ੴ

ਸਿੱਖਬਾਣੀ · SikhBani

ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ ॥

avar upaav sabh tiaagiaa daaroo naam leaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 817 · 8 lines
Translations

ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫ ॥

raag bilaaval mahalaa 5 dupade ghar 5 |

Sant Singh KhalsaRaag Bilaaval, Fifth Mehl, Dho-Padhay, Fifth House:
Manmohan SinghRag Bilawal. 5th Guru Dupadas.
Manmohan Singh (Punjabi)ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਦੁਪਦੇ।
Prof. Sahib Singhਰਾਗ ਬਿਲਾਵਲੁ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।

ਪਦ ਅਰਥ ਦੁਪਦੇ = ਦੋ ਬੰਦਾਂ ਵਾਲੇ ਸ਼ਬਦ।

SikhNet (Spanish)Rag Bilawal, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਅਵਰਿ ਉਪਾਵ ਸਭਿ ਤਿਆਗਿਆ; ਦਾਰੂ ਨਾਮੁ ਲਇਆ ॥

avar upaav sabh tiaagiaa; daaroo naam leaa |

Sant Singh KhalsaI have given up all other efforts, and have taken the medicine of the Naam, the Name of the Lord.
Manmohan SinghI have abandoned all other efforts and have taken the medicine of the Name alone.
Manmohan Singh (Punjabi)ਮੈਂ ਹੋਰ ਸਾਰੇ ਉਪਰਾਲੇ ਛੱਡ ਦਿੱਤੇ ਹਨ ਅਤੇ ਕੇਵਲ ਨਾਮ ਦੀ ਹੀ ਦਵਾਈ ਲਈ ਹੈ।
Fareedkot Teekaਨਾਮ ਜਪਨੇ ਕਾ ਹੀ ਦਾਰੂ ਹਮ ਨੇ ਲੀਆ ਹੈ, ਭਾਵ ਸੇ ਜਪਿਆ ਹੈ ਔਰ ਉਪਾਵੋਂ ਕੋ ਹਮਨੇ ਤਿਆਗ ਦੀਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ ਸਿਰਫ਼ ਗੁਰੂ ਦਾ ਪੱਲਾ ਫੜਿਆ ਹੈ, ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ਅਤੇ ਪਰਮਾਤਮਾ ਦਾ ਨਾਮ (ਹੀ) ਦਵਾਈ ਵਰਤੀ ਹੈ,

ਪਦ ਅਰਥ ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ ਸਾਰੇ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਜਤਨ।

SikhNet (Spanish)He dejado de hacer todo tipo de esfuerzos, pues mi cura está en el Nombre del Señor.

ਤਾਪ ਪਾਪ ਸਭਿ ਮਿਟੇ ਰੋਗ; ਸੀਤਲ ਮਨੁ ਭਇਆ ॥੧॥

taap paap sabh mitte rog; seetal man bheaa |1|

Sant Singh KhalsaFevers, sins and all diseases are eradicated, and my mind is cooled and soothed. ||1||
Manmohan SinghThe fever, sin and all the ills are eradicated and my soul is rendered cool.
Manmohan Singh (Punjabi)ਬੁਖਾਰ, ਪਾਪ ਅਤੇ ਸਾਰੀਆਂ ਬੀਮਾਰੀਆਂ ਨਾਸ ਹੋ ਗਈਆਂ ਹਨ ਅਤੇ ਮੇਰੀ ਜਿੰਦੜੀ ਠੰਡੀਠਾਰ ਹੋ ਗਈ ਹੈ।
Fareedkot Teekaਤਾਪ ਅਧਿਆਤਮ ਆਦੀ ਪਾਪ ਜਨਮੋਂ ਕੇ ਰੋਗ ਹੰਕਾਰ ਅਗਿਆਨ ਸਰਬ ਮਿਟ ਗਏ ਹੈਂ ਔ ਮਨ ਹਮਾਰਾ ਸਾਂਤੀ ਕੋ ਪ੍ਰਾਪਤਿ ਭਇਆ ਹੈ॥੧॥
Prof. Sahib Singhਉਸ ਦੇ ਸਾਰੇ ਦੁੱਖ-ਕਲੇਸ਼, ਸਾਰੇ ਪਾਪ, ਸਾਰੇ ਰੋਗ ਮਿਟ ਗਏ ਹਨ; ਉਸ ਦਾ ਮਨ (ਵਿਕਾਰਾਂ ਦੀ ਤਪਸ਼ ਤੋਂ ਬਚ ਕੇ) ਠੰਢਾ-ਠਾਰ ਹੋਇਆ ਹੈ ॥੧॥

