ੴ

ਸਿੱਖਬਾਣੀ · SikhBani

Ang 1386

Sri Guru Granth Sahib · Svaiyay Sri Mukhbak Mehl 5 · 7 shabads, 35 lines
Translations
Shabad Guru Arjan Dev Ji Svaiyay Sri Mukhbak Mehl 5 continued from Ang 1385

ਆਪ ਹੀ ਧਾਰਨ ਧਾਰੇ, ਕੁਦਰਤਿ ਹੈ ਦੇਖਾਰੇ; ਬਰਨੁ ਚਿਹਨੁ ਨਾਹੀ, ਮੁਖ ਨ ਮਸਾਰੇ ॥

aap hee dhaaran dhaare, kudarat hai dekhaare; baran chihan naahee, mukh na masaare |

Sant Singh KhalsaHe Himself supports the Universe, revealing His All-powerful Creative Potency. He has no color, form, mouth or beard.
Manmohan SinghThe Lord Himself upholds the universe and shows His Omnipotence, He has no hue, form, mouth and bread.
Manmohan Singh (Punjabi)ਸਾਹਿਬ ਆਪੇ ਹੀ ਆਲਮ ਨੂੰ ਆਸਰਾ ਦਿੰਦਾ ਹੈ ਅਤੇ ਆਪਣੀ ਅਪਾਰ ਸ਼ਕਤੀ ਨੂੰ ਵਿਖਾਲਦਾ ਹੈ। ਉਸ ਦਾ ਕੋਈ ਰੰਗ, ਸਰੂਪ, ਮੂਹ, ਅਤੇ ਦਾੜ੍ਹਾਂ ਨਹੀਂ।
Fareedkot Teekaਇਸ (ਧਾਰਨ) ਸ੍ਰਿਸਟੀ ਕੀ ਰਚਨਾ ਕੇ ਧਾਰਨੇਹਾਰੇ ਤੁਮ ਆਪੇ ਹੀ ਹੋ ਕਰ ਅਪਨੀ (ਕੁਦਰਤਿ) ਮਾਯਾ ਕੋ ਦਿਖਾਇ ਰਹੇ ਹੋ ਪੁਨਾ ਆਪ ਕਾ (ਬਰਨੁ) ਰੰਗ ਵਾ ਬ੍ਰਹਮਣ ਛਤ੍ਰੀ ਆਦੀ (ਚਿਹਨੁ) ਨਿਸ਼ਾਨ ਰੇਖਾ ਆਦੀ ਨਹੀਂ ਹੈ ਔਰ ਨਾ ਮੁਖ ਔ ਨਾ ਮਾਸ ਹੈ, ਭਾਵ ਨਿਰਗੁਣ ਸਰੂਪ ਹੈਂ॥
Prof. Sahib Singh(ਹਰੀ) ਆਪ ਹੀ ਸਾਰੇ ਜਗਤ ਨੂੰ ਆਸਰਾ ਦੇ ਰਿਹਾ ਹੈ, ਆਪਣੀ ਕੁਦਰਤਿ ਵਿਖਾਲ ਰਿਹਾ ਹੈ। ਨਾਹ (ਉਸ ਦਾ ਕੋਈ) ਰੰਗ ਹੈ ਨਾ (ਕੋਈ) ਨਿਸ਼ਾਨ, ਨਾਹ ਮੂੰਹ, ਤੇ ਨਾਹ ਦਾੜ੍ਹੀ।

ਪਦ ਅਰਥ ਧਾਰਨ = ਸ੍ਰਿਸ਼ਟੀ। ਧਾਰੇ = ਆਸਰਾ ਦੇ ਰਿਹਾ ਹੈ। ਦੇਖਾਰੇ = ਵਿਖਾਲਦਾ ਹੈ। ਬਰਨੁ = ਰੰਗ। ਚਿਹਨੁ = ਨਿਸ਼ਾਨ। ਮਸਾਰੇ = (ਸੰ: ਸ਼ਮਸ਼੍ਰੂ) ਦਾੜ੍ਹੀ।

SikhNet (Spanish)Él Mismo Soporta el Universo, revelando toda Su Poderosa Potencia Creativa, no tiene color, forma, boca o barba.

