ਮਾਰੂ ਮਹਲਾ ੧ ॥
maaroo mahalaa 1 | Ang 1038
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਜਹ ਦੇਖਾ; ਤਹ ਦੀਨ ਦਇਆਲਾ ॥
jeh dekhaa; teh deen deaalaa | Ang 1038
Sant Singh KhalsaWherever I look, I see the Lord, merciful to the meek.
Manmohan SinghWherever I see, there I find my Master, Merciful to the meek.
Manmohan Singh (Punjabi)ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਮੈਂ ਆਪਣੇ ਮਸਕੀਨ ਤੇ ਮਿਹਰਬਾਨ ਮਾਲਕ ਨੂੰ ਪਾਉਂਦਾ ਹਾਂ।
Fareedkot Teekaਹੇ ਦੀਨ ਦਇਆਲ! ਜਹਾਂ ਦੇਖਤਾ ਹੂੰ ਤਹਾਂ ਤੂੰ ਹੀ ਹੈਂ॥
Prof. Sahib Singhਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੈਨੂੰ ਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਦਿੱਸਦਾ ਹੈ।ਪਦ ਅਰਥ ਦੇਖਾ = ਮੈਂ ਵੇਖਦਾ ਹਾਂ।
SikhNet (Spanish)En donde sea que veo, ahí veo al Señor Compasivo, sí, Él, nuestro Señor Misericordioso, ni va ni viene.
ਆਇ ਨ ਜਾਈ; ਪ੍ਰਭੁ ਕਿਰਪਾਲਾ ॥
aae na jaaee; prabh kirapaalaa | Ang 1038
Sant Singh KhalsaGod is compassionate; He does not come or go in reincarnation.
Manmohan SinghMy compassionate Lord comes and goes not.
Manmohan Singh (Punjabi)ਮੇਰਾ ਦਇਆਵਾਨ ਸੁਆਮੀ ਆਉਂਦਾ ਅਤੇ ਜਾਂਦਾ ਨਹੀਂ।
Fareedkot Teekaਹੇ ਸਾਮ੍ਰਥ ਕ੍ਰਿਪਾਲ! ਨਾ ਕਹੀਂ ਆਵਤਾ ਹੈਂ ਨ ਜਾਤਾ ਹੀ ਹੈਂ॥
Prof. Sahib Singhਉਹ ਕਿਰਪਾ ਦਾ ਸੋਮਾ ਪ੍ਰਭੂ ਨਾਹ ਜੰਮਦਾ ਹੈ ਨਾਹ ਮਰਦਾ ਹੈ।ਪਦ ਅਰਥ ਆਇ ਨ ਜਾਈ = ਨਾਹ ਜੰਮਦਾ ਹੈ ਨਾਹ ਮਰਦਾ ਹੈ।
SikhNet (Spanish)De manera misteriosa Él prevalece en todo.
ਜੀਆ ਅੰਦਰਿ ਜੁਗਤਿ ਸਮਾਈ; ਰਹਿਓ ਨਿਰਾਲਮੁ ਰਾਇਆ ॥੧॥
jeea andar jugat samaaee; rahio niraalam raaeaa |1| Ang 1038
Sant Singh KhalsaHe pervades all beings in His mysterious way; the Sovereign Lord remains detached. ||1||
Manmohan SinghAmongst all the beings, He is contained in a mysterious way but the king, Himself, remains detached.
Manmohan Singh (Punjabi)ਮੇਰਾ ਪ੍ਰਭੂ ਸਾਰਿਆਂ ਜੀਵਾਂ ਅੰਦਰ ਉਹ ਗੈਬੀ ਤਰੀਕੇ ਨਾਲ ਰਮਿਆ ਹੋਇਆ ਹੈ ਅਤੇ ਨਾਲ ਹੀ ਨਿਰਲੇਪ ਰਹਿੰਦਾ ਹੈ।
Fareedkot Teekaਸਭ ਜੀਆ ਕੇ ਅੰਤਰ ਤੇਰੀ ਜੁਗਤੀ ਸਮਾਈ ਹੂਈ ਹੈ, ਭਾਵ ਅਨੇਕ ਪ੍ਰਕਾਰ ਕੇ ਬਿਉਹਾਰਾਂ ਦੇ ਕਰਨੇ ਵਾਲੀ ਅਕਲ ਪ੍ਰਾਪਤਿ ਕਰੀ ਹੈ। ਪਰੰਤੂ ਹੇ ਰਾਜਾ! ਤੂੰ ਸਭ ਸੇ ਨਿਰਾਲਮ ਰਹਿਆ ਹੂਆ ਹੈ॥੧॥
Prof. Sahib Singhਸਭ ਜੀਵਾਂ ਦੇ ਅੰਦਰ (ਉਸੇ ਦੀ ਸਿਖਾਈ ਹੋਈ) ਜੀਵਨ-ਜਾਚ ਗੁਪਤ ਵਰਤ ਰਹੀ ਹੈ (ਭਾਵ, ਹਰੇਕ ਜੀਵ ਉਸੇ ਪਰਮਾਤਮਾ ਦੇ ਆਸਰੇ ਜਿਊ ਰਿਹਾ ਹੈ, ਪਰ) ਉਹ ਪਾਤਿਸ਼ਾਹ ਆਪ ਹੋਰ ਆਸਰਿਆਂ ਤੋਂ ਬੇ-ਮੁਥਾਜ ਰਹਿੰਦਾ ਹੈ ॥੧॥ਪਦ ਅਰਥ ਜੁਗਤਿ = ਜੀਵਨ ਦੀ ਜਾਚ। ਸਮਾਈ = ਟਿਕੀ ਹੋਈ ਹੈ। ਨਿਰਾਲਮੁ = {निरालम्ब} ਜਿਸ ਨੂੰ ਕਿਸੇ ਆਸਰੇ ਦੀ ਲੋੜ ਨਹੀਂ। ਰਾਇਆ = ਰਾਜਾ, ਪਰਮਾਤਮਾ ॥੧॥
SikhNet (Spanish)El Dios Soberano se conserva desapegado. (1)
ਜਗੁ ਤਿਸ ਕੀ ਛਾਇਆ; ਜਿਸੁ ਬਾਪੁ ਨ ਮਾਇਆ ॥
jag tis kee chhaaeaa; jis baap na maaeaa | Ang 1038
Sant Singh KhalsaThe world is a reflection of Him; He has no father or mother.
Manmohan SinghThe world is the reflection of Him, who has no father and mother.
Manmohan Singh (Punjabi)ਜਗਤ ਉਸ ਦਾ ਪ੍ਰਤੀਬਿੰਬ ਹੈ, ਜਿਸ ਦਾ ਕੋਈ ਪਿਤਾ ਅਤੇ ਮਾਤਾ ਨਹੀਂ।
Fareedkot Teekaਜਗਤ ਤਿਸ ਤੇਰੀ (ਛਾਇਆ) ਸੱਤਾ ਕਰ ਕੇ ਹੈ ਜਿਸ ਤੇਰਾ ਕੋਈ ਮਾਤਾ ਪਿਤਾ ਨਹੀਂ॥
Prof. Sahib Singh(ਅਸਲ ਸਦਾ ਟਿਕੀ ਰਹਿਣ ਵਾਲੀ ਹਸਤੀ ਤਾਂ ਪਰਮਾਤਮਾ ਆਪ ਹੈ) ਜਗਤ ਉਸ ਪਰਮਾਤਮਾ ਦਾ ਪਰਛਾਵਾਂ ਹੈ (ਜਦੋਂ ਚਾਹੇ ਆਪਣੇ ਇਸ ਪਰਛਾਵੇਂ ਨੂੰ ਆਪਣੇ ਆਪ ਵਿਚ ਹੀ ਗੁੰਮ ਕਰ ਲੈਂਦਾ ਹੈ)। ਉਹ ਪਰਮਾਤਮਾ ਦਾ ਨਾਹ ਕੋਈ ਪਿਉ ਨਾਹ ਮਾਂ,ਪਦ ਅਰਥ ਛਾਇਆ = ਪਰਛਾਵਾਂ, ਅਕਸ, ਪ੍ਰਤਿਬਿੰਬ।
SikhNet (Spanish)El mundo es una Reflexión de Quien no tiene ni padre ni madre, tampoco hermano ni hermana,
ਨਾ ਤਿਸੁ ਭੈਣ, ਨ ਭਰਾਉ ਕਮਾਇਆ ॥
naa tis bhain, na bharaau kamaaeaa | Ang 1038
Sant Singh KhalsaHe has not acquired any sister or brother.
Manmohan SinghHe has earned neither a sister nor a brother.
Manmohan Singh (Punjabi)ਉਸ ਨੇ ਨਾਂ ਕੋਈ ਭੈਣ ਤੇ ਨਾਂ ਹੀ ਵੀਰ ਖੱਟਿਆ ਹੈ।
Fareedkot Teekaਔ ਨਾ ਤਿਸ ਤੇਰਾ ਭਾਈ, ਨਾ ਭੈਣ ਔ ਨਾ ਕੋਈ (ਕਮਾਇਆ) ਸੇਵਕ ਹੀ ਹੈ॥
Prof. Sahib Singhਨਾਹ ਕੋਈ ਭੈਣ ਨਾਹ ਭਾਈ ਤੇ ਨਾਹ ਕੋਈ ਸੇਵਕ।ਪਦ ਅਰਥ ਭਰਾਉ = ਭਰਾ, ਭਾਈ। ਕਮਾਇਆ = ਕਾਮਾ, ਨੌਕਰ।
SikhNet (Spanish)no ha nacido ni ha muerto, no pertenece a ninguna clase o clan,
ਨਾ ਤਿਸੁ ਓਪਤਿ ਖਪਤਿ ਕੁਲ ਜਾਤੀ; ਓਹੁ ਅਜਰਾਵਰੁ ਮਨਿ ਭਾਇਆ ॥੨॥
naa tis opat khapat kul jaatee; ohu ajaraavar man bhaaeaa |2| Ang 1038
Sant Singh KhalsaThere is no creation or destruction for Him; He has no ancestry or social status. The Ageless Lord is pleasing to my mind. ||2||
Manmohan SinghHe is without birth, death, lineage and caste, He, who ages not, is pleasing to my mind.
