ੴ

ਸਿੱਖਬਾਣੀ · SikhBani

ਸੂਖਿ ਅਰਾਧਨੁ ਦੂਖਿ ਅਰਾਧਨੁ ਬਿਸਰੈ ਨ ਕਾਹੂ ਬੇਰਾ ॥

sookh araadhan dookh araadhan bisarai na kaahoo beraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 700 · 7 lines
Translations

ਜੈਤਸਰੀ ਮਹਲਾ ੫ ॥

jaitasaree mahalaa 5 |

Sant Singh KhalsaJaitsree, Fifth Mehl:
Manmohan SinghJaitsri 5th Guru.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Yaitsri, Mejl Guru Aryan, Quinto Canal Divino.

ਲੋੜੀਦੜਾ ਸਾਜਨੁ ਮੇਰਾ ॥

lorreedarraa saajan meraa |

Sant Singh KhalsaI seek my Friend the Lord.
Manmohan SinghI seek the Lord, my Friend.
Manmohan Singh (Punjabi)ਮੈਂ ਆਪਣੇ ਮਿੱਤਰ ਵਾਹਿਗੁਰੂ ਨੂੰ ਲੋਚਦਾ ਹਾਂ।
Fareedkot Teekaਜਿਸ ਕੋ ਸਭ ਚਾਹਤੇ ਹੈਂ, ਸੋ ਵਾਹਿਗੁਰੂ ਤੂੰ ਹੀ ਮੇਰਾ ਮਿਤ੍ਰ ਹੈਂ॥
Prof. Sahib Singhਹੇ ਭਾਈ! ਮੇਰਾ ਸੱਜਣ ਪ੍ਰਭੂ ਐਸਾ ਹੈ ਜਿਸ ਨੂੰ ਹਰੇਕ ਜੀਵ ਮਿਲਣਾ ਚਾਹੁੰਦਾ ਹੈ।

ਪਦ ਅਰਥ ਲੋੜੀਦੜਾ = ਜਿਸ ਨੂੰ ਹਰੇਕ ਜੀਵ ਲੋੜਦਾ ਹੈ।

SikhNet (Spanish)Necesito a mi Amado Señor,

ਘਰਿ ਘਰਿ ਮੰਗਲ ਗਾਵਹੁ ਨੀਕੇ; ਘਟਿ ਘਟਿ ਤਿਸਹਿ ਬਸੇਰਾ ॥੧॥ ਰਹਾਉ ॥

ghar ghar mangal gaavahu neeke; ghatt ghatt tiseh baseraa |1| rahaau |

Sant Singh KhalsaIn each and every home, sing the sublime songs of rejoicing; He abides in each and every heart. ||1||Pause||
Manmohan SinghIn every house, sing ye, O men, the sublime songs of rejoicing, for He abides in every heart. Pause.
Manmohan Singh (Punjabi)ਹਰ ਘਰ ਵਿੱਚ ਸ੍ਰੇਸ਼ਟ ਖੁਸ਼ੀ ਦੇ ਗੀਤ ਗਾਇਨ ਕਰੋ, ਕਿਉਂ ਜੋ ਉਹ ਹਰ ਦਿਲ ਵਿੱਚ ਵਸਦਾ ਹੈ। ਠਹਿਰਾਉ।
Fareedkot Teekaਜਿਸ ਤੇਰੇ ਜਸ ਕੋ ਘਰ ਘਰ ਅਰਥਾਤ ਘਟ ਘਟ ਮੇਂ (ਨੀਕੇ) ਚੰਗੇ ਵਾ ਭਲੀ ਪ੍ਰਕਾਰ ਗਾਵਤੇ ਹੈਂ ਔਰ ਤਿਸ ਤੇਰੇ ਸਰੂਪ ਕਾ ਘਟ ਘਟ ਮੇਂ ਨਿਵਾਸ ਹੋ ਰਹਾ ਹੈ, ਭਾਵ ਸੇ ਸਰਬ ਵਿਆਪਕ ਹੈਂ॥੧॥ ਰਹਾਉ ॥
Prof. Sahib Singhਹੇ ਭਾਈ! ਹਰੇਕ ਗਿਆਨ-ਇੰਦ੍ਰੇ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਦੇ ਸੋਹਣੇ ਗੀਤ ਗਾਇਆ ਕਰੋ। ਹਰੇਕ ਸਰੀਰ ਵਿਚ ਉਸ ਦਾ ਹੀ ਨਿਵਾਸ ਹੈ ॥੧॥ ਰਹਾਉ ॥

