ਸਰਬ ਗੁਣ ਨਿਧਾਨੰ. ਕੀਮਤਿ ਨ, ਗੵਾਨੰ ਧੵਾਨੰ; ਊਚੇ ਤੇ ਊਚੌ ਜਾਨੀਜੈ, ਪ੍ਰਭ ਤੇਰੋ ਥਾਨੰ ॥
sarab gun nidhaanan. keemat na, gayaanan dhayaanan; aooche te aoochau jaaneejai, prabh tero thaanan |
Sant Singh KhalsaYou are the Treasure of all virtue; who can know the value of Your spiritual wisdom and meditation? O God, Your Place is known as the highest of the high.
Manmohan SinghMy Lord, Thou are the treasure of all virtues. No one can know the worth of Thine divine wisdom and meditation. The highest of the high is known to be Thy seat.
Manmohan Singh (Punjabi)ਮੈਡੇ ਸਾਈਂ! ਤੂੰ ਸਾਰੀਆਂ ਨੇਕੀਆਂ ਨੇਕੀਆਂ ਦਾ ਖਜਾਨਾ ਹੈ। ਕੋਈ ਭੀ ਤੇਰੀ ਗਿਆਤ ਅਤੇ ਸਿਮਰਨ ਦੇ ਮੁਲ ਨੂੰ ਨਹੀਂ ਜਾਣ ਸਕਦਾ। ਉਚਿਆ ਵਿਚੋਂ ਪਰਮ ਉਚਾ ਜਾਣਿਆ ਜਾਂਦਾ ਹੈ ਤੇਰਾ ਅਸਥਾਨ।
Fareedkot Teekaਹੇ ਸਰਬ ਗੁਣੋਂ ਕਾ ਨਿਧਾਨ! ਤੇਰੇ ਗਿਆਨ ਧਿਆਨ ਕੀ ਕੋਈ ਕੀਮਤ ਨਹੀਂ ਹੈ, ਪੁਨਾ ਹੇ ਪ੍ਰਭੂ! ਤੇਰਾ ਅਸਥਾਨ ਸਰਬ ਊਚ ਤੇ ਊਚਾ ਜਾਣੀਤਾ ਹੈ॥
Prof. Sahib Singhਹੇ ਪ੍ਰਭੂ! ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੇਰੇ ਗਿਆਨ ਦਾ ਅਤੇ (ਤੇਰੇ ਵਿਚ) ਧਿਆਨ (ਜੋੜਨ) ਦਾ ਮੁੱਲ ਨਹੀਂ (ਪੈ ਸਕਦਾ)। ਤੇਰਾ ਟਿਕਾਣਾ ਉੱਚੇ ਤੋਂ ਉੱਚਾ ਸੁਣੀਂਦਾ ਹੈ।ਪਦ ਅਰਥ ਨਿਧਾਨੰ = ਖ਼ਜ਼ਾਨਾ। ਕੀਮਤਿ = ਮੁੱਲ। ਜਾਨੀਜੈ = ਜਾਣੀਦਾ ਹੈ, ਸੁਣੀਂਦਾ ਹੈ। ਥਾਨ = ਟਿਕਾਣਾ। ਪ੍ਰਭ = ਹੇ ਪ੍ਰਭੂ!
SikhNet (Spanish)Eres el Tesoro de toda Virtud. ¿Quién podría entender el Valor de Tu Sabiduría Espiritual y Meditación?
ਮਨੁ ਧਨੁ ਤੇਰੋ ਪ੍ਰਾਨੰ, ਏਕੈ ਸੂਤਿ ਹੈ ਜਹਾਨੰ; ਕਵਨ ਉਪਮਾ ਦੇਉ, ਬਡੇ ਤੇ ਬਡਾਨੰ ॥
man dhan tero praanan, ekai soot hai jahaanan; kavan upamaa deo, badde te baddaanan |
Sant Singh KhalsaMind, wealth and the breath of life belong to You alone, Lord. The world is strung upon Your Thread. What praises can I give to You? You are the Greatest of the great.
Manmohan SinghMy Lord, my soul, riches and vital-breath belong to Thee. Thou have strung the world in the one thread of Thy system. What praise should I attribute to Thee? Thou are the greatest of the great.
