ੴ

ਸਿੱਖਬਾਣੀ · SikhBani

Ang 817

Sri Guru Granth Sahib · Raag Bilaaval · 6 shabads, 39 lines
Translations
Shabad Guru Arjan Dev Ji Raag Bilaaval continued from Ang 816

ਤੋਟਿ. ਨ ਆਵੈ ਕਦੇ ਮੂਲਿ; ਪੂਰਨ ਭੰਡਾਰ ॥

tott. na aavai kade mool; pooran bhanddaar |

Sant Singh KhalsaThere is never any deficiency at all; the Lord's treasures are over-flowing.
Manmohan SinghAbsolutely no deficiency ever occurs in the Lord's brimful treasures.
Manmohan Singh (Punjabi)ਸੁਆਮੀ ਦੇ ਪਰੀਪੂਰਨ ਖਜਾਨਿਆਂ ਵਿੱਚ ਅਸਲੋ ਹੀ ਕਦਾਚਿੱਚ ਕੋਈ ਕਮੀ ਨਹੀਂ ਵਾਪਰਦੀ।
Fareedkot Teekaਸੰਤੋਂ ਕੇ ਗੁਣਾਂ ਕੀ (ਮੂਲਿ) ਕਬੀ ਤੋਟਿ ਨਹੀਂ ਆਵਤੀ ਹੈ, ਕਿਉਂਕਿ ਤਿਨ ਕੇ ਅੰਤਸਕਰਨ ਰੂਪ ਭੰਡਾਰੇ ਪੂਰਨ ਹੂਏ ਹੈਂ॥
Prof. Sahib Singh(ਹੇ ਭਾਈ! ਸਾਧ ਸੰਗਤਿ ਇਕ ਐਸਾ ਅਸਥਾਨ ਹੈ ਜਿਥੇ ਬਖ਼ਸ਼ਸ਼ਾਂ ਦੇ) ਭੰਡਾਰੇ ਭਰੇ ਰਹਿੰਦੇ ਹਨ, (ਉਥੇ ਇਹਨਾਂ ਬਖ਼ਸ਼ਸ਼ਾਂ ਦੀ) ਕਦੇ ਭੀ ਤੋਟ ਨਹੀਂ ਆਉਂਦੀ।

ਪਦ ਅਰਥ ਤੋਟਿ = ਘਾਟ। ਨ ਮੂਲਿ = ਬਿਲਕੁਲ ਨਹੀਂ। ਪੂਰਨ = ਭਰੇ ਹੋਏ। ਭੰਡਾਰ = ਖ਼ਜ਼ਾਨੇ।

SikhNet (Spanish)No hay deficiencia alguna, los Tesoros del Señor desbordan, por doquier sin acabarse;

ਚਰਨ ਕਮਲ ਮਨਿ ਤਨਿ ਬਸੇ; ਪ੍ਰਭ ਅਗਮ ਅਪਾਰ ॥੨॥

charan kamal man tan base; prabh agam apaar |2|

Sant Singh KhalsaHis Lotus Feet are enshrined within my mind and body; God is inaccessible and infinite. ||2||
Manmohan SinghThe Lord's lotus feet are enshrined within my soul and body. He is Inaccessible and infinite.
Manmohan Singh (Punjabi)ਸੁਆਮੀ ਕੰਵਲ ਰੂਪੀ ਪੈਰ ਮੇਰੀ ਆਤਮਾ ਤੇ ਦੇਹ ਅੰਦਰ ਟਿਕੇ ਹੋਏ ਹਨ। ਉਹ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
Fareedkot Teekaਅਗਮ ਅਪਾਰ ਪ੍ਰਭੂ ਕੇ ਚਰਨ ਕਮਲ ਤਿਨ ਕੇ ਮਨ ਤਨ ਮੇਂ ਆਨ ਬਸੇ ਹੈਂ॥੨॥
Prof. Sahib Singh(ਜੇਹੜਾ ਭੀ ਮਨੁੱਖ ਸਾਧ ਸੰਗਤਿ ਵਿਚ ਨਿਵਾਸ ਰੱਖਦਾ ਹੈ, ਉਸ ਦੇ) ਮਨ ਵਿਚ (ਉਸ ਦੇ) ਹਿਰਦੇ ਵਿਚ ਅਪਹੁੰਚ ਤੇ ਬੇਅੰਤ ਪ੍ਰਭੂ ਦੇ ਸੋਹਣੇ ਚਰਣ ਟਿਕੇ ਰਹਿੰਦੇ ਹਨ ॥੨॥

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਅਗਮ = ਅਪਹੁੰਚ। ਅਪਾਰ = ਬੇਅੰਤ ॥੨॥

SikhNet (Spanish)Sus Pies de Loto están enaltecidos en mi cuerpo y en mi mente, Dios es Insondable e Infinito. (2)

ਬਸਤ ਕਮਾਵਤ ਸਭਿ ਸੁਖੀ; ਕਿਛੁ ਊਨ. ਨ ਦੀਸੈ ॥

basat kamaavat sabh sukhee; kichh aoon. na deesai |

Sant Singh KhalsaAll those who work for Him dwell in peace; you can see that they lack nothing.
Manmohan SinghThey, who perform Lord's service, all abide in peace. They are seen in want of nothing.
Manmohan Singh (Punjabi)ਜੋ ਸਾਈਂ ਦੀ ਸੇਵਾ ਕਰਦੇ ਹਨ, ਉਹ ਸਾਰੇ ਆਰਾਮ ਵਿੱਚ ਵਸਦੇ ਹਨ। ਉਨ੍ਹਾਂ ਨੂੰ ਕਿਸੇ ਸ਼ੈ ਦੀ ਭੀ ਕਮੀ ਨਹੀਂ ਦਿੱਸਦੀ।
Fareedkot Teekaਜੋ ਔਰ ਭੀ ਤਿਸ ਸੰਤਸੰਗ ਮੇਂ ਬਸਤੇ ਹੂਏ ਭਗਤੀ ਕਮਾਵਤੇ ਹੈਂ, ਸੋ ਸਭ ਸੁਖੀ ਹੋ ਜਾਤੇ ਹੈਂ, ਪੁਨਾ ਤਿਨਾਂ ਕੇ ਕੁਛ ਊਨਤਾ ਨਹੀਂ ਦੇਖੀਤੀ ਹੈ॥
Prof. Sahib Singh(ਹੇ ਭਾਈ! ਜੇਹੜੇ ਭੀ ਮਨੁੱਖ ਸਾਧ ਸੰਗਤਿ ਵਿਚ) ਨਿਵਾਸ ਰੱਖਦੇ ਹਨ ਅਤੇ ਨਾਮ-ਸਿਮਰਨ ਦੀ ਕਮਾਈ ਕਰਦੇ ਹਨ, ਉਹ ਸਾਰੇ ਸੁਖੀ ਰਹਿੰਦੇ ਹਨ, ਉਹਨਾਂ ਨੂੰ ਕਿਸੇ ਗੱਲੇ ਕੋਈ ਥੁੜ ਨਹੀਂ ਦਿੱਸਦੀ।

ਪਦ ਅਰਥ ਬਸਤ = (ਸਾਧ ਸੰਗਤਿ ਵਿਚ, ਕਰਤਾਰ ਦੇ ਸ਼ਹਿਰ ਵਿਚ) ਵੱਸਦਿਆਂ। ਸਭਿ = ਸਾਰੇ। ਊਨ = ਕਮੀ, ਘਾਟਾ।

SikhNet (Spanish)Todos habitan en Paz y obtienen Mérito, estando con Él a uno no le falta nada.

ਸੰਤ ਪ੍ਰਸਾਦਿ ਭੇਟੇ ਪ੍ਰਭੂ; ਪੂਰਨ ਜਗਦੀਸੈ ॥੩॥

sant prasaad bhette prabhoo; pooran jagadeesai |3|

Sant Singh KhalsaBy the Grace of the Saints, I have met God, the Perfect Lord of the Universe. ||3||
Manmohan SinghBy saints' grace, I have met the Master, The Perfect Lord of the universe.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੈਂ ਆਲਮ ਦੇ ਮੁਕੰਮਲ ਸੁਆਮੀ ਮਾਲਕ ਨੂੰ ਮਿਲ ਪਿਆ ਹਾਂ।
Fareedkot Teekaਕਿਉਂਕਿ ਸੰਤੋਂ ਕੀ (ਪ੍ਰਸਾਦਿ) ਕ੍ਰਿਪਾ ਤੇ ਤਿਨ ਕੋ ਪੂਰਨ ਪ੍ਰਭੂ ਜਗਤ ਕੇ ਈਸਰ (ਭੇਟੇ) ਮਿਲੇ ਹੈਂ॥੩॥
Prof. Sahib Singhਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਜਗਤ ਦੇ ਮਾਲਕ ਪੂਰਨ ਪ੍ਰਭੂ ਜੀ ਮਿਲ ਪੈਂਦੇ ਹਨ ॥੩॥

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਭੇਟੇ = ਮਿਲ ਪੈਂਦੇ ਹਨ। ਜਗਦੀਸੈ = ਜਗਤ ਦਾ ਮਾਲਕ ॥੩॥

SikhNet (Spanish)Por la Gracia del Guru he encontrado al Señor Perfecto de la Tierra.(3)