ਪਦ ਅਰਥ ਘਰਿ ਘਰਿ = ਹਰੇਕ ਘਰ ਵਿਚ, ਹਰੇਕ ਗਿਆਨ-ਇੰਦ੍ਰੇ ਦੀ ਰਾਹੀਂ। ਮੰਗਲ = ਸਿਫ਼ਤ-ਸਾਲਾਹ ਦੇ ਗੀਤ। ਨੀਕੇ = ਸੋਹਣੇ। ਘਟਿ ਘਟਿ = ਹਰੇਕ ਸਰੀਰ ਵਿਚ। ਤਿਸਹਿ = ਉਸ ਦਾ ਹੀ {ਲਫ਼ਜ਼ 'ਜਿਸੁ' ਦਾ (ੁ) ਕ੍ਰਿਆ ਵਿਸ਼ੇਸਣ 'ਹੀ' ਦੇ ਕਾਰਨ ਉਡ ਗਿਆ ਹੈ}। ਬਸੇਰਾ = ਨਿਵਾਸ ॥੧॥ ਰਹਾਉ ॥

SikhNet (Spanish)mi Único Dios. Oh amigos, canten la Alabanza del Señor en su hogar, pues el Señor habita en todos los corazones. (1‑Pausa)

ਸੂਖਿ ਅਰਾਧਨੁ. ਦੂਖਿ ਅਰਾਧਨੁ; ਬਿਸਰੈ ਨ. ਕਾਹੂ ਬੇਰਾ ॥

sookh araadhan. dookh araadhan; bisarai na. kaahoo beraa |

Sant Singh KhalsaIn good times, worship and adore Him; in bad times, worship and adore Him; do not ever forget Him.
Manmohan SinghRemember Him in weal, remember Him in woe and forget Him not at any time.
Manmohan Singh (Punjabi)ਉਸ ਨੂੰ ਖੁਸ਼ੀ ਵਿੱਚ ਚੇਤੇ ਕਰੋ। ਉਸ ਨੂੰ ਗਮੀ ਵਿੱਚ ਚੇਤੇ ਕਰੋ ਅਤੇ ਕਿਸੇ ਵੇਲੇ ਭੀ ਉਸ ਨੂੰ ਨਾਂ ਭੁਲਾਓ।
Fareedkot Teekaਮੈਂ ਤੋ ਸੁਖ ਮੇਂ ਭੀ ਤੇਰਾ ਅਰਾਧਨ ਔਰ ਦੁਖ ਮੇਂ ਭੀ ਤੇਰਾ ਹੀ ਅਰਾਧਨ ਕਰਤਾ ਹੂੰ, ਕਿਸੀ ਸਮੇਂ ਭੀ ਤੂੰ ਮੇਰੇ ਕੋ ਵਿਸਰਤਾ ਨਹੀਂ ਹੈਂ॥
Prof. Sahib Singhਹੇ ਭਾਈ! ਸੁਖ ਵਿਚ (ਭੀ ਉਸ ਪਰਮਾਤਮਾ ਦਾ) ਸਿਮਰਨ ਕਰਨਾ ਚਾਹੀਦਾ ਹੈ, ਦੁਖ ਵਿਚ (ਉਸ ਦਾ ਹੀ) ਸਿਮਰਨ ਕਰਨਾ ਚਾਹੀਦਾ ਹੈ, ਉਹ ਪਰਮਾਤਮਾ ਕਿਸੇ ਭੀ ਵੇਲੇ ਸਾਨੂੰ ਨਾਹ ਭੁੱਲੇ।

ਪਦ ਅਰਥ ਸੂਖਿ = ਸੁਖ ਵਿਚ। ਅਰਾਧਨੁ = ਸਿਮਰਨ। ਦੂਖਿ = ਦੁਖ ਵਿਚ। ਕਾਹੂ ਬੇਰਾ = ਕਿਸੇ ਭੀ ਵੇਲੇ।

SikhNet (Spanish)Lo contemplo en medio de la dicha y de la tristeza, pero no Lo abandono ni siquiera por un momento.

