ੴ

ਸਿੱਖਬਾਣੀ · SikhBani

Ang 334

Sri Guru Granth Sahib · Raag Gauree · 4 shabads, 36 lines
Translations
Shabad Bhagat Kabir Ji Raag Gauree continued from Ang 333

ਤਾ ਸੋਹਾਗਣਿ ਜਾਣੀਐ; ਗੁਰਸਬਦੁ ਬੀਚਾਰੇ ॥੩॥

taa sohaagan jaaneeai; gurasabad beechaare |3|

Sant Singh KhalsaThen she is known as the happy soul-bride, if she contemplates the Word of the Guru's Shabad. ||3||
Manmohan SinghThen alone she is considered to be the happy wife, if she ponders on the Guru's teaching.
Manmohan Singh (Punjabi)ਕੇਵਲ ਤਦ ਹੀ ਉਹ ਪ੍ਰਸੰਨ-ਪਤਨੀ ਜਾਣੀ ਜਾਂਦੀ ਹੈ, ਜੇਕਰ ਉਹ ਗੁਰਾਂ ਦੇ ਉਪਦੇਸ਼ ਨੂੰ ਸੋਚਦੀ ਸਮਝਦੀ ਹੈ।
Fareedkot Teekaਜੇ ਕਰ ਗੁਰੋਂ ਕਾ ਉਪਦੇਸ ਵੀਚਾਰੇ ਤੌ ਪਰਮੇਸ੍ਵਰ ਕੇ ਮਿਲਾਪ ਵਾਲੀ ਜਾਣੀਤੀ ਹੈ॥੩॥☬ਪ੍ਰਸ਼ਨ: ਸਭ ਜੀਵ ਉਦਮ ਕਰ ਕੇ ਗੁਰ ਸਬਦ ਹੀ ਕਿਉਂ ਨਹੀਂ ਵਿਚਾਰਤੇ ਹੈਂ?☬ਉੱਤਰ:
Prof. Sahib Singh(ਉਸ ਦੀ ਮਿਹਰ ਨਾਲ ਜੀਵ-ਇਸਤ੍ਰੀ ਜਦੋਂ) ਗੁਰੂ ਦੇ ਸ਼ਬਦ ਨੂੰ ਵਿਚਾਰਦੀ ਹੈ (ਭਾਵ, ਚਿੱਤ ਵਿਚ ਵਸਾਉਂਦੀ ਹੈ) ਤਾਂ ਉਹ ਖਸਮ ਵਾਲੀ ਸਮਝੀ ਜਾਂਦੀ ਹੈ ॥੩॥

ਪਦ ਅਰਥ ਸੋਹਾਗਣਿ = ਸੋਹਾਗ ਵਾਲੀ, ਖਸਮ ਵਾਲੀ, ਖਸਮ ਨੂੰ ਯਾਦ ਰੱਖਣ ਵਾਲੀ ॥੩॥

SikhNet (Spanish)La novia feliz es aprobada si medita en la Palabra el Shabd del Guru.(3)

ਕਿਰਤ ਕੀ ਬਾਂਧੀ. ਸਭ ਫਿਰੈ; ਦੇਖਹੁ ਬੀਚਾਰੀ ॥

kirat kee baandhee. sabh firai; dekhahu beechaaree |

Sant Singh KhalsaBound by the actions she has committed, she wanders around - see this and understand.
Manmohan SinghBound by the deeds done everyone wanders about, you should see and consider this.
Manmohan Singh (Punjabi)ਕੀਤੇ ਹੋਏ ਕਰਮਾਂ ਦਾ ਨਰੜਿਆ ਹੋਇਆ ਹਰ ਕੋਈ ਭਟਕ ਰਿਹਾ ਹੈ। ਅੱਖਾਂ ਖੋਲ੍ਹ ਕੇ ਤੁਸੀਂ ਇਸ ਵੱਲ ਧਿਆਨ ਦਿਉ।
Fareedkot Teekaਵਿਚਾਰ ਕਰ ਕੇ ਦੇਖੋ ਸਭ ਸ੍ਰਿਸਟੀ ਕਰਮੋਂ ਕੀ ਬਾਂਧੀ ਹੂਈ ਫਿਰਤੀ ਹੈ॥
Prof. Sahib Singh(ਪਰ, ਹੇ ਭਾਈ!) ਜੇ ਵਿਚਾਰ ਕੇ ਵੇਖੋ, (ਇੱਥੇ ਤਾਂ) ਸਾਰੀ ਲੁਕਾਈ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ ਭਟਕ ਰਹੀ ਹੈ।

ਪਦ ਅਰਥ ਕਿਰਤ = ਕੀਤੇ ਹੋਏ (ਕੰਮ)। ਕਿਰਤ ਦੀ ਬਾਂਧੀ = ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ। ਸਭ = ਸਾਰੀ ਸ੍ਰਿਸ਼ਟੀ। ਬੀਚਾਰੀ = ਵਿਚਾਰ ਕੇ।

SikhNet (Spanish)Y si reflexiona, se da cuenta que está siendo arrastrada por su pasado.

ਏਸ ਨੋ ਕਿਆ ਆਖੀਐ; ਕਿਆ ਕਰੇ ਵਿਚਾਰੀ ॥੪॥

es no kiaa aakheeai; kiaa kare vichaaree |4|

Sant Singh KhalsaWhat can we say to her? What can the poor soul-bride do? ||4||
Manmohan SinghWhat shall we say to her? What can the poor one do?
Manmohan Singh (Punjabi)ਇਸ ਨੂੰ ਕੀ ਕਹੀਏ? ਇਹ ਗਰੀਬਣੀ ਕੀ ਕਰ ਸਕਦੀ ਹੈ?
Fareedkot Teekaਇਸ ਜੀਵ ਇਸਤ੍ਰੀ ਕੌ ਕਿਆ ਕਹੀਏ ਇਹ ਵਿਚਾਰੀ ਕਿਆ ਕਰੇ, ਭਾਵ ਏਹ ਕਿ ਕਰਮੋਂ ਕੇ ਅਧੀਨ ਹੈ॥੪॥☬ਜਿਨੋਂ ਨੇ ਪਰਮੇਸ੍ਵਰ ਕਾ ਸਿਮਰਨ ਨਹੀਂ ਕੀਆ ਤਿਨ ਜੀਵ ਇਸਤ੍ਰੀਓਂ ਕਾ ਹਾਲ ਕਹਤੇ ਹੈਂ:
Prof. Sahib Singhਇਸ ਜੀਵ-ਇਸਤ੍ਰੀ ਨੂੰ ਕੀਹ ਦੋਸ਼? ਇਹ ਨਮਾਣੀ ਕੀਹ ਕਰ ਸਕਦੀ ਹੈ? ॥੪॥

ਪਦ ਅਰਥ ਏਸ ਨੋ = ਇਸ ਜੀਵ ਨੂੰ। ਵਿਚਾਰੀ = ਨਿਤਾਣੀ ਜੀਵ-ਇਸਤ੍ਰੀ ॥੪॥

SikhNet (Spanish)¿Qué podemos entonces decirle? ¿Qué puede hacer la pobre Alma?(4)

ਭਈ ਨਿਰਾਸੀ ਉਠਿ ਚਲੀ; ਚਿਤ ਬੰਧਿ. ਨ ਧੀਰਾ ॥

bhee niraasee utth chalee; chit bandh. na dheeraa |

Sant Singh KhalsaDisappointed and hopeless, she gets up and departs. There is no support or encouragement in her consciousness.
Manmohan SinghBecoming hopeless, she gets up and departs. There is no prop and satisfaction in her mind.
Manmohan Singh (Punjabi)ਬੇ-ਉਮੀਦ ਹੋ ਉਹ ਖੜੀ ਹੋ ਟੁਰ ਜਾਂਦੀ ਹੈ। ਉਸ ਦੇ ਮਨ ਅੰਦਰ ਕੋਈ ਆਸਰਾ ਤੇ ਸ਼ਾਤੀ ਨਹੀਂ।
Fareedkot Teekaਜਿਨ ਸੰਬੰਧੀਓਂ ਵਾ ਪਦਾਰਥੋਂ ਕੀ ਆਸ ਕਰ ਜਨਮ ਖੋਇਆ ਥਾ। ਜਬ ਜਮੋਂ ਕੇ ਬਸ ਪੜੀ ਤਬ ਤਿਨ ਸੇ ਨਿਰਾਸ ਹੋ ਕਰ ਜਮ ਲੋਕ ਕੋ ਉਠ ਚਲੀ। ਦੁਖੋਂ ਕੋ ਪ੍ਰਾਪਤਿ ਹੋਈ ਹੋਈ ਚਿਤ ਮੇਂ ਧੀਰਜ ਨਹੀਂ ਬਾਂਧਤੀ ਹੈ॥☬ਪ੍ਰਸ਼ਨ: ਮੈਂ ਜਗ੍ਯਾਸੂ ਤਿਨ ਦੁਖੋਂ ਸੇ ਕੈਸੇ ਬਚਾਂ?☬ਉੱਤਰ:
Prof. Sahib Singhਆਸਾਂ ਸਿਰੇ ਨਹੀਂ ਚੜ੍ਹਦੀਆਂ, ਮਨ ਧੀਰਜ ਨਹੀਂ ਫੜਦਾ ਤੇ (ਜੀਵ-ਇਸਤ੍ਰੀ ਇੱਥੋਂ) ਉੱਠ ਤੁਰਦੀ ਹੈ।

ਪਦ ਅਰਥ ਨਿਰਾਸੀ = ਆਸਾਂ ਪੂਰੀਆਂ ਹੋਣ ਤੋਂ ਬਿਨਾ ਹੀ। ਨ ਬੰਧਿ = ਨ ਬੰਧੈ, ਨਹੀਂ ਬੱਝਦੀ। ਧੀਰਾ = ਧੀਰਜ, ਟਿਕਾਉ।

SikhNet (Spanish)Deja el mundo llena de frustración y sin haber conocido la calma.

ਹਰਿ ਕੀ ਚਰਣੀ ਲਾਗਿ ਰਹੁ; ਭਜੁ ਸਰਣਿ ਕਬੀਰਾ ॥੫॥੬॥੫੦॥

har kee charanee laag rahu; bhaj saran kabeeraa |5|6|50|

Sant Singh KhalsaSo remain attached to the Lord's Lotus Feet, and hurry to His Sanctuary, Kabeer! ||5||6||50||
Manmohan SinghRemain attached to God's feet and flee to His asylum, O Kabir.
Manmohan Singh (Punjabi)ਵਾਹਿਗੁਰੂ ਦੇ ਪੈਰਾ ਨਾਲ ਜੁੜਿਆ ਰਹੁ ਅਤੇ ਦੌੜ ਕੇ ਉਸ ਦੀ ਪਨਾਹ ਲੈ, ਹੇ ਕਬੀਰ!
Fareedkot Teekaਹਰਿ ਕੀ ਚਰਣੀ ਲਗ ਰਹੁ॥☬ਪ੍ਰਸ਼ਨ: ਚਰਣੀ ਲਗਣੇ ਕੀ ਰੀਤੀ ਕਹੋ?☬ਕਬੀਰ ਜੀ ਉੱਤਰ ਕਹਤੇ ਹੈਂ: ਸੰਤੋਂ ਕੀ ਸਰਿਣ ਕੋ ਪ੍ਰਾਪਤਿ ਹੋਹੁ॥੫॥੬॥੫੦॥☬ਸਿਖ ਨੇ ਪੂਛਾ: ਹੇ ਭਗਵਨ! ਭੇਖੋਂ ਵਾਲੇ ਅਪਨੇ ਅਪਨੇ ਭੇਖ ਕੋ ਵੱਡਾ ਮਾਨਕੇ ਹੰਕਾਰ ਕਰਤੇ ਹੈਂ, ਤਿਨ ਮੇਂ ਸੇ ਕੌਣ ਬਡਾ ਹੈ? ਤਿਸ ਪਰ ਕਹਤੇ ਹੈਂ?
Prof. Sahib Singhਹੇ ਕਬੀਰ! (ਇਸ ਨਿਰਾਸਤਾ ਤੋਂ ਬਚਣ ਲਈ) ਤੂੰ ਪ੍ਰਭੂ ਦੀ ਚਰਨੀਂ ਲੱਗਾ ਰਹੁ, ਪ੍ਰਭੂ ਦਾ ਆਸਰਾ ਲਈ ਰੱਖ ॥੫॥੬॥੫੦॥

ਪਦ ਅਰਥ ਭਜੁ = ਪਉ ॥੫॥੬॥੫੦॥

* ਸ਼ਬਦ ਦਾ ਭਾਵ: ਅਚਰਜ ਖੇਡ ਬਣੀ ਪਈ ਹੈ। ਜੋ ਭੀ ਜੀਵ ਇੱਥੇ ਆਉਂਦਾ ਹੈ, ਮਾਲਕ-ਪ੍ਰਭੂ ਵਲੋਂ ਗ਼ਾਫਲ ਹੋ ਕੇ ਦੁਨੀਆ ਦੇ ਭੋਗਾਂ ਵਿਚ ਰੁੱਝ ਜਾਂਦਾ ਹੈ। ਪਰ ਫਿਰ ਭੀ ਮੌਜਾਂ ਦੀਆਂ ਮਿਥੀਆਂ ਹੋਈਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ। ਉਮਰ ਮੁੱਕ ਜਾਂਦੀ ਹੈ ਤੇ ਨਿਰਾਸਤਾ ਵਿਚ ਹੀ ਤੁਰਨਾ ਪੈਂਦਾ ਹੈ। ਜਿਸ ਜੀਵ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ।੫੦।

SikhNet (Spanish)Póstrate, por tanto, a los Pies del Señor, oh, dice Kabir y busca Su Santuario.(5-6-50)

