ਗਉੜੀ ॥
gaurree | Ang 334
Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri
ਸੁਰਤਿ ਸਿਮ੍ਰਿਤਿ ਦੁਇ, ਕੰਨੀ ਮੁੰਦਾ; ਪਰਮਿਤਿ ਬਾਹਰਿ ਖਿੰਥਾ ॥
surat simrit due, kanee mundaa; paramit baahar khinthaa | Ang 334
Sant Singh KhalsaLet contemplation and intuitive meditation be your two ear-rings, and true wisdom your patched overcoat.
Manmohan SinghMeditation and contemplation of God, are my two ear rings and the true knowledge is my outward patched coat.
Manmohan Singh (Punjabi)ਰੱਬ ਦੀ ਬੰਦਗੀ ਅਤੇ ਸਿਮਰਨ ਮੇਰੇ ਕੰਨਾਂ ਦੀਆਂ ਦੋ ਮੁੰਦ੍ਰਾ ਹਨ ਅਤੇ ਯਥਾਰਥ ਗਿਆਨ ਮੇਰੀ ਬਾਹਰਲੀ ਖਫਣੀ ਹੈ।
Fareedkot Teeka(ਸੁਰਤਿ) ਬੇਦ (ਸਿੰਮ੍ਰਿਤ) ਜੋ ਮਨੂ ਆਦਿਕੋਂ ਕਰ ਰਚਤ ਧਰਮ ਨਿਰੂਪਕ ਗ੍ਰੰਥ ਹੈਂ। ਇਨ ਦੋਨੋਂ ਕੋ ਕਾਨੋਂ ਕਰ ਸੁਨਤੇ ਹਾਂ, ਏਹ ਮੁੰਦ੍ਰਾਂ ਹੈਂ ਔਰ ਜੋ (ਪਰਮਿਤਿ) ਮ੍ਰਯਾਦਾ ਸੇ ਪਰੇ ਹੋਣਾ ਹੈ, ਕੌਣ ਸੀ ਮ੍ਰਯਾਦਾ? (ਬਾਹਰਿ) ਜੋ ਬਾਹਜ ਮੁਖੀ ਕਰਮ ਕਾਂਡ ਹੈਂ ਤਿਸ ਸੇ ਪਰੇ ਹੋਣਾ ਹੈ ਏਹੀ ਖਿੰਥਾ ਹੈ। ਵਾ (ਪਰ) ਵਿਸੇਸ ਕਰ (ਮਿਤਿ) ਮ੍ਰਯਾਦਾ ਮੇਂ ਰਹਣਾ ਹੈ ਏਹੀ ਬਾਹਰਲੀ ਖਿੰਥਾ ਸਮ ਅੰਤਰੀਵ ਖਿੰਥਾ ਹੈ॥
Prof. Sahib Singhਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਨੀ ਤੇ ਪ੍ਰਭੂ ਦਾ ਨਾਮ ਸਿਮਰਨਾ-ਇਹ ਮਾਨੋ, ਮੈਂ ਦੋਹਾਂ ਕੰਨਾਂ ਵਿਚ ਮੁੰਦਰਾਂ ਪਾਈਆਂ ਹੋਈਆਂ ਹਨ। ਪ੍ਰਭੂ ਦਾ ਯਥਾਰਥ ਗਿਆਨ-ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਹੈ।ਪਦ ਅਰਥ ਸੁਰਤਿ = ਸੁਣਨਾ, (ਪ੍ਰਭੂ ਵਿਚ) ਧਿਆਨ ਜੋੜਨਾ। ਸਿਮ੍ਰਿਤਿ = ਚੇਤੇ ਕਰਨਾ, ਯਾਦ ਕਰਨਾ, ਸਿਮਰਨਾ। ਪਰਮਿਤਿ = {ਸੰ: ਪ੍ਰਮਿਤਿ = accurate notion or conception} ਸਹੀ ਵਾਕਫ਼ੀਅਤ, ਯਥਾਰਥ ਗਿਆਨ। ਖਿੰਥਾ = ਗੋਦੜੀ।
SikhNet (Spanish)Deja que la contemplación y la meditación sean tus aretes de castidad; deja que el conocimiento sea tu hábito.