Manmohan Singh (Punjabi)ਉਹ ਜੰਮਣ, ਮਰਣ, ਵੰਸ਼ ਅਤੇ ਜਾਤ ਦੇ ਬਗੈਰ ਹੈ। ਉਹ, ਜੋ ਬਿਰਧ ਨਹੀਂ ਹੁੰਦਾ, ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਨਾ ਤਿਸ ਤੇਰੀ ਉਤਪਤੀ ਨਾ ਨਾਸ ਨਾ ਕੁਲਨਾ ਜਾਤੀ ਹੈ। ਜੋ ਤੂੰ ਅਮਰੁ ਅਰ ਅਜਰਾ ਦੇਵਤ੍ਯਾਂ ਤੇ (ਵਰੁ) ਸ੍ਰੇਸਟ ਹੈਂ, ਸੋ ਸਭ ਕੇ ਮਨ ਮੇਂ ਭਾਇਆ ਹੈਂ॥੨॥
Prof. Sahib Singhਨਾਹ ਉਸ ਨੂੰ ਜਨਮ ਤੇ ਨਾਹ ਮੌਤ, ਨਾਹ ਉਸ ਦੀ ਕੋਈ ਕੁਲ ਤੇ ਨਾਹ ਜਾਤਿ। ਉਸ ਨੂੰ ਬੁਢੇਪਾ ਨਹੀਂ ਵਿਆਪ ਸਕਦਾ, ਉਹ ਮਹਾਨ ਸ੍ਰੇਸ਼ਟ ਹਸਤੀ ਹੈ (ਜਗਤ ਦੇ ਸਭ ਜੀਵਾਂ ਦੇ) ਮਨ ਵਿਚ ਉਹੀ ਪਿਆਰਾ ਲੱਗਦਾ ਹੈ ॥੨॥ਪਦ ਅਰਥ ਓਪਤਿ = ਜਨਮ। ਖਪਤਿ = ਨਾਸ। ਅਜਰਾਵਰੁ = {ਅਜਰ = ਅਵਰੁ}। ਅਜਰ = ਜਰਾ-ਰਹਿਤ, ਜਿਸ ਨੂੰ ਬੁਢੇਪਾ ਨਾਹ ਆ ਸਕੇ। ਅਵਰੁ = ਸ੍ਰੇਸ਼ਟ। ਮਨਿ = (ਜਗਤ ਦੇ ਜੀਵਾਂ ਦੇ) ਮਨ ਵਿਚ ॥੨॥
SikhNet (Spanish)oh, ese Ser Inmemorial está complaciendo a mi mente.(2)
ਤੂ ਅਕਾਲ ਪੁਰਖੁ; ਨਾਹੀ ਸਿਰਿ ਕਾਲਾ ॥
too akaal purakh; naahee sir kaalaa | Ang 1038
Sant Singh KhalsaYou are the Deathless Primal Being. Death does not hover over Your head.
Manmohan SinghThou are the immortal Lord. Over Thy head death is not.
Manmohan Singh (Punjabi)ਤੂੰ ਅਬਿਨਾਸ਼ੀ ਪ੍ਰਭੂ ਹੈਂ ਪ੍ਰਭੂ ਹੈਂ। ਤੇਰੇ ਸੀਸ ਉੱਤੇ ਮੌਤ ਨਹੀਂ।
Fareedkot Teekaਤੂੰ ਅਕਾਲ ਪੁਰਖ ਹੈਂ ਤੇਰੇ ਸਿਰ ਪਰ ਕਾਲ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੂੰ ਸਭ ਜੀਵਾਂ ਵਿਚ ਵਿਆਪਕ ਹੋ ਕੇ ਭੀ ਮੌਤ-ਰਹਿਤ ਹੈਂ, ਤੇਰੇ ਸਿਰ ਉਤੇ ਮੌਤ ਸਵਾਰ ਨਹੀਂ ਹੋ ਸਕਦੀ।ਪਦ ਅਰਥ ਸਿਰਿ = ਸਿਰ ਉਤੇ।
SikhNet (Spanish)Oh Dios, eres Inmortal, el Purusha, sobre Tu Cabeza la muerte no se acerca.
ਤੂ ਪੁਰਖੁ ਅਲੇਖ, ਅਗੰਮ ਨਿਰਾਲਾ ॥
too purakh alekh, agam niraalaa | Ang 1038
Sant Singh KhalsaYou are the unseen inaccessible and detached Primal Lord.
Manmohan SinghThou are the Ineffable, Inaccessible and Detached Lord.
Manmohan Singh (Punjabi)ਤੂੰ ਅਕੱਥ, ਪਹੁੰਚ ਤੋਂ ਪਰੇ ਅਤੇ ਨਿਰਲੇਪ ਸੁਆਮੀ ਹੈਂ।
Fareedkot Teekaਤੂੰ ਅਲੇਖ ਪੁਰਖ ਅਗੰਮ ਨਿਰਾਲਾ ਹੈਂ॥
Prof. Sahib Singhਤੂੰ ਸਰਬ-ਵਿਆਪਕ ਹੈਂ, ਅਲੇਖ ਹੈਂ, ਅਪਹੁੰਚ ਅਤੇ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਹੈਂ।ਪਦ ਅਰਥ ਅਲੇਖ = ਜਿਸ ਦੀ ਤਸਵੀਰ ਨਾਹ ਬਣਾਈ ਜਾ ਸਕੇ। ਅਗੰਮ = ਅਪਹੁੰਚ। ਪੁਰਖੁ = ਸਭ ਜੀਵਾਂ ਵਿਚ ਵਿਆਪਕ।
SikhNet (Spanish)Insondable, Infinito, y Desapegado eres Tú.
ਸਤ ਸੰਤੋਖਿ ਸਬਦਿ ਅਤਿ ਸੀਤਲੁ; ਸਹਜ ਭਾਇ ਲਿਵ ਲਾਇਆ ॥੩॥
sat santokh sabad at seetal; sehaj bhaae liv laaeaa |3| Ang 1038
Sant Singh KhalsaYou are true and content; the Word of Your Shabad is cool and soothing. Through it, we are lovingly, intuitively attuned to You. ||3||
Manmohan SinghTrue, content and very cool are Thou, O Lord, Through calm and cool temperament, one is attuned to thee.
Manmohan Singh (Punjabi)ਸੱਚਾ, ਸੰਤੁਸ਼ਟ ਅਤੇ ਪਰਮ ਠੰਢਾ ਹੈਂ ਤੂੰ ਹੇ ਸੁਆਮੀ! ਸ਼ਾਂਤ ਅਤੇ ਠੰਡੇ ਸੁਭਾਅ ਰਾਹੀਂ ਇਨਸਾਨ ਦੀ ਤੇਰੇ ਨਾਲ ਪ੍ਰੀਤ ਪੈਂਦੀ ਹੈ।
Fareedkot Teekaਸਤਿ, ਸੰਤੋਖ ਸਹਿਤ ਪੁਨਃ ਗੁਰ ਸਬਦ ਕਰ ਜੋ ਅਤੀ ਸੀਤਲ ਹੂਏ ਹੈਂ, ਤਿਨੋਂ ਨੇ ਤੇਰੇ ਮੇਂ ਨਿਰਜਤਨ ਹੀ ਬ੍ਰਿਤੀ ਕੋ ਲਗਾਇਆ ਹੈ॥੩॥
Prof. Sahib Singhਜਿਸ ਮਨੁੱਖ ਨੇ ਸੇਵਾ ਸੰਤੋਖ (ਵਾਲੇ ਜੀਵਨ) ਵਿਚ (ਰਹਿ ਕੇ) ਗੁਰੂ ਦੇ ਸ਼ਬਦ (ਜੁੜ ਕੇ) ਪੂਰਨ ਅਡੋਲ ਆਤਮਕ ਅਵਸਥਾ ਵਿਚ (ਟਿਕ ਕੇ) ਤੇਰੇ ਚਰਨਾਂ ਵਿਚ ਸੁਰਤ ਜੋੜੀ ਹੈ ਉਸ ਦਾ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ ॥੩॥ਪਦ ਅਰਥ ਸਤ = ਦਾਨ, ਸੇਵਾ। ਸਤ ਸੰਤੋਖਿ = ਸੇਵਾ ਤੇ ਸੰਤੋਖ ਵਿਚ (ਰਹਿ ਕੇ)। ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ)। ਸੀਤਲੁ = ਠੰਢਾ, ਸ਼ਾਂਤ। ਸਹਜ = ਆਤਮਕ ਅਡੋਲਤਾ। ਭਾਇ = ਭਾਵ ਨਾਲ। ਸਹਜ ਭਾਇ = ਆਤਮਕ ਅਡੋਲਤਾ ਦੇ ਭਾਵ ਨਾਲ, ਪੂਰਨ ਅਡੋਲ ਆਤਮਕ ਅਵਸਥਾ ਵਿਚ (ਟਿਕ ਕੇ) ॥੩॥
SikhNet (Spanish)Eres el Ser Compasivo, Contento y Fresco, conocido a través de la Palabra, y uno está entonado en Ti, a través del Equilibrio.(3)
ਤ੍ਰੈ ਵਰਤਾਇ; ਚਉਥੈ ਘਰਿ ਵਾਸਾ ॥
trai varataae; chauthai ghar vaasaa | Ang 1038
Sant Singh KhalsaThe three qualities are pervasive; the Lord dwells in His home, the fourth state.
Manmohan SinghThe world moves in the three modes, whilst Thou, O Lord abide in the home of the fourth state.
Manmohan Singh (Punjabi)ਸੰਸਾਰ ਤਿੰਨਾਂ ਅਵਸਥਾਵਾਂ ਅੰਦਰ ਵਰਤਦਾ ਹੈ ਜਦ ਕਿ ਤੂੰ, ਹੇ ਸੁਆਮੀ! ਚੌਥੀ ਦਸ਼ਾ ਦੇ ਘਰ ਵਸਦਾ ਹੈਂ।
Fareedkot Teekaਤ੍ਰੈ ਗੁਨੋਂ ਕੇ (ਵਰਤਾਇ) ਤਿਆਗ ਕੇ ਤੁਰੀਆ ਸਰੂਪ ਮੇਂ ਵਾਸਾ ਕੀਆ ਹੈ॥
Prof. Sahib Singhਮਾਇਆ ਦੇ ਤਿੰਨ ਗੁਣਾਂ ਦਾ ਪਸਾਰਾ ਪਸਾਰ ਕੇ ਪਰਮਾਤਮਾ ਆਪ (ਇਹਨਾਂ ਤੋਂ ਉਤਾਂਹ) ਚੌਥੇ ਘਰ ਵਿਚ ਟਿਕਿਆ ਰਹਿੰਦਾ ਹੈ (ਜਿਥੇ ਤਿੰਨ ਗੁਣਾਂ ਦੀ ਪਹੁੰਚ ਨਹੀਂ ਹੋ ਸਕਦੀ)।ਪਦ ਅਰਥ ਵਰਤਾਇ = ਵਰਤਾ ਕੇ, ਵੰਡ ਕੇ, ਪਸਾਰਾ ਪਸਾਰ ਕੇ। ਘਰਿ = ਘਰ ਵਿਚ।
SikhNet (Spanish)El mundo se mueve y tiene su existencia dentro de los tres modos,
ਕਾਲ ਬਿਕਾਲ; ਕੀਏ ਇਕ ਗ੍ਰਾਸਾ ॥
kaal bikaal; kee ik graasaa | Ang 1038
Sant Singh KhalsaHe has made death and birth into a bite of food.
Manmohan SinghThou has over powered or made a morsel of death and birth.
Manmohan Singh (Punjabi)ਤੂੰ ਮੌਤ ਅਤੇ ਪੈਦਾਇਸ਼ ਨੂੰ ਕਾਬੂ ਕਰ ਲਿਆ ਜਾਂ ਇਕ ਬੁਰਕੀ ਬਣਾ ਲਈ ਹੈ।
Fareedkot Teekaਮਰਣ ਜੰਮਣ ਦੋਨੋਂ ਇਕ ਗ੍ਰਾਸ ਕੀਏ ਹੈਂ, ਭਾਵ ਨਾਸ ਕੀਏ ਹੈਂ॥
Prof. Sahib Singhਜਨਮ ਤੇ ਮਰਨ ਉਸ ਨੇ ਇਕ ਗਿਰਾਹੀ ਕਰ ਲਏ ਹੋਏ ਹਨ (ਉਸ ਨੂੰ ਨਾਹ ਜਨਮ ਹੈ ਨਾਹ ਮੌਤ)।ਪਦ ਅਰਥ ਬਿਕਾਲ = {ਕਾਲ ਦੇ ਉਲਟ} ਜਨਮ। ਗ੍ਰਾਸਾ = ਗਿਰਾਹੀ।
SikhNet (Spanish)mientras que Tú habitas en el Cuarto Estado de Éxtasis.