ਜਨੁ ਨਾਨਕੁ. ਭਗਤੁ ਦਰਿ, ਤੁਲਿ ਬ੍ਰਹਮ ਸਮਸਰਿ; ਏਕ ਜੀਹ. ਕਿਆ ਬਖਾਨੈ ॥

jan naanak. bhagat dar, tul braham samasar; ek jeeh. kiaa bakhaanai |

Sant Singh KhalsaYour devotees are at Your Door, O God - they are just like You. How can servant Nanak describe them with only one tongue?
Manmohan SinghO Lord, how can Thy slave Nanak recite with his one tongue the praises of that saint, who is poised at Thy door and is like Thee?
Manmohan Singh (Punjabi)ਹੇ ਸੁਆਮੀ, ਤੇਰਾ ਗੋਲਾ ਨਾਨਕ, ਆਪਣੀ ਇਕ ਜੀਭ ਨਾਲ ਤੇਰੇ ਦਰਵਾਜੇ ਉਤੇ ਤੁਨੇ ਹੋਏ ਅਤੇ ਤੇਰੇ ਵਰਗੇ ਸਾਧੂ ਦੀ ਮਹਿਮਾ ਕਿਸ ਤਰ੍ਹਾਂ ਵਰਨਣ ਕਰ ਸਕਦਾ ਹੈ?
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਕਹਿਤੇ ਹੈਂ: ਹੇ ਸ੍ਰੀ ਗੁਰੂ ਨਾਨਕ ਸਾਹਿਬ ਜੀ! 'ਨਾਨਕ' ਪਦ ਦੇਹਲੀ ਦੀਪਕ ਨਿਆਇ ਸੇ ਦੋਨੋਂ ਓਰ ਲਗਾਵਣਾ। ਮੈਂ ਤੇਰੇ ਦਰ ਕਾ ਭਗਤਿ ਜਨ ਹੂੰ, ਤਾਂ ਤੇ ਤੁਮ ਕੋ ਬ੍ਰਹਮ (ਤੁਲ) ਸਦਰਸ ਹੀ ਬੀਚਾਰਿਆ ਹੈ। ਮੇਰੀ ਏਕ ਜਿਹਵਾ ਤੇਰੀ ਉਪਮਾਂ ਕਿਆ ਉਚਾਰਨ ਕਰੇ, ਭਾਵ ਕਹਿ ਨਹੀਂ ਸਕਤੀ ਹੈ॥
Prof. Sahib Singhਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
SikhNet (Spanish)Tus Devotos están en Puerta, oh Dios, son como Tú, ¿Cómo podría el Sirviente Nanak describirlos con sólo unos labios?

ਹਾਂ ਕਿ ਬਲਿ ਬਲਿ; ਬਲਿ ਬਲਿ ਸਦ ਬਲਿਹਾਰਿ ॥੩॥

haan ki bal bal; bal bal sad balihaar |3|

Sant Singh KhalsaI am a sacrifice, a sacrifice, a sacrifice, a sacrifice, forever a sacrifice to them. ||3||
Manmohan SinghI am a sacrifice, yea, a sacrifice, and ever a sacrifice unto him.
Manmohan Singh (Punjabi)ਮੈਂ ਉਸ ਉਤੋਂ ਘੋਲੀ, ਬਲਿਹਾਰ ਅਤੇ ਸਦਾ ਹੀ ਕੁਰਬਾਨ ਹੁੰਦਾ ਹਾਂ।
Fareedkot Teeka(ਹਾਂ ਕਿ) ਹੇ ਸਤਿਗੁਰੋ! ਮਨ ਕਰ ਕੇ ਮੈਂ ਤੁਝ ਪਰ ਬਲਿ ਬਲਿ ਜਾਤਾ ਹੂੰ ਔ ਤਨ ਕਰ ਕੇ ਭੀ ਬਲਿਹਾਰ ਜਾਤਾ ਹੂੰ ਔਰ ਬਾਣੀ ਕਰ ਕੇ ਸਦਾ ਬਲਿਹਾਰਨੇ ਜਾਤਾ ਹੂੰ॥੩॥
Prof. Sahib Singhਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ ॥੩॥
SikhNet (Spanish)Ofrezco mi vida en sacrificio, en sacrificio, por siempre en sacrificio a ellos. (3)