ਸੁੰਨ ਗੁਫਾ ਮਹਿ ਆਸਣੁ ਬੈਸਣੁ; ਕਲਪ ਬਿਬਰਜਿਤ. ਪੰਥਾ ॥੧॥
sun gufaa meh aasan baisan; kalap bibarajit. panthaa |1| Ang 334
Sant Singh KhalsaIn the cave of silence, dwell in your Yogic posture; let the subjugation of desire be your spiritual path. ||1||
Manmohan SinghContemplative posture is my dwelling in the silent cave and the abandonment of desire is my religious sect.
Manmohan Singh (Punjabi)ਧਿਆਨ ਅਵਸਥਾ ਮੇਰਾ ਚੁਪ ਚਾਪ ਕੰਦਰਾ ਅੰਦਰ ਦਾ ਵਸੇਬਾ ਹੈ ਅਤੇ ਖਾਹਿਸ਼ ਦਾ ਤਿਆਗਣਾ ਮੇਰਾ ਮਜਹਬੀ ਮਾਰਗ ਹੈ।
Fareedkot Teekaਔਰ (ਸੁੰਨ) ਅਫੁਰ ਰੂਪ ਪਰਮੇਸ੍ਵਰ ਮੇਂ ਜੋ ਇਸਥਿਤੀ ਕਰੀ ਹੈ ਇਹ ਗੁਫਾ ਮੇਂ ਆਸਣ ਕਰ ਬੈਠੇ ਹਾਂ ਔਰ ਜੋ (ਕਲਪਤ) ਕਲਪਨਾ ਸੇ (ਬਿਬਰਜਿਤ) ਰਹਤ ਹੋਏ ਹਾਂ ਏਹੀ ਪੰਥ ਹੈ ਜੈਸੇ ਬਾਰਾਂ ਪੰਥ ਮੇਂ ਸੇ ਏਕ ਕੋਈ ਪੰਥ ਹੋਵੇ॥੧॥
Prof. Sahib Singhਅਫੁਰ ਅਵਸਥਾ-ਰੂਪ ਗੁਫ਼ਾ ਵਿਚ ਮੈਂ ਆਸਣ ਲਾਈ ਬੈਠਾ ਹਾਂ (ਭਾਵ, ਮੇਰਾ ਮਨ ਹੀ ਮੇਰੀ ਗੁਫ਼ਾ ਹੈ; ਜਿਥੇ ਮੈਂ ਦੁਨੀਆ ਧੰਧਿਆਂ ਵਾਲੇ ਕੋਈ ਫੁਰਨੇ ਨਹੀਂ ਉਠਣ ਦੇਂਦਾ ਤੇ ਇਸ ਤਰ੍ਹਾਂ ਆਪਣੇ ਅੰਦਰ, ਮਾਨੋ, ਇਕ ਏਕਾਂਤ ਵਿਚ ਬੈਠਾ ਹੋਇਆ ਹਾਂ)। ਦੁਨੀਆ ਦੀਆਂ ਕਲਪਣਾ ਤਿਆਗ ਦੇਣੀਆਂ-ਇਹ ਹੈ ਮੇਰਾ (ਜੋਗ-) ਪੰਥ ॥੧॥ਪਦ ਅਰਥ ਸੁੰਨ = ਸੁੰਞ, ਉਹ ਹਾਲਤ ਜਿੱਥੇ ਮਾਇਆ ਦਾ ਕੋਈ ਫੁਰਨਾ ਨਾਹ ਉੱਠੇ। ਕਲਪ = ਕਲਪਣਾ। ਬਿਬਰਜਿਤ = ਵਰਜਿਆ ਹੋਇਆ, ਰਹਿਤ। ਪੰਥ = ਧਾਰਮਿਕ ਰਸਤਾ ॥੧॥
SikhNet (Spanish)Deja que tu mente esté entonada en el Estado de Plenitud, y que el calmar tu ansiedad sea tu sendero. (1)
ਮੇਰੇ ਰਾਜਨ; ਮੈ ਬੈਰਾਗੀ ਜੋਗੀ ॥
mere raajan; mai bairaagee jogee | Ang 334
Sant Singh KhalsaO my King, I am a Yogi, a hermit, a renunciate.
