ੴ

ਸਿੱਖਬਾਣੀ · SikhBani

ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥

satigur purakh ji maariaa bhram bhramiaa ghar chhodd geaa
Guru Ramdas Ji ਗੁਰੂ ਰਾਮਦਾਸ ਜੀ · Raag Sorath · Ang 653 · 8 lines
Translations

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਸਤਿਗੁਰ ਪੁਰਖਿ. ਜਿ ਮਾਰਿਆ; ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥

satigur purakh. ji maariaa; bhram bhramiaa ghar chhodd geaa |

Sant Singh KhalsaOne who is cursed by the True Guru, abandons his home, and wanders around aimlessly.
Manmohan SinghHe, who is cursed by the Omnipotent True Guru, leaves his home and ever wanders about.
Manmohan Singh (Punjabi)ਜੋ ਸਰਬ-ਸ਼ਕਤੀਵਾਨ ਸੱਚੇ ਗੁਰਾਂ ਦਾ ਫਿਟਕਾਰਿਆ ਹੋਇਆ ਹੈ ਊਹ ਖੁਦ ਆਪਣਾ ਝੁੱਗਾ ਤਿਆਗ ਕੇ ਸਦਾ ਹੀ ਭਟਕਦਾ ਫਿਰਦਾ ਹੈ।
Fareedkot Teekaਜੋ ਮਨਮੁਖ ਮਰਵਾਹਾ ਸਤਗੁਰ ਪੁਰਖ ਕਾ ਮਾਰਾ ਹੂਆ ਥਾ, ਸੋ ਭ੍ਰਮ ਮੇਂ ਭ੍ਰਮਾ ਹੂਆ ਅਪਨੇ ਘਰ ਕੋ ਤ੍ਯਾਗ ਕਰ ਚਲਾ ਗ੍ਯਾ ਥਾ॥
Prof. Sahib Singhਜੋ ਮਨੁੱਖ ਗੁਰੂ ਪਰਮੇਸਰ ਵਲੋਂ ਮਾਰਿਆ ਹੋਇਆ ਹੈ (ਭਾਵ, ਜਿਸਨੂੰ ਰੱਬ ਵਾਲੇ ਪਾਸੇ ਤੋਂ ਉੱਕਾ ਹੀ ਨਫ਼ਰਤ ਹੈ) ਉਹ ਭਰਮ ਵਿਚ ਭਟਕਦਾ ਹੋਇਆ ਆਪਣੇ ਟਿਕਾਣੇ ਤੋਂ ਹਿੱਲ ਜਾਂਦਾ ਹੈ।
SikhNet (Spanish)Aquél que es maldecido por el Verdadero Guru, el Espíritu Divino,

ਓਸੁ ਪਿਛੈ ਵਜੈ ਫਕੜੀ; ਮੁਹੁ ਕਾਲਾ ਆਗੈ ਭਇਆ ॥

os pichhai vajai fakarree; muhu kaalaa aagai bheaa |

Sant Singh KhalsaHe is jeered at, and his face is blackened in the world hereafter.
Manmohan SinghHe is followed by hooting and his face is blackened in the world-beyond.
Manmohan Singh (Punjabi)ਉਸ ਦੇ ਮਗਰ ਤੁਹਿ ਤੁਹਿ ਹੁੰਦੀ ਹੈ ਅਤੇ ਉਸ ਦਾ ਚਿਹਰਾ ਪ੍ਰਲੋਕ ਵਿੱਚ ਕਾਲਾ ਕੀਤਾ ਜਾਂਦਾ ਹੈ।
Fareedkot Teekaਜਬ ਵਹੁ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਰ ਦਿੱਲੀ ਮੇਂ ਪੁਕਾਰ ਕਰਨੇ ਗਿਆ ਤਬ ਤਿਸ ਕੇ ਪੀਛੇ (ਫਕੜੀ) ਖਰਾਬੀ ਪਰਗਟਤੀ ਭਈ ਔ ਆਗੇ ਦਿੱਲੀ ਮੇਂ ਤਿਸ ਕਾ ਮੂੰਹ ਕਾਲਾ ਹੋਤਾ ਭਯਾ ਹੈ, ਭਾਵ ਸੇ ਤਿਸ ਕੋ ਝੂਠਾ ਜਾਨ ਕਰ ਪਾਤਿਸ਼ਾਹ ਨੇ ਧੱਕੇ ਦਿਵਾਕਰ ਨਿਕਾਲ ਦੀਆ ਥਾ॥
Prof. Sahib Singhਉਸ ਦੇ ਪਿੱਛੇ ਲੋਕ ਫੱਕੜੀ ਵਜਾਂਦੇ ਹਨ, ਤੇ ਅੱਗੇ (ਜਿਥੇ ਜਾਂਦਾ ਹੈ) ਮੁਕਾਲਖ ਖੱਟਦਾ ਹੈ।
SikhNet (Spanish)vaga por todas partes abandonando su verdadero Hogar.