ਨਿਰਮਲ ਜੋਤਿ ਸਰਬ ਜਗਜੀਵਨੁ; ਗੁਰਿ. ਅਨਹਦ ਸਬਦਿ ਦਿਖਾਇਆ ॥੪॥
niramal jot sarab jagajeevan; gur. anahad sabad dikhaaeaa |4| Ang 1038
Sant Singh KhalsaThe immaculate Light is the Life of the whole world. The Guru reveals the unstruck melody of the Shabad. ||4||
Manmohan SinghThe immaculate Light of the Lord is the life of the whole world. By the Guru's grace, the unstuck melody is realised.
Manmohan Singh (Punjabi)ਪ੍ਰਭੂ ਦਾ ਪਵਿੱਤ੍ਰ ਪ੍ਰਕਾਸ਼ ਸਾਰੇ ਜਹਾਨ ਦੀ ਜਿੰਦ ਜਾਨ ਹੈ। ਗੁਰਾਂ ਦੀ ਦਇਆ ਦੁਆਰਾ, ਸੁਤੇ ਸਿਧ ਹੋਣ ਵਾਲਾ ਕੀਰਤਨ ਅਨੁਭਵ ਕੀਤਾ ਜਾਂਦਾ ਹੈ।
Fareedkot Teekaਹੇ (ਜਗ ਜੀਵਨੁ) ਪਰਮੇਸਰ! ਤੇਰੀ ਨਿਰਮਲ ਜੋਤ ਸਰਬ ਮੇਂ ਹੈ। ਗੁਰੋਂ ਨੇ ਉਪਦੇਸ ਦੇ ਕਰਿ ਸੋ ਤਿਸ ਤੇਰੇ ਕੋ ਇਕ ਰਸ ਦਿਖਾਇਆ ਹੈ॥੪॥
Prof. Sahib Singhਸਾਰੇ ਜੀਵਾਂ ਵਿਚ ਪਰਮਾਤਮਾ ਦੀ ਪਵਿੱਤ੍ਰ ਜੋਤਿ (ਚਾਨਣ ਕਰ ਰਹੀ ਹੈ), ਉਹ ਜਗਤ ਦੀ ਜ਼ਿੰਦਗੀ ਦਾ ਸਹਾਰਾ ਹੈ। ਜਿਸ ਮਨੁੱਖ ਨੂੰ ਗੁਰੂ ਨੇ ਇਕ-ਰਸ ਆਪਣੇ ਸ਼ਬਦ ਵਿਚ ਜੋੜਿਆ ਹੈ ਉਸ ਨੂੰ ਉਸ (ਜਗਜੀਵਨ) ਦਾ ਦੀਦਾਰ ਕਰਾ ਦਿੱਤਾ ਹੈ ॥੪॥ਪਦ ਅਰਥ ਜਗ ਜੀਵਨੁ = ਜਗਤ ਦਾ ਜੀਵਨ ਪ੍ਰਭੂ। ਗੁਰਿ = ਗੁਰੂ ਨੇ। ਅਨਹਦ = ਇਕ-ਰਸ। ਸਬਦਿ = ਸ਼ਬਦ ਦੀ ਰਾਹੀਂ ॥੪॥
SikhNet (Spanish)Sí, has conquistado y estás más allá del nacimiento y de la muerte, eres la Vida de toda vida, Luz Pura, uno toma Conciencia de Ti a través de la Melodía Divina de la Palabra, por la Gracia del Guru.(4)
ਊਤਮ ਜਨ ਸੰਤ ਭਲੇ; ਹਰਿ ਪਿਆਰੇ ॥
aootam jan sant bhale; har piaare | Ang 1038
Sant Singh KhalsaSublime and good are those humble Saints, the Beloveds of the Lord.
Manmohan SinghSublime and commendable are the holy persons, who are the beloveds of God.
Manmohan Singh (Punjabi)ਚੰਗੇ ਅਤੇ ਸ਼੍ਰੇਸ਼ਟ ਹਨ ਨੇਕ ਪੁਰਸ਼, ਜੋ ਵਾਹਿਗੁਰੂ ਦੇ ਲਾਡਲੇ ਹਨ।
Fareedkot Teekaਹੇ ਹਰੀ! ਤੇਰੇ ਪਿਆਰੇ ਸੰਤ ਜਨ ਚੰਗੇ ਊਤਮ ਹੈਂ॥
Prof. Sahib Singhਜੇਹੜੇ ਬੰਦੇ ਪਰਮਾਤਮਾ ਦੇ ਪਿਆਰੇ ਹਨ ਉਹ ਸ੍ਰੇਸ਼ਟ ਜੀਵਨ ਵਾਲੇ ਹਨ ਉਹ ਸੰਤ ਹਨ ਉਹ ਭਲੇ ਹਨ,
SikhNet (Spanish)Benditos sean los Santos, Bienamados de Dios,
ਹਰਿ ਰਸ ਮਾਤੇ; ਪਾਰਿ ਉਤਾਰੇ ॥
har ras maate; paar utaare | Ang 1038
Sant Singh KhalsaThey are intoxicated with the sublime essence of the Lord, and are carried across to the other side.
Manmohan SinghThey are inebriated with the Lord's elixir and are ferried across.
Manmohan Singh (Punjabi)ਉਹ ਪ੍ਰਭੂ ਦੇ ਅੰਮ੍ਰਿਤ ਨਾਲ ਮਤਵਾਲੇ ਹੋਏ ਹੋਏ ਹਨ।
Fareedkot Teekaਹੇ ਹਰੀ! ਤੇਰੇ ਰਸ ਮੇਂ ਮਾਤੇ ਹੂਏ ਤੈਨੇ ਪਾਰ ਉਤਾਰੇ ਹੈਂ॥
Prof. Sahib Singhਉਹ ਪਰਮਾਤਮਾ ਦੇ ਨਾਮ-ਰਸ ਵਿਚ ਮਸਤ ਰਹਿੰਦੇ ਹਨ, ਪਰਮਾਤਮਾ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।ਪਦ ਅਰਥ ਮਾਤੇ = ਮਸਤ।
SikhNet (Spanish)pues ellos están siempre imbuidos en el Amor del Señor y emancipan a otros.
ਨਾਨਕ ਰੇਣ ਸੰਤ ਜਨ ਸੰਗਤਿ; ਹਰਿ ਗੁਰ ਪਰਸਾਦੀ ਪਾਇਆ ॥੫॥
naanak ren sant jan sangat; har gur parasaadee paaeaa |5| Ang 1038
Sant Singh KhalsaNanak is the dust of the Society of the Saints; by Guru's Grace, he finds the Lord. ||5||
Manmohan SinghNanak is the dust of the society of the pious persons and by the Guru's grace, he has obtained his Lord.
Manmohan Singh (Punjabi)ਨਾਨਕ ਪਵਿੱਤਰ ਪੁਰਸ਼ਾਂ ਦੇ ਸਮਾਗਮ ਦੀ ਧੂੜ ਹੈ ਅਤੇ ਗੁਰਾਂ ਦੀ ਦਇਆ ਦੁਆਰਾ, ਉਸ ਨੇ ਆਪਣੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਜਿਨੋਂ ਨੇ ਗੁਰ ਸੰਗਤਿ ਕੀ ਕ੍ਰਿਪਾ ਕਰ ਤੇਰੇ ਕੋ ਪਾਇਆ ਹੈ, ਤਿਨ ਸੰਤ ਜਨੋਂ ਨੇ ਚਰਨੋਂ ਕੀ ਮੇਰੇ ਕੋ ਧੂੜੀ ਦੇਹੁ॥੫॥
Prof. Sahib Singhਹੇ ਨਾਨਕ! ਉਹਨਾਂ ਸੰਤ ਜਨਾਂ ਦੀ ਸੰਗਤ ਕਰ ਉਹਨਾਂ ਦੇ ਚਰਨਾਂ ਦੀ ਧੂੜ ਲੈ, ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਲੱਭ ਲਿਆ ਹੈ ॥੫॥ਪਦ ਅਰਥ ਰੇਣ = ਚਰਨਾਂ ਦੀ ਧੂੜ ॥੫॥
SikhNet (Spanish)Nanak busca ser el Polvo que los Santos pisan, sí, es a través del Santo del Guru que uno llega hasta Dios.(5)
ਤੂ ਅੰਤਰਜਾਮੀ ਜੀਅ ਸਭਿ ਤੇਰੇ ॥
too antarajaamee jeea sabh tere | Ang 1038
Sant Singh KhalsaYou are the Inner-knower, the Searcher of hearts. All beings belong to You.
Manmohan SinghThou, O Lord, are the Inner-knower and all the beings are Thine.
Manmohan Singh (Punjabi)ਤੂੰ ਹੇ ਸੁਆਮੀ! ਅੰਦਰਲੀਆਂ ਜਾਣਨਹਾਰ ਹੈਂ ਅਤੇ ਸਾਰੇ ਜੀਵ ਤੈਂਡੇ ਹਨ।
Fareedkot Teekaਤੂੰ ਅੰਤਰ ਕਾ ਪ੍ਰੇਰਕ ਹੈਂ, ਪੁਨਃ ਇਹ ਜੀਉ ਸਭ ਤੇਰੇ ਕੀਏ ਹੂਏ ਹੈਂ॥
Prof. Sahib Singhਹੇ ਪ੍ਰਭੂ! ਸਾਰੇ ਜੀਵ ਤੇਰੇ (ਹੀ ਪੈਦਾ ਕੀਤੇ ਹੋਏ) ਹਨ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ।ਪਦ ਅਰਥ ਸਭਿ = ਸਾਰੇ।
SikhNet (Spanish)Oh Dios, el Íntimo conocedor de todos los corazones; toda vida pertenece a Ti.
ਤੂ ਦਾਤਾ; ਹਮ ਸੇਵਕ ਤੇਰੇ ॥
too daataa; ham sevak tere | Ang 1039
Sant Singh KhalsaYou are the Great Giver; I am Your slave.
Manmohan SinghThou are my Beneficent Lord and I am a slave of Thine.
Manmohan Singh (Punjabi)ਤੂੰ ਮੇਰਾ ਦਾਤਾਰ ਸਾਹਿਬ ਹੈਂ ਅਤੇ ਮੈਂ ਤੈਡਾਂ ਗੋਲਾ ਹਾਂ।
Fareedkot Teekaਤੂੰ ਦਾਤਾ ਹੈਂ ਹਮ ਤੇਰੇ ਸੇਵਕ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਸੇਵਕ ਹਾਂ, ਤੂੰ ਸਾਨੂੰ ਸਭਨਾਂ ਨੂੰ ਦਾਤਾਂ ਦੇਣ ਵਾਲਾ ਹੈਂ।
SikhNet (Spanish)Sí, eres el Gran Dador, yo sólo soy Tu Esclavo.
ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ; ਗੁਰਿ ਗਿਆਨ ਰਤਨੁ ਦੀਪਾਇਆ ॥੬॥
amrit naam kripaa kar deejai; gur giaan ratan deepaaeaa |6| Ang 1039
Sant Singh KhalsaPlease be merciful and bless me with Your Ambrosial Naam, and the jewel, the lamp of the Guru's spiritual wisdom. ||6||
Manmohan SinghMercifully bless Thou me with Thy ambrosial Name and the jewel of the lamp of the Guru's gnosis.
Manmohan Singh (Punjabi)ਮਿਹਰ ਧਾਰ ਕੇ ਤੂੰ ਮੂੈਨੂੰ ਆਪਣਾ ਅੰਮ੍ਰਿਤਮਈ ਨਾਮ ਅਤੇ ਗੁਰਾਂ ਦੇ ਬ੍ਰਹਮਬੋਧ ਦੇ ਦੀਵੇ ਦਾ ਜਵੇਹਰ ਪ੍ਰਦਾਨ ਕਰ।
Fareedkot Teekaਨਾਮ ਅੰਮ੍ਰਿਤ ਕ੍ਰਿਪਾ ਕਰਿ ਕੇ ਹਮ ਕੋ ਦੇਹੁ। ਜਿਨ ਕੋ ਨਾਮ ਦੀਆ ਹੈ, ਤਿਨ ਕੋ ਸਤਿਗੁਰੋਂ ਨੇ ਗਿਆਨ ਰਤਨ (ਦੀਪਾਇਆ) ਪ੍ਰਕਾਸਿਆ ਹੈ॥੬॥
Prof. Sahib Singhਕਿਰਪਾ ਕਰ ਕੇ ਸਾਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਦੇਹ। (ਜਿਸ ਉਤੇ ਤੂੰ ਕਿਰਪਾ ਕਰਦਾ ਹੈਂ) ਗੁਰੂ ਨੇ ਉਸ ਦੇ ਅੰਦਰ ਤੇਰੇ ਗਿਆਨ ਦਾ ਰਤਨ ਰੌਸ਼ਨ ਕਰ ਦਿੱਤਾ ਹੈ ॥੬॥ਪਦ ਅਰਥ ਗੁਰਿ = ਗੁਰੂ ਨੇ। ਦੀਪਾਇਆ = ਰੌਸ਼ਨ ਕੀਤਾ ॥੬॥
SikhNet (Spanish)Por Misericordia bendíceme con el Naam Ambrosial y con la Joya, que la lámpara de la Sabiduría del Guru ilumine mi mente.(6)
ਪੰਚ ਤਤੁ ਮਿਲਿ; ਇਹੁ ਤਨੁ ਕੀਆ ॥
panch tat mil; ihu tan keea | Ang 1039
Sant Singh KhalsaFrom the union of the five elements, this body was made.
Manmohan SinghUniting the five elements together this body is made.
Manmohan Singh (Punjabi)ਪੰਜਾਂ ਮੂਲ ਅੰਸ਼ਾਂ ਨੂੰ ਇਕੱਠਾ ਕਰਕੇ ਇਹ ਦੇਹ ਬਣਾਈ ਹੈ।
Fareedkot Teekaਪੰਜਾਂ ਤਤਾ ਕੋ ਮਿਲਾਇਕੇ ਤੈਨੇ ਇਹ ਤਨ ਕੀਆ ਹੈ॥
Prof. Sahib Singh(ਸਰਬ-ਵਿਆਪਕ ਪਰਮਾਤਮਾ ਦੀ ਰਜ਼ਾ ਵਿਚ) ਪੰਜਾਂ ਤੱਤਾਂ ਨੇ ਮਿਲ ਕੇ ਇਹ (ਮਨੁੱਖਾ) ਸਰੀਰ ਬਣਾਇਆ,ਪਦ ਅਰਥ ਤਨੁ = ਸਰੀਰ।
SikhNet (Spanish)De cinco elementos este cuerpo fue creado,
ਆਤਮ ਰਾਮ ਪਾਏ; ਸੁਖੁ ਥੀਆ ॥
aatam raam paae; sukh theea | Ang 1039
Sant Singh KhalsaFinding the Lord, the Supreme Soul, peace is established.
Manmohan SinghObtaining the All-pervading Lord, peace is procured.
Manmohan Singh (Punjabi)ਸਰਬ-ਵਿਆਪਕ ਸੁਆਮੀ ਨੂੰ ਪਾਉਣ ਦੁਆਰਾ ਆਰਾਮ ਹੁੰਦਾ।
Fareedkot Teekaਜਿਸ ਨੇ ਇਸ ਤਨ ਮੇਂ ਆਤਮ ਰਾਮ ਕੋ ਪਾਇਆ ਹੈ ਤਿਸ ਕੋ ਸੁਖ ਹੂਆ ਹੈ॥
Prof. Sahib Singhਜਿਸ ਮਨੁੱਖ ਨੇ ਉਸ ਸਰਬ-ਵਿਆਪਕ ਪ੍ਰਭੂ ਨੂੰ ਲੱਭ ਲਿਆ ਉਸ ਦੇ ਅੰਦਰ ਆਤਮਕ ਆਨੰਦ ਬਣ ਗਿਆ।ਪਦ ਅਰਥ ਆਤਮ ਰਾਮ = ਸਰਬ-ਵਿਆਪਕ ਜੋਤਿ।
SikhNet (Spanish)pero es sólo cuando logra obtener al Dios Todo Poderoso, que entra en Éxtasis.
ਕਰਮ ਕਰਤੂਤਿ. ਅੰਮ੍ਰਿਤ ਫਲੁ ਲਾਗਾ; ਹਰਿ ਨਾਮ ਰਤਨੁ ਮਨਿ ਪਾਇਆ ॥੭॥
karam karatoot. amrit fal laagaa; har naam ratan man paaeaa |7| Ang 1039
Sant Singh KhalsaThe good karma of past actions brings fruitful rewards, and man is blessed with the jewel of the Lord's Name. ||7||
Manmohan SinghThe meritorious deeds and pursuits bear the Nectar-fruit and the mortal is blessed with the jewel of the Lord's Name.
Manmohan Singh (Punjabi)ਨੇਕ ਅਮਲਾਂ ਅਤੇ ਵਿਹਾਰਾਂ ਨੂੰ ਅੰਮ੍ਰਿਤ ਮੇਵੇ ਲਗਦੇ ਹਨ ਅਤੇ ਪ੍ਰਾਣੀ ਨੂੰ ਪ੍ਰਭੂ ਦੇ ਨਾਮ ਦੇ ਹੀਰੇ ਦੀ ਦਾਤ ਮਿਲਦੀ ਹੈ।
Fareedkot Teekaਚੰਗੇ ਨਿਸਕਾਮ ਕਰਮ ਕੀਏ ਤੌ ਨਾਮ ਅੰਮ੍ਰਿਤ ਫਲ ਲਾਗਾ, ਤਿਸ ਨਾਮ ਰਤਨ ਕਰ ਕੇ ਆਪ ਹਰੀ ਕੋ ਮਨ ਮੇਂ ਪਾਇ ਲੀਆ ਹੈ॥੭॥
Prof. Sahib Singh(ਪਰਮਾਤਮਾ ਨਾਲ ਸੰਬੰਧ ਬਣਾਣ ਵਾਲੇ ਉਸ ਦੇ) ਕੰਮਾਂ ਨੂੰ ਉਸ ਦੇ ਉੱਦਮ ਨੂੰ ਉਹ ਨਾਮ-ਫਲ ਲੱਗਾ ਜਿਸ ਨੇ ਉਸ ਨੂੰ ਆਤਮਕ ਜੀਵਨ ਬਖ਼ਸ਼ਿਆ, ਉਸ ਨੇ ਆਪਣੇ ਮਨ ਵਿਚ ਹੀ ਪਰਮਾਤਮਾ ਦਾ ਨਾਮ-ਰਤਨ ਲੱਭ ਲਿਆ ॥੭॥ਪਦ ਅਰਥ ਅੰਮ੍ਰਿਤ ਫਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਫਲ ॥੭॥
SikhNet (Spanish)Las acciones de tal ser conducen hasta el Néctar del Fruto de Dios y en su mente se atesora la Joya del Nombre del Señor.(7)
ਨਾ ਤਿਸੁ ਭੂਖ ਪਿਆਸ; ਮਨੁ ਮਾਨਿਆ ॥
naa tis bhookh piaas; man maaniaa | Ang 1039
Sant Singh KhalsaHis mind does not feel any hunger or thirst.
Manmohan SinghHis mind feels not hunger and thirst.
Manmohan Singh (Punjabi)ਉਸ ਦਾ ਮਨ ਭੁੱਖ ਤੇ ਤ੍ਰੇਹ ਮਹਿਸੂਸ ਨਹੀਂ ਕਰਦਾ।
Fareedkot Teekaਜਿਸ ਕਾ ਤੇਰੇ ਮੇਂ ਮਨਿ ਮਾਨਿਆ ਹੈ ਨਾ ਤਿਸ ਕੋ ਇਸ ਲੋਕ ਕੀ ਭੂਖ, ਨਾ ਪਰਲੋਕ ਕੇ ਸੁਖੋਂ ਕੀ ਪਿਆਸ ਹੈ॥
Prof. Sahib Singhਜਿਸ ਮਨੁੱਖ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ ਉਸ ਨੂੰ ਮਾਇਆ ਦੀ ਭੁੱਖ-ਤ੍ਰੇਹ ਨਹੀਂ ਰਹਿੰਦੀ,ਪਦ ਅਰਥ ਭੂਖ ਪਿਆਸ = ਮਾਇਆ ਦੀ ਭੁੱਖ-ਤ੍ਰੇਹ।
SikhNet (Spanish)Su mente está contenta, ya no tiene hambre, ni sed,
ਸਰਬ ਨਿਰੰਜਨੁ ਘਟਿ ਘਟਿ ਜਾਨਿਆ ॥
sarab niranjan ghatt ghatt jaaniaa | Ang 1039
Sant Singh KhalsaHe knows the Immaculate Lord to be everywhere, in each and every heart.
Manmohan SinghHe realises the Pure Lord to be everywhere and in all the hearts.
Manmohan Singh (Punjabi)ਉਹ ਪਵਿੱਤ੍ਰ ਪ੍ਰਭੂ ਨੂੰ ਹਰ ਥਾਂ ਅਤੇ ਸਾਰਿਆਂ ਦਿਲਾਂ ਅੰਦਰ ਅਨੁਭਵ ਕਰਦਾ ਹੈ।
Fareedkot Teekaਤਿਸ ਨੇ ਸਾਰੇ ਹੀ ਘਟੋਂ ਘਟੋਂ ਮੇਂ, ਹੇ ਨਿਰੰਜਨ! ਤੇਰੇ ਕੋ ਜਾਨਿਆ ਹੈ॥
Prof. Sahib Singhਉਹ ਨਿਰੰਜਨ ਨੂੰ ਸਭ ਥਾਂ ਹਰੇਕ ਘਟ ਵਿਚ ਪਛਾਣ ਲੈਂਦਾ ਹੈ।
SikhNet (Spanish)y así puede ver al Señor Desapegado en todos los corazones
ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ; ਗੁਰਮਤਿ ਭਾਇ ਸੁਭਾਇਆ ॥੮॥
amrit ras raataa keval bairaagee; guramat bhaae subhaaeaa |8| Ang 1039
Sant Singh KhalsaImbued with the Lord's Ambrosial essence, he becomes a pure, detached renunciate; he is lovingly absorbed in the Guru's Teachings. ||8||
Manmohan SinghAdorned with the Guru's instruction and love, he becomes Immaculate and detached and is imbued with Lord's ambrosial relish.
