ਮਃ ੧ ॥
mahalaa 1 |
Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਪਰੰਦਏ; ਨ ਗਿਰਾਹ ਜਰ ॥
parande; na giraah jar |
Sant Singh KhalsaThe birds have no money in their pockets.
Manmohan SinghThe birds have no money in their pockets.
Manmohan Singh (Punjabi)ਪੰਛੀਆਂ ਦੀ ਗੰਢ ਵਿੱਚ ਕੋਈ ਮਾਲ ਧਨ ਨਹੀਂ।
Fareedkot Teeka(ਪਰੰਦਏ) ਪੰਛੀਓਂ ਕੇ (ਗਿਰਾਹ) ਗਾਠ ਮੇਂ (ਜਰ) ਧਨ ਨਹੀਂ ਹੈ॥
Prof. Sahib Singhਪੰਛੀਆਂ ਦੇ ਗੰਢੇ-ਪੱਲੇ ਧਨ ਨਹੀਂ ਹੈ।
ਪਦ ਅਰਥ ਪਰੰਦਏ ਗਿਰਾਹ = ਪੰਛੀਆਂ ਦੇ ਗੰਢ-ਪੱਲੇ। ਜਰ = ਜ਼ਰ, ਧਨ।
SikhNet (Spanish)Un pájaro no tiene pertenencias,
ਦਰਖਤ ਆਬ; ਆਸ ਕਰ ॥
darakhat aab; aas kar |
Sant Singh KhalsaThey place their hopes on trees and water.
Manmohan SinghThey rest their hope on water and trees.
Manmohan Singh (Punjabi)ਊਹ ਪਾਣੀ ਅਤੇ ਬ੍ਰਿਛਾਂ ਤੇ ਆਪਣੀ ਉਮੀਦ ਰੱਖਦੇ ਹਨ।
Fareedkot Teekaਦਰਖਤ ਔਰ (ਆਬ) ਪਾਨੀ ਕੀ ਆਸ ਕਰਤੇ ਹੈਂ ਵਾ ਬ੍ਰਿਖ੍ਯ ਜਲ ਕੀ ਆਸ ਕਰਤੇ ਹੈਂ, ਵਾ ਬ੍ਰਿਖ ਅਰੁ ਪਾਨੀ ਏਹੁ ਭੀ ਤੇਰੀ ਆਸਾ ਕਰਤੇ ਹੈਂ॥
Prof. Sahib Singhਉਹ (ਪ੍ਰਭੂ ਦੇ ਬਣਾਏ ਹੋਏ) ਰੁੱਖਾਂ ਤੇ ਪਾਣੀ ਦਾ ਆਸਰਾ ਹੀ ਲੈਂਦੇ ਹਨ।
ਪਦ ਅਰਥ ਆਬ = ਪਾਣੀ।
SikhNet (Spanish)pero el agua y los árboles en todas partes son suyos.
ਦਿਹੰਦ ਸੁਈ ॥
dihand suee |
Sant Singh KhalsaHe alone is the Giver.
Manmohan SinghHe, alone is the Giver.
Manmohan Singh (Punjabi)ਕੇਵਲ ਉਹ ਹੀ ਦੇਣ ਵਾਲਾ ਹੈ।
Fareedkot Teekaਜਿਸ ਤੈਨੇ ਉਤਪੰਨ ਕੀਏ ਹੈਂ ਸੋਈ ਤੂੰ ਦੇਤਾ ਹੈਂ॥
Prof. Sahib Singhਉਹਨਾਂ ਨੂੰ ਰੋਜ਼ੀ ਦੇਣ ਵਾਲਾ ਉਹੀ ਪ੍ਰਭੂ ਹੈ।
ਪਦ ਅਰਥ ਦਿਹੰਦ = ਦੇਣ ਵਾਲਾ।
SikhNet (Spanish)Dios, el Único Dador,
ਏਕ ਤੁਈ. ਏਕ ਤੁਈ ॥੬॥
ek tuee. ek tuee |6|
Sant Singh KhalsaYou alone, Lord, You alone. ||6||
Manmohan SinghThou alone art, O Lord! Thou alone art.
Manmohan Singh (Punjabi)ਕੇਵਲ ਤੂੰ ਹੀ ਹੈ। ਹੇ ਸੁਆਮੀ! ਕੇਵਲ ਤੂੰ ਹੀ ਹੈ।
Fareedkot Teekaਤੀਨੋਂ ਕਾਲ ਮੇਂ ਏਕ ਤੂੰਹੀ ਹੈਂ॥੬॥
Prof. Sahib Singh(ਹੇ ਪ੍ਰਭੂ! ਇਹਨਾਂ ਦਾ ਰਿਜ਼ਕ-ਦਾਤਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ ॥੬॥
SikhNet (Spanish)da porque sólo Él Es; sí, sólo Él, el Uno. (6)