ਚਾਰੇ ਜਾਗੇ. ਚਹੁ ਜੁਗੀ; ਪੰਚਾਇਣੁ ਆਪੇ ਹੋਆ ॥
chaare jaage. chahu jugee; panchaaein aape hoaa |
Sant Singh KhalsaThe four Gurus enlightened the four ages; the Lord Himself assumed the fifth form.
Manmohan SinghThe four Gurus illumined their own four times. Thou, O Nanak, thyself hast assumed the fifth form.
Manmohan Singh (Punjabi)ਚਹੁ ਗੁਰਾਂ ਨੇ ਆਪਣੇ ਚੌਹਾਂ ਵੇਲਿਆਂ ਨੂੰ ਪ੍ਰਕਾਸ਼ ਕੀਤਾ। ਤੂੰ ਹੇ ਨਾਨਕ! ਖੁਦ ਹੀ ਪੰਜਵਾਂ ਸਰੂਪ ਧਾਰਨ ਕੀਤਾ ਹੈ।
Fareedkot Teekaਚਹੁ ਜੁਗੀ ਸੰਸਾਰ ਮੇਂ ਚਾਰ ਅਵਤਾਰ ਰੂਪ ਗੁਰੂ (ਜਾਗੇ) ਪ੍ਰਗਟ ਹੂਏ ਹੈਂ। ਆਦਿ ਸ੍ਰੀ ਗੁਰੂ ਨਾਨਕ ਦੇਵ ਜੀ ਸੇ ਲੈ ਸ੍ਰੀ ਗੁਰੂ ਰਾਮਦਾਸ ਜੀ ਪ੍ਰਯੰਤ ਹੇ ਗੁਰੂ ਅਰਜਨ ਸਾਹਿਬ ਜੀ! ਪੰਚਮ ਅਵਤਾਰ ਤੂੰ ਆਪੇ ਹੋਆ⁽¹⁾ ਹੈਂ॥
Prof. Sahib Singhਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਹਨ, ਅਕਾਲ ਪੁਰਖ ਆਪ ਹੀ (ਉਹਨਾਂ ਵਿਚ) ਪਰਗਟ ਹੋਇਆ।ਪਦ ਅਰਥ ਚਾਰੇ = ਚਾਰੇ (ਪਹਿਲੇ ਗੁਰੂ)। ਚਹੁ ਜੁਗੀ = ਆਪਣੇ ਚਹੁੰਆਂ ਜਾਮਿਆਂ ਵਿਚ। ਜਾਗੇ = ਪਰਗਟ ਹੋਏ, ਰੌਸ਼ਨ ਹੋਏ। ਪੰਚਾਇਣੁ = (ਪੰਚ ਅਯਨ, ਪੰਜਾਂ ਦਾ ਘਰ, ਪੰਜ ਤੱਤਾਂ ਦਾ ਸੋਮਾ) ਅਕਾਲ ਪੁਰਖ (ਜਿਵੇਂ: "ਮਾਣਕੁ ਮਨੁ ਮਹਿ ਮਨੁ ਮਾਰਸੀ, ਸਚਿ ਨ ਲਾਗੈ ਕਤੁ ॥ ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣ ਰਤੁ " ਮਾਰੂ ਮਹਲਾ ੧ ॥ ਪੰਨਾ ੯੯੨। ਅਤੇ "ਤਸਕਰ ਮਾਰਿ ਵਸੀ ਪੰਚਾਇਣ, ਅਦਲੁ ਕਰੇ ਵੀਚਾਰੇ ॥ ਨਾਨਕ ਰਾਮ ਨਾਮਿ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ ੧ " ਸੂਹੀ ਛੰਤੁ ਮ: ੧ ਘਰੁ ੩)। ਭੈ ਪੰਚਾਇਣ = ਪੰਚਾਇਣ ਦੇ ਡਰ ਵਿਚ, ਪਰਮਾਤਮਾ ਦੇ ਡਰ ਵਿਚ। ਪੰਚਾਇਣਿ = ਪੰਚਾਇਣ ਵਿਚ, ਪਰਮਾਤਮਾ ਵਿਚ।
SikhNet (Spanish)Los cuatro Gurus iluminaron el mundo en su propio tiempo, y luego vino Aryan, su misma Alma; (7)
ਆਪੀਨੑੈ ਆਪੁ ਸਾਜਿਓਨੁ; ਆਪੇ ਹੀ ਥੰਮੑਿ ਖਲੋਆ ॥
aapeenai aap saajion; aape hee thama khaloaa |
Sant Singh KhalsaHe created Himself, and He Himself is the supporting pillar.
