ਮਃ ੧ ॥
mahalaa 1 |
Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਨਾਨਕ. ਬੋਲਣੁ ਝਖਣਾ; ਦੁਖ ਛਡਿ ਮੰਗੀਅਹਿ ਸੁਖ ॥
naanak. bolan jhakhanaa; dukh chhadd mangeeeh sukh |
Sant Singh KhalsaO Nanak, it is absurd to ask to be spared from pain by begging for comfort.
Manmohan SinghAbsurd is the request, O Nanak to ask for weal by abandoning woe.
Manmohan Singh (Punjabi)ਤਕਲੀਫ ਤਿਆਗ ਕੇ, ਆਰਾਮ ਦੀ ਯਾਚਨਾ ਕਰਨ ਦੀ ਪ੍ਰਾਰਥਨਾ ਫਜੂਲ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਬੋਲਣ ਝਖਣਾ ਅਰਥਾਤ ਖਪਣਾ ਹੈ, ਜੋ ਦੁਖ ਛੋਡ ਕਰ ਸੁਖ ਮਾਂਗਨਾ ਹੈ, ਭਾਵ ਦੁਖ ਮੇਂ ਦ੍ਵੈਸ ਰਖਣਾ ਸੁਖ ਮੇਂ ਚਾਹ ਕਰਣਾ ਬਿਅਰਥ ਹੈ॥
Prof. Sahib Singhਹੇ ਨਾਨਕ! (ਇਹ ਜੋ) ਦੁਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜੇਹਾ ਬੋਲਣਾ ਸਿਰ ਖਪਾਈ ਹੀ ਹੈ।
ਪਦ ਅਰਥ ਝਖਣਾ = ਵਿਅਰਥ ਬੋਲਣਾ, ਸਿਰ-ਖਪਾਈ। ਮੰਗੀਅਹਿ = ਮੰਗੇ ਜਾਂਦੇ ਹਨ।
SikhNet (Spanish)Oh, dice Nanak, es absurdo pedir lo bueno y que no le toquen a uno las aflicciones.
ਸੁਖੁ ਦੁਖੁ ਦੁਇ. ਦਰਿ ਕਪੜੇ; ਪਹਿਰਹਿ ਜਾਇ ਮਨੁਖ ॥
sukh dukh due. dar kaparre; pahireh jaae manukh |
Sant Singh KhalsaPleasure and pain are the two garments given, to be worn in the Court of the Lord.
Manmohan SinghPleasure and pain are the two raiments given to the mortal from the Lord's Court to be worn.
Manmohan Singh (Punjabi)ਖੁਸ਼ੀ ਤੇ ਗਮੀ ਦੋ ਪੁਸ਼ਾਕਾਂ ਸਾਈਂ ਦੇ ਦਰਬਾਰ ਤੋਂ ਪ੍ਰਾਣੀ ਨੂੰ ਪਹਿਨਣ ਲਈ ਮਿਲੀਆਂ ਹਨ।
Fareedkot Teekaਸੁਖ ਪੁਨਾ ਦੁਖ ਦੋਨੋਂ (ਦਰਿ) ਦਰਮਿਆਨ ਅਰਥਾਤ ਸਮਾਨ ਕਪੜੇ ਹੈਂ। ਸੰਸਾਰ ਕੇ ਬੀਚ ਮਾਨੁਖ (ਜਾਇ) ਉਤਪਤ ਹੋ ਕਰ ਪਹਰਤੇ ਹੈਂ, ਵਾ ਕਰਮਾਨੁਸਾਰ ਜਹਾਂ ਜਾਵੇ ਤਹਾਂ ਹੀ ਦੁਖ ਸੁਖ ਪ੍ਰਾਪਤਿ ਹੋਤੇ ਹੈਂ॥
Prof. Sahib Singhਸੁਖ ਤੇ ਦੁਖ ਦੋਵੇਂ ਪ੍ਰਭੂ ਦੇ ਦਰ ਤੋਂ ਕੱਪੜੇ ਮਿਲੇ ਹੋਏ ਹਨ ਜੋ, ਮਨੁੱਖ ਜਨਮ ਲੈ ਕੇ ਇਥੇ ਪਹਿਨਦੇ ਹਨ (ਭਾਵ, ਦੁੱਖਾਂ ਦੇ ਸੁਖਾਂ ਤੇ ਚੱਕਰ ਹਰੇਕ ਉੱਤੇ ਆਉਂਦੇ ਹੀ ਰਹਿੰਦੇ ਹਨ)।
ਪਦ ਅਰਥ ਦਰਿ = ਪ੍ਰਭੂ ਦੇ ਦਰ ਤੋਂ। ਪਹਿਰਹਿ = ਪਹਿਨਦੇ ਹਨ। ਜਾਇ = ਜਨਮ ਲੈ ਕੇ।
SikhNet (Spanish)El placer y el dolor son los dos mantos dados al hombre para usar en la Corte del Señor.
ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ॥੨॥
jithai bolan haareeai; tithai changee chup |2|
Sant Singh KhalsaWhere you are bound to lose by speaking, there, you ought to remain silent. ||2||
Manmohan SinghWhere one is bond to lose by utterance, it is good to keep mum there.
Manmohan Singh (Punjabi)ਜਿਥੇ ਇਨਸਾਨ ਨੇ ਆਖਣ ਦੁਆਰਾ ਸ਼ਿਕਸਤ ਹੀ ਖਾਣੀ ਹੈ ਉਥੇ ਖਾਮੋਸ਼ ਰਹਿਣਾ ਹੀ ਭਲਾ ਹੈ।
Fareedkot Teekaਜਿਸ ਅਸਥਾਨ ਮੇਂ ਬੋਲਨੇ ਸੇ ਹਾਰ ਜਾਈਏ ਤਹਾਂ ਚੁੱਪ ਰੱਖਣੀ ਹੀ ਭਲੀ ਹੈ, ਭਾਵ ਏਹ ਕਿ ਪਰਮੇਸ੍ਵਰ ਕੇ ਦੀਏ ਹੂਏ ਸੁਖ ਦੁਖ ਕੋ ਰਾਜੀ ਹੋ ਕਰ ਭੋਗਣਾ ਚਾਹੀਏ॥੨॥
Prof. Sahib Singhਸੋ ਜਿਸ ਦੇ ਸਾਹਮਣੇ ਇਤਰਾਜ਼ ਗਿਲਾ ਕੀਤਿਆਂ (ਅੰਤ) ਹਾਰ ਹੀ ਮੰਨਣੀ ਪੈਂਦੀ ਹੈ ਓਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਰਜ਼ਾ ਵਿਚ ਤੁਰਨਾ ਸਭ ਤੋਂ ਚੰਗਾ ਹੈ) ॥੨॥
ਪਦ ਅਰਥ ਬੋਲਣਿ = ਬੋਲਣ ਨਾਲ, (ਦੁੱਖਾਂ ਤੋਂ) ਗਿਲਾ ਕਰਨ ਨਾਲ। ਹਾਰੀਐ = ਹਾਰ ਹੀ ਮੰਨਣੀ ਪੈਂਦੀ ਹੈ ॥੨॥
SikhNet (Spanish)En donde ni las aflicciones le sirven a uno, es mejor conservarse en silencio. (2)