa baaliaa |
Sant Singh KhalsaI have found the jewel within the home of my own self; the lamp within has been lit.
Manmohan SinghThe Guru has lighted the lamp and within my home I have found the emerald.
Manmohan Singh (Punjabi)ਗੁਰਾਂ ਨੇ ਦੀਪ ਜਗਾ ਦਿੱਤਾ ਹੈ ਅਤੇ ਆਪਣੇ ਘਰ ਵਿੱਚ ਹੀ ਮੈਂ ਮਾਣਕ ਲੱਭ ਲਿਆ ਹੈ।
Fareedkot Teekaਜਬ ਗੁਰੋਂ ਨੇ ਗ੍ਯਾਨ ਰੂਪੀ ਦੀਵਾ ਬਾਲ ਦੀਆ ਤਬ ਪਰਮੇਸ੍ਵਰ ਰਤਨ ਕੋ (ਘਰਾਹੁ) ਸਰੀਰ ਘਰ ਮੇਂ ਪਾ ਲਿਆ॥
Prof. Sahib Singh(ਜਿਸ ਮਨੁੱਖ ਦੇ ਅੰਦਰ ਸਤਿਗੁਰੂ ਨੇ ਗਿਆਨ ਦਾ) ਦੀਵਾ ਜਗਾ ਦਿੱਤਾ ਹੈ, ਉਸ ਨੂੰ ਆਪਣੇ ਅੰਦਰੋਂ ਹੀ (ਨਾਮ-) ਰਤਨ ਲੱਭ ਪਿਆ ਹੈ।ਪਦ ਅਰਥ ਘਰਾਹੁ = ਘਰੋਂ ਹੀ।
SikhNet (Spanish)y encontré la Joya dentro de mi hogar, ¡Qué destellante es Su Luz!
ਸਚੈ ਸਬਦਿ ਸਲਾਹਿ; ਸੁਖੀਏ ਸਚ ਵਾਲਿਆ ॥
sachai sabad salaeh; sukhee sach vaaliaa |
Sant Singh KhalsaThose who praise the True Word of the Shabad, abide in the peace of Truth.
Manmohan SinghThe True Persons who praise the True Name remain in peace.
Manmohan Singh (Punjabi)ਸੱਚੇ ਪੁਰਸ਼ ਜੋ ਸੱਚੇ ਨਾਮ ਦੀ ਮਹਿਮਾਂ ਕਰਦੇ ਹਨ, ਆਰਾਮ ਵਿੱਚ ਰਹਿੰਦੇ ਹਨ।
Fareedkot Teekaਜਿਨਹੋਂ ਨੇ ਵਾਹਗੁਰੂ ਕੋ (ਸਚੈ ਸਬਦਿ) ਗੁਰ ਉਪਦੇਸ਼ ਕਰ ਸਲਾਹਿਆ ਹੈ, ਸੋ (ਸਚਿ ਵਾਲਿਆ) ਸਚ ਕੀ ਪ੍ਰਾਪਤੀ ਵਾਲੇ ਸੁਖੀ ਹੂਏ ਹੈਂ॥
Prof. Sahib Singh(ਗੁਰੂ ਦੀ ਸ਼ਰਨ ਆ ਕੇ) ਸੱਚੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ (ਮਨੁੱਖ) ਸੁਖੀ ਹੋ ਜਾਂਦੇ ਹਨ, ਖਸਮ ਵਾਲੇ ਹੋ ਜਾਂਦੇ ਹਨ।
SikhNet (Spanish)Aquéllos que alaban al Señor, a través del Shabd de la Verdadera Palabra, son felices viviendo en la Verdad del Señor.
ਨਿਡਰਿਆ ਡਰੁ ਲਗਿ; ਗਰਬਿ ਸਿ ਗਾਲਿਆ ॥
niddariaa ddar lag; garab si gaaliaa |
Sant Singh KhalsaBut those who do not have the Fear of God, are overtaken by fear. They are destroyed by their own pride.
Manmohan SinghAwe overtakes them who are without the Lord's fear. They are destroyed by self-conceit.