Manmohan SinghMy king, I am a yogi imbued with Lord's Love.
Manmohan Singh (Punjabi)ਮੇਰੇ ਪਾਤਸ਼ਾਹ ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਯੋਗੀ ਹਾਂ।
Fareedkot Teekaਹੇ ਮੇਰੇ ਪਿਆਰੇ! ਮੇਂ ਵੈਰਾਗ ਕਰ ਪਰਮੇਸ੍ਵਰ ਮੇਂ ਜੁੜਾ ਹੂਆ ਜੋਗੀ ਹਾਂ, ਭਾਵ ਭੇਖੀ ਜੋਗੀ ਨਹੀਂ ਹੂੰ॥☬ਪ੍ਰਸ਼ਨ: ਜੇ ਕਹੇ ਇਸ ਜੋਗ ਸੇ ਤੁਮ ਕੋ ਕਿਆ ਲਾਭ ਹੂਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮੇਰੇ ਪਾਤਸ਼ਾਹ (ਪ੍ਰਭੂ!) ਮੈਂ (ਤੇਰੀ ਯਾਦ ਦੀ) ਲਗਨ ਵਾਲਾ ਜੋਗੀ ਹਾਂ,ਪਦ ਅਰਥ ਬੈਰਾਗੀ = ਵੈਰਾਗਵਾਨ, ਲਗਨ ਵਾਲਾ।
SikhNet (Spanish)Oh mi Rey, yo soy hombre desapasionado, un Yogui,
ਮਰਤ ਨ ਸੋਗ ਬਿਓਗੀ ॥੧॥ ਰਹਾਉ ॥
marat na sog biogee |1| rahaau | Ang 334
Sant Singh KhalsaI do not die or suffer pain or separation. ||1||Pause||
Manmohan SinghI am above death, sorrow and separation. Pause.
Manmohan Singh (Punjabi)ਮੈਂ ਮੌਤ, ਅਫਸੋਸ ਅਤੇ ਵਿਛੋੜੇ ਤੋਂ ਉਚੇਰਾ ਹਾਂ। ਠਹਿਰਾਉ।
Fareedkot Teeka(ਮਰਤ ਨ ਸੋਗ ਬਿਓਗੀ) ਪਰਮੇਸ੍ਵਰ ਤੇ ਭਿੰਨ ਹੋ ਕਰ ਸੋਗ ਕਰ ਨਹੀਂ ਮਰਤੇ ਹਾਂ, ਭਾਵ ਸਦਾ ਅਨੰਦੀ ਹਾਂ॥੧॥ ਰਹਾਉ ॥☬ਜੇ ਕਹੇ ਵੈਰਾਗੀ ਜੋਗੀ ਕੇ ਅੰਤਰੀਵ ਚਿੰਨ ਕਹੀਏ? ਤਿਸ ਪਰ ਕਹਤੇ ਹੈਂ:
Prof. Sahib Singh(ਇਸ ਵਾਸਤੇ) ਮੌਤ (ਦਾ ਡਰ) ਚਿੰਤਾ ਤੇ ਵਿਛੋੜਾ ਮੈਨੂੰ ਪੋਂਹਦੇ ਨਹੀਂ ਹਨ ॥੧॥ ਰਹਾਉ ॥ਪਦ ਅਰਥ ਮਰਤ = ਮੌਤ। ਸੋਗ = ਗ਼ਮ। ਬਿਓਗੀ = ਵਿਯੋਗ, ਵਿਛੋੜਾ ॥੧॥ ਰਹਾਉ ॥
SikhNet (Spanish)y así no muero, nadie llora por mí, ni tampoco estoy separado de Ti. (1-Pausa)
ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ; ਸਭੁ ਜਗੁ ਭਸਮਾਧਾਰੀ ॥
khandd brahamandd meh singee meraa battooaa; sabh jag bhasamaadhaaree | Ang 334
Sant Singh KhalsaThe solar systems and galaxies are my horn; the whole world is the bag to carry my ashes.
Manmohan SinghIn the universe and regions, I find my horn and the whole world is my wallet to keep the ashes.
