ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਹਰਿ ਹਰਿ ਹਰਿ ਆਰਾਧੀਐ; ਹੋਈਐ ਆਰੋਗ ॥
har har har aaraadheeai; hoeeai aarog |
Sant Singh KhalsaWorship and adore the Lord, Har, Har, Har, and you shall be free of disease.
Manmohan SinghContemplating the Lord Master God, the mortal becomes hale and hearty.
Manmohan Singh (Punjabi)ਸੁਆਮੀ ਮਾਲਕ ਵਾਹਿਗੁਰੂ ਨੂੰ ਸਿਮਰ ਕੇ ਪ੍ਰਾਣੀ ਨਰੋਆ ਹੋ ਜਾਂਦਾ ਹੈ।
Fareedkot Teekaਮਨ ਤਨ ਬਾਣੀ ਕਰ ਕੇ ਹਰਿ ਹਰਿ ਨਾਮ ਕੋ ਸਦਾ ਅਰਾਧੀਐ, ਜਿਸ ਤੇ ਅਗ੍ਯਾਨ ਵਾ ਹੰਕਾਰ ਰੂਪੀ ਰੋਗ ਸੇ ਰਹਿਤ ਹੋਈਏ॥
Prof. Sahib Singhਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ ਵਿਕਾਰ ਆਦਿਕ) ਰੋਗਾਂ ਤੋਂ ਰਹਿਤ ਹੋ ਜਾਈਦਾ ਹੈ।ਪਦ ਅਰਥ ਆਰਾਧੀਐ = ਆਰਾਧਨਾ ਕਰਨੀ ਚਾਹੀਦੀ ਹੈ। ਹੋਈਐ = ਹੋ ਜਾਈਦਾ ਹੈ। ਆਰੋਗ = ਅਰੋਗ, ਨਰੋਏ।
SikhNet (Spanish)Contempla a mi Señor y consérvate siempre con salud;
ਰਾਮਚੰਦ ਕੀ ਲਸਟਿਕਾ; ਜਿਨਿ. ਮਾਰਿਆ ਰੋਗੁ ॥੧॥ ਰਹਾਉ ॥
raamachand kee lasattikaa; jin. maariaa rog |1| rahaau |
Sant Singh KhalsaThis is the Lord's healing rod, which eradicates all disease. ||1||Pause||
Manmohan SinghIt is the Lord's scepter, with which all the ailments are smothered. Pause.
Manmohan Singh (Punjabi)ਇਹ ਸਾਹਿਬ ਦੀ ਰਾਜ-ਸੋਟੀ ਹੈ, ਜਿਸ ਨਾਲ ਸਾਰੀਆਂ ਬੀਮਾਰੀਆਂ ਨਸ਼ਟ ਕੀਤੀਆਂ ਜਾਂਦੀਆਂ ਹਨ। ਠਹਿਰਾਉ।
Fareedkot Teekaਰਾਮ ਚੰਦ ਕੀ ਭਗਤੀ ਰੂਪੀ ਲਾਠੀ ਐਸੀ ਹੈ, ਜਿਸ ਨੇ ਹੰਕਾਰ ਰੂਪੀ ਰੋਗ ਕੋ ਮਾਰਿਆ ਹੈ। ਜੈਸੇ- ਜਬ ਹਰੀ ਨੇ ਨਰਸਿੰਘ ਰੂਪ ਹੋ ਕਰ ਹਰਿਨਾਖਸ ਕੋ ਮਾਰ ਕਰ ਭਗਤਿ ਪ੍ਰਹਿਲਾਦ ਕੀ ਰਖਿਆ ਕਰ ਰਾਜ ਗਦੀ ਦਈ। ਤਬ ਕੋਈ ਕਾਲ ਪਾਇ ਕਰ ਕੁਸੰਗ ਸੇ ਭਗਤਿ ਪ੍ਰਹਲਾਦ ਕੌ ਰਾਜ ਮਦ ਕਰ ਹੰਕਾਰ ਆਨ ਪ੍ਰਾਪਤਿ ਭਇਆ। ਅਪਨੇ ਪਿਤਾ ਕਾ ਵੈਰ ਲੈਨੇ ਕੋ ਪਰਮੇਸਰ ਸਾਥ ਯੁਧ ਕਰਨੇ ਹੇਤ ਸਭ ਫੌਜ ਤਿਆਰ ਕਰੀ। ਤਬ ਹਰੀ ਨੇ ਬ੍ਰਿਧ ਬ੍ਰਹਮਣ ਕਾ ਰੂਪ ਧਾਰ ਕਰ ਪ੍ਰਹਿਲਾਦ ਕੌ ਆਨਕਰ ਕਹਾ: 'ਕੇ ਤੂੰ ਕਿਸ ਕੇ ਸਾਥ ਲੜਨੇ ਕੋ ਦਲ ਤਿਆਰ ਕੀਆ ਹੈ'। ਪ੍ਰਹਲਾਦ ਨੇ ਕਹਾ: 'ਪਰਮੇਸਰ ਨੇ ਮੇਰਾ ਪਿਤਾ ਮਾਰਿਆ ਹੈ, ਅਬ ਮੈਂ ਉਸ ਕੋ ਮਾਰਿ ਕਰ ਬਦਲਾ ਲੇਵਾਂਗਾ'। ਤਬ ਬ੍ਰਹਮਣ ਨੇ ਕਹਾ: 'ਤੁਮਨੇ ਅਛਾ ਕੀਆ ਹੈ, ਮੇਰਾ ਬੀ ਪਿਤਾ ਪਿਤਾਮਾ ਤਿਸ ਨੇ ਮਾਰਿਆ ਹੋਇਆ ਹੈ, ਮੈਂ ਬੀ ਵੈਰ ਲੀਆ ਚਾਹਿਤਾ ਥਾ, ਤੇਰੀ ਸਹਾਯਤਾ ਤੇ ਮੈਂ ਬੀ ਵੈਰ ਲੇਵੋਂਗਾ। ਪਰੰਤੂ ਉਹ ਰਹਿਤਾ ਕਹਾਂ ਹੈ?' ਤਬ ਪ੍ਰਹਿਲਾਦ ਨੇ ਕਹਾ: 'ਉਸ ਕੇ ਰਹਿਣੇ ਕਾ ਅਸਥਾਨ ਤੌ ਮੈਂ ਬੀ ਨਹੀਂ ਜਾਨਤਾ, ਜਹਾਂ ਮਿਲੇਗਾ ਤਹਾਂ ਮਾਰ ਲੇਵੇਂਗੇ'। ਇਤਨੇ ਬਚਨ ਕਰਤੇ ਬ੍ਰਹਮਣ ਕੀ ਲਾਠੀ ਗਿਰ ਪੜੀ ਤਬ ਬ੍ਰਹਮਣ ਨੇ ਕਹਾ: 'ਇਹ ਲਾਠੀ ਮੈਨੂੰ ਪਕੜਾ ਦੇਹ, ਮੈਂ ਬੂਢਾ ਹੂੰ ਮੇਰੇ ਸੇ ਉਠਾਈ ਨਹੀਂ ਜਾਤੀ'। ਤਬ ਪ੍ਰਹਲਾਦ ਨੇ ਤਿਸ ਲਾਠੀ ਕੇ ਉਠਾਵਣੇ ਵਾਸਤੇ ਬਹੁਤ ਬਲ ਲਗਾਇਆ ਪਰੰਤੂ ਲਾਠੀ ਉਠਾਈ ਨਾ ਗਈ। ਤਬ ਬ੍ਰਹਮਣ ਨੇ ਕਹਾ: 'ਇਸੀ ਬਲ ਕੇ ਭਰੋਸੇ ਪਰਮੇਸਰ ਸਾਥ ਲੜਿਆ ਚਾਹਿਤਾ ਹੈਂ'
Prof. Sahib Singhਇਹ ਸਿਮਰਨ ਹੀ ਸ੍ਰੀ ਰਾਮਚੰਦ੍ਰ ਜੀ ਦੀ ਸੋਟੀ ਹੈ (ਜਿਸ ਸੋਟੀ ਦੇ ਡਰ ਕਰਕੇ ਕੋਈ ਦੁਸ਼ਟ ਸਿਰ ਨਹੀਂ ਚੁੱਕ ਸਕਦਾ ਸੀ)। ਇਸ (ਸਿਮਰਨ) ਨੇ (ਹਰੇਕ ਸਿਮਰਨ ਕਰਨ ਵਾਲੇ ਦੇ ਅੰਦਰੋਂ ਹਰੇਕ) ਰੋਗ ਦੂਰ ਕਰ ਦਿੱਤਾ ਹੈ ॥੧॥ ਰਹਾਉ ॥ਪਦ ਅਰਥ ਲਸਟੀਕਾ = ਲਾਠੀ, ਸੋਟੀ, ਰਾਜ-ਦੰਡ। ਜਿਨਿ = ਜਿਸ (ਹਰਿ-ਆਰਾਧਨ) ਨੇ। ਮਾਰਿਆ = ਮੁਕਾ ਦਿੱਤਾ ॥੧॥ ਰਹਾਉ ॥
SikhNet (Spanish)Sí, Él es el Báculo Eterno de Rama con el que uno alivia todos los males.(1-Pausa)
ਗੁਰੁ ਪੂਰਾ ਹਰਿ ਜਾਪੀਐ; ਨਿਤ ਕੀਚੈ ਭੋਗੁ ॥
gur pooraa har jaapeeai; nit keechai bhog |
Sant Singh KhalsaMeditating on the Lord, through the Perfect Guru, he constantly enjoys pleasure.