Open this shabad (13 lines, Angs 333-334) →

Shabad Bhagat Kabir Ji Raag Gauree

ਗਉੜੀ₂ ॥

gaurree₂ |

Sant Singh KhalsaGauree :
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri

ਜੋਗੀ ਕਹਹਿ. ਜੋਗੁ ਭਲ ਮੀਠਾ; ਅਵਰੁ ਨ ਦੂਜਾ ਭਾਈ ॥

jogee kaheh. jog bhal meetthaa; avar na doojaa bhaaee |

Sant Singh KhalsaThe Yogi says that Yoga is good and sweet, and nothing else is, O Siblings of Destiny.
Manmohan SinghYogi says that yoga and nothing else is good and sweet, O brother.
Manmohan Singh (Punjabi)ਯੋਗੀ ਆਖਦਾ ਹੈ ਯੋਗ ਹੀ ਚੰਗਾ ਅਤੇ ਮਿੱਠਾ ਹੈ ਅਤੇ ਹੋਰ ਕੁਛ ਭੀ ਨਹੀਂ ਹੇ ਭਰਾ!
Fareedkot Teekaਜੋਗੀ ਤੌ ਕਹਤੇ ਹੈਂ: ਹੇ ਭਾਈ! ਜੈਸਾ ਜੋਗ ਭਲਾ ਮੀਠਾ ਹੈ ਔਰ ਦੂਸਰਾ ਕੋਈ ਨਹੀਂ॥
Prof. Sahib Singhਜੋਗੀ ਆਖਦੇ ਹਨ-ਹੇ ਭਾਈ! ਜੋਗ (ਦਾ ਮਾਰਗ ਹੀ) ਚੰਗਾ ਤੇ ਮਿੱਠਾ ਹੈ, (ਇਸ ਵਰਗਾ) ਹੋਰ ਕੋਈ (ਸਾਧਨ) ਨਹੀਂ ਹੈ।

ਪਦ ਅਰਥ ਕਹਹਿ = ਆਖਦੇ ਹਨ। ਭਲ = ਚੰਗਾ। ਅਵਰੁ = ਕੋਈ ਹੋਰ ਸਾਧਨ। ਭਾਈ = ਹੇ ਭਾਈ!

SikhNet (Spanish)El Yogui dice, dulce es la Yoga; no hay nada más dulce. Oh Hermanos del Destino,

ਰੁੰਡਿਤ ਮੁੰਡਿਤ ਏਕੈ ਸਬਦੀ; ਏਇ ਕਹਹਿ ਸਿਧਿ ਪਾਈ ॥੧॥

runddit munddit ekai sabadee; ee kaheh sidh paaee |1|

Sant Singh KhalsaThose who shave their heads, and those who amputate their limbs, and those who utter only a single word, all say that they have attained the spiritual perfection of the Siddhas. ||1||
Manmohan SinghThe shaven ones, of amputated limb and the one word utterers, they say that they have obtained perfection.
Manmohan Singh (Punjabi)ਮੋਨੇ, ਅੰਗ ਭੰਗ ਤੇ ਇਕੋ ਸ਼ਬਦ ਬੋਲਣ ਵਾਲੇ ਇਹ ਆਖਦੇ ਹਨ ਕਿ ਉਨ੍ਹਾਂ ਨੇ ਪੂਰਨਤਾ ਪਰਾਪਤ ਕਰ ਲਈ ਹੈ।
Fareedkot Teeka(ਰੁੰਡਿਤ) ਸਰੇਵੜੇ, (ਮੁੰਡਿਤ) ਸੰਨਿਆਸੀ, (ਏਕੈ ਸਬਦੀ) ਜੋ ਟੋਲੀਆਂ ਹੋ ਕਰ ਅਲਖ ਅਲਖ ਸਬਦ ਉਚਾਰਤੇ ਹੈਂ, ਵਹੁ ਭੇਖ ਜੋਗੀਆਂ ਮੇਂ ਹੀ ਹੈ। ਏਹ ਸਭ ਭਿੰਨ ਭਿੰਨ ਕਹਤੇ ਹੈਂ ਹਮ ਨੇ ਹੀ (ਸਿਧਿ) ਮੋਖ ਪਾਈ ਹੈ॥੧॥
Prof. Sahib Singhਸਰੇਵੜੇ ਸੰਨਿਆਸੀ ਅਵਧੂਤ, ਇਹ ਸਾਰੇ ਆਖਦੇ ਹਨ-ਅਸਾਂ ਹੀ ਸਿੱਧੀ ਲੱਭੀ ਹੈ ॥੧॥

ਪਦ ਅਰਥ ਰੁੰਡ = ਸਿਰ ਤੋਂ ਬਿਨਾ ਨਿਰਾ ਧੜ। ਰੁੰਡਿਤ ਮੁੰਡਿਤ = ਰੋਡ-ਮੋਡ ਕੀਤੇ ਹੋਏ ਸਿਰਾਂ ਵਾਲੇ, ਸਰੇਵੜੇ ਤੇ ਸੰਨਿਆਸੀ। ਏਕ ਸਬਦੀ = ਅਲੱਖ ਅਲੱਖ ਆਖਣ ਵਾਲੇ ਅਵਧੂਤ, ਗੁਸਾਈਂ ਦੱਤ ਮਤ ਦੇ ਲੋਕ, ਜੋ ਲੱਕ ਨਾਲ ਉੱਨ ਦੇ ਰੱਸੇ ਬੰਨ੍ਹ ਰਖਦੇ ਹਨ ਤੇ ਹੱਥਾਂ ਵਿਚ ਚਿੱਪੀਆਂ ਰੱਖਦੇ ਹਨ। ਏਇ = ਇਹ ਸਾਰੇ। ਸਿਧਿ = ਸਫਲਤਾ ॥੧॥

SikhNet (Spanish)quienes se rasuran su cabeza, se amputan sus extremidades, quienes sólo dicen una sola palabra, todos ellos pregonan que han logrado la perfección espiritual de los Sid(1)

ਹਰਿ ਬਿਨੁ; ਭਰਮਿ ਭੁਲਾਨੇ ਅੰਧਾ ॥

har bin; bharam bhulaane andhaa |

Sant Singh KhalsaWithout the Lord, the blind ones are deluded by doubt.
Manmohan SinghWithout God, the blind ones are gone astray in doubt.
Manmohan Singh (Punjabi)ਵਾਹਿਗੁਰੂ ਦੇ ਬਗੈਰ, ਅੰਨ੍ਹੇ ਮਨੁੱਖ, ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।
Fareedkot Teekaਹੇ ਭਾਈ! ਜਿਨੋਂ ਕਾ ਮਨ ਅੰਧਾ ਹੈ, ਸੋ ਹਰੀ ਕੇ ਭਜਨ ਬਿਨਾਂ ਭਰਮ ਮੇਂ ਭੂਲੇ ਹੂਏ ਹੈਂ॥
Prof. Sahib Singhਅੰਨ੍ਹੇ ਲੋਕ ਪਰਮਾਤਮਾ ਨੂੰ ਵਿਸਾਰ ਕੇ (ਪ੍ਰਭੂ ਦਾ ਸਿਮਰਨ ਛੱਡ ਕੇ) ਭੁਲੇਖੇ ਵਿਚ ਪਏ ਹੋਏ ਹਨ;

ਪਦ ਅਰਥ ਭਰਮਿ = ਭਰਮ ਵਿਚ, ਭੁਲੇਖੇ ਵਿਚ।

SikhNet (Spanish)Sin el Señor todos están ciegos y son engañados por la dualidad.

ਜਾ ਪਹਿ ਜਾਉ, ਆਪੁ ਛੁਟਕਾਵਨਿ; ਤੇ. ਬਾਧੇ ਬਹੁ ਫੰਧਾ ॥੧॥ ਰਹਾਉ ॥

jaa peh jaau, aap chhuttakaavan; te. baadhe bahu fandhaa |1| rahaau |

Sant Singh KhalsaAnd those, to whom I go to find release - they themselves are bound by all sorts of chains. ||1||Pause||
Manmohan SinghThey, to whom I go to release myself, are themselves bound by many chains. Pause
Manmohan Singh (Punjabi)ਜਿਨ੍ਹਾਂ ਕੋਲ ਮੈਂ ਆਪਣੇ ਆਪ ਦੀ ਖਲਾਸੀ ਕਰਾਉਣ ਲਈ ਜਾਂਦਾ ਹਾਂ, ਉਹ ਆਪ ਬਹੁਤ ਸਾਰੀਆਂ ਜੰਜੀਰਾ ਨਾਲ ਜਕੜੇ ਹੋਏ ਹਨ। ਠਹਿਰਾੳ।
Fareedkot Teekaਜਿਨੋਂ ਕੇ ਪਾਸ ਅਪਨੇ ਬੰਧਨ ਛੁਡਾਵਨੇ ਵਾਸਤੇ ਜਾਈਤਾ ਹੈ, ਸੋ ਵਹੁ ਆਪ ਬਹੁਤ ਫਾਹੀਓਂ ਕਰ ਬੰਧੇ ਹੂਏ ਹੈਂ; ਅਰਥਾਤ ਕੋਈ ਕਾਨ ਚੀਰਤਾ ਹੈ ਕੋਈ ਗਲ ਮੇਂ ਕੰਠੀ ਡਾਲਤਾ ਹੈ ਇਨ ਮੇਂ ਹੀ ਮੋਖ ਮਾਨਤੇ ਹੈਂ॥੧॥ ਰਹਾਉ ॥☬ਤਿਨ ਕੇ ਫੰਧੋਂ ਕੋ ਸਪਸ਼ਟ ਕਰਤੇ ਹੂਏ ਕਹਤੇ ਹੈਂ:
Prof. Sahib Singh(ਇਹੀ ਕਾਰਨ ਹੈ ਕਿ) ਮੈਂ ਜਿਸ ਜਿਸ ਕੋਲ ਹਉਮੈ ਤੋਂ ਛੁਟਕਾਰਾ ਕਰਾਣ ਜਾਂਦਾ ਹਾਂ, ਉਹ ਸਾਰੇ ਆਪ ਹੀ ਹਉਮੈ ਦੀਆਂ ਕਈ ਫਾਹੀਆਂ ਵਿਚ ਬੱਝੇ ਹੋਏ ਹਨ ॥੧॥ ਰਹਾਉ ॥

ਪਦ ਅਰਥ ਜਾ ਪਹਿ = ਜਿਸ ਕੋਲ। ਜਾਉ = ਮੈਂ ਜਾਂਦਾ ਹਾਂ। ਆਪੁ = ਆਪਾ-ਭਾਵ, ਹਉਮੈ। ਛੁਟਕਾਵਨਿ = ਦੂਰ ਕਰਾਣ ਲਈ। ਤੇ = ਉਹ ਸਾਰੇ। ਫੰਧਾ = ਫਾਹੀਆਂ ਵਿਚ ॥੧॥ ਰਹਾਉ ॥

SikhNet (Spanish)Los mismos que busco para encontrar la Liberación, están encadenados de todas partes. (1-Pausa)

ਜਹ ਤੇ ਉਪਜੀ. ਤਹੀ ਸਮਾਨੀ; ਇਹ ਬਿਧਿ ਬਿਸਰੀ ਤਬ ਹੀ ॥

jeh te upajee. tahee samaanee; ih bidh bisaree tab hee |

Sant Singh KhalsaThe soul is re-absorbed into that from which it originated, when one leaves this path of errors.
Manmohan SinghThe soul is absorbed in Him, form where it issued when man forgets this sort of pride.
Manmohan Singh (Punjabi)ਜਦ ਬੰਦਾ ਇਸ ਕਿਸਮ ਦਾ ਹੰਕਾਰ ਭੁੱਲ ਜਾਂਦਾ ਹੈ, ਤਾਂ ਆਤਮਾ ਉਸ ਵਿੱਚ ਲੀਨ ਹੋ ਜਾਂਦੀ ਹੈ, ਜਿਥੋ ਇਹ ਪੈਦਾ ਹੋਈ ਸੀ।
Fareedkot Teekaਜਬ ਇਸ ਪ੍ਰਕਾਰ ਕੀ ਹੰਤਾ ਦੂਰ ਹੋਈ ਔਰ ਪੰਡਿਤਤਾ ਆਦੀ ਅਭਿਮਾਨ ਚਲਾ ਗਿਆ ਤਬ ਨਿਸਚੇ ਕਰ ਕੇ ਜਿਸ ਚੇਤਨ ਸੇ ਭਿੰਨ ਮਾਨ ਕਰ ਜੀਵ ਭਾਵਨਾ ਉਪਜੀ ਥੀ ਤਿਸ ਮੇਂ ਹੀ ਸਮਾਇ ਗਈ ਈਹਾਂ ਤੁਕ ਛੇਦ ਹੈ॥
Prof. Sahib Singhਜਿਸ (ਪ੍ਰਭੂ-ਵਿਛੋੜੇ) ਤੋਂ ਇਹ ਹਉਮੈ ਉਪਜਦੀ ਹੈ ਉਸ (ਪ੍ਰਭੂ ਵਿਛੋੜੇ) ਵਿਚ ਹੀ (ਸਾਰੀ ਲੋਕਾਈ) ਟਿਕੀ ਪਈ ਹੈ (ਭਾਵ, ਪ੍ਰਭੂ ਦੀ ਯਾਦ ਭੁਲਾਇਆਂ ਮਨੁੱਖ ਦੇ ਅੰਦਰ ਹਉਮੈ ਪੈਦਾ ਹੁੰਦੀ ਹੈ ਤੇ ਸਾਰੀ ਲੋਕਾਈ ਪ੍ਰਭੂ ਨੂੰ ਹੀ ਭੁਲਾਈ ਬੈਠੀ ਹੈ), ਇਸੇ ਕਰਕੇ ਤਾਹੀਏਂ ਦੁਨੀਆ ਭੁਲੇਖੇ ਵਿਚ ਹੈ (ਭਾਵ, ਹਰੇਕ ਭੇਖ ਵਾਲਾ ਆਪਣੇ ਹੀ ਬਾਹਰਲੇ ਚਿੰਨ੍ਹ ਆਦਿਕਾਂ ਨੂੰ ਜੀਵਨ ਦਾ ਸਹੀ ਰਸਤਾ ਕਹਿ ਰਿਹਾ ਹੈ)।

