ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਹਰਿ ਕੀ ਵਡਿਆਈ ਵਡੀ ਹੈ; ਹਰਿ ਕੀਰਤਨੁ ਹਰਿ ਕਾ ॥
har kee vaddiaaee vaddee hai; har keeratan har kaa |
Sant Singh KhalsaGreat is the Greatness of the Lord, and the Kirtan of the Lord's Praises.
Manmohan SinghGreat is the greatness of God, and glorious the singing of praises of Lord God.
Manmohan Singh (Punjabi)ਵਿਸ਼ਾਲ ਹੈ ਵਾਹਿਗੁਰੂ ਦੀ ਵਿਸ਼ਾਲਤਾ, ਅਤੇ ਉਤਮ ਹੈ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰਨਾ।
Fareedkot Teekaਹਰਿ ਕੀ ਵਡਿਆਈ ਅਧਿਕ ਹੈ ਕਿਉਂਕਿ ਹਰੀ ਕਾ ਜਸੁ ਦੁਖੋਂ ਕਾ ਹਰਤਾ ਹੈਂ॥
Prof. Sahib Singhਉਸਦੀ ਸਿਫ਼ਤ-ਸਾਲਾਹ ਤੇ ਉਸਦਾ ਕੀਰਤਨ ਕਰਨਾ-ਇਹੋ (ਜੀਵ ਲਈ) ਵੱਡੀ (ਕਰਣੀ) ਹੈ।
ਪਦ ਅਰਥ ਵਡੀ = ਵਡੀ ਕਰਣੀ, ਸਭ ਤੋਂ ਚੰਗਾ ਕੰਮ।
SikhNet (Spanish)Gloriosa es la Alabanza del Señor, Glorioso es cantarla.
ਹਰਿ ਕੀ ਵਡਿਆਈ ਵਡੀ ਹੈ; ਜਾ ਨਿਆਉ ਹੈ ਧਰਮ ਕਾ ॥
har kee vaddiaaee vaddee hai; jaa niaau hai dharam kaa |
Sant Singh KhalsaGreat is the Greatness of the Lord; His Justice is totally Righteous.
Manmohan SinghGreat is the greatness of God, for His justice is in accordance with Equity.
Manmohan Singh (Punjabi)ਵਿਸ਼ਾਲ ਹੈ ਵਾਹਿਗੁਰੂ ਦੀ ਵਿਸ਼ਾਲਤਾ ਕਿਉਂਕਿ ਉਸ ਦਾ ਇਨਸਾਫ ਸੱਚ ਦੇ ਅਨੁਸਾਰ ਹੈ।
Fareedkot Teekaਪੁਨਾ ਜੋ ਧਰਮ ਕਾ ਨਿਆਉ ਕਰਤਾ ਹੈ, ਤੌ ਹਰਿ ਕੀ ਵਡਿਆਈ ਵੱਡੀ ਹੈ॥
Prof. Sahib Singhਜਿਸ ਹਰੀ ਦਾ ਧਰਮ ਦਾ ਨਿਆਂ ਹੈ, ਉਸ ਦੀ ਵਡਿਆਈ ਕਰਨੀ ਵੱਡੀ ਕਰਣੀ ਹੈ।
SikhNet (Spanish)Gloriosa es la Alabanza del Señor, pues Su Justicia va de acuerdo con Su Ley.
ਹਰਿ ਕੀ ਵਡਿਆਈ ਵਡੀ ਹੈ; ਜਾ ਫਲੁ ਹੈ ਜੀਅ ਕਾ ॥
har kee vaddiaaee vaddee hai; jaa fal hai jeea kaa |
Sant Singh KhalsaGreat is the Greatness of the Lord; people receive the fruits of the soul.
Manmohan SinghMagnificent is the magnificence of God, as man gets the fruit of His mental actions.
Manmohan Singh (Punjabi)ਮਹਾਨ ਹੈ ਮਹਾਨਤਾ ਵਾਹਿਗੁਰੂ ਦੀ, ਕਿਉਂ ਜੋ ਇਨਸਾਨ ਆਪਣੇ ਅਮਲਾ ਦਾ ਫਲ ਪਾਉਂਦਾ ਹੈ।
Fareedkot Teekaਔਰ ਜੀਵੋਂ ਕੇ ਕਰਮੋਂ ਕਾ ਫਲ ਦੇਤਾ ਹੈ ਤੌ ਹੀ ਹਰਿ ਕੀ ਵਡਿਆਈ ਵੱਡੀ ਹੈ॥
Prof. Sahib Singhਹਰੀ ਦੀ ਵਡਿਆਈ ਕਰਨੀ ਸਭ ਤੋਂ ਚੰਗਾ ਕੰਮ ਹੈ (ਕਿਉਂਕਿ) ਜੀਵ ਦਾ (ਅਸਲੀ) ਫਲ (ਹੀ ਇਹੋ) ਹੈ (ਭਾਵ ਜਨਮ-ਮਨੋਰਥ ਹੀ ਇਹੀ ਹੈ)।
ਪਦ ਅਰਥ ਜੀਅ ਕਾ ਫਲੁ = ਜਿੰਦ ਦਾ ਫਲ, ਜੀਵਨ ਦਾ ਮਨੋਰਥ।
SikhNet (Spanish)Gloriosa es la Alabanza del Señor, pues uno logra los deseos del corazón.
