ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਏ ਮਨਾ ਅਤਿ ਲੋਭੀਆ; ਨਿਤ ਲੋਭੇ ਰਾਤਾ ॥
e manaa at lobheea; nit lobhe raataa |
Sant Singh KhalsaO my utterly greedy mind, you are constantly engrossed in greed.
Manmohan SinghO my exceedingly avaricious soul, thou art ever engrossed in greed.
Manmohan Singh (Punjabi)ਹੇ ਮੇਰੀ ਪਰਮ ਲਾਲਚੀ ਆਤਮਾ! ਤੂੰ ਸਦੀਵ ਹੀ ਲਾਲਚ ਅੰਦਰ ਗਲਤਾਨ ਰਹਿੰਦੀ ਹੈਂ।
Fareedkot Teekaਏ ਵੱਡੇ ਲੋਭੀ ਮਨ ਤੂੰ ਨਿਤ ਲੋਭ ਮੇਂ ਹੀ ਰਾਤਾ ਰਹਤਾ ਹੈਂ॥
Prof. Sahib Singhਹੇ ਬਹੁਤ ਲੋਭੀ ਮਨ, ਤੂੰ ਸਦਾ ਲੋਭ ਵਿਚ ਪਇਆ ਰਹਿਨਾ?
SikhNet (Spanish)La mente es avara; la encuentra uno siempre engolosinada en ese vicio.
ਮਾਇਆ ਮਨਸਾ ਮੋਹਣੀ; ਦਹ ਦਿਸ ਫਿਰਾਤਾ ॥
maaeaa manasaa mohanee; deh dis firaataa |
Sant Singh KhalsaIn your desire for the enticing Maya, you wander in the ten directions.
Manmohan SinghIn the craving of deluding mammon, thou wanderest in ten directions.
Manmohan Singh (Punjabi)ਠੱਗਣੀ ਮਾਇਆ ਦੀ ਤ੍ਰਿਸ਼ਨਾ ਅੰਦਰ ਤੂੰ ਦਸੀਂ ਪਾਸੀਂ ਭਟਕਦਾ ਫਿਰਦਾ ਹੈ।
Fareedkot Teekaਮੋਹਤ ਕਰਨੇ ਹਾਰੀ ਜੋ ਮਾਇਆ ਹੈ ਤਿਸ ਕੀ (ਮਨਸਾ) ਇਛਾ ਕਰ ਕੇ ਦਸੋ ਦਿਸਾ ਮੇਂ ਫਿਰਤਾ ਰਹਤਾ ਹੈਂ॥
Prof. Sahib Singhਮੋਹਣੀ ਮਾਇਆ ਦੀ ਚਾਹ ਦੇ ਕਾਰਨ ਤੂੰ ਦਸੀਂ ਪਾਸੀਂ ਭਉਂਦਾ ਫਿਰਦਾ ਹੈਂ।
SikhNet (Spanish)El amor a Maya y la ansiedad embrujan a la mente, y así ésta se dispersa en todas direcciones.
ਅਗੈ ਨਾਉ ਜਾਤਿ. ਨ ਜਾਇਸੀ; ਮਨਮੁਖਿ ਦੁਖੁ ਖਾਤਾ ॥
agai naau jaat. na jaaeisee; manamukh dukh khaataa |
Sant Singh KhalsaYour name and social status shall not go with you hereafter; the self-willed manmukh is consumed by pain.
Manmohan SinghThe Name and caste shall go not hereafter and the way-ward person is consumed by anguish.