Manmohan Singh (Punjabi)ਆਲਮ ਤੇ ਇਸ ਦਿਆਂ ਭਾਗਾਂ ਅੰਦਰ ਮੈਂ ਆਪਣਾ ਸਿੰਗ ਪਾਇਆ ਹੈ ਅਤੇ ਸਾਰਾ ਜਹਾਨ ਸੁਆਹ ਰੱਖਣ ਲਈ ਮੇਰਾ ਥੈਲਾ ਹੈ।
Fareedkot Teekaਸਰਬ ਖੰਡੋਂ ਬ੍ਰਹਮੰਡੋਂ ਮੇਂ ਜੋ ਚੇਤਨਸਤਾ ਜਾਣੀ ਹੈ, ਸੋਈ ਸਿੰਙੀ ਬਾਜ ਰਹੀ ਹੈ। ਔ ਮੇਰਾ ਬਟੂਆ ਏਹੀ ਹੈ, ਜੋ ਸਭ ਜਗਤ ਭਸਮ ਰੂਪ ਨਾਸੀ ਜਾਣਿਆ ਹੈ। ਮਕਾਰ ਕੇ ਕੰਨੇ ਸੇ ਅਕਾਰ ਨਿਕਾਸ ਕਰ ਅਧਾਰੀ ਪਾਠ ਸੇ ਅਧਾਰ ਹੋ ਗਿਆ ਹੈ। ਸੰਤੋਖ ਰੂਪੀ (ਅਧਾਰੀ) ਝੋਲੀ ਹੈ॥ (ਬਟੂਆ) ਏਕ ਭਸਮ ਕਾ ਗੋਲਾ ਹੋਤਾ ਹੈ ਜਿਸ ਕੋ ਘਸਾਇ ਕਰ ਸਰੀਰ ਕੋ ਲਗਾਵਤੇ ਹੈਂ।
Prof. Sahib Singhਸਾਰੇ ਖੰਡਾਂ ਬ੍ਰਹਿਮੰਡਾਂ ਵਿਚ (ਪ੍ਰਭੂ ਦੀ ਵਿਆਪਕਤਾ ਦਾ ਸਭ ਨੂੰ ਸੁਨੇਹਾ ਦੇਣਾ)-ਇਹ, ਮਾਨੋ, ਮੈਂ ਸਿੰਙੀ ਵਜਾ ਰਿਹਾ ਹਾਂ। ਸਾਰੇ ਜਗਤ ਨੂੰ ਨਾਸਵੰਤ ਸਮਝਣਾ-ਇਹ ਹੈ ਮੇਰਾ ਸੁਆਹ ਪਾਣ ਵਾਲਾ ਥੈਲਾ।ਪਦ ਅਰਥ ਬ੍ਰਹਮੰਡ = ਸਾਰਾ ਜਗਤ। ਸਿੰਙੀ = {ਸੰ: ਸ੍ਰਿੰਗ = a horn used for blowing} ਸਿੰਙ ਜੋ ਜੋਗੀ ਵਜਾਉਂਦੇ ਹਨ। ਬਟੂਆ = ਸੁਆਹ ਰੱਖਣ ਲਈ ਜੋਗੀਆਂ ਦਾ ਥੈਲਾ। ਭਸਮ = ਸੁਆਹ। ਭਸਮਾਧਾਰੀ = ਭਸਮ-ਆਧਾਰੀ, ਸੁਆਹ ਪਾਣ ਵਾਲਾ।
SikhNet (Spanish)La vida que pulsa en el Universo es mi corno; el ver al mundo como cenizas es mi mochila de pordiosero.
ਤਾੜੀ ਲਾਗੀ ਤ੍ਰਿਪਲੁ ਪਲਟੀਐ; ਛੂਟੈ ਹੋਇ ਪਸਾਰੀ ॥੨॥
taarree laagee tripal palatteeai; chhoottai hoe pasaaree |2| Ang 334
Sant Singh KhalsaEliminating the three qualities and finding release from this world is my deep meditation. ||2||
Manmohan SinghRiddance of three qualities and release from the world is my sitting in trance.