Manmohan Singh (Punjabi)ਗੁਰਾਂ ਦੇ ਉਪਦੇਸ਼ ਅਤੇ ਪ੍ਰੇਮ ਨਾਲ ਸ਼ਸੋਭਤ ਹੈ, ਉਹ ਪਵਿੱਤਰ ਅਤੇ ਨਿਰਲੇਪ ਥੀ ਵੰਝਦਾ ਹੈ ਅਤੇ ਪ੍ਰਭੂ ਦੇ ਅੰਮ੍ਰਿਤਮਈ ਸੁਆਦ ਨਾਲ ਰੰਗਿਆ ਜਾਂਦਾ ਹੈ।
Fareedkot Teekaਜੋ ਗੁਰੋਂ ਕੀ ਮਤਿ ਮੇਂ ਪ੍ਰੇਮ ਕਰ ਸੁਭਾਇਮਾਨ ਹੂਆ ਹੈ ਵਹੁ ਸੁਧ ਵੈਰਾਗੀ ਹੈ, ਆਤਮਾਨੰਦ ਅੰਮ੍ਰਿਤਰਸ ਮੇਂ ਰਾਤਾ ਹੂਆ ਹੈ॥੮॥
Prof. Sahib Singhਉਹ ਆਤਮਕ ਜੀਵਨ ਦੇਣ ਵਾਲੇ ਸਿਰਫ਼ ਨਾਮ-ਰਸ ਵਿਚ ਹੀ ਮਸਤ ਰਹਿੰਦਾ ਹੈ, ਦੁਨੀਆ ਦੇ ਰਸਾਂ ਤੋਂ ਉਪਰਾਮ ਰਹਿੰਦਾ ਹੈ। ਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਲੱਗਣ ਲੱਗ ਪੈਂਦਾ ਹੈ ॥੮॥ਪਦ ਅਰਥ ਰਸਿ = ਸੁਆਦ ਵਿਚ। ਬੈਰਾਗੀ = ਵਿਰਕਤ। ਭਾਇ = ਪ੍ਰੇਮ ਵਿਚ। ਸੁਭਾਇਆ = ਸੋਹਣਾ ਲੱਗਣ ਲੱਗ ਪੈਂਦਾ ਹੈ ॥੮॥
SikhNet (Spanish)y, de esa forma, vive imbuido en el Néctar del Señor, sumergido en el Amor de la Palabra del Guru.(8)
ਅਧਿਆਤਮ ਕਰਮ ਕਰੇ ਦਿਨੁ ਰਾਤੀ ॥
adhiaatam karam kare din raatee | Ang 1039
Sant Singh KhalsaWhoever does the deeds of the soul, day and night,
Manmohan SinghWhosoever does the spiritual deeds, day and night,
Manmohan Singh (Punjabi)ਜੋ ਕੋਈ ਦਿਨ ਰਾਤ ਰੂਹਾਨੀ ਅਮਲ ਕਮਾਉਂਦਾ ਹੈ,
Fareedkot Teekaਜੋ ਆਤਮ ਪ੍ਰਾਪਤੀ ਕੇ ਵਾਸਤੇ ਰਾਤਿ ਦਿਨ ਨਿਸਕਾਮ ਕਰਮ ਕਰਤਾ ਹੈ॥
Prof. Sahib Singhਉਹ ਮਨੁੱਖ ਦਿਨ ਰਾਤ ਉਹੀ ਕਰਮ ਕਰਦਾ ਹੈ ਜੋ ਉਸ ਦੀ ਜਿੰਦ ਨੂੰ ਪਰਮਾਤਮਾ ਨਾਲ ਜੋੜੀ ਰੱਖਦੇ ਹਨ,ਪਦ ਅਰਥ ਅਧਿਆਤਮ = {अध्यात्म = The Supreme Spirit or the relation between the Supreme and the individual soul} ਜੀਵਾਤਮਾ ਤੇ ਪਰਮਾਤਮਾ ਦਾ ਪਰਸਪਰ ਡੂੰਘਾ ਸੰਬੰਧ ਬਣਾਣ ਵਾਲੇ।
SikhNet (Spanish)Él actúa en congruencia con el Alma, noche y día,
ਨਿਰਮਲ ਜੋਤਿ ਨਿਰੰਤਰਿ ਜਾਤੀ ॥
niramal jot nirantar jaatee | Ang 1039
Sant Singh Khalsasees the immaculate Divine Light deep within.
Manmohan Singhhe comes to realise within himself the immaculate Divine Light.
Manmohan Singh (Punjabi)ਉਹ ਆਪਣੇ ਅੰਦਰ ਪਵਿੱਤਰ ਈਸ਼ਵਰੀ ਨੂਰ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਤਿਸ ਨੇ ਨਿਰਮਲ ਜੋਤਿ ਇਕ ਰਸ ਜਾਣੀ ਹੈ॥
Prof. Sahib Singhਉਹ ਪਰਮਾਤਮਾ ਦੀ ਪਵਿਤ੍ਰ ਜੋਤਿ ਨੂੰ ਹਰ ਥਾਂ ਇਕ-ਰਸ ਵਿਆਪਕ ਪਛਾਣ ਲੈਂਦਾ ਹੈ।ਪਦ ਅਰਥ ਨਿਰੰਤਰਿ = {निर = अन्तर = having no intervening space} ਇਕ-ਰਸ।
SikhNet (Spanish)y en lo más profundo de su ser, la Luz Pura de Dios se conserva encendida,
ਸਬਦੁ ਰਸਾਲੁ ਰਸਨ ਰਸਿ ਰਸਨਾ; ਬੇਣੁ ਰਸਾਲੁ ਵਜਾਇਆ ॥੯॥
sabad rasaal rasan ras rasanaa; ben rasaal vajaaeaa |9| Ang 1039
Sant Singh KhalsaEnraptured with the delightful essence of the Shabad, the source of nectar, my tongue plays the sweet music of the flute. ||9||
Manmohan SinghEnraptured with the relish of God's Name, the Home of elixir, my tongue plays upon the melodious flute.
Manmohan Singh (Punjabi)ਅੰਮ੍ਰਿਤ ਦੇ ਘਰ ਵਾਹਿਗੁਰੂ ਦੇ ਨਾਮ ਦੇ ਸੁਆਦ ਨਾਲ ਪਰਮ ਪ੍ਰਸੰਨ ਹੋਈ ਹੋਈ, ਮੇਰੀ ਜੀਹਭਾ ਮੁਰੀਲੀ ਬੰਸਰੀ ਬਜਾਉਂਦੀ ਹੈ।
Fareedkot Teekaਜਿਸ ਨੇ ਗੁਰ ਉਪਦੇਸ ਜੋ ਸ੍ਰੇਸਟ ਹੈ ਤਿਸ ਕੋ ਵਿਖੇ ਰਸੋਂ ਤੇ ਰਹਿਤ ਹੋ ਕੇ ਉਚਾਰਿਆ ਹੈ। ਤਿਸ ਕੋ ਜਿਸ ਕੀ ਸੁੰਦਰ ਬੰਸੀ ਹੈ ਐਸਾ ਜੋ ਸ੍ਰੀ ਭਗਵਾਨ ਹੈ, ਸੋ ਪ੍ਰਗਟਿ ਹੋਇਆ ਹੈ॥੯॥
Prof. Sahib Singhਸਭ ਰਸਾਂ ਦੇ ਸੋਮੇ ਗੁਰ-ਸ਼ਬਦ ਨੂੰ (ਉਹ ਆਪਣੇ ਹਿਰਦੇ ਵਿਚ ਵਸਾਂਦਾ ਹੈ)। ਉਸ ਦੀ ਜੀਭ ਮਹਾਨ ਸ੍ਰੇਸ਼ਟ ਨਾਮ-ਰਸ ਵਿਚ (ਰਸੀ ਰਹਿੰਦੀ ਹੈ। ਉਹ (ਆਪਣੇ ਅੰਦਰ ਆਤਮਕ ਆਨੰਦ ਦੀ, ਮਾਨੋ,) ਇਕ ਰਸੀਲੀ ਬੰਸਰੀ ਵਜਾਂਦਾ ਹੈ ॥੯॥ਪਦ ਅਰਥ ਰਸਾਲੁ = {ਰਸ-ਆਲਯ} ਰਸ ਦਾ ਘਰ, ਆਤਮਕ ਆਨੰਦ ਦੇਣ ਵਾਲਾ। ਰਸਨ ਰਸਿ = ਰਸਾਂ ਦੇ ਰਸ ਵਿਚ, ਮਹਾ ਸ੍ਰੇਸ਼ਟ ਰਸ ਵਿਚ। ਰਸਨਾ = ਜੀਭ। ਬੇਣੁ = ਬੰਸਰੀ ॥੯॥
SikhNet (Spanish)y estando embebido con la Esencia del Néctar de la Palabra, la boca emite las dulces notas de la flauta.(9)
ਬੇਣੁ ਰਸਾਲ ਵਜਾਵੈ ਸੋਈ ॥
ben rasaal vajaavai soee | Ang 1039
Sant Singh KhalsaHe alone plays the sweet music of this flute,
Manmohan SinghHe alone plays on the melodious flute,
Manmohan Singh (Punjabi)ਕੇਵਲ ਉਹ ਹੀ ਰਸੀਲੀ ਬੰਸਰੀ ਵਜਾਉਂਦਾ ਹੈ,
Fareedkot Teekaਸੋਈ ਪੁਰਸ ਸੁੰਦਰ ਬੰਸੀ ਵਾਲੇ ਕੇ ਨਾਮ ਕੋ ਉਚਾਰਤਾ ਹੈ॥
Prof. Sahib Singhਪਰ ਇਹ ਰਸੀਲੀ ਬੰਸਰੀ ਉਹੀ ਮਨੁੱਖ ਵਜਾ ਸਕਦਾ ਹੈ,
SikhNet (Spanish)Sí, sólo emite las dulces notas de la flauta,
ਜਾ ਕੀ; ਤ੍ਰਿਭਵਣ ਸੋਝੀ ਹੋਈ ॥
jaa kee; tribhavan sojhee hoee | Ang 1039
Sant Singh Khalsawho knows the three worlds.
Manmohan Singhwho has the knowledge of the three worlds.
Manmohan Singh (Punjabi)ਜਿਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੈ।
Fareedkot Teekaਜਿਸ ਕੀ ਬੁਧੀ ਮੇਂ ਤਿੰਨਾਂ ਭਵਨਾਂ ਕੀ ਸੋਝੀ ਹੋਈ ਹੈ, ਭਾਵ ਤ੍ਰਿਲੋਕੀ ਕੋ ਨਾਸ ਰੂਪ ਜਾਣਿਆ ਹੈ॥
Prof. Sahib Singhਜਿਸ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪਰਮਾਤਮਾ ਦੀ ਸੂਝ ਪੈ ਜਾਂਦੀ ਹੈ।ਪਦ ਅਰਥ ਤ੍ਰਿਭਵਣ ਸੋਝੀ = ਤਿੰਨ ਭਵਨਾਂ ਵਿਚ ਵਿਆਪਕ ਪ੍ਰਭੂ ਦੀ ਸੂਝ।
SikhNet (Spanish)aquél que conoce el Misterio de los tres mundos.