ਜੈ ਜੈ ਕਾਰੁ ਸਭੈ ਕਰਹਿ; ਸਚੁ ਥਾਨੁ ਸੁਹਾਇਆ ॥

jai jai kaar sabhai kareh; sach thaan suhaaeaa |

Sant Singh KhalsaEveryone congratulates me, and celebrates my victory; the home of the True Lord is so beautiful!
Manmohan SinghAll congratulate me on my victory. Beauteous is the abode of the True Lord.
Manmohan Singh (Punjabi)ਮੇਰੀ ਜਿੱਤ ਤੇ ਮੈਨੂੰ ਸਾਰੇ ਹੀ ਵਧਾਈਆਂ ਦਿੰਦੇ ਹਨ। ਸੁੰਦਰ ਹੈ ਸੱਚੇ ਸੁਆਮੀ ਦਾ ਨਿਵਾਸ ਅਸਥਾਨ।
Fareedkot Teekaਐਸਾ ਜੋ (ਸਚੁ ਥਾਨੁ) ਸਤਿਸੰਗ ਸੁਹਾਇਆ ਹੂਆ ਹੈ, ਸਭ ਤਿਸ ਕੀ (ਜੈ ਜੈ ਕਾਰ) ਉਸਤਤੀ ਕਰਤੇ ਹੈਂ॥
Prof. Sahib Singh(ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਟਿਕਦੇ ਹਨ) ਸਾਰੇ ਲੋਕ (ਉਹਨਾਂ ਦੀ) ਸੋਭਾ-ਵਡਿਆਈ ਕਰਦੇ ਹਨ। ਸਾਧ ਸੰਗਤਿ ਇਕ ਐਸਾ ਸੋਹਣਾ ਥਾਂ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਜੈ ਜੈਕਾਰੁ = ਸੋਭਾ, ਵਡਿਆਈ। ਕਰਹਿ = ਕਰਦੇ ਹਨ। ਸਚੁ = ਸਦਾ ਕਾਇਮ ਰਹਿਣ ਵਾਲਾ। ਸੁਹਾਇਆ = ਸੋਹਣਾ।

SikhNet (Spanish)Todos aclaman Victoria, Bendito es el Recinto de la Verdad.

ਜਪਿ ਨਾਨਕ ਨਾਮੁ. ਨਿਧਾਨ ਸੁਖ; ਪੂਰਾ ਗੁਰੁ ਪਾਇਆ ॥੪॥੩੩॥੬੩॥

jap naanak naam. nidhaan sukh; pooraa gur paaeaa |4|33|63|

Sant Singh KhalsaNanak chants the Naam, the Name of the Lord, the treasure of peace; I have found the Perfect Guru. ||4||33||63||
Manmohan SinghObtaining the Perfect Guru, Nanak utter the Lord's Name, the treasure of peace.
Manmohan Singh (Punjabi)ਪੂਰਨ ਗੁਰਾਂ ਨੂੰ ਪਰਾਪਤ ਕਰਨ, ਨਾਨਕ ਠੰਢ-ਚੈਨ ਦੇ ਖਜਾਨੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਪੂਰਾ ਗੁਰੂ ਮਿਲਿਆ ਹੈ ਤਿਸ ਨੇ ਨਾਮ ਨਿਧਾਨ ਕੋ ਜਪ ਕੇ ਸੁਖ ਪਾਇਆ ਹੈ॥੪॥੩੩॥੬੩॥☬ਵਾਹਿਗੁਰੂ ਕੀ ਔ ਸੰਤਾਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਸਾਧ ਸੰਗਤਿ ਦੀ ਬਰਕਤਿ ਨਾਲ) ਸਾਰੇ ਸੁਖਾਂ ਦੇ ਖ਼ਜ਼ਾਨੇ ਹਰਿ-ਨਾਮ ਨੂੰ ਜਪ ਕੇ ਪੂਰੇ ਗੁਰੂ ਦਾ (ਸਦਾ ਲਈ) ਮਿਲਾਪ ਪ੍ਰਾਪਤ ਕਰ ਲਈਦਾ ਹੈ ॥੪॥੩੩॥੬੩॥

ਪਦ ਅਰਥ ਜਪਿ = ਜਪ ਕੇ। ਨਿਧਾਨ ਸੁਖ = ਸੁਖਾਂ ਦੇ ਖ਼ਜ਼ਾਨੇ ॥੪॥੩੩॥੬੩॥

SikhNet (Spanish)Nanak ha contemplado el Nombre del Señor, el Tesoro de Paz, y ha logrado al Guru Perfecto. (4-33-63)

Open this shabad (11 lines, Angs 816-817) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਹਰਿ ਹਰਿ ਹਰਿ ਆਰਾਧੀਐ; ਹੋਈਐ ਆਰੋਗ ॥

har har har aaraadheeai; hoeeai aarog |

Sant Singh KhalsaWorship and adore the Lord, Har, Har, Har, and you shall be free of disease.
Manmohan SinghContemplating the Lord Master God, the mortal becomes hale and hearty.
Manmohan Singh (Punjabi)ਸੁਆਮੀ ਮਾਲਕ ਵਾਹਿਗੁਰੂ ਨੂੰ ਸਿਮਰ ਕੇ ਪ੍ਰਾਣੀ ਨਰੋਆ ਹੋ ਜਾਂਦਾ ਹੈ।
Fareedkot Teekaਮਨ ਤਨ ਬਾਣੀ ਕਰ ਕੇ ਹਰਿ ਹਰਿ ਨਾਮ ਕੋ ਸਦਾ ਅਰਾਧੀਐ, ਜਿਸ ਤੇ ਅਗ੍ਯਾਨ ਵਾ ਹੰਕਾਰ ਰੂਪੀ ਰੋਗ ਸੇ ਰਹਿਤ ਹੋਈਏ॥
Prof. Sahib Singhਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ ਵਿਕਾਰ ਆਦਿਕ) ਰੋਗਾਂ ਤੋਂ ਰਹਿਤ ਹੋ ਜਾਈਦਾ ਹੈ।

ਪਦ ਅਰਥ ਆਰਾਧੀਐ = ਆਰਾਧਨਾ ਕਰਨੀ ਚਾਹੀਦੀ ਹੈ। ਹੋਈਐ = ਹੋ ਜਾਈਦਾ ਹੈ। ਆਰੋਗ = ਅਰੋਗ, ਨਰੋਏ।

SikhNet (Spanish)Contempla a mi Señor y consérvate siempre con salud;