Manmohan Singh (Punjabi)ਜਿਹੜੇ ਪ੍ਰਭੂ ਦੇ ਭੈਅ ਤੋਂ ਬਿਨਾਂ ਹਨ ਉਹਨਾਂ ਨੂੰ ਭੈਅ ਚਿਮੜਦਾ ਹੈ। ਉਹਨਾ ਨੂੰ ਸਵੈ-ਹੰਗਤਾ ਨੇ ਬਰਬਾਦ ਕਰ ਦਿੱਤਾ ਹੈ।
Fareedkot Teekaਜਿਨ੍ਹੋਂ ਨੇ ਵਾਹਿਗੁਰੂ ਕਾ ਭੈਅ ਨਹੀਂ ਮਾਨਿਆਂ ਤਿਨ ਕੋ ਜਮ ਕਾ ਭੈ ਲਗੇਗਾ ਔਰ ਸੋ ਪੁਰਸ਼ੋਂ ਕੋ ਗਰਬ ਨੇ ਗਾਲਿਆ ਹੈ, ਭਾਵ ਏਹਿ ਕਿ ਹੰਕਾਰ ਕਰ ਨਾਸ ਹੂਏ ਹੈਂ॥
Prof. Sahib Singh(ਪਰ) ਜਿਨ੍ਹਾਂ ਪ੍ਰਭੂ ਦਾ ਡਰ ਨਹੀਂ ਰੱਖਿਆ ਉਹਨਾਂ ਨੂੰ (ਹੋਰ) ਡਰ ਮਾਰਦਾ ਹੈ, ਉਹ ਅਹੰਕਾਰ ਵਿਚ ਪਏ ਗਲਦੇ ਹਨ।ਪਦ ਅਰਥ ਗਰਬਿ = ਅਹੰਕਾਰ ਵਿਚ।
SikhNet (Spanish)Pero aquéllos que no tienen Reverencia por el Señor, están siempre llenos de miedo, y su ego los destruye a todos,
ਨਾਵਹੁ ਭੁਲਾ ਜਗੁ; ਫਿਰੈ ਬੇਤਾਲਿਆ ॥੨੪॥
naavahu bhulaa jag; firai betaaliaa |24|
Sant Singh KhalsaHaving forgotten the Name, the world is roaming around like a wild demon. ||24||
Manmohan SinghHaving forgotten the Name the world is roaming about like a demon.
Manmohan Singh (Punjabi)ਨਾਮ ਨੂੰ ਵਿਸਾਰ ਕੇ ਦੁਨੀਆਂ ਭੂਤਨੇ ਦੀ ਮਾਨਿੰਦ ਭਟਕਦੀ ਫਿਰਦੀ ਹੈ।
Fareedkot Teekaਨਾਮ ਸੇ ਭੂਲਾ ਹੂਆ ਜਗਤ (ਬੇਤਾਲਿਆ) ਭੂਤ ਹੂਆ ਵਾ ਸਰੂਪ ਤਾਲ ਤੇ ਚੂਕਾ ਅਰਥਾਤ ਅਨੰਦ ਸੇ ਹੀਣ ਫਿਰਤਾ ਹੈ॥੨੪॥
Prof. Sahib Singhਪ੍ਰਭੂ ਦੇ ਨਾਮ ਤੋਂ ਭੁੱਲਾ ਹੋਇਆ ਜਗਤ ਬੇ-ਤਾਲ (ਬੇ ਥਵ੍ਹਾ) ਫਿਰਦਾ ਹੈ ॥੨੪॥ਪਦ ਅਰਥ ਲਫ਼ਜ਼ 'ਭਾਲਿਆ', 'ਨਿਹਾਲਿਆ' ਆਦਿਕ 'ਭੂਤ-ਕਾਲ' ਵਿਚ ਹਨ, ਇਹਨਾਂ ਦਾ ਅਰਥ 'ਵਰਤਮਾਨ' ਵਿਚ ਕਰਨਾ ਹੈ ॥੨॥੧੧॥
SikhNet (Spanish)el mundo vaga por grandes espacios de maldad, sin el Nombre del Señor.(24)