ਪਦ ਅਰਥ ਸਭਿ = ਸਾਰੇ। ਦਾਰੂ = ਦਵਾਈ। ਸੀਤਲ = ਸ਼ਾਂਤ। ਭਇਆ = ਹੋ ਗਿਆ ॥੧॥

SikhNet (Spanish)A través del Nombre me libero de mis errores y de mis males y mi mente se vuelve fresca y confortable. (1)

ਗੁਰੁ ਪੂਰਾ ਆਰਾਧਿਆ; ਸਗਲਾ ਦੁਖੁ ਗਇਆ ॥

gur pooraa aaraadhiaa; sagalaa dukh geaa |

Sant Singh KhalsaWorshipping the Perfect Guru in adoration, all pains are dispelled.
Manmohan SinghDwelling on the Perfect Guru, all my pains are dispelled.
Manmohan Singh (Punjabi)ਪੂਰਨ ਗੁਰਾਂ ਦਾ ਚਿੰਤਨ ਕਰਨ ਦੁਆਰਾ ਮੇਰੀਆਂ ਸਾਰੀਆਂ ਪੀੜਾਂ ਦੂਰ ਹੋ ਗਈਆਂ ਹਨ।
Fareedkot Teekaਹਮਨੇ ਗੁਰ ਉਪਦੇਸ ਸੇ (ਪੂਰਾ) ਪੂਰਨ ਹਰੀ ਕਾ ਨਾਮ ਆਰਾਧਿਆ ਹੈ, ਤਿਸ ਤੇ ਸੰਪੂਰਨ ਦੁਖ ਹਮਾਰਾ ਚਲਾ ਗਇਆ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਦਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ,

ਪਦ ਅਰਥ ਆਰਾਧਿਆ = ਹਿਰਦੇ ਵਿਚ ਵਸਾਇਆ। ਸਗਲਾ = ਸਾਰਾ।

SikhNet (Spanish)Contemplando al Guru Perfecto todos mis dolores se van;

ਰਾਖਨਹਾਰੈ ਰਾਖਿਆ; ਅਪਨੀ ਕਰਿ ਮਇਆ ॥੧॥ ਰਹਾਉ ॥

raakhanahaarai raakhiaa; apanee kar meaa |1| rahaau |

Sant Singh KhalsaThe Savior Lord has saved me; He has blessed me with His Kind Mercy. ||1||Pause||
Manmohan SinghExtending His mercy the Saviour has saved me. Pause.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਬਚਾਉਣਹਾਰ ਸੁਆਮੀ ਨੇ ਮੈਨੂੰ ਬਚਾ ਲਿਆ ਹੈ। ਠਹਿਰਾਉ।
Fareedkot Teekaਰਾਖਨਹਾਰੇ ਵਾਹਿਗੁਰੂ ਨੇ ਅਪਨੀ (ਮਇਆ) ਕ੍ਰਿਪਾ ਕਰ ਕੇ ਮੁਝ ਕੋ ਦੁਖੋਂ ਸੇ ਰਾਖ ਲੀਆ ਹੈ॥੧॥ ਰਹਾਉ ॥
Prof. Sahib Singh(ਕਿਉਂਕਿ) ਰੱਖਿਆ ਕਰਨ ਦੇ ਸਮਰੱਥ ਪਰਮਾਤਮਾ ਨੇ (ਉਸ ਉਤੇ) ਕਿਰਪਾ ਕਰ ਕੇ (ਦੁੱਖਾਂ ਕਲੇਸ਼ਾਂ ਤੋਂ ਸਦਾ) ਉਸ ਦੀ ਰੱਖਿਆ ਕੀਤੀ ਹੈ ॥੧॥ ਰਹਾਉ ॥

ਪਦ ਅਰਥ ਰਾਖਨਹਾਰੈ = ਰੱਖ ਸਕਣ ਵਾਲੇ ਪ੍ਰਭੂ ਨੇ। ਕਰਿ = ਕਰ ਕੇ। ਮਇਆ = ਦਇਆ ॥੧॥ ਰਹਾਉ ॥

SikhNet (Spanish)sí, el Señor, mi Protector, me ha salvado en Su Misericordia. (1-Pausa)

