ਸਲੋਕੁ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਸਿਰੁ ਖੋਹਾਇ. ਪੀਅਹਿ ਮਲਵਾਣੀ; ਜੂਠਾ ਮੰਗਿ ਮੰਗਿ ਖਾਹੀ ॥
sir khohaae. peeeh malavaanee; jootthaa mang mang khaahee |
Sant Singh KhalsaThey pluck the hair out of their heads, and drink in filthy water; they beg endlessly and eat the garbage which others have thrown away.
Manmohan SinghThey have their heads plucked, drink dirty water and repeatedly beg and eat other's leavings.
Manmohan Singh (Punjabi)ਉਹ ਆਪਣੇ ਮੂੰਡ ਪੁਟਵਾਉਂਦੇ, ਮੈਲਾ ਪਾਣੀ ਪੀਦੇ ਅਤੇ ਉਹ ਹੋਰਨਾਂ ਦੀ ਜੂਠ ਬਾਰ ਬਾਰ ਮੰਗਦੇ ਅਤੇ ਖਾਂਦੇ ਹਨ।
Fareedkot Teekaਸਿਰ ਕੇ ਕੇਸ ਪਟਾਵਤੇ ਹੈਂ ਔਰ (ਮਲਵਾਣੀ) ਮੈਲ ਵਾਲਾ ਪਾਣੀ ਧੋਣ ਆਦਿਕ ਪੀਵਤੇ ਹੈਂ ਔਰ ਜੂਠਾ ਮੰਗ ਮੰਗ ਕਰ, ਭਾਵ ਪੀਛੇ ਬਚਾ ਹੂਆ ਅੰਨੁ ਖਾਤੇ ਹੈਂ॥
Prof. Sahib Singh(ਇਹ ਸਰੇਵੜੇ ਜੀਵ-ਹਿੰਸਾ ਦੇ ਵਹਿਮ ਵਿਚ) ਸਿਰ (ਦੇ ਵਾਲ) ਪੁਟਾ ਕੇ (ਕਿ ਕਿਤੇ ਜੂਆਂ ਨਾ ਪੈ ਜਾਣ) ਮੈਲਾ ਪਾਣੀ ਪੀਂਦੇ ਹਨ ਤੇ ਜੂਠੀ ਰੋਟੀ ਮੰਗ ਮੰਗ ਕੇ ਖਾਂਦੇ ਹਨ;ਪਦ ਅਰਥ ਮਲਵਾਣੀ = ਮੈਲਾ ਪਾਣੀ, ਧੋਣ-ਧਾਣ।
SikhNet (Spanish)Los que se razuran la cabeza, toman el agua del desagüe y piden pan viejo para comer.
ਫੋਲਿ ਫਦੀਹਤਿ. ਮੁਹਿ ਲੈਨਿ ਭੜਾਸਾ; ਪਾਣੀ ਦੇਖਿ ਸਗਾਹੀ ॥
fol fadeehat. muhi lain bharraasaa; paanee dekh sagaahee |
Sant Singh KhalsaThey spread manure, they suck in rotting smells, and they are afraid of clean water.
Manmohan SinghThey spread out ordure with their mouths suck its ordure and dread to look at water.