ਪਦ ਅਰਥ ਜਹ ਤੇ = ਜਿਸ ਥਾਂ ਤੋਂ, ਜਿਸ ਕਾਰਨ ਤੋਂ। ਉਪਜੀ = ਪੈਦਾ ਹੋਈ ਹੈ, ਇਹ ਹਉਮੈ ਵਾਲੀ ਹਾਲਤ ਪੈਦਾ ਹੋਈ ਹੈ। ਤਹੀ = ਉਸੇ ਵਿਚ, ਉਸੇ ਕਾਰਨ ਵਿਚ (ਜਿਸ ਨੇ ਹਉਮੈ ਪੈਦਾ ਕੀਤੀ) {ਨੋਟ: ਇਸ 'ਉਪਜੀ' ਹਉਮੈ ਦਾ ਕਾਰਨ 'ਰਹਾਉ' ਦੀ ਤੁਕ ਵਿਚ ਦਿੱਤਾ ਗਿਆ ਹੈ, ਉਹ ਹੈ 'ਹਰਿ ਬਿਨੁ' ਭਾਵ, ਪ੍ਰਭੂ ਤੋਂ ਵਿਛੋੜਾ}। ਸਮਾਨੀ = ਸਮਾਈ ਹੋਈ ਹੈ, ਸਾਰੀ ਲੋਕਾਈ ਟਿਕੀ ਪਈ ਹੈ। ਇਹ ਬਿਧਿ = ਇਸੇ ਕਰਕੇ। ਤਬ ਹੀ = ਤਾਹੀਏਂ। ਬਿਸਰੀ = ਭੁੱਲੀ ਹੋਈ ਹੈ, ਦੁਨੀਆ ਭੁਲੇਖੇ ਵਿਚ ਪਈ ਹੋਈ ਹੈ।

SikhNet (Spanish)El Alma es reabsorbida en la misma forma en la que se originó, cuando uno abandona este sendero de errores.

ਪੰਡਿਤ ਗੁਣੀ ਸੂਰ ਹਮ ਦਾਤੇ; ਏਹਿ ਕਹਹਿ ਬਡ ਹਮ ਹੀ ॥੨॥

panddit gunee soor ham daate; ehi kaheh badd ham hee |2|

Sant Singh KhalsaThe scholarly Pandits, the virtuous, the brave and the generous, all assert that they alone are great. ||2||
Manmohan SinghThe learned, the virtuous, the brave the generous, they assert that they alone are great.
Manmohan Singh (Punjabi)ਵਿਦਵਾਨ, ਨੇਕ, ਬਹਾਦਰ ਅਤੇ ਦਾਨੀ, ਇਹ ਆਖਦੇ ਹਨ ਕਿ ਕੇਵਲ ਅਸੀਂ ਹੀ ਵੱਡੇ ਹਾਂ।
Fareedkot Teekaਏਕ ਕਹਤੇ ਹੈਂ ਹਮ ਪੰਡਿਤ ਹੈਂ, ਏਕ ਕਹਤੇ ਹੈਂ ਹਮ ਗੁਣੀ ਹੈਂ, ਹਮ ਦਾਤੇ ਹੈਂ ਔਰ ਹਮ ਸੂਰਮੇ ਹਾਂ, ਬਡੇ ਹਮ ਹੀ ਹਾਂ। ਐਸੇ ਭਿੰਨ ਭਿੰਨ ਹੰਕਾਰ ਕਰਤੇ ਹੈਂ॥੨॥☬ਪ੍ਰਸ਼ਨ: ਜੀਵ ਆਪਕੋ ਪਰਮੇਸ੍ਵਰ ਸੇ ਅਭਿੰਨ ਕਿਉਂ ਨਹੀਂ ਜਾਣਤੇ ਔਰ ਹੰਤਾ ਕੋ ਦੁਖ ਰੂਪ ਕਿਉਂ ਨਹੀਂ ਸਮਝਤੇ?☬ਉੱਤਰ:
Prof. Sahib Singhਪੰਡਿਤ, ਗੁਣੀ, ਸੂਰਮੇ, ਦਾਤੇ; ਇਹ ਸਾਰੇ (ਨਾਮ ਤੋਂ ਵਿੱਛੜ ਕੇ) ਇਹੀ ਆਖਦੇ ਹਨ ਕਿ ਅਸੀਂ ਸਭ ਤੋਂ ਵੱਡੇ ਹਾਂ ॥੨॥

ਪਦ ਅਰਥ ਸੂਰ = ਸੂਰਮੇ। ਦਾਤੇ = ਦਾਨ ਕਰਨ ਵਾਲੇ। ਏਹਿ = ਇਹ ਸਾਰੇ ॥੨॥

SikhNet (Spanish)Los Pandits escolares, los virtuosos, los valientes y los generosos, pregonan su grandeza. (2)

ਜਿਸਹਿ ਬੁਝਾਏ. ਸੋਈ ਬੂਝੈ; ਬਿਨੁ ਬੂਝੇ. ਕਿਉ ਰਹੀਐ ॥

jiseh bujhaae. soee boojhai; bin boojhe. kiau raheeai |

Sant Singh KhalsaHe alone understands, whom the Lord inspires to understand. Without understanding, what can anyone do?
Manmohan SinghHe alone understands God, whom He causes to understand Him. How can one do without understanding Him.
Manmohan Singh (Punjabi)ਕੇਵਲ ਉਹੀ ਵਾਹਿਗੁਰੂ ਨੂੰ ਸਮਝਦਾ ਹੈ, ਜਿਸ ਨੂੰ ਉਹ ਆਪਣਾ ਆਪ ਸਮਝਾਉਂਦਾ ਹੈ, ਉਸ ਨੂੰ ਸਮਝਣ ਦੇ ਬਗੈਰ ਬੰਦੇ ਦਾ ਕਿਸ ਤਰ੍ਹਾਂ ਸਰ ਸਕਦਾ ਹੈ?
Fareedkot Teekaਜਿਸ ਕੋ ਪਰਮੇਸ੍ਵਰ ਜਨਾਵਤਾ ਹੈ, ਸੋਈ ਜਾਨਤਾ ਹੈ, ਬਿਨਾਂ ਬੂਝਣੇ ਸੇ ਕੈਸੇ ਰਹੀਏ, ਭਾਵ ਏਹ ਕਿ ਐਸੀ ਅਭੇਦ ਸਮਝ ਤੇ ਬਿਨਾਂ ਪਰਮੇਸ੍ਵਰ ਮੇਂ ਕੈਸੇ ਇਸਥਿਤ ਹੋਈਏ॥☬ਪ੍ਰਸ਼ਨ: ਇਸਥਿਤੀ ਕੈਸੇ ਹੋਤੀ ਹੈ?☬ਉੱਤਰ:
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਆਪ ਮੱਤ ਦੇਂਦਾ ਹੈ ਉਹੀ (ਅਸਲ ਗੱਲ) ਸਮਝਦਾ ਹੈ ਤੇ (ਉਸ ਅਸਲ ਗੱਲ ਦੇ) ਸਮਝਣ ਤੋਂ ਬਿਨਾ ਜੀਵਨ ਹੀ ਵਿਅਰਥ ਹੈ।

ਪਦ ਅਰਥ ਜਿਸਹਿ = ਜਿਸ ਨੂੰ। ਸੋਈ = ਉਹੀ ਮਨੁੱਖ। ਕਿਉ ਰਹੀਐ = ਰਿਹਾ ਨਹੀਂ ਜਾ ਸਕਦਾ, ਜੀਊਣਾ ਵਿਅਰਥ ਹੈ।

SikhNet (Spanish)Sólo entiende aquél a quien el Señor lo inspira a entender, pues sin entendimiento,

ਸਤਿਗੁਰੁ ਮਿਲੈ. ਅੰਧੇਰਾ ਚੂਕੈ; ਇਨ ਬਿਧਿ ਮਾਣਕੁ ਲਹੀਐ ॥੩॥

satigur milai. andheraa chookai; in bidh maanak laheeai |3|

Sant Singh KhalsaMeeting the True Guru, the darkness is dispelled, and in this way, the jewel is obtained. ||3||
Manmohan SinghBy meeting the True Guru. the darkness is dispelled. In this way, Lord the gem is obtained.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੁਆਰਾ ਅਨ੍ਹੇਰਾ ਦੂਰ ਹੋ ਜਾਂਦਾ ਹੈ। ਇਸ ਤਰੀਕੇ ਨਾਲ ਪ੍ਰਭੂ ਹੀਰਾ ਪਰਾਪਤ ਹੋ ਜਾਂਦਾ ਹੈ।
Fareedkot Teekaਜੇ ਕਰ ਸਤਿਗੁਰੂ ਮਿਲੇਂ ਔਰ ਅਗਿਆਨ ਨਵਿਰਤ ਹੋਵੈ, ਤੌ ਇਨ ਪ੍ਰਕਾਰੋਂ ਕਰ ਰਤਨ ਰੂਪ ਬ੍ਰਹਮ ਕੋ (ਲਹੀਐ) ਪ੍ਰਾਪਤਿ ਹੋਈਏ॥੩॥
Prof. Sahib Singh(ਉਹ ਅਸਲ ਇਹ ਹੈ ਕਿ ਜਦੋਂ ਮਨੁੱਖ ਨੂੰ) ਸਤਿਗੁਰੂ ਮਿਲਦਾ ਹੈ (ਤਾਂ ਇਸ ਦੇ ਮਨ ਵਿਚੋਂ ਹਉਮੈ ਦਾ) ਹਨੇਰਾ ਦੂਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ (ਇਸ ਨੂੰ ਅੰਦਰੋਂ ਹੀ ਨਾਮ-ਰੂਪ) ਲਾਲ ਲੱਭ ਪੈਂਦਾ ਹੈ ॥੩॥

ਪਦ ਅਰਥ ਚੂਕੈ = ਮੁੱਕ ਜਾਂਦਾ ਹੈ। ਮਾਣਕੁ = ਨਾਮ-ਰੂਪ ਲਾਲ। ਲਹੀਐ = ਮਿਲਦਾ ਹੈ ॥੩॥

SikhNet (Spanish)¿qué puede uno hacer? Encontrando al Verdadero Guru, la oscuridad es disipada y de esta forma la Joya es obtenida. (3)

ਤਜਿ ਬਾਵੇ ਦਾਹਨੇ ਬਿਕਾਰਾ; ਹਰਿ ਪਦੁ ਦ੍ਰਿੜੁ ਕਰਿ ਰਹੀਐ ॥

taj baave daahane bikaaraa; har pad drirr kar raheeai |

Sant Singh KhalsaGive up the evil actions of your left and right hands, and grasp hold of the Feet of the Lord.
Manmohan SinghGive up sins of thy left hand and the right and take the firm hold of God's feet.
Manmohan Singh (Punjabi)ਆਪਣੇ ਖੱਬੇ ਹੱਥ ਅਤੇ ਸੱਚੇ ਦੇ ਪਾਪਾਂ ਨੂੰ ਛੱਡ ਦੇ ਅਤੇ ਵਾਹਿਗੁਰੂ ਦੇ ਚਰਨ ਘੁੱਟ ਕੇ ਫੜੀ ਰੱਖ।
Fareedkot Teekaਖਬੇ ਸਜੇ ਬਿਕਾਰੋਂ ਕੋ ਤਜ ਕਰ ਹਰੀ ਕਾ ਜੋ (ਪਦੁ) ਸਰੂਪ ਹੈ ਤਿਸ ਕੋ ਦ੍ਰਿੜ ਕਰ ਰਹੀਏ ਅਰਥਾਤ ਸਰਬ ਪ੍ਰਕਾਰ ਮੰਦ ਕਰਮੋਂ ਕੋ ਤਿਆਗ ਕਰ ਪਰਮੇਸ੍ਵਰ ਪਰਾਇਣ ਹੋਈਏ॥☬ਪ੍ਰਸ਼ਨ: ਹਰੀ ਸਰੂਪ ਕੋ ਨਿਸਚੇ ਕਰਨੇ ਕਾ ਕਿਤਨਾ ਕੁ ਅਨੰਦ ਹੈ?☬ਉੱਤਰ:
Prof. Sahib Singhਲਾਂਭ ਦੇ ਵਿਕਾਰਾਂ ਦੇ ਫੁਰਨੇ ਛੱਡ ਕੇ ਪ੍ਰਭੂ ਦੀ ਯਾਦ ਦਾ (ਸਾਹਮਣੇ ਵਾਲਾ) ਨਿਸ਼ਾਨਾ ਪੱਕਾ ਕਰ ਰੱਖਣਾ ਚਾਹੀਦਾ ਹੈ।

ਪਦ ਅਰਥ ਤਜਿ = ਤਜ ਕੇ, ਛੱਡ ਕੇ। ਬਾਵੇ ਦਾਹਨੇ ਬਿਕਾਰਾ = ਖੱਬੇ ਸੱਜੇ ਪਾਸੇ ਦੇ ਵਿਕਾਰ, ਲਾਂਭ ਦੇ ਵਿਕਾਰਾਂ ਦੇ ਫੁਰਨੇ। ਹਰਿ ਪਦੁ = ਪ੍ਰਭੂ (ਦੇ ਚਰਨਾਂ ਵਿਚ ਜੁੜੇ ਰਹਿਣ) ਦਾ ਦਰਜਾ। ਦ੍ਰਿੜੁ = ਪੱਕਾ।

SikhNet (Spanish)Deja de preocuparte por las acciones de tu mano izquierda y derecha y aférrate a los Pies del Señor.

