ਜੈਤਸਰੀ ਮਹਲਾ ੫ ਘਰੁ ੪ ਦੁਪਦੇ ॥
jaitasaree mahalaa 5 ghar 4 dupade |
Sant Singh KhalsaJaitsree, Fifth Mehl, Fourth House, Dho-Padhay:
Manmohan SinghJaitsri 5th Guru. Dupadas
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਜੈਤਸਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Yaitsri, Mejl Guru Aryan, Quinto Canal Divino, Du-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਅਬ ਮੈ ਸੁਖੁ ਪਾਇਓ; ਗੁਰ ਆਗੵਿ ॥
ab mai sukh paaeo; gur aagay |
Sant Singh KhalsaNow, I have found peace, bowing before the Guru.
Manmohan SinghBowing before the Guru, I have, now, attained peace.
Manmohan Singh (Punjabi)ਗੁਰਾਂ ਮੂਹਰੇ ਬੰਦਨਾ ਕਰ ਕੇ, ਹੁਣ ਮੈਂ ਆਰਾਮ ਪਾ ਲਿਆ ਹੈ।
Fareedkot Teekaਅਬ ਮੈਨੇ ਗੁਰੋਂ ਕੀ (ਆਗ੍ਯ੍ਯਿ) ਆਗਿਆ ਮਾਨ ਕਰ ਸੁਖ ਪਾਇਆ ਹੈ॥
Prof. Sahib Singhਹੇ ਭਾਈ! ਹੁਣ ਮੈਂ ਗੁਰੂ ਦੀ ਆਗਿਆ ਵਿਚ (ਤੁਰ ਕੇ) ਆਨੰਦ ਪ੍ਰਾਪਤ ਕਰ ਲਿਆ ਹੈ।ਪਦ ਅਰਥ ਆਗ੍ਯ੍ਯਿ = ਆਗਿਆ {आज्ञा} ਵਿਚ।
SikhNet (Spanish)He obtenido Paz postrando mi ser ante el Guru.
ਤਜੀ ਸਿਆਨਪ ਚਿੰਤ ਵਿਸਾਰੀ; ਅਹੰ ਛੋਡਿਓ ਹੈ ਤਿਆਗੵਿ ॥੧॥ ਰਹਾਉ ॥
tajee siaanap chint visaaree; ahan chhoddio hai tiaagay |1| rahaau |
Sant Singh KhalsaI have abandoned cleverness, quieted my anxiety, and renounced my egotism. ||1||Pause||
Manmohan SinghI have abandoned cleverness, stilled my anxiety and wholly renounced my self-conceit. Pause.
Manmohan Singh (Punjabi)ਮੈਂ ਚਾਲਾਕੀ ਛੱਡ ਦਿੱਤੀ ਹੈ, ਫਿਕਰ ਦੂਰ ਕਰ ਦਿੱਤਾ ਹੈ ਤੇ ਆਪਣੀ ਸਵੈ-ਹੰਗਤਾ ਨੂੰ ਮੁਕੰਮਲ ਤਲਾਂਜਲੀ ਦੇ ਦਿੱਤੀ ਹੈ। ਠਹਿਰਾਉ।
Fareedkot Teekaਸਰਬ ਵਿਵਹਾਰਕ ਸਿਆਣਪਾਂ ਤਿਆਗ ਕੇ ਔਰ ਚਿੰਤਾ ਭੀ ਵਿਸਾਰ ਦਈ ਹੈ, ਪੁਨਾ ਹੰਕਾਰ ਕੋ ਭੀ ਤਿਆਗ ਛੋਡਿਆ ਹੈ॥੧॥ ਰਹਾਉ ॥
Prof. Sahib Singhਮੈਂ ਆਪਣੀ ਚਤੁਰਾਈ ਛੱਡ ਦਿੱਤੀ ਹੈ, ਮੈਂ ਚਿੰਤਾ ਭੁਲਾ ਦਿੱਤੀ ਹੈ, ਮੈਂ ਹਉਮੈ (ਆਪਣੇ ਅੰਦਰੋਂ) ਪਰੇ ਸੁੱਟ ਦਿੱਤੀ ਹੈ ॥੧॥ ਰਹਾਉ ॥ਪਦ ਅਰਥ ਤਜੀ = ਛੱਡ ਦਿੱਤੀ ਹੈ। ਸਿਆਨਪ = ਚਤੁਰਾਈ। ਵਿਸਾਰੀ = ਭੁਲਾ ਦਿੱਤੀ ਹੈ। ਅਹੰ = {अहं } ਹਉਮੈ। ਤਿਆਗ੍ਯ੍ਯਿ = ਤਿਆਗ ਕੇ {ਅੱਖਰ 'ਗ' ਦੇ ਨਾਲ ਅੱਧਾ 'ਯ' ਭੀ ਹੈ} ॥੧॥ ਰਹਾਉ ॥
SikhNet (Spanish)He abandonado mi astucia, calmado mi ansiedad y suprimido mi ego. (1‑Pausa)
ਜਉ ਦੇਖਉ. ਤਉ ਸਗਲ ਮੋਹਿ ਮੋਹੀਅਉ; ਤਉ ਸਰਨਿ ਪਰਿਓ ਗੁਰ, ਭਾਗਿ ॥
jau dekhau. tau sagal mohi moheeo; tau saran pario gur, bhaag |
Sant Singh KhalsaWhen I looked, I saw that everyone was enticed by emotional attachment; then, I hurried to the Guru's Sanctuary.
