ੴ

ਸਿੱਖਬਾਣੀ · SikhBani

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥

dhan dhan raamadaas gur jin siriaa tinai savaariaa
Satta and Balwand ਸਤਾ ਤੇ ਬਲਵੰਡਿ · Raag Raamkalee · Ang 968 · 9 lines
Translations

ਧੰਨੁ ਧੰਨੁ ਰਾਮਦਾਸ ਗੁਰੁ; ਜਿਨਿ ਸਿਰਿਆ. ਤਿਨੈ ਸਵਾਰਿਆ ॥

dhan dhan raamadaas gur; jin siriaa. tinai savaariaa |

Sant Singh KhalsaBlessed, blessed is Guru Raam Daas; He who created You, has also exalted You.
Manmohan SinghBlessed, blessed is Guru Ramdas. The Lord, who created thee; He alone has embellished thee.
Manmohan Singh (Punjabi)ਮੁਬਾਰਕ, ਮੁਬਾਰਕ ਹਨ ਗੁਰੂ ਰਾਮਦਾਸ ਜੀ। ਜਿਸ ਸਾਹਿਬ ਨੇ ਉਨ੍ਹਾਂ ਨੂੰ ਸਜਿਆ ਹੈ, ਉਸ ਨੇ ਹੀ ਉਨ੍ਹਾਂ ਨੂੰ ਸ਼ਸ਼ੋਭਤ ਕੀਤਾ ਹੈ।
Fareedkot Teekaਧੰਨੁ ਹੈਂ ਮਨ ਬਾਣੀ ਕਰਕੇ, ਹੇ ਸ੍ਰੀਗੁਰੂ ਰਾਮਦਾਸ ਜੀ! ਤੂੰ ਜਿਸ ਪ੍ਰਮੇਸਰ ਨੇ ਸਿਰਜਿਆ ਹੈ, ਤਿਸੀ ਨੇ ਗੁਰਿਆਈ ਦੇ ਕੇ ਸਵਾਰਿਆ ਹੈਂ॥
Prof. Sahib Singhਗੁਰੂ ਰਾਮਦਾਸ ਧੰਨ ਹੈ ਧੰਨ ਹੈ! ਜਿਸ ਅਕਾਲ ਪੁਰਖ ਨੇ (ਗੁਰੂ ਰਾਮਦਾਸ ਨੂੰ) ਪੈਦਾ ਕੀਤਾ ਉਸੇ ਨੇ ਉਸ ਨੂੰ ਸੋਹਣਾ ਭੀ ਬਣਾਇਆ।

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸਿਰਿਆ = ਪੈਦਾ ਕੀਤਾ।

SikhNet (Spanish)Oh bendito seas, Guru Ram Das, pues Aquél que te creó, también te embelleció.

ਪੂਰੀ ਹੋਈ ਕਰਾਮਾਤਿ; ਆਪਿ ਸਿਰਜਣਹਾਰੈ ਧਾਰਿਆ ॥

pooree hoee karaamaat; aap sirajanahaarai dhaariaa |

Sant Singh KhalsaPerfect is Your miracle; the Creator Lord Himself has installed You on the throne.
Manmohan SinghComplete is thy miracle. The Creator Himself has installed thee on the throne.
Manmohan Singh (Punjabi)ਮੁਕੰਮਲ ਹੈ ਤੇਰਾ ਮੋਜਿਜ਼ਾ, ਕਰਤਾਰ ਨੇ ਖੁਦ ਹੀ ਤੈਨੂੰ ਤਖਤ ਤੇ ਸਥਾਪਨ ਕੀਤਾ ਹੈ।
Fareedkot Teekaਜਿ ਆਪ ਮੇਂ ਕਰਾਮਾਤ ਪੂਰਨ ਪ੍ਰਾਪਤਿ ਹੋਈ ਹੈ, ਸਿਰਜਨਹਾਰ ਜੋ ਪਰਮੇਸਰੁ ਹੈ ਤਿਸ ਨੇ ਹੀ ਆਪ ਕਾ ਰੂਪ ਧਾਰਿਆ ਹੈ॥
Prof. Sahib Singhਇਹ ਇਕ ਮੁਕੰਮਲ ਕਰਾਮਾਤਿ ਹੋਈ ਹੈ ਕਿ ਸਿਰਜਣਹਾਰ ਨੇ ਖ਼ੁਦ (ਆਪਣੇ ਆਪ ਨੂੰ ਉਸ ਵਿਚ) ਟਿਕਾਇਆ ਹੈ।
SikhNet (Spanish)¡Qué increíble milagro, el Mismo Señor Creador Te ha establecido!

