ੴ

ਸਿੱਖਬਾਣੀ · SikhBani

ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥

vaahu vaahu baanee sach hai guramukh ladhee bhaal
Guru Amardas Ji ਗੁਰੂ ਅਮਰਦਾਸ ਜੀ · Raag Gujri · Ang 514 · 5 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਵਾਹੁ ਵਾਹੁ ਬਾਣੀ ਸਚੁ ਹੈ; ਗੁਰਮੁਖਿ ਲਧੀ ਭਾਲਿ ॥

vaahu vaahu baanee sach hai; guramukh ladhee bhaal |

Sant Singh KhalsaWaaho! Waaho! is the Bani of the True Word. Searching, the Gurmukhs have found it.
Manmohan SinghGod, God are the True words, which the Guru-wards have found through search.
Manmohan Singh (Punjabi)ਵਾਹਿਗੁਰੂ, ਵਾਹਿਗੁਰੂ ਸੱਚੇ ਸ਼ਬਦ ਹਨ, ਜਿਹੜੇ ਕਿ ਗੁਰੂ-ਸਮਰਪਨਾਂ (ਗੁਰਮੁੱਖਾਂ, ਗੁਰੂ-ਅਨੁਸਾਰੀਆਂ) ਨੇ ਢੂੰਡ ਕੇ ਲੱਭੇ ਹਨ।
Fareedkot Teekaਵਾਹੁ ਵਾਹੁ ਸਚੀ ਬਾਣੀ ਗੁਰਮੁਖੋਂ ਨੇ ਖੋਜ ਕਰ ਕੇ ਪਾਈ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਪ੍ਰਭੂ (ਦਾ ਰੂਪ ਹੀ) ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਨੇ ਭਾਲ ਕੇ ਲੱਭ ਲਈ ਹੈ,
SikhNet (Spanish)Bendita es la Verdadera Palabra; a través del Guru es revelada,

ਵਾਹੁ ਵਾਹੁ ਸਬਦੇ ਉਚਰੈ; ਵਾਹੁ ਵਾਹੁ ਹਿਰਦੈ ਨਾਲਿ ॥

vaahu vaahu sabade ucharai; vaahu vaahu hiradai naal |

Sant Singh KhalsaWaaho! Waaho! They chant the Word of the Shabad. Waaho! Waaho! They enshrine it in their hearts.
Manmohan SinghThey repeat the words God, God; and Lord God they clasp to their heart.
Manmohan Singh (Punjabi)ਵਾਹਿਗੁਰੂ, ਵਾਹਿਗੁਰੂ ਦਾ ਲਫਜ ਉਚਾਰਨ ਉਹ ਕਰਦੇ ਹਨ ਅਤੇ ਸੁਆਮੀ ਵਾਹਿਗੁਰੂ ਨੂੰ ਆਪਣੇ ਦਿਲ ਸੰਗ ਲਾਉਂਦੇ ਹਨ (ਸਿਮਰਦੇ ਹਨ)।
Fareedkot Teekaਵਾਹੁ ਵਾਹੁ ਬਾਣੀ ਕਰ ਕੇ ਉਚਾਰਣ ਕਰਤੇ ਹੈਂ ਔਰ ਰਿਦੇ ਕੇ ਸਾਥ ਭੀ ਵਾਹੁ ਵਾਹੁ ਦ੍ਰਿੜ ਕਰਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਹ 'ਵਾਹੁ ਵਾਹੁ' ਆਖਦਾ ਹੈ ਤੇ ਹਿਰਦੇ ਨਾਲ (ਪਰੋ ਕੇ ਰੱਖਦਾ ਹੈ)।
SikhNet (Spanish)A través de la Palabra, uno alaba al Señor y la Alabanza del Señor habita en la mente.

ਵਾਹੁ ਵਾਹੁ ਕਰਤਿਆ. ਹਰਿ ਪਾਇਆ; ਸਹਜੇ ਗੁਰਮੁਖਿ ਭਾਲਿ ॥

vaahu vaahu karatiaa. har paaeaa; sahaje guramukh bhaal |

Sant Singh KhalsaChanting Waaho! Waaho! the Gurmukhs easily obtain the Lord, after searching.
Manmohan SinghSinging the Lord's praise, the pious persons, easily obtain God through their search.
Manmohan Singh (Punjabi)ਸਾਹਿਬ ਦਾ ਜੱਸ ਗਾਇਨ ਕਰ ਕੇ ਪਵਿੱਤਰ ਪੁਰਸ਼, ਆਪਣੀ ਖੋਜ ਰਾਹੀਂ ਸੁਖੈਨ ਹੀ ਵਾਹਿਗੁਰੂ ਨੂੰ ਪਾ ਲੈਂਦੇ ਹਨ।
Fareedkot Teekaਗੁਰਮੁਖੋਂ ਨੇ ਖੋਜ ਕਰ ਹਰਿ ਜੋ ਵਾਹੁ ਵਾਹੁ ਕਰਤਿਆਂ ਸ੍ਵਭਾਵਕ ਹੀ ਪਾ ਲੀਆ ਹੈ॥
Prof. Sahib Singhਗੁਰਮੁਖਾਂ ਨੇ ਸੁਤੇ ਹੀ ਭਾਲ ਕਰ ਕੇ, ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਨੂੰ ਲੱਭ ਲਿਆ ਹੈ।
SikhNet (Spanish)Alabando al Señor, los hombres de Dios Lo obtienen de manera espontánea.

ਸੇ ਵਡਭਾਗੀ ਨਾਨਕਾ; ਹਰਿ ਹਰਿ ਰਿਦੈ ਸਮਾਲਿ ॥੨॥

se vaddabhaagee naanakaa; har har ridai samaal |2|

Sant Singh KhalsaO Nanak, very fortunate are those who reflect upon the Lord, Har, Har, within their hearts. ||2||
Manmohan SinghVery fortunate are they, O Nanak, who in their mind reflect on the Lord God.
Manmohan Singh (Punjabi)ਪਰਮ ਚੰਗੇ ਕਰਮਾਂ ਵਾਲੇ ਹਨ ਉਹ, ਹੇ ਨਾਨਕ! ਜੋ ਆਪਣੇ ਹਿਰਦੇ ਅੰਦਰ ਸੁਆਮੀ ਵਾਹਿਗੁਰੂ ਨੂੰ ਸਿਮਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਬਡੇ ਭਾਗੋਂ ਵਾਲੇ ਹੈਂ ਜਿਨੋਂ ਨੇ ਮਨ ਬਾਣੀ ਕਰ ਕੇ ਹਰਿ ਸਿਮਰਨ ਕਰਾ ਹੈ॥੨॥
Prof. Sahib Singhਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜੋ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਸੰਭਾਲਦੇ ਹਨ ॥੨॥
SikhNet (Spanish)Benditos son aquéllos, dice Nanak, que alaban al Señor en su mente. (2)
Answers quote the Granth verbatim with Ang citations. AI commentary is not Gurbani and not a religious ruling.