Manmohan Singh (Punjabi)ਉਹ ਗੰਦਗੀ ਨੂੰ ਖਿਲਾਰਦੇ ਹਨ, ਆਪਣੇ ਮੂੰਹ ਨਾਲ ਇਸ ਦੀਆਂ ਹਵਾੜਾਂ ਅੰਦਰ ਖਿਚਦੇ ਹਨ ਤੇ ਜਲ ਵੇਖਣ ਤੋਂ ਤਰਹਿੰਦੇ ਹਨ।
Fareedkot Teekaਜੀਵ ਪੜਨੇ ਕੇ ਭੈ ਸੇ ਹਾਥ ਮੇਂ ਲਕੜੀ ਲੇ ਕਰ (ਫਦੀਹਤਿ) ਵਿਸਟਾ ਕੋ ਫੋਲ ਦੇਤੇ ਹੈਂ, ਤਿਸ ਕੀ ਭੜਾਸ ਅਰਥਾਤ ਹਵਾੜ ਮੁਖ ਪਰ ਲੇਤੇ ਹੈਂ ਔਰ ਪਾਨੀ ਕੋ ਦੇਖ ਕਰ ਸੰਕਾ ਕਰਤੇ ਹੈਂ॥
Prof. Sahib Singh(ਆਪਣੇ) ਪਖ਼ਾਨੇ ਨੂੰ ਫੋਲ ਕੇ ਮੂੰਹ ਵਿਚ (ਗੰਦੀ) ਹਵਾੜ ਲੈਂਦੇ ਹਨ ਤੇ ਪਾਣੀ ਵੇਖ ਕੇ (ਇਸ ਤੋਂ) ਸੰਗਦੇ ਹਨ (ਭਾਵ, ਪਾਣੀ ਨਹੀਂ ਵਰਤਦੇ)।ਪਦ ਅਰਥ ਫਦੀਹਤਿ = {ਅਰਬੀ, ਫਜ਼ੀਅਤਿ ਦੇ 'ਜ਼' ਨੂੰ 'ਦ' ਭੀ ਪੜ੍ਹਿਆ ਜਾਂਦਾ ਹੈ; ਫ਼ਜੂਲ = ਫਾਦਲ; ਕਾਜ਼ੀ = ਕਾਦੀ} ਪਖਾਨਾ। ਭੜਾਸਾ = ਹਵਾੜ। ਸਗਾਹੀ = ਸੰਗਦੇ ਹਨ।
SikhNet (Spanish)Recolectan la inmundicia, inhalan olores fétidos y aborrecen el agua limpia:
ਭੇਡਾ ਵਾਗੀ. ਸਿਰੁ ਖੋਹਾਇਨਿ; ਭਰੀਅਨਿ ਹਥ ਸੁਆਹੀ ॥
bheddaa vaagee. sir khohaaein; bhareean hath suaahee |
Sant Singh KhalsaTheir hands are smeared with ashes, and the hair on their heads is plucked out-they are like sheep!
Manmohan SinghWith hands smeared with ashes, they have their heads plucked like sheep.
Manmohan Singh (Punjabi)ਰਾਖ ਨਾਲ ਲਿਬੜੇ ਹੋਏ ਹੱਥਾਂ ਨਾਲ ਭੇਡਾਂ ਦੀ ਮਾਨਿੰਦ ਊਹ ਆਪਣੇ ਮੂੰਡ ਪੁਟਵਾਉਂਦੇ ਹਨ।
Fareedkot Teekaਜੈਸੇ ਭੇਡੋਂ ਕੀ ਉੱਨ ਕੋ ਕੋਈ ਚੋਰੀ ਖੋਸ ਲੇਤੇ ਹੈਂ ਤੈਸੇ ਹਾਥੋਂ ਕੋ ਭਸਮ ਲਗਾਇ ਕਰ ਸਿਰ ਖੁਹਾਵਤੇ ਹੈਂ॥
Prof. Sahib Singhਭੇਡਾਂ ਵਾਂਗ ਸਿਰ (ਦੇ ਵਾਲ) ਪੁਟਾਂਦੇ ਹਨ, (ਵਾਲ ਪੁੱਟਣ ਵਾਲਿਆਂ ਦੇ) ਹੱਥ ਸੁਆਹ ਨਾਲ ਭਰੇ ਜਾਂਦੇ ਹਨ।ਪਦ ਅਰਥ ਭਰਿਅਨਿ = ਭਰੇ ਜਾਂਦੇ ਹਨ।
SikhNet (Spanish)¡qué tontos son! Como borregos mantienen sus cabezas pelonas y sus manos negras por las cenizas.
ਮਾਊ ਪੀਊ ਕਿਰਤੁ ਗਵਾਇਨਿ; ਟਬਰ ਰੋਵਨਿ ਧਾਹੀ ॥
maaoo peeaoo kirat gavaaein; ttabar rovan dhaahee |
Sant Singh KhalsaThey have renounced the lifestyle of their mothers and fathers, and their families and relatives cry out in distress.
Manmohan SinghThe daily routine of their mothers and fathers they give up and their kith and kin bewail loudly.