ਰਾਮਚੰਦ ਕੀ ਲਸਟਿਕਾ; ਜਿਨਿ. ਮਾਰਿਆ ਰੋਗੁ ॥੧॥ ਰਹਾਉ ॥

raamachand kee lasattikaa; jin. maariaa rog |1| rahaau |

Sant Singh KhalsaThis is the Lord's healing rod, which eradicates all disease. ||1||Pause||
Manmohan SinghIt is the Lord's scepter, with which all the ailments are smothered. Pause.
Manmohan Singh (Punjabi)ਇਹ ਸਾਹਿਬ ਦੀ ਰਾਜ-ਸੋਟੀ ਹੈ, ਜਿਸ ਨਾਲ ਸਾਰੀਆਂ ਬੀਮਾਰੀਆਂ ਨਸ਼ਟ ਕੀਤੀਆਂ ਜਾਂਦੀਆਂ ਹਨ। ਠਹਿਰਾਉ।
Fareedkot Teekaਰਾਮ ਚੰਦ ਕੀ ਭਗਤੀ ਰੂਪੀ ਲਾਠੀ ਐਸੀ ਹੈ, ਜਿਸ ਨੇ ਹੰਕਾਰ ਰੂਪੀ ਰੋਗ ਕੋ ਮਾਰਿਆ ਹੈ। ਜੈਸੇ- ਜਬ ਹਰੀ ਨੇ ਨਰਸਿੰਘ ਰੂਪ ਹੋ ਕਰ ਹਰਿਨਾਖਸ ਕੋ ਮਾਰ ਕਰ ਭਗਤਿ ਪ੍ਰਹਿਲਾਦ ਕੀ ਰਖਿਆ ਕਰ ਰਾਜ ਗਦੀ ਦਈ। ਤਬ ਕੋਈ ਕਾਲ ਪਾਇ ਕਰ ਕੁਸੰਗ ਸੇ ਭਗਤਿ ਪ੍ਰਹਲਾਦ ਕੌ ਰਾਜ ਮਦ ਕਰ ਹੰਕਾਰ ਆਨ ਪ੍ਰਾਪਤਿ ਭਇਆ। ਅਪਨੇ ਪਿਤਾ ਕਾ ਵੈਰ ਲੈਨੇ ਕੋ ਪਰਮੇਸਰ ਸਾਥ ਯੁਧ ਕਰਨੇ ਹੇਤ ਸਭ ਫੌਜ ਤਿਆਰ ਕਰੀ। ਤਬ ਹਰੀ ਨੇ ਬ੍ਰਿਧ ਬ੍ਰਹਮਣ ਕਾ ਰੂਪ ਧਾਰ ਕਰ ਪ੍ਰਹਿਲਾਦ ਕੌ ਆਨਕਰ ਕਹਾ: 'ਕੇ ਤੂੰ ਕਿਸ ਕੇ ਸਾਥ ਲੜਨੇ ਕੋ ਦਲ ਤਿਆਰ ਕੀਆ ਹੈ'। ਪ੍ਰਹਲਾਦ ਨੇ ਕਹਾ: 'ਪਰਮੇਸਰ ਨੇ ਮੇਰਾ ਪਿਤਾ ਮਾਰਿਆ ਹੈ, ਅਬ ਮੈਂ ਉਸ ਕੋ ਮਾਰਿ ਕਰ ਬਦਲਾ ਲੇਵਾਂਗਾ'। ਤਬ ਬ੍ਰਹਮਣ ਨੇ ਕਹਾ: 'ਤੁਮਨੇ ਅਛਾ ਕੀਆ ਹੈ, ਮੇਰਾ ਬੀ ਪਿਤਾ ਪਿਤਾਮਾ ਤਿਸ ਨੇ ਮਾਰਿਆ ਹੋਇਆ ਹੈ, ਮੈਂ ਬੀ ਵੈਰ ਲੀਆ ਚਾਹਿਤਾ ਥਾ, ਤੇਰੀ ਸਹਾਯਤਾ ਤੇ ਮੈਂ ਬੀ ਵੈਰ ਲੇਵੋਂਗਾ। ਪਰੰਤੂ ਉਹ ਰਹਿਤਾ ਕਹਾਂ ਹੈ?' ਤਬ ਪ੍ਰਹਿਲਾਦ ਨੇ ਕਹਾ: 'ਉਸ ਕੇ ਰਹਿਣੇ ਕਾ ਅਸਥਾਨ ਤੌ ਮੈਂ ਬੀ ਨਹੀਂ ਜਾਨਤਾ, ਜਹਾਂ ਮਿਲੇਗਾ ਤਹਾਂ ਮਾਰ ਲੇਵੇਂਗੇ'। ਇਤਨੇ ਬਚਨ ਕਰਤੇ ਬ੍ਰਹਮਣ ਕੀ ਲਾਠੀ ਗਿਰ ਪੜੀ ਤਬ ਬ੍ਰਹਮਣ ਨੇ ਕਹਾ: 'ਇਹ ਲਾਠੀ ਮੈਨੂੰ ਪਕੜਾ ਦੇਹ, ਮੈਂ ਬੂਢਾ ਹੂੰ ਮੇਰੇ ਸੇ ਉਠਾਈ ਨਹੀਂ ਜਾਤੀ'। ਤਬ ਪ੍ਰਹਲਾਦ ਨੇ ਤਿਸ ਲਾਠੀ ਕੇ ਉਠਾਵਣੇ ਵਾਸਤੇ ਬਹੁਤ ਬਲ ਲਗਾਇਆ ਪਰੰਤੂ ਲਾਠੀ ਉਠਾਈ ਨਾ ਗਈ। ਤਬ ਬ੍ਰਹਮਣ ਨੇ ਕਹਾ: 'ਇਸੀ ਬਲ ਕੇ ਭਰੋਸੇ ਪਰਮੇਸਰ ਸਾਥ ਲੜਿਆ ਚਾਹਿਤਾ ਹੈਂ'
Prof. Sahib Singhਇਹ ਸਿਮਰਨ ਹੀ ਸ੍ਰੀ ਰਾਮਚੰਦ੍ਰ ਜੀ ਦੀ ਸੋਟੀ ਹੈ (ਜਿਸ ਸੋਟੀ ਦੇ ਡਰ ਕਰਕੇ ਕੋਈ ਦੁਸ਼ਟ ਸਿਰ ਨਹੀਂ ਚੁੱਕ ਸਕਦਾ ਸੀ)। ਇਸ (ਸਿਮਰਨ) ਨੇ (ਹਰੇਕ ਸਿਮਰਨ ਕਰਨ ਵਾਲੇ ਦੇ ਅੰਦਰੋਂ ਹਰੇਕ) ਰੋਗ ਦੂਰ ਕਰ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਲਸਟੀਕਾ = ਲਾਠੀ, ਸੋਟੀ, ਰਾਜ-ਦੰਡ। ਜਿਨਿ = ਜਿਸ (ਹਰਿ-ਆਰਾਧਨ) ਨੇ। ਮਾਰਿਆ = ਮੁਕਾ ਦਿੱਤਾ ॥੧॥ ਰਹਾਉ ॥

SikhNet (Spanish)Sí, Él es el Báculo Eterno de Rama con el que uno alivia todos los males.(1-Pausa)

ਗੁਰੁ ਪੂਰਾ ਹਰਿ ਜਾਪੀਐ; ਨਿਤ ਕੀਚੈ ਭੋਗੁ ॥

gur pooraa har jaapeeai; nit keechai bhog |

Sant Singh KhalsaMeditating on the Lord, through the Perfect Guru, he constantly enjoys pleasure.
Manmohan SinghDeliberating over the Perfect Divine Guru the mortal ever enjoys peace.
Manmohan Singh (Punjabi)ਪੂਰਨ ਈਸ਼ਵਰ ਸਰੂਪ ਗੁਰਾਂ ਦਾ ਧਿਆਨ ਧਾਰਨ ਦੁਆਰਾ ਜੀਵ ਸਦੀਵ ਹੀ ਆਰਾਮ-ਚੈਨ ਮਾਣਦਾ ਹੈ।
Fareedkot Teekaਜਬ ਬ੍ਰਹਮ ਸ੍ਰੋਤ੍ਰੀ ਨੇਸਟੀ ਗੁਰੂ ਮਿਲੇ ਅਰ ਹਰੀ ਕਾ ਜਾਪ ਕਰੀਏ ਤਬ ਨਿਤ ਹੀ ਬ੍ਰਹਮਾ ਨੰਦ ਕਾ ਭੋਗਣਾ ਕਰੀਤਾ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ ਦੀ ਸਰਨ ਪੈਣਾ ਚਾਹੀਦਾ ਹੈ ਅਤੇ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ। (ਇਸ ਤਰ੍ਹਾਂ) ਸਦਾ ਆਤਮਕ ਆਨੰਦ ਮਾਣ ਸਕੀਦਾ ਹੈ।

ਪਦ ਅਰਥ ਜਾਪੀਐ = ਜਪਣਾ ਚਾਹੀਦਾ ਹੈ। ਨਿਤ = ਸਦਾ। ਕੀਚੈ = ਕਰ ਸਕੀਦਾ ਹੈ। ਭੋਗੁ = ਆਤਮਕ ਆਨੰਦ।

SikhNet (Spanish)Vive siempre en el Guru Perfecto y goza de todas las Dichas;

ਸਾਧਸੰਗਤਿ ਕੈ ਵਾਰਣੈ; ਮਿਲਿਆ ਸੰਜੋਗੁ ॥੧॥

saadhasangat kai vaaranai; miliaa sanjog |1|

Sant Singh KhalsaI am devoted to the Saadh Sangat, the Company of the Holy; I have been united with my Lord. ||1||
Manmohan SinghI am devoted unto the saints society, by which I have obtained union with my Lord.
Manmohan Singh (Punjabi)ਮੈਂ ਸਤਿ ਸੰਗਤ ਉਤੋਂ ਸਦਕੇ ਜਾਂਦਾ ਹਾਂ ਜਿਸ ਦੁਆਰਾ ਮੈਨੂੰ ਆਪਣੇ ਪ੍ਰਭੂ ਦਾ ਮਿਲਾਪ ਪਰਾਪਤ ਹੋ ਗਿਆ ਹੈ।
Fareedkot Teekaਤਾਂ ਤੇ ਸਤਿਸੰਗਤਿ ਕੇ ਬਲਿਹਾਰਨੇ ਜਾਈਏ ਜਿਸ ਕੇ ਸੰਜੋਗ ਅਰਥਾਤ ਮਿਲਾਪ ਸੇ ਪਰਮੇਸ੍ਵਰੁ ਮਿਲਿਆ ਹੈ॥੧॥
Prof. Sahib Singhਗੁਰੂ ਦੀ ਸੰਗਤਿ ਤੋਂ ਕੁਰਬਾਨ ਜਾਣਾ ਚਾਹੀਦਾ ਹੈ (ਸਾਧ ਸੰਗਤਿ ਦੀ ਕਿਰਪਾ ਨਾਲ) ਪਰਮਾਤਮਾ ਦੇ ਮਿਲਾਪ ਦਾ ਅਵਸਰ ਬਣਦਾ ਹੈ ॥੧॥

ਪਦ ਅਰਥ ਕੈ ਵਾਰਣੈ = ਤੋਂ ਸਦਕੇ। ਸੰਜੋਗ = ਮਿਲਾਪ ਦਾ ਅਵਸਰ ॥੧॥

SikhNet (Spanish)ofrezco mi ser en sacrificio a los Santos, que por Su Gracia he obtenido a mi Dios. (1)

ਜਿਸੁ ਸਿਮਰਤ ਸੁਖੁ ਪਾਈਐ; ਬਿਨਸੈ ਬਿਓਗੁ ॥

jis simarat sukh paaeeai; binasai biog |

Sant Singh KhalsaContemplating Him, peace is obtained, and separation is ended.
Manmohan SinghContemplating whom peace is obtained and separation from Him ends.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ, ਆਰਾਮ ਪਰਾਪਤ ਹੁੰਦਾ ਹੈ ਅਤੇ ਉਸ ਨਾਲੋਂ ਵਿਛੋੜਾ ਮਿਟ ਜਾਂਦਾ ਹੈ।
Fareedkot Teekaਜਿਸ ਨਾਮ ਕੇ ਸਿਮਰਨੇ ਤੇ ਮਿਲਾਪ ਕਾ ਸੁਖ ਪਾਈਏ ਔ ਵਿਯੋਗ ਕਾ ਦੁਖ ਸਭ ਬਿਨਸ ਜਾਵੈ॥
Prof. Sahib Singhਜਿਸ ਦਾ ਸਿਮਰਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਪ੍ਰਭੂ ਨਾਲੋਂ ਵਿਛੋੜਾ ਦੂਰ ਹੋ ਜਾਂਦਾ ਹੈ।

ਪਦ ਅਰਥ ਪਾਈਐ = ਪਾ ਲਈਦਾ ਹੈ। ਬਿਓਗੁ = ਵਿਛੋੜਾ।

SikhNet (Spanish)Alabando al Señor uno encuentra la Paz y la Unión con Él.

