ਮਃ ੧ ॥
mahalaa 1 |
Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਨਾਨਕ; ਲਿਲਾਰਿ ਲਿਖਿਆ ਸੋਇ ॥
naanak; lilaar likhiaa soe |
Sant Singh KhalsaO Nanak, that destiny which is pre-ordained and written on one's forehead
Manmohan SinghNanak, what is written on the forehead,
Manmohan Singh (Punjabi)ਨਾਨਕ, ਜਿਹੜਾ ਮੱਥੇ ਉਤੇ ਲਿਖਿਆ ਹੋਇਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕੇ ਜੋ ਤੈਂ (ਲਿਲਾਰਿ) ਮਸਤਕ ਮੇਂ ਲਿਖਾ ਹੈ॥
Prof. Sahib Singhਹੇ ਨਾਨਕ! (ਜੀਵ ਦੇ) ਮੱਥੇ ਉਤੇ (ਜੋ ਕੁਝ ਕਰਤਾਰ ਵਲੋਂ) ਲਿਖਿਆ ਗਿਆ ਹੈ,
ਪਦ ਅਰਥ ਲਿਲਾਰਿ = ਲਿਲਾਟ, ਮੱਥੇ ਉਤੇ।
SikhNet (Spanish)Dice Nanak, eso que estaba escrito en tu destino por Dios,
ਮੇਟਿ. ਨ ਸਾਕੈ ਕੋਇ ॥
mett. na saakai koe |
Sant Singh Khalsano one can erase it.
Manmohan Singhno one can erase that.
Manmohan Singh (Punjabi)ਕੋਈ ਜਣਾ ਉਸ ਨੂੰ ਮੇਸ ਨਹੀਂ ਸਕਦਾ।
Fareedkot Teekaਤਿਸ ਕੋ ਕੋਈ ਮੇਟ ਨਹੀਂ ਸਕਤਾ ਹੈ॥
Prof. Sahib Singhਉਸ ਨੂੰ ਕੋਈ ਮਿਟਾ ਨਹੀਂ ਸਕਦਾ।
SikhNet (Spanish)nadie lo puede borrar.
ਕਲਾ ਧਰੈ; ਹਿਰੈ ਸੁਈ ॥
kalaa dharai; hirai suee |
Sant Singh KhalsaThe Lord infuses strength, and He takes it away again.
Manmohan SinghThat Lord instills power in the mortal and then resumes it.
Manmohan Singh (Punjabi)ਉਹ ਸਾਹਿਬ ਪ੍ਰਾਣੀ ਵਿੱਚ ਸੱਤਿਆ ਸਥਾਪਨ ਕਰਦਾ ਹੈ, ਅਤੇ ਫਿਰ ਵਾਪਸ ਲੈ ਲੈਂਦਾ ਹੈ।
Fareedkot Teekaਤੂ ਹੀ ਪ੍ਰਾਣ ਕਲਾ ਕੋ ਧਾਰਤਾ ਹੈਂ, ਪੁਨਾ ਸੋਈ ਤੂ (ਹਿਰੈ) ਨਿਕਾਲ ਲੇਤਾ ਹੈਂ॥
Prof. Sahib Singh(ਜੀਵ ਦੇ ਅੰਦਰ) ਉਹੀ ਸੱਤਿਆ ਪਾਂਦਾ ਹੈ, ਉਹੀ ਖੋਹ ਲੈਂਦਾ ਹੈ।
ਪਦ ਅਰਥ ਕਲਾ = ਸੱਤਿਆ। ਹਿਰੈ = ਚੁਰਾ ਲੈਂਦਾ ਹੈ, ਲੈ ਜਾਂਦਾ ਹੈ।
SikhNet (Spanish)Sólo Él te da el poder; y sólo Él se lo lleva,
ਏਕੁ ਤੁਈ. ਏਕੁ ਤੁਈ ॥੭॥
ek tuee. ek tuee |7|
Sant Singh KhalsaYou alone, O Lord, You alone. ||7||
Manmohan SinghThou alone art, O Lord! Thou alone art.
Manmohan Singh (Punjabi)ਕੇਵਲ ਤੂੰ ਹੀ ਹੈਂ ਹੇ ਸੁਆਮੀ! ਕੇਵਲ ਤੂੰ ਹੀ ਹੈਂ!
Fareedkot Teekaਤੀਨੋਂ ਕਾਲ ਮੇਂ ਏਕ ਤੂ ਹੀ ਹੈਂ॥੭॥
Prof. Sahib Singh(ਹੇ ਪ੍ਰਭੂ! ਜੀਵਾਂ ਨੂੰ ਸੱਤਿਆ ਦੇਣ ਤੇ ਖੋਹ ਲੈਣ ਵਾਲਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ ॥੭॥
SikhNet (Spanish)porque sólo Él Es, sí, sólo Él. (7)