Manmohan Singh (Punjabi)ਆਪਣੀਆਂ ਅੰਮੜੀਆਂ ਤੇ ਬਾਬਲਾਂ ਦੀ ਨਿਤ ਦੀ ਮਰਿਆਦਾ ਉਹ ਛੱਡ ਦਿੰਦੇ ਹਨ ਅਤੇ ਉਹਨਾਂ ਦੇ ਸਾਕ ਸੈਨ ਭੁੱਬਾਂ ਮਾਰ ਕੇ ਰੋਂਦੇ ਹਨ।
Fareedkot Teekaਮਾਂ ਬਾਪ ਕਾ (ਕਿਰਤੁ) ਕਰਮ ਗਵਾਵਤੇ ਹੈਂ ਅਰਥਾਤ ਉਨ ਕੀ ਸੇਵਾ ਕਰਨੀ ਥੀ ਸੋ ਨ ਕਰੀ ਔਰ (ਟਬਰ) ਇਸਤ੍ਰੀਆਂ ਧਾਹਾਂ ਮਾਰ ਕਰ ਰੋਤੀਆਂ ਹੈਂ॥
Prof. Sahib Singhਮਾਪਿਆਂ ਵਾਲਾ ਕੀਤਾ ਕੰਮ (ਭਾਵ, ਹੱਥੀਂ ਕਮਾਈ ਕਰ ਕੇ ਟੱਬਰ ਪਾਲਣ ਦਾ ਕੰਮ) ਛੱਡ ਬੈਠਦੇ ਹਨ (ਇਸ ਲਈ) ਇਹਨਾਂ ਦੇ ਟੱਬਰ ਢਾਹਾਂ ਮਾਰ ਮਾਰ ਰੋਂਦੇ ਹਨ।ਪਦ ਅਰਥ ਮਾਉ ਪੀਉ ਕਿਰਤੁ = ਮਾਪਿਆਂ ਵਾਲਾ ਕੰਮ-ਕਾਰ, ਰੋਜ਼ੀ ਕਮਾਣ ਦਾ ਕੰਮ। ਧਾਹੀ = ਢਾਹਾਂ ਮਾਰ ਕੇ।
SikhNet (Spanish)Renuncian a las costumbres de sus ancestros, y sus parientes se lamentan.
ਓਨਾ. ਪਿੰਡੁ ਨ ਪਤਲਿ. ਕਿਰਿਆ ਨ ਦੀਵਾ; ਮੁਏ. ਕਿਥਾਊ ਪਾਹੀ ॥
onaa. pindd na patal. kiriaa na deevaa; mue. kithaaoo paahee |
Sant Singh KhalsaNo one offers the rice dishes at their last rites, and no one lights the lamps for them. After their death, where will they be sent?
Manmohan SinghFor them none gives barley rolls and food on leaves nor performs last rites nor lights earthen lamp. After death where shall thy be cast?
Manmohan Singh (Punjabi)ਊਹਨਾਂ ਲਈ ਕੋਈ ਜਵਾਂ ਦੇ ਪਿੰਨੇ ਅਤੇ ਪੱਤਿਆਂ ਤੇ ਭੋਜਨ ਨਹੀਂ ਦਿੰਦਾ, ਨਾਂ ਹੀ ਮਿਰਤਕ ਸੰਸਕਾਰ ਕਰਦਾ ਹੈ, ਨਾਂ ਹੀ ਮਿੱਟੀ ਦਾ ਦੀਵਾ ਬਾਲਦਾ ਹੈ। ਮਰਨ ਮਗਰੋਂ ਉਹ ਕਿਥੇ ਸੁੱਟੇ ਜਾਣਗੇ?
Fareedkot Teekaਉਨ ਕੀ ਪਿੰਡ ਨ ਪਤਲ ਕਿਰਿਆ ਦੀਵਾ ਆਦਿਕ ਕੋਈ ਨਹੀਂ ਕਰਤਾ ਹੈ ਮਰ ਕਰ ਕਹਾਂ ਪਵੇਂਗੇ, ਭਾਵ ਏਹ ਕਿ ਬੇਦ ਸੇ ਬਿਤੇ ਚਲਣੇ ਕਰ ਨਰਕੋਂ ਮੇਂ ਪੜੇਂਗੇ॥
Prof. Sahib Singh(ਇਹ ਲੋਕ ਤਾਂ ਇਉਂ ਗਵਾਇਆ, ਅੱਗੇ ਇਹਨਾਂ ਦੇ ਪਰਲੋਕ ਦਾ ਹਾਲ ਸੁਣੋ) ਨਾ ਤਾਂ ਹਿੰਦੂ-ਮਤ ਅਨੁਸਾਰ (ਮਰਨ ਪਿੱਛੋਂ) ਪਿੰਡ ਪੱਤਲ ਕਿਰਿਆ ਦੀਵਾ ਆਦਿਕ ਦੀ ਰਸਮ ਕਰਦੇ ਹਨ, ਮਰੇ ਹੋਏ ਪਤਾ ਨਹੀਂ ਕਿਥੇ ਜਾ ਪੈਂਦੇ ਹਨ (ਭਾਵ ਪਰਲੋਕ ਸਵਾਰਨ ਦਾ ਕੋਈ ਆਹਰ ਨਹੀਂ ਹੈ)।ਪਦ ਅਰਥ ਕਿਥਾਉ = ਪਤਾ ਨਹੀਂ ਕਿਥੇ।
SikhNet (Spanish)Nadie ofrece bolas de arroz servidas en platos de hojas, como es la costumbre, cuando mueren, ni tampoco se les prenden veladoras de barro. Para ellos no se hacen los ritos funerarios; oh, ¿en dónde irán a caer?