ਕਹੁ ਕਬੀਰ. ਗੂੰਗੈ ਗੁੜੁ ਖਾਇਆ; ਪੂਛੇ ਤੇ. ਕਿਆ ਕਹੀਐ ॥੪॥੭॥੫੧॥

kahu kabeer. goongai gurr khaaeaa; poochhe te. kiaa kaheeai |4|7|51|

Sant Singh KhalsaSays Kabeer, the mute has tasted the molasses, but what can he say about it if he is asked? ||4||7||51||
Manmohan SinghSays Kabir, the dumb man has eaten molasses, but what can he tell if questioned?
Manmohan Singh (Punjabi)ਕਬੀਰ ਜੀ ਆਖਦੇ ਹਨ, ਗੂੰਗੇ ਆਦਮੀ ਨੇ ਗੁੜ ਖਾਧਾ ਹੈ, ਪਰ ਪੁੱਛੇ ਜਾਣ ਤੇ ਉਹ ਕੀ ਆਖ ਸਕਦਾ ਹੈ?
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੈਸੇ ਗੂੰਗੇ ਨੇ ਗੁੜ ਖਾਇਆ ਹੋਵੇ, ਉਸ ਸੇ ਉਸ ਕਾ ਸ੍ਵਾਦ ਪੂਛੀਏ ਤੌ ਕਹ ਨਹੀਂ ਸਕਤਾ। ਤੈਸੇ ਹਰੀ ਸਰੂਪ ਕੀ ਪ੍ਰਾਪਤੀ ਕਾ ਅਨੰਦ ਕਹਾ ਨਹੀਂ ਜਾਤਾ॥੪॥੭॥੫੧॥☬ਏਕ ਵੀਚਾਰਵਾਨ ਜੋਗੀ ਕਬੀਰ ਜੀ ਕਾ ਸਤਸੰਗੀ ਮ੍ਰਿਤੂ ਹੂਆ। ਤਿਸ ਕੇ ਅਸਥਾਨ ਮੇਂ ਜਾ ਕਰ ਤਿਸ ਪ੍ਰਥਾਇ ਦੋ ਸਬਦ ਉਚਾਰਨ ਕੀਏ। ਏਕ ਏਹ ਦੂਸਰਾ ਆਸਾ ਮੇਂ ਹੈ।
Prof. Sahib Singhਸੋ, ਕਬੀਰ ਆਖਦਾ ਹੈ- (ਜਿਵੇਂ) ਗੁੰਗੇ ਮਨੁੱਖ ਨੇ ਗੁੜ ਖਾਧਾ ਹੋਵੇ (ਤਾਂ) ਪੁੱਛਿਆਂ (ਉਸ ਦਾ ਸੁਆਦ) ਨਹੀਂ ਦੱਸ ਸਕਦਾ (ਤਿਵੇਂ ਪ੍ਰਭੂ ਦੇ ਚਰਨਾਂ ਵਿਚ ਜੁੜਨ ਦਾ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ) ॥੪॥੭॥੫੧॥

ਪਦ ਅਰਥ ਕਹੁ = ਆਖ। ਕਿਆ ਕਹੀਐ = ਕਿਹਾ ਨਹੀਂ ਜਾ ਸਕਦਾ, ਬਿਆਨ ਨਹੀਂ ਹੋ ਸਕਦਾ ॥੪॥੭॥੫੧॥

* ਸ਼ਬਦ ਦਾ ਭਾਵ: ਕੋਈ ਜੋਗੀ ਹੋਵੇ, ਸਰੇਵੜਾ ਹੋਵੇ, ਸੰਨਿਆਸੀ ਹੋਵੇ, ਪੰਡਿਤ ਹੋਵੇ, ਸੂਰਮਾ ਹੋਵੇ, ਦਾਨੀ ਹੋਵੇ-ਕੋਈ ਭੀ ਹੋਵੇ, ਜੋ ਮਨੁੱਖ ਪ੍ਰਭੂ ਦੀ ਬੰਦਗੀ ਨਹੀਂ ਕਰਦਾ ਉਸ ਦੀ ਹਉਮੈ ਦੂਰ ਨਹੀਂ ਹੁੰਦੀ, ਤੇ ਹਉਮੈ ਦੂਰ ਹੋਣ ਤੋਂ ਬਿਨਾ ਉਹ ਅਜੇ ਔਝੜੇ ਭਟਕ ਰਿਹਾ ਹੈ। ਸਹੀ ਜੀਵਨ ਲਈ ਚਾਨਣ ਕਰਨ ਵਾਲਾ ਪ੍ਰਭੂ ਦਾ ਨਾਮ ਹੀ ਹੈ ਤੇ ਇਹ ਨਾਮ ਸਤਿਗੁਰੂ ਤੋਂ ਮਿਲਦਾ ਹੈ।੫੧।

SikhNet (Spanish)Dice Kabir, el mudo ha probado la melaza, pero ¿qué podría decir si se le pidiera una descripción?(4-7-51)

Open this shabad →

Shabad Bhagat Kabir Ji Raag Gauree

ਰਾਗੁ ਗਉੜੀ ਪੂਰਬੀ₁ ਕਬੀਰ ਜੀ ॥

raag gaurree poorabee₁ kabeer jee |

Sant Singh KhalsaRaag Gauree Poorbee, Kabeer Jee:
Manmohan SinghMeasure Gauri Purbi Kabir Ji.
Manmohan Singh (Punjabi)ਰਾਗ ਗਉੜੀ ਪੂਰਬੀ ਕਬੀਰ ਜੀ।
Prof. Sahib Singhਰਾਗ ਗਉੜੀ-ਪੂਰਬੀ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Gauri Purbi, Kabir yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜਹ ਕਛੁ ਅਹਾ ਤਹਾ ਕਿਛੁ ਨਾਹੀ; ਪੰਚ ਤਤੁ ਤਹ ਨਾਹੀ ॥

jeh kachh ahaa tahaa kichh naahee; panch tat teh naahee |

Sant Singh KhalsaWhere something existed, now there is nothing. The five elements are no longer there.
Manmohan SinghWhere there was something there is nothing now. The five elements are no more, there.
Manmohan Singh (Punjabi)ਜਿਥੇ ਕੁਛ ਸੀ, ਉਥੇ ਹੁਣ ਕੁਛ ਭੀ ਨਹੀਂ। ਪੰਜ ਅੰਸ਼ ਭੀ ਉਥੇ ਨਹੀਂ ਹਨ।
Fareedkot Teekaਜਿਸ ਅਸਥਾਨ ਮੇਂ ਜੋਗੀ ਕਾ ਬੋਲਨਾ ਬਿਉਹਾਰ ਕਰਨਾ ਥਾ ਤਹਾਂ ਅਬ ਕੁਛ ਨਹੀਂ ਔਰ ਪੰਚ ਤਤ ਰਚਤ ਸਰੀਰ ਭੀ ਤਹਾਂ ਨਹੀਂ ਹੈ ਪ੍ਰਿਥਵੀ ਮੇਂ ਦਬਾਇ ਦੀਆ ਹੈ॥
Prof. Sahib Singh(ਹੇ ਕਬੀਰ! ਮੇਰੀ ਲਿਵ ਪ੍ਰਭੂ-ਚਰਨਾਂ ਵਿਚ ਲੱਗ ਰਹੀ ਹੈ) ਜਿਸ (ਮੇਰੇ) ਮਨ ਵਿਚ (ਪਹਿਲਾਂ) ਮਮਤਾ ਸੀ, ਹੁਣ (ਲਿਵ ਦੀ ਬਰਕਤ ਨਾਲ) ਉਸ ਵਿਚੋਂ ਮਮਤਾ ਮੁੱਕ ਗਈ ਹੈ, ਆਪਣੇ ਸਰੀਰ ਦਾ ਮੋਹ ਭੀ ਨਹੀਂ ਰਹਿ ਗਿਆ।

ਪਦ ਅਰਥ ਜਹ = ਜਿੱਥੇ, ਜਿਸ ਮਨ ਵਿਚ। ਕਛੁ = ਕੁਝ। ਅਹਾ = ਸੀ। ਪੰਚ ਤਤੁ = ਪੰਜਾਂ ਤੱਤਾਂ ਤੋਂ ਬਣੇ ਹੋਏ ਸਰੀਰ (ਦਾ ਮੋਹ), ਦੇਹ-ਅੱਧਿਆਸ।

SikhNet (Spanish)La vida que existía antes, ya no existe ahora; los cinco elementos se han esparcido.

ਇੜਾ ਪਿੰਗੁਲਾ ਸੁਖਮਨ ਬੰਦੇ; ਏ ਅਵਗਨ, ਕਤ ਜਾਹੀ ॥੧॥

eirraa pingulaa sukhaman bande; e avagan, kat jaahee |1|

Sant Singh KhalsaThe Ida, the Pingala and the Sushmanaa - O human being, how can the breaths through these be counted now? ||1||
Manmohan SinghThe left nostril, the right one and the central tracheas, how can these, now be counted, O mortal?
Manmohan Singh (Punjabi)ਖੱਬੀ ਸੁਰ, ਸੱਜੀ ਸੁਰ ਅਤੇ ਹਵਾ ਦੀ ਕੇਂਦਰੀ ਨਾਲੀ, ਇਹ ਹੁਣ ਕਿਸ ਤਰ੍ਹਾ ਗਿਣੇ ਜਾ ਸਕਦੇ ਹਨ, ਹੇ ਇਨਸਾਨ?
Fareedkot Teekaਇੜਾ ਪਿੰਗਲਾ ਸਜਾ ਖਬਾ ਸੁਰ (ਸੁਖਮਨ) ਇਨੋਂ ਕੇ ਮਧ ਜੋ ਮਲੌਨੀ ਕੇ ਅਸਥਾਨ ਨਾੜੀ ਹੈ ਜਹਾਂ ਕੁੰਭਕ ਹੋਤਾ ਹੈ। ਪ੍ਰਾਣੋਂ ਕੇ ਠਹਰਨੇ ਕਾ ਨਾਮ ਕੁੰਭਕ ਹੈ। ਇਨ ਤੀਨੋਂ ਕਾ ਜੋ (ਬੰਦੇ) ਬੰਧਾਨ ਥਾ ਅਰਥਾਤ ਪ੍ਰਾਣੋਂ ਕੇ ਠਹਰਨੇ ਕੀ ਮਰਯਾਦਾ ਏਹ ਅਬ (ਕਤ) ਕੈਸੇ (ਗਨ) ਗਿਣੇ ਜਾਵੇਂ ਪਹਿਲੇ ਤੋ ਗਿਣਤੀ ਥੀ। ੧੬ ਮਾਤ੍ਰਾਂ ਕਰ ਪ੍ਰਾਣ ਚੜਾਉਣਾ, ੩੨ ਮਾਤ੍ਰਾਂ ਕਰ ਉਤਾਰਨਾ, ੬੪ ਮਾਤ੍ਰਾਂ ਕਰ ਕੁੰਭਕ ਕਰਨਾ॥੧॥
Prof. Sahib Singhਹੇ ਭਾਈ! ਇੜਾ-ਪਿੰਗਲਾ-ਸੁਖਮਨਾ ਵਾਲੇ (ਪ੍ਰਾਣ ਚਾੜ੍ਹਨ ਤੇ ਰੋਕਣ ਆਦਿਕ ਦੇ ਕੋਝੇ ਕੰਮ ਤਾਂ ਪਤਾ ਹੀ ਨਹੀਂ ਕਿੱਥੇ ਚਲੇ ਜਾਂਦੇ ਹਨ (ਭਾਵ, ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਗਈ ਹੈ, ਉਸ ਨੂੰ ਪ੍ਰਾਣਾਯਾਮ ਆਦਿਕ ਸਾਧਨ ਤਾਂ ਜਪਦੇ ਹੀ ਬੇਲੋੜਵੇਂ ਕੋਝੇ ਕੰਮ ਹਨ) ॥੧॥

ਪਦ ਅਰਥ ਇੜਾ = ਸੱਜੀ ਨਾਸ, ਸੱਜੀ ਸੁਰ। ਪਿੰਗਲਾ = ਖੱਬੀ ਸੁਰ। ਸੁਖਮਨ = ਇੜਾ ਤੇ ਪਿੰਗਲਾ ਦੇ ਵਿਚਕਾਰ (ਭਰਵੱਟਿਆਂ ਦੇ ਵਿਚਕਾਰ) ਨਾੜੀ ਦੀ ਥਾਂ ਜਿਥੇ ਜੋਗੀ ਲੋਕ ਪ੍ਰਾਣਾਯਾਮ ਵੇਲੇ ਪ੍ਰਾਣ ਟਿਕਾਉਂਦੇ ਹਨ। ਬੰਦੇ = ਹੇ ਬੰਦੇ! ਹੇ ਭਾਈ! (ਨੋਟ: ਕਈ ਸੱਜਣ ਇਸ ਦਾ ਅਰਥ ਕਰਦੇ ਹਨ: 'ਬੰਦ ਕਰਦਾ ਸੀ'। ਇਹ ਠੀਕ ਨਹੀਂ; ਇਸ ਹਾਲਤ ਵਿਚ ਇਸ ਲਫ਼ਜ਼ ਜਾ ਜੋੜ 'ਬੰਧੇ' ਹੁੰਦਾ)। ਅਵਗਨ = ਕੋਝੇ ਕੰਮ। ਕਤ ਜਾਹੀ = ਕਿਥੇ ਚਲੇ ਜਾਂਦੇ ਹਨ? (ਭਾਵ, ਦੂਰ ਹੋ ਜਾਂਦੇ ਹਨ) ॥੧॥

SikhNet (Spanish)¿En dónde se encuentra ahora, aquél que estaba empeñado en realizar prácticas yóguicas de respiración? (1)