Manmohan Singh (Punjabi)ਏਦੂੰ ਮਗਰੋਂ (ਪ੍ਰਲੋਕ ਵਿੱਚ) ਨਾਮ ਅਤੇ ਜਾਤੀ ਨਾਲ ਨਹੀਂ ਜਾਣੇ ਜਾਈਦਾ। ਆਪ-ਹੁਦਰੇ ਮਨੁੱਖ ਨੂੰ ਦੁੱਖ ਖਾ ਜਾਂਦਾ ਹੈ।
Fareedkot Teekaਆਗੇ ਪਰਲੋਕ ਮੇਂ ਨਾਮਵਰੀ ਔਰ ਜਾਤ ਕੀ ਉਤਕ੍ਰਿਸਟਤਾ ਨਹੀਂ ਜਾਇਗੀ, ਮਨਮੁਖਤਾ ਸੇ ਦੁਖ ਹੀ (ਖਾਤਾ) ਭੋਗਤਾ ਰਹੇਗਾ॥
Prof. Sahib Singhਹੇ ਮਨਮੁਖ (ਮਨ!) ਦਰਗਾਹ ਵਿਚ ਵੱਡਾ ਨਾਮ ਤੇ ਉੱਚੀ ਜਾਤ ਕੰਮ ਨਹੀਂ ਜਾਂਦੇ, (ਇਹਨਾਂ ਵਿਚ ਭੁੱਲਾ ਹੋਇਆ) ਦੁੱਖ ਭੋਗੇਂਗਾ;
SikhNet (Spanish)Al más allá tu nombre y tu casta no te acompañarán y sábete que el hombre en ego es consumido por la tristeza.
ਰਸਨਾ ਹਰਿ ਰਸੁ. ਨ ਚਖਿਓ; ਫੀਕਾ ਬੋਲਾਤਾ ॥
rasanaa har ras. na chakhio; feekaa bolaataa |
Sant Singh KhalsaYour tongue does not taste the sublime essence of the Lord; it utters only insipid words.
Manmohan SinghThy tongue tastes not God's elixir and utters harsh words.
Manmohan Singh (Punjabi)ਤੇਰੀ ਜੀਭ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਨਹੀਂ ਕਰਦੀ ਅਤੇ ਕੌੜੇ ਬਚਨ ਬੋਲਦੀ ਹੈ।
Fareedkot Teekaਮਨਮੁਖ ਨੇ ਰਸਨਾ ਸੇ ਹਰਿ ਰਸ ਕਾ ਸ੍ਵਾਦ ਨਹੀਂ ਲੀਆ ਫਿਕਾ ਬਚਨ ਬੋਲਤਾ ਹੈ॥
Prof. Sahib Singhਜੀਭ ਨਾਲ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਚੱਖਿਆ ਤੇ ਫਿੱਕਾ (ਭਾਵ, ਮਾਇਆ ਸੰਬੰਧੀ ਬਚਨ ਹੀ) ਬੋਲਦਾ ਹੈਂ।
SikhNet (Spanish)Si los labios no se alimentan de la Dulzura del Señor, lo que sea que salga de ellos será ácido.
ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ; ਸੇ ਜਨ ਤ੍ਰਿਪਤਾਤਾ ॥੧੫॥
jinaa guramukh amrit chaakhiaa; se jan tripataataa |15|
Sant Singh KhalsaThose Gurmukhs who drink in the Ambrosial Nectar are satisfied. ||15||
Manmohan SinghThey, who through the Guru, quaff Nectar; those persons remain satiated.
Manmohan Singh (Punjabi)ਜੋ ਗੁਰਾਂ ਦੇ ਰਾਹੀਂ, ਸੁਧਾਰਸ ਨੂੰ ਛੱਕਦੇ ਹਨ, ਉਹ ਪੁਰਸ਼ ਰੱਜੇ ਰਹਿੰਦੇ ਹਨ।
Fareedkot Teekaਜਿਨਾਂ ਗੁਰਮੁਖਾਂ ਨੇ ਹਰਿ ਰਸ ਅੰਮ੍ਰਿਤ ਪਾਨ ਕੀਆ ਹੈ, ਸੋ ਗੁਰਮੁਖਿ ਤ੍ਰਿਪਤ ਹੂਏ ਹੈਂ॥੧੫॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ (ਨਾਮ-ਰੂਪ) ਅੰਮ੍ਰਿਤ ਚਖਿਆ ਹੈ ਉਹ ਰੱਜ ਗਏ ਹਨ ॥੧੫॥
SikhNet (Spanish)Sí, esos Gurmukjs que prueban el Néctar Ambrosial del Señor, viven satisfechos. (15)