ਅਠਸਠਿ ਤੀਰਥ. ਦੇਨਿ ਨ ਢੋਈ; ਬ੍ਰਹਮਣ. ਅੰਨੁ ਨ ਖਾਹੀ ॥
atthasatth teerath. den na dtoee; brahaman. an na khaahee |
Sant Singh KhalsaThe sixty-eight sacred shrines of pilgrimage give them no place of protection, and no Brahmin will eat their food.
Manmohan SinghThe sixty-eight places of pilgrimage grant them no refuge, and Pandits eat not their food.
Manmohan Singh (Punjabi)ਅਠਾਹਟ ਯਾਤਰਾ ਦੇ ਅਸਥਾਨ ਉਨ੍ਹਾਂ ਨੂੰ ਪਨਾਹ ਨਹੀਂ ਦਿੰਦੇ, ਅਤੇ ਪੰਡਤ ਉਹਨਾਂ ਦਾ ਭੋਜਨ ਨਹੀਂ ਖਾਂਦੇ।
Fareedkot Teekaਅਠਸਠ ਤੀਰਥ ਭੀ (ਢੋਈ) ਸਮੀਪਤਾ ਨਹੀਂ ਦੇਤੇ ਹੈਂ, ਬ੍ਰਹਮਣ ਤਿਨਕਾ ਅੰਨ ਨਹੀਂ ਖਾਤੇ ਹੈਂ॥
Prof. Sahib Singh(ਹਿੰਦੂਆਂ ਦੇ) ਅਠਾਹਠ ਤੀਰਥ ਇਹਨਾਂ ਨੂੰ ਢੋਈ ਨਹੀਂ ਦੇਂਦੇ (ਭਾਵ ਹਿੰਦੂਆਂ ਵਾਂਗ ਤੀਰਥਾਂ ਤੇ ਭੀ ਨਹੀਂ ਜਾਂਦੇ), ਬ੍ਰਾਹਮਣ (ਇਹਨਾਂ ਦਾ) ਅੰਨ ਨਹੀਂ ਖਾਂਦੇ (ਭਾਵ ਬ੍ਰਾਹਮਣਾਂ ਦੀ ਭੀ ਸੇਵਾ ਨਹੀਂ ਕਰਦੇ)।
SikhNet (Spanish)Ningún brahmán come de su pan, ni les es ofrecido asilo en los lugares santos.
ਸਦਾ ਕੁਚੀਲ ਰਹਹਿ. ਦਿਨੁ ਰਾਤੀ; ਮਥੈ ਟਿਕੇ ਨਾਹੀ ॥
sadaa kucheel raheh. din raatee; mathai ttike naahee |
Sant Singh KhalsaThey remain polluted forever, day and night; they do not apply the ceremonial tilak mark to their foreheads.
Manmohan SinghThey ever remain filthy day and night and bear not sacrificial marks on their brow.
Manmohan Singh (Punjabi)ਉਹ ਹਮੇਸ਼ਾਂ ਦਿਹੁੰ ਰੈਣ ਮਲੀਨ ਰਹਿੰਦੇ ਹਨ ਅਤੇ ਉਨ੍ਹਾਂ ਦੇ ਮਸਤਕ ਊਤੇ ਤਿਲਕ ਨਹੀਂ।
Fareedkot Teekaਰਾਤ ਦਿਨ ਸਦਾ ਮੈਲੇ ਰਹਤੇ ਹੈਂ ਮਥੇ ਮੇਂ ਟਿਕੇ ਭੀ ਨਹੀਂ ਨਿਕਾਲਤੇ ਹੈਂ॥
Prof. Sahib Singhਸਦਾ ਦਿਨ ਰਾਤ ਬੜੇ ਗੰਦੇ ਰਹਿੰਦੇ ਹਨ। ਮੱਥੇ ਉਤੇ ਤਿਲਕ ਨਹੀਂ ਲਾਉਂਦੇ (ਭਾਵ, ਨ੍ਹਾ ਧੋ ਕੇ ਸਰੀਰ ਨੂੰ ਸਾਫ਼-ਸੁਥਰਾ ਭੀ ਨਹੀਂ ਕਰਦੇ)।ਪਦ ਅਰਥ ਕੁਚੀਲ = ਗੰਦੇ। ਟਿਕੇ = ਟਿੱਕੇ, ਤਿਲਕ।
SikhNet (Spanish)No son untados en su frente y están siempre desaseados.