Manmohan Singh (Punjabi)ਮੈਡੇ ਮਾਲਕ! ਮੇਰੀ ਆਤਮਾ, ਮਾਲ ਮਿਲਖ ਅਤੇ ਜਿੰਦ-ਜਾਨ ਤੈਡੀ ਮਲਕੀਅਤ ਹਨ। ਆਪਣੀ ਮਰਯਾਦਾ ਦੇ ਇਕ ਧਾਗੇ ਵਿੱਚ ਤੂੰ ਸਾਰੇ ਸੰਸਾਰ ਨੂੰ ਪ੍ਰੋਤਾ ਹੋਇਆ ਹੈ। ਮੈਂ ਤੈਨੂੰ ਕਿਹੜੀ ਉਸਤਤੀ ਨਿਰੂਪਣ ਕਰਾਂ? ਤੂੰ ਵਿਸ਼ਾਲਾਂ ਦਾ ਪਰਮ ਵਿਸ਼ਾਲ ਹੈ।
Fareedkot Teekaਮਨ, ਧਨ, ਪ੍ਰਾਨ ਆਦੀ ਸਭ ਸੰਘਾਤੁ ਤੇਰਾ ਹੀ ਹੈ ਔ ਤੁਮ ਨੇ ਏਕ ਅਪਨੀ ਸੱਤਾ ਰੂਪੀ ਸੂਤਰ ਮੇਂ ਜਹਾਨ ਪਰੋਇਆ ਹੂਆ ਹੈ। ਤਾਂ ਤੇ ਹੇ ਪ੍ਰਭੂ! ਕਿਸ ਕੀ ਉਪਮਾ ਤੁਝ ਕੋ ਦੇਵੋਂ, ਕਿਉਂ ਕਿ ਤੁਮ ਬਡਿਓਂ ਤੇ ਬਡੇ ਹੋ, ਭਾਵ ਤੁਮਾਰੇ ਜੈਸੇ ਤੁਮ ਹੀ ਹੋ॥
Prof. Sahib Singh(ਹੇ ਪ੍ਰਭੂ!) ਮੇਰਾ ਮਨ, ਮੇਰਾ ਧਨ ਅਤੇ ਮੇਰੇ ਪ੍ਰਾਣ-ਇਹ ਸਭ ਤੇਰੇ ਹੀ (ਦਿੱਤੇ ਹੋਏ) ਹਨ। ਸਾਰਾ ਸੰਸਾਰ ਤੇਰੀ ਇਕੋ ਹੀ ਸੱਤਾ ਵਿਚ ਹੈ (ਭਾਵ, ਸੱਤਾ ਦੇ ਆਸਰੇ ਹੈ)। ਮੈਂ ਕਿਸ ਦਾ ਨਾਉਂ ਦੱਸਾਂ ਜੋ ਤੇਰੇ ਬਰਾਬਰ ਦਾ ਹੋਵੇ? ਤੂੰ ਵੱਡਿਆਂ ਤੋਂ ਵੱਡਾ ਹੈਂ।ਪਦ ਅਰਥ ਸੂਤ = ਸੂਤ੍ਰ, ਮਰਯਾਦਾ, ਸੱਤਾ। ਏਕੈ ਸੂਤਿ = ਇਕੋ ਮਰਯਾਦਾ ਵਿਚ। ਉਪਮਾ = ਤਸ਼ਬੀਹ, ਸਾਵੀਂ ਜਾਂ ਬਰਾਬਰ ਦੀ ਸ਼ੈ। ਬਡਾਨੰ = ਵੱਡਾ। ਦੇਉ = ਦੇਉਂ, ਮੈਂ ਦਿਆਂ।
SikhNet (Spanish)Oh Señor, Tu Lugar es conocido como lo más Alto de lo alto. La mente, riqueza y respiración vital Te pertenecen sólo a Ti, el mundo está engarzado en Tu Hilo.
ਜਾਨੈ ਕਉਨੁ. ਤੇਰੋ ਭੇਉ, ਅਲਖ ਅਪਾਰ ਦੇਉ; ਅਕਲ ਕਲਾ ਹੈ ਪ੍ਰਭ. ਸਰਬ ਕੋ ਧਾਨੰ ॥
jaanai kaun. tero bheo, alakh apaar deo; akal kalaa hai prabh. sarab ko dhaanan |
Sant Singh KhalsaWho can know Your Mystery? O Unfathomable, Infinite, Divine Lord, Your Power is unstoppable. O God, You are the Support of all.