Open this shabad (5 lines, Angs 1385-1386) →

ਸਰਬ ਗੁਣ ਨਿਧਾਨੰ. ਕੀਮਤਿ ਨ, ਗੵਾਨੰ ਧੵਾਨੰ; ਊਚੇ ਤੇ ਊਚੌ ਜਾਨੀਜੈ, ਪ੍ਰਭ ਤੇਰੋ ਥਾਨੰ ॥

sarab gun nidhaanan. keemat na, gayaanan dhayaanan; aooche te aoochau jaaneejai, prabh tero thaanan |

Sant Singh KhalsaYou are the Treasure of all virtue; who can know the value of Your spiritual wisdom and meditation? O God, Your Place is known as the highest of the high.
Manmohan SinghMy Lord, Thou are the treasure of all virtues. No one can know the worth of Thine divine wisdom and meditation. The highest of the high is known to be Thy seat.
Manmohan Singh (Punjabi)ਮੈਡੇ ਸਾਈਂ! ਤੂੰ ਸਾਰੀਆਂ ਨੇਕੀਆਂ ਨੇਕੀਆਂ ਦਾ ਖਜਾਨਾ ਹੈ। ਕੋਈ ਭੀ ਤੇਰੀ ਗਿਆਤ ਅਤੇ ਸਿਮਰਨ ਦੇ ਮੁਲ ਨੂੰ ਨਹੀਂ ਜਾਣ ਸਕਦਾ। ਉਚਿਆ ਵਿਚੋਂ ਪਰਮ ਉਚਾ ਜਾਣਿਆ ਜਾਂਦਾ ਹੈ ਤੇਰਾ ਅਸਥਾਨ।
Fareedkot Teekaਹੇ ਸਰਬ ਗੁਣੋਂ ਕਾ ਨਿਧਾਨ! ਤੇਰੇ ਗਿਆਨ ਧਿਆਨ ਕੀ ਕੋਈ ਕੀਮਤ ਨਹੀਂ ਹੈ, ਪੁਨਾ ਹੇ ਪ੍ਰਭੂ! ਤੇਰਾ ਅਸਥਾਨ ਸਰਬ ਊਚ ਤੇ ਊਚਾ ਜਾਣੀਤਾ ਹੈ॥
Prof. Sahib Singhਹੇ ਪ੍ਰਭੂ! ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੇਰੇ ਗਿਆਨ ਦਾ ਅਤੇ (ਤੇਰੇ ਵਿਚ) ਧਿਆਨ (ਜੋੜਨ) ਦਾ ਮੁੱਲ ਨਹੀਂ (ਪੈ ਸਕਦਾ)। ਤੇਰਾ ਟਿਕਾਣਾ ਉੱਚੇ ਤੋਂ ਉੱਚਾ ਸੁਣੀਂਦਾ ਹੈ।

ਪਦ ਅਰਥ ਨਿਧਾਨੰ = ਖ਼ਜ਼ਾਨਾ। ਕੀਮਤਿ = ਮੁੱਲ। ਜਾਨੀਜੈ = ਜਾਣੀਦਾ ਹੈ, ਸੁਣੀਂਦਾ ਹੈ। ਥਾਨ = ਟਿਕਾਣਾ। ਪ੍ਰਭ = ਹੇ ਪ੍ਰਭੂ!

SikhNet (Spanish)Eres el Tesoro de toda Virtud. ¿Quién podría entender el Valor de Tu Sabiduría Espiritual y Meditación?

