ਏਕ ਤੁਈ. ਏਕ ਤੁਈ ॥੨॥
ek tuee. ek tuee |2|
ਏਕ ਤੁਈ. ਏਕ ਤੁਈ ॥੨॥
ek tuee. ek tuee |2|
ਮਃ ੧ ॥
mahalaa 1 |
ਨ ਦਾਦੇ ਦਿਹੰਦ; ਆਦਮੀ ॥
n daade dihand; aadamee |
ਪਦ ਅਰਥ ਦਾਦ = ਇਨਸਾਫ਼। ਦਿਹੰਦ = ਦੇਣ ਵਾਲੇ। ਦਾਦੇ ਦਿਹੰਦ = ਇਨਸਾਫ਼ ਕਰਨ ਵਾਲੇ।
ਨ ਸਪਤ; ਜੇਰ ਜਿਮੀ ॥
n sapat; jer jimee |
ਪਦ ਅਰਥ ਸਪਤ = ਸੱਤ।
ਅਸਤਿ ਏਕ; ਦਿਗਰਿ ਕੁਈ ॥
asat ek; digar kuee |
ਏਕ ਤੁਈ. ਏਕ ਤੁਈ ॥੩॥
ek tuee. ek tuee |3|
ਮਃ ੧ ॥
mahalaa 1 |
ਨ ਸੂਰ ਸਸਿ; ਮੰਡਲੋ ॥
n soor sas; manddalo |
ਪਦ ਅਰਥ ਸੂਰ = ਸੂਰਜ। ਸਸਿ = ਚੰਦ੍ਰਮਾ। ਮੰਡਲੋ = ਦਿੱਸਦਾ ਆਕਾਸ਼।
ਨ ਸਪਤ ਦੀਪ; ਨਹ ਜਲੋ ॥
n sapat deep; neh jalo |
ਪਦ ਅਰਥ ਦੀਪ = ਦ੍ਵੀਪ, ਪੁਰਾਣੇ ਸਮੇਂ ਤੋਂ ਇਸ ਧਰਤੀ ਦੇ ਸੱਤ ਹਿੱਸੇ ਮਿੱਥੇ ਗਏ ਹਨ, ਹਰੇਕ ਨੂੰ 'ਦੀਪ' ਕਿਹਾ ਗਿਆ ਹੈ। ਕੇਂਦਰੀ ਦੀਪ ਦਾ ਨਾਮ 'ਜੰਬੂ ਦੀਪ' ਹੈ ਜਿਸ ਵਿਚ ਹਿੰਦੁਸਤਾਨ ਦੇਸ ਹੈ।
ਅੰਨ ਪਉਣ; ਥਿਰੁ ਨ ਕੁਈ ॥
an paun; thir na kuee |
ਪਦ ਅਰਥ ਪਉਣ = ਹਵਾ।
ਏਕੁ ਤੁਈ. ਏਕੁ ਤੁਈ ॥੪॥
ek tuee. ek tuee |4|
ਮਃ ੧ ॥
mahalaa 1 |
ਨ ਰਿਜਕੁ ਦਸਤ; ਆ ਕਸੇ ॥
n rijak dasat; aa kase |
ਪਦ ਅਰਥ ਦਸਤ = ਹੱਥ। ਦਸਤ ਆ ਕਸੇ = ਕਿਸੇ ਹੋਰ ਸ਼ਖ਼ਸ ਦੇ ਹੱਥ ਵਿਚ।
ਹਮਾ ਰਾ; ਏਕੁ ਆਸ ਵਸੇ ॥
hamaa raa; ek aas vase |
ਪਦ ਅਰਥ ਹਮਾ = (ਹਮਹ) ਸਭ। ਰਾ = (ਫ:) ਨੂੰ। ਵਸੇ = ਬੱਸ, ਕਾਫ਼ੀ।
ਅਸਤਿ ਏਕੁ; ਦਿਗਰ ਕੁਈ ॥
asat ek; digar kuee |
ਏਕ ਤੁਈ. ਏਕੁ ਤੁਈ ॥੫॥
ek tuee. ek tuee |5|
ਮਃ ੧ ॥
mahalaa 1 |
ਪਰੰਦਏ; ਨ ਗਿਰਾਹ ਜਰ ॥
parande; na giraah jar |
ਪਦ ਅਰਥ ਪਰੰਦਏ ਗਿਰਾਹ = ਪੰਛੀਆਂ ਦੇ ਗੰਢ-ਪੱਲੇ। ਜਰ = ਜ਼ਰ, ਧਨ।
ਦਰਖਤ ਆਬ; ਆਸ ਕਰ ॥
darakhat aab; aas kar |
ਪਦ ਅਰਥ ਆਬ = ਪਾਣੀ।
ਦਿਹੰਦ ਸੁਈ ॥
dihand suee |
ਪਦ ਅਰਥ ਦਿਹੰਦ = ਦੇਣ ਵਾਲਾ।