Manmohan SinghDeliberating over the Perfect Divine Guru the mortal ever enjoys peace.
Manmohan Singh (Punjabi)ਪੂਰਨ ਈਸ਼ਵਰ ਸਰੂਪ ਗੁਰਾਂ ਦਾ ਧਿਆਨ ਧਾਰਨ ਦੁਆਰਾ ਜੀਵ ਸਦੀਵ ਹੀ ਆਰਾਮ-ਚੈਨ ਮਾਣਦਾ ਹੈ।
Fareedkot Teekaਜਬ ਬ੍ਰਹਮ ਸ੍ਰੋਤ੍ਰੀ ਨੇਸਟੀ ਗੁਰੂ ਮਿਲੇ ਅਰ ਹਰੀ ਕਾ ਜਾਪ ਕਰੀਏ ਤਬ ਨਿਤ ਹੀ ਬ੍ਰਹਮਾ ਨੰਦ ਕਾ ਭੋਗਣਾ ਕਰੀਤਾ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ ਦੀ ਸਰਨ ਪੈਣਾ ਚਾਹੀਦਾ ਹੈ ਅਤੇ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ। (ਇਸ ਤਰ੍ਹਾਂ) ਸਦਾ ਆਤਮਕ ਆਨੰਦ ਮਾਣ ਸਕੀਦਾ ਹੈ।ਪਦ ਅਰਥ ਜਾਪੀਐ = ਜਪਣਾ ਚਾਹੀਦਾ ਹੈ। ਨਿਤ = ਸਦਾ। ਕੀਚੈ = ਕਰ ਸਕੀਦਾ ਹੈ। ਭੋਗੁ = ਆਤਮਕ ਆਨੰਦ।
SikhNet (Spanish)Vive siempre en el Guru Perfecto y goza de todas las Dichas;
ਸਾਧਸੰਗਤਿ ਕੈ ਵਾਰਣੈ; ਮਿਲਿਆ ਸੰਜੋਗੁ ॥੧॥
saadhasangat kai vaaranai; miliaa sanjog |1|
Sant Singh KhalsaI am devoted to the Saadh Sangat, the Company of the Holy; I have been united with my Lord. ||1||
Manmohan SinghI am devoted unto the saints society, by which I have obtained union with my Lord.
Manmohan Singh (Punjabi)ਮੈਂ ਸਤਿ ਸੰਗਤ ਉਤੋਂ ਸਦਕੇ ਜਾਂਦਾ ਹਾਂ ਜਿਸ ਦੁਆਰਾ ਮੈਨੂੰ ਆਪਣੇ ਪ੍ਰਭੂ ਦਾ ਮਿਲਾਪ ਪਰਾਪਤ ਹੋ ਗਿਆ ਹੈ।
Fareedkot Teekaਤਾਂ ਤੇ ਸਤਿਸੰਗਤਿ ਕੇ ਬਲਿਹਾਰਨੇ ਜਾਈਏ ਜਿਸ ਕੇ ਸੰਜੋਗ ਅਰਥਾਤ ਮਿਲਾਪ ਸੇ ਪਰਮੇਸ੍ਵਰੁ ਮਿਲਿਆ ਹੈ॥੧॥
Prof. Sahib Singhਗੁਰੂ ਦੀ ਸੰਗਤਿ ਤੋਂ ਕੁਰਬਾਨ ਜਾਣਾ ਚਾਹੀਦਾ ਹੈ (ਸਾਧ ਸੰਗਤਿ ਦੀ ਕਿਰਪਾ ਨਾਲ) ਪਰਮਾਤਮਾ ਦੇ ਮਿਲਾਪ ਦਾ ਅਵਸਰ ਬਣਦਾ ਹੈ ॥੧॥ਪਦ ਅਰਥ ਕੈ ਵਾਰਣੈ = ਤੋਂ ਸਦਕੇ। ਸੰਜੋਗ = ਮਿਲਾਪ ਦਾ ਅਵਸਰ ॥੧॥
SikhNet (Spanish)ofrezco mi ser en sacrificio a los Santos, que por Su Gracia he obtenido a mi Dios. (1)
ਜਿਸੁ ਸਿਮਰਤ ਸੁਖੁ ਪਾਈਐ; ਬਿਨਸੈ ਬਿਓਗੁ ॥
jis simarat sukh paaeeai; binasai biog |
Sant Singh KhalsaContemplating Him, peace is obtained, and separation is ended.