ਮਨੁ ਧਨੁ ਤੇਰੋ ਪ੍ਰਾਨੰ, ਏਕੈ ਸੂਤਿ ਹੈ ਜਹਾਨੰ; ਕਵਨ ਉਪਮਾ ਦੇਉ, ਬਡੇ ਤੇ ਬਡਾਨੰ ॥

man dhan tero praanan, ekai soot hai jahaanan; kavan upamaa deo, badde te baddaanan |

Sant Singh KhalsaMind, wealth and the breath of life belong to You alone, Lord. The world is strung upon Your Thread. What praises can I give to You? You are the Greatest of the great.
Manmohan SinghMy Lord, my soul, riches and vital-breath belong to Thee. Thou have strung the world in the one thread of Thy system. What praise should I attribute to Thee? Thou are the greatest of the great.
Manmohan Singh (Punjabi)ਮੈਡੇ ਮਾਲਕ! ਮੇਰੀ ਆਤਮਾ, ਮਾਲ ਮਿਲਖ ਅਤੇ ਜਿੰਦ-ਜਾਨ ਤੈਡੀ ਮਲਕੀਅਤ ਹਨ। ਆਪਣੀ ਮਰਯਾਦਾ ਦੇ ਇਕ ਧਾਗੇ ਵਿੱਚ ਤੂੰ ਸਾਰੇ ਸੰਸਾਰ ਨੂੰ ਪ੍ਰੋਤਾ ਹੋਇਆ ਹੈ। ਮੈਂ ਤੈਨੂੰ ਕਿਹੜੀ ਉਸਤਤੀ ਨਿਰੂਪਣ ਕਰਾਂ? ਤੂੰ ਵਿਸ਼ਾਲਾਂ ਦਾ ਪਰਮ ਵਿਸ਼ਾਲ ਹੈ।
Fareedkot Teekaਮਨ, ਧਨ, ਪ੍ਰਾਨ ਆਦੀ ਸਭ ਸੰਘਾਤੁ ਤੇਰਾ ਹੀ ਹੈ ਔ ਤੁਮ ਨੇ ਏਕ ਅਪਨੀ ਸੱਤਾ ਰੂਪੀ ਸੂਤਰ ਮੇਂ ਜਹਾਨ ਪਰੋਇਆ ਹੂਆ ਹੈ। ਤਾਂ ਤੇ ਹੇ ਪ੍ਰਭੂ! ਕਿਸ ਕੀ ਉਪਮਾ ਤੁਝ ਕੋ ਦੇਵੋਂ, ਕਿਉਂ ਕਿ ਤੁਮ ਬਡਿਓਂ ਤੇ ਬਡੇ ਹੋ, ਭਾਵ ਤੁਮਾਰੇ ਜੈਸੇ ਤੁਮ ਹੀ ਹੋ॥
Prof. Sahib Singh(ਹੇ ਪ੍ਰਭੂ!) ਮੇਰਾ ਮਨ, ਮੇਰਾ ਧਨ ਅਤੇ ਮੇਰੇ ਪ੍ਰਾਣ-ਇਹ ਸਭ ਤੇਰੇ ਹੀ (ਦਿੱਤੇ ਹੋਏ) ਹਨ। ਸਾਰਾ ਸੰਸਾਰ ਤੇਰੀ ਇਕੋ ਹੀ ਸੱਤਾ ਵਿਚ ਹੈ (ਭਾਵ, ਸੱਤਾ ਦੇ ਆਸਰੇ ਹੈ)। ਮੈਂ ਕਿਸ ਦਾ ਨਾਉਂ ਦੱਸਾਂ ਜੋ ਤੇਰੇ ਬਰਾਬਰ ਦਾ ਹੋਵੇ? ਤੂੰ ਵੱਡਿਆਂ ਤੋਂ ਵੱਡਾ ਹੈਂ।

ਪਦ ਅਰਥ ਸੂਤ = ਸੂਤ੍ਰ, ਮਰਯਾਦਾ, ਸੱਤਾ। ਏਕੈ ਸੂਤਿ = ਇਕੋ ਮਰਯਾਦਾ ਵਿਚ। ਉਪਮਾ = ਤਸ਼ਬੀਹ, ਸਾਵੀਂ ਜਾਂ ਬਰਾਬਰ ਦੀ ਸ਼ੈ। ਬਡਾਨੰ = ਵੱਡਾ। ਦੇਉ = ਦੇਉਂ, ਮੈਂ ਦਿਆਂ।

SikhNet (Spanish)Oh Señor, Tu Lugar es conocido como lo más Alto de lo alto. La mente, riqueza y respiración vital Te pertenecen sólo a Ti, el mundo está engarzado en Tu Hilo.