ਤਾਗਾ ਤੂਟਾ. ਗਗਨੁ ਬਿਨਸਿ ਗਇਆ; ਤੇਰਾ ਬੋਲਤੁ ਕਹਾ ਸਮਾਈ ॥

taagaa toottaa. gagan binas geaa; teraa bolat kahaa samaaee |

Sant Singh KhalsaThe string has been broken, and the Sky of the Tenth Gate has been destroyed. Where has your speech gone?
Manmohan SinghThe string is broken and the brain is destroyed. Wither has the speech gone?
Manmohan Singh (Punjabi)ਧਾਗਾ ਟੁਟ ਗਿਆ ਹੈ ਅਤੇ ਦਮਾਗ ਨਾਸ ਹੋ ਗਿਆ ਹੈ। ਬਚਨ ਬਿਲਾਸ ਕਿੱਥੇ ਅਲੋਪ ਹੋ ਗਿਆ ਹੈ।
Fareedkot Teeka(ਤਾਗਾ ਤੂਟਾ) ਪ੍ਰਾਣੋਂ ਕਾ ਵਿਜੋਗ ਹੋ ਗਿਆ ਹੈ ਔਰ (ਗਗਨੁ) ਦਸਵਾਂ ਦੁਆਰ ਬਿਨਸ ਗਿਆ ਹੈ। ਹੇ ਜੋਗੀ! ਤੇਰਾ ਬੋਲਤਾ ਪੁਰਖ ਕਹਾਂ ਸਮਾਇ ਗਿਆ ਹੈ?
Prof. Sahib Singh(ਪ੍ਰਭੂ-ਚਰਨਾਂ ਵਿਚ ਲਿਵ ਦੀ ਬਰਕਤ ਨਾਲ ਮੇਰਾ ਮੋਹ ਦਾ) ਧਾਗਾ ਟੁੱਟ ਗਿਆ ਹੈ, ਮੇਰੇ ਅੰਦਰੋਂ ਮੋਹ ਦਾ ਪਸਾਰਾ ਮੁੱਕ ਗਿਆ ਹੈ, ਵਿਤਕਰੇ ਕਰਨ ਵਾਲੇ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਗਿਆ ਹੈ।

ਪਦ ਅਰਥ ਤਾਗਾ = ਧਾਗਾ, ਮੋਹ ਦੀ ਤਾਰ। ਗਗਨੁ = ਅਕਾਸ਼, ਪਸਾਰਾ, ਮੋਹ ਦਾ ਪਸਾਰਾ। ਤੇਰਾ ਬੋਲਤੁ = 'ਤੇਰਾ' ਬੋਲਣ ਵਾਲਾ (ਭਾਵ, 'ਮੇਰ ਤੇਰ' ਆਖਣ ਵਾਲਾ ਮਨ, ਵਿਤਕਰੇ ਕਰਨ ਦਾ ਸੁਭਾਉ)। ਕਹਾ ਸਮਾਈ = ਕਿਥੇ ਜਾ ਲੀਨ ਹੁੰਦਾ ਹੈ? (ਭਾਵ, ਪਤਾ ਨਹੀਂ ਕਿਥੇ ਜਾਂਦਾ ਹੈ, ਨਾਸ ਹੀ ਹੋ ਜਾਂਦਾ ਹੈ, ਉਸ ਦਾ ਪਤਾ-ਥਹੁ ਹੀ ਨਹੀਂ ਰਹਿੰਦਾ ਕਿ ਕਿਥੇ ਚਲਾ ਗਿਆ ਹੈ, ਨਾਮ-ਨਿਸ਼ਾਨ ਹੀ ਮਿਟ ਜਾਂਦਾ ਹੈ)।

SikhNet (Spanish)La cuerda de su vida se ha roto; la conciencia que lo envolvía ha desaparecido. ¿En dónde ha sido absorbida su Alma?

ਏਹ ਸੰਸਾ. ਮੋ ਕਉ ਅਨਦਿਨੁ ਬਿਆਪੈ; ਮੋ ਕਉ ਕੋ ਨ ਕਹੈ ਸਮਝਾਈ ॥੧॥ ਰਹਾਉ ॥

eeh sansaa. mo kau anadin biaapai; mo kau ko na kahai samajhaaee |1| rahaau |

Sant Singh KhalsaThis cynicism afflicts me, night and day; who can explain this to me and help me understand? ||1||Pause||
Manmohan SinghNight, and day this anxiety haunts me. None can explain and make me understand this. Pause.
Manmohan Singh (Punjabi)ਰਾਤ ਦਿਨ ਇਹ ਫਿਕਰ ਮੈਨੂੰ ਚਿਮੜਿਆਂ ਰਹਿੰਦਾ ਹੈ। ਕੋਈ ਇਸ ਨੂੰ ਬਿਆਨ ਕਰਕੇ ਮੈਨੂੰ ਸਮਝਾ ਨਹੀਂ ਸਕਦਾ। ਠਹਿਰਾਉ।
Fareedkot Teekaਏਹ ਸੰਸਾਰ ਮੇਰੇ ਕੋ ਰਾਤ ਦਿਨ ਬਿਆਪੇ ਹੈ ਮੇਰੇ ਕੋ ਕਈ ਸਮਝਾਇ ਕਰ ਨਹੀਂ ਕਹਤਾ॥੧॥ ਰਹਾਉ ॥
Prof. Sahib Singh(ਇਸ ਤਬਦੀਲੀ ਦੀ) ਹੈਰਾਨੀ ਮੈਨੂੰ ਹਰ ਰੋਜ਼ ਆਉਂਦੀ ਹੈ (ਕਿ ਇਹ ਕਿਵੇਂ ਹੋ ਗਿਆ, ਪਰ) ਕੋਈ ਮਨੁੱਖ ਇਹ ਸਮਝਾ ਨਹੀਂ ਸਕਦਾ, (ਕਿਉਂਕਿ ਇਹ ਅਵਸਥਾ ਸਮਝਾਈ ਨਹੀਂ ਜਾ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ) ॥੧॥ ਰਹਾਉ ॥

ਪਦ ਅਰਥ ਸੰਸਾ = ਸ਼ੱਕ, ਹੈਰਾਨੀ। ਅਨਦਿਨੁ = ਹਰ ਰੋਜ਼ ॥੧॥ ਰਹਾਉ ॥

SikhNet (Spanish)Esta duda me persigue siempre y nadie me la ha podido resolver.(1-Pausa)

ਜਹ ਬਰਭੰਡੁ. ਪਿੰਡੁ ਤਹ ਨਾਹੀ; ਰਚਨਹਾਰੁ ਤਹ ਨਾਹੀ ॥

jeh barabhandd. pindd teh naahee; rachanahaar teh naahee |

Sant Singh KhalsaWhere the world is - the body is not there; the mind is not there either.
Manmohan SinghThe body is not there where this world, is Its prompter (mind too) is not there.
Manmohan Singh (Punjabi)ਸਰੀਰ ਉਥੇ ਨਹੀਂ ਜਿਥੇ ਇਹ ਦੁਨੀਆਂ ਹੈ। ਇਸ ਦਾ ਪ੍ਰੇਰਕ (ਮਨ ਭੀ) ਉਥੇ ਨਹੀਂ।
Fareedkot Teekaਜਹਾਂ ਦਸਮੇ ਦੁਆਰ ਮੇਂ ਬ੍ਰਹਮੰਡ ਦੇਖਤਾ ਥਾ ਤਹਾਂ ਆਜ ਸਰੀਰ ਨਹੀਂ ਹੈ ਔਰ ਜਹਾਂ ਜੋਗ ਪ੍ਰਕਾਰ ਕੇ ਰਚਨ ਵਾਲਾ ਮਨ ਥਾ, ਸੋ ਭੀ ਤਹਾਂ ਨਹੀਂ ਹੈ॥
Prof. Sahib Singhਜਿਸ ਮਨ ਵਿਚ (ਪਹਿਲਾਂ) ਸਾਰੀ ਦੁਨੀਆ (ਦੇ ਧਨ ਦਾ ਮੋਹ) ਸੀ, (ਲਿਵ ਦੀ ਬਰਕਤ ਨਾਲ) ਉਸ ਵਿਚ ਹੁਣ ਆਪਣੇ ਸਰੀਰ ਦਾ ਮੋਹ ਭੀ ਨਹੀਂ ਰਿਹਾ, ਮੋਹ ਦੇ ਤਾਣੇ ਤਣਨ ਵਾਲਾ ਉਹ ਮਨ ਹੀ ਨਹੀਂ ਰਿਹਾ;

ਪਦ ਅਰਥ ਜਹ = ਜਿੱਥੇ, ਜਿਸ ਮਨ ਵਿਚ। ਬਰਭੰਡੁ = ਸਾਰਾ ਜਗਤ, ਦੁਨੀਆ ਦਾ ਮੋਹ। ਪਿੰਡੁ = (ਆਪਣਾ) ਸਰੀਰ, ਆਪਣੇ ਹੀ ਸਰੀਰ ਦਾ ਮੋਹ, ਦੇਹ-ਅੱਧਿਆਸ। ਤਹ = ਉਸ ਮਨ ਵਿਚ। ਰਚਨਹਾਰੁ = ਬਣਾਉਣ ਵਾਲਾ, ਮੋਹ ਦਾ ਤਾਣਾ ਤਣਨ ਵਾਲਾ, ਮੋਹ ਦਾ ਜਾਲ ਤਣਨ ਵਾਲਾ ਮਨ।

SikhNet (Spanish)El cuerpo, que reflejaba el Universo entero, no está ahí más, ni siquiera su habitante, la mente.

ਜੋੜਨਹਾਰੋ ਸਦਾ ਅਤੀਤਾ; ਇਹ ਕਹੀਐ ਕਿਸੁ ਮਾਹੀ ॥੨॥

jorranahaaro sadaa ateetaa; ih kaheeai kis maahee |2|

Sant Singh KhalsaThe Joiner is forever unattached; now, within whom is the soul said to be contained? ||2||
Manmohan SinghThe Joiner is ever unattached. Within whom can this soul, now be said to be contained?
Manmohan Singh (Punjabi)ਜੋੜਣ ਵਾਲਾ, ਸਦੀਵ ਹੀ ਨਿਰਲੇਪ ਹੈ। ਹੁਣ ਇਹ ਆਤਮਾ ਕੀਹਦੇ ਅੰਦਰ ਸਮਾਈ ਹੋਈ ਆਖੀ ਜਾ ਸਕਦੀ ਹੈ?
Fareedkot Teekaਜੋੜਣ ਹਾਰੋ ਅਰਥਾਤ ਜਿਸ ਸਾਖੀ ਆਤਮਾ ਕੇ ਆਸਰੇ ਏਹ ਜੜ ਇੰਦ੍ਰੈ ਚੇਸਟਾ ਕਰਤੇ ਹੈਂ, ਸੋ ਸਦਾ ਅਸੰਗ ਹੈ, ਇਹ ਸੰਘਾਤ ਕਿਸ ਵਿਖੇ, ਭਾਵ ਚੇਤਨ ਮੇਂ ਕਲਪਤ ਹੈ॥੨॥
Prof. Sahib Singhਹੁਣ ਤਾਂ ਮਾਇਆ ਦੇ ਮੋਹ ਤੋਂ ਨਿਰਲੇਪ ਜੋੜਨਹਾਰ ਪ੍ਰਭੂ ਆਪ ਹੀ (ਮਨ ਵਿਚ) ਵੱਸ ਰਿਹਾ ਹੈ। ਪਰ, ਇਹ ਅਵਸਥਾ ਕਿਸੇ ਪਾਸ ਬਿਆਨ ਨਹੀਂ ਕੀਤੀ ਜਾ ਸਕਦੀ ॥੨॥

ਪਦ ਅਰਥ ਅਤੀਤਾ = ਮਾਇਆ ਦੇ ਮੋਹ ਤੋਂ ਨਿਰਲੇਪ। ਕਿਸੁ ਮਾਹੀ = ਕਿਸ ਨੂੰ? ॥੨॥

SikhNet (Spanish)Quien funde los elementos, permanece aparte. ¿Adónde va el Alma entonces a habitar?(2)

ਜੋੜੀ ਜੁੜੈ ਨ ਤੋੜੀ ਤੂਟੈ; ਜਬ ਲਗੁ ਹੋਇ ਬਿਨਾਸੀ ॥

jorree jurrai na torree toottai; jab lag hoe binaasee |

Sant Singh KhalsaBy joining the elements, people cannot join them, and by breaking, they cannot be broken, until the body perishes.
Manmohan SinghBy trying to unite the elements man cannot unite them. By trying to separate them, he cannot separate them, until the body perishes.
Manmohan Singh (Punjabi)ਮਿਲਾਉਣ ਦੁਆਰਾ ਆਦਮੀ ਤੱਤਾਂ ਨੂੰ ਮਿਲਾ ਨਹੀਂ ਸਕਦਾ। ਜਦ ਤਾਈ ਸਰੀਰ ਨਾਸ ਨਾਂ ਹੋਵੇ, ਉਹ ਵੱਖਰੇ ਕਰਨ ਦੁਆਰਾ ਇਨ੍ਹਾਂ ਨੂੰ ਵੱਖਰੇ ਨਹੀਂ ਕਰ ਸਕਦਾ।
Fareedkot Teekaਸਾਖੀ ਚੇਤਨ ਕੇ ਸਾਥ ਦੇਹ ਜੋੜੀ ਹੂਈ ਜੁੜਤੀ ਨਹੀਂ ਹੈ, ਭਾਵ ਆਤਮਾ ਸਤਚਿਤ ਅਨੰਦ ਰੂਪ ਹੈ। ਏਹ ਤਿਸ ਸੇ ਬਿਪਰਜੇ ਸੁਭਾਵ ਵਾਲੀ ਅਸਤ ਜੜ ਦੁਖ ਰੂਪ ਹੈ। ਤੋੜੀ ਤੂਟਤੀ ਹੋਈ ਨਹੀਂ ਹੈਂ ਕਿਆ ਕੇ ਚੇਤਨ ਕੀ ਸੱਤਾ ਪਾਇ ਕਰ ਚੇਤਨ ਸਮ ਭਾਸਤੀ ਹੈ। ਜਬ ਤਕ ਪਰਤੀਤ ਹੋਵੈ ਤਬ ਤਕ ਬਿਨਾਸ ਰੂਪ ਜਾਣੀਐ॥
Prof. Sahib Singhਜਦ ਤਕ (ਮਨੁੱਖ ਦਾ ਮਨ) ਨਾਸਵੰਤ (ਸਰੀਰ ਨਾਲ ਇੱਕ-ਰੂਪ) ਰਹਿੰਦਾ ਹੈ, ਤਦ ਤਕ ਇਸ ਦੀ ਪ੍ਰੀਤ ਨਾਹ (ਪ੍ਰਭੂ ਨਾਲ) ਜੋੜਿਆਂ ਜੁੜ ਸਕਦੀ ਹੈ, ਨਾਹ (ਮਾਇਆ ਨਾਲੋਂ) ਤੋੜਿਆਂ ਟੁੱਟ ਸਕਦੀ ਹੈ।

ਪਦ ਅਰਥ ਜਬ ਲਗੁ = ਜਦ ਤਕ। ਬਿਨਾਸੀ = ਨਾਸ-ਵੰਤ, ਨਾਸਵੰਤ ਸਰੀਰ ਨਾਲ ਇੱਕ-ਰੂਪ, ਸਰੀਰ ਨਾਲ ਪਿਆਰ ਕਰਨ ਵਾਲਾ, ਦੇਹ-ਅੱਧਿਆਸੀ।

SikhNet (Spanish)Mientras seamos una pura estructura sin Alma, no nos uniremos con el Señor, ni tampoco romperemos nuestra relación con Maya.