ਨਾਨਕ. ਬੂਝਹੁ ਇਹ ਬਿਧਿ ਗੁਰਮਤਿ; ਹਰਿ ਰਾਮ ਨਾਮਿ ਲਿਵ ਲਾਇਆ ॥੧੦॥
naanak. boojhahu ih bidh guramat; har raam naam liv laaeaa |10| Ang 1039
Sant Singh KhalsaO Nanak, know this, through the Guru's Teachings, and lovingly focus yourself on the Lord's Name. ||10||
Manmohan SinghO Nanak, know thou this way through the Guru's Instruction and be attuned to the Lord God's Name.
Manmohan Singh (Punjabi)ਹੇ ਨਾਨਕ! ਤੂੰ ਗੁਰਾਂ ਦੇ ਉਪਦੇਸ਼ ਰਾਹੀਂ ਇਸ ਰੀਤੀ ਨੂੰ ਜਾਣ ਲੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਪਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਬਿਧੀ ਨਾਮ ਜਪਨੇ ਕੀ ਗੁਰੋਂ ਕੀ ਮਤਿ ਲੈ ਕੇ ਜਾਣੋ। ਜਿਸ ਨੇ ਗੁਰਮਤਿ ਲਈ ਹੈ ਤਿਸ ਨੇ ਹਰੀ ਜੋ ਰਾਮ ਨਾਮੀ ਹੈਂ ਤਿਸ ਮੇਂ ਲਿਵ ਕੋ ਲਾਇਆ ਹੈ॥੧੦॥
Prof. Sahib Singhਹੇ ਨਾਨਕ! ਤੂੰ ਭੀ ਗੁਰੂ ਦੀ ਮੱਤ ਲੈ ਕੇ ਇਹ ਜਾਚ ਸਿੱਖ ਲੈ। ਜਿਸ ਕਿਸੇ ਨੇ ਗੁਰੂ ਦੀ ਮੱਤ ਲਈ ਹੈ ਉਸ ਦੀ ਸੁਰਤ ਪਰਮਾਤਮਾ ਦੇ ਨਾਮ ਵਿਚ ਜੁੜੀ ਰਹਿੰਦੀ ਹੈ ॥੧੦॥ਪਦ ਅਰਥ ਗੁਰਮਤਿ = ਗੁਰੂ ਦੀ ਮੱਤ ਦੀ ਰਾਹੀਂ ॥੧੦॥
SikhNet (Spanish)Dice Nanak, conozcan este Estado, oh seres humanos, a través de la Palabra del Guru, y estén entonados en el Nombre del Señor.(10)
ਐਸੇ ਜਨ; ਵਿਰਲੇ ਸੰਸਾਰੇ ॥
aise jan; virale sansaare | Ang 1039
Sant Singh KhalsaRare are those beings in this world,
Manmohan SinghRare are such persons in this world,
Manmohan Singh (Punjabi)ਬਹੁਤ ਥੋੜੇ ਹਨ ਐਹੋ ਜੇਹੇ ਪੁਰਸ਼ ਇਸ ਜਹਾਨ ਵਿੱਚ,
Fareedkot Teekaਐਸੇ ਪੁਰਸ ਸੰਸਾਰ ਮੇਂ ਵਿਰਲੇ ਹੈਂ॥
Prof. Sahib Singhਜਗਤ ਵਿਚ ਅਜੇਹੇ ਬੰਦੇ ਬਹੁਤ ਥੋੜੇ ਹਨ,
SikhNet (Spanish)Sí, extraordinarios son tales seres en el mundo que, meditando en la Palabra del Guru,
ਗੁਰਸਬਦੁ ਵੀਚਾਰਹਿ; ਰਹਹਿ ਨਿਰਾਰੇ ॥
gurasabad veechaareh; raheh niraare | Ang 1039
Sant Singh Khalsawho contemplate the Word of the Guru's Shabad, and remain detached.
Manmohan Singhwho reflect over the Guru's word and remain detached.
Manmohan Singh (Punjabi)ਜੋ ਗੁਰਾਂ ਦੀ ਬਾਣੀ ਦਾ ਵਿਚਾਰ ਕਰਦੇ ਅਤੇ ਨਿਰਲੇਪ ਰਹਿੰਦੇ ਹਨ।
Fareedkot Teekaਜੋ ਗੁਰੋਂ ਕੇ ਉਪਦੇਸ ਕੋ ਬਿਚਾਰ ਕੇ ਸੰਸਾਰ ਸੇ ਨਿਆਰੇ ਹੋ ਰਹਿਤੇ ਹੈਂ॥
Prof. Sahib Singhਜੋ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾਂਦੇ ਹਨ ਤੇ (ਦੁਨੀਆ ਵਿਚ ਵਿਚਰਦੇ ਹੋਏ ਭੀ ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ।ਪਦ ਅਰਥ ਨਿਰਾਰੇ = ਨਿਰਲੇਪ।
SikhNet (Spanish)permanecen Desapegados, y logrando la Emancipación, liberan a sus clanes también,
ਆਪਿ ਤਰਹਿ. ਸੰਗਤਿ ਕੁਲ ਤਾਰਹਿ; ਤਿਨ ਸਫਲ ਜਨਮੁ, ਜਗਿ ਆਇਆ ॥੧੧॥
aap tareh. sangat kul taareh; tin safal janam, jag aaeaa |11| Ang 1039
Sant Singh KhalsaThey save themselves, and save all their associates and ancestors; fruitful is their birth and coming into this world. ||11||
Manmohan SinghThey save Themselves and all their associates. Fruitful is their birth and advent in this world.
Manmohan Singh (Punjabi)ਉਹ ਖ਼ੁਦ ਪਾਰ ਉੱਤਰ ਜਾਂਦੇ ਹਨ ਅਤੇ ਆਪਣੇ ਸਮੂਹ ਮੇਲ-ਮਿਲਾਪੀਆਂ ਦਾ ਪਾਰ ਉਤਾਰਾ ਕਰ ਦਿੰਦੇ ਹਨ। ਫਲਦਾਇਕ ਹੈ ਉਨ੍ਹਾਂ ਦੀ ਪੈਦਾਇਸ਼ ਤੇ ਆਗਮਨ ਇਸ ਜਹਾਨ ਵਿੱਚ।
Fareedkot Teekaਵਹੁ ਆਪ ਤੋ ਤਰਤੇ ਹੈਂ ਅਰ ਸੰਬੂਹ ਸੰਗਤ ਕੋ ਤਾਰ ਲੇਤੇ ਹੈਂ, ਤਿਨੋਂ ਕਾ ਜਗ ਮੇਂ ਜਨਮ ਆਇਆ ਸਫਲ ਹੈ॥੧੧॥
Prof. Sahib Singhਉਹ ਸੰਸਾਰ-ਸਮੁੰਦਰ ਤੋਂ ਆਪ ਪਾਰ ਲੰਘ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਤੇ ਉਹਨਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ ਜੋ ਉਹਨਾਂ ਦੀ ਸੰਗਤ ਕਰਦੇ ਹਨ। ਜਗਤ ਵਿਚ ਅਜੇਹੇ ਬੰਦਿਆਂ ਦਾ ਆਉਣਾ ਲਾਹੇਵੰਦਾ ਹੈ ॥੧੧॥ਪਦ ਅਰਥ ਜਗਿ = ਜਗਤ ਵਿਚ ॥੧੧॥
SikhNet (Spanish)oh, totalmente satisfechos viven su vida así en el mundo.(11)
ਘਰੁ ਦਰੁ ਮੰਦਰੁ; ਜਾਣੈ ਸੋਈ ॥
ghar dar mandar; jaanai soee | Ang 1039
Sant Singh KhalsaHe alone knows the home of his own heart, and the door to the temple,
Manmohan SinghHe alone knows his body-home and God's mansion,
Manmohan Singh (Punjabi)ਕੇਵਲ ਉਹ ਹੀ ਆਪਣੇ ਸਰੀਰ-ਗ੍ਰਹਿ ਅਤੇ ਹਰੀ ਦੇ ਮਹਿਲ ਨੂੰ ਜਾਣਦਾ ਹੈ,
Fareedkot Teekaਸੋਈ ਪੁਰਸ ਸਰੀਰ ਘਰ ਕੇ ਬੀਚ (ਮੰਦਰੁ) ਆਸਰਾ ਰੂਪ ਪਰਮੇਸੁਰ ਕੋ ਜਾਨਤਾ ਹੈ॥
Prof. Sahib Singhਉਹੀ ਬੰਦਾ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਪਰਮਾਤਮਾ ਦਾ ਮਹਲ ਪਛਾਣ ਲੈਂਦਾ ਹੈ,
SikhNet (Spanish)Sólo conoce su Verdadero Hogar y la Décima Puerta en el interior del templo del cuerpo,
ਜਿਸੁ ਪੂਰੇ ਗੁਰ ਤੇ; ਸੋਝੀ ਹੋਈ ॥
jis poore gur te; sojhee hoee | Ang 1039
Sant Singh Khalsawho obtains perfect understanding from the Guru.
Manmohan Singhwho has obtained understanding from the Perfect Guru.
Manmohan Singh (Punjabi)ਜਿਸ ਨੂੰ ਪੂਰਨ ਗੁਰਾਂ ਪਾਸੋਂ ਗਿਆਤ ਪ੍ਰਾਪਤ ਹੋਈ ਹੈ।
Fareedkot Teekaਜਿਸ ਕੋ ਪੂਰੇ ਗੁਰੋਂ ਤੇ ਸੋਝੀ ਹੋਈ ਹੈ॥
Prof. Sahib Singhਜਿਸ ਨੂੰ ਪੂਰੇ ਗੁਰੂ ਤੋਂ (ਉੱਚੀ) ਸਮਝ ਮਿਲਦੀ ਹੈ।ਪਦ ਅਰਥ ਗੁਰ ਤੇ = ਗੁਰੂ ਤੋਂ, ਗੁਰੂ ਪਾਸੋਂ।
SikhNet (Spanish)aquél cuya mente está despierta a través del Guru Perfecto.
ਕਾਇਆ ਗੜ ਮਹਲ, ਮਹਲੀ ਪ੍ਰਭੁ ਸਾਚਾ; ਸਚੁ ਸਾਚਾ ਤਖਤੁ ਰਚਾਇਆ ॥੧੨॥
kaaeaa garr mehal, mahalee prabh saachaa; sach saachaa takhat rachaaeaa |12| Ang 1039
Sant Singh KhalsaIn the body-fortress is the palace; God is the True Master of this Palace. The True Lord established His True Throne there. ||12||
Manmohan SinghIn the body fortress is a place, wherein abides the Lord of palace, wherein abides the Lord of palace, the True Master. The True One has established his True Throne in the Tenth gate.