ਏਕ ਤੁਈ. ਏਕ ਤੁਈ ॥੬॥
ek tuee. ek tuee |6|
ਮਃ ੧ ॥
mahalaa 1 |
ਨਾਨਕ; ਲਿਲਾਰਿ ਲਿਖਿਆ ਸੋਇ ॥
naanak; lilaar likhiaa soe |
ਪਦ ਅਰਥ ਲਿਲਾਰਿ = ਲਿਲਾਟ, ਮੱਥੇ ਉਤੇ।
ਮੇਟਿ. ਨ ਸਾਕੈ ਕੋਇ ॥
mett. na saakai koe |
ਕਲਾ ਧਰੈ; ਹਿਰੈ ਸੁਈ ॥
kalaa dharai; hirai suee |
ਪਦ ਅਰਥ ਕਲਾ = ਸੱਤਿਆ। ਹਿਰੈ = ਚੁਰਾ ਲੈਂਦਾ ਹੈ, ਲੈ ਜਾਂਦਾ ਹੈ।
ਏਕੁ ਤੁਈ. ਏਕੁ ਤੁਈ ॥੭॥
ek tuee. ek tuee |7|
ਪਉੜੀ ॥
paurree |
ਸਚਾ ਤੇਰਾ ਹੁਕਮੁ; ਗੁਰਮੁਖਿ ਜਾਣਿਆ ॥
sachaa teraa hukam; guramukh jaaniaa |
ਗੁਰਮਤੀ ਆਪੁ ਗਵਾਇ; ਸਚੁ ਪਛਾਣਿਆ ॥
guramatee aap gavaae; sach pachhaaniaa |
ਪਦ ਅਰਥ ਆਪੁ = ਆਪਣੇ ਆਪ ਨੂੰ। ਆਪਿ = ਖ਼ੁਦ ਹੀ। {ਨੋਟ: ਲਫ਼ਜ਼ 'ਆਪੁ' ਅਤੇ 'ਆਪਿ' ਦਾ ਫ਼ਰਕ ਸਮਝਣ-ਯੋਗ ਹੈ।}
ਸਚੁ ਤੇਰਾ ਦਰਬਾਰੁ; ਸਬਦੁ ਨੀਸਾਣਿਆ ॥
sach teraa darabaar; sabad neesaaniaa |
ਪਦ ਅਰਥ ਨੀਸਾਣਿਆ = ਨੀਸਾਣ, ਰਾਹਦਾਰੀ, ਪਰਵਾਨਾ।
ਸਚਾ ਸਬਦੁ ਵੀਚਾਰਿ; ਸਚਿ ਸਮਾਣਿਆ ॥
sachaa sabad veechaar; sach samaaniaa |
ਮਨਮੁਖ ਸਦਾ ਕੂੜਿਆਰ; ਭਰਮਿ ਭੁਲਾਣਿਆ ॥
manamukh sadaa koorriaar; bharam bhulaaniaa |
ਪਦ ਅਰਥ ਕੂੜਿਆਰ = ਕੂੜ ਦੇ ਵਪਾਰੀ (ਜਿਵੇਂ ਸੁਨਿਆਰ, ਲੋਹਾਰ)
ਵਿਸਟਾ ਅੰਦਰਿ ਵਾਸੁ; ਸਾਦੁ. ਨ ਜਾਣਿਆ ॥
visattaa andar vaas; saad. na jaaniaa |
ਵਿਣੁ ਨਾਵੈ ਦੁਖੁ ਪਾਇ; ਆਵਣ ਜਾਣਿਆ ॥
vin naavai dukh paae; aavan jaaniaa |
ਨਾਨਕ. ਪਾਰਖੁ ਆਪਿ; ਜਿਨਿ. ਖੋਟਾ ਖਰਾ ਪਛਾਣਿਆ ॥੧੩॥
naanak. paarakh aap; jin. khottaa kharaa pachhaaniaa |13|
ਸਲੋਕੁ ਮਃ ੧ ॥
salok mahalaa 1 |
ਸੀਹਾ ਬਾਜਾ ਚਰਗਾ ਕੁਹੀਆ; ਏਨਾ ਖਵਾਲੇ ਘਾਹ ॥
seehaa baajaa charagaa kuheea; enaa khavaale ghaah |
ਘਾਹੁ ਖਾਨਿ. ਤਿਨਾ ਮਾਸੁ ਖਵਾਲੇ; ਏਹਿ ਚਲਾਏ ਰਾਹ ॥