Manmohan SinghWhen I see carefully then, I find everybody fascinated by worldly love. It is then that I hasten to seek Guru's protection.
Manmohan Singh (Punjabi)ਜਦ ਮੈਂ ਚੰਗੀ ਤਰ੍ਰਾ ਵੇਖਦਾ ਹਾਂ ਤਦ ਮੈਂ ਸਾਰਿਆਂ ਨੂੰ ਸੰਸਾਰੀ ਮਮਤਾ ਦਾ ਮੋਹਿਆ ਹੋਇਆ ਪਾਉਂਦਾ ਹਾਂ, ਤਦੋਂ ਹੀ ਮੈਂ ਦੌੜ ਕੇ ਗੁਰਾਂ ਦੀ ਸ਼ਰਣਾਗਤ ਸੰਭਾਲਦਾ ਹਾਂ।
Fareedkot Teekaਜੋ ਮੈਂ ਦੇਖਉਂ ਤੌ ਇਹੀ ਦੇਖਿਆ ਕਿ ਸਰਬ ਸ੍ਰਿਸਟ ਮੋਹਿ ਮੇਂ ਮੋਹੀ ਹੋਈ ਹੈ, ਤਬ ਮੈਂ ਭਾਗ ਕਰ ਵਾ ਭਾਗੋਂ ਕਰ ਸਤਿਗੁਰੋਂ ਕੀ ਸ਼ਰਣ ਪੜਾ ਹੂੰ॥
Prof. Sahib Singhਹੇ ਭਾਈ! ਜਦੋਂ ਮੈਂ ਵੇਖਦਾ ਹਾਂ (ਵੇਖਿਆ ਕਿ) ਸਾਰੀ ਲੁਕਾਈ ਮੋਹ ਵਿਚ ਫਸੀ ਹੋਈ ਹੈ, ਤਦੋਂ ਮੈਂ ਭੱਜ ਕੇ ਗੁਰੂ ਦੀ ਸਰਨ ਜਾ ਪਿਆ।ਪਦ ਅਰਥ ਜਉ = ਜਦੋਂ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਸਗਲ = ਸਾਰੀ ਲੁਕਾਈ। ਮੋਹਿ = ਮੋਹ ਵਿਚ। ਮੋਹੀਅਉ = ਫਸੀ ਹੋਈ ਹੈ। ਭਾਗਿ = ਭੱਜ ਕੇ।
SikhNet (Spanish)Viendo a la gente atrapada en el apego, me he refugiado en el Guru,
ਕਰਿ ਕਿਰਪਾ ਟਹਲ ਹਰਿ ਲਾਇਓ; ਤਉ ਜਮਿ ਛੋਡੀ ਮੋਰੀ ਲਾਗਿ ॥੧॥
kar kirapaa ttehal har laaeo; tau jam chhoddee moree laag |1|
Sant Singh KhalsaIn His Grace, the Guru engaged me in the Lord's service, and then, the Messenger of Death gave up pursuing me. ||1||
Manmohan SinghShowing mercy, the Guru has engaged me in God's service, then, the death, Minister gave up my pursuit.
Manmohan Singh (Punjabi)ਮੇਹਰ ਧਾਰ ਕੇ, ਗੁਰਾਂ ਨੇ ਮੈਨੂੰ ਹਰੀ ਦੀ ਸੇਵਾ ਅੰਦਰ ਜੋੜ ਦਿੱਤਾ ਹੈ, ਤਾਂ ਜੋ ਕਿ ਕਿਸੇ ਮੌਤ ਦੇ ਦੂਤ ਨੇ ਮੇਰਾ ਪਿੱਛਾ ਛੱਡਿਆ ਹੈ।
Fareedkot Teekaਤਿਸੀ ਤੇ ਹਰੀ ਰੂਪ ਸਤਿਗੁਰੋਂ ਨੇ ਕ੍ਰਿਪਾ ਕਰ ਕੇ ਅਪਨੀ ਸੇਵਾ ਮੇਂ ਮੇਰੇ ਕੋ ਲਾਇਆ ਹੈ, ਤਬ ਤਿਸੀ ਸਮੈਂ ਜਮ ਨੇ ਮੇਰੀ (ਲਾਗਿ) ਲਗਤ, ਭਾਵ ਵੈਰ ਵਾ ਪਿਛਾ ਕਰਨਾ ਛੋਡ ਦੀਆ ਹੈ॥੧॥
Prof. Sahib Singh(ਗੁਰੂ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜ ਦਿੱਤਾ। ਤਦੋਂ ਜਮਰਾਜ ਨੇ ਮੇਰਾ ਖਹੜਾ ਛੱਡ ਦਿੱਤਾ ॥੧॥ਪਦ ਅਰਥ ਕਰਿ = ਕਰ ਕੇ। ਤਉ = ਤਦੋਂ। ਜਮਿ = ਜਮ ਨੇ। ਮੋਰੀ ਲਾਗਿ = ਮੇਰਾ ਪਿੱਛਾ ॥੧॥
SikhNet (Spanish)y Él por Su Misericordia me ha llevado al Servicio de Dios, es así como ahora estoy lejos del alcance de la muerte. (1)
ਤਰਿਓ ਸਾਗਰੁ ਪਾਵਕ ਕੋ; ਜਉ ਸੰਤ ਭੇਟੇ ਵਡ ਭਾਗਿ ॥
tario saagar paavak ko; jau sant bhette vadd bhaag |
Sant Singh KhalsaI swam across the ocean of fire, when I met the Saints, through great good fortune.