ਹਰਿ ਕੀ ਵਡਿਆਈ ਵਡੀ ਹੈ; ਜਾ. ਨ ਸੁਣਈ, ਕਹਿਆ ਚੁਗਲ ਕਾ ॥
har kee vaddiaaee vaddee hai; jaa. na sunee, kahiaa chugal kaa |
Sant Singh KhalsaGreat is the Greatness of the Lord; He does not hear the words of the back-biters.
Manmohan SinghMagnificent is the magnificence of God, for He hears not the words of the traducer.
Manmohan Singh (Punjabi)ਮਹਾਨ ਹੈ ਮਹਾਨਤਾ ਵਾਹਿਗੁਰੂ ਦੀ ਕਿਉਂ ਜੋ ਉਹ ਨਿੰਦਕ ਦੀ ਗੱਲ ਨਹੀਂ ਸੁਣਦਾ।
Fareedkot Teekaਜੋ ਕਿਸੀ ਚੁਗਲ ਕਾ ਕਹਿਆ ਨਹੀਂ ਸੁਣਤਾ, ਇਸੀ ਕਰ ਕੇ ਹਰਿ ਕੀ ਵਡਿਆਈ ਵੱਡੀ ਹੈ॥
Prof. Sahib Singhਜੋ ਪ੍ਰਭੂ ਚੁਗਲ ਦੀ ਗੱਲ ਵਲ ਕੰਨ ਨਹੀਂ ਧਰਦਾ, ਉਸ ਦੀ ਸਿਫ਼ਤਿ ਕਰਨੀ ਵੱਡੀ ਕਰਣੀ ਹੈ।
SikhNet (Spanish)Gloriosa es la Alabanza del Señor, pues Él no escucha a los que nos calumnian.
ਹਰਿ ਕੀ ਵਡਿਆਈ ਵਡੀ ਹੈ; ਅਪੁਛਿਆ ਦਾਨੁ ਦੇਵਕਾ ॥੬॥
har kee vaddiaaee vaddee hai; apuchhiaa daan devakaa |6|
Sant Singh KhalsaGreat is the Greatness of the Lord; He gives His Gifts without being asked. ||6||
Manmohan SinghPraise worthy is the praise of God, for He gives gifts without asking.
Manmohan Singh (Punjabi)ਸ਼ਲਾਘਾ ਯੋਗ ਹੈ ਮਹਿਮਾ ਭਗਵਾਨ ਦੀ, ਕਿਉਂਕਿ ਉਹ ਬਿਨਾ-ਪੁਛੇ ਦਾਤਾਂ ਦਿੰਦਾ ਹੈ।
Fareedkot Teekaਕਿਸੀ ਕੇ ਬਿਨਾ ਪੂਛੇ ਹੀ ਦਾਨ (ਦੇਵਕਾ) ਦੇਤਾ ਹੈ, ਇਸੀ ਵਾਸਤੇ ਹਰਿ ਕੀ ਬਡੀ ਬਡਿਆਈ ਹੈ॥੬॥
Prof. Sahib Singhਜੋ ਪ੍ਰਭੂ ਕਿਸੋ ਨੂੰ ਪੁੱਛ ਕੇ ਦਾਨ ਨਹੀਂ ਦੇਂਦਾ ਉਸ ਦੀ ਵਡਿਆਈ ਉੱਤਮ ਕੰਮ ਹੈ ॥੬॥
ਪਦ ਅਰਥ ਅਪੁਛਿਆ = ਕਿਸੇ ਦੀ ਸਾਲਾਹ ਲੈਣ ਤੋਂ ਬਿਨਾ, ਕਿਸੇ ਨੂੰ ਪੁੱਛਣ ਤੋਂ ਬਿਨਾ ॥੬॥
SikhNet (Spanish)Gloriosa es la Alabanza del Señor, pues Él da, sin preguntar a nadie más. (6)