ਓਸੁ ਅਰਲੁ ਬਰਲੁ. ਮੁਹਹੁ ਨਿਕਲੈ; ਨਿਤ ਝਗੂ ਸੁਟਦਾ ਮੁਆ ॥

os aral baral. muhahu nikalai; nit jhagoo suttadaa muaa |

Sant Singh KhalsaHe babbles incoherently, and foaming at the mouth, he dies.
Manmohan SinghIncoherent words issue forth from his mouth and he dies spluttering forth spume.
Manmohan Singh (Punjabi)ਉਲਟ ਪੁਲਟ ਗੱਲਾਂ ਉਸ ਦੇ ਮੂੰਹੋਂ ਨਿਕਲਦੀਆਂ ਹਨ ਅਤੇ ਉਹ ਲਾਲਾਂ ਸੁਟਦਾ ਹੋਇਆ ਮਰ ਜਾਂਦਾ ਹੈ।
Fareedkot Teekaਤਿਸ ਕੋ ਮੁਖ ਸੇ ਸਤਿਗੁਰੋਂ ਕੀ ਨਿੰਦਾ ਰੂਪੀ (ਅਰਲੁ ਬਰਲੁ) ਅਸਤ ਵਿਅਸਤ ਝੂਠੇ ਬਚਨੋਂ ਕਾ ਸਮਦਾ੍ਯ ਨਿਕਸਤਾ ਭਯਾ, ਇਸੀ ਤੇ ਨਿਤ੍ਯੰਪ੍ਰਤੀ ਝੱਗ ਸੁਟਤਾ ਹੂਆ ਹੀ ਮਰਾ ਹੈ, ਵਾ ਨਿੰਦਾ ਰੂਪੀ ਝੱਗ ਮੁਖ ਸੇ ਨਿਕਾਲਤਾ ਮਰ ਗਯਾ ਹੈ॥
Prof. Sahib Singhਉਸ ਦੇ ਮੂੰਹੋਂ ਨਿਰਾ ਬਕਵਾਸ ਹੀ ਨਿਕਲਦਾ ਹੈ ਉਹ ਸਦਾ ਨਿੰਦਾ ਕਰ ਕੇ ਹੀ ਦੁੱਖੀ ਹੁੰਦਾ ਰਹਿੰਦਾ ਹੈ।

ਪਦ ਅਰਥ ਅਰਲੁ ਬਰਲੁ = ਬਕਵਾਸ। ਝਗੂ ਸੁਟਦਾ = (ਭਾਵ) ਨਿੰਦਾ ਕਰਦਾ।

SikhNet (Spanish)Obtiene mala fama y su semblante es oscurecido aquí después.