ਨਾਮੁ ਜਪਤ ਕੋਟਿ ਸੂਰ ਉਜਾਰਾ; ਬਿਨਸੈ ਭਰਮੁ ਅੰਧੇਰਾ ॥੧॥

naam japat kott soor ujaaraa; binasai bharam andheraa |1|

Sant Singh KhalsaChanting the Naam, the Name of the Lord, the light of millions of suns shines forth, and the darkness of doubt is dispelled. ||1||
Manmohan SinghContemplating the Name, there is the light of millions of suns and the darkness of superstition vanishes.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ, ਕ੍ਰੋੜਾਂ ਹੀ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ ਅਤੇ ਭਰਮ ਭੁਲੇਖੇ ਦਾ ਅਨ੍ਹੇਰਾ ਨਾਸ ਥੀ ਵੰਞਦਾ ਹੈ।
Fareedkot Teekaਤੇਰਾ ਨਾਮ ਜਪਨੇ ਸੇ ਕ੍ਰੋੜੋਂ ਸੂਰਜੋਂ ਕਾ ਪ੍ਰਕਾਸ਼ ਹੋ ਜਾਤਾ ਹੈ, ਜਿਸ ਸੇ ਭਰਮ ਰੂਪ ਅਨੇਰਾ ਦੂਰ ਜੋ ਜਾਤਾ ਹੈ ॥੧॥
Prof. Sahib Singhਉਸ ਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਦੇ ਮਨ ਵਿਚ, ਮਾਨੋ) ਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ (ਮਨ ਵਿਚੋਂ) ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ, (ਆਤਮਕ ਜੀਵਨ ਵਲੋਂ ਬੇ-ਸਮਝੀ ਦਾ) ਹਨੇਰਾ ਦੂਰ ਹੋ ਜਾਂਦਾ ਹੈ ॥੧॥

ਪਦ ਅਰਥ ਜਪਤ = ਜਪਦਿਆਂ। ਕੋਟਿ = ਕ੍ਰੋੜਾਂ। ਸੂਰ = ਸੂਰਜ। ਉਜਾਰਾ = ਚਾਨਣ। ਭਰਮੁ = ਭਟਕਣਾ ॥੧॥

SikhNet (Spanish)Viviendo en Su Nombre millones de soles destellan en el firmamento de mi mente y la oscuridad de la duda es disipada dentro de mí. (1)

