ੴ

ਸਿੱਖਬਾਣੀ · SikhBani

Ang 968

Sri Guru Granth Sahib · Raag Raamkalee · 4 shabads, 41 lines
Translations
Shabad Satta and Balwand Raag Raamkalee

ਸੋ ਟਿਕਾ ਸੋ ਬੈਹਣਾ; ਸੋਈ ਦੀਬਾਣੁ ॥

so ttikaa so baihanaa; soee deebaan |

Sant Singh KhalsaThe same mark on the forehead, the same throne, and the same Royal Court.
Manmohan SinghGuru Amardas obtained the same apostolic mark, the same throne and the same court.
Manmohan Singh (Punjabi)ਗੁਰੂ ਅਮਰਦਾਸ ਜੀ ਨੂੰ ਉਹ ਹੀ ਗੁਰਿਆਈ ਦਾ ਤਿਲਕ, ਓਹੀ ਤਖਤ ਅਤੇ ਉਹ ਹੀ ਦਰਬਾਰ ਪ੍ਰਾਪਤ ਹੋਇਆ।
Fareedkot Teekaਸੋਈ ਗੁਰਿਆਈ ਦਾ ਤਿਲਕ ਔ ਸੋਈ ਤਖਤ ਪੁਨਾ ਸੋਈ ਭਾਈ ਬੁਢੇ ਆਦਿਕੋਂ ਕਾ ਦੀਵਾਨ, ਭਾਵ ਸਿਖੋਂ ਕੀ ਸਭਾ ਹੈ॥
Prof. Sahib Singh(ਗੁਰੂ ਅਮਰਦਾਸ ਦੇ ਮੱਥੇ ਉਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ)।

ਪਦ ਅਰਥ ਟਿਕਾ = ਮੱਥੇ ਦਾ ਨੂਰ। ਬੈਹਣਾ = ਤਖ਼ਤ। ਦੀਬਾਣੁ = ਦਰਬਾਰ।

SikhNet (Spanish)Ungido de la misma forma, sentado en el mismo Trono y en la misma Corte,

ਪਿਯੂ ਦਾਦੇ ਜੇਵਿਹਾ; ਪੋਤਾ ਪਰਵਾਣੁ ॥

piyoo daade jevihaa; potaa paravaan |

Sant Singh KhalsaJust like the father and grandfather, the son is approved.
Manmohan SinghThe grandson (Guru Amardas) is as acceptable as his father (Guru Angad) & grand father (Guru Nanak).
Manmohan Singh (Punjabi)ਪੋਤਰਾ ਆਪਣੇ ਬਾਬਲ (ਗੁਰੂ ਅੰਗਦ) ਅਤੇ ਬਾਬੇ (ਗੁਰੂ ਨਾਨਕ) ਵਰਗਾ ਹੀ ਪ੍ਰਮਾਣੀਕ ਹੈ।
Fareedkot Teekaਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ, ਦਾਦਾ ਸ੍ਰੀ ਗੁਰੂ ਨਾਨਕ ਜੀ, ਤਿਨੋਂ ਜੇਹਾ ਪ੍ਰੋਤਰਾ ਸ੍ਰੀ ਗੁਰੂ ਅਮਰ ਦਾਸ ਜੀ ਪਰਵਾਨ ਹੂਆ॥
Prof. Sahib Singhਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ (ਗੁਰੂ) ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ।

ਪਦ ਅਰਥ ਪਿਯੂ ਜੇਵਿਹਾ = ਪਿਉ (ਗੁਰੂ ਅੰਗਦ) ਜੈਸਾ। ਦਾਦੇ ਜੇਵਿਹਾ = ਦਾਦੇ (ਗੁਰੂ ਨਾਨਕ) ਵਰਗਾ। ਪਰਵਾਣੁ = ਕਬੂਲ, ਮੰਨਣ-ਯੋਗ।

SikhNet (Spanish)Guru Amar Das fue aprobado como su Guru y el Guru de su Guru.

ਜਿਨਿ ਬਾਸਕੁ ਨੇਤ੍ਰੈ ਘਤਿਆ; ਕਰਿ ਨੇਹੀ ਤਾਣੁ ॥

jin baasak netrai ghatiaa; kar nehee taan |

Sant Singh KhalsaHe took the thousand-headed serpent as his churning string, and with the force of devotional love,
Manmohan SinghIt is Guru Amardas, who through the force of Divine love, made the thousand-mouthed serpent his churning-Staff,
Manmohan Singh (Punjabi)ਇਹ ਗੁਰੂ ਅਮਰਦਾਸ ਹੀ ਹਨ, ਜਿਨ੍ਹਾਂ ਨੇ ਈਸ਼ਵਰੀ ਪ੍ਰੀਤ ਦੇ ਬਲ ਰਾਹੀਂ ਹਜ਼ਾਰ ਮੂੰਹਾਂ ਵਾਲੇ ਸ੍ਰਪ ਨੂੰ ਆਪਣੇ ਨੇਤ੍ਰ ਬਣਾਇਆ ਅਤੇ ਇਸ ਨੂੰ ਮਧਾਣੀ ਦੇ ਉਦਾਲੇ ਪਾ ਲਿਆ,
Fareedkot Teekaਜਿਸ ਨੇ ਬਾਸਕ ਨੇਤ੍ਰ ਕੀ ਜਗਾਂ (ਘਤਿਆ) ਪਾਇਆਂ ਹੈ ਔ ਬਲਕੀ ਨੇਹੀ ਕਰੀ ਹੈ। ਨੇਹੀ ਗਡੀ ਹੋਈ ਲਕੜੀ ਹੋਤੀ ਹੈ ਜਿਸ ਕੇ ਸਾਥ ਮਧਾਨੀ ਕੀ ਰਸੀ ਪਾ ਕਰ ਸੰਬੰਧ ਕਰੀਤਾ ਹੈ॥
Prof. Sahib Singhਇਸ ਗੁਰੂ ਅਮਰਦਾਸ ਨੇ ਭੀ ਆਤਮਕ ਬਲ ਨੂੰ ਨੇਹਣੀ ਬਣਾ ਕੇ (ਮਨ-ਰੂਪ) ਨਾਗ ਨੂੰ ਨੇਤ੍ਰੇ ਵਿਚ ਪਾਇਆ ਹੈ,

ਪਦ ਅਰਥ ਜਿਨਿ = ਜਿਸ (ਪੋਤਰੇ-ਗੁਰੂ) ਨੇ। ਨੇਹੀ = ਨੇਹਣੀ। ਬਾਸਕੁ = ਟੇਢਾ ਮਨ-ਰੂਪ ਨਾਗ। ਤਾਣੁ = ਆਤਮਕ ਬਲ।

SikhNet (Spanish)Él también hizo de la Contemplación el palo para batir y de los Poderes Espirituales el recipiente,

ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ ॥

jin samund viroliaa; kar mer madhaan |

Sant Singh Khalsahe churned the ocean of the world with his churning stick, the Sumayr mountain.
Manmohan Singhand who, making the Sumer mountain his churning-staff, churned the ocean of the world.
Manmohan Singh (Punjabi)ਅਤੇ ਜਿਨ੍ਹਾਂ ਨੇ ਸਮੇਰ ਪਰਬਤ ਨੂੰ ਆਪਣੀ ਮਧਾਣੀ ਬਣਾ ਕੇ, ਜਗਤ ਦੇ ਸਮੁੰਦਰ ਨੂੰ ਰਿੜਕ ਲਿਆ।
Fareedkot Teekaਜਿਸ ਨੇ ਸਮੁੰਦਰ ਕੋ ਰਿੜਕਿਆ ਹੈ (ਮੇਰੁ) ਮੰਦ੍ਰਾਚਲ ਕੋ ਮਧਾਣਾ ਕਰਕੇ, ਕਿਸੀ ਕਲਪ ਮੇਂ ਸੁਮੇਰ ਲਿਖਾ ਹੈ, ਭਾਵ ਆਪ ਬਿਸਨੂੰ ਰੂਪ ਹੋ॥
Prof. Sahib Singh(ਉੱਚੀ ਸੁਰਤ-ਰੂਪ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਗੁਰ-ਸ਼ਬਦ ਰੂਪ) ਸਮੁੰਦਰ ਨੂੰ ਰਿੜਕਿਆ ਹੈ,

ਪਦ ਅਰਥ ਵਿਰੋਲਿਆ = ਰਿੜਕਿਆ। ਮੇਰੁ = ਸੁਮੇਰ ਪਰਬਤ, ਉੱਚੀ ਸੁਰਤ।

SikhNet (Spanish)y así batió el Océano de la Palabra.

ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ॥

chaudah ratan nikaalian; keeton chaanaan |

Sant Singh KhalsaHe extracted the fourteen jewels, and brought forth the Divine Light.
Manmohan SinghHe brought forth the fourteen gems and diffused and Divine Light all-round.
Manmohan Singh (Punjabi)ਉਨ੍ਹਾਂ ਨੇ ਚੌਦਾਂ ਰਤਨ ਕਢਿ ਲਿਆਂਦੇ ਅਤੇ ਸਾਰੇ ਰੱਬੀ ਨੂਰ ਫੈਲਾ ਦਿੱਤਾ।
Fareedkot Teekaਪੁਨਾ ਚੌਦਾਂ ਰਤਨ ਨਿਕਾਲ ਕੇ ਰਤਨੋਂ ਕਾ ਜਗਤ ਮੇਂ ਪ੍ਰਕਾਸ਼ ਕੀਆ ਹੈ, ਭਾਵ ਸੇ ਸੋ ਤੂੰ ਹਰੀ ਰੂਪ ਹੈਂ॥
Prof. Sahib Singh(ਉਸ 'ਸ਼ਬਦ-ਸਮੁੰਦਰ' ਵਿਚੋਂ ਰੱਬੀ ਗੁਣ-ਰੂਪ) ਚੌਦਾਂ ਰਤਨ ਕੱਢੇ (ਜਿਨ੍ਹਾਂ ਨਾਲ) ਉਸ ਨੇ (ਜਗਤ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਪੈਦਾ ਕੀਤਾ।

ਪਦ ਅਰਥ ਕੀਤੋਨੁ = ਕੀਤਾ ਉਸ ਨੇ।

SikhNet (Spanish)Y mira, él también obtuvo las catorce Gemas de la Sabiduría con las que el mundo entero se iluminó.