ਕਿਆ ਹੋਵੈ. ਕਿਸੈ ਹੀ ਦੈ ਕੀਤੈ; ਜਾਂ ਧੁਰਿ ਕਿਰਤੁ ਓਸ ਦਾ. ਏਹੋ ਜੇਹਾ ਪਇਆ ॥

kiaa hovai. kisai hee dai keetai; jaan dhur kirat os daa. eho jehaa peaa |

Sant Singh KhalsaWhat can anyone do? Such is his destiny, according to his past deeds.
Manmohan SinghWhat can be done by any body's doing, when he is so destined by God for his past deeds?
Manmohan Singh (Punjabi)ਕਿਸੇ ਜਣੇ ਦੇ ਕਰਨ ਨਾਲ ਕੀ ਹੋ ਸਕਦਾ ਹੈ, ਜਦ ਕਿ ਉਸ ਦੇ ਪੂਰਬਲੇ ਕਰਮਾਂ ਕਾਰਣ, ਵਾਹਿਗੁਰੂ ਨੇ ਉਸ ਲਈ ਐਹੋ ਜਿਹਾ ਲਿਖ ਛੱਡਿਆ ਹੈ।
Fareedkot Teekaਕਿਸੀ ਕੇ ਕੀਤੇ ਸੇ ਕਿਆ ਹੋਤਾ ਹੈ, ਜੋ ਤਿਸ ਕਾ ਕਰਮ ਹੀ ਆਦ ਸੇ ਐਸਾ ਪੜਾ ਹੈ॥
Prof. Sahib Singhਕਿਸੇ ਦੇ ਭੀ ਕੀਤਿਆਂ ਕੁਝ ਨਹੀਂ ਹੋ ਸਕਦਾ (ਭਾਵ, ਕੋਈ ਉਸ ਨੂੰ ਸੁਮੱਤ ਨਹੀਂ ਦੇ ਸਕਦਾ), ਕਿਉਂਕਿ ਮੁੱਢ ਤੋਂ (ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ) ਇਹੋ ਜਿਹੀ (ਭਾਵ, ਨਿੰਦਾ ਦੀ ਮੰਦੀ) ਕਮਾਈ ਕਰਨੀ ਪਈ ਹੈ।

ਪਦ ਅਰਥ ਕਿਰਤੁ = ਪਿਛਲੀ ਕੀਤੀ ਕਮਾਈ।

SikhNet (Spanish)Se revuelca como un loco, y calumniando a otros, muere.

ਜਿਥੈ ਓਹੁ ਜਾਇ. ਤਿਥੈ ਓਹੁ ਝੂਠਾ; ਕੂੜੁ ਬੋਲੇ. ਕਿਸੈ ਨ ਭਾਵੈ ॥

jithai ohu jaae. tithai ohu jhootthaa; koorr bole. kisai na bhaavai |

Sant Singh KhalsaWherever he goes, he is a liar, and by telling lies, he not liked by anyone.
Manmohan Singhwherever he goes, there he is proved a liar and his telling of falsehood pleases none.
Manmohan Singh (Punjabi)ਜਿਥੇ ਕਿਤੇ ਭੀ ਉਹ ਜਾਂਦਾ ਹੈ, ਓਥੇ ਉਹ ਕੂੜਾ ਸਾਬਤ ਹੋ ਜਾਂਦਾ ਹੈ। ਉਸ ਦਾ ਝੂਠ ਬਕਣਾ ਕਿਸੇ ਨੂੰ ਭੀ ਚੰਗਾ ਨਹੀਂ ਲੱਗਦਾ।
Fareedkot Teekaਜਿਸ ਜਗਾ ਵਹੁ ਜਾਤਾ ਥਾ ਤਿਸੀ ਜਗਾਹ ਸੇ ਵਹੁ ਝੂਠਾ ਹੋਤਾ ਥਾ, ਕਿਉਂਕਿ ਝੂਠ ਬੋਲਤਾ ਹੂਆ ਵਹੁ ਕਿਸੀ ਕੋ ਭਾਵਤਾ ਨਹੀਂ ਥਾ॥
Prof. Sahib Singhਉਹ (ਮਨਮੁਖ) ਜਿਥੇ ਜਾਂਦਾ ਹੈ ਉਥੇ ਹੀ ਝੂਠਾ ਹੁੰਦਾ ਹੈ, ਝੂਠ ਬੋਲਦਾ ਹੈ ਤੇ ਕਿਸੇ ਨੂੰ ਚੰਗਾ ਨਹੀਂ ਲੱਗਦਾ।
SikhNet (Spanish)¿Cómo puede alguien ayudarlo, si Dios Mismo ha puesto tal destino para él?

ਵੇਖਹੁ ਭਾਈ ਵਡਿਆਈ ਹਰਿ ਸੰਤਹੁ. ਸੁਆਮੀ ਅਪੁਨੇ ਕੀ; ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥

vekhahu bhaaee vaddiaaee har santahu. suaamee apune kee; jaisaa koee karai taisaa koee paavai |