Manmohan Singh (Punjabi)ਤਿੰਨਾਂ ਗੁਣਾ ਤੋਂ ਖਲਾਸੀ ਅਤੇ ਸੰਸਾਰ ਤੋਂ ਛੁਟਕਾਰਾ ਮੇਰਾ ਸਮਾਧੀ ਲਾਉਣਾ ਹੈ।
Fareedkot Teekaਸਮਾਧੀ ਏਹੁ ਲਾਗੀ ਹੈ, ਜੋ (ਤ੍ਰਿਪਲੁ) ਤੀਨ ਗੁਣੋਂ ਸੇ ਬਿਰਤੀ ਪਲਟੀ ਹੈ, ਭਾਵ ਆਪ ਕੋ ਤ੍ਰਿਗੁਣ ਅਤੀਤ ਮਾਨਿਆ ਹੈ। ਗੁਣੋਂ ਸੇ ਰਹਤ ਹੋਣੇ ਕਾ ਫਲ੍ਹ ਕਹਤੇ ਹੈਂ: ਜੋ ਪ੍ਰਵਿਰਤੀ ਮੇਂ ਬੁਧੀ ਪਸਾਰੀ ਥੀ ਤਿਸ ਸੇ ਛੂਟਣਾ ਹੂਆ ਹੈ॥੨॥☬ਜੇ ਕਹੇ ਜੋਗੀ ਕਿੰਗਰੀ ਵਜਾਵਤੇ ਹੈਂ ਤੁਮਾਰੀ ਕਿੰਗਰੀ ਕੌਨ ਸੀ ਹੈ? ਤਿਸ ਪਰ ਕਹਤੇ ਹੈਂ:
Prof. Sahib Singhਤ੍ਰੈਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਪਰਤਾਅ ਦਿੱਤਾ ਹੈ-ਇਹ ਮਾਨੋ, ਮੈਂ ਤਾੜੀ ਲਾਈ ਹੋਈ ਹੈ। ਇਸ ਤਰ੍ਹਾਂ ਮੈਂ ਗ੍ਰਿਹਸਤੀ ਹੁੰਦਾ ਹੋਇਆ ਭੀ ਮੁਕਤ ਹਾਂ ॥੨॥ਪਦ ਅਰਥ ਤ੍ਰਿਪਲੁ = ਤ੍ਰਿਗੁਣੀ ਮਾਇਆ। ਪਸਾਰੀ = ਗ੍ਰਿਹਸਤੀ। ਛੂਟੈ = ਮੁਕਤ ਹਾਂ ॥੨॥
SikhNet (Spanish)Y cuando estoy entonado en mi Señor, me elevo más allá de las tres Gunas, así vivo dentro del mundo y al mismo tiempo lo hago sin apego. (2)
ਮਨੁ ਪਵਨੁ ਦੁਇ ਤੂੰਬਾ ਕਰੀ ਹੈ; ਜੁਗ ਜੁਗ ਸਾਰਦ ਸਾਜੀ ॥
man pavan due toonbaa karee hai; jug jug saarad saajee | Ang 334
Sant Singh KhalsaMy mind and breath are the two gourds of my fiddle, and the Lord of all the ages is its frame.
Manmohan SinghMy mind and breath, I have made the two gourds of my fiddle and the Lord of all the ages I have make its frame.