ਘੋੜਾ ਕੀਤੋ ਸਹਜ ਦਾ; ਜਤੁ ਕੀਓ ਪਲਾਣੁ ॥

ghorraa keeto sehaj daa; jat keeo palaan |

Sant Singh KhalsaHe made intuition his horse, and chastity his saddle.
Manmohan SinghThe divine knowledge he made his steed and chastity he made his caparison.
Manmohan Singh (Punjabi)ਬ੍ਰਹਮ ਗਿਆਨ ਨੂੰ ਉਨ੍ਹਾਂ ਨੇ ਆਪਣਾ ਘੋੜਾ ਬਣਾਇਆ ਅਤੇ ਪ੍ਰਹੇਜ਼ਗਾਰੀ ਨੂੰ ਉਨ੍ਹਾਂ ਨੇ ਬਣਾਇਆ ਆਪਣਾ ਪਲਾਣਾ (ਤਾਹਰੂ)।
Fareedkot Teekaਘੋੜਾ ਗਿਆਨ ਕਾ ਕੀਆ ਹੈ, ਜਤ ਕਾ ਊਪਰ ਜੀਨ ਕੀਆ ਹੈ॥
Prof. Sahib Singh(ਗੁਰੂ ਅਮਰਦਾਸ ਨੇ) ਸਹਿਜ-ਅਵਸਥਾ ਦਾ ਘੋੜਾ ਬਣਾਇਆ, ਵਿਕਾਰਾਂ ਵਲੋਂ ਇੰਦ੍ਰਿਆਂ ਨੂੰ ਰੋਕ ਰੱਖਣ ਦੀ ਤਾਕਤ ਨੂੰ ਕਾਠੀ ਬਣਾਇਆ;

ਪਦ ਅਰਥ ਸਹਜ = ਅਡੋਲ ਅਵਸਥਾ। ਜਤੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੀ ਤਾਕਤ। ਪਲਾਣੁ = ਕਾਠੀ।

SikhNet (Spanish)Montó el caballo del Equilibrio ensillado en la castidad;

ਧਣਖੁ ਚੜਾਇਓ ਸਤ ਦਾ; ਜਸ ਹੰਦਾ ਬਾਣੁ ॥

dhanakh charraaeo sat daa; jas handaa baan |

Sant Singh KhalsaHe placed the arrow of the Lord's Praise in the bow of Truth.
Manmohan SinghOn the bow of truth, he mounted the arrow of the Lord's praise.
Manmohan Singh (Punjabi)ਸੱਚੇ ਦੀ ਕਮਾਣ ਉੱਤੇ ਉਨ੍ਹਾਂ ਨੇ ਸੁਆਮੀ ਦੀ ਸਿਫ਼ਤ-ਸਲਾਹ ਦਾ ਤੀਰ ਚਾੜਿਆ ਹੈ।
Fareedkot Teekaਪੁਨਾ ਸੱਤ ਬੋਲਣੇ ਕਾ ਧਨੁਖ ਚਢਾਇਆ ਹੈ ਔ ਜਸ ਉਚਾਰਣ ਕਾ ਬਾਣ ਕੀਆ ਹੈ॥
Prof. Sahib Singhਸੁੱਚੇ ਆਚਰਨ ਦਾ ਕਮਾਨ ਕੱਸਿਆ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਤੀਰ (ਪਕੜਿਆ)।

ਪਦ ਅਰਥ ਧਣਖੁ = ਕਮਾਨ। ਸਤ = ਸੁੱਚਾ ਆਚਰਣ। ਜਸ ਹੰਦਾ = (ਪਰਮਾਤਮਾ ਦੀ) ਸਿਫ਼ਤ-ਸਾਲਾਹ ਦਾ।

SikhNet (Spanish)hizo de la Verdad su arco y de las Alabanzas del Señor, sus flechas.

ਕਲਿ ਵਿਚਿ ਧੂ ਅੰਧਾਰੁ ਸਾ; ਚੜਿਆ ਰੈ ਭਾਣੁ ॥

kal vich dhoo andhaar saa; charriaa rai bhaan |

Sant Singh KhalsaIn this Dark Age of Kali Yuga, there was only pitch darkness. Then, He rose like the sun to illuminate the darkness.
Manmohan SinghIn the Darkage, there was pitch darkness. The Guru arose like the night-illuminating Sun.
Manmohan Singh (Punjabi)ਕਾਲੇ ਸਮੇਂ ਅੰਦਰੋਂ ਘੋਰ ਅਨ੍ਹੇਰਾ ਸੀ। ਗੁਰੂ ਜੀ ਰਾਤ ਨੂੰ ਰੌਸ਼ਨ ਕਰਨ ਵਾਲੇ ਸੂਰਜ ਦੀ ਮਾਨੰਦ ਪ੍ਰਗਟ ਹੋਵੇ।
Fareedkot Teekaਕਲਜੁਗ ਮੇਂ ਅਤੀ ਅੰਧਕਾਰ ਥਾ। ਤਿਸ ਮੇਂ ਆਪ ਕਾ ਅਵਤਾਰ ਐਸੇ ਹੈ ਮਾਨੋ (ਰੈ) ਕਿਰਨੋਂ ਕਰ ਪ੍ਰਕਾਸ਼ਤਾ ਹੂਆ ਸੂਰਜ ਚੜਿਆ ਹੈ॥
Prof. Sahib Singhਸੰਸਾਰ ਵਿਚ (ਵਿਕਾਰਾਂ ਦਾ) ਘੁੱਪ ਹਨੇਰਾ ਸੀ। (ਗੁਰੂ ਅਮਰਦਾਸ, ਮਾਨੋ) ਕਿਰਨਾਂ ਵਾਲਾ ਸੂਰਜ ਚੜ੍ਹ ਪਿਆ,

ਪਦ ਅਰਥ ਕਲਿ = ਕਲੇਸ਼ਾਂ-ਭਰਿਆ ਸੰਸਾਰ। ਧੂ ਅੰਧਾਰੁ = ਘੁੱਪ ਹਨੇਰਾ। ਰੈ = {रय} ਕਿਰਨਾਂ। ਭਾਣੁ = {भानु} ਭਾਨੁ, ਸੂਰਜ।

SikhNet (Spanish)¡Qué oscura era la Época de Kali Yug y cómo brilla ahora después de que el Sol del Guru la ha iluminado con millones de rayos!

ਸਤਹੁ. ਖੇਤੁ ਜਮਾਇਓ; ਸਤਹੁ ਛਾਵਾਣੁ ॥

satahu. khet jamaaeo; satahu chhaavaan |

Sant Singh KhalsaHe farms the field of Truth, and spreads out the canopy of Truth.
Manmohan SinghHe has grown the field of truth, and has stretched and canopy of truth.
Manmohan Singh (Punjabi)ਉਨ੍ਹਾਂ ਨੇ ਸੱਚ ਦੀ ਪੈਲੀ ਉਗਾਈ ਹੈ ਅਤੇ ਸੋਚ ਦਾ ਸ਼ਮਿਆਨਾ ਤਾਣਿਆ ਹੈ।
Fareedkot Teekaਗੁਰੂ ਨਾਨਕ ਜੀ ਸਰੂਪ ਹੋ ਕਰ ਆਪ ਨੇ ਆਪਨੀ ਸੱਤਾ ਕਰ ਕੇ ਮਹੀਆਂ ਕਾ ਖਾਇਆ ਹੂਆ ਖੇਤ ਜਮਾਇਆ ਹੈ ਔ ਅਪਨੀ ਸਤਾ ਤੇ ਵਣ ਕੀ ਛਾਇਆ ਉਸੀ ਜਾਗਾ ਠਹਿਰਾਇ ਛੋਡੀ; ਵਾ ਸਤਿਆਦਿਕ ਗੁਣੋਂ ਕਾ ਖੇਤ ਜਮਾਇਆ ਹੈ ਆਪ ਨੇ ਔ ਸਤ ਰੂਪ ਪਰਮੇਸਰ ਕਾ ਜਸ ਕਰਣ ਰੂਪ (ਛਾਵਾਣੁ) ਛਾਇਆਵਾਨ ਤਾਣਿਆ ਹੈ॥
Prof. Sahib Singhਜਿਸ ਨੇ 'ਸਤ' ਦੇ ਬਲ ਨਾਲ ਹੀ (ਉੱਜੜੀ) ਖੇਤੀ ਜਮਾਈ ਤੇ 'ਸਤ' ਨਾਲ ਹੀ ਉਸ ਦੀ ਰਾਖੀ ਕੀਤੀ।

ਪਦ ਅਰਥ ਸਤਹੁ = 'ਸਤ' ਤੋਂ, ਸੁੱਚੇ ਆਚਰਣ ਦੇ ਬਲ ਨਾਲ। ਛਾਵਾਣੁ = ਛਾਂ, ਰਾਖੀ। ਸਾ = ਸੀ। ਬਾਣੁ = ਤੀਰ।

SikhNet (Spanish)La Verdad creció en su granja; sí, Él dio sombra al mundo entero con el Dosel de la Verdad.

ਨਿਤ ਰਸੋਈ ਤੇਰੀਐ; ਘਿਉ ਮੈਦਾ ਖਾਣੁ ॥

nit rasoee tereeai; ghiau maidaa khaan |

Sant Singh KhalsaYour kitchen always has ghee and flour to eat.
Manmohan SinghEver in thy kitchen are clarified butter and refined wheat flour to eat.
Manmohan Singh (Punjabi)ਤੇਰੇ ਲੰਗਰ ਵਿੱਚ ਸਦਾ ਹੀ ਘੀ ਅਤੇ ਕਣਕ ਦਾ ਨਿਰਮਲ ਆਟਾ ਖਾਣ ਲਈ ਹਨ।
Fareedkot Teekaਨਿਤ ਹੀ ਤੇਰੀ ਰਸੋਈ ਮੇਂ ਘਿਉ ਔ ਮੈਦਾ ਪੁਨਾ (ਖਾਣੁ) ਖੰਡ ਅਰਥਾਤ ਕੜਾਹ ਪ੍ਰਸਾਦਿ ਹੋਤਾ ਹੈ, ਵਾ ਪ੍ਰੇਮ, ਗਿਆਨ, ਭਗਤੀ, ਏਹ ਤੇਰੀ ਨਿਤ ਰਸੋਈ ਹੋਤੀ ਹੈ॥
Prof. Sahib Singh(ਹੇ ਗੁਰੂ ਅਮਰਦਾਸ!) ਤੇਰੇ ਲੰਗਰ ਵਿਚ (ਭੀ) ਨਿੱਤ ਘਿਉ, ਮੈਦਾ ਤੇ ਖੰਡ (ਆਦਿਕ ਉੱਤਮ ਪਦਾਰਥ ਵਰਤ ਰਹੇ ਹਨ।

ਪਦ ਅਰਥ ਖਾਣੁ = ਖੰਡ।

SikhNet (Spanish)Tu Cocina siempre tuvo guí, harina y azúcar para comer,

ਚਾਰੇ ਕੁੰਡਾਂ ਸੁਝੀਓਸੁ; ਮਨ ਮਹਿ. ਸਬਦੁ ਪਰਵਾਣੁ ॥

chaare kunddaan sujheeos; man meh. sabad paravaan |

Sant Singh KhalsaYou understand the four corners of the universe; in your mind, the Word of the Shabad is approved and supreme.
Manmohan SinghThou, O Amardas, Knowest the four quarters of the world and unto thy mind the Name is agreeable.
Manmohan Singh (Punjabi)ਤੁਸੀਂ ਹੇ ਅਮਰਦਾਸ ਜੀ! ਜਗਤ ਦੇ ਚਾਰੇ ਹੀ ਪਾਸਿਆਂ ਨੂੰ ਜਾਣਦੇ ਹੋ ਅਤੇ ਤੁਹਾਡੇ ਚਿੱਤ ਵਿਚੋਂ ਤੁਹਾਨੂੰ ਨਾਮ ਚੰਗਾ ਲਗਦਾ ਹੈ।
Fareedkot Teekaਜਿਸ ਨੇ ਤੇਰਾ ਉਪਦੇਸੁ ਮਨ ਮੇਂ (ਪਰਵਾਣੁ) ਨਿਸਚੇ ਕੀਆ ਹੈ ਤਿਸ ਕੋ ਚਾਰੇ ਕੁੰਟਾ ਬ੍ਰਹਮ ਰੂਪ ਕਰ ਕੇ ਸੁਝੀਆਂ ਹੈਂ॥
Prof. Sahib Singhਜਿਸ ਮਨੁੱਖ ਨੇ ਆਪਣੇ ਮਨ ਵਿਚ ਤੇਰਾ ਸ਼ਬਦ ਟਿਕਾ ਲਿਆ ਹੈ ਉਸ ਨੂੰ ਚਹੁ ਕੁੰਡਾਂ (ਵਿਚ ਵੱਸਦੇ ਪਰਮਾਤਮਾ) ਦੀ ਸੂਝ ਆ ਗਈ ਹੈ।

ਪਦ ਅਰਥ ਸੁਝੀਓਸੁ = ਉਸ ਨੂੰ ਸੁੱਝੀਆਂ।

SikhNet (Spanish)Tú conoces las cuatro esquinas del Universo y en Tu mente la Palabra del Shabd es aprobada y Suprema.