Manmohan SinghThou Thyself didst create the world and thyself art its ever standing pillar.
Manmohan Singh (Punjabi)ਤੂੰ ਖੁਦ ਹੀ ਸੰਸਾਰ ਨੂੰ ਰਚਿਆ ਹੈ ਅਤੇ ਖੁਦ ਹੀ ਇਸ ਦਾ ਸਦੀਵੀ ਖੜੇ ਰਹਿਣ ਵਾਲਾ ਸਤੂਨ ਹੈਂ।
Fareedkot Teekaਆਪਨੇ ਆਪ ਹੀ ਅਪਨਾ ਸਰੂਪ ਸੰਸਾਰ ਸਾਜਿਆ ਹੈ ਪੁਨਾ ਆਪ ਹੀ ਆਸਰਾ ਰੂਪ ਹੋ ਕੇ ਸੰਸਾਰ ਕੋ ਇਸਥਤ ਕਰ ਖਲੋਆ ਹੈ॥
Prof. Sahib Singhਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਜ਼ਾਹਰ ਕੀਤਾ ਤੇ ਆਪ ਹੀ (ਗੁਰੂ-ਰੂਪ ਹੋ ਕੇ) ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ।ਪਦ ਅਰਥ ਆਪੀਨ੍ਹ੍ਹੈ = ਆਪ ਹੀ ਨੇ; ਪ੍ਰਭੂ ਨੇ ਆਪ ਹੀ। ਆਪੁ = ਆਪਣੇ ਆਪ ਨੂੰ। ਸਾਜਿਓਨੁ = ਉਸ ਨੇ ਪਰਗਟ ਕੀਤਾ (ਸ੍ਰਿਸ਼ਟੀ ਦੇ ਰੂਪ ਵਿਚ)। ਥੰਮ੍ਹ੍ਹਿ = ਥੰਮ੍ਹ ਕੇ, ਸਹਾਰਾ ਦੇ ਕੇ।
SikhNet (Spanish)sí, Él fue creado por el Mismo Señor y Él Mismo se Volvió Su Propio Soporte.
ਆਪੇ ਪਟੀ. ਕਲਮ ਆਪਿ; ਆਪਿ ਲਿਖਣਹਾਰਾ ਹੋਆ ॥
aape pattee. kalam aap; aap likhanahaaraa hoaa |
Sant Singh KhalsaHe Himself is the paper, He Himself is the pen, and He Himself is the writer.
Manmohan SinghThou thyself art the tablet, thyself the pen and thyself hast become the writer.
Manmohan Singh (Punjabi)ਤੂੰ ਆਪ ਤਖਤੀ ਹੈ, ਆਪ ਹੀ ਲੇਖਣੀ ਅਤੇ ਆਪੇ ਹੀ ਲਿਖਾਰੀ ਹੋ ਗਿਆ ਹੈਂ।
Fareedkot Teekaਮਸਤਕ ਰੂਪ ਪਟੀ ਭੀ ਆਪ ਹੈ ਹੁਕਮ ਰੂਪ ਲਿਖਣ ਭੀ ਆਪੇ ਹੈ, ਆਪ ਹੀ ਬ੍ਰਹਮਾ ਰੂਪ ਹੋ ਕਰ ਲੇਖ ਦੇ ਲਿਖਣਹਾਰਾ ਹੂਆ ਹੈ॥
Prof. Sahib Singh(ਜੀਵਾਂ ਦੀ ਅਗਵਾਈ ਲਈ, ਪੂਰਨੇ ਪਾਣ ਲਈ) ਪ੍ਰਭੂ ਆਪ ਹੀ ਪੱਟੀ ਹੈ ਆਪ ਹੀ ਕਲਮ ਹੈ ਤੇ (ਗੁਰੂ-ਰੂਪ ਹੋ ਕੇ) ਆਪ ਹੀ ਪੂਰਨੇ ਲਿਖਣ ਵਾਲਾ ਹੈ।ਪਦ ਅਰਥ ਲਿਖਣਹਾਰਾ = ਲਿਖਣ ਵਾਲਾ, ਪੂਰਨੇ ਪਾਣ ਵਾਲਾ।
SikhNet (Spanish)Él mismo se volvió la hoja, la pluma y el texto de su Destino y aunque los que lo siguieron estaban sujetos a la trasmigración, Él estaba siempre fresco y renovado.