Manmohan SinghContemplating whom peace is obtained and separation from Him ends.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ, ਆਰਾਮ ਪਰਾਪਤ ਹੁੰਦਾ ਹੈ ਅਤੇ ਉਸ ਨਾਲੋਂ ਵਿਛੋੜਾ ਮਿਟ ਜਾਂਦਾ ਹੈ।
Fareedkot Teekaਜਿਸ ਨਾਮ ਕੇ ਸਿਮਰਨੇ ਤੇ ਮਿਲਾਪ ਕਾ ਸੁਖ ਪਾਈਏ ਔ ਵਿਯੋਗ ਕਾ ਦੁਖ ਸਭ ਬਿਨਸ ਜਾਵੈ॥
Prof. Sahib Singhਜਿਸ ਦਾ ਸਿਮਰਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਪ੍ਰਭੂ ਨਾਲੋਂ ਵਿਛੋੜਾ ਦੂਰ ਹੋ ਜਾਂਦਾ ਹੈ।ਪਦ ਅਰਥ ਪਾਈਐ = ਪਾ ਲਈਦਾ ਹੈ। ਬਿਓਗੁ = ਵਿਛੋੜਾ।
SikhNet (Spanish)Alabando al Señor uno encuentra la Paz y la Unión con Él.
ਨਾਨਕ. ਪ੍ਰਭ ਸਰਣਾਗਤੀ; ਕਰਣ ਕਾਰਣ ਜੋਗੁ ॥੨॥੩੪॥੬੪॥
naanak. prabh saranaagatee; karan kaaran jog |2|34|64|
Sant Singh KhalsaNanak seeks the Sanctuary of God, the All-powerful Creator, the Cause of causes. ||2||34||64||
Manmohan SinghNanak has sought the refuge of the Lord, who is Omnipotent to do all the deeds.
Manmohan Singh (Punjabi)ਨਾਨਕ ਨਾਂ ਸਾਹਿਬ ਦੀ ਸ਼ਰਣ ਲਈ ਹੈ, ਜੋ ਸਾਰੇ ਕੰਮਾਂ ਦੇ ਕਰਨ ਨੂੰ ਸਰਬ-ਸ਼ਕਤੀਵਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕਰਣ ਕਾਰਣ ਯੋਗ ਪ੍ਰਭੂ ਕੀ ਹਮ ਸਰਣਾਗਤਿ ਭਏ ਹੈਂ॥੨॥੩੪॥੬੪॥☬ਗੁਰਾਂ ਕੇ ਮਿਲਾਪ ਕੀ ਔ ਨਾਮ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਪ੍ਰਭੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ, ਜੋ ਜਗਤ ਦੀ ਰਚਨਾ ਕਰਨ ਦੇ ਸਮਰੱਥ ਹੈ ॥੨॥੩੪॥੬੪॥ਪਦ ਅਰਥ ਸਰਣਾਗਤੀ = ਸਰਨ ਪੈਣਾ ਚਾਹੀਦਾ ਹੈ। ਜੋਗੁ = ਸਮਰੱਥ। ਕਰਣ ਕਾਰਣ ਜੋਗੁ = ਜਗਤ ਦੀ ਰਚਨਾ ਕਰਨ ਦੇ ਸਮਰੱਥ ॥੨॥੩੪॥੬੪॥
* ਨੋਟ: ਇਹ ਉਪਰਲਾ ਸੰਗ੍ਰਹ ੩੪ ਸ਼ਬਦਾਂ ਦਾ ਹੈ। ਇਸ ਵਿਚ ਪਹਿਲੇ ੩੩ ਚਉਪਦੇ (ਚਾਰ ਬੰਦਾਂ ਵਾਲੇ ਸ਼ਬਦ) ਹਨ, ਅਖ਼ੀਰਲਾ ਸ਼ਬਦ ਦੋ ਬੰਦਾਂ ਵਾਲਾ ਹੈ।
SikhNet (Spanish)Nanak busca el Refugio del Señor, Quien es la Causa de todas las causas. (2-34-64)