ਜਾਨੈ ਕਉਨੁ. ਤੇਰੋ ਭੇਉ, ਅਲਖ ਅਪਾਰ ਦੇਉ; ਅਕਲ ਕਲਾ ਹੈ ਪ੍ਰਭ. ਸਰਬ ਕੋ ਧਾਨੰ ॥

jaanai kaun. tero bheo, alakh apaar deo; akal kalaa hai prabh. sarab ko dhaanan |

Sant Singh KhalsaWho can know Your Mystery? O Unfathomable, Infinite, Divine Lord, Your Power is unstoppable. O God, You are the Support of all.
Manmohan SinghO My Incomprehensible and Infinite Luminous Lord, who can know Thy secret? Inconceivable is Thy power and Thou are the mainstay of all.
Manmohan Singh (Punjabi)ਹੇ ਮੇਰੇ ਅਗਾਧ ਅਤੇ ਬੇਅੰਤ ਪ੍ਰਕਾਸ਼ਵਾਨ ਪ੍ਰਭੂ! ਤੇਰੇ ਰਾਜ ਨੂੰ ਕੌਣ ਜਾਣ ਸਕਦਾ ਹੈ? ਅਬੋਧ ਹੈ ਤੇਰੀ ਸ਼ਕਤੀ ਅਤੇ ਤੂੰ ਸਰਿਆਂ ਦਾ ਆਸਰਾ ਹੈਂ।
Fareedkot Teekaਹੇ ਅਲਖ ਅਪਾਰ ਦੇਵ! ਤੇਰੇ ਭੇਦ ਕੋ ਕੌਨ ਜਾਨੈ, ਭਾਵ ਕੋਈ ਨਹੀਂ ਜਾਨ ਸਕਤਾ ਹੈ। ਕਿਉਂ ਕਿ ਤੂੰ (ਅਕਲ ਕਲਾ) ਸਰਬ ਕਲਪਨਾ ਤੇ ਰਹਿਤ ਮੇਰਾ ਪ੍ਰਭੂ ਸੰਪੂਰਨ ਜੀਵੋਂ ਕੋ (ਧਾਨੰ) ਅੰਨ ਦੇ ਕਰ ਕੇ ਪਾਲਨਾ ਕਰਤੇ ਹੌ ਵਾ ਸਭ ਕੋ ਤੇਰਾ ਧਿਆਨ ਹੀ ਕਰਨਾ ਯੋਗ ਹੈ॥
Prof. Sahib Singhਹੇ ਪ੍ਰਭੂ! ਤੇਰਾ ਭੇਦ ਕੌਣ ਜਾਣ ਸਕਦਾ ਹੈ? ਹੇ ਅਲੱਖ! ਹੇ ਅਪਾਰ! ਹੇ ਪ੍ਰਕਾਸ਼ ਰੂਪ! ਤੇਰੀ ਸੱਤਾ (ਸਭ ਥਾਂ) ਇੱਕ-ਰਸ ਹੈ; ਤੂੰ ਸਾਰੇ ਜੀਆਂ ਦਾ ਆਸਰਾ ਹੈਂ।

ਪਦ ਅਰਥ ਭਾਉ = ਭੇਤ, ਰਾਜ਼, ਗੂੜ੍ਹ ਗਤੀ। ਅਪਾਰ = ਬੇਅੰਤ। ਦੇਉ = ਦੇਵ, ਪ੍ਰਕਾਸ਼-ਰੂਪ। ਅਕਲ ਕਲਾ = ਜਿਸ ਦੀ ਕਲਾ (ਸੱਤਾ) ਅੰਗ-ਰਹਿਤ ਹੈ, ਭਾਵ, ਇੱਕ-ਰਸ ਹੈ। ਧਾਨੰ = ਆਸਰਾ (ਸੰ: ਧਾਨੰ = A receptacle, seat, Nourishment)।

SikhNet (Spanish)¿Qué Alabanzas podría ofrecerte? Eres lo más Grande de lo grande. ¿Quién podría conocer Tu Misterio?