Manmohan Singh (Punjabi)ਆਪਣੇ ਚਿੱਤ ਅਤੇ ਸੁਆਸ ਨੂੰ ਵੀਣਾ ਦੇ ਦੋ ਤੂੰਬੇ ਬਣਾਇਆ ਹੈ ਅਤੇ ਸਾਰਿਆਂ ਯੁਗਾਂ ਦੇ ਸੁਆਮੀ ਨੂੰ ਮੈਂ ਇਸ ਦੀ ਡੰਡੀ ਬਣਾਇਆ ਹੈ।
Fareedkot Teekaਮਨ ਔਰ ਪਵਨ ਏ ਦੋਨੋਂ ਤੂੰਬਾ ਬਨਾਏ ਹੈਂ, ਭਾਵ ਮਨ ਕੋ ਰੋਕ ਕਰ ਸ੍ਵਾਸ ਸ੍ਵਾਸ ਅਭਿਆਸ ਕਰਤੇ ਹੈਂ ਔਰ ਜੋ (ਜੁਗ) ਦੋ ਜੀਵ ਈਸ੍ਵਰ ਹੈਂ ਬੇਦ ਪ੍ਰਮਾਣ ਇਨ ਕਾ (ਜੁਗ) ਜੋੜਨਾ ਕੀਆ ਹੈ, ਸੋ (ਸਾਰਦ) ਡੰਡੀ ਰਚੀ ਹੈ ਐਸੀ ਕਿੰਗੁਰੀ ਬਨਾਈ ਹੈ॥
Prof. Sahib Singh(ਮੇਰੇ ਅੰਦਰ) ਇਕ-ਰਸ ਕਿੰਗੁਰੀ (ਵੀਣਾ) ਵੱਜ ਰਹੀ ਹੈ। ਮੇਰਾ ਮਨ ਅਤੇ ਸੁਆਸ (ਉਸ ਕਿੰਗੁਰੀ ਦੇ) ਦੋਵੇਂ ਤੂੰਬੇ ਹਨ। ਸਦਾ-ਥਿਰ ਰਹਿਣ ਵਾਲਾ ਪ੍ਰਭੂ (ਮਨ ਤੇ ਸੁਆਸ ਦੋਹਾਂ ਤੂੰਬਿਆਂ ਨੂੰ ਜੋੜਨ ਵਾਲੀ) ਮੈਂ ਡੰਡੀ ਬਣਾਈ ਹੈ।ਪਦ ਅਰਥ ਪਵਨੁ = ਹਵਾ, ਸੁਆਸ। ਤੂੰਬਾ = ਇਕ ਕਿਸਮ ਦਾ ਸੁੱਕਾ ਹੋਇਆ ਕੱਦੂ, ਜੋ ਸਤਾਰ ਵੀਣਾ ਆਦਿਕ ਤੰਤੀ ਸਾਜਾਂ ਵਿਚ ਵਰਤੀਦਾ ਹੈ। ਵੀਣਾ ਦੀ ਡੰਡੀ ਦੇ ਦੋਹੀਂ ਪਾਸੀਂ ਦੋ ਤੂੰਬੇ ਬੱਧੇ ਹੁੰਦੇ ਹਨ, ਜਿਸ ਕਰਕੇ ਤੰਤੀ ਦੀ ਸੁਰ ਸੁੰਦਰ ਬਣ ਜਾਂਦੀ ਹੈ। ਸਾਰਦ = ਵੀਣਾ ਦੀ ਡੰਡੀ। ਸਾਜੀ = ਬਣਾਈ। ਜੁਗ ਜੁਗ = ਜੁਗਾਂ ਜੁਗਾਂ ਵਿਚ ਥਿਰ ਹਰੀ।
SikhNet (Spanish)La mente y la respiración son las dos cuerdas de mi cítara, y el Señor de todas las Épocas es Su Caja de Resonancia.
ਥਿਰੁ ਭਈ ਤੰਤੀ. ਤੂਟਸਿ ਨਾਹੀ; ਅਨਹਦ ਕਿੰਗੁਰੀ ਬਾਜੀ ॥੩॥
thir bhee tantee. toottas naahee; anahad kinguree baajee |3| Ang 335
Sant Singh KhalsaThe string has become steady, and it does not break; this guitar vibrates with the unstruck melody. ||3||
Manmohan SinghStable has become the string and breaks not, and the fiddle plays spontaneously.