Sant Singh KhalsaO Siblings of Destiny, behold this, the glorious greatness of our Lord and Master, O Saints; as one behaves, so does he receive.
Manmohan SinghO brethren and saints, see this greatness of God, our Lord, As an one does, so receives he.
Manmohan Singh (Punjabi)ਹੇ ਭਰਾਓ ਅਤੇ ਸਾਧੂਓ! ਆਪਣੇ ਸਾਹਿਬ ਵਾਹਿਗੁਰੂ ਦੀ ਇਹ ਵਿਸ਼ਾਲਤਾ ਦੇਖੋ। ਜੇਹੋ ਜੇਹਾ ਬੰਦਾ ਕਰਦਾ ਹੈ, ਓਹੋ ਜੇਹਾ (ਫਲ) ਹੀ ਉਹ ਪਾਉਂਦਾ ਹੈ।
Fareedkot Teekaਹੇ ਭਾਈ ਸੰਤੋ! ਅਪਨੇ ਸ੍ਵਾਮੀ ਹਰੀ ਕੀ ਵਡਿਆਈ ਕੋ ਦੇਖੋ, ਜੈਸਾ ਕਰਮ ਕੋਈ ਕਰਤਾ ਹੈ ਤੈਸਾ ਹੀ ਫਲ ਪਾਵਤਾ ਹੈ॥
Prof. Sahib Singhਹੇ ਸੰਤ ਜਨੋਂ! ਪਿਆਰੇ ਮਾਲਕ ਪ੍ਰਭੂ ਦੀ ਵਡਿਆਈ ਵੇਖੋ, ਕਿ ਜਿਹੋ ਜਿਹੀ ਕੋਈ ਕਮਾਈ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ।
SikhNet (Spanish)Donde sea que va, dice mentiras. Oh Santos, vean la Gloria del Señor, conforme a lo que uno hace, así es recompensado.

ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ; ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥

ehu braham beechaar hovai dar saachai; ago de jan naanak aakh sunaavai |2|

Sant Singh KhalsaThis shall be God's determination in His True Court; servant Nanak predicts and proclaims this. ||2||
Manmohan SinghThis shall be the Lord's consideration in His true court Slave Nanak fore-tells and proclaims this.
Manmohan Singh (Punjabi)ਪ੍ਰਭੂ ਦੇ ਸੱਚੇ ਦਰਬਾਰ ਵਿੱਚ ਇਹ ਫੈਸਲਾ ਹੋਵੇਗਾ। ਗੋਲਾ ਨਾਨਕ ਇਸ ਨੂੰ ਅਗੇਤਰ ਹੀ ਕਹਿ ਕੇ ਸੁਣਾਉਂਦਾ ਹੈ।
Fareedkot Teekaਏਹੁ ਵੇਦ ਕਾ ਵੀਚਾਰ ਜੋ ਸਚੇ ਕੇ ਦਰਬਾਰ ਮੇਂ ਹੋਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਆਗੇ ਹੀ ਮੈਂ ਜਨ ਕਹਿ ਕਰ ਸੁਨਾਵਤਾ ਹੂੰ, ਭਾਵ ਸੇ ਗੁਰ ਨਿੰਦਕ ਦੋਨੋਂ ਲੋਕੋਂ ਮੇਂ ਦੁਖ ਪਾਵਤੇ ਹੈਂ॥੨॥☬ਕਿਸੀ ਸਿੱਖ ਨੇ ਪੂਛਾ ਮਹਾਰਾਜ ਗੋਇੰਦਵਾਲ ਕਬ ਸੇ ਬਾਂਧਾ ਹੈ? ਤਿਸ ਕੇ ਪ੍ਰਥਾਇ ਕਹਿਤੇ ਹੈਂ:
Prof. Sahib Singhਇਹ ਸੱਚੀ ਵਿਚਾਰ ਸੱਚੀ ਦਰਗਾਹ ਵਿਚ ਹੁੰਦੀ ਹੈ, ਦਾਸ ਨਾਨਕ ਪਹਿਲਾਂ ਹੀ ਤੁਹਾਨੂੰ ਆਖ ਕੇ ਸੁਣਾ ਰਿਹਾ ਹੈ (ਤਾਂ ਜੁ ਭਲਾ ਬੀਜ ਬੀਜ ਕੇ ਭਲੇ ਫਲ ਦੀ ਆਸ ਹੋ ਸਕੇ) ॥੨॥
SikhNet (Spanish)Esta es la Verdad Eterna de Dios, que uno aprende en la Puerta del Señor, la cual Nanak proclama aquí y ahora al mundo entero. (2)
Answers quote the Granth verbatim with Ang citations. AI commentary is not Gurbani and not a religious ruling.