ਨਾਨਕ. ਪ੍ਰਭ ਸਰਣਾਗਤੀ; ਕਰਣ ਕਾਰਣ ਜੋਗੁ ॥੨॥੩੪॥੬੪॥

naanak. prabh saranaagatee; karan kaaran jog |2|34|64|

Sant Singh KhalsaNanak seeks the Sanctuary of God, the All-powerful Creator, the Cause of causes. ||2||34||64||
Manmohan SinghNanak has sought the refuge of the Lord, who is Omnipotent to do all the deeds.
Manmohan Singh (Punjabi)ਨਾਨਕ ਨਾਂ ਸਾਹਿਬ ਦੀ ਸ਼ਰਣ ਲਈ ਹੈ, ਜੋ ਸਾਰੇ ਕੰਮਾਂ ਦੇ ਕਰਨ ਨੂੰ ਸਰਬ-ਸ਼ਕਤੀਵਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕਰਣ ਕਾਰਣ ਯੋਗ ਪ੍ਰਭੂ ਕੀ ਹਮ ਸਰਣਾਗਤਿ ਭਏ ਹੈਂ॥੨॥੩੪॥੬੪॥☬ਗੁਰਾਂ ਕੇ ਮਿਲਾਪ ਕੀ ਔ ਨਾਮ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਪ੍ਰਭੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ, ਜੋ ਜਗਤ ਦੀ ਰਚਨਾ ਕਰਨ ਦੇ ਸਮਰੱਥ ਹੈ ॥੨॥੩੪॥੬੪॥

ਪਦ ਅਰਥ ਸਰਣਾਗਤੀ = ਸਰਨ ਪੈਣਾ ਚਾਹੀਦਾ ਹੈ। ਜੋਗੁ = ਸਮਰੱਥ। ਕਰਣ ਕਾਰਣ ਜੋਗੁ = ਜਗਤ ਦੀ ਰਚਨਾ ਕਰਨ ਦੇ ਸਮਰੱਥ ॥੨॥੩੪॥੬੪॥

* ਨੋਟ: ਇਹ ਉਪਰਲਾ ਸੰਗ੍ਰਹ ੩੪ ਸ਼ਬਦਾਂ ਦਾ ਹੈ। ਇਸ ਵਿਚ ਪਹਿਲੇ ੩੩ ਚਉਪਦੇ (ਚਾਰ ਬੰਦਾਂ ਵਾਲੇ ਸ਼ਬਦ) ਹਨ, ਅਖ਼ੀਰਲਾ ਸ਼ਬਦ ਦੋ ਬੰਦਾਂ ਵਾਲਾ ਹੈ।

SikhNet (Spanish)Nanak busca el Refugio del Señor, Quien es la Causa de todas las causas. (2-34-64)

Open this shabad →

Shabad Guru Arjan Dev Ji Raag Bilaaval

ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫ ॥

raag bilaaval mahalaa 5 dupade ghar 5 |

Sant Singh KhalsaRaag Bilaaval, Fifth Mehl, Dho-Padhay, Fifth House:
Manmohan SinghRag Bilawal. 5th Guru Dupadas.
Manmohan Singh (Punjabi)ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਦੁਪਦੇ।
Prof. Sahib Singhਰਾਗ ਬਿਲਾਵਲੁ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।

ਪਦ ਅਰਥ ਦੁਪਦੇ = ਦੋ ਬੰਦਾਂ ਵਾਲੇ ਸ਼ਬਦ।

SikhNet (Spanish)Rag Bilawal, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਅਵਰਿ ਉਪਾਵ ਸਭਿ ਤਿਆਗਿਆ; ਦਾਰੂ ਨਾਮੁ ਲਇਆ ॥

avar upaav sabh tiaagiaa; daaroo naam leaa |

Sant Singh KhalsaI have given up all other efforts, and have taken the medicine of the Naam, the Name of the Lord.
Manmohan SinghI have abandoned all other efforts and have taken the medicine of the Name alone.
Manmohan Singh (Punjabi)ਮੈਂ ਹੋਰ ਸਾਰੇ ਉਪਰਾਲੇ ਛੱਡ ਦਿੱਤੇ ਹਨ ਅਤੇ ਕੇਵਲ ਨਾਮ ਦੀ ਹੀ ਦਵਾਈ ਲਈ ਹੈ।
Fareedkot Teekaਨਾਮ ਜਪਨੇ ਕਾ ਹੀ ਦਾਰੂ ਹਮ ਨੇ ਲੀਆ ਹੈ, ਭਾਵ ਸੇ ਜਪਿਆ ਹੈ ਔਰ ਉਪਾਵੋਂ ਕੋ ਹਮਨੇ ਤਿਆਗ ਦੀਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ ਸਿਰਫ਼ ਗੁਰੂ ਦਾ ਪੱਲਾ ਫੜਿਆ ਹੈ, ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ਅਤੇ ਪਰਮਾਤਮਾ ਦਾ ਨਾਮ (ਹੀ) ਦਵਾਈ ਵਰਤੀ ਹੈ,

ਪਦ ਅਰਥ ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ ਸਾਰੇ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਜਤਨ।

SikhNet (Spanish)He dejado de hacer todo tipo de esfuerzos, pues mi cura está en el Nombre del Señor.

ਤਾਪ ਪਾਪ ਸਭਿ ਮਿਟੇ ਰੋਗ; ਸੀਤਲ ਮਨੁ ਭਇਆ ॥੧॥

taap paap sabh mitte rog; seetal man bheaa |1|

Sant Singh KhalsaFevers, sins and all diseases are eradicated, and my mind is cooled and soothed. ||1||
Manmohan SinghThe fever, sin and all the ills are eradicated and my soul is rendered cool.
Manmohan Singh (Punjabi)ਬੁਖਾਰ, ਪਾਪ ਅਤੇ ਸਾਰੀਆਂ ਬੀਮਾਰੀਆਂ ਨਾਸ ਹੋ ਗਈਆਂ ਹਨ ਅਤੇ ਮੇਰੀ ਜਿੰਦੜੀ ਠੰਡੀਠਾਰ ਹੋ ਗਈ ਹੈ।
Fareedkot Teekaਤਾਪ ਅਧਿਆਤਮ ਆਦੀ ਪਾਪ ਜਨਮੋਂ ਕੇ ਰੋਗ ਹੰਕਾਰ ਅਗਿਆਨ ਸਰਬ ਮਿਟ ਗਏ ਹੈਂ ਔ ਮਨ ਹਮਾਰਾ ਸਾਂਤੀ ਕੋ ਪ੍ਰਾਪਤਿ ਭਇਆ ਹੈ॥੧॥
Prof. Sahib Singhਉਸ ਦੇ ਸਾਰੇ ਦੁੱਖ-ਕਲੇਸ਼, ਸਾਰੇ ਪਾਪ, ਸਾਰੇ ਰੋਗ ਮਿਟ ਗਏ ਹਨ; ਉਸ ਦਾ ਮਨ (ਵਿਕਾਰਾਂ ਦੀ ਤਪਸ਼ ਤੋਂ ਬਚ ਕੇ) ਠੰਢਾ-ਠਾਰ ਹੋਇਆ ਹੈ ॥੧॥

ਪਦ ਅਰਥ ਸਭਿ = ਸਾਰੇ। ਦਾਰੂ = ਦਵਾਈ। ਸੀਤਲ = ਸ਼ਾਂਤ। ਭਇਆ = ਹੋ ਗਿਆ ॥੧॥

SikhNet (Spanish)A través del Nombre me libero de mis errores y de mis males y mi mente se vuelve fresca y confortable. (1)

ਗੁਰੁ ਪੂਰਾ ਆਰਾਧਿਆ; ਸਗਲਾ ਦੁਖੁ ਗਇਆ ॥

gur pooraa aaraadhiaa; sagalaa dukh geaa |

Sant Singh KhalsaWorshipping the Perfect Guru in adoration, all pains are dispelled.
Manmohan SinghDwelling on the Perfect Guru, all my pains are dispelled.
Manmohan Singh (Punjabi)ਪੂਰਨ ਗੁਰਾਂ ਦਾ ਚਿੰਤਨ ਕਰਨ ਦੁਆਰਾ ਮੇਰੀਆਂ ਸਾਰੀਆਂ ਪੀੜਾਂ ਦੂਰ ਹੋ ਗਈਆਂ ਹਨ।
Fareedkot Teekaਹਮਨੇ ਗੁਰ ਉਪਦੇਸ ਸੇ (ਪੂਰਾ) ਪੂਰਨ ਹਰੀ ਕਾ ਨਾਮ ਆਰਾਧਿਆ ਹੈ, ਤਿਸ ਤੇ ਸੰਪੂਰਨ ਦੁਖ ਹਮਾਰਾ ਚਲਾ ਗਇਆ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਦਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ,