ਜਨੁ ਨਾਨਕੁ. ਭਗਤੁ ਦਰਿ, ਤੁਲਿ ਬ੍ਰਹਮ ਸਮਸਰਿ; ਏਕ ਜੀਹ. ਕਿਆ ਬਖਾਨੈ ॥

jan naanak. bhagat dar, tul braham samasar; ek jeeh. kiaa bakhaanai |

Sant Singh KhalsaYour devotees are at Your Door, O God - they are just like You. How can servant Nanak describe them with only one tongue?
Manmohan SinghO Lord, how can Thy slave Nanak, with his one tongue, recite the praise of that saint who is poised at Thy door and is like Thee.
Manmohan Singh (Punjabi)ਹੇ ਸੁਆਮੀ, ਤੇਰਾ ਗੋਲਾ ਨਾਨਕ, ਆਪਣੀ ਇਕ ਜੀਭ ਨਾਲ ਤੇਰੇ ਦਰਵਾਜੇ ਉਤੇ ਤੁਨੇ ਹੋਏ ਅਤੇ ਤੇਰੇ ਵਰਗੇ ਸੰਤ ਦੀ ਮਹਿਮਾ ਕਿਸ ਤਰ੍ਹਾਂ ਵਰਨਣ ਕਰ ਸਕਦਾ ਹੈ?
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਕਹਿਤੇ ਹੈਂ: ਹੇ ਸ੍ਰੀ ਗੁਰੂ ਨਾਨਕ ਸਾਹਿਬ ਜੀ! 'ਨਾਨਕ' ਪਦ ਦੇਹਲੀ ਦੀਪਕ ਨਿਆਇ ਸੇ ਦੋਨੋਂ ਓਰ ਲਗਾਵਣਾ। ਮੈਂ ਤੇਰੇ ਦਰ ਕਾ ਭਗਤਿ ਜਨ ਹੂੰ, ਤਾਂ ਤੇ ਤੁਮ ਕੋ ਬ੍ਰਹਮ (ਤੁਲ) ਸਦਰਸ ਹੀ ਬੀਚਾਰਿਆ ਹੈ। ਮੇਰੀ ਏਕ ਜਿਹਵਾ ਤੇਰੀ ਉਪਮਾਂ ਕਿਆ ਉਚਾਰਨ ਕਰੇ, ਭਾਵ ਕਹਿ ਨਹੀਂ ਸਕਤੀ ਹੈ॥
Prof. Sahib Singhਹੇ ਪ੍ਰਭੂ! (ਤੇਰਾ) ਭਗਤ ਸੇਵਕ (ਗੁਰੂ ਨਾਨਕ (ਤੇਰੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ (ਹੇ ਪ੍ਰਭੂ! ਤੈਂ) ਬ੍ਰਹਮ ਦੇ ਸਮਾਨ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
SikhNet (Spanish)Oh Insondable, Infinito Señor Divino, Tu Poder es Imparable, oh Dios, eres el Soporte de todo.

