ਅਸੁਨਿ. ਪ੍ਰੇਮ ਉਮਾਹੜਾ; ਕਿਉ ਮਿਲੀਐ ਹਰਿ ਜਾਇ ॥
asun. prem umaaharraa; kiau mileeai har jaae | Ang 134
Sant Singh KhalsaIn the month of Assu, my love for the Lord overwhelms me. How can I go and meet the Lord?
Manmohan SinghIn Assu the Lord's love is over-flowing from within me. How shall I go and meet God?
Manmohan Singh (Punjabi)ਅੱਸੂ ਵਿੱਚ ਪ੍ਰਭੂ ਦੀ ਪ੍ਰੀਤ ਮੇਰੇ ਅੰਦਰੋਂ ਉਛਲ ਉਛਲ ਕੇ ਪੈ ਰਹੀ ਹੈ। ਮੈਂ ਕਿਸ ਤਰ੍ਹਾਂ ਜਾ ਕੇ ਵਾਹਿਗੁਰੂ ਨੂੰ ਮਿਲਾ?
Fareedkot Teekaਅਸੂ ਦੁਆਰਾ ਕਹਤੇ ਹੈਂ: ਪ੍ਰੇਮ ਕਾ ਉਤਸਾਹੁ ਹੂਆ ਹੈ ਕਿ ਸਤਸੰਗ ਮੇਂ ਜਾ ਕਰ, ਹੇ ਹਰੀ! ਤੇਰੇ ਕੋ ਕਿਉਂ ਕਰ ਮਿਲੀਐ?
Prof. Sahib Singhਹੇ ਮਾਂ! (ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਪਿੱਛੋਂ) ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ (ਮੇਰੇ ਅੰਦਰ ਪ੍ਰਭੂ-ਪਤੀ ਦੇ) ਪਿਆਰ ਦਾ ਉਛਾਲਾ ਆ ਰਿਹਾ ਹੈ (ਮਨ ਤੜਫਦਾ ਹੈ ਕਿ) ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ।ਪਦ ਅਰਥ ਅਸੁਨਿ = ਅੱਸੂ ਵਿਚ। ਉਮਾਹੜਾ = ਉਛਾਲਾ। ਜਾਇ = ਜਾ ਕੇ। ਕਿਉਂ = ਕਿਵੇਂ? ਕਿਸੇ ਨ ਕਿਸੇ ਤਰ੍ਹਾਂ।
SikhNet (Spanish)En el mes de Assu el Amor del Señor rebosa en mi corazón.
ਮਨਿ ਤਨਿ ਪਿਆਸ ਦਰਸਨ ਘਣੀ; ਕੋਈ ਆਣਿ ਮਿਲਾਵੈ ਮਾਇ ॥
man tan piaas darasan ghanee; koee aan milaavai maae | Ang 135
Sant Singh KhalsaMy mind and body are so thirsty for the Blessed Vision of His Darshan. Won't someone please come and lead me to him, O my mother.
Manmohan SinghWithin my mind and body is the great thirst for the Lord's sight. Let some one come and cause me to meet Him, O mother!
Manmohan Singh (Punjabi)ਮੇਰੀ ਆਤਮਾ ਦੇ ਦੇਹਿ ਅੰਦਰ ਸਾਹਿਬ ਦੇ ਦੀਦਾਰ ਦੀ ਬਹੁਤੀ ਤ੍ਰੇਹ ਹੈ। ਕੋਈ ਆ ਕੇ ਮੈਨੂੰ ਉਸ ਨਾਲ ਮਿਲਾ ਦੇਵੇ, ਹੇ ਮਾਤਾ!
Fareedkot Teekaਹੇ (ਮਾਇ) ਸੰਤ ਜਨੋਂ! ਮਨ ਤਨ ਬੀਚ ਦਰਸਨ ਕੀ ਬਹੁਤ ਚਾਹ ਹੈ ਕੋਈ (ਆਣਿ) ਲਿਆ ਕਰ ਮਿਲਾਵੇ॥
Prof. Sahib Singhਮੇਰੇ ਮਨ ਵਿਚ ਮੇਰੇ ਤਨ ਵਿਚ ਪ੍ਰਭੂ ਦੇ ਦਰਸਨ ਦੀ ਬੜੀ ਪਿਆਸ ਲੱਗੀ ਹੋਈ ਹੈ (ਚਿੱਤ ਲੋਚਦਾ ਹੈ ਕਿ) ਕੋਈ (ਉਸ ਪਤੀ ਨੂੰ) ਲਿਆ ਕੇ ਮੇਲ ਕਰਾ ਦੇਵੇ।ਪਦ ਅਰਥ ਮਨਿ = ਮਨ ਵਿਚ। ਤਨਿ = ਸਰੀਰ ਵਿਚ। ਘਣੀ = ਬਹੁਤ। ਆਣਿ = ਲਿਆ ਕੇ। ਮਾਇ = ਹੇ ਮਾਂ!