ਥਾਨਿ ਥਨੰਤਰਿ ਸਭਨੀ ਜਾਈ; ਜੋ ਦੀਸੈ ਸੋ ਤੇਰਾ ॥

thaan thanantar sabhanee jaaee; jo deesai so teraa |

Sant Singh KhalsaIn all the spaces and interspaces, everywhere, whatever we see is Yours.
Manmohan SinghThou, O Lord, art in all the places, in space as in interspaces. Whatever we see, that is Thine.
Manmohan Singh (Punjabi)ਤੈਂ, ਹੇ ਸਆਮੀ! ਸਾਰੀਆਂ ਥਾਵਾਂ, ਵਿਥਾਂ ਅਤੇ ਅਸਥਾਨਾਂ ਵਿੱਚ ਹੈ। ਜੋ ਕੁਛ ਦਿਸ ਆਉਂਦਾ ਹੈ, ਉਹ ਤੈਂਡਾ ਹੀ ਹੈ।
Fareedkot Teekaਅਸਥਾਨ ਔਰ ਅਸਥਾਨੋਂ ਕੇ ਅੰਦਰਿ ਸਰਬ (ਜਾਈ) ਅਸਥਾਨੋਂ ਮੇਂ ਜੋ ਨਾਮ ਰੂਪ ਦੇਖੀਤਾ ਹੈ, ਸੋ ਸਭ ਤੇਰਾ ਹੀ ਸਰੂਪ ਹੈ ॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਹਰੇਕ ਥਾਂ ਵਿਚ, ਸਭਨਾਂ ਥਾਵਾਂ ਵਿਚ (ਤੂੰ ਵੱਸ ਰਿਹਾ ਹੈਂ) ਜੋ ਕੁਝ ਦਿੱਸ ਰਿਹਾ ਹੈ, ਉਹ ਸਭ ਕੁਝ ਤੇਰਾ ਹੀ ਸਰੂਪ ਹੈ।

ਪਦ ਅਰਥ ਥਾਨਿ = ਥਾਂ ਵਿਚ। ਥਨੰਤਰਿ = ਥਾਨ ਅੰਤਰਿ, ਥਾਂ ਵਿਚ। ਥਾਨਿ ਥਨੰਤਰਿ = ਹਰੇਕ ਥਾਂ ਵਿਚ। ਜਾਈ = ਜਾਈਂ, ਥਾਵਾਂ ਵਿਚ।

SikhNet (Spanish)El Señor está por todas partes, en el espacio exterior, y en el espacio interior.

ਸੰਤਸੰਗਿ. ਪਾਵੈ ਜੋ ਨਾਨਕ; ਤਿਸੁ ਬਹੁਰਿ. ਨ ਹੋਈ ਹੈ ਫੇਰਾ ॥੨॥੩॥੪॥

santasang. paavai jo naanak; tis bahur. na hoee hai feraa |2|3|4|

Sant Singh KhalsaOne who finds the Society of the Saints, O Nanak, is not consigned to reincarnation again. ||2||3||4||
Manmohan SinghNanak, he who obtains the saints society, is cast not again into the round of transmigration.
Manmohan Singh (Punjabi)ਨਾਨਕ, ਜਿਹੜਾ ਸਤਿ ਸੰਗਤ ਅੰਦਰ ਜੁੜਦਾ ਹੈ। ਉਹ ਮੁੜ ਕੇ ਆਵਾਗਉਣ ਦੇ ਗੇੜੇ ਵਿੱਚ ਨਹੀਂ ਪੈਂਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ਼ ਸੰਤੋਂ ਕੀ ਸੰਗਤ ਦੁਆਰਾ ਤੇਰੇ ਕੋ ਪਾਵਤਾ ਹੈ, ਤਿਸ ਕਾ ਪੁਨਾ ਸੰਸਾਰ ਮੇਂ ਫੇਰਾ ਨਹੀਂ ਹੋਤਾ, ਭਾਵ ਸੇ ਵਹੁ ਜਨਮ ਮਰਣ ਸੇ ਰਹਿਤ ਹੋ ਜਾਤਾ ਹੈ॥੨॥੩॥੪॥
Prof. Sahib Singhਸਾਧ ਸੰਗਤਿ ਵਿਚ ਰਹਿ ਕੇ ਜੇਹੜਾ ਮਨੁੱਖ ਤੈਨੂੰ ਲੱਭ ਲੈਂਦਾ ਹੈ ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ॥੨॥੩॥੪॥

ਪਦ ਅਰਥ ਸੰਗਿ = ਸੰਗਤਿ ਵਿਚ। ਬਹੁਰਿ = ਫਿਰ, ਮੁੜ। ਫੇਰਾ = ਜਨਮ ਮਰਨ ਦਾ ਗੇੜ ॥੨॥੩॥੪॥

SikhNet (Spanish)Todo el mundo ilusorio pertenece a Él y quien logra participar en la Saad Sangat, se libera en esta vida y no vuelve a encarnar otra vez. (2‑3‑4)
Answers quote the Granth verbatim with Ang citations. AI commentary is not Gurbani and not a religious ruling.