ਪਦ ਅਰਥ ਆਰਾਧਿਆ = ਹਿਰਦੇ ਵਿਚ ਵਸਾਇਆ। ਸਗਲਾ = ਸਾਰਾ।

SikhNet (Spanish)Contemplando al Guru Perfecto todos mis dolores se van;

ਰਾਖਨਹਾਰੈ ਰਾਖਿਆ; ਅਪਨੀ ਕਰਿ ਮਇਆ ॥੧॥ ਰਹਾਉ ॥

raakhanahaarai raakhiaa; apanee kar meaa |1| rahaau |

Sant Singh KhalsaThe Savior Lord has saved me; He has blessed me with His Kind Mercy. ||1||Pause||
Manmohan SinghExtending His mercy the Saviour has saved me. Pause.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਬਚਾਉਣਹਾਰ ਸੁਆਮੀ ਨੇ ਮੈਨੂੰ ਬਚਾ ਲਿਆ ਹੈ। ਠਹਿਰਾਉ।
Fareedkot Teekaਰਾਖਨਹਾਰੇ ਵਾਹਿਗੁਰੂ ਨੇ ਅਪਨੀ (ਮਇਆ) ਕ੍ਰਿਪਾ ਕਰ ਕੇ ਮੁਝ ਕੋ ਦੁਖੋਂ ਸੇ ਰਾਖ ਲੀਆ ਹੈ॥੧॥ ਰਹਾਉ ॥
Prof. Sahib Singh(ਕਿਉਂਕਿ) ਰੱਖਿਆ ਕਰਨ ਦੇ ਸਮਰੱਥ ਪਰਮਾਤਮਾ ਨੇ (ਉਸ ਉਤੇ) ਕਿਰਪਾ ਕਰ ਕੇ (ਦੁੱਖਾਂ ਕਲੇਸ਼ਾਂ ਤੋਂ ਸਦਾ) ਉਸ ਦੀ ਰੱਖਿਆ ਕੀਤੀ ਹੈ ॥੧॥ ਰਹਾਉ ॥

ਪਦ ਅਰਥ ਰਾਖਨਹਾਰੈ = ਰੱਖ ਸਕਣ ਵਾਲੇ ਪ੍ਰਭੂ ਨੇ। ਕਰਿ = ਕਰ ਕੇ। ਮਇਆ = ਦਇਆ ॥੧॥ ਰਹਾਉ ॥

SikhNet (Spanish)sí, el Señor, mi Protector, me ha salvado en Su Misericordia. (1-Pausa)

ਬਾਹ ਪਕੜਿ. ਪ੍ਰਭਿ ਕਾਢਿਆ; ਕੀਨਾ ਅਪਨਇਆ ॥

baah pakarr. prabh kaadtiaa; keenaa apaneaa |

Sant Singh KhalsaGrabbing hold of my arm, God has pulled me up and out; He has made me His own.
Manmohan SinghSeizing me by the arm the Lord has pulled me out of the world's quagmire and has made me His own.
Manmohan Singh (Punjabi)ਭੁਜਾ ਤੋਂ ਫੜ ਕੇ ਸੁਆਮੀ ਨੇ ਮੈਨੂੰ ਸੰਸਾਰ ਦੀ ਘਾਣੀ ਵਿਚੋਂ ਬਾਹਰ ਕੱਢ ਲਿਆ ਹੈ ਅਤੇ ਮੈਨੂੰ ਆਪਣਾ ਨਿੱਜ ਦਾ ਬੜਾ ਲਿਆ ਹੈ।
Fareedkot Teekaਬੁਧੀ ਰੂਪ ਬਾਂਹ ਪਕੜ ਕਰ ਕੇ (ਪ੍ਰਭਿ) ਸਤਿਗੁਰਾਂ ਨੇ ਦੁਖੋਂ ਸੇ ਕਾਢ ਲੀਆ ਹੈ ਔ (ਅਪਨਇਆ) ਅਪਨਾ ਦਾਸ ਕਰ ਲੀਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ) ਪ੍ਰਭੂ ਨੇ (ਉਸ ਦੀ) ਬਾਂਹ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਹੈ।

ਪਦ ਅਰਥ ਪਕੜਿ = ਫੜ ਕੇ। ਪ੍ਰਭਿ = ਪ੍ਰਭੂ ਨੇ। ਅਪਨਇਆ = ਆਪਣਾ।

SikhNet (Spanish)El Señor me ha jalado y me ha sacado del pantano del mundo y me ha hecho Suyo.

ਸਿਮਰਿ ਸਿਮਰਿ ਮਨ ਤਨ ਸੁਖੀ; ਨਾਨਕ ਨਿਰਭਇਆ ॥੨॥੧॥੬੫॥

simar simar man tan sukhee; naanak nirabheaa |2|1|65|

Sant Singh KhalsaMeditating, meditating in remembrance, my mind and body are at peace; Nanak has become fearless. ||2||1||65||
Manmohan SinghReflecting and pondering over the Lord Nanak's soul and body are in peace and he has become fearless.
Manmohan Singh (Punjabi)ਸਾਹਿਬ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ ਨਾਨਕ ਦੀ ਆਤਮਾ ਅਤੇ ਦੇਹ ਆਰਾਮ ਵਿੱਚ ਹਨ ਅਤੇ ਉਹ ਨਿਡਰ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਤਿਸ ਵਾਹਿਗੁਰੂ ਕਾ ਨਾਮ ਮਨ ਤਨ ਸੇ ਸਿਮਰਨ ਕਰ ਕੇ ਸੁਖੀ ਹੋਇ ਕਰ (ਨਿਰਭਇਆ) ਨਿਰਭੈ ਭਇਆ ਹੂੰ, ਭਾਵ ਏਹਿ ਜਨਮ ਮ੍ਰਿਤ ਕੇ ਭੈ ਸੇ ਰਹਿਤ ਹੂਆ ਹੂੰ॥੨॥੧॥੬੫॥☬ਭਗਤਾਂ ਕੀ ਵਡਿਆਈ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਉਸ ਦਾ ਮਨ ਉਸ ਦਾ ਹਿਰਦਾ ਆਨੰਦ-ਭਰਪੂਰ ਹੋ ਗਿਆ ਹੈ, ਅਤੇ ਉਸ ਨੂੰ (ਤਾਪ ਪਾਪ ਰੋਗ ਆਦਿਕਾਂ ਦਾ) ਕੋਈ ਡਰ ਨਹੀਂ ਰਹਿ ਜਾਂਦਾ ॥੨॥੧॥੬੫॥

ਪਦ ਅਰਥ ਸਿਮਰਿ = ਸਿਮਰ ਕੇ। ਨਿਰਭਇਆ = ਨਿਰਭਉ ॥੨॥੧॥੬੫॥

SikhNet (Spanish)Viviendo en el Señor mi cuerpo y mi mente son confortados y el miedo se ha ido. (2-1-65)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਕਰੁ ਧਰਿ ਮਸਤਕਿ. ਥਾਪਿਆ; ਨਾਮੁ ਦੀਨੋ ਦਾਨਿ ॥

kar dhar masatak. thaapiaa; naam deeno daan |

Sant Singh KhalsaPlacing His Hand upon my forehead, God has given me the gift of His Name.
Manmohan SinghPlacing His hand on my forehead, the Lord has established me and has even me the gift of His Name.
Manmohan Singh (Punjabi)ਮੇਰੇ ਮੱਥੇ ਉਤੇ ਆਪਣਾ ਹੱਥ ਰੱਖ, ਪ੍ਰਭੂ ਨੇ ਮੈਨੂੰ ਅਸਥਾਪਨ ਕੀਤਾ ਹੈ ਅਤੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੀ ਹੈ।
Fareedkot Teekaਜਿਨਾਂ ਕੇ ਮਸਤਕ ਪਰ ਹਥ ਕਰ ਕੇ ਸਤਸੰਗ ਮੇਂ (ਥਾਪਿਆ) ਇਸਥਿਤ ਕੀਆ ਹੈ ਔ ਨਾਮ ਦਾਨ ਦੀਆ ਹੈ॥
Prof. Sahib Singhਹੇ ਭਾਈ! (ਪ੍ਰਭੂ ਆਪਣੇ ਭਗਤ ਜਨਾਂ ਦੇ) ਮੱਥੇ ਉੱਤੇ (ਆਪਣਾ) ਹੱਥ ਧਰ ਕੇ ਉਹਨਾਂ ਨੂੰ ਥਾਪਣਾ ਦੇਂਦਾ ਹੈ ਅਤੇ ਬਖ਼ਸ਼ਸ਼ ਦੇ ਤੌਰ ਤੇ (ਉਹਨਾਂ ਨੂੰ ਆਪਣਾ) ਨਾਮ ਦੇਂਦਾ ਹੈ।

ਪਦ ਅਰਥ ਕਰੁ = ਹੱਥ {ਇਕ-ਵਚਨ}। ਧਾਰਿ = ਧਰ ਕੇ। ਮਸਤਕਿ = ਮੱਥੇ ਉੱਤੇ। ਥਾਪਿਆ = ਥਾਪਣਾ ਦਿੱਤੀ। ਦਾਨਿ = ਦਾਨ ਦੇ ਤੌਰ ਤੇ।

SikhNet (Spanish)La Mano Maravillosa del Señor está sobre mi frente; Él me ha bendecido con Su Nombre.