ਸਭ ਉਮਤਿ. ਆਵਣ ਜਾਵਣੀ; ਆਪੇ ਹੀ ਨਵਾ ਨਿਰੋਆ ॥
sabh umat. aavan jaavanee; aape hee navaa niroaa |
Sant Singh KhalsaAll His followers come and go; He alone is fresh and new.
Manmohan SinghThine followers are all subject to coming and going. Thou art ever safe and sound.
Manmohan Singh (Punjabi)ਤੇਰੇ ਸਾਰੇ ਸਿੱਖ ਸੇਵਕ ਆਉਣ ਜਾਣ ਵਾਲੇ ਹਨ। ਤੂੰ ਖੁਦ ਸਦੀਵੀ ਸਹੀ ਸਲਾਮਤ ਹੈਂ।
Fareedkot Teekaਸਭ ਸ੍ਰਿਸਟੀ ਤੌ ਆਵਣੇ ਜਾਵਣੇ ਵਾਲੀ ਹੈ ਔ ਤੂੰ ਪਰਮੇਸ੍ਵਰ ਆਪ ਹੀ ਨਿਤ ਨਵਾਂ ਔ ਨਿਰੋਆ ਹੈਂ ਅਰਥਾਤ ਰੋਗ ਰਹਿਤ ਹੈਂ॥
Prof. Sahib Singhਸਾਰੀ ਸ੍ਰਿਸ਼ਟੀ ਤਾਂ ਜਨਮ ਮਰਨ ਦੇ ਗੇੜ ਵਿਚ ਹੈ, ਪਰ ਪ੍ਰਭੂ ਆਪ (ਸਦਾ) ਨਵਾਂ ਹੈ ਤੇ ਨਿਰੋਆ ਹੈ (ਭਾਵ, ਹਰ ਨਵੇਂ ਰੰਗ ਵਿਚ ਹੀ ਹੈ ਤੇ ਨਿਰਲੇਪ ਭੀ ਹੈ)।ਪਦ ਅਰਥ ਉਮਤਿ = ਸ੍ਰਿਸ਼ਟੀ। ਨਿਰੋਆ = ਨਿਰ-ਰੋਗ, ਰੋਗ-ਰਹਿਤ।
SikhNet (Spanish)Ahora Aryan, el Guru, está sentado en el Trono de Nanak;
ਤਖਤਿ ਬੈਠਾ. ਅਰਜਨ ਗੁਰੂ; ਸਤਿਗੁਰ ਕਾ ਖਿਵੈ ਚੰਦੋਆ ॥
takhat baitthaa. arajan guroo; satigur kaa khivai chandoaa |
Sant Singh KhalsaGuru Arjun sits on the throne; the royal canopy waves over the True Guru.
Manmohan SinghGuru Arjan is seated on Guru Nanak's throne and the True Guru's canopy shines over him.