ਆਵਾ ਗਉਣੁ ਨਿਵਾਰਿਓ; ਕਰਿ ਨਦਰਿ ਨੀਸਾਣੁ ॥

aavaa gaun nivaario; kar nadar neesaan |

Sant Singh KhalsaYou eliminate the comings and goings of reincarnation, and bestow the insignia of Your Glance of Grace.
Manmohan SinghThou obviously removest the coming and going of him, on whom thou casteth thy fovourable glance.
Manmohan Singh (Punjabi)ਤੂੰ ਪ੍ਰਗਟ ਤੌਰ ਤੇ ਉਸ ਦਾ ਆਉਣਾ ਤੇ ਜਾਣਾ ਮੇਟ ਦਿੰਦਾ ਹੈ ਜਿਸ ਤੇ ਤੂੰ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈਂ।
Fareedkot Teekaਜਿਨ ਪਰ ਤੁਮਨੇ ਨਦਰ ਕਰੀ ਹੈ, ਪ੍ਰਗਟ ਹੀ ਤਿਨ ਕਾ ਜਨਮ ਮਰਨ ਨਿਵਰਤਿ ਕੀਆ ਹੈ॥
Prof. Sahib Singh(ਹੇ ਗੁਰੂ!) ਜਿਸ ਨੂੰ ਤੂੰ ਮੇਹਰ ਦੀ ਨਜ਼ਰ ਕਰ ਕੇ (ਸ਼ਬਦ-ਰੂਪ) ਰਾਹ-ਦਾਰੀ ਬਖ਼ਸ਼ੀ ਹੈ ਉਸ ਦਾ ਜੰਮਣ-ਮਰਨ ਦਾ ਗੇੜ ਤੂੰ ਮੁਕਾ ਦਿੱਤਾ ਹੈ।

ਪਦ ਅਰਥ ਨੀਸਾਣੁ = ਨਿਸ਼ਾਨ, ਪਰਵਾਨਾ, ਰਾਹਦਾਰੀ।

SikhNet (Spanish)Él bendijo a cada uno con su Gracia y liberó a todos de su trasmigración.

ਅਉਤਰਿਆ ਅਉਤਾਰੁ ਲੈ; ਸੋ ਪੁਰਖੁ ਸੁਜਾਣੁ ॥

aautariaa aautaar lai; so purakh sujaan |

Sant Singh KhalsaYou are the Avataar, the Incarnation of the all-knowing Primal Lord.
Manmohan SinghHe, the wise Lord, descended in the form of Guru Amardas.
Manmohan Singh (Punjabi)ਉਹ ਸਿਆਣਾ ਪ੍ਰਭੂ ਗੁਰੂ ਰਾਮਦਾਸ ਦੇ ਸਰੂਪ ਅੰਦਰ ਆ ਉਤਰਿਆ।
Fareedkot Teekaਸੁਜਾਣੁ ਪੁਰਖ ਜੋ ਪ੍ਰਮੇਸਰ ਹੈ, ਸੋ ਤਿਸ ਕਾ ਅਵਤਾਰ ਤੂੰ ਉਤਾਰਿਆ ਹੈਂ॥
Prof. Sahib Singhਉਹ ਸੁਜਾਨ ਅਕਾਲ ਪੁਰਖ (ਆਪ ਗੁਰੂ ਅਮਰਦਾਸ ਦੇ ਰੂਪ ਵਿਚ) ਅਵਤਾਰ ਲੈ ਕੇ ਜਗਤ ਵਿਚ ਆਇਆ ਹੈ।

ਪਦ ਅਰਥ ਅਉਤਰਿਆ = ਜੰਮਿਆ ਹੈ। ਪੁਰਖੁ ਸੁਜਾਣੁ = ਸੁਜਾਨ ਅਕਾਲ ਪੁਰਖ।

SikhNet (Spanish)Eres el Avatar, la Encarnación del la Sabiduría Suprema del Purusha,

ਝਖੜਿ ਵਾਉ. ਨ ਡੋਲਈ; ਪਰਬਤੁ ਮੇਰਾਣੁ ॥

jhakharr vaau. na ddolee; parabat meraan |

Sant Singh KhalsaYou are not pushed or shaken by the storm and the wind; you are like the Sumayr Mountain.
Manmohan SinghThou art firm like the Sumer mountain and art swayed not by storm and gusts of wind.
Manmohan Singh (Punjabi)ਤੂੰ ਸੁਮੇਰ ਪਰਬਤ ਦੀ ਤਰ੍ਹਾਂ ਅਹਿੱਲ ਹੈਂ ਅਤੇ ਹਨ੍ਹੇਰੀ ਤੇ ਹਵਾ ਦੇ ਬੱਲ੍ਹਿਆਂ ਨਾਲ ਡਿੱਕੋਡੋਲੇ ਨਹੀਂ ਖਾਂਦਾ।
Fareedkot Teekaਆਪ (ਝਖੜਿ) ਲੋਭ ਔਰੁ (ਵਾਉ) ਵਾਸਨਾ ਕਰ ਕੇ ਨਹੀਂ ਡੋਲਤੇ ਹੋ, (ਮੇਰਾਣੁ) ਸੁਮੇਰ ਪਰਬਤ ਸਮ ਅਚਲ ਹੋ॥
Prof. Sahib Singh(ਗੁਰੂ ਅਮਰਦਾਸ ਵਿਕਾਰਾਂ ਦੇ) ਝੱਖੜ ਵਿਚ ਨਹੀਂ ਡੋਲਦਾ, (ਵਿਕਾਰਾਂ ਦੀ) ਹਨੇਰੀ ਭੀ ਝੁੱਲ ਪਏ ਤਾਂ ਨਹੀਂ ਡੋਲਦਾ, ਉਹ ਤਾਂ (ਮਾਨੋ) ਸੁਮੇਰ ਪਰਬਤ ਹੈ।

ਪਦ ਅਰਥ ਝਖੜਿ = ਝੱਖੜ ਵਿਚ। ਮੇਰਾਣੁ = ਸੁਮੇਰ।

SikhNet (Spanish)el Señor Primordial, y ni la tormenta ni los vientos de la pasiones te empujan o zarandean, eres como la montaña Sumayr.

ਜਾਣੈ ਬਿਰਥਾ ਜੀਅ ਕੀ; ਜਾਣੀ ਹੂ ਜਾਣੁ ॥

jaanai birathaa jeea kee; jaanee hoo jaan |

Sant Singh KhalsaYou know the inner state of the soul; You are the Knower of knowers.
Manmohan SinghThou, O Searcher of hearts, knowest the state of all mind.
Manmohan Singh (Punjabi)ਤੂੰ, ਹੇ ਦਿਲਾਂ ਦੀਆਂ ਜਾਣਨਹਾਰ! ਸਾਰਿਆਂ ਮਨਾਂ ਦੀਆਂ ਹਾਲਾਤਾਂ ਨੂੰ ਜਾਣਦਾ ਹੈਂ।
Fareedkot Teekaਆਪ ਜਾਣੀ ਜਾਣ ਹੋ ਕੇ ਸਭ ਜੀਆਂ ਕੀ ਬਿਰਥਾ ਜਾਨਤੇ ਹੋ॥
Prof. Sahib Singhਜੀਵਾਂ ਦੇ ਦਿਲ ਦੀ ਪੀੜਾ ਜਾਣਦਾ ਹੈ, ਜਾਣੀ-ਜਾਣ ਹੈ।

ਪਦ ਅਰਥ ਬਿਰਥਾ ਜੀਅ ਕੀ = ਦਿਲ ਦੀ ਪੀੜਾ।

SikhNet (Spanish)Tú conoces el estado más íntimo del Alma, eres el Conocedor de conocedores.

ਕਿਆ ਸਾਲਾਹੀ ਸਚੇ ਪਾਤਿਸਾਹ; ਜਾਂ ਤੂ ਸੁਘੜੁ ਸੁਜਾਣੁ ॥

kiaa saalaahee sache paatisaah; jaan too sugharr sujaan |

Sant Singh KhalsaHow can I praise You, O True Supreme King, when You are so wise and all-knowing?
Manmohan SinghHow can I praise thee, O True King, when thou art Wise and Omniscient.
Manmohan Singh (Punjabi)ਮੈਂ ਤੇਰੀ ਕੀਰਤੀ ਕਿਸ ਤਰ੍ਹਾਂ ਕਰ ਸਕਦਾ ਹਾਂ, ਹੇ ਸੱਚੇ ਸੁਲਤਾਨ! ਜਦ ਤੂੰ ਸਿਆਣਾ ਅਤੇ ਸਰਬੱਗ ਹੈਂ?
Fareedkot Teekaਹੇ ਸਚੇ ਪਾਤਸਾਹੁ! ਜਾ ਤੁਮ ਆਪ ਹੀ ਚਤਰਾਂ ਸੇ ਚਤਰ ਹੋ ਤਾਂ ਤੁਮਕੋ ਕਿਆ ਸਾਲਾਹੀਏ, ਭਾਵ ਬੇਅੰਤ ਹੋ। ਭਾਵ ਰਿਦੇ ਕੀ ਪ੍ਰੀਤੀ ਬਿਨਾ ਊਪਰ ਉਪਮਾ ਤੇ ਪ੍ਰਸੰਨ ਨਹੀਂ ਹੋਤਾ॥
Prof. Sahib Singhਹੇ ਸਦਾ-ਥਿਰ ਰਾਜ ਵਾਲੇ ਪਾਤਸ਼ਾਹ! ਮੈਂ ਤੇਰੀ ਕੀਹ ਸਿਫ਼ਤ ਕਰਾਂ? ਤੂੰ ਸੁੰਦਰ ਆਤਮਾ ਵਾਲਾ ਤੇ ਸਿਆਣਾ ਹੈਂ।

ਪਦ ਅਰਥ ਸੁਖੜੁ = ਸੋਹਣੀ ਘਾੜਤ ਵਾਲਾ। ਸੁਜਾਣੁ = ਸਿਆਣਾ।

SikhNet (Spanish)Oh Rey Verdadero, ¿cómo Te puedo alabar siendo tan Sabio?