ਸਫਲ ਸੇਵਾ ਪਾਰਬ੍ਰਹਮ ਕੀ; ਤਾ ਕੀ. ਨਹੀ ਹਾਨਿ ॥੧॥

safal sevaa paarabraham kee; taa kee. nahee haan |1|

Sant Singh KhalsaOne who performs fruitful service for the Supreme Lord God, never suffers any loss. ||1||
Manmohan SinghHe, who performs the fruitful service of the Exalted Lord, to him no loss accrues.
Manmohan Singh (Punjabi)ਜੋ ਸੱਚੇ ਸੁਆਮੀ ਦੀ ਫਲਦਾਇਕ ਘਾਲ ਕਮਾਉਂਦਾ ਹੈ; ਉਸ ਕੋਈ ਘਾਟਾ ਨਹੀਂ ਪੈਂਦਾ।
Fareedkot Teekaਤਿਸ ਪਾਰਬ੍ਰਹਮ ਕੀ ਸਫਲ ਰੂਪ ਸੇਵਾ ਕਰੀ ਹੈ, ਤਿਨ ਭਗਤੋਂ ਕੀ ਕਬੀ ਹਾਨੀ ਨਹੀਂ ਹੈ॥੧॥
Prof. Sahib Singhਹੇ ਭਾਈ! ਪਰਮਾਤਮਾ ਦੀ ਕੀਤੀ ਹੋਈ ਸੇਵਾ-ਭਗਤੀ ਜੀਵਨ-ਮਨੋਰਥ ਪੂਰਾ ਕਰਦੀ ਹੈ, ਇਹ ਕੀਤੀ ਹੋਈ ਸੇਵਾ-ਭਗਤੀ ਵਿਅਰਥ ਨਹੀਂ ਜਾਂਦੀ ॥੧॥

ਪਦ ਅਰਥ ਤਾ ਕੀ = ਉਸ (ਸੇਵਾ) ਦਾ। ਹਾਨਿ = ਨੁਕਸਾਨ ॥੧॥

SikhNet (Spanish)Bienaventurado es el Servicio del Señor Supremo, pues en Él no existen los lamentos. (1)

ਆਪੇ ਹੀ ਪ੍ਰਭੁ ਰਾਖਤਾ; ਭਗਤਨ ਕੀ ਆਨਿ ॥

aape hee prabh raakhataa; bhagatan kee aan |

Sant Singh KhalsaGod Himself saves the honor of His devotees.
Manmohan SinghThe Lord Himself saves the honour of His saints.
Manmohan Singh (Punjabi)ਸੁਆਮੀ ਖੁਦ ਹੀ ਆਪਣੇ ਸੰਤਾਂ ਦੀ ਇੱਜ਼ਤ ਰੱਖਦਾ ਹੈ।
Fareedkot Teekaਅਪਨੇ ਭਗਤਾਂ ਕੀ (ਆਨਿ) ਪ੍ਰਤਗ੍ਯਾ ਵਾ ਵਡਿਆਈ ਵਾ ਇਜਤ ਆਪੇ ਹੀ ਪ੍ਰਭੂ ਰਾਖਤਾ ਹੈ॥
Prof. Sahib Singhਹੇ ਭਾਈ! ਆਪਣੇ ਭਗਤਾਂ ਦੀ ਇੱਜ਼ਤ ਪਰਮਾਤਮਾ ਆਪ ਹੀ ਬਚਾਂਦਾ ਹੈ।

ਪਦ ਅਰਥ ਆਪੇ = ਆਪ ਹੀ। ਆਨਿ = ਇੱਜ਼ਤ, ਲਾਜ।

SikhNet (Spanish)El Señor Mismo salva el honor de Sus Devotos;

ਜੋ ਜੋ ਚਿਤਵਹਿ ਸਾਧ ਜਨ; ਸੋ ਲੇਤਾ ਮਾਨਿ ॥੧॥ ਰਹਾਉ ॥

jo jo chitaveh saadh jan; so letaa maan |1| rahaau |

Sant Singh KhalsaWhatever God's Holy servants wish for, He grants to them. ||1||Pause||
Manmohan SinghWhatsoever the holy men wish for, that the Lord grants them. Pause.
Manmohan Singh (Punjabi)ਜਿਹੜਾ ਕੁਛ ਭੀ ਨੇਕ ਬੰਦੇ ਚਾਹੁੰਦੇ ਹਨ, ਉਹ ਕੁਛ ਸਾਹਿਬ ਉਨ੍ਹਾਂ ਨੂੰ ਬਖਸ਼ ਦਿੰਦਾ ਹੈ। ਠਹਿਰਾਉ।
Fareedkot Teekaਜੋ ਜੋ ਸਾਧ ਜਨ ਚਿਤਵਤੇ ਹੈਂ, ਸੋ ਸਭ ਵਾਹਿਗੁਰੂ ਮਾਣ ਲੇਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਭਗਤ ਜੋ ਕੁਝ ਆਪਣੇ ਮਨ ਵਿਚ ਧਾਰਦੇ ਹਨ, ਪਰਮਾਤਮਾ ਉਹੀ ਕੁਝ ਮੰਨ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਚਿਤਵਹਿ = ਚਿਤਵਦੇ ਹਨ, ਮਨ ਵਿਚ ਧਾਰਦੇ ਹਨ। ਲੇਤਾ ਮਾਨਿ = ਮੰਨ ਲੈਂਦਾ ਹੈ ॥੧॥ ਰਹਾਉ ॥

SikhNet (Spanish)al Santo que alaba al Señor le es dada la Gloria.(1-Pausa)

ਸਰਣਿ ਪਰੇ ਚਰਣਾਰਬਿੰਦ; ਜਨ ਪ੍ਰਭ ਕੇ ਪ੍ਰਾਨ ॥

saran pare charanaarabind; jan prabh ke praan |

Sant Singh KhalsaGod's humble servants seek the Sanctuary of His Lotus Feet; they are God's very breath of life.
Manmohan SinghThe Lord's slaves, who seek the refuge of His lotus feet are dear unto Him.
Manmohan Singh (Punjabi)ਸਾਹਿਬ ਦੇ ਗੋਲੇ, ਜੋ ਉਸ ਦੇ ਕੰਵਲ ਰੂਪੀ ਪੈਰਾਂ ਦੀ ਪਨਾਹ ਲੈਂਦੇ ਹਨ, ਉਸ ਨੂੰ ਪਿਆਰੇ ਲੱਗਦੇ ਹਨ।
Fareedkot Teekaਤਿਸ ਕੇ ਚਰਨ ਕਮਲੋਂ ਕੀ ਸਰਣਿ ਪੜੇ ਹੈਂ, ਸੋ ਜਨ ਪ੍ਰਭੂ ਕੇ ਪ੍ਰਾਣ ਰੂਪ, ਭਾਵ ਪਿਆਰੇ ਹੈਂ॥
Prof. Sahib Singhਹੇ ਭਾਈ! ਜੇਹੜੇ ਸੰਤ ਜਨ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈਂਦੇ ਹਨ, ਉਹ ਪ੍ਰਭੂ ਨੂੰ ਜਿੰਦ ਵਰਗੇ ਪਿਆਰੇ ਹੋ ਜਾਂਦੇ ਹਨ।

ਪਦ ਅਰਥ ਚਰਣਾਰਬਿੰਦ = {ਚਰਣ-ਅਰਬਿੰਦ। ਅਰਬਿੰਦ = ਕੌਲ-ਫੁੱਲ} ਕੌਲ ਫੁੱਲ ਵਰਗੇ ਸੋਹਣੇ ਚਰਨ। ਪ੍ਰਾਨ = ਜਿੰਦ (ਵਰਗੇ ਪਿਆਰੇ)।

SikhNet (Spanish)El Sirviente del Señor busca el Refugio de Sus Pies de Loto, pues son su respiración vital.

ਸਹਜਿ ਸੁਭਾਇ ਨਾਨਕ ਮਿਲੇ; ਜੋਤੀ ਜੋਤਿ ਸਮਾਨ ॥੨॥੨॥੬੬॥

sehaj subhaae naanak mile; jotee jot samaan |2|2|66|

Sant Singh KhalsaO Nanak, they automatically, intuitively meet God; their light merges into the Light. ||2||2||66||
Manmohan SinghNanak, they automatically meet with the Lord, and their light merges in the Supreme light
Manmohan Singh (Punjabi)ਨਾਨਕ, ਉਹ ਆਪਣੇ ਆਪ ਹੀ ਸਾਹਿਬ ਨਾਲ ਮਿਲ ਜਾਂਦੇ ਹਨ ਅਤੇ ਉਨ੍ਹਾਂ ਦਾ ਨੂਰ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਸੋ ਜਨ (ਸਹਜਿ ਸੁਭਾਇ) ਨਿਰਜਤਨ ਹੀ ਪਰਮੇਸ੍ਵਰ ਕੋ ਮਿਲੇ ਹੈਂ ਔਰ ਜੋਤੀ ਸਰੂਪ ਮੇਂ ਤਿਨ ਕੀ ਜੋਤਿ ਸਮਾਇ ਗਈ ਹੈ॥੨॥੨॥੬੬॥☬ਸ੍ਰੀ ਅੰਮ੍ਰਤਸਰ ਕੀ ਔ ਸਤਸੰਗ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਸੰਤ ਜਨ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਵਿਚ ਟਿਕ ਕੇ ਪ੍ਰਭੂ ਨਾਲ ਮਿਲ ਜਾਂਦੇ ਹਨ। ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੨॥੨॥੬੬॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਸਮਾਨ = ਲੀਨ ਹੋ ਜਾਂਦੀ ਹੈ। ਜੋਤੀ = ਪਰਮਾਤਮਾ ॥੨॥੨॥੬੬॥