ਸਿਖੀ ਅਤੈ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ ॥

sikhee atai sangatee; paarabraham kar namasakaariaa |

Sant Singh KhalsaThe Sikhs and all the Congregation recognize You as the Supreme Lord God, and bow down to You.
Manmohan SinghDeeming thee as the Transcendent Lord, thine followers and congregation bow before thee.
Manmohan Singh (Punjabi)ਤੈਨੂੰ ਪ੍ਰਮ ਪ੍ਰਭੂ ਜਾਣ ਕੇ, ਤੇਰੇ ਮੁਰੀਦ ਅਤੇ ਸਾਧ ਸੰਗਤ ਤੈਨੂੰ ਪ੍ਰਣਾਮ ਕਰਦੇ ਹਨ।
Fareedkot Teekaਪਾਸ ਰਹਨੇ ਵਾਲੇ ਸਿਖੋਂ ਨੇ ਬਹੁੜੋ ਔਰ ਸੰਗਤਾਂ ਨੇ ਪਾਰਬ੍ਰਹਮੁ ਜਾਨ ਕਰ ਕੇ ਨਮਸਕਾਰ ਕੀਆ ਹੈ॥
Prof. Sahib Singhਸਭ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ।

ਪਦ ਅਰਥ ਸਿਖੀ = ਸਿੱਖੀਂ, ਸਿੱਖਾਂ ਨੇ। ਅਤੈ = ਤੇ।

SikhNet (Spanish)Los Sikjs y todas las congregaciones Te reconocen como la misma Encarnación de Dios.

ਅਟਲੁ ਅਥਾਹੁ ਅਤੋਲੁ ਤੂ; ਤੇਰਾ. ਅੰਤੁ ਨ ਪਾਰਾਵਾਰਿਆ ॥

attal athaahu atol too; teraa. ant na paaraavaariaa |

Sant Singh KhalsaYou are unchanging, unfathomable and immeasurable; You have no end or limitation.
Manmohan SinghThou art Unshakable, Unfathomable and Unweighable. Thou hast no end or bounds.
Manmohan Singh (Punjabi)ਤੂੰ ਅਹਿੱਲ, ਅਗਾਧ ਅਤੇ ਅਮਾਪ ਹੈਂ, ਤੇਰਾ ਕੋਈ ਅਖੀਰ ਜਾਂ ਹੱਦਬੰਨਾ ਨਹੀਂ।
Fareedkot Teekaਅਟਲੁ ਪੁਨਾ ਅਥਾਹੁ ਔ ਅਤੋਲ ਰੂਪ ਜੋ ਤੂੰ ਹੈਂ, ਤੇਰੇ ਪਾਰ ਉਰਾਰ ਕਾ ਅੰਤੁ ਨਹੀਂ ਹੈ॥
Prof. Sahib Singh(ਹੇ ਗੁਰੂ ਰਾਮਦਾਸ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ (ਭਾਵ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ; ਤੂੰ ਇਕ ਐਸਾ ਸਮੁੰਦਰ ਹੈਂ ਜਿਸ ਦੀ) ਹਾਥ ਨਹੀਂ ਪੈ ਸਕਦੀ, ਪਾਰਲੇ ਤੇ ਉਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ।

ਪਦ ਅਰਥ ਅਥਾਹੁ = ਜਿਸ ਦੀ ਥਾਹ ਨ ਪਾਈ ਜਾ ਸਕੇ, ਬੜਾ ਗੰਭੀਰ। ਪਾਰਾਵਾਰਿਆ = ਪਾਰ-ਅਵਾਰ, ਪਾਰਲਾ ਤੇ ਉਰਲਾ ਬੰਨਾ।

SikhNet (Spanish)Oh Guru Inamovible, Insondable, Incomparable; Infinito, Infinito Eres.

ਜਿਨੑੀ. ਤੂੰ ਸੇਵਿਆ ਭਾਉ ਕਰਿ; ਸੇ. ਤੁਧੁ ਪਾਰਿ ਉਤਾਰਿਆ ॥

jinaee. toon seviaa bhaau kar; se. tudh paar utaariaa |

Sant Singh KhalsaThose who serve You with love - You carry them across.
Manmohan SinghThey, who serve thee with love Then thou ferrieest across.
Manmohan Singh (Punjabi)ਜੋ ਤੇਰੀ ਪਿਆਰ ਨਾਲ, ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਤੂੰ ਤਾਰ ਦਿੰਦਾ ਹੈ।
Fareedkot Teekaਜਿਨੋਂ ਭਗਤ ਜਨੋਂ ਨੇ ਤੁਮ ਕੋ ਪ੍ਰੇਮ ਕਰ ਕੇ ਸੇਵਿਆ ਹੈ ਸੇ ਭਗਤੋਂ ਕੋ ਤੈਨੇ ਸੰਸਾਰ ਸੇ ਪਾਰ ਉਤਾਰਿਆ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈ ਤੂੰ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ।