Manmohan Singh (Punjabi)ਸਰੀਰ ਦੇ ਕਿਲੇ ਅੰਦਰ ਇਕ ਮੰਦਰ ਹੈ, ਜਿਸ ਅੰਦਰ ਮੰਦਰ ਦਾ ਸੁਆਮੀ, ਸੱਚਾ ਮਾਲਕ ਵਸਦਾ ਹੈ। ਸਤਿਪੁਰਖ ਨੇ ਆਪਨਾ ਸੱਚਾ ਰਾਜ-ਸਿੰਘਾਸਣ ਦਸਮ ਦੁਆਰ ਵਿੱਚ ਬਣਾਇਆ ਹੋਇਆ ਹੈ।
Fareedkot Teekaਸਰੀਰ ਰੂਪ ਗੜ ਮੇਂ ਅੰਤਸਕਰਨ ਰੂਪ ਜੋ ਮਹਿਲ ਹੈ ਇਸ ਮੇਂ ਨਿਸਚੇ ਕਰ ਕੇ ਮਹਲੀ ਪ੍ਰਭੂ ਸਾਚਾ ਹੈ, ਤਿਸ ਨੇ ਸਾਚਾ ਤਖਤ ਰਚਾਇਆ ਹੈ॥੧੨॥
Prof. Sahib Singhਉਸ ਨੂੰ ਸਮਝ ਆ ਜਾਂਦੀ ਹੈ ਕਿ ਇਹ ਸਰੀਰ ਪਰਮਾਤਮਾ ਦੇ ਕਿਲ੍ਹੇ ਹਨ ਮਹਲ ਹਨ। ਉਹ ਮਹਲਾਂ ਦਾ ਮਾਲਕ ਪ੍ਰਭੂ ਸਦਾ ਹੀ ਥਿਰ ਰਹਿਣ ਵਾਲਾ ਹੈ (ਮਨੁੱਖਾ ਸਰੀਰ) ਉਸ ਨੇ ਆਪਣੇ ਬੈਠਣ ਲਈ ਤਖ਼ਤ ਬਣਾਇਆ ਹੋਇਆ ਹੈ ॥੧੨॥ਪਦ ਅਰਥ ਮਹਲ ਮਹਲੀ = ਮਹਲ ਦਾ ਮਾਲਕ। ਸਚੁ = ਸਦਾ-ਥਿਰ ਰਹਿਣ ਵਾਲਾ ॥੧੨॥
SikhNet (Spanish)Sí, en el interior de la fortaleza del cuerpo está el Castillo del Señor Verdadero, Quien se sienta ahí en Su Trono Real. (12)
ਚਤੁਰ ਦਸ ਹਾਟ; ਦੀਵੇ ਦੁਇ ਸਾਖੀ ॥
chatur das haatt; deeve due saakhee | Ang 1039
Sant Singh KhalsaThe fourteen realms and the two lamps are the witnesses.
Manmohan SinghThe fourteen worlds (four and ten shops) and the two lamps of the sun and the moon are the witnesses,
Manmohan Singh (Punjabi)ਚੌਦਾਂ ਲੋਕ (ਚਾਰ ਤੇ ਦਸ ਹਟੀਆਂ) ਤੇ ਸੂਰਜ ਤੇ ਚੰਦ ਦੇ ਦੋ ਦੀਪਕ ਗਵਾਹ ਹਨ,
Fareedkot Teekaਸਮਸ੍ਟੀ ਬ੍ਰਹਮੰਡ ਚੌਦਾਂ ਲੋਕ ਜਿਸ ਮੇਂ ਦੁਕਾਨ ਹੈ ਔ ਚੰਦ ਸੂਰਜ ਦੋ ਦੀਵੇ। ਪੁਨਃ ਇਹੀ ਦੀਵੇ ਕਰਮੋਂ ਕੇ ਸਾਖੀ ਹੈਂ॥
Prof. Sahib Singhਚੌਦਾਂ ਤਬਕ ਤੇ ਸੂਰਜ ਚੰਦ ਇਸ ਗੱਲ ਦੇ ਗਵਾਹ ਹਨ,ਪਦ ਅਰਥ ਚਤੁਰ ਦਸ ਹਟ = ਚੌਦਾਂ ਭਵਨ-ਰੂਪ ਹੱਟ। ਦੀਵੇ ਦੁਇ = ਸੂਰਜ ਤੇ ਚੰਦ੍ਰਮਾ। ਸਾਖੀ = ਗਵਾਹ।
SikhNet (Spanish)Los catorce mundos y las dos lámparas,
ਸੇਵਕ ਪੰਚ; ਨਾਹੀ ਬਿਖੁ ਚਾਖੀ ॥
sevak panch; naahee bikh chaakhee | Ang 1039
Sant Singh KhalsaThe Lord's servants, the self-elect, do not taste the poison of corruption.
Manmohan Singhthat the Lord's slaves, the elite, taste not the poison of sins.
Manmohan Singh (Punjabi)ਕਿ ਮੁਖੀਜਨ, ਪ੍ਰਭੂ ਦੇ ਗੋਲੇ, ਪਾਪਾਂ ਦੀ ਜ਼ਹਿਰ ਨੂੰ ਨਹੀਂ ਚਖਦੇ।
Fareedkot Teekaਜੋ (ਪੰਚ) ਸੰਤੋਂ ਕੇ ਸੇਵਕ ਹੈਂ ਤਿਨੋਂ ਨੇ ਇਨ ਹਾਟੋਂ ਮੇਂ ਰਹਿ ਕਰ ਵਿਸ਼ੇ ਰੂਪ ਜਹਿਰ ਨਹੀਂ ਖਾਈ॥
Prof. Sahib Singh(ਕਿ ਜਿਨ੍ਹਾਂ ਨੂੰ ਇਹ ਨਾਮ-ਧਨ ਮਿਲ ਪੈਂਦਾ ਹੈ ਉਹ ਪ੍ਰਭੂ ਦੇ ਮੰਨੇ-ਪ੍ਰਮੰਨੇ ਸੇਵਕ ਅਖਵਾਂਦੇ ਹਨ) ਉਹ ਮੰਨੇ-ਪ੍ਰਮੰਨੇ ਸੇਵਕ (ਫਿਰ) ਉਸ ਮਾਇਆ-ਜ਼ਹਰ ਨੂੰ ਨਹੀਂ ਚੱਖਦੇ।ਪਦ ਅਰਥ ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਮਾਇਆ।
SikhNet (Spanish)el sol y la luna, son testigos de que los Sirvientes de Dios, no prueban el veneno de Maya.
ਅੰਤਰਿ ਵਸਤੁ ਅਨੂਪ ਨਿਰਮੋਲਕ; ਗੁਰਿ ਮਿਲਿਐ. ਹਰਿ ਧਨੁ ਪਾਇਆ ॥੧੩॥
antar vasat anoop niramolak; gur miliai. har dhan paaeaa |13| Ang 1039
Sant Singh KhalsaDeep within, is the priceless, incomparable commodity; meeting with the Guru, the wealth of the Lord is obtained. ||13||
Manmohan SinghWithin the mortal is the invaluable commodity of incomparable beauty. Meeting with the Guru this wealth of the Lord is obtained.
Manmohan Singh (Punjabi)ਪ੍ਰਾਣੀ ਦੇ ਅੰਦਰ ਲਾਸਾਨੀ ਸੰਦਰਤਾ ਵਾਲੀ ਅਮੋਲਕ ਵਸਤੂ ਹੈ। ਗੁਰਦੇਵ ਜੀ ਨਾਲ ਮਿਲਣ ਦੁਆਰਾ, ਪ੍ਰਭੂ ਦੀ ਇਹ ਦੌਲਤ ਪਾਈ ਜਾਂਦੀ ਹੈ।
Fareedkot Teekaਅਪਨੇ ਅੰਤ੍ਰ ਜੋ ਅਨੂਪ ਅਮੋਲਕ ਰੂਪ ਹਰੀ ਧਨ ਵਸਤੂ ਰੂਪ ਹੈ, ਸੋ ਗੁਰੋਂ ਕੇ ਮਿਲੇ ਸੇ ਪਾਇਆ ਹੈ॥੧੩॥
Prof. Sahib Singhਇਹ ਬੇ-ਮਿਸਾਲ ਤੇ ਅਮੋਲਕ ਨਾਮ-ਧਨ ਹਰੇਕ ਸਰੀਰ-ਮਹਲ ਦੇ ਅੰਦਰ ਮੌਜੂਦ ਹੈ। ਜੇ ਗੁਰੂ ਮਿਲ ਪਏ ਤਾਂ ਅੰਦਰੋਂ ਹੀ ਇਹ ਧਨ ਲੱਭ ਪੈਂਦਾ ਹੈ ॥੧੩॥ਪਦ ਅਰਥ ਵਸਤੁ ਅਨੂਪ = ਉਹ ਚੀਜ਼ ਜਿਸ ਵਰਗੀ ਹੋਰ ਕੋਈ ਨਹੀਂ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ ॥੧੩॥
SikhNet (Spanish)En nuestro mismo interior está lo más Invaluable, de Belleza Incomparable; y encontrándose con el Guru, uno obtiene la Riquezas del Señor. (13)
ਤਖਤਿ ਬਹੈ; ਤਖਤੈ ਕੀ ਲਾਇਕ ॥
takhat bahai; takhatai kee laaeik | Ang 1039
Sant Singh KhalsaHe alone sits on the throne, who is worthy of the throne.
Manmohan SinghHe alone, who is worthy of the throne, sits on the throne.
Manmohan Singh (Punjabi)ਕੇਵਲ ਉਹ ਹੀ ਰਾਜਸਿੰਘਾਸਣ ਤੇ ਬੈਠਦਾ ਹੈ ਜੋ ਰਾਜਸਿੰਘਾਸਣ ਦੇ ਯੋਗ ਹੁੰਦਾ ਹੈ।
Fareedkot Teekaਤਖਤ ਪਰ ਸੋਈ ਬੈਠਤਾ ਹੈ, ਜੋ ਤਖਤ ਕੀ ਲਾਇਕ ਹੋਤਾ ਹੈ। ਇਸੀ ਪ੍ਰਕਾਰ (ਤਖਤਿ) ਸਰੂਪ ਮੇਂ ਉਤਮ ਅਧਕਾਰੀ (ਬਹੈ) ਇਸਥਿਤ ਹੋਤਾ ਹੈ॥
Prof. Sahib Singh(ਗੁਰੂ ਦੀ ਮੱਤ ਉਤੇ ਤੁਰਨ ਵਾਲਾ ਮਨੁੱਖ) ਹਿਰਦੇ-ਤਖ਼ਤ ਉਤੇ ਬੈਠਣ-ਜੋਗਾ ਹੋ ਜਾਂਦਾ ਹੈ ਤੇ ਹਿਰਦੇ-ਤਖ਼ਤ ਉਤੇ ਬੈਠਾ ਰਹਿੰਦਾ ਹੈ (ਭਾਵ, ਨਾਹ ਉਸ ਦੇ ਗਿਆਨ-ਇੰਦ੍ਰੇ ਮਾਇਆ ਵਲ ਡੋਲਦੇ ਹਨ ਅਤੇ ਨਾਹ ਹੀ ਉਸ ਦਾ ਮਨ ਵਿਕਾਰਾਂ ਵਲ ਜਾਂਦਾ ਹੈ)।ਪਦ ਅਰਥ ਤਖਤਿ = ਤਖਤ ਉਤੇ, ਹਿਰਦੇ-ਤਖ਼ਤ ਉਤੇ। ਲਾਇਕ = ਯੋਗ, ਹੱਕਦਾਰ।
SikhNet (Spanish)Sólo se sienta en el Trono del Ser, quien es digno de Él,
ਪੰਚ ਸਮਾਏ; ਗੁਰਮਤਿ ਪਾਇਕ ॥
panch samaae; guramat paaeik | Ang 1039
Sant Singh KhalsaFollowing the Guru's Teachings, he subdues the five demons, and becomes the Lord's foot soldier.