Manmohan SinghWhen, through great good fortune, I met with the saints, I swam across the ocean of fire.
Manmohan Singh (Punjabi)ਜਦੋ ਭਾਰੇ ਚੰਗੇ ਨਸੀਬਾਂ ਰਾਹੀਂ ਮੈਂ ਸਾਧੂਆਂ ਨਾਲ ਮਿਲ ਪਿਆ, ਤਦ ਮੈਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਗਿਆ।
Fareedkot Teekaਜਬ ਵੱਡੇ ਭਾਗੋਂ ਸੇ ਵਾ ਵਡਭਾਗੀ ਸੰਤ ਮਿਲੇ ਹੈਂ ਤਬ ਸੰਸਾਰ ਰੂਪੀ ਅਗਨੀ ਕੇ ਸਮੁੰਦ੍ਰ ਕੋ ਮੈਂਨੇ ਤਰਿਆ ਹੈ॥
Prof. Sahib Singhਜਦੋਂ ਵੱਡੀ ਕਿਸਮਤ ਨਾਲ ਮੈਨੂੰ ਗੁਰੂ ਮਿਲ ਪਏ, ਮੈਂ (ਵਿਕਾਰਾਂ ਦੀ) ਅੱਗ ਦਾ ਸਮੁੰਦਰ ਤਰ ਲਿਆ ਹੈ।ਪਦ ਅਰਥ ਸਾਗਰੁ = ਸਮੁੰਦਰ। ਪਾਵਕ = ਅੱਕ। ਕੋ = ਦਾ। ਵਡ ਭਾਗਿ = ਵੱਡੀ ਕਿਸਮਤ ਨਾਲ।
SikhNet (Spanish)He nadado a través del mar de fuego; por buena fortuna he encontrado a los Santos.
ਜਨ ਨਾਨਕ. ਸਰਬ ਸੁਖ ਪਾਏ; ਮੋਰੋ ਹਰਿ ਚਰਨੀ ਚਿਤੁ ਲਾਗਿ ॥੨॥੧॥੫॥
jan naanak. sarab sukh paae; moro har charanee chit laag |2|1|5|
Sant Singh KhalsaO servant Nanak, I have found total peace; my consciousness is attached to the Lord's feet. ||2||1||5||
Manmohan SinghSays slave Nanak, I have obtained all the comforts and my mind is attached to God's feet.
Manmohan Singh (Punjabi)ਦਾਸ ਨਾਨਕ ਆਖਦਾ ਹੈ, ਮੈਂ ਸਾਰੇ ਸੁੱਖ ਪ੍ਰਾਪਤ ਕਰ ਲਏ ਹਨ, ਅਤੇ ਮੇਰਾ ਮਨ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰਾ ਮਨ ਤੋ ਹਰੀ ਕੀ ਚਰਨੀ ਲਾਗਾ ਹੈ, ਤਿਸ ਕਰ ਅਬ ਸਰਬ ਸੁਖ ਪਾਏ ਹੈਂ॥੨॥੧॥੫॥
Prof. Sahib Singhਹੇ ਦਾਸ ਨਾਨਕ! (ਆਖ-) ਹੁਣ ਮੈਂ ਸਾਰੇ ਸੁਖ ਪ੍ਰਾਪਤ ਕਰ ਲਏ ਹਨ, ਮੇਰਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੨॥੧॥੫॥ਪਦ ਅਰਥ ਸਰਬ ਸੁਖ = ਸਾਰੇ ਸੁਖ {ਲਫ਼ਜ਼ 'ਸੁਖੁ' ਅਤੇ 'ਸੁਖ' ਦਾ ਫ਼ਰਕ ਚੇਤੇ ਰੱਖੋ}। ਮੋਰੋ ਚਿਤੁ = ਮੇਰਾ ਚਿੱਤ। ਲਾਗਿ = ਲੱਗ ਗਿਆ ਹੈ ॥੨॥੧॥੫॥
SikhNet (Spanish)Dice Nanak, ahora he obtenido las Dichas del cielo y de la tierra pues mi mente se ha entonado en los Pies de Loto del Señor. (2‑1‑5)