ਪਦ ਅਰਥ ਤੂ = ਤੈਨੂੰ। ਭਾਉ = ਪ੍ਰੇਮ।

SikhNet (Spanish)Los que te sirven con Amor, los llevas a través y los liberas de su avaricia, lujuria, enojo

ਲਬੁ ਲੋਭੁ ਕਾਮੁ ਕ੍ਰੋਧੁ ਮੋਹੁ; ਮਾਰਿ ਕਢੇ ਤੁਧੁ ਸਪਰਵਾਰਿਆ ॥

lab lobh kaam krodh mohu; maar kadte tudh saparavaariaa |

Sant Singh KhalsaGreed, envy, sexual desire, anger and emotional attachment - You have beaten them and driven them out.
Manmohan SinghThou hast beaten and driven out avarice, covetousness, sexual desire, wrath and worldly love with all their ramifications.
Manmohan Singh (Punjabi)ਤੂੰ ਲਾਲਚ, ਤਮ੍ਹਾਂ, ਕਾਮ-ਚੇਸ਼ਟਾ, ਗੁੱਸੇ ਅਤੇ ਸੰਸਾਰੀ ਮਮਤਾ ਨੂੰ ਉਨ੍ਹਾਂ ਦੇ ਟੱਬਰ ਕਬੀਲਿਆਂ ਸਮੇਤ ਕੁਟ ਫਾਟ ਕੇ ਬਾਹਰ ਕੱਢ ਦਿੱਤਾ ਹੈ।
Fareedkot Teekaਲਭ, ਲੋਭੁ, ਕਾਮੁ, ਕ੍ਰੋਧੁ, ਮੋਹੁ, ਏਹ ਸਭ ਪ੍ਰਵਾਰ ਕੇ ਸਹਿਤ ਹੀ ਤੁਮਨੇ ਅੰਤਸਕਰਨ ਸੇ ਮਾਰ ਕੇ ਕਢ ਦੀਏ ਹੈਂ॥
Prof. Sahib Singhਉਹਨਾਂ ਦੇ ਅੰਦਰੋਂ ਤੂੰ ਲੱਬ, ਲੋਭ, ਕਾਮ, ਕ੍ਰੋਧ, ਮੋਹ ਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੱਤੇ ਹਨ।

ਪਦ ਅਰਥ ਤੁਧੁ = ਤੂੰ। ਸਪਰਵਾਰਿਆ = (ਬਾਕੀ ਵਿਕਾਰਾਂ-ਰੂਪ) ਪਰਵਾਰ ਸਮੇਤ।

SikhNet (Spanish)y del apego con todas sus ramificaciones.

ਧੰਨੁ ਸੁ ਤੇਰਾ ਥਾਨੁ ਹੈ; ਸਚੁ ਤੇਰਾ ਪੈਸਕਾਰਿਆ ॥

dhan su teraa thaan hai; sach teraa paisakaariaa |

Sant Singh KhalsaBlessed is Your place, and True is Your magnificent glory.
Manmohan SinghPraiseworthy is Thy place and true are thine bounties.
Manmohan Singh (Punjabi)ਸ਼ਲਾਘਾਯੋਗ ਹੈ ਤੇਰਾ ਅਸਥਾਨ ਅਤੇ ਸੱਚੀਆਂ ਹਨ ਤੇਰੀਆਂ ਦਾਤਾਂ।
Fareedkot Teekaਤੇਰਾ ਅਸਥਾਨ ਸਤਸੰਗੁ ਧੰਨਤਾ ਯੋਗ ਹੈ ਔ ਭਗਤੀ ਰੂਪ ਤੇਰਾ ਪਾਸਾਰਾ ਭੀ ਸਚਾ ਹੈ; ਵਾ ਪੇਸਕਾਰ ਅਰਥਾਤ ਜੋ ਤੇਰੇ ਸੇਵਕ ਹੈਂ ਤਿਨਕਾ ਸਮਦਾਯ ਭੀ ਸਚਾ ਹੈ॥
Prof. Sahib Singh(ਹੇ ਗੁਰੂ ਰਾਮਦਾਸ!) ਮੈਂ ਸਦਕੇ ਹਾਂ ਉਸ ਥਾਂ ਤੋਂ ਜਿਥੇ ਤੂੰ ਵੱਸਿਆ। ਤੇਰੀ ਸੰਗਤ ਸਦਾ ਅਟੱਲ ਹੈ।

ਪਦ ਅਰਥ ਪੈਸਕਾਰਿਆ = ਪੇਸ਼ਕਾਰਾ ਕਿਸੇ ਵੱਡੇ ਆਦਮੀ ਦੇ ਆਉਣ ਤੇ ਜੋ ਰੌਣਕ ਉਸ ਦੇ ਸੁਆਗਤ ਲਈ ਕੀਤੀ ਜਾਂਦੀ ਹੈ, ਸੰਗਤ-ਰੂਪ ਪਸਾਰਾ।