ਕਾ ਕੋ ਠਾਕੁਰੁ. ਕਾ ਕੋ ਸੇਵਕੁ; ਕੋ ਕਾਹੂ ਕੈ ਜਾਸੀ ॥੩॥

kaa ko tthaakur. kaa ko sevak; ko kaahoo kai jaasee |3|

Sant Singh KhalsaOf whom is the soul the master, and of whom is it the servant? Where, and to whom does it go? ||3||
Manmohan SinghOf whom the soul is the Lord and of whom the servant? Where and to whom can it go?
Manmohan Singh (Punjabi)ਰੂਹ ਕਿਸ ਦੀ ਮਾਲਕ ਹੈ ਅਤੇ ਕਿਸ ਦੀ ਨੌਕਰਾਣੀ? ਇਹ ਕਿਥੇ ਤੇ ਕੀਹਦੇ ਕੋਲ ਜਾ ਸਕਦੀ ਹੈ?
Fareedkot Teekaਅਬ ਕੌਣ ਕਿਸੇ ਕਾ ਠਾਕੁਰੁ ਹੈ ਔਰ ਕਿਸ ਕਾ ਕੌਣ ਸੇਵਕ ਹੈ ਔਰ ਕੌਣ ਕਿਸੀ ਕੇ ਜਾਵੇਗਾ, ਭਾਵ ਏਹ ਕਿ ਹਮ ਸੇਵਕ ਜੋਗੀ ਕੋ ਠਾਕਰ ਮਾਨ ਕਰ ਆਵਤੇ ਜਾਤੇ ਥੇ, ਸੋ ਅਬ ਕਿਸ ਪਾਸ ਆਵਣਾ ਹੈ॥੩॥
Prof. Sahib Singh(ਇਸ ਦਸ਼ਾ ਵਿਚ ਗ੍ਰਸੇ ਹੋਏ) ਮਨ ਦਾ ਨਾਹ ਹੀ ਪ੍ਰਭੂ (ਸਹੀ ਭਾਵ ਵਿਚ) ਖਸਮ ਹੈ, ਨਾਹ ਇਹ ਮਨ ਪ੍ਰਭੂ ਦਾ ਸੇਵਕ ਬਣ ਸਕਦਾ ਹੈ। ਫਿਰ ਕਿਸ ਨੇ ਕਿਸ ਦੇ ਪਾਸ ਜਾਣਾ ਹੈ? (ਭਾਵ, ਇਹ ਦੇਹ-ਅੱਧਿਆਸੀ ਮਨ ਸਰੀਰ ਦੇ ਮੋਹ ਵਿਚੋਂ ਉੱਚਾ ਉੱਠ ਕੇ ਪ੍ਰਭੂ ਦੇ ਚਰਨਾਂ ਵਿਚ ਜਾਂਦਾ ਹੀ ਨਹੀਂ) ॥੩॥

ਪਦ ਅਰਥ ਕਾਹੂ ਕੈ = ਕਿਸ ਦੇ ਪਾਸ? ਕਿਸ ਦੇ ਘਰ? ਕੌ = ਕੌਣ? ॥੩॥

SikhNet (Spanish)Entonces, ¿A quién podemos tener como Maestro?¿Sirvientes de quién podemos ser? ¿En qué entonces se puede fundir nuestra Alma?(3)

ਕਹੁ ਕਬੀਰ. ਲਿਵ ਲਾਗਿ ਰਹੀ ਹੈ; ਜਹਾ ਬਸੇ ਦਿਨ ਰਾਤੀ ॥

kahu kabeer. liv laag rahee hai; jahaa base din raatee |

Sant Singh KhalsaSays Kabeer, I have lovingly focused my attention on that place where the Lord dwells, day and night.
Manmohan SinghSays Kabir, my love is centred on the place, where the Lord, day and night abides.
Manmohan Singh (Punjabi)ਕਬੀਰ ਜੀ ਆਖਦੇ ਹਨ, ਮੇਰੀ ਪ੍ਰੀਤ ਉਥੇ ਕੇਂਦਰਤ ਹੋਈ ਹੈ, ਜਿਥੇ ਦਿਨ ਰਾਤ ਸਾਹਿਬ ਨਿਵਾਸ ਰਖਦਾ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਜਹਾਂ ਜੋਗੀ ਜੀਵਤੇ ਕੀ ਬ੍ਰਿਤੀ ਲਾਗ ਰਹੀ ਥੀ, ਭਾਵ ਪਰਮੇਸ੍ਵਰ ਪ੍ਰਾਇਣ ਥਾ ਅਬ ਭੀ ਰਾਤਿ ਦਿਨ ਪਰਮੇਸ੍ਵਰ ਰੂਪ ਹੂਆ ਸਭ ਮੇਂ ਬਸਤਾ ਹੈ॥
Prof. Sahib Singhਕਬੀਰ ਆਖਦਾ ਹੈ- ਮੇਰੀ ਸੁਰਤ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ ਅਤੇ ਦਿਨ ਰਾਤ ਉੱਥੇ ਹੀ ਟਿਕੀ ਰਹਿੰਦੀ ਹੈ (ਪਰ ਇਸ ਤਰ੍ਹਾਂ ਮੈਂ ਉਸ ਦਾ ਭੇਤ ਨਹੀਂ ਪਾ ਸਕਦਾ)।

ਪਦ ਅਰਥ ਜਹਾ = ਅਤੇ ਉੱਥੇ, ਉਸ ਪ੍ਰਭੂ ਵਿਚ।

SikhNet (Spanish)Dice Kabir, entona tu ser en el Señor, y habita siempre en Él,

ਉਆ ਕਾ ਮਰਮੁ. ਓਹੀ ਪਰੁ ਜਾਨੈ; ਓਹੁ ਤਉ ਸਦਾ ਅਬਿਨਾਸੀ ॥੪॥੧॥੫੨॥

auaa kaa maram. ohee par jaanai; ohu tau sadaa abinaasee |4|1|52|

Sant Singh KhalsaOnly He Himself truly knows the secrets of His mystery; He is eternal and indestructible. ||4||1||52||
Manmohan SinghHis secret He Himself fully knows. He is ever Imperishable.
Manmohan Singh (Punjabi)ਉਸ ਦਾ ਭੇਤ ਉਹ ਆਪ ਹੀ ਪੁਰੀ ਤਰ੍ਹਾਂ ਜਾਣਦਾ ਹੈ। ਉਹ ਹਮੇਸ਼ਾਂ ਹੀ ਅਮਰ ਹੈ।
Fareedkot Teekaਉਸ ਜੋਗੀ ਕਾ ਭੇਦ ਵਿਸੇਸ ਕਰ ਕੇ ਵਹੀ ਜਾਣਤਾ ਹੈ ਵਹੁ ਤਾਂ ਸਦਾ ਅਬਿਨਾਸੀ ਹੈ। ਵਾ ਗ੍ਯਾਨ ਕਾਲ ਮੇਂ ਅਗ੍ਯਾਨ ਦਸਾ ਕਾ ਸਿਮਰਨ ਕਰ ਕੇ ਕਹਤੇ ਹੈਂ, ਭਾਵ ਗ੍ਯਾਨਵਾਨ ਕੀ ਦਸਾ ਕਹਤੇ ਹੈਂ॥੪॥☬ਜਿਸ ਪਰਮੇਸ੍ਵਰ ਮੇਂ ਕਛੁ ਜਗਤ ਕਲਪਿਆ ਥਾ ਅਬ ਗਿਆਨ ਹੂਏ ਸੇ ਤਹਾਂ ਕੁਛ ਨਹੀਂ ਦੇਖੀਤਾ ਔਰ ਪੰਚ ਤਤ ਭੀ ਨਹੀਂ ਹੈਂ। (ਇੜਾ) ਤਮੋਗੁਣ, (ਪਿੰਗਲਾ) ਸਤੋਗੁਣ, (ਸੁਖਮਨਾ) ਰਜੋਗੁਣ, ਇਹ ਜੋ ਗੁਣੋਂ ਕਾ ਬੰਧਨ ਹੈ ਏਹ ਅਬ ਤਿਸ ਮੇਂ ਕਹਾਂ ਗਿਣਾ ਜਾਵੇ॥☬ਪ੍ਰਸ਼ਨ: ਅਬ ਕਿਉਂ ਨਹੀਂ ਗਿਣੇ ਜਾਤੇ?☬ਉੱਤ੍ਰ: ਮੋਹ ਰੂਪੀ ਤਾਗਾ ਤੂਟ ਗਇਆ ਹੈ, ਲੋਭ ਰੂਪੀ ਅਕਾਸ ਬਿਨਸਿ ਗਿਆ ਹੈ, ਅਬ ਤੇਰਾ ਮੇਰਾ (ਬੋਲਤ) ਸਬਦ ਕੀ ਸਮਾਈ ਕਹਾਂ ਹੋਵੈ, ਭਾਵ ਬਾਣੀ ਕਾ ਪਰਾ ਹੈ। ਪੂਰਬ ਕਾਲ ਮੇਂ ਏਹ ਪ੍ਰਮਾਣ ਗਤਿ ਪ੍ਰਮੇਯ ਗਤਿ ਸੰਸਾ ਮੇਰੇ ਕੋ ਰਾਤਿ ਦਿਨ ਬਿਆਪਤਾ ਥਾ ਔਰ ਮੇਰੇ ਕੋ ਯਥਾਰਥ ਉਪਦੇਸ ਕੋਈ ਨਹੀਂ ਕਹਤਾ ਥਾ, ਜਿਸ ਸੇ ਸੰਸੇ ਨਵਿਰਤੀ ਹੋਵੇ। ਅਬ ਮੇਰੇ ਕੋ ਯਥਾਰਥ ਸਮਝ ਆਈ ਹੈ ਜਿਸ ਚੇਤਨ ਮੇਂ ਬ੍ਰਹਮੰਡ ਦੇਖਤਾ ਥਾ ਤਹਾਂ (ਪਿੰਡ) ਸਰੀਰ ਹੀ ਨਹੀਂ ਹੈ, ਕਿਉਂਕਿ (ਰਚਨਹਾਰ) ਅਗਿਆਨ ਤਿਸ ਮੇਂ ਨਹੀਂ ਹੈ ਇਸ ਮਾਇਕ ਰਚਨਾ ਕੇ ਰਚਨੇ ਵਾਲਾ ਸਦਾ ਅਸੰਗ ਹੈ।☬ਜੇ ਕਹੇ ਏਹੁ ਜਗਤ ਕਿਸੈ ਕਹੀਏ? ਤਹਾਂ ਕਹਤੇ ਹੈਂ:☬ਏਕ ਬ੍ਰਹਮ ਮੇਂ ਜਗਤ ਕਲਪਤ ਹੈ ਵਾ ਮਾਯਾ ਮੇਂ ਹੈ।☬ਜੇ ਕਹੇ ਜਿਸ ਮਾਯਾ ਕੀ ਰਚਨਾ ਹੈ, ਸੋ ਬ੍ਰਹਮ ਸੇ ਭਿੰਨ ਹੈ ਵਾ ਅਭਿੰਨ ਹੈ? ਤਿਸ ਪਰ ਕਹਤੇ ਹੈਂ:☬ਏਹ ਬ੍ਰਹਮ ਸਾਥ ਮਿਲਾਈ ਹੂਈ ਮਿਲਤੀ ਨਹੀਂ, ਜੇ ਭਿੰਨ
Prof. Sahib Singhਉਸ ਦਾ ਭੇਤ ਉਹ ਆਪ ਹੀ ਜਾਣਦਾ ਹੈ, ਅਤੇ ਉਹ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ ॥੪॥੧॥੫੨॥