Manmohan Singh (Punjabi)ਗੁਰੂ ਅਰਜਨ ਜੀ ਗੁਰੂ ਨਾਨਕ ਦੇ ਰਾਜ ਸਿੰਘਾਸਣ ਤੇ ਬਿਰਾਜਦੇ ਹਨ ਅਤੇ ਸੱਚੇ ਗੁਰਾਂ ਦੀ ਚਾਨਣੀ ਉਨ੍ਹਾਂ ਉੱਤੇ ਚਮਕਦੀ ਹੈ।
Fareedkot Teekaਹੇ ਗੁਰੂ ਅਰਜਨ ਸਾਹਿਬ ਜੀ! ਤੂੰ ਅਬ ਆਪ ਤਖਤ ਪਰ ਬੈਠਾ ਹੈਂ ਔ ਆਪ ਕਾ ਜਸ ਰੂਪ ਚੰਦੋਆ (ਖਿਵੈ) ਪ੍ਰਕਾਸ਼ਤਾ ਹੈ॥
Prof. Sahib Singh(ਉਸ ਨਵੇਂ ਨਿਰੋਏ ਪ੍ਰਭੂ ਦੇ ਬਖ਼ਸ਼ੇ) ਤਖ਼ਤ ਉੱਤੇ (ਜਿਸ ਉੱਤੇ ਪਹਿਲੇ ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਸਨ, ਹੁਣ) ਗੁਰੂ ਅਰਜਨ ਬੈਠਾ ਹੋਇਆ ਹੈ, ਸਤਿਗੁਰੂ ਦਾ ਚੰਦੋਆ ਚਮਕ ਰਿਹਾ ਹੈ, (ਭਾਵ, ਸਤਿਗੁਰੂ ਅਰਜਨ ਸਾਹਿਬ ਦਾ ਤੇਜ-ਪ੍ਰਤਾਪ ਸਾਰੇ ਪਸਰ ਰਿਹਾ ਹੈ)।ਪਦ ਅਰਥ ਤਖਤਿ = ਤਖ਼ਤ ਉੱਤੇ। ਖਿਵੈ = ਚਮਕਦਾ ਹੈ (ਸੰ: क्षिभ् ਚਮਕਦਾ)।
SikhNet (Spanish)¡Cómo brilla Su Dosel engarzado de estrellas desde que el sol se levanta hasta que se acuesta!
ਉਗਵਣਹੁ ਤੈ ਆਥਵਣਹੁ; ਚਹੁ ਚਕੀ ਕੀਅਨੁ ਲੋਆ ॥
augavanahu tai aathavanahu; chahu chakee keean loaa |
Sant Singh KhalsaFrom east to west, He illuminates the four directions.
Manmohan SinghFrom east to west, thou hast illumined the four directions.
Manmohan Singh (Punjabi)ਚੜ੍ਹਦੇ ਤੋਂ ਛਿਪਦੇ ਤਾਈਂ, ਤੂੰ ਚਾਰਿਆ ਪਾਸਿਆਂ ਨੂੰ ਪ੍ਰਕਾਸ਼ ਕਰ ਦਿੱਤਾ ਹੈ।
Fareedkot Teeka(ਉਗਵਣਹੁ) ਪੂਰਬੋ (ਤੈ) ਬਹੁੜੋ (ਆਥਣਵਹੁ) ਪਸਚਮੋਂ ਲੈ ਕਰ ਚਹੁ ਚਕੀ ਚਾਰੋ ਕੁੰਟਹੁੰ ਮੇਂ ਅਪਨੇ ਪ੍ਰਤਾਪ ਕਾ ਪ੍ਰਕਾਸ ਕੀਆ ਹੈ॥
Prof. Sahib Singhਸੂਰਜ ਉੱਗਣ ਤੋਂ (ਡੁੱਬਣ ਤਕ) ਅਤੇ ਡੁੱਬਣ ਤੋਂ (ਚੜ੍ਹਨ ਤਕ) ਚਹੁੰ ਚੱਕਾਂ ਵਿਚ ਇਸ (ਗੁਰੂ ਅਰਜਨ) ਨੇ ਚਾਨਣ ਕਰ ਦਿੱਤਾ ਹੈ।ਪਦ ਅਰਥ ਤੈ = ਅਤੇ। ਉਗਵਣਹੁ = ਸੂਰਜ ਉੱਗਣ ਤੋਂ। ਆਥਵਣਹੁ = ਸੂਰਜ ਡੁੱਬਣ ਤੋਂ। ਚਹੁ ਚਕੀ = ਚਹੁੰ ਕੂਟਾਂ ਵਿਚ। ਕੀਅਨੁ = ਕੀਤਾ ਹੈ ਉਸ ਨੇ। ਲੋਆ = ਲੋਅ, ਚਾਨਣ।
SikhNet (Spanish)El Guru ilumina las cuatro esquinas de la tierra; sí, los que no sirven al Guru,
ਜਿਨੑੀ ਗੁਰੂ. ਨ ਸੇਵਿਓ; ਮਨਮੁਖਾ ਪਇਆ ਮੋਆ ॥
jinaee guroo. na sevio; manamukhaa peaa moaa |
Sant Singh KhalsaThose self-willed manmukhs who do not serve the Guru die in shame.