Manmohan SinghO My Incomprehensible and Infinite Luminous Lord, who can know Thy secret? Inconceivable is Thy power and Thou are the mainstay of all.
Manmohan Singh (Punjabi)ਹੇ ਮੇਰੇ ਅਗਾਧ ਅਤੇ ਬੇਅੰਤ ਪ੍ਰਕਾਸ਼ਵਾਨ ਪ੍ਰਭੂ! ਤੇਰੇ ਰਾਜ ਨੂੰ ਕੌਣ ਜਾਣ ਸਕਦਾ ਹੈ? ਅਬੋਧ ਹੈ ਤੇਰੀ ਸ਼ਕਤੀ ਅਤੇ ਤੂੰ ਸਰਿਆਂ ਦਾ ਆਸਰਾ ਹੈਂ।
Fareedkot Teekaਹੇ ਅਲਖ ਅਪਾਰ ਦੇਵ! ਤੇਰੇ ਭੇਦ ਕੋ ਕੌਨ ਜਾਨੈ, ਭਾਵ ਕੋਈ ਨਹੀਂ ਜਾਨ ਸਕਤਾ ਹੈ। ਕਿਉਂ ਕਿ ਤੂੰ (ਅਕਲ ਕਲਾ) ਸਰਬ ਕਲਪਨਾ ਤੇ ਰਹਿਤ ਮੇਰਾ ਪ੍ਰਭੂ ਸੰਪੂਰਨ ਜੀਵੋਂ ਕੋ (ਧਾਨੰ) ਅੰਨ ਦੇ ਕਰ ਕੇ ਪਾਲਨਾ ਕਰਤੇ ਹੌ ਵਾ ਸਭ ਕੋ ਤੇਰਾ ਧਿਆਨ ਹੀ ਕਰਨਾ ਯੋਗ ਹੈ॥
Prof. Sahib Singhਹੇ ਪ੍ਰਭੂ! ਤੇਰਾ ਭੇਦ ਕੌਣ ਜਾਣ ਸਕਦਾ ਹੈ? ਹੇ ਅਲੱਖ! ਹੇ ਅਪਾਰ! ਹੇ ਪ੍ਰਕਾਸ਼ ਰੂਪ! ਤੇਰੀ ਸੱਤਾ (ਸਭ ਥਾਂ) ਇੱਕ-ਰਸ ਹੈ; ਤੂੰ ਸਾਰੇ ਜੀਆਂ ਦਾ ਆਸਰਾ ਹੈਂ।ਪਦ ਅਰਥ ਭਾਉ = ਭੇਤ, ਰਾਜ਼, ਗੂੜ੍ਹ ਗਤੀ। ਅਪਾਰ = ਬੇਅੰਤ। ਦੇਉ = ਦੇਵ, ਪ੍ਰਕਾਸ਼-ਰੂਪ। ਅਕਲ ਕਲਾ = ਜਿਸ ਦੀ ਕਲਾ (ਸੱਤਾ) ਅੰਗ-ਰਹਿਤ ਹੈ, ਭਾਵ, ਇੱਕ-ਰਸ ਹੈ। ਧਾਨੰ = ਆਸਰਾ (ਸੰ: ਧਾਨੰ = A receptacle, seat, Nourishment)।
SikhNet (Spanish)¿Qué Alabanzas podría ofrecerte? Eres lo más Grande de lo grande. ¿Quién podría conocer Tu Misterio?
ਜਨੁ ਨਾਨਕੁ. ਭਗਤੁ ਦਰਿ, ਤੁਲਿ ਬ੍ਰਹਮ ਸਮਸਰਿ; ਏਕ ਜੀਹ. ਕਿਆ ਬਖਾਨੈ ॥
jan naanak. bhagat dar, tul braham samasar; ek jeeh. kiaa bakhaanai |
Sant Singh KhalsaYour devotees are at Your Door, O God - they are just like You. How can servant Nanak describe them with only one tongue?