ਦਾਨੁ. ਜਿ ਸਤਿਗੁਰ ਭਾਵਸੀ; ਸੋ ਸਤੇ ਦਾਣੁ ॥

daan. ji satigur bhaavasee; so sate daan |

Sant Singh KhalsaThose blessings granted by the Pleasure of the True Guru - please bless Satta with those gifts.
Manmohan SinghThe bounties which thou, O True Guru, likest to grant; bless thou Satta with those gifts.
Manmohan Singh (Punjabi)ਜਿਹੜੀਆਂ ਬਖਸ਼ਸ਼ਾਂ ਤੂੰ, ਹੇ ਸੱਚੇ ਗੁਰਦੇਵ ਜੀ ਦੇਣੀਆਂ ਪਸੰਦ ਕਰਦਾ ਹੈਂ, ਉਹੀ ਦਾਤਾਂ ਤੂੰ ਸੱਤੇ ਨੂੰ ਬਖਸ਼।
Fareedkot Teekaਹੇ ਸਤਿਗੁਰੋ! ਜੋ ਦਾਨੁ ਆਪ ਕੋ ਭਾਵਤਾ ਹੈ, ਭਾਵ ਭਗਵਤ ਨਾਮ ਆਪ ਕੋ ਭਾਵਤਾ ਹੈ, ਸੋ ਮੈਂ ਸਤੇ ਕੋ ਦੀਜੀਏ॥
Prof. Sahib Singhਮੈਨੂੰ ਸੱਤੇ ਨੂੰ ਤੇਰੀ ਉਹੀ ਬਖ਼ਸ਼ੀਸ਼ ਚੰਗੀ ਹੈ ਜੋ (ਤੈਨੂੰ) ਸਤਿਗੁਰੂ ਨੂੰ ਚੰਗੀ ਲੱਗਦੀ ਹੈ।

ਪਦ ਅਰਥ ਦਾਨੁ = ਬਖ਼ਸ਼ੀਸ਼। ਸਤਿਗੁਰ ਭਾਵਸੀ = ਗੁਰੂ ਨੂੰ ਚੰਗੀ ਲੱਗੇ। ਸੋ ਸਤੇ ਦਾਣੁ = (ਮੈਨੂੰ) ਸੱਤੇ ਨੂੰ ਤੇਰੀ ਉਹ ਬਖ਼ਸ਼ੀਸ਼ (ਚੰਗੀ) ਹੈ।

SikhNet (Spanish)Por favor bendice a Satta con las Bondades que el Guru Verdadero otorga.

ਨਾਨਕ ਹੰਦਾ ਛਤ੍ਰੁ ਸਿਰਿ; ਉਮਤਿ ਹੈਰਾਣੁ ॥

naanak handaa chhatru sir; umat hairaan |

Sant Singh KhalsaSeeing Nanak's canopy waving over Your head, everyone was astonished.
Manmohan SinghSeeing Nanak's umbrella, wavering over thy head, the entire sect is astonished.
Manmohan Singh (Punjabi)ਨਾਨਕ ਦਾ ਛਤ੍ਰ ਤੇਰੇ ਸੀਸ ਉਤੇ ਝੁਲਦਾ ਦੇਖ, ਸਾਰਾ ਸਿੱਖ ਜਗਤ ਅਸਚਰਜ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਨਾਨਕ ਜੀ ਕਾ ਜੋ ਸਿਰ ਕਾ ਛੱਤ੍ਰ ਥਾ, ਏਸ ਬਾਤ ਕੋ ਦੇਖ ਕੈ ਉਮਤਿ ਹੀ ਹੈਰਾਨ ਹੂਈ ਹੈ, ਸੋ ਆਪ ਕੇ ਸੀਸ ਪਰ ਹੈ॥
Prof. Sahib Singh(ਗੁਰੂ ਅਮਰਦਾਸ ਜੀ ਦੇ) ਸਿਰ ਉਤੇ ਗੁਰੂ ਨਾਨਕ ਵਾਲਾ ਛਤਰ ਸੰਗਤ (ਵੇਖ ਕੇ) ਅਸਚਰਜ ਹੋ ਰਹੀ ਹੈ।

ਪਦ ਅਰਥ ਹੰਦਾ = ਸੰਦਾ, ਦਾ। ਸਿਰਿ = ਸਿਰ ਉੱਤੇ। ਉਮਤਿ = ਸੰਗੀਤ।

SikhNet (Spanish)El Dosel de Nanak ondeó sobre Amar Das y el mundo entero quedó maravillado.

ਸੋ ਟਿਕਾ ਸੋ ਬੈਹਣਾ; ਸੋਈ ਦੀਬਾਣੁ ॥

so ttikaa so baihanaa; soee deebaan |

Sant Singh KhalsaThe same mark on the forehead, the same throne, and the same Royal Court.
Manmohan SinghGuru Amardas has the Same mark, the same throne and the same court.
Manmohan Singh (Punjabi)ਗੁਰੂ ਅਮਰਦਾਸ ਜੀ ਦਾ ਓਹੀ ਤਿਲਕ, ਉਹ ਹੀ ਰਾਜ ਸਿੰਘਾਸਣ ਅਤੇ ਉਹ ਹੀ ਦਰਬਾਰ ਹੈ।
Fareedkot Teekaਸੋਈ ਗੁਰਿਆਈ ਦਾ ਤਿਲਕ ਔ ਸੋਈ ਤਖਤ ਪੁਨਾ ਸੋਈ ਭਾਈ ਬੁਢੇ ਆਦਿਕੋਂ ਕਾ ਦੀਵਾਨ, ਭਾਵ ਸਿਖੋਂ ਕੀ ਸਭਾ ਹੈ॥
Prof. Sahib Singh(ਇਸ ਦੇ ਮੱਥੇ ਉੱਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ)
SikhNet (Spanish)Él fue ungido de la misma forma, sentado en el mismo Trono, en la misma Corte.

ਪਿਯੂ ਦਾਦੇ ਜੇਵਿਹਾ; ਪੋਤ੍ਰਾ ਪਰਵਾਣੁ ॥੬॥

piyoo daade jevihaa; potraa paravaan |6|

Sant Singh KhalsaJust like the father and grandfather, the son is approved. ||6||
Manmohan SinghThe grandson is as acceptable as his father and grandfather (Guru Nanak.).
Manmohan Singh (Punjabi)ਪੋਤਾ ਆਪਣੇ ਬਾਬਲ ਅਤੇ ਬਾਬੇ ਵਰਗਾ ਹੀ ਪ੍ਰਮਾਣੀਕ ਹੈ।
Fareedkot Teekaਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ, ਦਾਦਾ ਸ੍ਰੀ ਗੁਰੂ ਨਾਨਕ ਜੀ, ਤਿਨੋਂ ਜੇਹਾ ਪ੍ਰੋਤਰਾ ਸ੍ਰੀ ਗੁਰੂ ਅਮਰ ਦਾਸ ਜੀ ਪਰਵਾਨ ਹੂਆ॥੬॥
Prof. Sahib Singhਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ ਗੁਰੂ ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ ॥੬॥
SikhNet (Spanish)Y así como su padre y abuelo, el nieto también fue aprobado.(6)

Open this shabad →

Shabad Satta and Balwand Raag Raamkalee

ਧੰਨੁ ਧੰਨੁ ਰਾਮਦਾਸ ਗੁਰੁ; ਜਿਨਿ ਸਿਰਿਆ. ਤਿਨੈ ਸਵਾਰਿਆ ॥

dhan dhan raamadaas gur; jin siriaa. tinai savaariaa |

Sant Singh KhalsaBlessed, blessed is Guru Raam Daas; He who created You, has also exalted You.
Manmohan SinghBlessed, blessed is Guru Ramdas. The Lord, who created thee; He alone has embellished thee.
Manmohan Singh (Punjabi)ਮੁਬਾਰਕ, ਮੁਬਾਰਕ ਹਨ ਗੁਰੂ ਰਾਮਦਾਸ ਜੀ। ਜਿਸ ਸਾਹਿਬ ਨੇ ਉਨ੍ਹਾਂ ਨੂੰ ਸਜਿਆ ਹੈ, ਉਸ ਨੇ ਹੀ ਉਨ੍ਹਾਂ ਨੂੰ ਸ਼ਸ਼ੋਭਤ ਕੀਤਾ ਹੈ।
Fareedkot Teekaਧੰਨੁ ਹੈਂ ਮਨ ਬਾਣੀ ਕਰਕੇ, ਹੇ ਸ੍ਰੀਗੁਰੂ ਰਾਮਦਾਸ ਜੀ! ਤੂੰ ਜਿਸ ਪ੍ਰਮੇਸਰ ਨੇ ਸਿਰਜਿਆ ਹੈ, ਤਿਸੀ ਨੇ ਗੁਰਿਆਈ ਦੇ ਕੇ ਸਵਾਰਿਆ ਹੈਂ॥
Prof. Sahib Singhਗੁਰੂ ਰਾਮਦਾਸ ਧੰਨ ਹੈ ਧੰਨ ਹੈ! ਜਿਸ ਅਕਾਲ ਪੁਰਖ ਨੇ (ਗੁਰੂ ਰਾਮਦਾਸ ਨੂੰ) ਪੈਦਾ ਕੀਤਾ ਉਸੇ ਨੇ ਉਸ ਨੂੰ ਸੋਹਣਾ ਭੀ ਬਣਾਇਆ।

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸਿਰਿਆ = ਪੈਦਾ ਕੀਤਾ।

SikhNet (Spanish)Oh bendito seas, Guru Ram Das, pues Aquél que te creó, también te embelleció.