ghaahu khaan. tinaa maas khavaale; ehi chalaae raah |
ਨਦੀਆ ਵਿਚਿ. ਟਿਬੇ ਦੇਖਾਲੇ; ਥਲੀ ਕਰੇ ਅਸਗਾਹ ॥
nadeea vich. ttibe dekhaale; thalee kare asagaah |
ਪਦ ਅਰਥ ਅਸਗਾਹ = ਡੂੰਘੇ ਪਾਣੀ।
ਕੀੜਾ ਥਾਪਿ ਦੇਇ ਪਾਤਿਸਾਹੀ; ਲਸਕਰ ਕਰੇ ਸੁਆਹ ॥
keerraa thaap dee paatisaahee; lasakar kare suaah |
ਜੇਤੇ ਜੀਅ. ਜੀਵਹਿ ਲੈ ਸਾਹਾ; ਜੀਵਾਲੇ. ਤਾ ਕਿ ਅਸਾਹ ॥
jete jeea. jeeveh lai saahaa; jeevaale. taa ki asaah |
ਨਾਨਕ. ਜਿਉ ਜਿਉ ਸਚੇ ਭਾਵੈ; ਤਿਉ ਤਿਉ ਦੇਇ ਗਿਰਾਹ ॥੧॥
naanak. jiau jiau sache bhaavai; tiau tiau dee giraah |1|
ਪਦ ਅਰਥ ਗਿਰਾਹ = ਗਿਰਾਹੀ, ਰੋਟੀ। ਕਿਅ ਸਾਹ = ਕਿਆ ਸਾਹ? ਸਾਹ ਦੀ ਕੀਹ ਲੋੜ ਪੈਂਦੀ ਹੈ? ਲਫ਼ਜ਼ 'ਕਿਆ' ਦੇ ਥਾਂ 'ਕਿਆ ਵਰਤਿਆ ਗਿਆ ਹੈ। ਇਸ 'ਵਾਰ' ਵਿਚ ਲਫ਼ਜ਼ 'ਕਿਆ' ਬਹੁਤ ਵਾਰੀ ਆਇਆ ਹੈ; ਜਿਵੇਂ "ਕਿਆ ਮੈਦਾ...", "ਮਛੀ ਤਾਰੂ ਕਿਆ ਕਰੇ", ਇਸ ਲਫ਼ਜ਼ 'ਕਿਅ' ਤੇ 'ਕਿਆ ਦਾ ਭਾਵ ਮਿਲਦਾ ਹੈ। ਪਰ ਲਫ਼ਜ਼ 'ਕਿ' ਨੂੰ ਤੇ 'ਅਸਾਹ' ਨੂੰ ਵੱਖ ਕਰਕੇ 'ਕਿ' ਦਾ ਅਰਥ "ਕੀ ਅਚਰਜ" "ਕੀ ਵੱਡੀ ਗੱਲ" ਕਰਨਾ ਅਸੁੱਧ ਹੈ। 'ਗੁਰਬਾਣੀ' ਵਿਚੋਂ ਹੋਰਥੈ ਕਿਤੇ ਭੀ ਐਸਾ ਪ੍ਰਮਾਣ ਮਿਲਣਾ ਚਾਹੀਦਾ ਹੈ।, ਸੋ, ਪਦ-ਛੇਦ 'ਕਿਅ ਸਾਹ' ਚਾਹੀਦਾ ਹੈ ॥੧॥
ਮਃ ੧ ॥
mahalaa 1 |
ਇਕਿ ਮਾਸਹਾਰੀ; ਇਕਿ ਤ੍ਰਿਣੁ ਖਾਹਿ ॥
eik maasahaaree; ik trin khaeh |
ਇਕਨਾ; ਛਤੀਹ ਅੰਮ੍ਰਿਤ ਪਾਹਿ ॥
eikanaa; chhateeh amrit paeh |
ਪਦ ਅਰਥ ਪਾਹਿ = ਮਿਲਦੇ ਹਨ।
ਇਕਿ ਮਿਟੀਆ ਮਹਿ; ਮਿਟੀਆ ਖਾਹਿ ॥
eik mitteea meh; mitteea khaeh |
ਇਕਿ ਪਉਣ ਸੁਮਾਰੀ; ਪਉਣ ਸੁਮਾਰਿ ॥
eik paun sumaaree; paun sumaar |
ਪਦ ਅਰਥ ਪਉਣ = ਹਵਾ, ਸੁਆਸ। ਪਉਣ ਸੁਮਾਰੀ = ਸੁਆਸਾਂ ਨੂੰ ਗਿਣਨ ਵਾਲੇ, ਪ੍ਰਾਣਾਯਾਮ ਕਰਨ ਵਾਲੇ। ਪਉਣ ਸੁਮਾਰਿ = ਸੁਆਸਾਂ ਦੇ ਗਿਣਨ ਵਿਚ, ਪ੍ਰਾਣਾਯਾਮ ਵਿਚ।