ਝੁੰਡੀ ਪਾਇ ਬਹਨਿ ਨਿਤਿ. ਮਰਣੈ; ਦੜਿ ਦੀਬਾਣਿ. ਨ ਜਾਹੀ ॥
jhunddee paae behan nit. maranai; darr deebaan. na jaahee |
Sant Singh KhalsaThey sit together in silence, as if in mourning; they do not go to the Lord's Court.
Manmohan SinghThey ever sit in groups as if in mourning and go not into the True Court.
Manmohan Singh (Punjabi)ਮਾਤਮ ਕਰਨ ਵਾਲਿਆਂ ਦੀ ਮਾਨਿੰਦ ਊਹ ਸਦਾ ਮਜਮਾ ਬਣਾ ਕੇ ਬੈਠਦੇ ਹਨ ਤੇ ਸੱਚੀ ਕਚਹਿਰੀ ਵਿੱਚ ਨਹੀਂ ਜਾਂਦੇ।
Fareedkot Teekaਨਿਤਾਪ੍ਰਤੀ (ਝੁੰਡੀ) ਮੁਖ ਪਰ ਬਸਤ੍ਰ ਪਾ ਕਰ ਬੈਠਤੇ ਹੈਂ ਵਾ ਨੀਵੀਂ ਪਾਇ ਕਰ ਬੈਠਤੇ ਹੈਂ, ਜੈਸੇ ਮਰਣੇ ਵਾਲੇ ਕੇ ਘਰ ਔਰਤਾਂ ਝੁੰਡੀ ਪਾਇ ਕਰ ਬੈਠਤੀਆਂ ਹੈਂ, ਔਰ ਈਸ੍ਵਰ ਵਾਦੀਓਂ ਕੀ (ਦੀਬਾਣਿ) ਸਭਾ ਕੇ (ਦੜਿ) ਦਰ ਮੰਦਰ ਨਹੀਂ ਜਾਤੇ ਵਾ (ਦੜਿ) ਦਬੇ ਰਹਤੇ ਹੈਂ॥
Prof. Sahib Singhਸਦਾ ਧੌਣ ਸੁੱਟ ਕੇ ਬੈਠਦੇ ਹਨ ਜਿਵੇਂ ਕਿਸੇ ਦੇ ਮਰਨ ਦਾ ਸੋਗ ਕਰ ਰਹੇ ਹਨ (ਭਾਵ, ਇਹਨਾਂ ਦੇ ਅੰਦਰ ਕੋਈ ਆਤਮਕ ਹੁਲਾਰਾ ਭੀ ਨਹੀਂ ਹੈ)। ਕਿਸੇ ਸਤਸੰਗ ਆਦਿਕ ਵਿਚ ਭੀ ਕਦੇ ਨਹੀਂ ਜਾਂਦੇ।ਪਦ ਅਰਥ ਝੁੰਡੀ ਪਾਇ = ਉਂਧੀ ਪਾ ਕੇ, ਧੌਣ ਸੁਟ ਕੇ। ਦੜਿ ਦੀਬਾਣਿ = ਕਿਸੇ ਦੜੇ-ਦੀਵਾਨ ਵਿਚ, ਕਿਸੇ ਸਭਾ-ਦੀਵਾਨ ਵਿਚ।
SikhNet (Spanish)Agazapados en silencio están sentados en luto, y no van a la Verdadera Corte.
ਲਕੀ ਕਾਸੇ ਹਥੀ ਫੁੰਮਣ; ਅਗੋ ਪਿਛੀ ਜਾਹੀ ॥
lakee kaase hathee funman; ago pichhee jaahee |
Sant Singh KhalsaWith their begging bowls hanging from their waists, and their fly-brushes in their hands, they walk along in single file.
Manmohan SinghWith begging bowls slung round their loins and a clew in their hands they walk in single file.