SikhNet (Spanish)Inmenso es mi deseo de tener el Darshan de Su Presencia, oh mi madre, ¿cómo Lo encontraré?
ਸੰਤ ਸਹਾਈ ਪ੍ਰੇਮ ਕੇ; ਹਉ. ਤਿਨ ਕੈ ਲਾਗਾ ਪਾਇ ॥
sant sahaaee prem ke; hau. tin kai laagaa paae | Ang 135
Sant Singh KhalsaThe Saints are the helpers of the Lord's lovers; I fall and touch their feet.
Manmohan SinghThe saints are my helpers in my love march. I fall at their feet.
Manmohan Singh (Punjabi)ਮੇਰੀ ਪ੍ਰੀਤ ਦੀ ਮੰਜਲ ਅੰਦਰ ਸਾਧੂ ਮੇਰੇ ਸਹਾਇਕ ਹਨ। ਮੈਂ ਉਨ੍ਹਾਂ ਦੇ ਪੈਰੀ ਪੈਦਾ ਹਾਂ।
Fareedkot Teekaਜੋ ਪ੍ਰੇਮ ਕੇ ਸਹਾਇਕ ਸੰਤ ਜਨ ਹੈਂ, ਮੈਂ ਤਿਨ ਕੀ ਚਰਣੀ ਲਾਗਤਾ ਹੂੰ॥
Prof. Sahib Singh(ਇਹ ਸੁਣ ਕੇ ਕਿ) ਸੰਤ ਜਨ ਪ੍ਰੇਮ ਵਧਾਣ ਵਿਚ ਸਹੈਤਾ ਕਰਿਆ ਕਰਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗੀ ਹਾਂ।ਪਦ ਅਰਥ ਹਉ = ਮੈਂ! ਤਿਨ ਕੈ ਪਾਇ = ਉਹਨਾਂ ਦੀ ਚਰਨੀਂ।
SikhNet (Spanish)¿Quién me puede guiar hacia Él? Los Santos son mi soporte en el camino; oh, ¡permite que me postre a Sus Pies!
ਵਿਣੁ ਪ੍ਰਭ. ਕਿਉ ਸੁਖੁ ਪਾਈਐ; ਦੂਜੀ ਨਾਹੀ ਜਾਇ ॥
vin prabh. kiau sukh paaeeai; doojee naahee jaae | Ang 135
Sant Singh KhalsaWithout God, how can I find peace? There is nowhere else to go.
Manmohan SinghWithout the Lord how can peace be obtained? There is no place besides.
Manmohan Singh (Punjabi)ਸੁਆਮੀ ਦੇ ਬਗੈਰ ਆਰਾਮ ਕਿਸ ਤਰ੍ਰਾਂ ਪਾਇਆ ਜਾ ਸਕਦਾ ਹੈ? ਹੋਰ ਕੋਈ ਜਗ੍ਰਾ ਹੈ ਹੀ ਨਹੀਂ।
Fareedkot Teekaਪਰਮੇਸ੍ਵਰ ਸੇ ਬਿਨਾਂ ਕੈਸੇ ਸੁਖ ਪਾਈਏ ਕਿਉਂਕਿ ਉਸ ਸੇ ਬਿਨਾਂ ਸੁਖਦਾਯਕ ਔਰ ਕੋਈ ਜਗਾ ਨਹੀਂ॥
Prof. Sahib Singh(ਹੇ ਮਾਂ!) ਪ੍ਰਭੂ ਤੋਂ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ (ਕਿਉਂਕਿ ਸੁਖ-ਆਨੰਦ ਦੀ) ਹੋਰ ਕੋਈ ਥਾਂ ਹੀ ਨਹੀਂ।ਪਦ ਅਰਥ ਜਾਇ = ਥਾਂ।
SikhNet (Spanish)Sin el Señor no hay paz, no hay refugio.
ਜਿੰਨੑੀ ਚਾਖਿਆ ਪ੍ਰੇਮ ਰਸੁ; ਸੇ ਤ੍ਰਿਪਤਿ ਰਹੇ ਆਘਾਇ ॥
jinaee chaakhiaa prem ras; se tripat rahe aaghaae | Ang 135
Sant Singh KhalsaThose who have tasted the sublime essence of His Love, remain satisfied and fulfilled.