* ਨੋਟ: ਦੋ ਬੰਦਾਂ ਵਾਲੇ ਸ਼ਬਦਾਂ ਦੇ ਇਸ ਨਵੇਂ ਸੰਗ੍ਰਹ ਦਾ ਇਹ ਦੂਜਾ ਸ਼ਬਦ ਹੈ।

SikhNet (Spanish)El Señor lo encuentra espontáneamente y así su luz se inmerge en la Corriente Infinita de Luz. (2-2-66)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਚਰਣ ਕਮਲ ਕਾ ਆਸਰਾ; ਦੀਨੋ ਪ੍ਰਭਿ ਆਪਿ ॥

charan kamal kaa aasaraa; deeno prabh aap |

Sant Singh KhalsaGod Himself has given me the Support of His Lotus Feet.
Manmohan SinghThe Lord Himself has given me the support of His lotus feet.
Manmohan Singh (Punjabi)ਪ੍ਰਭੂ ਨੇ ਆਪੇ ਹੀ ਆਪਣੇ ਕੰਵਲ ਰੂਪੀ ਪੈਰਾਂ ਦੀ ਟੈਕ ਮੈਨੂੰ ਬਖਸ਼ੀ ਹੈ।
Fareedkot Teekaਸੰਤੋਂ ਕੋ ਅਪਨੇ ਚਰਨ ਕਮਲੋਂ ਕਾ ਆਸਰਾ ਆਪ ਹੀ ਪ੍ਰਭੂ ਨੇ ਦੀਆ ਹੈ॥
Prof. Sahib Singhਹੇ ਭਾਈ! (ਜਿਨ੍ਹਾਂ ਸੇਵਕਾਂ ਨੂੰ ਸਾਧ ਸੰਗਤਿ ਵਿਚ) ਪ੍ਰਭੂ ਨੇ ਆਪ ਆਪਣੇ ਸੋਹਣੇ ਚਰਨਾਂ ਦਾ ਆਸਰਾ ਦਿੱਤਾ ਹੈ,

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)El Señor me ha bendecido con el Refugio de Sus Pies de Loto.

ਪ੍ਰਭ ਸਰਣਾਗਤਿ ਜਨ ਪਰੇ; ਤਾ ਕਾ ਸਦ ਪਰਤਾਪੁ ॥੧॥

prabh saranaagat jan pare; taa kaa sad parataap |1|

Sant Singh KhalsaGod's humble servants seek His Sanctuary; they are respected and famous forever. ||1||
Manmohan SinghThe Lord's slaves, who seek His shelter, they are ever renowned.
Manmohan Singh (Punjabi)ਸੁਆਮੀ ਦੇ ਗੋਲੇ, ਜੋ ਉਸ ਦੀ ਸ਼ਰਣ ਲੈਂਦੇ ਹਨ, ਉਹ ਹਮੇਸ਼ਾਂ ਹੀ ਨਾਮਵਰ ਹੋ ਜਾਂਦੇ ਹਨ।
Fareedkot Teekaਐਸੇ ਜੋ ਜਨ ਪ੍ਰਭੂ ਕੀ ਸਰਣਿ ਮੇਂ ਆਇ ਪੜੇ ਹੈਂ, ਤਿਨ ਕਾ (ਸਦ) ਸ੍ਰੇਸਟ ਪਰਤਾਪ ਹੈ॥੧॥
Prof. Sahib Singhਉਹ ਸੇਵਕ ਉਸ ਦਾ ਸਦਾ ਕਾਇਮ ਰਹਿਣ ਵਾਲਾ ਪਰਤਾਪ ਵੇਖ ਕੇ ਉਸ ਦੀ ਸਰਨ ਪਏ ਰਹਿੰਦੇ ਹਨ ॥੧॥

ਪਦ ਅਰਥ ਤਾ ਕਾ = (ਪ੍ਰਭੂ) ਦਾ ॥੧॥

SikhNet (Spanish)Cuando el Devoto busca Su Refugio, su Gloria se vuelve Eterna.(1)

ਰਾਖਨਹਾਰ ਅਪਾਰ ਪ੍ਰਭ; ਤਾ ਕੀ ਨਿਰਮਲ ਸੇਵ ॥

raakhanahaar apaar prabh; taa kee niramal sev |

Sant Singh KhalsaGod is the unparalleled Savior and Protector; service to Him is immaculate and pure.
Manmohan SinghThe Lord is the Preserver and unequalled. Immaculate is His service.
Manmohan Singh (Punjabi)ਸੁਆਮੀ ਰੱਖਿਅਕ ਅਤੇ ਲਾਸਾਨੀ ਹੈ। ਪਾਵਨ ਪਵਿੱਤਰ ਹੈ ਉਸ ਦੀ ਟਹਿਲ ਸੇਵਾ।
Fareedkot Teekaਸਰਬ ਦੁਖੋਂ ਤੇ ਰਾਖਨੇਹਾਰਾ ਜੋ (ਅਪਾਰ) ਬਿਅੰਤ ਪ੍ਰਭੂ ਹੈ, ਤਿਸ ਕੀ ਸੇਵਾ ਨਿਰਮਲ ਹੈ॥
Prof. Sahib Singhਹੇ ਭਾਈ! ਪ੍ਰਭੂ ਬੇਅੰਤ ਅਤੇ ਰੱਖਿਆ ਕਰਨ ਦੇ ਸਮਰੱਥ ਹੈ, (ਸਾਧ ਸੰਗਤਿ ਵਿਚ ਟਿਕ ਕੇ ਕੀਤੀ ਹੋਈ) ਉਸ ਦੀ ਸੇਵਾ-ਭਗਤੀ (ਜੀਵਨ ਨੂੰ) ਪਵਿੱਤਰ (ਬਣਾ ਦੇਂਦੀ ਹੈ)।

ਪਦ ਅਰਥ ਰਾਖਨਹਾਰ = ਰੱਖਿਆ ਕਰਨ ਦੀ ਸਮਰੱਥਾ ਵਾਲਾ। ਤਾ ਕੀ ਸੇਵ = ਉਸ (ਪ੍ਰਭੂ) ਦੀ ਸੇਵਾ-ਭਗਤੀ। ਨਿਰਮਲ = ਪਵਿੱਤਰ।

SikhNet (Spanish)Bendito es el Servicio de nuestro Salvador, de nuestro Señor Infinito.

ਰਾਮ ਰਾਜ. ਰਾਮਦਾਸ ਪੁਰਿ; ਕੀਨੑੇ ਗੁਰਦੇਵ ॥੧॥ ਰਹਾਉ ॥

raam raaj. raamadaas pur; keenae guradev |1| rahaau |

Sant Singh KhalsaThe Divine Guru has built the City of Ramdaspur, the royal domain of the Lord. ||1||Pause||
Manmohan SinghThe Divine Guru has made the city of Ramdas, God's empire. Pause.
Manmohan Singh (Punjabi)ਗੁਰੂ ਪਰਵੇਸ਼ਰ ਨੇ ਰਾਮਦਾਸ ਦੇ ਸ਼ਹਿਰ ਨੂੰ ਵਾਹਿਗੁਰੂ ਦੀ ਪਾਤਿਸ਼ਾਹੀ ਬਣਾਇਆ ਹੈ। ਠਹਿਰਾਉ।
Fareedkot Teekaਤਿਸਤੇ (ਰਾਮਦਾਸ ਪੁਰਿ) ਸ੍ਰੀ ਅੰਮ੍ਰਿਤਸਰ ਜੀ ਵਿਖੇ (ਰਾਮ ਰਾਜ) ਰਾਮ ਕਾ ਹੀ ਰਾਜੁ ਹੁਕਮ ਮੰਨਣੇ ਵਾਲੇ ਦਾਸ ਕੀਏ ਹੈਂ; ਵਾ ਰਾਮ ਕੇ ਦਾਸਾਂ ਕੀ ਪੁਰੀ ਸਤਸੰਗ ਮੇਂ ਰਾਮ ਕੇ (ਰਾਜ) ਪਰਕਾਸ, ਭਾਵ ਗਿਆਨ ਵਾਲੇ ਗੁਰਾਂ ਨੇ ਸੰਤ (ਕੀਨੇ) ਕਰੇ ਹੈਂ॥੧॥ ਰਹਾਉ ॥
Prof. Sahib Singhਗੁਰੂ ਨੇ ਸਾਧ ਸੰਗਤਿ ਵਿਚ ਰੂਹਾਨੀ ਰਾਜ ਕਾਇਮ ਕਰ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਰਾਮਦਾਸ ਪੁਰਿ = ਰਾਮ ਦੇ ਦਾਸਾਂ ਦੇ ਸ਼ਹਿਰ ਵਿਚ, ਸਤਸੰਗੀਆਂ ਦੇ ਟਿਕਣ ਵਾਲੇ ਥਾਂ ਵਿਚ, ਸਾਧ ਸੰਗਤਿ ਵਿਚ। ਰਾਮ ਰਾਜ = ਰੂਹਾਨੀ ਰਾਜ ॥੧॥ ਰਹਾਉ ॥

SikhNet (Spanish)Mi Señor ha establecido Su Reino Bendito en la ciudad de Ram Das, ahí en donde se canta Su Nombre. (1-Pausa)