Manmohan SinghThe apostates, who serve not their Guru, die an ignoble death.
Manmohan Singh (Punjabi)ਅਧਰਮੀ, ਜੋ ਆਪਣੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ, ਕੁਮੌਤੇ ਮਰਦੇ ਹਨ।
Fareedkot Teekaਜਿਨਾਂ ਮਨਮੁਖੋਂ ਨੇ ਹੇ ਸਤਗੁਰੂ ਜੀ! ਆਪ ਕੋ ਨਹੀਂ ਸੇਵਿਆ ਤਿਨਾਂ ਮਨਮੁਖਾਂ ਕੋ ਮਰਣਾ ਪਿਆਰਾ ਹੈ, ਭਾਵ ਵਹੀ ਜਨਮ ਮਰਨ ਮੇਂ ਪਏ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਗੁਰੂ ਦਾ ਹੁਕਮ ਨਾਹ ਮੰਨਿਆ ਉਹਨਾਂ ਨੂੰ ਮਰੀ ਪੈ ਗਈ, (ਭਾਵ, ਉਹ ਆਤਮਕ ਮੌਤੇ ਮਰ ਗਏ)।ਪਦ ਅਰਥ ਮਆ = ਮਰੀ {ਨੋਟ: ਇਥੇ ਪਾਠ 'ਮੋਆ' ਹੈ, ਪਰ ਅਸਲ ਲਫ਼ਜ਼ 'ਮੁਆ' ਹੈ}।
SikhNet (Spanish)esos Manmukjs soberbios fueron llamados, por Dios, a entregar cuentas.
ਦੂਣੀ ਚਉਣੀ ਕਰਾਮਾਤਿ; ਸਚੇ ਕਾ ਸਚਾ ਢੋਆ ॥
doonee chaunee karaamaat; sache kaa sachaa dtoaa |
Sant Singh KhalsaYour miracles increase two-fold, even four-fold; this is the True Lord's true blessing.
Manmohan SinghThis is the True Guru's true blessing on thee that thine miracles increase two-fold and four-fold.
Manmohan Singh (Punjabi)ਸੱਚੇ ਗੁਰਾਂ ਦਾ ਤੈਨੂੰ ਇਹ ਸੱਚਾ ਵਰ ਹੈ, ਕਿ ਤੇਰੀਆਂ ਕਰਾਮਾਤਾਂ ਦੂਣੀਆਂ ਚੌਣੀਆਂ ਹੁੰਦੀਆਂ ਜਾਣ।
Fareedkot Teekaਹੇ ਸ੍ਰੀ ਗੁਰੂ ਅਰਜਨ ਸਾਹਿਬ ਜੀ! ਆਪ ਮੇਂ ਦੂਣੀ ਚਉਣੀ, ਭਾਵ ਅਧਕ ਤੇ ਅਧਕ ਕਰਾਮਾਤ ਹੈ ਵਾ ਖਟ ਸਾਸਤ੍ਰੋਂ ਕੀ ਕਰਾਮਾਤ, ਭਾਵ ਸਭ ਸਾਸਤ੍ਰ ਕੇ ਸਿਧਾਂਤ ਕਾ ਬਲ ਹੈ। ਔ ਹੇ ਸਚੇ ਸਤਿਗੁਰੂ! ਆਪ ਕਾ ਸਦਾ ਹੀ (ਢੋਆ) ਮਿਲਾਪ ਹੈ॥
Prof. Sahib Singhਗੁਰੂ ਅਰਜਨ ਦੀ (ਦਿਨ-) ਦੂਣੀ ਤੇ ਰਾਤ ਚਾਰ-ਗੁਣੀ ਬਜ਼ੁਰਗੀ ਵਧ ਰਹੀ ਹੈ; (ਸ੍ਰਿਸ਼ਟੀ ਨੂੰ) ਗੁਰੂ, ਸੱਚੇ ਪ੍ਰਭੂ ਦੀ ਸੱਚੀ ਸੁਗ਼ਾਤ ਹੈ।ਪਦ ਅਰਥ ਕਰਾਮਾਤਿ = ਬਜ਼ੁਰਗੀ, ਵਡਿਆਈ, ਕਰਾਮਾਤ। ਢੋਆ = ਸੁਗ਼ਾਤ, ਤੁਹਫ਼ਾ। ਚਉਣੀ = ਚਾਰ-ਗੁਣੀ।
SikhNet (Spanish)Esta es la Bendición Verdadera de Dios sobre Ti, oh Guru, que Tu Gloria se ha incrementado cuatro veces más.