ਪਦ ਅਰਥ ਉਆ ਕਾ = ਉਸ (ਪ੍ਰਭੂ) ਦਾ। ਮਰਮੁ = ਭੇਦ, ਅੰਤ। ਓਹੀ = ਉਹ (ਪ੍ਰਭੂ) ਆਪ ਹੀ ॥੪॥੧॥੫੨॥

* ਸ਼ਬਦ ਦਾ ਭਾਵ: ਜਿਸ ਮਨੁੱਖ ਦੀ ਲਿਵ ਪ੍ਰਭੂ-ਚਰਨਾਂ ਵਿਚ ਲੱਗਦੀ ਹੈ, ਉਸ ਦੇ ਅੰਦਰੋਂ ਜਗਤ ਦਾ ਤੇ ਆਪਣੇ ਸਰੀਰ ਦਾ ਮੋਹ ਮਿਟ ਜਾਂਦਾ ਹੈ। ਇਕ ਐਸੀ ਅਚਰਜ ਖੇਡ ਬਣਦੀ ਹੈ ਕਿ ਉਸ ਦੇ ਮਨ ਵਿਚ ਵਿਤਕਰੇ ਦਾ ਨਾਮ-ਨਿਸ਼ਾਨ ਨਹੀਂ ਰਹਿ ਜਾਂਦਾ। ਇਸ ਅਨੰਦ ਦੇ ਸਾਹਮਣੇ ਉਸ ਨੂੰ ਪ੍ਰਾਣਾਯਾਮ ਆਦਿਕ ਸਾਧਨ ਹੋਛੇ ਜਿਹੇ ਕੰਮ ਦਿੱਸਦੇ ਹਨ।੫੨। * ਨੋਟ: ਇਸ ਸ਼ਬਦ ਨੂੰ ਸਹੀ ਤਰ੍ਹਾਂ ਸਮਝਣ ਦੀ ਕੁੰਜੀ ਸ਼ਬਦ ਦੇ ਬੰਦ ਨੰ: ੪ ਦੀ ਪਹਿਲੀ ਤੁਕ ਵਿਚ ਹੈ "ਕਹੁ ਕਬੀਰ, ਲਿਵ ਲਾਗਿ ਰਹੀ ਹੈ"। * ਨੋਟ: ਇਸ ਸ਼ਬਦ ਵਿਚੋਂ ਕਿਤੇ ਭੀ ਕੋਈ ਐਸਾ ਇਸ਼ਾਰਾ ਨਹੀਂ ਮਿਲਦਾ, ਜਿਸ ਤੋਂ ਇਹ ਅੰਦਾਜ਼ਾ ਲਗਾਣ ਦੀ ਲੋੜ ਪੈ ਜਾਏ ਕਿ ਕਿਸੇ ਯੋਗ-ਅਭਿਆਸ ਕਰਨ ਵਾਲੇ ਜੋਗੀ ਦੇ ਮਰਨ ਤੇ ਇਹ ਸ਼ਬਦ ਉਚਾਰਿਆ ਗਿਆ ਹੈ। ਭਲਾ, ਜੋਗੀ ਦੇ ਮਰਨ ਤੇ ਕਬੀਰ ਜੀ ਨੂੰ ਹਰ ਰੋਜ਼ ਕਿਉਂ ਇਹ 'ਸੰਸਾ' ਵਿਆਪਣਾ ਸੀ ਕਿ ਜੋਗੀ ਦਾ "ਬੋਲਤੁ" ਆਤਮਾ ਕਿੱਥੇ ਚਲਾ ਗਿਆ? ਨਾਹ ਹੀ ਇਸ ਵਿਚ ਪ੍ਰਾਣਾਯਾਮ ਤੇ ਯੋਗ-ਅਭਿਆਸ ਬਾਰੇ ਕੋਈ ਪ੍ਰਸ਼ਨ ਉੱਤਰ ਦਿੱਸਦੇ ਹਨ। ਕਬੀਰ ਜੀ ਨਿਰੇ ਭਗਤ ਹੀ ਨਹੀਂ ਸਨ, ਉਹ ਇਕ ਮਹਾਨ ਉੱਚੀ ਉਡਾਰੀ ਲਾਣ ਵਾਲੇ ਕਵੀ ਭੀ ਸਨ। ਉਹਨਾਂ ਦੀ ਬਾਣੀ ਦੀ ਡੂੰਘਾਈ ਨੂੰ ਸਮਝਣ ਦੀ ਕੋਸ਼ਸ਼ ਕਰੀਏ। ਕਹਾਣੀਆਂ ਜੋੜ ਜੋੜ ਕੇ ਸੌਖੇ ਰਾਹ ਲੱਭਣ ਦੇ ਜਤਨ ਨਾਹ ਕਰਦੇ ਰਹੀਏ।

SikhNet (Spanish)porque sólo Él conoce Su Propio Misterio, y vive eternamente y para siempre.(4-1-52)

Open this shabad →

Shabad Bhagat Kabir Ji Raag Gauree continues on Ang 335

ਗਉੜੀ ॥

gaurree |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri

ਸੁਰਤਿ ਸਿਮ੍ਰਿਤਿ ਦੁਇ, ਕੰਨੀ ਮੁੰਦਾ; ਪਰਮਿਤਿ ਬਾਹਰਿ ਖਿੰਥਾ ॥

surat simrit due, kanee mundaa; paramit baahar khinthaa |

Sant Singh KhalsaLet contemplation and intuitive meditation be your two ear-rings, and true wisdom your patched overcoat.
Manmohan SinghMeditation and contemplation of God, are my two ear rings and the true knowledge is my outward patched coat.
Manmohan Singh (Punjabi)ਰੱਬ ਦੀ ਬੰਦਗੀ ਅਤੇ ਸਿਮਰਨ ਮੇਰੇ ਕੰਨਾਂ ਦੀਆਂ ਦੋ ਮੁੰਦ੍ਰਾ ਹਨ ਅਤੇ ਯਥਾਰਥ ਗਿਆਨ ਮੇਰੀ ਬਾਹਰਲੀ ਖਫਣੀ ਹੈ।
Fareedkot Teeka(ਸੁਰਤਿ) ਬੇਦ (ਸਿੰਮ੍ਰਿਤ) ਜੋ ਮਨੂ ਆਦਿਕੋਂ ਕਰ ਰਚਤ ਧਰਮ ਨਿਰੂਪਕ ਗ੍ਰੰਥ ਹੈਂ। ਇਨ ਦੋਨੋਂ ਕੋ ਕਾਨੋਂ ਕਰ ਸੁਨਤੇ ਹਾਂ, ਏਹ ਮੁੰਦ੍ਰਾਂ ਹੈਂ ਔਰ ਜੋ (ਪਰਮਿਤਿ) ਮ੍ਰਯਾਦਾ ਸੇ ਪਰੇ ਹੋਣਾ ਹੈ, ਕੌਣ ਸੀ ਮ੍ਰਯਾਦਾ? (ਬਾਹਰਿ) ਜੋ ਬਾਹਜ ਮੁਖੀ ਕਰਮ ਕਾਂਡ ਹੈਂ ਤਿਸ ਸੇ ਪਰੇ ਹੋਣਾ ਹੈ ਏਹੀ ਖਿੰਥਾ ਹੈ। ਵਾ (ਪਰ) ਵਿਸੇਸ ਕਰ (ਮਿਤਿ) ਮ੍ਰਯਾਦਾ ਮੇਂ ਰਹਣਾ ਹੈ ਏਹੀ ਬਾਹਰਲੀ ਖਿੰਥਾ ਸਮ ਅੰਤਰੀਵ ਖਿੰਥਾ ਹੈ॥
Prof. Sahib Singhਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਨੀ ਤੇ ਪ੍ਰਭੂ ਦਾ ਨਾਮ ਸਿਮਰਨਾ-ਇਹ ਮਾਨੋ, ਮੈਂ ਦੋਹਾਂ ਕੰਨਾਂ ਵਿਚ ਮੁੰਦਰਾਂ ਪਾਈਆਂ ਹੋਈਆਂ ਹਨ। ਪ੍ਰਭੂ ਦਾ ਯਥਾਰਥ ਗਿਆਨ-ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਹੈ।

ਪਦ ਅਰਥ ਸੁਰਤਿ = ਸੁਣਨਾ, (ਪ੍ਰਭੂ ਵਿਚ) ਧਿਆਨ ਜੋੜਨਾ। ਸਿਮ੍ਰਿਤਿ = ਚੇਤੇ ਕਰਨਾ, ਯਾਦ ਕਰਨਾ, ਸਿਮਰਨਾ। ਪਰਮਿਤਿ = {ਸੰ: ਪ੍ਰਮਿਤਿ = accurate notion or conception} ਸਹੀ ਵਾਕਫ਼ੀਅਤ, ਯਥਾਰਥ ਗਿਆਨ। ਖਿੰਥਾ = ਗੋਦੜੀ।

SikhNet (Spanish)Deja que la contemplación y la meditación sean tus aretes de castidad; deja que el conocimiento sea tu hábito.

ਸੁੰਨ ਗੁਫਾ ਮਹਿ ਆਸਣੁ ਬੈਸਣੁ; ਕਲਪ ਬਿਬਰਜਿਤ. ਪੰਥਾ ॥੧॥

sun gufaa meh aasan baisan; kalap bibarajit. panthaa |1|

Sant Singh KhalsaIn the cave of silence, dwell in your Yogic posture; let the subjugation of desire be your spiritual path. ||1||
Manmohan SinghContemplative posture is my dwelling in the silent cave and the abandonment of desire is my religious sect.
Manmohan Singh (Punjabi)ਧਿਆਨ ਅਵਸਥਾ ਮੇਰਾ ਚੁਪ ਚਾਪ ਕੰਦਰਾ ਅੰਦਰ ਦਾ ਵਸੇਬਾ ਹੈ ਅਤੇ ਖਾਹਿਸ਼ ਦਾ ਤਿਆਗਣਾ ਮੇਰਾ ਮਜਹਬੀ ਮਾਰਗ ਹੈ।
Fareedkot Teekaਔਰ (ਸੁੰਨ) ਅਫੁਰ ਰੂਪ ਪਰਮੇਸ੍ਵਰ ਮੇਂ ਜੋ ਇਸਥਿਤੀ ਕਰੀ ਹੈ ਇਹ ਗੁਫਾ ਮੇਂ ਆਸਣ ਕਰ ਬੈਠੇ ਹਾਂ ਔਰ ਜੋ (ਕਲਪਤ) ਕਲਪਨਾ ਸੇ (ਬਿਬਰਜਿਤ) ਰਹਤ ਹੋਏ ਹਾਂ ਏਹੀ ਪੰਥ ਹੈ ਜੈਸੇ ਬਾਰਾਂ ਪੰਥ ਮੇਂ ਸੇ ਏਕ ਕੋਈ ਪੰਥ ਹੋਵੇ॥੧॥
Prof. Sahib Singhਅਫੁਰ ਅਵਸਥਾ-ਰੂਪ ਗੁਫ਼ਾ ਵਿਚ ਮੈਂ ਆਸਣ ਲਾਈ ਬੈਠਾ ਹਾਂ (ਭਾਵ, ਮੇਰਾ ਮਨ ਹੀ ਮੇਰੀ ਗੁਫ਼ਾ ਹੈ; ਜਿਥੇ ਮੈਂ ਦੁਨੀਆ ਧੰਧਿਆਂ ਵਾਲੇ ਕੋਈ ਫੁਰਨੇ ਨਹੀਂ ਉਠਣ ਦੇਂਦਾ ਤੇ ਇਸ ਤਰ੍ਹਾਂ ਆਪਣੇ ਅੰਦਰ, ਮਾਨੋ, ਇਕ ਏਕਾਂਤ ਵਿਚ ਬੈਠਾ ਹੋਇਆ ਹਾਂ)। ਦੁਨੀਆ ਦੀਆਂ ਕਲਪਣਾ ਤਿਆਗ ਦੇਣੀਆਂ-ਇਹ ਹੈ ਮੇਰਾ (ਜੋਗ-) ਪੰਥ ॥੧॥

ਪਦ ਅਰਥ ਸੁੰਨ = ਸੁੰਞ, ਉਹ ਹਾਲਤ ਜਿੱਥੇ ਮਾਇਆ ਦਾ ਕੋਈ ਫੁਰਨਾ ਨਾਹ ਉੱਠੇ। ਕਲਪ = ਕਲਪਣਾ। ਬਿਬਰਜਿਤ = ਵਰਜਿਆ ਹੋਇਆ, ਰਹਿਤ। ਪੰਥ = ਧਾਰਮਿਕ ਰਸਤਾ ॥੧॥

SikhNet (Spanish)Deja que tu mente esté entonada en el Estado de Plenitud, y que el calmar tu ansiedad sea tu sendero. (1)

ਮੇਰੇ ਰਾਜਨ; ਮੈ ਬੈਰਾਗੀ ਜੋਗੀ ॥

mere raajan; mai bairaagee jogee |

Sant Singh KhalsaO my King, I am a Yogi, a hermit, a renunciate.
Manmohan SinghMy king, I am a yogi imbued with Lord's Love.
Manmohan Singh (Punjabi)ਮੇਰੇ ਪਾਤਸ਼ਾਹ ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਯੋਗੀ ਹਾਂ।
Fareedkot Teekaਹੇ ਮੇਰੇ ਪਿਆਰੇ! ਮੇਂ ਵੈਰਾਗ ਕਰ ਪਰਮੇਸ੍ਵਰ ਮੇਂ ਜੁੜਾ ਹੂਆ ਜੋਗੀ ਹਾਂ, ਭਾਵ ਭੇਖੀ ਜੋਗੀ ਨਹੀਂ ਹੂੰ॥☬ਪ੍ਰਸ਼ਨ: ਜੇ ਕਹੇ ਇਸ ਜੋਗ ਸੇ ਤੁਮ ਕੋ ਕਿਆ ਲਾਭ ਹੂਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮੇਰੇ ਪਾਤਸ਼ਾਹ (ਪ੍ਰਭੂ!) ਮੈਂ (ਤੇਰੀ ਯਾਦ ਦੀ) ਲਗਨ ਵਾਲਾ ਜੋਗੀ ਹਾਂ,