ਪੂਰੀ ਹੋਈ ਕਰਾਮਾਤਿ; ਆਪਿ ਸਿਰਜਣਹਾਰੈ ਧਾਰਿਆ ॥

pooree hoee karaamaat; aap sirajanahaarai dhaariaa |

Sant Singh KhalsaPerfect is Your miracle; the Creator Lord Himself has installed You on the throne.
Manmohan SinghComplete is thy miracle. The Creator Himself has installed thee on the throne.
Manmohan Singh (Punjabi)ਮੁਕੰਮਲ ਹੈ ਤੇਰਾ ਮੋਜਿਜ਼ਾ, ਕਰਤਾਰ ਨੇ ਖੁਦ ਹੀ ਤੈਨੂੰ ਤਖਤ ਤੇ ਸਥਾਪਨ ਕੀਤਾ ਹੈ।
Fareedkot Teekaਜਿ ਆਪ ਮੇਂ ਕਰਾਮਾਤ ਪੂਰਨ ਪ੍ਰਾਪਤਿ ਹੋਈ ਹੈ, ਸਿਰਜਨਹਾਰ ਜੋ ਪਰਮੇਸਰੁ ਹੈ ਤਿਸ ਨੇ ਹੀ ਆਪ ਕਾ ਰੂਪ ਧਾਰਿਆ ਹੈ॥
Prof. Sahib Singhਇਹ ਇਕ ਮੁਕੰਮਲ ਕਰਾਮਾਤਿ ਹੋਈ ਹੈ ਕਿ ਸਿਰਜਣਹਾਰ ਨੇ ਖ਼ੁਦ (ਆਪਣੇ ਆਪ ਨੂੰ ਉਸ ਵਿਚ) ਟਿਕਾਇਆ ਹੈ।
SikhNet (Spanish)¡Qué increíble milagro, el Mismo Señor Creador Te ha establecido!

ਸਿਖੀ ਅਤੈ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ ॥

sikhee atai sangatee; paarabraham kar namasakaariaa |

Sant Singh KhalsaThe Sikhs and all the Congregation recognize You as the Supreme Lord God, and bow down to You.
Manmohan SinghDeeming thee as the Transcendent Lord, thine followers and congregation bow before thee.
Manmohan Singh (Punjabi)ਤੈਨੂੰ ਪ੍ਰਮ ਪ੍ਰਭੂ ਜਾਣ ਕੇ, ਤੇਰੇ ਮੁਰੀਦ ਅਤੇ ਸਾਧ ਸੰਗਤ ਤੈਨੂੰ ਪ੍ਰਣਾਮ ਕਰਦੇ ਹਨ।
Fareedkot Teekaਪਾਸ ਰਹਨੇ ਵਾਲੇ ਸਿਖੋਂ ਨੇ ਬਹੁੜੋ ਔਰ ਸੰਗਤਾਂ ਨੇ ਪਾਰਬ੍ਰਹਮੁ ਜਾਨ ਕਰ ਕੇ ਨਮਸਕਾਰ ਕੀਆ ਹੈ॥
Prof. Sahib Singhਸਭ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ।

ਪਦ ਅਰਥ ਸਿਖੀ = ਸਿੱਖੀਂ, ਸਿੱਖਾਂ ਨੇ। ਅਤੈ = ਤੇ।

SikhNet (Spanish)Los Sikjs y todas las congregaciones Te reconocen como la misma Encarnación de Dios.

ਅਟਲੁ ਅਥਾਹੁ ਅਤੋਲੁ ਤੂ; ਤੇਰਾ. ਅੰਤੁ ਨ ਪਾਰਾਵਾਰਿਆ ॥

attal athaahu atol too; teraa. ant na paaraavaariaa |

Sant Singh KhalsaYou are unchanging, unfathomable and immeasurable; You have no end or limitation.
Manmohan SinghThou art Unshakable, Unfathomable and Unweighable. Thou hast no end or bounds.
Manmohan Singh (Punjabi)ਤੂੰ ਅਹਿੱਲ, ਅਗਾਧ ਅਤੇ ਅਮਾਪ ਹੈਂ, ਤੇਰਾ ਕੋਈ ਅਖੀਰ ਜਾਂ ਹੱਦਬੰਨਾ ਨਹੀਂ।
Fareedkot Teekaਅਟਲੁ ਪੁਨਾ ਅਥਾਹੁ ਔ ਅਤੋਲ ਰੂਪ ਜੋ ਤੂੰ ਹੈਂ, ਤੇਰੇ ਪਾਰ ਉਰਾਰ ਕਾ ਅੰਤੁ ਨਹੀਂ ਹੈ॥
Prof. Sahib Singh(ਹੇ ਗੁਰੂ ਰਾਮਦਾਸ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ (ਭਾਵ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ; ਤੂੰ ਇਕ ਐਸਾ ਸਮੁੰਦਰ ਹੈਂ ਜਿਸ ਦੀ) ਹਾਥ ਨਹੀਂ ਪੈ ਸਕਦੀ, ਪਾਰਲੇ ਤੇ ਉਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ।

ਪਦ ਅਰਥ ਅਥਾਹੁ = ਜਿਸ ਦੀ ਥਾਹ ਨ ਪਾਈ ਜਾ ਸਕੇ, ਬੜਾ ਗੰਭੀਰ। ਪਾਰਾਵਾਰਿਆ = ਪਾਰ-ਅਵਾਰ, ਪਾਰਲਾ ਤੇ ਉਰਲਾ ਬੰਨਾ।

SikhNet (Spanish)Oh Guru Inamovible, Insondable, Incomparable; Infinito, Infinito Eres.

ਜਿਨੑੀ. ਤੂੰ ਸੇਵਿਆ ਭਾਉ ਕਰਿ; ਸੇ. ਤੁਧੁ ਪਾਰਿ ਉਤਾਰਿਆ ॥

jinaee. toon seviaa bhaau kar; se. tudh paar utaariaa |

Sant Singh KhalsaThose who serve You with love - You carry them across.
Manmohan SinghThey, who serve thee with love Then thou ferrieest across.
Manmohan Singh (Punjabi)ਜੋ ਤੇਰੀ ਪਿਆਰ ਨਾਲ, ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਤੂੰ ਤਾਰ ਦਿੰਦਾ ਹੈ।
Fareedkot Teekaਜਿਨੋਂ ਭਗਤ ਜਨੋਂ ਨੇ ਤੁਮ ਕੋ ਪ੍ਰੇਮ ਕਰ ਕੇ ਸੇਵਿਆ ਹੈ ਸੇ ਭਗਤੋਂ ਕੋ ਤੈਨੇ ਸੰਸਾਰ ਸੇ ਪਾਰ ਉਤਾਰਿਆ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈ ਤੂੰ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ।

ਪਦ ਅਰਥ ਤੂ = ਤੈਨੂੰ। ਭਾਉ = ਪ੍ਰੇਮ।

SikhNet (Spanish)Los que te sirven con Amor, los llevas a través y los liberas de su avaricia, lujuria, enojo

ਲਬੁ ਲੋਭੁ ਕਾਮੁ ਕ੍ਰੋਧੁ ਮੋਹੁ; ਮਾਰਿ ਕਢੇ ਤੁਧੁ ਸਪਰਵਾਰਿਆ ॥

lab lobh kaam krodh mohu; maar kadte tudh saparavaariaa |

Sant Singh KhalsaGreed, envy, sexual desire, anger and emotional attachment - You have beaten them and driven them out.
Manmohan SinghThou hast beaten and driven out avarice, covetousness, sexual desire, wrath and worldly love with all their ramifications.
Manmohan Singh (Punjabi)ਤੂੰ ਲਾਲਚ, ਤਮ੍ਹਾਂ, ਕਾਮ-ਚੇਸ਼ਟਾ, ਗੁੱਸੇ ਅਤੇ ਸੰਸਾਰੀ ਮਮਤਾ ਨੂੰ ਉਨ੍ਹਾਂ ਦੇ ਟੱਬਰ ਕਬੀਲਿਆਂ ਸਮੇਤ ਕੁਟ ਫਾਟ ਕੇ ਬਾਹਰ ਕੱਢ ਦਿੱਤਾ ਹੈ।
Fareedkot Teekaਲਭ, ਲੋਭੁ, ਕਾਮੁ, ਕ੍ਰੋਧੁ, ਮੋਹੁ, ਏਹ ਸਭ ਪ੍ਰਵਾਰ ਕੇ ਸਹਿਤ ਹੀ ਤੁਮਨੇ ਅੰਤਸਕਰਨ ਸੇ ਮਾਰ ਕੇ ਕਢ ਦੀਏ ਹੈਂ॥
Prof. Sahib Singhਉਹਨਾਂ ਦੇ ਅੰਦਰੋਂ ਤੂੰ ਲੱਬ, ਲੋਭ, ਕਾਮ, ਕ੍ਰੋਧ, ਮੋਹ ਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੱਤੇ ਹਨ।

ਪਦ ਅਰਥ ਤੁਧੁ = ਤੂੰ। ਸਪਰਵਾਰਿਆ = (ਬਾਕੀ ਵਿਕਾਰਾਂ-ਰੂਪ) ਪਰਵਾਰ ਸਮੇਤ।

SikhNet (Spanish)y del apego con todas sus ramificaciones.

ਧੰਨੁ ਸੁ ਤੇਰਾ ਥਾਨੁ ਹੈ; ਸਚੁ ਤੇਰਾ ਪੈਸਕਾਰਿਆ ॥

dhan su teraa thaan hai; sach teraa paisakaariaa |

Sant Singh KhalsaBlessed is Your place, and True is Your magnificent glory.
Manmohan SinghPraiseworthy is Thy place and true are thine bounties.
Manmohan Singh (Punjabi)ਸ਼ਲਾਘਾਯੋਗ ਹੈ ਤੇਰਾ ਅਸਥਾਨ ਅਤੇ ਸੱਚੀਆਂ ਹਨ ਤੇਰੀਆਂ ਦਾਤਾਂ।
Fareedkot Teekaਤੇਰਾ ਅਸਥਾਨ ਸਤਸੰਗੁ ਧੰਨਤਾ ਯੋਗ ਹੈ ਔ ਭਗਤੀ ਰੂਪ ਤੇਰਾ ਪਾਸਾਰਾ ਭੀ ਸਚਾ ਹੈ; ਵਾ ਪੇਸਕਾਰ ਅਰਥਾਤ ਜੋ ਤੇਰੇ ਸੇਵਕ ਹੈਂ ਤਿਨਕਾ ਸਮਦਾਯ ਭੀ ਸਚਾ ਹੈ॥
Prof. Sahib Singh(ਹੇ ਗੁਰੂ ਰਾਮਦਾਸ!) ਮੈਂ ਸਦਕੇ ਹਾਂ ਉਸ ਥਾਂ ਤੋਂ ਜਿਥੇ ਤੂੰ ਵੱਸਿਆ। ਤੇਰੀ ਸੰਗਤ ਸਦਾ ਅਟੱਲ ਹੈ।

ਪਦ ਅਰਥ ਪੈਸਕਾਰਿਆ = ਪੇਸ਼ਕਾਰਾ ਕਿਸੇ ਵੱਡੇ ਆਦਮੀ ਦੇ ਆਉਣ ਤੇ ਜੋ ਰੌਣਕ ਉਸ ਦੇ ਸੁਆਗਤ ਲਈ ਕੀਤੀ ਜਾਂਦੀ ਹੈ, ਸੰਗਤ-ਰੂਪ ਪਸਾਰਾ।

SikhNet (Spanish)Verdad es tu Corte, oh Guru;

