ੴ

ਸਿੱਖਬਾਣੀ · SikhBani

ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥

taa kee rajaae lekhiaa paae ab kiaa keejai paandde
Guru Nanak Dev Ji ਗੁਰੂ ਨਾਨਕ ਦੇਵ ਜੀ · Raag Sorath · Ang 653 · 3 lines
Translations

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਤਾ ਕੀ ਰਜਾਇ ਲੇਖਿਆ ਪਾਇ; ਅਬ ਕਿਆ ਕੀਜੈ ਪਾਂਡੇ ॥

taa kee rajaae lekhiaa paae; ab kiaa keejai paandde |

Sant Singh KhalsaBy His Command, we receive our pre-ordained rewards; so what can we do now, O Pandit?
Manmohan SinghUnder His command, we receive what is destined for us. What can we do now, O Pandit?
Manmohan Singh (Punjabi)ਉਸ ਦੇ ਹੁਕਮ ਤਾਬੇ ਜਿਹੜਾ ਕੁਛ ਸਾਡੇ ਲਈ ਲਿਖਿਆ ਹੋਇਆਂ ਹੈ, ਉਹ ਅਸੀਂ ਲੈਂਦੇ ਹਾਂ। ਹੁਣ ਅਸੀਂ ਕੀ ਕਰ ਸਕਦੇ ਹਾਂ, ਹੇ ਪੰਡਤ?
Fareedkot Teekaਹੇ ਪੰਡਿਤ! ਜੋ ਤਿਸ ਵਾਹਿਗੁਰੂ ਕੀ ਆਗ੍ਯਾ ਕਰ ਪ੍ਰਾਰਬਧ ਕਰਮ ਲਿਖ ਪਾਇਆ ਹੈ, ਤਿਸ ਸੇ ਅਬ ਅਧਿਕ ਚਾਹਿਣੇ ਸੇ ਕਿਆ ਹੋਤਾ ਹੈ ਅਰਥਾਤ ਕੁਛ ਨਹੀਂ ਹੋਤਾ ਹੈ॥
Prof. Sahib Singhਹੇ ਪੰਡਿਤ! ਐਸ ਵੇਲੇ (ਝੁਰਿਆਂ) ਕੁਝ ਨਹੀਂ ਬਣਦਾ; ਪ੍ਰਭੂ ਦੀ ਰਜ਼ਾ ਵਿਚ (ਆਪਣੇ ਹੀ ਪਿਛਲੇ ਕੀਤੇ ਅਨੁਸਾਰ) ਲਿਖਿਆ (ਲੇਖ) ਪਾਈਦਾ ਹੈ;

ਪਦ ਅਰਥ ਰਜਾਇ = ਰਜ਼ਾ ਵਿਚ। ਪਾਇ = ਪਾਈਦਾ ਹੈ। ਪਾਂਡੇ = ਹੇ ਪੰਡਿਤ!

SikhNet (Spanish)Lo que sea que está decretado por Voluntad del Señor, eso recibimos y nada más que eso nos funciona,

ਹੁਕਮੁ ਹੋਆ ਹਾਸਲੁ. ਤਦੇ ਹੋਇ ਨਿਬੜਿਆ; ਹੰਢਹਿ ਜੀਅ ਕਮਾਂਦੇ ॥੧॥

hukam hoaa haasal. tade hoe nibarriaa; handteh jeea kamaande |1|

Sant Singh KhalsaWhen His Command is received, then it is decided; all beings move and act accordingly. ||1||
Manmohan SinghWhen the Lord's command is received, then is decided everything, and men move and act accordingly.
Manmohan Singh (Punjabi)ਜਦ ਪ੍ਰਭੂ ਦਾ ਫੁਰਮਾਨ ਆ ਜਾਂਦਾ ਹੈ, ਤਾਂ ਹਰ ਸ਼ੈਅ ਦਾ ਫੈਸਲਾ ਹੋ ਜਾਂਦਾ ਹੈ, ਅਤੇ ਇਨਸਾਨ ਉਸ ਦੇ ਅਨੁਸਾਰ ਟੁਰਦੇ ਹਨ ਤੇ ਕੰਮ ਕਰਦੇ ਹਨ।
Fareedkot Teekaਜਬ ਤਿਸ ਅਕਾਲ ਪੁਰਖ ਕਾ ਹੁਕਮ ਹੂਆ ਕਿ ਅਮਕੇ ਜੀਵ ਕੋ ਏਤਾ ਮਿਲੇ ਤਬੀ ਤਿਸ ਕੋ ਵਹੀ ਪ੍ਰਾਪਤ ਹੋ ਚੁਕਾ ਹੈ। ਤਾਂ ਤੇ ਤਿਸੀ ਲੇਖ ਅਨੁਸਾਰ ਜੀਵ ਕਰਮ ਕਮਾਵਤੇ ਫਿਰਤੇ ਹੈਂ, ਭਾਵ ਸੇ ਜੋ ਤੇਰੇ ਲੇਖ ਮੇਂ ਹੈ, ਸੋ ਤੇਰੇ ਕੋ ਮਿਲ ਗਇਆ ਹੈ॥੧॥☬ਸ੍ਰੀ ਗੁਰੂ ਅੰਗਦ ਸਾਹਿਬ ਜੀ ਪ੍ਰਾਰਬਧ ਪਰ ਜੀਵੋਂ ਕੋ ਭਰੋਸਾ ਕਰਾਵਤੇ ਹੈਂ:
Prof. Sahib Singhਜਦੋਂ ਪ੍ਰਭੂ ਦਾ ਹੁਕਮ ਹੋਇਆ ਤਦੋਂ ਇਹ ਫ਼ੈਸਲਾ ਹੋਇਆ ਤੇ (ਉਸ ਲੇਖ-ਅਨੁਸਾਰ) ਜੀਵ (ਕਰਮ) ਕਮਾਂਦੇ ਫਿਰਦੇ ਹਨ ॥੧॥

ਪਦ ਅਰਥ ਹੰਢਹਿ = ਫਿਰਦੇ ਹਨ। ਜੀਅ = ਜੀਵ ॥੧॥

SikhNet (Spanish)oh erudito. Así como es el Comando del Señor, así suceden las cosas, y así los hombres se mueven y actúan. (1)
Answers quote the Granth verbatim with Ang citations. AI commentary is not Gurbani and not a religious ruling.