ਚਾਰੇ ਜਾਗੇ. ਚਹੁ ਜੁਗੀ; ਪੰਚਾਇਣੁ ਆਪੇ ਹੋਆ ॥੮॥੧॥
chaare jaage. chahu jugee; panchaaein aape hoaa |8|1|
Sant Singh KhalsaThe four Gurus enlightened the four ages; the Lord Himself assumed the fifth form. ||8||1||
Manmohan SinghThe four Guru's illumined their own four times, Thou, O Nanak, thyself has assumed the filth form.
Manmohan Singh (Punjabi)ਚਾਰ ਗੁਰਾਂ ਨੇ ਆਪਣੇ ਚਾਰ ਸਮਿਆਂ ਨੂੰ ਪ੍ਰਕਾਸ਼ ਕੀਤਾ ਤੂੰ ਹੇ ਨਾਨਕ! ਖੁਦ ਹੀ ਪੰਜਵਾਂ ਸਰੂਪ ਧਾਰਨ ਕੀਤਾ ਹੈ।
Fareedkot Teeka'ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ' (ਚਹੁ ਜੁਗੀ) ਨਾਮ ਸੰਸਾਰ ਮੇਂ ਚਾਰੇ ਗੁਰੂ ਰੂਪ ਅਵਤਾਰ ਪ੍ਰਗਟੇ ਹੈਂ, ਪੰਚਮਾ ਅਵਤਾਰ ਹੇ ਗੁਰੂ ਅਰਜਨ ਜੀ! ਤੂੰ ਆਪ ਹੂਆ ਹੈਂ॥੮॥੧॥☬ਇਸ ਜਸ ਰੂਪ ਬਾਣੀ ਕੇ ਉਚਾਰਨ ਸਾਰ ਹੀ ਉਨ ਕਾ ਕੁਸਟ ਨਿਵਿਰਤ ਹੋ ਜਾਤਾ ਭਯਾ।☬ਕੋਈ ਜੋਗੀ ਕਬੀਰ ਜੀ ਪਾਸ ਆਇਆ ਤਿਸਨੇ ਕਹਿਆ ਕਿ ਮਦਰਾ ਪੀਆ ਕਰੋ ਤੌ ਸਮਾਧੀ ਕਾ ਅਨੰਦ ਹੋਵੈ। ਤਿਸ ਪ੍ਰਤੀ ਕਬੀਰ ਜੀ ਕਹਿਤੇ ਹੈਂ: ਹਮ ਤੋ ਐਸਾ ਮਦਰਾ ਆਗੇ ਹੀ ਪੀਤੇ ਹੈਂ। ਜੋ ਕਿਸੀ ਪਾਸ ਹੋਵੈ, ਤੌ ਹਮੈ ਦੇਵੈ। ਜੋਗੀ ਕਹਿਤਾ ਹੈ ਕੈਸਾ ਚਾਹੀਏ? ਤਿਸ ਪ੍ਰਤੀ ਕਹਿਤੇ ਹੈਂ:
Prof. Sahib Singhਚਾਰੇ ਗੁਰੂ ਆਪੋ ਆਪਣੇ ਸਮੇ ਵਿਚ ਰੌਸ਼ਨ ਹੋਏ, ਅਕਾਲ ਪੁਰਖ (ਉਹਨਾਂ ਵਿਚ) ਪਰਗਟ ਹੋਇਆ ॥੮॥੧॥
SikhNet (Spanish)Los cuatro Gurus iluminaron el mundo en su propio tiempo y entonces el Señor Mismo asumió la Quinta Forma, la de Guru Aryan.(8-1)