ਨਾਨਕੁ ਤੂ. ਲਹਣਾ ਤੂਹੈ; ਗੁਰੁ ਅਮਰੁ, ਤੂ ਵੀਚਾਰਿਆ ॥

naanak too. lahanaa toohai; gur amar, too veechaariaa |

Sant Singh KhalsaYou are Nanak, You are Angad, and You are Amar Daas; so do I recognize You.
Manmohan SinghThou art Nanak, thou art Angad and thou art Guru Amardas. So do I deem thee.
Manmohan Singh (Punjabi)ਤੂੰ ਨਾਨਕ ਹੈ, ਤੂੰ ਹੀ ਅੰਗਦ ਹੈ ਅਤੇ ਗੁਰੂ ਅਮਰਦਾਸ ਭੀ ਤੂੰ ਹੀ ਹੈਂ। ਮੈਂ ਤੈਨੂੰ ਇਸ ਤਰ੍ਹਾਂ ਖਿਆਲ ਕਰਦਾ ਹਾਂ।
Fareedkot Teekaਸ੍ਰੀ ਗੁਰੂ ਨਾਨਕ ਜੀ ਭੀ ਤੂੰਹੀ ਹੈਂ ਔ ਲਹਣਾ ਜੀ ਭੀ ਤੂੰ ਹੀ ਹੈਂ, ਪੁਨਾ ਗੁਰੂ ਅਮਰਦਾਸ ਜੀ ਭੀ ਤੂੰ ਹੀ ਬੀਚਾਰਿਆ ਹੈ॥
Prof. Sahib Singh(ਹੇ ਗੁਰੂ ਰਾਮਦਾਸ ਜੀ!) ਤੂੰ ਹੀ ਗੁਰੂ ਨਾਨਕ ਹੈਂ, ਤੂੰ ਹੀ ਬਾਬਾ ਲਹਣਾ ਹੈਂ, ਮੈਂ ਤੈਨੂੰ ਹੀ ਗੁਰੂ ਅਮਰਦਾਸ ਸਮਝਿਆ ਹੈ।

ਪਦ ਅਰਥ ਵੀਚਾਰਿਆ = ਮੈਂ ਸਮਝਿਆ ਹੈ।

SikhNet (Spanish)Verdad, Verdad es Tu Gloria, eres Nanak, eres Angad y eres Guru Amar Das también.

ਗੁਰੁ ਡਿਠਾ; ਤਾਂ ਮਨੁ ਸਾਧਾਰਿਆ ॥੭॥

gur dditthaa; taan man saadhaariaa |7|

Sant Singh KhalsaWhen I saw the Guru, then my mind was comforted and consoled. ||7||
Manmohan SinghWhen I saw the Guru, then was my soul sustained.
Manmohan Singh (Punjabi)ਜਦ ਮੈਂ ਗੁਰਦੇਵ ਜੀ ਨੂੰ ਵੇਖਿਆ, ਤਦ ਮੇਰੀ ਆਤਮਾ ਨੂੰ ਸਹਾਰਾ ਮਿਲ ਗਿਆ।
Fareedkot Teekaਹੇ ਸ੍ਰੀ ਗੁਰੂ ਰਾਮਦਾਸ ਜੀ! ਜਿਨੋਂ ਨੇ ਤੁਮਾਰਾ ਸਰੂਪ ਦੇਖਿਆ ਹੈ ਤਿਨੋਂ ਨੇ ਅਪਨਾ ਮਨ (ਸਾਧਾਰਿਆ) ਸੁਧ ਕੀਆ ਵਾ ਸਹਿਤ ਆਸਰੇ ਕੇ ਕੀਆ ਹੈ॥੭॥
Prof. Sahib Singh(ਜਿਸ ਕਿਸੇ ਨੇ) ਗੁਰੂ (ਰਾਮਦਾਸ) ਦਾ ਦੀਦਾਰ ਕੀਤਾ ਹੈ ਉਸੇ ਦਾ ਮਨ ਤਦੋਂ ਟਿਕਾਣੇ ਆ ਗਿਆ ਹੈ ॥੭॥

ਪਦ ਅਰਥ ਸਾਧਾਰਿਆ = ਟਿਕਾਣੇ ਆਇਆ। ਤੂ = ਤੈਨੂੰ ॥੭॥

SikhNet (Spanish)Cuando Te vi, mi mente se exaltó en Dicha.

Open this shabad →

Shabad Satta and Balwand Raag Raamkalee

ਚਾਰੇ ਜਾਗੇ. ਚਹੁ ਜੁਗੀ; ਪੰਚਾਇਣੁ ਆਪੇ ਹੋਆ ॥

chaare jaage. chahu jugee; panchaaein aape hoaa |

Sant Singh KhalsaThe four Gurus enlightened the four ages; the Lord Himself assumed the fifth form.
Manmohan SinghThe four Gurus illumined their own four times. Thou, O Nanak, thyself hast assumed the fifth form.
Manmohan Singh (Punjabi)ਚਹੁ ਗੁਰਾਂ ਨੇ ਆਪਣੇ ਚੌਹਾਂ ਵੇਲਿਆਂ ਨੂੰ ਪ੍ਰਕਾਸ਼ ਕੀਤਾ। ਤੂੰ ਹੇ ਨਾਨਕ! ਖੁਦ ਹੀ ਪੰਜਵਾਂ ਸਰੂਪ ਧਾਰਨ ਕੀਤਾ ਹੈ।
Fareedkot Teekaਚਹੁ ਜੁਗੀ ਸੰਸਾਰ ਮੇਂ ਚਾਰ ਅਵਤਾਰ ਰੂਪ ਗੁਰੂ (ਜਾਗੇ) ਪ੍ਰਗਟ ਹੂਏ ਹੈਂ। ਆਦਿ ਸ੍ਰੀ ਗੁਰੂ ਨਾਨਕ ਦੇਵ ਜੀ ਸੇ ਲੈ ਸ੍ਰੀ ਗੁਰੂ ਰਾਮਦਾਸ ਜੀ ਪ੍ਰਯੰਤ ਹੇ ਗੁਰੂ ਅਰਜਨ ਸਾਹਿਬ ਜੀ! ਪੰਚਮ ਅਵਤਾਰ ਤੂੰ ਆਪੇ ਹੋਆ⁽¹⁾ ਹੈਂ॥
Prof. Sahib Singhਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਹਨ, ਅਕਾਲ ਪੁਰਖ ਆਪ ਹੀ (ਉਹਨਾਂ ਵਿਚ) ਪਰਗਟ ਹੋਇਆ।

ਪਦ ਅਰਥ ਚਾਰੇ = ਚਾਰੇ (ਪਹਿਲੇ ਗੁਰੂ)। ਚਹੁ ਜੁਗੀ = ਆਪਣੇ ਚਹੁੰਆਂ ਜਾਮਿਆਂ ਵਿਚ। ਜਾਗੇ = ਪਰਗਟ ਹੋਏ, ਰੌਸ਼ਨ ਹੋਏ। ਪੰਚਾਇਣੁ = (ਪੰਚ ਅਯਨ, ਪੰਜਾਂ ਦਾ ਘਰ, ਪੰਜ ਤੱਤਾਂ ਦਾ ਸੋਮਾ) ਅਕਾਲ ਪੁਰਖ (ਜਿਵੇਂ: "ਮਾਣਕੁ ਮਨੁ ਮਹਿ ਮਨੁ ਮਾਰਸੀ, ਸਚਿ ਨ ਲਾਗੈ ਕਤੁ ॥ ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣ ਰਤੁ " ਮਾਰੂ ਮਹਲਾ ੧ ॥ ਪੰਨਾ ੯੯੨। ਅਤੇ "ਤਸਕਰ ਮਾਰਿ ਵਸੀ ਪੰਚਾਇਣ, ਅਦਲੁ ਕਰੇ ਵੀਚਾਰੇ ॥ ਨਾਨਕ ਰਾਮ ਨਾਮਿ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ ੧ " ਸੂਹੀ ਛੰਤੁ ਮ: ੧ ਘਰੁ ੩)। ਭੈ ਪੰਚਾਇਣ = ਪੰਚਾਇਣ ਦੇ ਡਰ ਵਿਚ, ਪਰਮਾਤਮਾ ਦੇ ਡਰ ਵਿਚ। ਪੰਚਾਇਣਿ = ਪੰਚਾਇਣ ਵਿਚ, ਪਰਮਾਤਮਾ ਵਿਚ।

SikhNet (Spanish)Los cuatro Gurus iluminaron el mundo en su propio tiempo, y luego vino Aryan, su misma Alma; (7)

ਆਪੀਨੑੈ ਆਪੁ ਸਾਜਿਓਨੁ; ਆਪੇ ਹੀ ਥੰਮੑਿ ਖਲੋਆ ॥

aapeenai aap saajion; aape hee thama khaloaa |

Sant Singh KhalsaHe created Himself, and He Himself is the supporting pillar.
Manmohan SinghThou Thyself didst create the world and thyself art its ever standing pillar.
Manmohan Singh (Punjabi)ਤੂੰ ਖੁਦ ਹੀ ਸੰਸਾਰ ਨੂੰ ਰਚਿਆ ਹੈ ਅਤੇ ਖੁਦ ਹੀ ਇਸ ਦਾ ਸਦੀਵੀ ਖੜੇ ਰਹਿਣ ਵਾਲਾ ਸਤੂਨ ਹੈਂ।
Fareedkot Teekaਆਪਨੇ ਆਪ ਹੀ ਅਪਨਾ ਸਰੂਪ ਸੰਸਾਰ ਸਾਜਿਆ ਹੈ ਪੁਨਾ ਆਪ ਹੀ ਆਸਰਾ ਰੂਪ ਹੋ ਕੇ ਸੰਸਾਰ ਕੋ ਇਸਥਤ ਕਰ ਖਲੋਆ ਹੈ॥
Prof. Sahib Singhਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਜ਼ਾਹਰ ਕੀਤਾ ਤੇ ਆਪ ਹੀ (ਗੁਰੂ-ਰੂਪ ਹੋ ਕੇ) ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ।

ਪਦ ਅਰਥ ਆਪੀਨ੍ਹ੍ਹੈ = ਆਪ ਹੀ ਨੇ; ਪ੍ਰਭੂ ਨੇ ਆਪ ਹੀ। ਆਪੁ = ਆਪਣੇ ਆਪ ਨੂੰ। ਸਾਜਿਓਨੁ = ਉਸ ਨੇ ਪਰਗਟ ਕੀਤਾ (ਸ੍ਰਿਸ਼ਟੀ ਦੇ ਰੂਪ ਵਿਚ)। ਥੰਮ੍ਹ੍ਹਿ = ਥੰਮ੍ਹ ਕੇ, ਸਹਾਰਾ ਦੇ ਕੇ।

SikhNet (Spanish)sí, Él fue creado por el Mismo Señor y Él Mismo se Volvió Su Propio Soporte.