Manmohan Singh (Punjabi)ਸਥਿਰ ਹੋ ਗਈ ਹੈ ਤਾਰ ਅਤੇ ਟੁੱਟਦੀ ਨਹੀਂ ਅਤੇ ਵੀਣਾ ਸੁੱਤੇ-ਸਿੱਧ ਹੀ ਵਜ ਰਹੀ ਹੈ।
Fareedkot Teekaਬ੍ਰਿਤੀ ਰੂਪੀ ਤਾਰ ਇਸਥਿਤ ਹੂਈ ਹੈ, ਜੋ ਤੂਟਤੀ ਨਹੀਂ ਹੈ, ਐਸੀ ਅਨਾਹਦ ਕਿੰਗੁਰੀ ਵਾਜੀ ਹੈ ਅਰਥਾਤ ਅਖੰਡਾਕਾਰ ਬ੍ਰਿਤੀ ਰਹਿਤੀ ਹੈ॥੩॥☬ਪ੍ਰਸ਼ਨ: ਇਸ ਕਿੰਗੁਰੀ ਕੋ ਸੁਨ ਕਰ ਕੋਈ ਪ੍ਰਸਿੰਨ ਭੀ ਹੂਆ ਹੈ?☬ਉੱਤ੍ਰ:
Prof. Sahib Singhਸੁਰਤ ਦੀ ਤਾਰ (ਉਸ ਕਿੰਗੁਰੀ ਦੀ ਵੱਜਣ ਵਾਲੀ ਤੰਤੀ) ਮਜ਼ਬੂਤ ਹੋ ਗਈ ਹੈ, ਕਦੇ ਟੁੱਟਦੇ ਨਹੀਂ ॥੩॥ਪਦ ਅਰਥ ਅਨਹਦ = ਇੱਕ-ਰਸ। ਥਿਰੁ = ਟਿਕਵੀਂ ॥੩॥
SikhNet (Spanish)Y cuando las cuerdas de la conciencia están en armonía, entonces se escucha la Melodía Divina. (3)
ਸੁਨਿ ਮਨ. ਮਗਨ ਭਏ ਹੈ ਪੂਰੇ; ਮਾਇਆ ਡੋਲ. ਨ ਲਾਗੀ ॥
sun man. magan bhe hai poore; maaeaa ddol. na laagee | Ang 335
Sant Singh KhalsaHearing it, the mind is enraptured and becomes perfect; it does not waver, and it is not affected by Maya.
Manmohan SinghBy hearing it, the mind of the perfect man is enraptured and feels not the swaying of mammon.
Manmohan Singh (Punjabi)ਇਸ ਨੂੰ ਸੁਣਨ ਦੁਆਰਾ ਪੂਰਨ ਪੁਰਸ਼ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ ਅਤੇ ਮੋਹਨੀ ਦੇ ਹਲੂਣੇ ਉਸ ਨੂੰ ਨਹੀਂ ਲਗਦੇ।
Fareedkot Teekaਜੋ ਪੂਰੇ ਭਾਗੋਂ ਵਾਲੇ ਹੈਂ, ਸੋ ਮਹਾਂ ਵਾਕ ਕੇ ਅਖੰਡ ਅਰਥ ਰੂਪ ਕਿੰਗੁਰੀ ਕੋ ਸੁਨ ਕਰ ਮਨ ਮੇਂ ਹੀ ਮਸਤ ਹੋ ਗਏ ਹੈਂ। ਇਸ ਤੇ ਮਾਇਆ ਕੀ (ਡੋਲ) ਡੋਲਾਵਨੀ ਅਰਥਾਤ ਤ੍ਰਿਸ੍ਨਾ ਨਹੀਂ ਲਗਤੀ ਹੈ॥☬ਅੰਤਰੀਵ ਜੋਗ ਕਾ ਫਲ੍ਹ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singh(ਇਸ ਅੰਦਰਲੀ ਕਿੰਗੁਰੀ ਦੇ ਰਾਗ ਨੂੰ) ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ।ਪਦ ਅਰਥ ਸੁਨਿ = ਸੁਣ ਕੇ। ਪੂਰੇ = ਚੰਗੀ ਤਰ੍ਹਾਂ। ਡੋਲ = ਲਹਿਰ, ਹੁਲਾਰਾ। ਨ ਲਾਗੀ = ਨਹੀਂ ਲੱਗਦੀ, ਨਹੀਂ ਪੋਂਹਦੀ।
SikhNet (Spanish)Escuchándola, la mente se calma, y estando inafectada por Maya,
ਕਹੁ ਕਬੀਰ. ਤਾ ਕਉ ਪੁਨਰਪਿ ਜਨਮੁ ਨਹੀ; ਖੇਲਿ ਗਇਓ ਬੈਰਾਗੀ ॥੪॥੨॥੫੩॥
kahu kabeer. taa kau punarap janam nahee; khel geo bairaagee |4|2|53| Ang 335
Sant Singh KhalsaSays Kabeer, the bairaagee, the renunciate, who has played such a game, is not reincarnated again into the world of form and substance. ||4||2||53||
Manmohan SinghSays Kabir the desireless soul, which has played such a game is not born again.