ਪਦ ਅਰਥ ਬੈਰਾਗੀ = ਵੈਰਾਗਵਾਨ, ਲਗਨ ਵਾਲਾ।

SikhNet (Spanish)Oh mi Rey, yo soy hombre desapasionado, un Yogui,

ਮਰਤ ਨ ਸੋਗ ਬਿਓਗੀ ॥੧॥ ਰਹਾਉ ॥

marat na sog biogee |1| rahaau |

Sant Singh KhalsaI do not die or suffer pain or separation. ||1||Pause||
Manmohan SinghI am above death, sorrow and separation. Pause.
Manmohan Singh (Punjabi)ਮੈਂ ਮੌਤ, ਅਫਸੋਸ ਅਤੇ ਵਿਛੋੜੇ ਤੋਂ ਉਚੇਰਾ ਹਾਂ। ਠਹਿਰਾਉ।
Fareedkot Teeka(ਮਰਤ ਨ ਸੋਗ ਬਿਓਗੀ) ਪਰਮੇਸ੍ਵਰ ਤੇ ਭਿੰਨ ਹੋ ਕਰ ਸੋਗ ਕਰ ਨਹੀਂ ਮਰਤੇ ਹਾਂ, ਭਾਵ ਸਦਾ ਅਨੰਦੀ ਹਾਂ॥੧॥ ਰਹਾਉ ॥☬ਜੇ ਕਹੇ ਵੈਰਾਗੀ ਜੋਗੀ ਕੇ ਅੰਤਰੀਵ ਚਿੰਨ ਕਹੀਏ? ਤਿਸ ਪਰ ਕਹਤੇ ਹੈਂ:
Prof. Sahib Singh(ਇਸ ਵਾਸਤੇ) ਮੌਤ (ਦਾ ਡਰ) ਚਿੰਤਾ ਤੇ ਵਿਛੋੜਾ ਮੈਨੂੰ ਪੋਂਹਦੇ ਨਹੀਂ ਹਨ ॥੧॥ ਰਹਾਉ ॥

ਪਦ ਅਰਥ ਮਰਤ = ਮੌਤ। ਸੋਗ = ਗ਼ਮ। ਬਿਓਗੀ = ਵਿਯੋਗ, ਵਿਛੋੜਾ ॥੧॥ ਰਹਾਉ ॥

SikhNet (Spanish)y así no muero, nadie llora por mí, ni tampoco estoy separado de Ti. (1-Pausa)

ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ; ਸਭੁ ਜਗੁ ਭਸਮਾਧਾਰੀ ॥

khandd brahamandd meh singee meraa battooaa; sabh jag bhasamaadhaaree |

Sant Singh KhalsaThe solar systems and galaxies are my horn; the whole world is the bag to carry my ashes.
Manmohan SinghIn the universe and regions, I find my horn and the whole world is my wallet to keep the ashes.
Manmohan Singh (Punjabi)ਆਲਮ ਤੇ ਇਸ ਦਿਆਂ ਭਾਗਾਂ ਅੰਦਰ ਮੈਂ ਆਪਣਾ ਸਿੰਗ ਪਾਇਆ ਹੈ ਅਤੇ ਸਾਰਾ ਜਹਾਨ ਸੁਆਹ ਰੱਖਣ ਲਈ ਮੇਰਾ ਥੈਲਾ ਹੈ।
Fareedkot Teekaਸਰਬ ਖੰਡੋਂ ਬ੍ਰਹਮੰਡੋਂ ਮੇਂ ਜੋ ਚੇਤਨਸਤਾ ਜਾਣੀ ਹੈ, ਸੋਈ ਸਿੰਙੀ ਬਾਜ ਰਹੀ ਹੈ। ਔ ਮੇਰਾ ਬਟੂਆ ਏਹੀ ਹੈ, ਜੋ ਸਭ ਜਗਤ ਭਸਮ ਰੂਪ ਨਾਸੀ ਜਾਣਿਆ ਹੈ। ਮਕਾਰ ਕੇ ਕੰਨੇ ਸੇ ਅਕਾਰ ਨਿਕਾਸ ਕਰ ਅਧਾਰੀ ਪਾਠ ਸੇ ਅਧਾਰ ਹੋ ਗਿਆ ਹੈ। ਸੰਤੋਖ ਰੂਪੀ (ਅਧਾਰੀ) ਝੋਲੀ ਹੈ॥ (ਬਟੂਆ) ਏਕ ਭਸਮ ਕਾ ਗੋਲਾ ਹੋਤਾ ਹੈ ਜਿਸ ਕੋ ਘਸਾਇ ਕਰ ਸਰੀਰ ਕੋ ਲਗਾਵਤੇ ਹੈਂ।
Prof. Sahib Singhਸਾਰੇ ਖੰਡਾਂ ਬ੍ਰਹਿਮੰਡਾਂ ਵਿਚ (ਪ੍ਰਭੂ ਦੀ ਵਿਆਪਕਤਾ ਦਾ ਸਭ ਨੂੰ ਸੁਨੇਹਾ ਦੇਣਾ)-ਇਹ, ਮਾਨੋ, ਮੈਂ ਸਿੰਙੀ ਵਜਾ ਰਿਹਾ ਹਾਂ। ਸਾਰੇ ਜਗਤ ਨੂੰ ਨਾਸਵੰਤ ਸਮਝਣਾ-ਇਹ ਹੈ ਮੇਰਾ ਸੁਆਹ ਪਾਣ ਵਾਲਾ ਥੈਲਾ।

ਪਦ ਅਰਥ ਬ੍ਰਹਮੰਡ = ਸਾਰਾ ਜਗਤ। ਸਿੰਙੀ = {ਸੰ: ਸ੍ਰਿੰਗ = a horn used for blowing} ਸਿੰਙ ਜੋ ਜੋਗੀ ਵਜਾਉਂਦੇ ਹਨ। ਬਟੂਆ = ਸੁਆਹ ਰੱਖਣ ਲਈ ਜੋਗੀਆਂ ਦਾ ਥੈਲਾ। ਭਸਮ = ਸੁਆਹ। ਭਸਮਾਧਾਰੀ = ਭਸਮ-ਆਧਾਰੀ, ਸੁਆਹ ਪਾਣ ਵਾਲਾ।

SikhNet (Spanish)La vida que pulsa en el Universo es mi corno; el ver al mundo como cenizas es mi mochila de pordiosero.

ਤਾੜੀ ਲਾਗੀ ਤ੍ਰਿਪਲੁ ਪਲਟੀਐ; ਛੂਟੈ ਹੋਇ ਪਸਾਰੀ ॥੨॥

taarree laagee tripal palatteeai; chhoottai hoe pasaaree |2|

Sant Singh KhalsaEliminating the three qualities and finding release from this world is my deep meditation. ||2||
Manmohan SinghRiddance of three qualities and release from the world is my sitting in trance.
Manmohan Singh (Punjabi)ਤਿੰਨਾਂ ਗੁਣਾ ਤੋਂ ਖਲਾਸੀ ਅਤੇ ਸੰਸਾਰ ਤੋਂ ਛੁਟਕਾਰਾ ਮੇਰਾ ਸਮਾਧੀ ਲਾਉਣਾ ਹੈ।
Fareedkot Teekaਸਮਾਧੀ ਏਹੁ ਲਾਗੀ ਹੈ, ਜੋ (ਤ੍ਰਿਪਲੁ) ਤੀਨ ਗੁਣੋਂ ਸੇ ਬਿਰਤੀ ਪਲਟੀ ਹੈ, ਭਾਵ ਆਪ ਕੋ ਤ੍ਰਿਗੁਣ ਅਤੀਤ ਮਾਨਿਆ ਹੈ। ਗੁਣੋਂ ਸੇ ਰਹਤ ਹੋਣੇ ਕਾ ਫਲ੍ਹ ਕਹਤੇ ਹੈਂ: ਜੋ ਪ੍ਰਵਿਰਤੀ ਮੇਂ ਬੁਧੀ ਪਸਾਰੀ ਥੀ ਤਿਸ ਸੇ ਛੂਟਣਾ ਹੂਆ ਹੈ॥੨॥☬ਜੇ ਕਹੇ ਜੋਗੀ ਕਿੰਗਰੀ ਵਜਾਵਤੇ ਹੈਂ ਤੁਮਾਰੀ ਕਿੰਗਰੀ ਕੌਨ ਸੀ ਹੈ? ਤਿਸ ਪਰ ਕਹਤੇ ਹੈਂ:
Prof. Sahib Singhਤ੍ਰੈਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਪਰਤਾਅ ਦਿੱਤਾ ਹੈ-ਇਹ ਮਾਨੋ, ਮੈਂ ਤਾੜੀ ਲਾਈ ਹੋਈ ਹੈ। ਇਸ ਤਰ੍ਹਾਂ ਮੈਂ ਗ੍ਰਿਹਸਤੀ ਹੁੰਦਾ ਹੋਇਆ ਭੀ ਮੁਕਤ ਹਾਂ ॥੨॥

ਪਦ ਅਰਥ ਤ੍ਰਿਪਲੁ = ਤ੍ਰਿਗੁਣੀ ਮਾਇਆ। ਪਸਾਰੀ = ਗ੍ਰਿਹਸਤੀ। ਛੂਟੈ = ਮੁਕਤ ਹਾਂ ॥੨॥

SikhNet (Spanish)Y cuando estoy entonado en mi Señor, me elevo más allá de las tres Gunas, así vivo dentro del mundo y al mismo tiempo lo hago sin apego. (2)

ਮਨੁ ਪਵਨੁ ਦੁਇ ਤੂੰਬਾ ਕਰੀ ਹੈ; ਜੁਗ ਜੁਗ ਸਾਰਦ ਸਾਜੀ ॥

man pavan due toonbaa karee hai; jug jug saarad saajee |

Sant Singh KhalsaMy mind and breath are the two gourds of my fiddle, and the Lord of all the ages is its frame.
Manmohan SinghMy mind and breath, I have made the two gourds of my fiddle and the Lord of all the ages I have make its frame.
Manmohan Singh (Punjabi)ਆਪਣੇ ਚਿੱਤ ਅਤੇ ਸੁਆਸ ਨੂੰ ਵੀਣਾ ਦੇ ਦੋ ਤੂੰਬੇ ਬਣਾਇਆ ਹੈ ਅਤੇ ਸਾਰਿਆਂ ਯੁਗਾਂ ਦੇ ਸੁਆਮੀ ਨੂੰ ਮੈਂ ਇਸ ਦੀ ਡੰਡੀ ਬਣਾਇਆ ਹੈ।
Fareedkot Teekaਮਨ ਔਰ ਪਵਨ ਏ ਦੋਨੋਂ ਤੂੰਬਾ ਬਨਾਏ ਹੈਂ, ਭਾਵ ਮਨ ਕੋ ਰੋਕ ਕਰ ਸ੍ਵਾਸ ਸ੍ਵਾਸ ਅਭਿਆਸ ਕਰਤੇ ਹੈਂ ਔਰ ਜੋ (ਜੁਗ) ਦੋ ਜੀਵ ਈਸ੍ਵਰ ਹੈਂ ਬੇਦ ਪ੍ਰਮਾਣ ਇਨ ਕਾ (ਜੁਗ) ਜੋੜਨਾ ਕੀਆ ਹੈ, ਸੋ (ਸਾਰਦ) ਡੰਡੀ ਰਚੀ ਹੈ ਐਸੀ ਕਿੰਗੁਰੀ ਬਨਾਈ ਹੈ॥
Prof. Sahib Singh(ਮੇਰੇ ਅੰਦਰ) ਇਕ-ਰਸ ਕਿੰਗੁਰੀ (ਵੀਣਾ) ਵੱਜ ਰਹੀ ਹੈ। ਮੇਰਾ ਮਨ ਅਤੇ ਸੁਆਸ (ਉਸ ਕਿੰਗੁਰੀ ਦੇ) ਦੋਵੇਂ ਤੂੰਬੇ ਹਨ। ਸਦਾ-ਥਿਰ ਰਹਿਣ ਵਾਲਾ ਪ੍ਰਭੂ (ਮਨ ਤੇ ਸੁਆਸ ਦੋਹਾਂ ਤੂੰਬਿਆਂ ਨੂੰ ਜੋੜਨ ਵਾਲੀ) ਮੈਂ ਡੰਡੀ ਬਣਾਈ ਹੈ।

ਪਦ ਅਰਥ ਪਵਨੁ = ਹਵਾ, ਸੁਆਸ। ਤੂੰਬਾ = ਇਕ ਕਿਸਮ ਦਾ ਸੁੱਕਾ ਹੋਇਆ ਕੱਦੂ, ਜੋ ਸਤਾਰ ਵੀਣਾ ਆਦਿਕ ਤੰਤੀ ਸਾਜਾਂ ਵਿਚ ਵਰਤੀਦਾ ਹੈ। ਵੀਣਾ ਦੀ ਡੰਡੀ ਦੇ ਦੋਹੀਂ ਪਾਸੀਂ ਦੋ ਤੂੰਬੇ ਬੱਧੇ ਹੁੰਦੇ ਹਨ, ਜਿਸ ਕਰਕੇ ਤੰਤੀ ਦੀ ਸੁਰ ਸੁੰਦਰ ਬਣ ਜਾਂਦੀ ਹੈ। ਸਾਰਦ = ਵੀਣਾ ਦੀ ਡੰਡੀ। ਸਾਜੀ = ਬਣਾਈ। ਜੁਗ ਜੁਗ = ਜੁਗਾਂ ਜੁਗਾਂ ਵਿਚ ਥਿਰ ਹਰੀ।

SikhNet (Spanish)La mente y la respiración son las dos cuerdas de mi cítara, y el Señor de todas las Épocas es Su Caja de Resonancia.

Open this shabad (11 lines, Angs 334-335) →

Ang 334 of 1430