ਬਾਹ ਪਕੜਿ. ਪ੍ਰਭਿ ਕਾਢਿਆ; ਕੀਨਾ ਅਪਨਇਆ ॥

baah pakarr. prabh kaadtiaa; keenaa apaneaa |

Sant Singh KhalsaGrabbing hold of my arm, God has pulled me up and out; He has made me His own.
Manmohan SinghSeizing me by the arm the Lord has pulled me out of the world's quagmire and has made me His own.
Manmohan Singh (Punjabi)ਭੁਜਾ ਤੋਂ ਫੜ ਕੇ ਸੁਆਮੀ ਨੇ ਮੈਨੂੰ ਸੰਸਾਰ ਦੀ ਘਾਣੀ ਵਿਚੋਂ ਬਾਹਰ ਕੱਢ ਲਿਆ ਹੈ ਅਤੇ ਮੈਨੂੰ ਆਪਣਾ ਨਿੱਜ ਦਾ ਬੜਾ ਲਿਆ ਹੈ।
Fareedkot Teekaਬੁਧੀ ਰੂਪ ਬਾਂਹ ਪਕੜ ਕਰ ਕੇ (ਪ੍ਰਭਿ) ਸਤਿਗੁਰਾਂ ਨੇ ਦੁਖੋਂ ਸੇ ਕਾਢ ਲੀਆ ਹੈ ਔ (ਅਪਨਇਆ) ਅਪਨਾ ਦਾਸ ਕਰ ਲੀਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ) ਪ੍ਰਭੂ ਨੇ (ਉਸ ਦੀ) ਬਾਂਹ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਹੈ।

ਪਦ ਅਰਥ ਪਕੜਿ = ਫੜ ਕੇ। ਪ੍ਰਭਿ = ਪ੍ਰਭੂ ਨੇ। ਅਪਨਇਆ = ਆਪਣਾ।

SikhNet (Spanish)El Señor me ha jalado y me ha sacado del pantano del mundo y me ha hecho Suyo.

ਸਿਮਰਿ ਸਿਮਰਿ ਮਨ ਤਨ ਸੁਖੀ; ਨਾਨਕ ਨਿਰਭਇਆ ॥੨॥੧॥੬੫॥

simar simar man tan sukhee; naanak nirabheaa |2|1|65|

Sant Singh KhalsaMeditating, meditating in remembrance, my mind and body are at peace; Nanak has become fearless. ||2||1||65||
Manmohan SinghReflecting and pondering over the Lord Nanak's soul and body are in peace and he has become fearless.
Manmohan Singh (Punjabi)ਸਾਹਿਬ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ ਨਾਨਕ ਦੀ ਆਤਮਾ ਅਤੇ ਦੇਹ ਆਰਾਮ ਵਿੱਚ ਹਨ ਅਤੇ ਉਹ ਨਿਡਰ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਤਿਸ ਵਾਹਿਗੁਰੂ ਕਾ ਨਾਮ ਮਨ ਤਨ ਸੇ ਸਿਮਰਨ ਕਰ ਕੇ ਸੁਖੀ ਹੋਇ ਕਰ (ਨਿਰਭਇਆ) ਨਿਰਭੈ ਭਇਆ ਹੂੰ, ਭਾਵ ਏਹਿ ਜਨਮ ਮ੍ਰਿਤ ਕੇ ਭੈ ਸੇ ਰਹਿਤ ਹੂਆ ਹੂੰ॥੨॥੧॥੬੫॥☬ਭਗਤਾਂ ਕੀ ਵਡਿਆਈ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਉਸ ਦਾ ਮਨ ਉਸ ਦਾ ਹਿਰਦਾ ਆਨੰਦ-ਭਰਪੂਰ ਹੋ ਗਿਆ ਹੈ, ਅਤੇ ਉਸ ਨੂੰ (ਤਾਪ ਪਾਪ ਰੋਗ ਆਦਿਕਾਂ ਦਾ) ਕੋਈ ਡਰ ਨਹੀਂ ਰਹਿ ਜਾਂਦਾ ॥੨॥੧॥੬੫॥

ਪਦ ਅਰਥ ਸਿਮਰਿ = ਸਿਮਰ ਕੇ। ਨਿਰਭਇਆ = ਨਿਰਭਉ ॥੨॥੧॥੬੫॥

SikhNet (Spanish)Viviendo en el Señor mi cuerpo y mi mente son confortados y el miedo se ha ido. (2-1-65)
Answers quote the Granth verbatim with Ang citations. AI commentary is not Gurbani and not a religious ruling.