ੴ

ਸਿੱਖਬਾਣੀ · SikhBani

ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ ॥

hor koorr parranaa koorr bolanaa maaeaa naal piaar
Guru Amardas Ji ਗੁਰੂ ਅਮਰਦਾਸ ਜੀ · Siree Raag · Ang 84 · 3 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan SinghThird Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਹੋਰੁ ਕੂੜੁ ਪੜਣਾ. ਕੂੜੁ ਬੋਲਣਾ; ਮਾਇਆ ਨਾਲਿ ਪਿਆਰੁ ॥

hor koorr parranaa. koorr bolanaa; maaeaa naal piaar |

Sant Singh KhalsaFalse is other reading, and false is other speaking, in the love of Maya.
Manmohan SinghFalse is other study, false other speech and false the love with wealth.
Manmohan Singh (Punjabi)ਝੂਠਾ ਹੈ ਹੋਰਸ ਮੁਤਾਲਾ ਤੇ ਝੁਠ ਹੋਰਸ ਬਚਨ-ਬਿਲਾਸ ਸਅਤੇ ਝੁਠ ਹੈ ਧਨ-ਦੌਲਤ ਸਾਥ ਪ੍ਰੀਤ।
Fareedkot Teekaਜਿਨਾਂ ਕਾ ਮਾਯਾ ਸਾਥ ਪਿਆਰ ਹੈ, ਤਿਨ ਕਾ ਪ੍ਰਮੇਸ੍ਵਰ ਸੰਬੰਧੀ ਸਾਸਤ੍ਰੋਂ ਸੇ ਬਿਨਾਂ, ਔਰ ਸਾਸਤ੍ਰੋਂ ਕਾ ਪੜਨਾ ਝੂਠ ਹੈ ਔਰ ਬੋਲਨਾ ਭੀ ਝੂਠ ਹੈ॥
Prof. Sahib Singhਹੋਰ (ਮਾਇਆ ਸੰਬੰਧੀ) ਪੜ੍ਹਨਾ ਵਿਅਰਥ ਉੱਦਮ ਹੈ, ਹੋਰ ਬੋਲਣਾ (ਭੀ) ਵਿਅਰਥ (ਕਿਉਂਕਿ ਇਹ ਉੱਦਮ) ਮਾਇਆ ਨਾਲਿ ਪਿਆਰ (ਵਧਾਉਂਦੇ ਹਨ।)

ਪਦ ਅਰਥ ਕੂੜੁ = ਨਾਸਵੰਤ, ਵਿਅਰਥ।

SikhNet (Spanish)Falsa es cualquier otra lectura, falso también es cualquier otro discurso, falso el amor a Maya.

ਨਾਨਕ. ਵਿਣੁ ਨਾਵੈ. ਕੋ ਥਿਰੁ ਨਹੀ; ਪੜਿ ਪੜਿ ਹੋਇ ਖੁਆਰੁ ॥੨॥

naanak. vin naavai. ko thir nahee; parr parr hoe khuaar |2|

Sant Singh KhalsaO Nanak, without the Name, nothing is permanent; those who read and read are ruined. ||2||
Manmohan SinghNanak, sans God's Name, nothing is permanent. Through (temporal) extensive reading, the mortal is ruined.
Manmohan Singh (Punjabi)ਨਾਨਕ, ਵਾਹਿਗੁਰੂ ਦੇ ਨਾਮ ਬਾਝੋਂ, ਕੁਛ ਭੀ ਅਸਥਿਰ ਨਹੀਂ। (ਦੁਨਿਆਵੀ) ਘਨੇਰੀ ਪੜ੍ਹਾਈ ਰਾਹੀਂ, ਪ੍ਰਾਣੀ ਤਬਾਹ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਬਿਨਾ ਕੋਈ ਪਦਾਰਥ ਥਿਰ ਨਹੀਂ ਹੈ, ਪੜ ਪੜ ਕੇ ਜੀਵ ਖੁਆਰ ਹੋਤੇ ਹੈਂ॥੨॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਸਦਾ ਨਹੀਂ ਰਹਿਣਾ (ਭਾਵ, ਸਦਾ ਨਾਲ ਨਹੀਂ ਨਿਭਣਾ), (ਇਸ ਵਾਸਤੇ) ਜੇ ਕੋਈ ਹੋਰ ਪੜ੍ਹਨੀਆਂ ਹੀ ਪੜ੍ਹਦਾ ਹੈ ਖ਼ੁਆਰ ਹੁੰਦਾ ਹੈ ॥੨॥
SikhNet (Spanish)Dice Nanak, sin el Nombre del Señor, nada es eterno, aquéllos que leen acerca de cualquier otro, desperdician su vida en vano.(2)
Answers quote the Granth verbatim with Ang citations. AI commentary is not Gurbani and not a religious ruling.