Manmohan SinghO Lord, how can Thy slave Nanak, with his one tongue, recite the praise of that saint who is poised at Thy door and is like Thee.
Manmohan Singh (Punjabi)ਹੇ ਸੁਆਮੀ, ਤੇਰਾ ਗੋਲਾ ਨਾਨਕ, ਆਪਣੀ ਇਕ ਜੀਭ ਨਾਲ ਤੇਰੇ ਦਰਵਾਜੇ ਉਤੇ ਤੁਨੇ ਹੋਏ ਅਤੇ ਤੇਰੇ ਵਰਗੇ ਸੰਤ ਦੀ ਮਹਿਮਾ ਕਿਸ ਤਰ੍ਹਾਂ ਵਰਨਣ ਕਰ ਸਕਦਾ ਹੈ?
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਕਹਿਤੇ ਹੈਂ: ਹੇ ਸ੍ਰੀ ਗੁਰੂ ਨਾਨਕ ਸਾਹਿਬ ਜੀ! 'ਨਾਨਕ' ਪਦ ਦੇਹਲੀ ਦੀਪਕ ਨਿਆਇ ਸੇ ਦੋਨੋਂ ਓਰ ਲਗਾਵਣਾ। ਮੈਂ ਤੇਰੇ ਦਰ ਕਾ ਭਗਤਿ ਜਨ ਹੂੰ, ਤਾਂ ਤੇ ਤੁਮ ਕੋ ਬ੍ਰਹਮ (ਤੁਲ) ਸਦਰਸ ਹੀ ਬੀਚਾਰਿਆ ਹੈ। ਮੇਰੀ ਏਕ ਜਿਹਵਾ ਤੇਰੀ ਉਪਮਾਂ ਕਿਆ ਉਚਾਰਨ ਕਰੇ, ਭਾਵ ਕਹਿ ਨਹੀਂ ਸਕਤੀ ਹੈ॥
Prof. Sahib Singhਹੇ ਪ੍ਰਭੂ! (ਤੇਰਾ) ਭਗਤ ਸੇਵਕ (ਗੁਰੂ ਨਾਨਕ (ਤੇਰੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ (ਹੇ ਪ੍ਰਭੂ! ਤੈਂ) ਬ੍ਰਹਮ ਦੇ ਸਮਾਨ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
SikhNet (Spanish)Oh Insondable, Infinito Señor Divino, Tu Poder es Imparable, oh Dios, eres el Soporte de todo.
ਹਾਂ ਕਿ ਬਲਿ ਬਲਿ; ਬਲਿ ਬਲਿ ਸਦ ਬਲਿਹਾਰਿ ॥੪॥
haan ki bal bal; bal bal sad balihaar |4|
Sant Singh KhalsaI am a sacrifice, a sacrifice, a sacrifice, a sacrifice, forever a sacrifice to them. ||4||
Manmohan SinghI ma a sacrifice, yea, a sacrifice, and ever a sacrifice unto him.
Manmohan Singh (Punjabi)ਮੈਂ ਉਸ ਉਤੋਂ ਘੋਲੀ, ਬਲਿਹਾਰ ਅਤੇ ਸਦਾ ਹੀ ਕੁਰਬਾਨ ਵੰਞਦਾ ਹਾਂ।
Fareedkot Teeka(ਹਾਂ ਕਿ) ਹੇ ਸਤਿਗੁਰੋ! ਮਨ ਕਰ ਕੇ ਮੈਂ ਤੁਝ ਪਰ ਬਲਿ ਬਲਿ ਜਾਤਾ ਹੂੰ ਔ ਤਨ ਕਰ ਕੇ ਭੀ ਬਲਿਹਾਰ ਜਾਤਾ ਹੂੰ ਔਰ ਬਾਣੀ ਕਰ ਕੇ ਸਦਾ ਬਲਿਹਾਰਨੇ ਜਾਤਾ ਹੂੰ॥੪॥
Prof. Sahib Singhਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਕੇ ਹਾਂ ॥੪॥
SikhNet (Spanish)Tus Devotos están en Puerta, oh Dios, son como Tú. ¿Cómo podría el Sirviente Nanak describirlos con sólo unos labios? Ofrezco mi vida en sacrificio, en sacrificio, por siempre en sacrificio a ellos. (4)