ੴ

ਸਿੱਖਬਾਣੀ · SikhBani

ਭੈ ਵਿਚਿ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ ॥

bhai vich jamai bhai marai bhee bhau man meh hoe
Guru Amardas Ji ਗੁਰੂ ਅਮਰਦਾਸ ਜੀ · Raag Maajh · Ang 149 · 3 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ ਤੀਜੀ ਪਾਦਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਭੈ ਵਿਚਿ ਜੰਮੈ. ਭੈ ਮਰੈ; ਭੀ ਭਉ ਮਨ ਮਹਿ ਹੋਇ ॥

bhai vich jamai. bhai marai; bhee bhau man meh hoe |

Sant Singh KhalsaIn fear we are born, and in fear we die. Fear is always present in the mind.
Manmohan SinghIn fear the man is born, in fear he dies and fear ever abides within his mind.
Manmohan Singh (Punjabi)ਡਰ ਵਿੱਚ ਆਦਮੀ ਜੰਮਦਾ ਹੈ, ਡਰ ਵਿੱਚ ਮਰਦਾ ਹੈ ਅਤੇ ਡਰ ਸਦਾ ਉਸ ਦੇ ਚਿੱਤ ਅੰਦਰ ਵੱਸਦਾ ਹੈ।
Fareedkot Teekaਭੈ ਵਿਖੈ ਜਨਮਤਾ ਹੈ ਔਰ ਭੈ ਮੇਂ ਹੀ ਮਰਤਾ ਹੈ, ਪੁਨਾ ਮਰ ਕਰ ਜਬ ਪ੍ਰਲੋਕ ਮੇਂ ਜਾਤਾ ਹੈ ਤਬ ਭੀ ਮਨ ਮੇਂ ਭੈ ਹੋਤਾ ਹੈ॥
Prof. Sahib Singhਜਗਤ ਸਹਮ ਵਿਚ ਜੰਮਦਾ ਹੈ, ਸਹਮ ਵਿਚ ਹੀ ਮਰਦਾ ਹੈ, ਸਦਾ ਹੀ ਸਹਮ ਇਸ ਦੇ ਮਨ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਭੈ ਵਿਚਿ = ਸਹਮ ਵਿਚ। ਭਉ = ਸਹਮ।

SikhNet (Spanish)Bendita es la vida de quien vive y muere en el Temor Reverencial del Señor, y Lo conserva siempre en su mente.

ਨਾਨਕ. ਭੈ ਵਿਚਿ ਜੇ ਮਰੈ; ਸਹਿਲਾ ਆਇਆ ਸੋਇ ॥੧॥

naanak. bhai vich je marai; sahilaa aaeaa soe |1|

Sant Singh KhalsaO Nanak, if one dies in the fear of God, his coming into the world is blessed and approved. ||1||
Manmohan SinghNanak if man dies in the Lord's fear, fruitful becomes his advent.
Manmohan Singh (Punjabi)ਨਾਨਕ ਜੇਕਰ ਬੰਦਾ ਪ੍ਰਭੂ ਦੇ ਡਰ ਅੰਦਰ ਫੌਤ ਹੋ ਜਾਏ, ਉਸ ਦਾ ਆਗਮਨ ਸਫਲ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕਾ ਮਨ ਪਰਮੇਸ੍ਵਰ ਕੇ ਭੈ ਵਿਖੇ ਮਰ ਜਾਵੇ ਸੋ ਸੰਸਾਰ ਮੇਂ (ਸਹਿਲਾ) ਲਾਭ ਕੇ ਸਹਤ ਵਾ ਸਫਲਾ ਆਇਆ ਜਾਣੀਏ॥੧॥
Prof. Sahib Singh(ਪਰ) ਹੇ ਨਾਨਕ! ਜੋ ਮਨੁੱਖ ਪਰਮਾਤਮਾ ਦੇ ਡਰ ਵਿਚ ਆਪਾ-ਭਾਵ ਮਾਰਦਾ ਹੈ ਉਸ ਦਾ ਜੰਮਣਾ ਮੁਬਾਰਕ ਹੈ (ਜਗਤ ਦੀ ਮਮਤਾ ਮਨੁੱਖ ਦੇ ਅੰਦਰ ਸਹਮ ਪੈਦਾ ਕਰਦੀ ਹੈ, ਜਦੋਂ ਇਹ ਅਪਣੱਤ ਤੇ ਮਮਤਾ ਮੁੱਕ ਜਾਏ ਤਦੋਂ ਕਿਸੇ ਚੀਜ਼ ਦੇ ਖੁੱਸਣ ਦਾ ਸਹਮ ਨਹੀਂ ਰਹਿੰਦਾ) ॥੧॥

ਪਦ ਅਰਥ ਭੈ ਵਿਚਿ = ਪ੍ਰਭੂ ਦੇ ਡਰ ਵਿਚ। ਸਹਿਲਾ = ਸਫਲਾ। ਮਰੈ = ਅਪਣੱਤ ਗਵਾਂਦਾ ਹੈ ॥੧॥

SikhNet (Spanish)Oh, Nanak, si uno muere temeroso de Dios. El temor esta siempre en su mente.
Answers quote the Granth verbatim with Ang citations. AI commentary is not Gurbani and not a religious ruling.