Manmohan SinghHe is such a page of the Lord; who by Guru's instruction, has silenced the five demons.
Manmohan Singh (Punjabi)ਉਹ ਪ੍ਰਭੂ ਦਾ ਐਹੋ ਜੇਹਾ ਪਿਆਦਾ ਹੈ, ਜਿਸ ਨੇ ਗੁਰਾਂ ਦੇ ਉਪਦੇਸ਼ ਦੁਆਰਾ ਪੰਜਾਂ ਭੂਤਨਿਆਂ ਨੂੰ ਕਾਬੂ ਕਰ ਲਿਆ ਹੈ।
Fareedkot Teekaਸੋ ਉਤਮ ਅਧਕਾਰੀ ਹੈ ਜਿਨੋਂ ਨੇ ਗੁਰਮਤ ਕਰ ਪੰਚ ਕਾਮਾਦੀ ਲੈ ਕੀਏ ਹੈਂ, ਪੁਨਃ (ਪਾਇਕ) ਸੇਵਕੀ ਭਾਵ ਕੋ ਧਾਰਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਮੱਤ ਤੇ ਤੁਰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦੇ ਸੇਵਕ ਬਣ ਕੇ ਉਸ ਦੇ ਵੱਸ ਵਿਚ ਰਹਿੰਦੇ ਹਨ।ਪਦ ਅਰਥ ਪੰਚ = ਪੰਜੇ ਕਾਮਾਦਿਕ। ਪਾਇਕ = ਸੇਵਕ।
SikhNet (Spanish)y quien sirve a la Palabra del Guru y silencia sus cinco pasiones.
ਆਦਿ ਜੁਗਾਦੀ. ਹੈ ਭੀ ਹੋਸੀ; ਸਹਸਾ ਭਰਮੁ ਚੁਕਾਇਆ ॥੧੪॥
aad jugaadee. hai bhee hosee; sahasaa bharam chukaaeaa |14| Ang 1039
Sant Singh KhalsaHe has existed from the very beginning of time and throughout the ages; He exists here and now, and will always exist. Meditating on Him, skepticism and doubt are dispelled. ||14||
Manmohan SinghContemplating the Lord, who was in the very beginning and the beginning of ages, is now, and shall also be, one is purged of anxiety and doubt.
Manmohan Singh (Punjabi)ਉਹ ਦਾ ਸਿਮਰਨ ਕਰਨ ਦੁਆਰਾ, ਜੋ ਐਨ ਆਰੰਭ ਅਤੇ ਯੁਗਾਂ ਦੇ ਅਰੰਭ ਵਿੱਚ ਸੀ, ਹੁਣ ਹੈ ਅਤੇ ਅਗੇ ਨੂੰ ਭੀ ਹੋਵੇਗਾ, ਬੰਦੇ ਦਾ iਫ਼ਕਰ ਤੇ ਵਹਿਮ ਦੂਰ ਹੋ ਜਾਂਦਾ ਹੈ।
Fareedkot Teekaਪੁਨ: ਐਸਾ ਨਿਸਚਾ ਕੀਆ ਹੈ, ਸੋ ਸਦਾ ਸਦਾ ਪੀਛੇ ਭੀ ਥਾ, ਅਬ ਹੈ, ਆਗੇ ਹੋਵੈਗਾ। ਐਸਾ ਭਗਵੰਤ ਕੋ ਜਾਣ ਕੇ ਸੰਸਾ ਔ ਭਰਮ ਚੁਕਾਇਆ ਹੈ॥੧੪॥
Prof. Sahib Singhਜੇਹੜਾ ਪਰਮਾਤਮਾ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਦਾ ਹੈ ਜੁਗਾਂ ਦੇ ਆਦਿ ਤੋਂ ਹੈ, ਹੁਣ ਭੀ ਮੌਜੂਦ ਹੈ ਤੇ ਸਦਾ ਲਈ ਕਾਇਮ ਰਹੇਗਾ ਉਹ ਪਰਮਾਤਮਾ ਗੁਰੂ ਦੀ ਮੱਤ ਤੇ ਤੁਰਨ ਵਾਲੇ ਮਨੁੱਖ ਦੇ ਅੰਦਰ ਪਰਗਟ ਹੋ ਕੇ ਉਸ ਦਾ ਸਹਮ ਤੇ ਉਸ ਦੀ ਭਟਕਣਾ ਦੂਰ ਕਰ ਦੇਂਦਾ ਹੈ ॥੧੪॥ਪਦ ਅਰਥ ਸਹਸਾ = ਸਹਮ। ਭਰਮੁ = ਭਟਕਣਾ ॥੧੪॥
SikhNet (Spanish)Ese ser toma Conciencia de que Dios es desde el comienzo de los tiempos y para siempre será, y purga su ser de toda duda.
ਤਖਤਿ ਸਲਾਮੁ ਹੋਵੈ. ਦਿਨੁ ਰਾਤੀ ॥
takhat salaam hovai. din raatee | Ang 1039
Sant Singh KhalsaThe Lord of the Throne is greeted and worshipped day and night.
Manmohan SinghDay and night the Lord of the throne is greeted with salutation.
Manmohan Singh (Punjabi)ਦਿਹੁੰ ਤੇ ਰੈਣ ਤਖ਼ਤ ਤਾਜ ਦੇ ਸੁਆਮੀ ਨੂੰ ਨਮਸ਼ਕਾਰ ਹੁੰਦੀ ਹੈ।
Fareedkot Teekaਤਿਸ ਕੇ ਸਰੂਪ ਕੋ ਰਾਤ੍ਰ ਦਿਨ ਸਲਾਮ ਹੋਤੀ ਹੈ॥
Prof. Sahib Singhਹਿਰਦੇ-ਤਖ਼ਤ ਉਤੇ ਬੈਠੇ ਮਨੁੱਖ ਨੂੰ ਦਿਨ ਰਾਤ ਆਦਰ ਮਿਲਦਾ ਹੈ।
SikhNet (Spanish)A este Trono del Ser Inmaculado, todos prestan obediencia, noche y día.
ਇਹੁ ਸਾਚੁ ਵਡਾਈ; ਗੁਰਮਤਿ ਲਿਵ ਜਾਤੀ ॥
eihu saach vaddaaee; guramat liv jaatee | Ang 1039
Sant Singh KhalsaThis true glorious greatness comes to those who love the Guru's Teachings.
Manmohan SinghThis True glory is earned by him alone, who loves the Guru's gospel.
Manmohan Singh (Punjabi)ਇਸ ਸੱਚੀ ਪ੍ਰਭਤਾ ਨੂੰ ਕੇਵਲ ਉਹ ਹੀ ਪ੍ਰਾਪਤ ਕਰਦਾ ਹੈ ਜੋ ਗੁਰਾਂ ਦੇ ਉਪਦੇਸ਼ ਨੂੰ ਪਿਆਰ ਕਰਦਾ ਹੈ।
Fareedkot Teekaਇਹੁ ਸਚੀ ਵਡਿਆਈ ਜੋ ਗੁਰੋਂ ਕੀ ਸਿਖ੍ਯਾ ਮੇਂ ਬ੍ਰਿਤੀ ਲਗਾਈ ਤੌ ਜਾਣੀ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਮੱਤ ਤੇ ਤੁਰ ਕੇ ਪਰਮਾਤਮਾ ਦੇ ਚਰਨਾਂ ਨਾਲ ਲਿਵ ਦੀ ਸਾਂਝ ਪਾ ਲਈ ਉਸ ਨੂੰ ਇਹ ਆਦਰ ਸਦਾ ਲਈ ਮਿਲਿਆ ਰਹਿੰਦਾ ਹੈ ਇਹ ਇੱਜ਼ਤ ਸਦਾ ਮਿਲੀ ਰਹਿੰਦੀ ਹੈ।ਪਦ ਅਰਥ ਲਿਵ ਜਾਤੀ = ਲਿਵ ਨਾਲ ਸਾਂਝ ਪਾ ਲਈ।
SikhNet (Spanish)Esta es la Verdadera Gloria que uno gana, entonado en la Palabra del Guru.
ਨਾਨਕ. ਰਾਮੁ ਜਪਹੁ ਤਰੁ ਤਾਰੀ; ਹਰਿ ਅੰਤਿ ਸਖਾਈ ਪਾਇਆ ॥੧੫॥੧॥੧੮॥
naanak. raam japahu tar taaree; har ant sakhaaee paaeaa |15|1|18| Ang 1039
Sant Singh KhalsaO Nanak, meditate on the Lord, and swim across the river; they find the Lord, their best friend, in the end. ||15||1||18||
Manmohan SinghO Nanak, meditate thou on the Lord. thus swim across the world-river and attain to thy God, who shall be thy succor in the end.
Manmohan Singh (Punjabi)ਹੇ ਨਾਨਕ! ਤੂੰ ਸੁਆਮੀ ਦਾ ਸਿਮਰਨ ਕਰ; ਇਸ ਤਰ੍ਹਾਂ ਸੰਸਾਰ ਦੇ ਦਰਿਆ ਤੋਂ ਪਾਰ ਉਤਰ ਅਤੇ ਆਪਣੇ ਵਾਹਿਗੁਰੂ ਨੂੰ ਪ੍ਰਾਪਤ ਕਰ ਜੋ ਅਖੀਰ ਨੂੰ ਤੇਰਾ ਸਹਾਇਕ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਾਮ ਕੋ ਜਪੋ, ਇਸ ਨੌਕਾ ਕਰ ਸੰਸਾਰ ਨਦੀ ਸੇ ਤਰ ਜਾਵੋਗੇ। ਪੁਨਃ ਜਿਨਾਂ ਨੇ ਜਪਿਆ ਹੈ ਤਿਨੋਂ ਨੇ ਅੰਤ ਕੋ ਸਹਾਈ ਹੋਣੇ ਵਾਲਾ ਹਰੀ ਪਾਇਆ ਹੈ॥੧੫॥੧॥੧੮॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਜਪੋ। (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਸਿਮਰਨ ਦੀ) ਤਾਰੀ ਤਰੋ। ਜੇਹੜਾ ਮਨੁੱਖ ਸਿਮਰਨ ਕਰਦਾ ਹੈ ਉਹ ਉਸ ਹਰੀ ਨੂੰ ਮਿਲ ਪੈਂਦਾ ਹੈ ਜੋ ਆਖ਼ੀਰ ਤਕ ਸਾਥੀ ਬਣਿਆ ਰਹਿੰਦਾ ਹੈ ॥੧੫॥੧॥੧੮॥ਪਦ ਅਰਥ ਤਰੁ ਤਾਰੀ = ਤਾਰੀ ਤਰੋ, ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦਾ ਜਤਨ ਕਰੋ। ਸਖਾਈ = ਮਦਦਗਾਰ ॥੧੫॥੧॥੧੮॥
SikhNet (Spanish)Dice Nanak, contemplen el Nombre del Señor y así, naden a través y lleguen hasta ese Dios que estará con ustedes hasta el final.(15-1-18)