ੴ

ਸਿੱਖਬਾਣੀ · SikhBani

ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥

vaahu vaahu karatee rasanaa sabad suhaaee
Guru Amardas Ji ਗੁਰੂ ਅਮਰਦਾਸ ਜੀ · Raag Gujri · Ang 514 · 6 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਵਾਹੁ ਵਾਹੁ ਕਰਤੀ ਰਸਨਾ; ਸਬਦਿ ਸੁਹਾਈ ॥

vaahu vaahu karatee rasanaa; sabad suhaaee |

Sant Singh KhalsaChanting Waaho! Waaho! the tongue is adorned with the Word of the Shabad.
Manmohan SinghBy uttering Lord's praise, through Guru's instruction the tongue is adorned.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦਾ ਜੱਸ ਕਰਦੀ ਹੋਈ ਜੀਭਾ ਸਸ਼ੋਭਤ ਹੋ ਜਾਂਦੀ ਹੈ।
Fareedkot Teekaਵਾਹੁ ਵਾਹੁ ਸਬਦ ਕਰਤੀ ਰਸਨਾ ਸੋਭਾਇਮਾਨ ਹੋਤੀ ਭਈ ਹੈ॥
Prof. Sahib Singhਗੁਰੂ ਦੇ ਸ਼ਬਦ ਦੁਆਰਾ 'ਵਾਹੁ ਵਾਹੁ' ਆਖਦੀ ਜੀਭ ਸੋਹਣੀ ਲੱਗਦੀ ਹੈ,
SikhNet (Spanish)Cantando la Alabanza, la lengua es adornada con la Palabra del Shabd, pues a través de la Palabra Perfecta,

ਪੂਰੈ ਸਬਦਿ; ਪ੍ਰਭੁ ਮਿਲਿਆ ਆਈ ॥

poorai sabad; prabh miliaa aaee |

Sant Singh KhalsaThrough the Perfect Shabad, one comes to meet God.
Manmohan SinghThrough the perfect Gurbani, the Lord comes and meets the man.
Manmohan Singh (Punjabi)ਪੂਰਨ ਗੁਰਬਾਣੀ ਰਾਹੀਂ, ਸੁਆਮੀ ਆ ਕੇ ਬੰਦੇ ਨੂੰ ਮਿਲ ਪੈਂਦਾ ਹੈ।
Fareedkot Teekaਪੂਰੇ ਗੁਰੋਂ ਕੇ ਉਪਦੇਸ ਕਰ ਕੇ ਸਮਰਥ ਹਰੀ ਆਇ ਮਿਲਾ ਹੈ॥
Prof. Sahib Singhਪ੍ਰਭੂ ਮਿਲਦਾ ਹੀ ਗੁਰੂ ਦੇ ਪੂਰਨ ਸ਼ਬਦ ਦੀ ਰਾਹੀਂ ਹੈ।
SikhNet (Spanish)uno llega a encontrar a Dios.

ਵਡਭਾਗੀਆ; ਵਾਹੁ ਵਾਹੁ ਮੁਹਹੁ ਕਢਾਈ ॥

vaddabhaageea; vaahu vaahu muhahu kadtaaee |

Sant Singh KhalsaHow very fortunate are those, who with their mouths, chant Waaho! Waaho!
Manmohan SinghVery fortunate are they who with their mouth utter the Lord's praise.
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਆਪਣੇ ਮੂੰਹ ਨਾਲ ਸੁਆਮੀ ਦਾ ਜੱਸ ਉਚਾਰਨ ਕਰਦੇ ਹਨ।
Fareedkot Teekaਵੱਡੇ ਭਾਗੋਂ ਵਾਲੋਂ ਕੇ ਮੁਖ ਸੇ ਸਤਿਗੁਰੂ ਵਾਹੁ ਵਾਹੁ ਕਹਾਵਤਾ ਹੈ॥
Prof. Sahib Singhਵੱਡੇ ਭਾਗਾਂ ਵਾਲਿਆਂ ਦੇ ਮੂੰਹ ਵਿਚੋਂ ਪ੍ਰਭੂ 'ਵਾਹੁ ਵਾਹੁ' ਅਖਵਾਉਂਦਾ ਹੈ,
SikhNet (Spanish)Afortunados son aquéllos que alaban al Señor, y se ven bellos y el mundo entero los aclama.

ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ; ਤਿਨੑ ਕਉ ਪਰਜਾ ਪੂਜਣ ਆਈ ॥

vaahu vaahu kareh seee jan sohane; tina kau parajaa poojan aaee |

Sant Singh KhalsaHow beautiful are those persons who chant Waaho! Waaho! ; people come to venerate them.
Manmohan SinghBeauteous are the persons who remember the Lord Master and people come to adore them.
Manmohan Singh (Punjabi)ਸੁੰਦਰ ਹਨ ਉਹ ਪੁਰਸ਼ ਜੋ ਸੁਆਮੀ ਮਾਲਕ ਨੂੰ ਸਿਮਰਦੇ ਹਨ, ਲੋਕੀਂ ਉਨ੍ਹਾਂ ਦੀ ਪੂਜਾ ਕਰਨ ਲਈ ਆਉਂਦੇ ਹਨ।
Fareedkot Teekaਜੋ ਪੁਰਸ਼ ਵਾਹੁ ਵਾਹੁ ਕਰਤੇ ਹੈਂ ਸੋਈ ਸੁੰਦਰ ਹੈਂ, ਤਿਨ ਕੋ ਸਾਰੀ ਪਰਜਾ ਪੂਜਣੇ ਆਈ ਹੈ॥
Prof. Sahib Singhਜੋ ਮਨੁੱਖ 'ਵਾਹੁ ਵਾਹੁ' ਕਰਦੇ ਹਨ, ਉਹ ਸੋਹਣੇ ਲੱਗਦੇ ਹਨ ਤੇ ਸਾਰੀ ਦੁਨੀਆ ਉਹਨਾਂ ਦੇ ਚਰਨ ਪਰਸਣ ਆਉਂਦੀ ਹੈ।
SikhNet (Spanish)Es a través de la Gracia del Señor que uno es bendecido

ਵਾਹੁ ਵਾਹੁ ਕਰਮਿ ਪਰਾਪਤਿ ਹੋਵੈ; ਨਾਨਕ. ਦਰਿ ਸਚੈ ਸੋਭਾ ਪਾਈ ॥੨॥

vaahu vaahu karam paraapat hovai; naanak. dar sachai sobhaa paaee |2|

Sant Singh KhalsaWaaho! Waaho! is obtained by His Grace; O Nanak, honor is obtained at the Gate of the True Lord. ||2||
Manmohan SinghBy good acts Lord's praise is obtained and the man attains honour at the True Lord's gate.
Manmohan Singh (Punjabi)ਚੰਗੇ ਅਮਲਾਂ ਦੁਆਰਾ ਸਾਈਂ ਦੀ ਸਿਫ਼ਤ ਸਲਾਹ ਪਾਈ ਜਾਂਦੀ ਹੈ ਅਤੇ ਬੰਦਾ ਚੰਗੇ ਸਾਈਂ ਦੇ ਬੂਹੇ ਤੇ ਇੱਜ਼ਤ-ਆਬਰੂ ਪਾਉਂਦਾ ਹੈ।
Fareedkot Teekaਪੂਰਨ (ਕਰਮਿ) ਕ੍ਰਿਪਾ ਕਰ ਕੇ ਵਾਹੁ ਵਾਹੁ ਕੀ ਧੁਨਿ ਪ੍ਰਾਪਤਿ ਹੋਤੀ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਕੋ ਵਾਹੁ ਧੁਨਿ ਪ੍ਰਾਪਤ ਹੂਈ ਹੈ ਤਿਨੋਂ ਹੀ ਨੇ ਸਚੇ (ਦਰਿ) ਸਤਿਸੰਗਿ ਵਾ ਬੈਕੁੰਠ ਮੇਂ ਸੋਭਾ ਪਾਈ ਹੈ॥੨॥☬ਜੇ ਕਹੇ ਪਰਮੇਸ੍ਵਰ ਤੋ ਆਪਨੇ ਸਰੀਰ ਗਢ ਮੇਂ ਕਹਾ ਹੈ, ਫਿਰ ਤਿਸ ਕੀ ਅਪ੍ਰਾਪਤਿ ਕਰ ਜੀਵ ਦੁਖੀ ਕਿਉਂ ਰਹਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਦੀ ਮੇਹਰ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਹੁੰਦੀ ਹੈ ਤੇ ਸੱਚੇ ਦਰ ਤੇ ਸੋਭਾ ਮਿਲਦੀ ਹੈ ॥੨॥
SikhNet (Spanish)con Su Alabanza y así obtiene la Gloria en la Puerta del Señor. (2)
Answers quote the Granth verbatim with Ang citations. AI commentary is not Gurbani and not a religious ruling.