ੴ

ਸਿੱਖਬਾਣੀ · SikhBani

ਨ ਰਿਜਕੁ ਦਸਤ ਆ ਕਸੇ ॥

n rijak dasat aa kase
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 144 · 5 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਨ ਰਿਜਕੁ ਦਸਤ; ਆ ਕਸੇ ॥

n rijak dasat; aa kase |

Sant Singh KhalsaOur sustenance is not in the hands of any person.
Manmohan SinghThe sustenance is not in the hands of any one.
Manmohan Singh (Punjabi)ਉਪਜੀਵਕਾ ਕਿਸੇ ਇਨਸਾਨ ਦੇ ਹੱਥ ਵਿੱਚ ਨਹੀਂ ਹੈ।
Fareedkot Teekaਰਿਜਕ ਜੋ ਹੈ (ਆ) ਓਂਨਾ ਭਾਵ ਪੂਰਬੋਕਤੋਂ ਕਾ (ਕਸੇ) ਕਿਸੀ ਕੇ (ਦਸਤ) ਹਾਥ ਨਹੀਂ ਹੈ॥
Prof. Sahib Singh(ਜੀਵਾਂ ਦਾ) ਰਿਜ਼ਕ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੇ ਹੱਥ ਵਿਚ ਨਹੀਂ ਹੈ।

ਪਦ ਅਰਥ ਦਸਤ = ਹੱਥ। ਦਸਤ ਆ ਕਸੇ = ਕਿਸੇ ਹੋਰ ਸ਼ਖ਼ਸ ਦੇ ਹੱਥ ਵਿਚ।

SikhNet (Spanish)Nadie más que Él tiene tu sustento en Sus Manos,

ਹਮਾ ਰਾ; ਏਕੁ ਆਸ ਵਸੇ ॥

hamaa raa; ek aas vase |

Sant Singh KhalsaThe hopes of all rest in the One Lord.
Manmohan SinghHopes of all abide in the one Lord.
Manmohan Singh (Punjabi)ਸਾਰਿਆਂ ਦੀ ਊਮੀਦ ਇੱਕ ਸੁਆਮੀ ਅੰਦਰ ਵੱਸਦੀ ਹੈ।
Fareedkot Teeka(ਹਮਾ ਰਾ) ਤਮਾਮ ਕੋ ਏਕ ਤੇਰੀ ਆਸ (ਵਸੇ) ਬਹੁਤ ਹੈ॥
Prof. Sahib Singhਸਭ ਜੀਵਾਂ ਨੂੰ, ਬੱਸ, ਇਕ ਪ੍ਰਭੂ ਦੀ ਆਸ ਹੈ।

ਪਦ ਅਰਥ ਹਮਾ = (ਹਮਹ) ਸਭ। ਰਾ = (ਫ:) ਨੂੰ। ਵਸੇ = ਬੱਸ, ਕਾਫ਼ੀ।

SikhNet (Spanish)porque todos se apoyan en Su Soporte.

ਅਸਤਿ ਏਕੁ; ਦਿਗਰ ਕੁਈ ॥

asat ek; digar kuee |

Sant Singh KhalsaThe One Lord alone exists-who else is there?
Manmohan SinghThe Lord alone is who else can there be?
Manmohan Singh (Punjabi)ਕੇਵਲ ਤੂੰ ਹੀ ਹੈਂ, ਹੇ ਸੁਆਮੀ! ਹੋਰ ਕੌਣ ਹੋ ਸਕਦਾ ਹੈ?
Fareedkot Teekaਏਕ ਤੂੰਹੀ ਹੈਂ ਦੂਸਰਾ ਕੌਣ ਹੈ॥
Prof. Sahib Singh(ਕਿਉਂਕਿ ਸਦਾ-ਥਿਰ) ਹੋਰ ਹੈ ਹੀ ਕੋਈ ਨਹੀਂ।
SikhNet (Spanish)Sólo Él Es, nadie más que Él está allí, oh nadie,

ਏਕ ਤੁਈ. ਏਕੁ ਤੁਈ ॥੫॥

ek tuee. ek tuee |5|

Sant Singh KhalsaYou alone, Lord, You alone. ||5||
Manmohan SinghThou alone art, O Lord! Thou alone art.
Manmohan Singh (Punjabi)ਕੱਲਮਕੱਲਾ ਤੂੰ ਹੀ ਹੈਂ, ਹੇ ਸਾਈਂ! ਕੱਲਮਕੱਲਾ ਤੂੰ ਹੀ ਹੈਂ।
Fareedkot Teekaਤੀਨੋਂ ਕਾਲ ਮੇਂ ਏਕ ਤੂ ਹੀ ਹੈਂ॥੫॥
Prof. Sahib Singhਸਦਾ ਰਹਿਣ ਵਾਲਾ, ਹੇ ਪ੍ਰਭੂ! ਇਕ ਤੂੰ ਹੀ ਹੈਂ ॥੫॥
SikhNet (Spanish)sólo Él Es, sí, Él, el Uno. (5)
Answers quote the Granth verbatim with Ang citations. AI commentary is not Gurbani and not a religious ruling.