Manmohan Singh (Punjabi)ਕਬੀਰ ਜੀ ਆਖਦੇ ਹਨ ਕਿ ਇਛਾ-ਰਹਿਤ ਆਤਮਾ, ਜੋ ਇਹੋ ਜਿਹੀ ਖੇਡ ਖੇਡ ਗਈ ਹੈ, ਮੁੜ ਕੇ ਜਨਮ ਨਹੀਂ ਧਾਰਦੀ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਿਸ ਕੋ (ਰਪਿ) ਨਿਸਚੇ ਕਰ ਕੇ ਪੁਨਾ ਜਨਮ ਨਹੀਂ ਹੋਤਾ ਹੈ, ਜੋ ਵੈਰਾਗ ਆਦਿ ਅੰਤਰ ਚਿਨੋਂ ਵਾਲਾ ਜੋਗੀ ਜੋਗ ਮੇਂ ਖੇਲ ਗਿਆ ਹੈ॥੪॥੩॥੫੩॥☬ਦੇਹ ਕੀ ਸਫਲਤਾ ਕੇ ਵਾਸਤੇ ਤਾਣੀ ਕੇ ਰੂਪਕ ਅਲੰਕਾਰ ਦੁਆਰਾ ਬੁਧੀ ਜੀਵ ਵਾ ਈਸ੍ਵਰ ਮਾਇਆ ਕਾ ਸੰਬਾਦੁ ਕਥਨੁ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ- ਜੋ ਲਗਨ ਵਾਲਾ ਜੋਗੀ ਅਜਿਹੀ ਖੇਡ ਖੇਡ ਕੇ ਜਾਂਦਾ ਹੈ ਉਸ ਨੂੰ ਫਿਰ ਕਦੇ ਜਨਮ (ਮਰਨ) ਨਹੀਂ ਹੁੰਦਾ ॥੪॥੨॥੫੩॥ਪਦ ਅਰਥ ਪੁਨਰਪਿ = {ਪੁਨਹ-ਅਪਿ} ਫਿਰ ਭੀ, ਫਿਰ ਕਦੇ। ਖੇਲ ਗਇਓ = ਐਸੀ ਖੇਡ ਖੇਡ ਜਾਂਦਾ ਹੈ ॥੪॥੨॥੫੩॥
* ਸ਼ਬਦ ਦਾ ਭਾਵ: ਅਸਲੀ ਜੋਗੀ ਉਹ ਹੈ ਜੋ ਗ੍ਰਿਹਸਤ ਵਿਚ ਰਹਿੰਦਾ ਹੋਇਆ ਭੀ ਪ੍ਰਭੂ ਦੀ ਯਾਦ ਵਿਚ ਸੁਰਤ ਜੋੜਦਾ ਹੈ, ਆਪਣੇ ਮਨ ਵਿਚ ਵਿਕਾਰਾਂ ਦੇ ਫੁਰਨੇ ਤੇ ਕਲਪਣਾ ਨਹੀਂ ਉੱਠਣ ਦੇਂਦਾ, ਜਗਤ ਨੂੰ ਨਾਸਵੰਤ ਜਾਣ ਕੇ ਇਸ ਦੇ ਮੋਹ ਵਿਚ ਫਸਦਾ ਨਹੀਂ, ਦੁਨੀਆ ਦੇ ਕੰਮ-ਕਾਰ ਕਰਦਾ ਹੋਇਆ ਭੀ ਸੁਆਸ ਸੁਆਸ ਸਿਮਰਨ ਕਰਦਾ ਹੈ ਤੇ ਯਾਦ ਦੀ ਇਸ ਤਾਰ ਨੂੰ ਕਦੇ ਟੁੱਟਣ ਨਹੀਂ ਦੇਂਦਾ। ਅਜਿਹੇ ਜੋਗੀ ਨੂੰ ਮਾਇਆ ਕਦੇ ਭਰਮਾ ਨਹੀਂ ਸਕਦੀ।੫੩।
SikhNet (Spanish)no vacila más. Dice Kabir, el Beragui que toca tal Melodía en la Vida, no regresa al mundo de la forma. (4-2-53)