ੴ

ਸਿੱਖਬਾਣੀ · SikhBani

ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥

gur sachai badhaa thehu rakhavaale gur dite
Guru Ramdas Ji ਗੁਰੂ ਰਾਮਦਾਸ ਜੀ · Raag Sorath · Ang 653 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਗੁਰਿ ਸਚੈ ਬਧਾ ਥੇਹੁ; ਰਖਵਾਲੇ ਗੁਰਿ ਦਿਤੇ ॥

gur sachai badhaa thehu; rakhavaale gur dite |

Sant Singh KhalsaThe True Guru has established the village; the Guru has appointed its guards and protectors.
Manmohan SinghThe True Guru has established the village and he, the Guru, has appointed the guards as well.
Manmohan Singh (Punjabi)ਸੱਚੇ ਗੁਰਾਂ ਨੇ ਪਿੰਡ ਦੀ ਮੋੜ੍ਹੀ ਗੱਡੀ ਹੈ ਅਤੇ ਉਹਨਾਂ ਗੁਰਾਂ ਨੇ ਹੀ ਰਾਖੇ ਮੁਕੱਰਰ ਕੀਤੇ ਹਨ।
Fareedkot Teekaਸਚੇ ਸਤਿਗੁਰੂ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੇ ਹੁਕਮ ਸੇ ਸ੍ਰੀ ਗੁਰੂ ਅਮਰਦਾਸ ਜੀ ਨੇ ਇਹੁ (ਥੇਹੁ) ਨਗਰ ਬਾਂਧਾ ਹੈ। ਪੁਨਾ ਸੋਈ ਸਤਿਗੁਰੂ ਇਸ ਨਗਰ ਕੇ ਰਖ੍ਯਾ ਕਰਨੇ ਵਾਲੇ ਸਤਿਗੁਰੋਂ ਨੇ ਦੀਏ ਹੈਂ; ਵਾ ਸਚੇ ਗੁਰ ਪੂਜ ਪ੍ਰਮਾਤਮਾਂ ਨੇ ਸਤਸੰਗ ਰੂਪੀ ਨਗਰ ਬਾਂਧ੍ਯਾ ਹੈ, ਪੁਨਃ ਤਿਸ ਕੀ ਰਖ੍ਯਾ ਕਰਨੇ ਵਾਲੇ ਗੁਰੂ ਕਰ ਦੀਏ ਹੈਂ॥
Prof. Sahib Singhਸੱਚੇ ਸਤਿਗੁਰੂ ਨੇ (ਸਤਸੰਗ-ਰੂਪ) ਪਿੰਡ ਵਸਾਇਆ ਹੈ, (ਉਸ ਪਿੰਡ ਲਈ ਸਤਸੰਗੀ) ਰਾਖੇ ਭੀ ਸਤਿਗੁਰੂ ਨੇ ਹੀ ਦਿੱਤੇ ਹਨ।

ਪਦ ਅਰਥ ਥੇਹੁ = ਸਤਸੰਗ-ਰੂਪ ਪਿੰਡ। ਗੁਰਿ = ਗੁਰੂ ਨੇ।

SikhNet (Spanish)El Guru ha establecido el Verdadero Recinto de los Santos, y Él Mismo lo cuida.

ਪੂਰਨ ਹੋਈ ਆਸ; ਗੁਰ ਚਰਣੀ ਮਨ ਰਤੇ ॥

pooran hoee aas; gur charanee man rate |

Sant Singh KhalsaMy hopes are fulfilled, and my mind is imbued with the love of the Guru's Feet.
Manmohan SinghMy hope is fulfilled and my mind is imbued with the love of the Guru's feet.
Manmohan Singh (Punjabi)ਮੇਰੀ ਉਮੈਦ ਪੂਰੀ ਹੋ ਗਈ ਹੈ ਅਤੇ ਮੇਰਾ ਚਿੱਤ ਗੁਰਾਂ ਦੈ ਪੈਰਾਂ ਦੇ ਪ੍ਰੇਮ ਨਾਲ ਰੰਗਿਆ ਗਿਆ ਹੈ।
Fareedkot Teekaਤਿਸੀ ਤੇ ਹਮਾਰੀ ਆਸ ਸਭੀ ਪੂਰਨ ਹੋਈ ਹੈ, ਕਿਉਂਕਿ ਹਮਾਰੇ ਅੰਤਸਕਰਨ ਗੁਰੋਂ ਕੇ ਚਰਨੋਂ ਮੇਂ ਪ੍ਰੀਤਵਾਨ ਭਏ ਹੈਂ॥
Prof. Sahib Singhਜਿਨ੍ਹਾਂ ਦੇ ਮਨ ਗੁਰੂ ਦੇ ਚਰਨਾਂ ਵਿਚ ਜੁੜੇ ਹਨ, ਉਹਨਾਂ ਦੀ ਆਸ ਪੂਰਨ ਹੋ ਗਈ ਹੈ (ਭਾਵ, ਤ੍ਰਿਸ਼ਨਾ ਮਿਟ ਗਈ ਹੈ)।
SikhNet (Spanish)Así nuestras esperanzas son satisfechas, ya que estamos imbuidos en el Amor de los Pies del Guru.