ਇਕਿ; ਨਿਰੰਕਾਰੀ ਨਾਮ ਆਧਾਰਿ ॥
eik; nirankaaree naam aadhaar |
ਪਦ ਅਰਥ ਆਧਾਰਿ = ਆਸਰੇ ਹੇਠ।
ਜੀਵੈ ਦਾਤਾ; ਮਰੈ ਨ ਕੋਇ ॥
jeevai daataa; marai na koe |
ਪਦ ਅਰਥ ਜੀਵੈ = ਜੀਉਂਦਾ ਹੈ, (ਭਾਵ,) ਰਾਖਾ ਹੈ।
ਨਾਨਕ. ਮੁਠੇ ਜਾਹਿ; ਨਾਹੀ. ਮਨਿ ਸੋਇ ॥੨॥
naanak. mutthe jaeh; naahee. man soe |2|
ਪਦ ਅਰਥ ਮੁਠੇ ਜਾਹਿ = ਠੱਗੇ ਜਾਂਦੇ ਹਨ। ਕੋਇ = ਜੋ ਕੋਈ, ਜੋ ਮਨੁੱਖ ॥੨॥
ਪਉੜੀ ॥
paurree |
ਪੂਰੇ ਗੁਰ ਕੀ ਕਾਰ; ਕਰਮਿ ਕਮਾਈਐ ॥
poore gur kee kaar; karam kamaaeeai |
ਪਦ ਅਰਥ ਕਰਮਿ = ਮਿਹਰ ਨਾਲ।
ਗੁਰਮਤੀ. ਆਪੁ ਗਵਾਇ; ਨਾਮੁ ਧਿਆਈਐ ॥
guramatee. aap gavaae; naam dhiaaeeai |
ਦੂਜੀ ਕਾਰੈ ਲਗਿ; ਜਨਮੁ ਗਵਾਈਐ ॥
doojee kaarai lag; janam gavaaeeai |
ਵਿਣੁ ਨਾਵੈ. ਸਭ ਵਿਸੁ; ਪੈਝੈ ਖਾਈਐ ॥
vin naavai. sabh vis; paijhai khaaeeai |
ਪਦ ਅਰਥ ਵਿਸੁ = ਵਿਹੁ, ਜ਼ਹਿਰ। ਪੈਝੈ ਖਾਈਐ = ਜੋ ਕੁਝ ਪਹਿਨੀਦਾ ਤੇ ਖਾਈਦਾ ਹੈ।
ਸਚਾ ਸਬਦੁ ਸਾਲਾਹਿ; ਸਚਿ ਸਮਾਈਐ ॥
sachaa sabad saalaeh; sach samaaeeai |
ਵਿਣੁ ਸਤਿਗੁਰੁ ਸੇਵੇ. ਨਾਹੀ ਸੁਖਿ ਨਿਵਾਸੁ; ਫਿਰਿ ਫਿਰਿ ਆਈਐ ॥
vin satigur seve. naahee sukh nivaas; fir fir aaeeai |
ਪਦ ਅਰਥ ਸੁਖਿ = ਸੁਖ ਵਿਚ।
ਦੁਨੀਆ ਖੋਟੀ ਰਾਸਿ; ਕੂੜੁ ਕਮਾਈਐ ॥
duneea khottee raas; koorr kamaaeeai |
ਪਦ ਅਰਥ ਰਾਸਿ = ਪੂੰਜੀ।
ਨਾਨਕ. ਸਚੁ ਖਰਾ ਸਾਲਾਹਿ; ਪਤਿ ਸਿਉ ਜਾਈਐ ॥੧੪॥
naanak. sach kharaa saalaeh; pat siau jaaeeai |14|
ਸਲੋਕੁ ਮਃ ੧ ॥
salok mahalaa 1 |
ਤੁਧੁ ਭਾਵੈ. ਤਾ ਵਾਵਹਿ ਗਾਵਹਿ; ਤੁਧੁ ਭਾਵੈ. ਜਲਿ ਨਾਵਹਿ ॥
tudh bhaavai. taa vaaveh gaaveh; tudh bhaavai. jal naaveh |
ਪਦ ਅਰਥ ਤੁਧੁ ਭਾਵੈ = ਜੇ ਤੇਰੀ ਰਜ਼ਾ ਹੋਵੇ। ਵਾਵਹਿ = (ਸਾਜ਼) ਵਜਾਂਦੇ ਹਨ। ਜਲਿ = ਪਾਣੀ ਵਿਚ।