ਆਪੇ ਪਟੀ. ਕਲਮ ਆਪਿ; ਆਪਿ ਲਿਖਣਹਾਰਾ ਹੋਆ ॥

aape pattee. kalam aap; aap likhanahaaraa hoaa |

Sant Singh KhalsaHe Himself is the paper, He Himself is the pen, and He Himself is the writer.
Manmohan SinghThou thyself art the tablet, thyself the pen and thyself hast become the writer.
Manmohan Singh (Punjabi)ਤੂੰ ਆਪ ਤਖਤੀ ਹੈ, ਆਪ ਹੀ ਲੇਖਣੀ ਅਤੇ ਆਪੇ ਹੀ ਲਿਖਾਰੀ ਹੋ ਗਿਆ ਹੈਂ।
Fareedkot Teekaਮਸਤਕ ਰੂਪ ਪਟੀ ਭੀ ਆਪ ਹੈ ਹੁਕਮ ਰੂਪ ਲਿਖਣ ਭੀ ਆਪੇ ਹੈ, ਆਪ ਹੀ ਬ੍ਰਹਮਾ ਰੂਪ ਹੋ ਕਰ ਲੇਖ ਦੇ ਲਿਖਣਹਾਰਾ ਹੂਆ ਹੈ॥
Prof. Sahib Singh(ਜੀਵਾਂ ਦੀ ਅਗਵਾਈ ਲਈ, ਪੂਰਨੇ ਪਾਣ ਲਈ) ਪ੍ਰਭੂ ਆਪ ਹੀ ਪੱਟੀ ਹੈ ਆਪ ਹੀ ਕਲਮ ਹੈ ਤੇ (ਗੁਰੂ-ਰੂਪ ਹੋ ਕੇ) ਆਪ ਹੀ ਪੂਰਨੇ ਲਿਖਣ ਵਾਲਾ ਹੈ।

ਪਦ ਅਰਥ ਲਿਖਣਹਾਰਾ = ਲਿਖਣ ਵਾਲਾ, ਪੂਰਨੇ ਪਾਣ ਵਾਲਾ।

SikhNet (Spanish)Él mismo se volvió la hoja, la pluma y el texto de su Destino y aunque los que lo siguieron estaban sujetos a la trasmigración, Él estaba siempre fresco y renovado.

ਸਭ ਉਮਤਿ. ਆਵਣ ਜਾਵਣੀ; ਆਪੇ ਹੀ ਨਵਾ ਨਿਰੋਆ ॥

sabh umat. aavan jaavanee; aape hee navaa niroaa |

Sant Singh KhalsaAll His followers come and go; He alone is fresh and new.
Manmohan SinghThine followers are all subject to coming and going. Thou art ever safe and sound.
Manmohan Singh (Punjabi)ਤੇਰੇ ਸਾਰੇ ਸਿੱਖ ਸੇਵਕ ਆਉਣ ਜਾਣ ਵਾਲੇ ਹਨ। ਤੂੰ ਖੁਦ ਸਦੀਵੀ ਸਹੀ ਸਲਾਮਤ ਹੈਂ।
Fareedkot Teekaਸਭ ਸ੍ਰਿਸਟੀ ਤੌ ਆਵਣੇ ਜਾਵਣੇ ਵਾਲੀ ਹੈ ਔ ਤੂੰ ਪਰਮੇਸ੍ਵਰ ਆਪ ਹੀ ਨਿਤ ਨਵਾਂ ਔ ਨਿਰੋਆ ਹੈਂ ਅਰਥਾਤ ਰੋਗ ਰਹਿਤ ਹੈਂ॥
Prof. Sahib Singhਸਾਰੀ ਸ੍ਰਿਸ਼ਟੀ ਤਾਂ ਜਨਮ ਮਰਨ ਦੇ ਗੇੜ ਵਿਚ ਹੈ, ਪਰ ਪ੍ਰਭੂ ਆਪ (ਸਦਾ) ਨਵਾਂ ਹੈ ਤੇ ਨਿਰੋਆ ਹੈ (ਭਾਵ, ਹਰ ਨਵੇਂ ਰੰਗ ਵਿਚ ਹੀ ਹੈ ਤੇ ਨਿਰਲੇਪ ਭੀ ਹੈ)।

ਪਦ ਅਰਥ ਉਮਤਿ = ਸ੍ਰਿਸ਼ਟੀ। ਨਿਰੋਆ = ਨਿਰ-ਰੋਗ, ਰੋਗ-ਰਹਿਤ।

SikhNet (Spanish)Ahora Aryan, el Guru, está sentado en el Trono de Nanak;

ਤਖਤਿ ਬੈਠਾ. ਅਰਜਨ ਗੁਰੂ; ਸਤਿਗੁਰ ਕਾ ਖਿਵੈ ਚੰਦੋਆ ॥

takhat baitthaa. arajan guroo; satigur kaa khivai chandoaa |

Sant Singh KhalsaGuru Arjun sits on the throne; the royal canopy waves over the True Guru.
Manmohan SinghGuru Arjan is seated on Guru Nanak's throne and the True Guru's canopy shines over him.
Manmohan Singh (Punjabi)ਗੁਰੂ ਅਰਜਨ ਜੀ ਗੁਰੂ ਨਾਨਕ ਦੇ ਰਾਜ ਸਿੰਘਾਸਣ ਤੇ ਬਿਰਾਜਦੇ ਹਨ ਅਤੇ ਸੱਚੇ ਗੁਰਾਂ ਦੀ ਚਾਨਣੀ ਉਨ੍ਹਾਂ ਉੱਤੇ ਚਮਕਦੀ ਹੈ।
Fareedkot Teekaਹੇ ਗੁਰੂ ਅਰਜਨ ਸਾਹਿਬ ਜੀ! ਤੂੰ ਅਬ ਆਪ ਤਖਤ ਪਰ ਬੈਠਾ ਹੈਂ ਔ ਆਪ ਕਾ ਜਸ ਰੂਪ ਚੰਦੋਆ (ਖਿਵੈ) ਪ੍ਰਕਾਸ਼ਤਾ ਹੈ॥
Prof. Sahib Singh(ਉਸ ਨਵੇਂ ਨਿਰੋਏ ਪ੍ਰਭੂ ਦੇ ਬਖ਼ਸ਼ੇ) ਤਖ਼ਤ ਉੱਤੇ (ਜਿਸ ਉੱਤੇ ਪਹਿਲੇ ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਸਨ, ਹੁਣ) ਗੁਰੂ ਅਰਜਨ ਬੈਠਾ ਹੋਇਆ ਹੈ, ਸਤਿਗੁਰੂ ਦਾ ਚੰਦੋਆ ਚਮਕ ਰਿਹਾ ਹੈ, (ਭਾਵ, ਸਤਿਗੁਰੂ ਅਰਜਨ ਸਾਹਿਬ ਦਾ ਤੇਜ-ਪ੍ਰਤਾਪ ਸਾਰੇ ਪਸਰ ਰਿਹਾ ਹੈ)।

ਪਦ ਅਰਥ ਤਖਤਿ = ਤਖ਼ਤ ਉੱਤੇ। ਖਿਵੈ = ਚਮਕਦਾ ਹੈ (ਸੰ: क्षिभ् ਚਮਕਦਾ)।

SikhNet (Spanish)¡Cómo brilla Su Dosel engarzado de estrellas desde que el sol se levanta hasta que se acuesta!

ਉਗਵਣਹੁ ਤੈ ਆਥਵਣਹੁ; ਚਹੁ ਚਕੀ ਕੀਅਨੁ ਲੋਆ ॥

augavanahu tai aathavanahu; chahu chakee keean loaa |

Sant Singh KhalsaFrom east to west, He illuminates the four directions.
Manmohan SinghFrom east to west, thou hast illumined the four directions.
Manmohan Singh (Punjabi)ਚੜ੍ਹਦੇ ਤੋਂ ਛਿਪਦੇ ਤਾਈਂ, ਤੂੰ ਚਾਰਿਆ ਪਾਸਿਆਂ ਨੂੰ ਪ੍ਰਕਾਸ਼ ਕਰ ਦਿੱਤਾ ਹੈ।
Fareedkot Teeka(ਉਗਵਣਹੁ) ਪੂਰਬੋ (ਤੈ) ਬਹੁੜੋ (ਆਥਣਵਹੁ) ਪਸਚਮੋਂ ਲੈ ਕਰ ਚਹੁ ਚਕੀ ਚਾਰੋ ਕੁੰਟਹੁੰ ਮੇਂ ਅਪਨੇ ਪ੍ਰਤਾਪ ਕਾ ਪ੍ਰਕਾਸ ਕੀਆ ਹੈ॥
Prof. Sahib Singhਸੂਰਜ ਉੱਗਣ ਤੋਂ (ਡੁੱਬਣ ਤਕ) ਅਤੇ ਡੁੱਬਣ ਤੋਂ (ਚੜ੍ਹਨ ਤਕ) ਚਹੁੰ ਚੱਕਾਂ ਵਿਚ ਇਸ (ਗੁਰੂ ਅਰਜਨ) ਨੇ ਚਾਨਣ ਕਰ ਦਿੱਤਾ ਹੈ।

ਪਦ ਅਰਥ ਤੈ = ਅਤੇ। ਉਗਵਣਹੁ = ਸੂਰਜ ਉੱਗਣ ਤੋਂ। ਆਥਵਣਹੁ = ਸੂਰਜ ਡੁੱਬਣ ਤੋਂ। ਚਹੁ ਚਕੀ = ਚਹੁੰ ਕੂਟਾਂ ਵਿਚ। ਕੀਅਨੁ = ਕੀਤਾ ਹੈ ਉਸ ਨੇ। ਲੋਆ = ਲੋਅ, ਚਾਨਣ।

SikhNet (Spanish)El Guru ilumina las cuatro esquinas de la tierra; sí, los que no sirven al Guru,

ਜਿਨੑੀ ਗੁਰੂ. ਨ ਸੇਵਿਓ; ਮਨਮੁਖਾ ਪਇਆ ਮੋਆ ॥

jinaee guroo. na sevio; manamukhaa peaa moaa |

Sant Singh KhalsaThose self-willed manmukhs who do not serve the Guru die in shame.
Manmohan SinghThe apostates, who serve not their Guru, die an ignoble death.
Manmohan Singh (Punjabi)ਅਧਰਮੀ, ਜੋ ਆਪਣੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ, ਕੁਮੌਤੇ ਮਰਦੇ ਹਨ।
Fareedkot Teekaਜਿਨਾਂ ਮਨਮੁਖੋਂ ਨੇ ਹੇ ਸਤਗੁਰੂ ਜੀ! ਆਪ ਕੋ ਨਹੀਂ ਸੇਵਿਆ ਤਿਨਾਂ ਮਨਮੁਖਾਂ ਕੋ ਮਰਣਾ ਪਿਆਰਾ ਹੈ, ਭਾਵ ਵਹੀ ਜਨਮ ਮਰਨ ਮੇਂ ਪਏ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਗੁਰੂ ਦਾ ਹੁਕਮ ਨਾਹ ਮੰਨਿਆ ਉਹਨਾਂ ਨੂੰ ਮਰੀ ਪੈ ਗਈ, (ਭਾਵ, ਉਹ ਆਤਮਕ ਮੌਤੇ ਮਰ ਗਏ)।

ਪਦ ਅਰਥ ਮਆ = ਮਰੀ {ਨੋਟ: ਇਥੇ ਪਾਠ 'ਮੋਆ' ਹੈ, ਪਰ ਅਸਲ ਲਫ਼ਜ਼ 'ਮੁਆ' ਹੈ}।

SikhNet (Spanish)esos Manmukjs soberbios fueron llamados, por Dios, a entregar cuentas.