ਹਾਂ ਕਿ ਬਲਿ ਬਲਿ; ਬਲਿ ਬਲਿ ਸਦ ਬਲਿਹਾਰਿ ॥੪॥

haan ki bal bal; bal bal sad balihaar |4|

Sant Singh KhalsaI am a sacrifice, a sacrifice, a sacrifice, a sacrifice, forever a sacrifice to them. ||4||
Manmohan SinghI ma a sacrifice, yea, a sacrifice, and ever a sacrifice unto him.
Manmohan Singh (Punjabi)ਮੈਂ ਉਸ ਉਤੋਂ ਘੋਲੀ, ਬਲਿਹਾਰ ਅਤੇ ਸਦਾ ਹੀ ਕੁਰਬਾਨ ਵੰਞਦਾ ਹਾਂ।
Fareedkot Teeka(ਹਾਂ ਕਿ) ਹੇ ਸਤਿਗੁਰੋ! ਮਨ ਕਰ ਕੇ ਮੈਂ ਤੁਝ ਪਰ ਬਲਿ ਬਲਿ ਜਾਤਾ ਹੂੰ ਔ ਤਨ ਕਰ ਕੇ ਭੀ ਬਲਿਹਾਰ ਜਾਤਾ ਹੂੰ ਔਰ ਬਾਣੀ ਕਰ ਕੇ ਸਦਾ ਬਲਿਹਾਰਨੇ ਜਾਤਾ ਹੂੰ॥੪॥
Prof. Sahib Singhਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਕੇ ਹਾਂ ॥੪॥
SikhNet (Spanish)Tus Devotos están en Puerta, oh Dios, son como Tú. ¿Cómo podría el Sirviente Nanak describirlos con sólo unos labios? Ofrezco mi vida en sacrificio, en sacrificio, por siempre en sacrificio a ellos. (4)

Open this shabad →

ਨਿਰੰਕਾਰੁ ਆਕਾਰ; ਅਛਲ ਪੂਰਨ ਅਬਿਨਾਸੀ ॥

nirankaar aakaar; achhal pooran abinaasee |

Sant Singh KhalsaO Formless, Formed, Undeceivable, Perfect, Imperishable,
Manmohan SinghMy Lord, Thou are Formless, Undeceivable, Perfect, and Imperishable,
Manmohan Singh (Punjabi)ਮੇਰੇ ਸਾਈਂ! ਤੂੰ ਸਰੂਪ-ਰਹਿਤ, ਨਾਂ ਠਗਿਆ ਜਾਣ ਵਾਲਾ, ਕਾਮਲ ਅਤੇ ਅਮਰ ਹੈ;
Fareedkot Teekaਹੇ ਨਿਰੰਕਾਰ! ਤੂੰ ਆਪ ਹੀ ਅਕਾਰ ਕੀਆ ਹੈ ਪੁਨਾ ਮਾਯਾ ਸੇ ਅਛਲ ਹੋ ਕਰ ਅਬਿਨਾਸੀ ਰੂਪ ਸਰਬ ਮੇਂ ਪੂਰਨ ਹੋਇ ਰਹਿਆ ਹੈਂ॥
Prof. Sahib Singhਤੂੰ ਵਰਨਾਂ ਚਿੰਨ੍ਹਾਂ ਤੋਂ ਬਾਹਰਾ ਹੈਂ, ਤੇ ਸਰੂਪ ਵਾਲਾ ਭੀ ਹੈਂ; ਤੈਨੂੰ ਕੋਈ ਛਲ ਨਹੀਂ ਸਕਦਾ, ਤੂੰ ਸਭ ਥਾਈਂ ਵਿਆਪਕ ਹੈਂ, ਤੇ ਕਦੇ ਨਾਸ ਹੋਣ ਵਾਲਾ ਨਹੀਂ ਹੈਂ,

ਪਦ ਅਰਥ ਨਿਰੰਕਾਰੁ = ਅਕਾਰ ਤੋਂ ਰਹਿਤ, ਵਰਨਾਂ ਚਿੰਨ੍ਹਾਂ ਤੋਂ ਬਾਹਰਾ। ਆਕਾਰ = ਸਰਗੁਨ, ਸਰੂਪ ਵਾਲਾ। ਅਛਲ = ਜਿਸ ਨੂੰ ਕੋਈ ਧੋਖਾ ਨ ਦੇ ਸਕੇ।

SikhNet (Spanish)Oh sin Forma, Formado, imposible de engañar, Perfecto, Imperecedero,