Manmohan SinghThey, who have tasted the ambrosia of love, remain sated and satiated.
Manmohan Singh (Punjabi)ਜਿਨ੍ਹਾਂ ਨੇ ਪ੍ਰੀਤ ਦਾ ਅੰਮ੍ਰਿਤ ਪਾਨ ਕੀਤਾ ਹੈ, ਉਹ ਰਜੇ ਅਤੇ ਧ੍ਰਾਪੇ ਰਹਿੰਦੇ ਹਨ।
Fareedkot Teekaਜਿਨ੍ਹੋਂ ਨੇ ਪ੍ਰੇਮ ਕਾ ਰਸ ਚਾਖਿਆ ਹੈ ਸੇ ਲੋਕ ਪ੍ਰਲੋਕ ਕੇ ਪਦਾਰਥਾਂ ਸੇ ਤ੍ਰਿਪਤਿ ਹੂਏ ਹੈਂ॥
Prof. Sahib Singhਜਿਨ੍ਹਾਂ (ਵਡ-ਭਾਗੀਆਂ) ਨੇ ਪ੍ਰਭੂ-ਪਿਆਰ ਦਾ ਸੁਆਦ (ਇਕ ਵਾਰੀ) ਚੱਖ ਲਿਆ ਹੈ (ਉਹਨਾਂ ਨੂੰ ਮਾਇਆ ਦੇ ਸੁਆਦ ਭੁੱਲ ਜਾਂਦੇ ਹਨ, ਮਾਇਆ ਵੱਲੋਂ) ਉਹ ਰੱਜ ਜਾਂਦੇ ਹਨ,ਪਦ ਅਰਥ ਰਸੁ = ਸੁਆਦ, ਆਨੰਦ। ਰਹੇ ਆਘਾਇ = ਰੱਜ ਗਏ, ਤ੍ਰਿਸ਼ਨਾ ਪੋਹ ਨਹੀਂ ਸਕਦੀ।
SikhNet (Spanish)Aquéllos que han probado el Néctar del Amor Divino son saciados y quedan satisfechos.
ਆਪੁ ਤਿਆਗਿ ਬਿਨਤੀ ਕਰਹਿ; ਲੇਹੁ ਪ੍ਰਭੂ ਲੜਿ ਲਾਇ ॥
aap tiaag binatee kareh; lehu prabhoo larr laae | Ang 135
Sant Singh KhalsaThey renounce their selfishness and conceit, and they pray, "God, please attach me to the hem of Your robe."
Manmohan SinghStilling their self-conceit, they make the supplication, O Lord, attach us to Thine skirt".
Manmohan Singh (Punjabi)ਸਵੈ-ਹੰਗਤਾ ਨੂੰ ਨਵਿਰਤ ਕਰਕੇ, ਉਹ ਪ੍ਰਾਰਥਨਾ ਕਰਦੇ ਹਨ, ਹੇ ਸੁਆਮੀ ਸਾਨੂੰ ਆਪਣੇ ਪੱਲੇ ਨਾਲ ਜੋੜ ਲੈ।
Fareedkot Teekaਹੰਕਾਰ ਕੋ ਮਾਰ ਕਰ ਐਸੇ ਬੇਨਤੀ ਕਰਤੇ ਹੈਂ ਕਿ ਹੇ ਪ੍ਰਭੂ ਅਪਨੇ ਲੜ ਲਗਾਇ ਲੈ॥
Prof. Sahib Singhਆਪਾ-ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ-ਹੇ ਪ੍ਰਭੂ! ਸਾਨੂੰ ਆਪਣੇ ਲੜ ਲਾਈ ਰੱਖ।ਪਦ ਅਰਥ ਆਪੁ = ਆਪਾ-ਭਾਵ। ਲੜਿ = ਲੜ ਵਿਚ, ਪੱਲੇ।
SikhNet (Spanish)Ellos dejan de estar interesados en su auto imagen y sólo rezan para estar siempre con Dios.
ਜੋ ਹਰਿ ਕੰਤਿ ਮਿਲਾਈਆ; ਸਿ ਵਿਛੁੜਿ. ਕਤਹਿ ਨ ਜਾਇ ॥
jo har kant milaaeea; si vichhurr. kateh na jaae | Ang 135
Sant Singh KhalsaThose whom the Husband Lord has united with Himself, shall not be separated from Him again.
Manmohan SinghThey, whom God the Spouse, has united with Himself, neither separate nor go anywhere else.