ਗੁਰਿ ਕ੍ਰਿਪਾਲਿ ਬੇਅੰਤਿ; ਅਵਗੁਣ ਸਭਿ ਹਤੇ ॥

gur kripaal beant; avagun sabh hate |

Sant Singh KhalsaThe Guru is infinitely merciful; He has erased all my sins.
Manmohan SinghInfinitely merciful is my Guru, who has effaced all my sins.
Manmohan Singh (Punjabi)ਬੇਹੱਦ ਹੀ ਮਿਹਰਬਾਨ ਹਨ ਮੇਰੇ ਗੁਰਦੇਵ, ਜਿਨ੍ਹਾਂ ਨੇ ਮੇਰੇ ਸਾਰੇ ਪਾਪ ਨਾਸ ਕਰ ਦਿੱਤੇ ਹਨ।
Fareedkot Teekaਬਿਅੰਤ ਕ੍ਰਿਪਾਲੂ ਸਤਿਗੁਰੋਂ ਨੇ ਹਮਾਰੇ ਸੰਪੂਰਨ ਅਵਗੁਨ ਨਸ੍ਟ, ਭਾਵ ਦੂਰ ਕੀਏ ਹੈਂ॥
Prof. Sahib Singhਦਿਆਲ ਤੇ ਬੇਅੰਤ ਗੁਰੂ ਨੇ ਉਹਨਾਂ ਦੇ ਸਾਰੇ ਪਾਪ ਨਾਸ ਕਰ ਦਿੱਤੇ ਹਨ।

ਪਦ ਅਰਥ ਹਤੇ = ਨਾਸ ਕਰ ਦਿੱਤੇ।

SikhNet (Spanish)¡Qué Compasivo es nuestro Guru Infinito que borra todos nuestros errores!

ਗੁਰਿ ਅਪਣੀ ਕਿਰਪਾ ਧਾਰਿ; ਅਪਣੇ ਕਰਿ ਲਿਤੇ ॥

gur apanee kirapaa dhaar; apane kar lite |

Sant Singh KhalsaThe Guru has showered me with His Mercy, and He has made me His own.
Manmohan SinghShowering his benediction, the Guru has made me his own.
Manmohan Singh (Punjabi)ਆਪਣੀਆਂ ਰਹਿਮਤਾਂ ਨਿਸ਼ਾਵਰ ਕਰ ਕੇ, ਗੁਰਾਂ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
Fareedkot Teekaਸਤਿਗੁਰੋਂ ਨੇ ਹਮਾਰੇ ਪਰ ਆਪਣੀ ਕ੍ਰਿਪਾ ਧਾਰ ਕਰ ਆਪਣੇ ਦਾਸ ਕਰ ਲੀਏ ਹੈਂ॥
Prof. Sahib Singhਆਪਣੀ ਮੇਹਰ ਕਰ ਕੇ ਸਤਿਗੁਰੂ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਹੈ।
SikhNet (Spanish)El Guru ha sido Compasivo con nosotros y nos ha hecho suyos.

ਨਾਨਕ. ਸਦ ਬਲਿਹਾਰ; ਜਿਸੁ ਗੁਰ ਕੇ ਗੁਣ ਇਤੇ ॥੨੭॥

naanak. sad balihaar; jis gur ke gun ite |27|

Sant Singh KhalsaNanak is forever a sacrifice to the Guru, who has countless virtues. ||27||
Manmohan SinghNanak is ever a sacrifice unto the Guru, who is possessed of so many merits.
Manmohan Singh (Punjabi)ਨਾਨਕ ਗੁਰਾਂ ਉਤੋਂ ਸਦੀਵ ਹੀ ਸਦਕੇ ਜਾਂਦਾ ਹੈ, ਜਿਨ੍ਹਾਂ ਵਿੱਚ ਐਨੀਆਂ ਚੰਗਿਆਈਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਸਤਿਗੁਰੋਂ ਕੇ ਏਤੇ ਗੁਨ ਹੈਂ ਤਿਨ ਸਤਿਗੁਰੋਂ ਪਰ ਹਮ ਸਦਾ ਬਲਿਹਾਰਨੇ ਜਾਤੇ ਹੈਂ॥੨੭॥☬ਸ੍ਰੀ ਗੁਰੂ ਨਾਨਕ ਸਾਹਿਬ ਜੀ ਸੇ ਏਕ ਬ੍ਰਹਮਣ ਨੇ ਸ੍ਵਾਲ ਕੀਆ, ਤਿਸਕੌ ਮਹਾਰਾਜ ਨੇ ਦਾਨ ਦੀਆ। ਤਿਸ ਦਾਨ ਕੋ ਅਲਪ ਜਾਨ ਬ੍ਰਹਮਨ ਕਲਪਨੇ ਲਗਾ। ਤਬ ਤਿਸ ਕੇ ਪ੍ਰਥਾਇ ਸ੍ਰੀ ਗੁਰੂ ਜੀ ਕਹਿਤੇ ਹੈਂ:
Prof. Sahib Singhਹੇ ਨਾਨਕ! ਮੈਂ ਸਦਾ ਉਸ ਸਤਿਗੁਰੂ ਤੋਂ ਸਦਕੇ ਹਾਂ, ਜਿਸ ਵਿਚ ਇਤਨੇ ਗੁਣ ਹਨ ॥੨੭॥

ਪਦ ਅਰਥ ਇਤੇ = ਇਤਨੇ ॥੨੭॥

SikhNet (Spanish)Nanak ofrece su vida en sacrificio a ese Guru Cuyos Méritos son Infinitos. (27)
Answers quote the Granth verbatim with Ang citations. AI commentary is not Gurbani and not a religious ruling.