ਸਦਾ ਸਦਾ ਹਰਿ ਧਿਆਈਐ; ਕਿਛੁ ਬਿਘਨੁ. ਨ ਲਾਗੈ ॥

sadaa sadaa har dhiaaeeai; kichh bighan. na laagai |

Sant Singh KhalsaForever and ever, meditate on the Lord, and no obstacles will obstruct you.
Manmohan SinghEver, ever remember thou thy God, thus no obstacle shall befall thee.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਤੂੰ ਆਪਣੇ ਵਾਹਿਗੁਰੂ ਦਾ ਆਰਾਧਨ ਕਰ ਇੰਜ ਤੈਨੂੰ ਕੋਈ ਔਕੜ ਪੇਸ਼ ਨਹੀਂ ਆਵੇਗੀ।
Fareedkot Teekaਤਾਂ ਤੇ (ਸਦਾ ਸਦਾ) ਸਰਬ ਸਮੇਂ ਮੇਂ ਤਿਸ ਹਰੀ ਕੋ ਹੀ ਰਿਦੇ ਮੇਂ ਧਿਆਈਐ, ਜਿਸ ਕੇ ਧਿਆਵਣੇ ਸੇ ਕੋਈ ਬਿਘਨ ਨਹੀਂ ਲਾਗਤਾ ਹੈ॥
Prof. Sahib Singh(ਸਾਧ ਸੰਗਤਿ ਵਿਚ ਟਿਕ ਕੇ) ਸਦਾ ਹੀ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ (ਇਸ ਤਰ੍ਹਾਂ ਜੀਵਨ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਪੈਂਦੀ।
SikhNet (Spanish)Vivo siempre en Él y no sufro nunca.

ਨਾਨਕ. ਨਾਮੁ ਸਲਾਹੀਐ; ਭਇ ਦੁਸਮਨ ਭਾਗੈ ॥੨॥੩॥੬੭॥

naanak. naam salaaheeai; bhe dusaman bhaagai |2|3|67|

Sant Singh KhalsaO Nanak, praising the Naam, the Name of the Lord, the fear of enemies runs away. ||2||3||67||
Manmohan SinghNanak, by praising the Name, the fear of enemies flees away.
Manmohan Singh (Punjabi)ਨਾਨਕ ਨਾਮ ਦੀ ਸਿਫ਼ਤ ਕਰਨ ਦੁਆਰਾ, ਵੈਰੀਆਂ ਦਾ ਡਰ ਦੌੜ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਨਾਮ ਕਉ ਸਦਾ ਸਲਾਹੀਐ ਜਿਸ ਕੇ ਸਲਾਹੁਣੇ ਸੇ ਸਰਬ ਭੈ ਔ ਦੁਸਮਨ ਭਾਗ ਜਾਤੇ ਹੈਂ॥੨॥੩॥੬੭॥☬ਪੁਨਾ ਨਾਮ ਕੇ ਜਪਨਹਾਰੇ ਜਨੋਂ ਕੀ ਸੋਭਾ ਕਹਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਦੀ ਵਡਿਆਈ ਕਰਨੀ ਚਾਹੀਦੀ ਹੈ (ਪ੍ਰਭੂ ਦੇ) ਡਰ ਦੇ ਕਾਰਨ (ਕਾਮਾਦਿਕ) ਸਾਰੇ ਵੈਰੀ ਨੱਸ ਜਾਂਦੇ ਹਨ ॥੨॥੩॥੬੭॥

ਪਦ ਅਰਥ ਸਲਾਹੀਐ = ਸਲਾਹੁਣਾ ਚਾਹੀਦਾ ਹੈ। ਭਾਇ = ਭੈ, (ਨਾਮ ਤੋਂ) ਡਰ ਨਾਲ ॥੨॥੩॥੬੭॥

SikhNet (Spanish)Dice Nanak, cuando uno alaba el Nombre del Señor, sólo el temor al poder del Señor deja yerto a los adversarios. (2-3-67)

Open this shabad →

Shabad Guru Arjan Dev Ji Raag Bilaaval continues on Ang 818

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਮਨਿ ਤਨਿ ਪ੍ਰਭੁ ਆਰਾਧੀਐ; ਮਿਲਿ ਸਾਧ ਸਮਾਗੈ ॥

man tan prabh aaraadheeai; mil saadh samaagai |

Sant Singh KhalsaWorship and adore God in your mind and body; join the Company of the Holy.
Manmohan SinghJoining the society of saints, remember thou thy Lord with thy soul and body.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ, ਤੂੰ ਆਪਣੀ ਜਿੰਦੜੀ ਤੇ ਦੇਹ ਨਾਲ ਆਪਣੇ ਸੁਆਮੀ ਦਾ ਸਿਮਰਨ ਕਰ।
Fareedkot Teekaਸੰਤ ਸਮਾਗਮ ਮੇਂ ਮਿਲਕਰ ਹੇ ਭਾਈ! ਮਨ ਤਨ ਸੇ ਤਿਸ ਪ੍ਰਭੂ ਕੋ ਹੀ ਅਰਾਧੀਐ॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਮਨ ਨਾਲ ਹਿਰਦੇ ਨਾਲ ਪਰਮਾਤਮਾ ਦਾ ਆਰਾਧਨ ਕਰਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਆਰਾਧੀਐ = ਆਰਾਧਨਾ ਚਾਹੀਦਾ ਹੈ। ਮਿਲਿ = ਮਿਲ ਕੇ। ਸਾਧ ਸਮਾਗੈ = ਸਾਧ-ਸਮਾਗਮ ਵਿਚ, ਸਾਧ ਸੰਗਤਿ ਵਿਚ।

SikhNet (Spanish)Contemplemos al Señor en cuerpo y Alma en la Compañía de los Santos,

ਉਚਰਤ ਗੁਨ ਗੋਪਾਲ ਜਸੁ; ਦੂਰ ਤੇ. ਜਮੁ ਭਾਗੈ ॥੧॥

aucharat gun gopaal jas; door te. jam bhaagai |1|

Sant Singh KhalsaChanting the Glorious Praises of the Lord of the Universe, the Messenger of Death runs far away. ||1||
Manmohan SinghUttering the excellences and praises of the world-cherisher death's courier runs away from after.
Manmohan Singh (Punjabi)ਸੰਸਾਰ ਦੇ ਪਾਲਣ-ਪੋਸਣਹਾਰ ਦੀਆਂ ਵਡਿਆਈਆਂ ਅਤੇ ਸਿਫਤਾਂ ਉਚਾਰਨ ਕਰਨ ਦੁਆਰਾ, ਮੌਤ ਦਾ ਦੂਤ ਦੂਰ ਤੋਂ ਹੀ ਦੌੜ ਜਾਂਦਾ ਹੈ।
Fareedkot Teekaਗੋਪਾਲ ਕੇ ਗੁਣ ਔਰ ਜਸ ਕੋ ਉਚਾਰਤੇ ਹੋਇਆਂ ਦੂਰ ਤੇ ਹੀ ਜਮ ਭਾਗ ਜਾਤਾ ਹੈ॥੧॥
Prof. Sahib Singhਜਗਤ ਦੇ ਰੱਖਿਅਕ ਪ੍ਰਭੂ ਦੇ ਗੁਣ ਅਤੇ ਜਸ ਉਚਾਰਦਿਆਂ ਜਮ (ਭੀ) ਦੂਰ ਤੋਂ ਹੀ ਭੱਜ ਜਾਂਦਾ ਹੈ ॥੧॥

ਪਦ ਅਰਥ ਉਚਰਤ = ਉਚਾਰਦਿਆਂ। ਜਸੁ = ਸਿਫ਼ਤਿ-ਸਾਲਾਹ। ਤੇ = ਤੋਂ ॥੧॥

SikhNet (Spanish)pues cuando uno recita las Alabanzas del Señor, el mensajero de la muerte se aleja temeroso. (1)

ਰਾਮ ਨਾਮੁ ਜੋ ਜਨੁ ਜਪੈ; ਅਨਦਿਨੁ ਸਦ ਜਾਗੈ ॥

raam naam jo jan japai; anadin sad jaagai |

Sant Singh KhalsaThat humble being who chants the Lord's Name, remains always awake and aware, night and day.
Manmohan SinghThe man, who night and day utters the Lord's Name ever remains wakeful.
Manmohan Singh (Punjabi)ਜਿਹੜਾ ਇਨਸਾਨ ਰਾਤ ਦਿਨ ਸੁਆਮੀ ਦੇ ਨਾਮ ਨੂੰ ਉਚਾਰਦਾ ਹੈ, ਉਹ ਸਦੀਵੀ ਹੀ ਖਬਰਦਾਰ ਰਹਿੰਦਾ ਹੈ।
Fareedkot Teekaਜੋ ਜਨ ਰਾਮ ਨਾਮ ਕੋ ਜਪਤੇ ਹੈਂ, ਸੋ ਸੰਤ ਜਨ ਦਿਨੇ ਰਾਤ ਸਦਾ ਜਾਗਤੇ ਹੈਂ। ਭਾਵ ਯੇਹਿ ਹੈ ਸਰਬ ਵਿਕਾਰੋਂ ਤੇ ਸੋ ਜਨ ਸਾਵਧਾਨ ਰਹਿਤੇ ਹੈਂ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਉਹ ਹਰ ਵੇਲੇ ਸਦਾ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਦ = ਸਦਾ। ਜਾਗੈ = (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।

SikhNet (Spanish)Aquél que canta el Nombre del Señor está siempre despierto, noche y día.

Open this shabad (7 lines, Angs 817-818) →

Ang 817 of 1430