Manmohan Singh (Punjabi)ਜਿਹੜੀਆਂ ਭਗਵਾਨ ਪਤੀ ਨੇ ਆਪਣੇ ਨਾਲ ਮਿਲਾ ਲਈਆਂ ਹਨ ਉਹ ਕਦੇ ਭੀ ਜੂਦਾ ਹੋ ਕੇ ਹੋਰ ਕਿਧਰੇ ਨਹੀਂ ਜਾਂਦੀਆਂ।
Fareedkot Teekaਜੋ ਹਰੀ ਕੰਤ ਨੇ ਆਪਨੇ ਸਾਥ ਮਿਲਾਇਆ ਹੈ, ਸੋ ਕਹੀਂ ਵਿਛੁੜਿ ਨਹੀਂ ਜਾਤੀਆਂ॥
Prof. Sahib Singhਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਖਸਮ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹ (ਉਸ ਮਿਲਾਪ ਵਿਚੋਂ) ਵਿੱਛੁੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ,ਪਦ ਅਰਥ ਕੰਤਿ = ਕੰਤ ਨੇ। ਕਤਹਿ = ਕਿਸੇ ਹੋਰ ਥਾਂ।
SikhNet (Spanish)La persona a quien Dios ha unido Consigo Mismo, nunca se separará de Él ni buscará a alguien más.
ਪ੍ਰਭ ਵਿਣੁ ਦੂਜਾ ਕੋ ਨਹੀ; ਨਾਨਕ ਹਰਿ ਸਰਣਾਇ ॥
prabh vin doojaa ko nahee; naanak har saranaae | Ang 135
Sant Singh KhalsaWithout God, there is no other at all. Nanak has entered the Sanctuary of the Lord.
Manmohan SinghWithout the Lord there is no other second. Nanak has entered God's sanctuary.
Manmohan Singh (Punjabi)ਸਾਹਿਬ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਨਾਨਕ ਨੇ ਵਾਹਿਗੁਰੂ ਦੀ ਸ਼ਰਣਾਗਤ ਸੰਭਾਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਤੇ ਬਿਨਾਂ ਦੂਜਾ ਕੋਈ ਨਹੀਂ ਤਾਂ ਤੇ ਹਰੀ ਕੀ ਸਰਣ ਲਈ ਹੈ॥
Prof. Sahib Singh(ਕਿਉਂਕਿ) ਹੇ ਨਾਨਕ (ਉਸ ਨੂੰ ਨਿਸਚਾ ਆ ਜਾਂਦਾ ਹੈ ਕਿ ਸਦੀਵੀ ਸੁਖ ਵਾਸਤੇ) ਪ੍ਰਭੂ ਦੀ ਸਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ।
SikhNet (Spanish)Sin Dios, no hay ningún otro; Nanak ha entrado en Su Santuario.
ਅਸੂ ਸੁਖੀ ਵਸੰਦੀਆ; ਜਿਨਾ. ਮਇਆ ਹਰਿ ਰਾਇ ॥੮॥
asoo sukhee vasandeea; jinaa. meaa har raae |8| Ang 135
Sant Singh KhalsaIn Assu, the Lord, the Sovereign King, has granted His Mercy, and they dwell in peace. ||8||
Manmohan SinghIn Assu they, on whom is the grace of God the King dwell in peace.
Manmohan Singh (Punjabi)ਅੱਸੂ ਵਿੱਚ ਜਿਨ੍ਹਾਂ ਉਤੇ ਵਾਹਿਗੁਰੂ ਪਾਤਸ਼ਾਹ ਦੀ ਮਿਹਰ ਹੈ, ਉਹ ਆਰਾਮ ਅੰਦਰ ਰਹਿੰਦੀਆਂ ਹਨ।
Fareedkot Teekaਜਿਨ ਕੋ ਹਰੀ ਰਾਜਾ ਕੀ ਦਯਾ ਹੈ, ਸੋ ਅਸੂ ਮੇਂ ਸੁਖੀ ਵਸਦੀਆਂ ਹੈਂ॥੮॥
Prof. Sahib Singhਉਹ ਸਦਾ ਪ੍ਰਭੂ ਦੀ ਸਰਨ ਪਈ ਰਹਿੰਦੀ ਹੈ। ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ ਉਹ ਜੀਵ-ਇਸਤ੍ਰੀਆਂ ਸੁਖ ਵਿਚ ਵੱਸਦੀਆਂ ਹਨ, ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ॥੮॥ਪਦ ਅਰਥ ਮਇਆ = ਮਿਹਰ ॥੮॥
SikhNet (Spanish)En Assu los que sienten el Deleite del Amor de Dios, el Rey, viven en Dicha y en Paz. (8)