ਹਰਖਵੰਤ ਆਨੰਤ ਰੂਪ; ਨਿਰਮਲ ਬਿਗਾਸੀ ॥

harakhavant aanant roop; niramal bigaasee |

Sant Singh KhalsaBlissful, Unlimited, Beautiful, Immaculate, Blossoming Lord:
Manmohan Singhand Ever in bliss, Ever in bloom, Illimitable, Beauteous, and Immaculate are Thou.
Manmohan Singh (Punjabi)ਤੂੰ ਸਦਾ ਪ੍ਰਸੰਨ, ਹੱਦ ਬੰਨਾ-ਰਹਿਤ, ਰੂਪਵੰਤ, ਪਾਵਨ ਪਵਿੱਤਰ ਅਤੇ ਖਿੜਾਓ ਵਾਲਾ ਹੈ।
Fareedkot Teekaਹੇ (ਹਰਖ) ਅਨੰਦ ਵਾ ਉਤਸ਼ਾਹ ਵਾਲੇ ਅਨੰਤ ਰੂਪ ਨਿਰਮਲ! ਤੇਰੀ ਹੀ ਸੱਤਾ ਜਗਤ ਰੂਪ ਹੋਇ ਕਰ ਕੇ (ਬਿਗਾਸੀ) ਖਿੜ ਰਹੀ ਹੈ, ਭਾਵ ਪ੍ਰਕਾਸ਼ ਰਹੀ ਹੈ॥
Prof. Sahib Singhਤੂੰ ਸਦਾ-ਪ੍ਰਸੰਨ ਹੈਂ, ਤੇਰੇ ਬੇਅੰਤ ਸਰੂਪ ਹਨ, ਤੂੰ ਸੁੱਧ-ਸਰੂਪ ਹੈਂ ਅਤੇ ਜ਼ਾਹਰਾ-ਜ਼ਹੂਰ ਹੈਂ।

ਪਦ ਅਰਥ ਹਰਖਵੰਤ = ਸਦਾ-ਪ੍ਰਸੰਨ। ਆਨੰਤਰੂਪ = ਬੇਅੰਤ ਸਰੂਪਾਂ ਵਾਲਾ। ਬਿਗਾਸੀ = ਮਉਲਿਆ ਹੋਇਆ, ਖਿੜਿਆ ਹੋਇਆ, ਪਰਗਟ।

SikhNet (Spanish)Lleno de Éxtasis, Ilimitado, Bello, Inmaculado y Floreciente Señor.

ਗੁਣ ਗਾਵਹਿ ਬੇਅੰਤ; ਅੰਤੁ. ਇਕੁ ਤਿਲੁ ਨਹੀ ਪਾਸੀ ॥

gun gaaveh beant; ant. ik til nahee paasee |

Sant Singh KhalsaCountless are those who sing Your Glorious Praises, but they do not know even a tiny bit of Your extent.
Manmohan SinghCountless are those who sing Thine praises, however, they know not even a bit of Thy limit.
Manmohan Singh (Punjabi)ਅਣਗਿਣਤ ਹਨ ਜੋ ਤੇਰੀਆਂ ਕੀਰਤੀਆਂ ਗਾਉਂਦੇ ਹਨ, ਪ੍ਰੰਤੂ ਤੇਰੇ ਓੜਕ ਨੂੰ ਉਹ ਭੋਰਾ ਭਰ ਭੀ ਨਹੀਂ ਜਾਣਦੇ।
Fareedkot Teekaਬਿਅੰਤ ਹੀ ਪੁਰਸ਼ ਤੇਰੇ ਗੁਣਾਂ ਕੋ ਗਾਵਤੇ ਹੈਂ, ਪਰੰਤੂ ਤੇਰਾ ਇਕ ਤਿਲ ਮਾਤ੍ਰ ਭੀ ਅੰਤ ਨਹੀਂ ਪਾਇ ਸਕਤੇ ਹੈਂ॥
Prof. Sahib Singhਬੇਅੰਤ ਜੀਵ ਤੇਰੇ ਗੁਣ ਗਾਉਂਦੇ ਹਨ, ਪਰ ਤੇਰਾ ਅੰਤ ਰਤਾ ਭੀ ਨਹੀਂ ਪੈਂਦਾ।

ਪਦ ਅਰਥ ਬੇਅੰਤ = ਬੇਅੰਤ ਜੀਵ। ਇਕੁ ਤਿਲੁ = ