ੴ

ਸਿੱਖਬਾਣੀ · SikhBani

ਬਜਰ ਕਪਾਟ ਕਾਇਆ ਗੜੑ ਭੀਤਰਿ ਕੂੜੁ ਕੁਸਤੁ ਅਭਿਮਾਨੀ ॥

bajar kapaatt kaaeaa garra bheetar koorr kusat abhimaanee
Guru Amardas Ji ਗੁਰੂ ਅਮਰਦਾਸ ਜੀ · Raag Gujri · Ang 514 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਬਜਰ ਕਪਾਟ ਕਾਇਆ ਗੜੑ ਭੀਤਰਿ; ਕੂੜੁ ਕੁਸਤੁ ਅਭਿਮਾਨੀ ॥

bajar kapaatt kaaeaa garra bheetar; koorr kusat abhimaanee |

Sant Singh KhalsaWithin the fortress of body, are the hard and rigid doors of falsehood, deception and pride.
Manmohan SinghWithin the body castle there are adamantine doors of falsehood, fraud and pride.
Manmohan Singh (Punjabi)ਦੇਹ ਅਤੇ ਕੋਟ ਅੰਦਰ ਝੂਠ, ਫਰੇਬ ਅਤੇ ਹੰਕਾਰ ਦੇ ਮਹਾਨ ਸਖਤ ਦਰਵਾਜੇ ਹਨ।
Fareedkot Teekaਅਭਿਮਾਨੀ ਜੀਵ ਕੋ ਇਸ ਕਾਇਆਂ ਗੜ ਮੇਂ ਝੂਠ ਔਰ (ਕੁਸਤੁ) ਕੁਤਸਤ, ਭਾਵ ਖੋਟਾ ਹਠ ਇਹ ਵਾ ਪੰਚ ਕੋਸ ਰੂਪ ਕਪਾਟ ਬਜਰ ਸਮ ਦ੍ਰਿੜ ਲਗੇ ਹੈਂ॥
Prof. Sahib Singhਅਹੰਕਾਰੀ ਮਨੁੱਖਾਂ ਦੇ ਸਰੀਰ-ਰੂਪ ਕਿਲ੍ਹੇ ਵਿਚ ਕੂੜ ਤੇ ਕੁਸੱਤ-ਰੂਪ ਕਰੜੇ ਫਾਟਕ ਲੱਗੇ ਹੋਏ ਹਨ,
SikhNet (Spanish)En la fortaleza de nuestro cuerpo están las dos puertas cerradas y duras que son la falsedad y el ego.

ਭਰਮਿ ਭੂਲੇ. ਨਦਰਿ ਨ ਆਵਨੀ; ਮਨਮੁਖ ਅੰਧ ਅਗਿਆਨੀ ॥

bharam bhoole. nadar na aavanee; manamukh andh agiaanee |

Sant Singh KhalsaDeluded by doubt, the blind and ignorant self-willed manmukhs cannot see them.
Manmohan SinghDeluded by doubt the blind and ignorant apostate see them not.
Manmohan Singh (Punjabi)ਸੰਸੇ ਤੇ ਸੰਦੇਹ ਦੇ ਗੁੰਮਰਾਹ ਕੀਤੇ ਹੋਏ ਅੰਨ੍ਹੇ ਅਤੇ ਬੇਸਮਝ ਅਧਰਮੀ ਉਨ੍ਹਾਂ ਨੂੰ ਵੇਖਦੇ ਨਹੀਂ।
Fareedkot Teekaਮਨਮੁਖ ਅੰਧੇ ਅਗਿਆਨੀ ਭਰਮ ਮੇਂ ਭੂਲੇ ਹੂਏ ਕੋ ਦ੍ਰਿਸ਼ਟ ਨਹੀਂ ਆਉਤਾ, ਭਾਵ ਇਹ ਕਿ ਜੋ ਕਪਾਟ ਦ੍ਰਿਸ਼ਟਿ ਆਵੈ ਤੌ ਹੀ ਖੋਲਨੇ ਕਾ ਯਤਨ ਕਰੈ॥
Prof. Sahib Singhਪਰ ਅੰਨ੍ਹੇ ਤੇ ਅਗਿਆਨੀ ਮਨਮੁਖਾਂ ਨੂੰ ਭਰਮ ਵਿਚ ਭੁੱਲੇ ਹੋਣ ਕਰ ਕੇ ਦਿੱਸਦੇ ਨਹੀਂ ਹਨ।
SikhNet (Spanish)Pero los arrogantes Manmukjs, por su ceguera e ignorancia, son engañados por la duda y no ven las puertas que dan acceso al interior.

ਉਪਾਇ ਕਿਤੈ. ਨ ਲਭਨੀ; ਕਰਿ ਭੇਖ ਥਕੇ ਭੇਖਵਾਨੀ ॥

aupaae kitai. na labhanee; kar bhekh thake bhekhavaanee |

Sant Singh KhalsaThey cannot be found by any efforts; wearing their religious robes, the wearers have grown weary of trying.
Manmohan SinghBy no effort can they be found and the guisers have grown weary of adopting religious garbs.
Manmohan Singh (Punjabi)ਉਹ ਕਿਸੇ ਭੀ ਉਪਰਾਲੇ ਨਾਲ ਲੱਭੇ ਨਹੀਂ ਜਾ ਸਕਦੇ। ਭੇਖਧਾਰੀ ਮਜ਼ਹਬੀ ਭੇਸ ਧਾਰ ਕੇ ਹਾਰ ਹੁੱਟ ਗਏ ਹਨ।
Fareedkot Teekaਬਡੇ ਬਡੇ ਭੇਖ ਵਾਲੇ ਕਰਤੇ ਕਰਤੇ ਥਕ ਗਏ ਹੈਂ, ਹੋਰ ਕਿਸੀ ਉਪਾਉ ਸੇ ਕਪਾਟੋਂ ਕਾ ਖੁਲਨਾ ਨਹੀਂ ਹੋਤਾ॥
Prof. Sahib Singhਭੇਖ ਕਰਨ ਵਾਲੇ ਲੋਕ ਭੇਖ ਕਰ ਕਰ ਕੇ ਥੱਕ ਗਏ ਹਨ, ਪਰ ਉਹਨਾਂ ਨੂੰ ਭੀ ਕਿਸੇ ਉਪਾਉ ਕਰਨ ਨਾਲ (ਇਹ ਫਾਟਕ) ਨਹੀਂ ਦਿੱਸੇ,
SikhNet (Spanish)Se adornan con muchos ropajes y hacen todo tipo de esfuerzos, pero no las encuentran.

ਗੁਰਸਬਦੀ ਖੋਲਾਈਅਨੑਿ; ਹਰਿ ਨਾਮੁ ਜਪਾਨੀ ॥

gurasabadee kholaaeeana; har naam japaanee |

Sant Singh KhalsaThe doors are opened only by the Word of the Guru's Shabad, and then, one chants the Name of the Lord.
Manmohan SinghBy Guru's instruction the doors are opened and the mortal meditates on God's Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਦਰਵਾਜੇ ਖੁੱਲ੍ਹ ਜਾਂਦੇ ਹਨ ਅਤੇ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਗੁਰ ਉਪਦੇਸ ਕਰ ਕੇ ਹਰਿ ਨਾਮ ਜਪ ਕਰ ਕੇ ਵਹੁ ਕਪਾਟ ਖੋਲੇ ਜਾਤੇ ਹੈਂ॥
Prof. Sahib Singh(ਹਾਂ) ਜੋ ਮਨੁੱਖ ਹਰੀ ਦਾ ਨਾਮ ਜਪਦੇ ਹਨ, ਉਹਨਾਂ ਦੇ ਕਪਾਟ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਖੁਲ੍ਹਦੇ ਹਨ।
SikhNet (Spanish)La Palabra del Bani del Guru es la Llave que abre las Puertas para poder penetrar en el Reino del Nombre.

ਹਰਿ ਜੀਉ ਅੰਮ੍ਰਿਤ ਬਿਰਖੁ ਹੈ; ਜਿਨ ਪੀਆ ਤੇ ਤ੍ਰਿਪਤਾਨੀ ॥੧੪॥

har jeeo amrit birakh hai; jin peea te tripataanee |14|

Sant Singh KhalsaThe Dear Lord is the Tree of Ambrosial Nectar; those who drink in this Nectar are satisfied. ||14||
Manmohan SinghThe Sire Lord is the ambrosial tree and they who quaff this divine Nectar remain propitiated.
Manmohan Singh (Punjabi)ਪੂਜਯ ਪ੍ਰਭੂ ਅੰਮ੍ਰਿਤ ਬਿਰਛ ਹੈ, ਜੋ ਇਸ ਰੱਬੀ ਸੁਧਾਰਸ ਨੂੰ ਪਾਨ ਕਰਦੇ ਹਨ, ਉਹ ਰੱਜੇ ਰਹਿੰਦੇ ਹਨ।
Fareedkot Teekaਹਰਿ ਜੀਉ ਅੰਮ੍ਰਿਤ ਫਲ ਨਾਮੋਂ ਕਾ ਬਿਰਖ੍ਯ ਹੈ, ਜਿਨੋਂ ਨੇ ਉਸ ਫਲ੍ਹ ਕਾ ਰਸ ਪਾਨ ਕੀਆ ਹੈ, ਸੋ (ਤ੍ਰਿਪਤਾਨੀ) ਤ੍ਰਿਪਤਿ ਹੂਏ ਹੈਂ॥੧੪॥
Prof. Sahib Singhਪ੍ਰਭੂ (ਦਾ ਨਾਮ) ਅੰਮ੍ਰਿਤ ਦਾ ਰੁੱਖ ਹੈ, ਜਿਨ੍ਹਾਂ ਨੇ (ਇਸ ਦਾ ਰਸ) ਪੀਤਾ ਹੈ ਉਹ ਰੱਜ ਗਏ ਹਨ ॥੧੪॥
SikhNet (Spanish)El Señor es el Árbol de Ambrosia, y aquéllos que prueban Su Fruta son saciados. (14)
Answers quote the Granth verbatim with Ang citations. AI commentary is not Gurbani and not a religious ruling.