ਦੂਣੀ ਚਉਣੀ ਕਰਾਮਾਤਿ; ਸਚੇ ਕਾ ਸਚਾ ਢੋਆ ॥

doonee chaunee karaamaat; sache kaa sachaa dtoaa |

Sant Singh KhalsaYour miracles increase two-fold, even four-fold; this is the True Lord's true blessing.
Manmohan SinghThis is the True Guru's true blessing on thee that thine miracles increase two-fold and four-fold.
Manmohan Singh (Punjabi)ਸੱਚੇ ਗੁਰਾਂ ਦਾ ਤੈਨੂੰ ਇਹ ਸੱਚਾ ਵਰ ਹੈ, ਕਿ ਤੇਰੀਆਂ ਕਰਾਮਾਤਾਂ ਦੂਣੀਆਂ ਚੌਣੀਆਂ ਹੁੰਦੀਆਂ ਜਾਣ।
Fareedkot Teekaਹੇ ਸ੍ਰੀ ਗੁਰੂ ਅਰਜਨ ਸਾਹਿਬ ਜੀ! ਆਪ ਮੇਂ ਦੂਣੀ ਚਉਣੀ, ਭਾਵ ਅਧਕ ਤੇ ਅਧਕ ਕਰਾਮਾਤ ਹੈ ਵਾ ਖਟ ਸਾਸਤ੍ਰੋਂ ਕੀ ਕਰਾਮਾਤ, ਭਾਵ ਸਭ ਸਾਸਤ੍ਰ ਕੇ ਸਿਧਾਂਤ ਕਾ ਬਲ ਹੈ। ਔ ਹੇ ਸਚੇ ਸਤਿਗੁਰੂ! ਆਪ ਕਾ ਸਦਾ ਹੀ (ਢੋਆ) ਮਿਲਾਪ ਹੈ॥
Prof. Sahib Singhਗੁਰੂ ਅਰਜਨ ਦੀ (ਦਿਨ-) ਦੂਣੀ ਤੇ ਰਾਤ ਚਾਰ-ਗੁਣੀ ਬਜ਼ੁਰਗੀ ਵਧ ਰਹੀ ਹੈ; (ਸ੍ਰਿਸ਼ਟੀ ਨੂੰ) ਗੁਰੂ, ਸੱਚੇ ਪ੍ਰਭੂ ਦੀ ਸੱਚੀ ਸੁਗ਼ਾਤ ਹੈ।

ਪਦ ਅਰਥ ਕਰਾਮਾਤਿ = ਬਜ਼ੁਰਗੀ, ਵਡਿਆਈ, ਕਰਾਮਾਤ। ਢੋਆ = ਸੁਗ਼ਾਤ, ਤੁਹਫ਼ਾ। ਚਉਣੀ = ਚਾਰ-ਗੁਣੀ।

SikhNet (Spanish)Esta es la Bendición Verdadera de Dios sobre Ti, oh Guru, que Tu Gloria se ha incrementado cuatro veces más.

ਚਾਰੇ ਜਾਗੇ. ਚਹੁ ਜੁਗੀ; ਪੰਚਾਇਣੁ ਆਪੇ ਹੋਆ ॥੮॥੧॥

chaare jaage. chahu jugee; panchaaein aape hoaa |8|1|

Sant Singh KhalsaThe four Gurus enlightened the four ages; the Lord Himself assumed the fifth form. ||8||1||
Manmohan SinghThe four Guru's illumined their own four times, Thou, O Nanak, thyself has assumed the filth form.
Manmohan Singh (Punjabi)ਚਾਰ ਗੁਰਾਂ ਨੇ ਆਪਣੇ ਚਾਰ ਸਮਿਆਂ ਨੂੰ ਪ੍ਰਕਾਸ਼ ਕੀਤਾ ਤੂੰ ਹੇ ਨਾਨਕ! ਖੁਦ ਹੀ ਪੰਜਵਾਂ ਸਰੂਪ ਧਾਰਨ ਕੀਤਾ ਹੈ।
Fareedkot Teeka'ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ' (ਚਹੁ ਜੁਗੀ) ਨਾਮ ਸੰਸਾਰ ਮੇਂ ਚਾਰੇ ਗੁਰੂ ਰੂਪ ਅਵਤਾਰ ਪ੍ਰਗਟੇ ਹੈਂ, ਪੰਚਮਾ ਅਵਤਾਰ ਹੇ ਗੁਰੂ ਅਰਜਨ ਜੀ! ਤੂੰ ਆਪ ਹੂਆ ਹੈਂ॥੮॥੧॥☬ਇਸ ਜਸ ਰੂਪ ਬਾਣੀ ਕੇ ਉਚਾਰਨ ਸਾਰ ਹੀ ਉਨ ਕਾ ਕੁਸਟ ਨਿਵਿਰਤ ਹੋ ਜਾਤਾ ਭਯਾ।☬ਕੋਈ ਜੋਗੀ ਕਬੀਰ ਜੀ ਪਾਸ ਆਇਆ ਤਿਸਨੇ ਕਹਿਆ ਕਿ ਮਦਰਾ ਪੀਆ ਕਰੋ ਤੌ ਸਮਾਧੀ ਕਾ ਅਨੰਦ ਹੋਵੈ। ਤਿਸ ਪ੍ਰਤੀ ਕਬੀਰ ਜੀ ਕਹਿਤੇ ਹੈਂ: ਹਮ ਤੋ ਐਸਾ ਮਦਰਾ ਆਗੇ ਹੀ ਪੀਤੇ ਹੈਂ। ਜੋ ਕਿਸੀ ਪਾਸ ਹੋਵੈ, ਤੌ ਹਮੈ ਦੇਵੈ। ਜੋਗੀ ਕਹਿਤਾ ਹੈ ਕੈਸਾ ਚਾਹੀਏ? ਤਿਸ ਪ੍ਰਤੀ ਕਹਿਤੇ ਹੈਂ:
Prof. Sahib Singhਚਾਰੇ ਗੁਰੂ ਆਪੋ ਆਪਣੇ ਸਮੇ ਵਿਚ ਰੌਸ਼ਨ ਹੋਏ, ਅਕਾਲ ਪੁਰਖ (ਉਹਨਾਂ ਵਿਚ) ਪਰਗਟ ਹੋਇਆ ॥੮॥੧॥
SikhNet (Spanish)Los cuatro Gurus iluminaron el mundo en su propio tiempo y entonces el Señor Mismo asumió la Quinta Forma, la de Guru Aryan.(8-1)

Open this shabad →

Shabad Bhagat Kabir Ji Raag Raamkalee continues on Ang 969

ਰਾਮਕਲੀ ਬਾਣੀ ਭਗਤਾ ਕੀ ॥ ਕਬੀਰ ਜੀਉ ॥

raamakalee baanee bhagataa kee | kabeer jeeo |

Sant Singh KhalsaRaamkalee, The Word Of The Devotees. Kabeer Jee:
Manmohan SinghRamkali hymns of the saints. Sire Kabir.
Manmohan Singh (Punjabi)ਰਾਮਕਲੀ ਭਗਤਾਂ ਦੀ ਬਾਣੀ। ਸ਼੍ਰੀ ਕਬੀਰ।
Prof. Sahib Singhਰਾਗ ਰਾਮਕਲੀ ਵਿੱਚ ਭਗਤਾਂ ਦੀ ਬਾਣੀ। ਕਬੀਰ ਜੀ ਬਾਣੀ।
SikhNet (Spanish)Ramkali, palabras de los Devotos, Kabir-yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਕਾਇਆ ਕਲਾਲਨਿ ਲਾਹਨਿ ਮੇਲਉ; ਗੁਰ ਕਾ ਸਬਦੁ ਗੁੜੁ. ਕੀਨੁ ਰੇ ॥

kaaeaa kalaalan laahan melau; gur kaa sabad gurr. keen re |

Sant Singh KhalsaMake your body the vat, and mix in the yeast. Let the Word of the Guru's Shabad be the molasses.
Manmohan SinghMake thou thy body the vat end, the Guru's instruction thy molasses,
Manmohan Singh (Punjabi)ਤੂੰ ਆਪਣੀ ਦੇਹ ਨੂੰ ਮੱਟ ਅਤੇ ਗੁਰਾਂ ਦੇ ਉਪਦੇਸ਼ ਨੂੰ ਆਪਣਾ ਗੁੜ ਬਣਾ,
Fareedkot Teekaਹੇ ਭਾਈ! ਜਿਸ ਨੇ ਦੇਹ ਰੂਪ (ਕਲਾਲਨਿ)⁽¹⁾ ਮਟੀ ਕਰੀ ਹੈ, ਤਿਸ ਮੇਂ ਗੁਰੋਂ ਕਾ ਸਬਦੁ ਗੁੜ ਕੀਆ ਹੈ, ਲਾਹਨਿ ਪੂਰ, ਭਾਵ ਮਦਰਾ ਕੀ ਸਕ ਆਦਿ ਸਮਗ੍ਰੀ ਮੇਲ ਉਪਾਇਆ ਹੈ, ਸੋਈ ਸਫੁਟ ਕਰਤੇ ਹੈਂ॥
Prof. Sahib Singhਹੇ ਭਾਈ! ਮੈਂ ਸਿਆਣੇ ਸਰੀਰ ਨੂੰ ਮੱਟੀ ਬਣਾਇਆ ਹੈ, ਤੇ ਇਸ ਵਿਚ (ਨਾਮ-ਅੰਮ੍ਰਿਤ-ਰੂਪ ਸ਼ਰਾਬ ਤਿਆਰ ਕਰਨ ਲਈ) ਖ਼ਮੀਰ ਦੀ ਸਮਗ੍ਰੀ ਇਕੱਠੀ ਕਰ ਰਿਹਾ ਹਾਂ-ਸਤਿਗੁਰੂ ਦੇ ਸ਼ਬਦ ਨੂੰ ਮੈਂ ਗੁੜ ਬਣਾਇਆ ਹੈ,

ਪਦ ਅਰਥ ਕਲਾਲਨਿ = ਉਹ ਮੱਟੀ ਜਿਸ ਵਿਚ ਗੁੜ ਸੱਕ ਆਦਿਕ ਚੀਜ਼ਾਂ ਪਾ ਕੇ ਸ਼ਰਾਬ ਕੱਢਣ ਲਈ ਖ਼ਮੀਰ ਤਿਆਰ ਕਰੀਦਾ ਹੈ। ਲਾਹਨਿ = ਖ਼ਮੀਰ ਲਈ ਸਮਗ੍ਰੀ। ਰੇ = ਹੇ ਭਾਈ! ਕੀਨੁ = ਮੈਂ ਬਣਾਇਆ ਹੈ।

SikhNet (Spanish)Haz de tu cuerpo, el mortero y mezcla la levadura,

Open this shabad (12 lines, Angs 968-969) →

Ang 968 of 1430