Manmohan Singh (Punjabi)ਮੰਗਣ ਵਾਲੇ ਠੂਠੇ ਕਮਰਾਂ ਨਾਲ ਲਟਕਦੇ ਹੋਏ ਤੇ ਹੱਥਾਂ ਵਿੱਚ ਧਾਗਿਆਂ ਦੇ ਗੁੱਛਿਆਂ ਨਾਲ ਉਹ ਅੱਗੜ ਪਿੱਛੜ ਤੁਰਦੇ ਹਨ।
Fareedkot Teekaਕਮਰੋਂ ਕੇ ਸਾਥ (ਕਾਸੇ) ਕਾਠ ਕੇ ਬਾਧਨ ਬਧੇ ਹੂਏ ਹੈਂ ਔਰ ਹਾਥੋਂ ਮੇਂ (ਫੁੰਮਣ) ਸੂਤ ਕੇ ਗੁਛੇ ਪਕੜ ਲੇਤੇ ਹੈਂ, ਜੋ ਆਗੇ ਸੇ ਜੀਵ ਹਟਾਵਣੇ ਕੇ ਨਮਿਤ ਰਾਖਤੇ ਹੈਂ ਔਰ ਸਭ ਆਗੇ ਪੀਛੇ ਚਲਤੇ ਹੈਂ॥
Prof. Sahib Singhਲੱਕਾਂ ਨਾਲ ਪਿਆਲੇ ਬੱਧੇ ਹੋਏ ਹਨ, ਹੱਥਾਂ ਵਿਚ ਚਉਰੀਆਂ ਫੜੀਆਂ ਹੋਈਆਂ ਹਨ ਤੇ (ਜੀਵ-ਹਿੰਸਾ ਦੇ ਡਰ ਤੋਂ) ਇੱਕ ਕਤਾਰ ਵਿਚ ਤੁਰਦੇ ਹਨ।ਪਦ ਅਰਥ ਕਾਸੇ = ਪਿਆਲੇ। ਅਗੋ ਪਿਛੀ = ਇੱਕ ਕਤਾਰ ਵਿਚ।
SikhNet (Spanish)Con un plato para pedir limosna, colgando de un lado, y una escoba en las manos para barrer los insectos del camino para no lastimarlos, caminan uno tras el otro.
ਨਾ ਓਇ ਜੋਗੀ. ਨਾ ਓਇ ਜੰਗਮ; ਨਾ ਓਇ ਕਾਜੀ ਮੁੰਲਾ ॥
naa oe jogee. naa oe jangam; naa oe kaajee munlaa |
Sant Singh KhalsaThey are not Yogis, and they are not Jangams, followers of Shiva. They are not Qazis or Mullahs.
Manmohan SinghThey are neither disciples of Gorakh nor adorers of Shiva nor Muslim judges and Muslim preachers.
Manmohan Singh (Punjabi)ਨਾਂ ਉਹ ਗੋਰਖ ਦੇ ਸ਼ਿੱਸ਼, ਨਾਂ ਸ਼ਿਵ ਦੇ ਉਪਾਸਕ, ਨਾਂ ਹੀ ਮੁਸਲਮ ਮੁਨਸਫ ਤੇ ਮੁਸਲਿਮ ਊਪਦੇਸ਼ਕ ਹਨ।
Fareedkot Teekaਨਾ ਵੋ ਜੋਗੀ ਹੈਂ ਨਾ ਵਹੁ ਜੰਗਮ ਹੈਂ ਔਰ ਨਾ ਵਹੁ ਕਾਜੀ ਤਥਾ ਮੁਲਾਂ ਹੈ॥
Prof. Sahib Singhਨਾ ਇਹਨਾਂ ਦੀ ਜੋਗੀਆਂ ਵਾਲੀ ਰਹੁਰੀਤ, ਨਾ ਜੰਗਮਾਂ ਵਾਲੀ ਤੇ ਨਾ ਕਾਜ਼ੀ ਮੌਲਵੀਆਂ ਵਾਲੀ।ਪਦ ਅਰਥ ਜੰਗਮ = ਸ਼ਿਵ ਉਪਾਸ਼ਕ ਜੋ ਟੱਲੀਆਂ ਖੜਕਾ ਕੇ ਮੰਗਦੇ ਫਿਰਦੇ ਹਨ।
SikhNet (Spanish)No son ni Yoguis, ni Yangams siguiendo a Shiva, ni devotos del Corán, ni musulmanes.