SikhNet (Spanish)Verdad es tu Corte, oh Guru;

ਨਾਨਕੁ ਤੂ. ਲਹਣਾ ਤੂਹੈ; ਗੁਰੁ ਅਮਰੁ, ਤੂ ਵੀਚਾਰਿਆ ॥

naanak too. lahanaa toohai; gur amar, too veechaariaa |

Sant Singh KhalsaYou are Nanak, You are Angad, and You are Amar Daas; so do I recognize You.
Manmohan SinghThou art Nanak, thou art Angad and thou art Guru Amardas. So do I deem thee.
Manmohan Singh (Punjabi)ਤੂੰ ਨਾਨਕ ਹੈ, ਤੂੰ ਹੀ ਅੰਗਦ ਹੈ ਅਤੇ ਗੁਰੂ ਅਮਰਦਾਸ ਭੀ ਤੂੰ ਹੀ ਹੈਂ। ਮੈਂ ਤੈਨੂੰ ਇਸ ਤਰ੍ਹਾਂ ਖਿਆਲ ਕਰਦਾ ਹਾਂ।
Fareedkot Teekaਸ੍ਰੀ ਗੁਰੂ ਨਾਨਕ ਜੀ ਭੀ ਤੂੰਹੀ ਹੈਂ ਔ ਲਹਣਾ ਜੀ ਭੀ ਤੂੰ ਹੀ ਹੈਂ, ਪੁਨਾ ਗੁਰੂ ਅਮਰਦਾਸ ਜੀ ਭੀ ਤੂੰ ਹੀ ਬੀਚਾਰਿਆ ਹੈ॥
Prof. Sahib Singh(ਹੇ ਗੁਰੂ ਰਾਮਦਾਸ ਜੀ!) ਤੂੰ ਹੀ ਗੁਰੂ ਨਾਨਕ ਹੈਂ, ਤੂੰ ਹੀ ਬਾਬਾ ਲਹਣਾ ਹੈਂ, ਮੈਂ ਤੈਨੂੰ ਹੀ ਗੁਰੂ ਅਮਰਦਾਸ ਸਮਝਿਆ ਹੈ।

ਪਦ ਅਰਥ ਵੀਚਾਰਿਆ = ਮੈਂ ਸਮਝਿਆ ਹੈ।

SikhNet (Spanish)Verdad, Verdad es Tu Gloria, eres Nanak, eres Angad y eres Guru Amar Das también.

ਗੁਰੁ ਡਿਠਾ; ਤਾਂ ਮਨੁ ਸਾਧਾਰਿਆ ॥੭॥

gur dditthaa; taan man saadhaariaa |7|

Sant Singh KhalsaWhen I saw the Guru, then my mind was comforted and consoled. ||7||
Manmohan SinghWhen I saw the Guru, then was my soul sustained.
Manmohan Singh (Punjabi)ਜਦ ਮੈਂ ਗੁਰਦੇਵ ਜੀ ਨੂੰ ਵੇਖਿਆ, ਤਦ ਮੇਰੀ ਆਤਮਾ ਨੂੰ ਸਹਾਰਾ ਮਿਲ ਗਿਆ।
Fareedkot Teekaਹੇ ਸ੍ਰੀ ਗੁਰੂ ਰਾਮਦਾਸ ਜੀ! ਜਿਨੋਂ ਨੇ ਤੁਮਾਰਾ ਸਰੂਪ ਦੇਖਿਆ ਹੈ ਤਿਨੋਂ ਨੇ ਅਪਨਾ ਮਨ (ਸਾਧਾਰਿਆ) ਸੁਧ ਕੀਆ ਵਾ ਸਹਿਤ ਆਸਰੇ ਕੇ ਕੀਆ ਹੈ॥੭॥
Prof. Sahib Singh(ਜਿਸ ਕਿਸੇ ਨੇ) ਗੁਰੂ (ਰਾਮਦਾਸ) ਦਾ ਦੀਦਾਰ ਕੀਤਾ ਹੈ ਉਸੇ ਦਾ ਮਨ ਤਦੋਂ ਟਿਕਾਣੇ ਆ ਗਿਆ ਹੈ ॥੭॥

ਪਦ ਅਰਥ ਸਾਧਾਰਿਆ = ਟਿਕਾਣੇ ਆਇਆ। ਤੂ = ਤੈਨੂੰ ॥੭॥

SikhNet (Spanish)Cuando Te vi, mi mente se exaltó en Dicha.
Answers quote the Granth verbatim with Ang citations. AI commentary is not Gurbani and not a religious ruling.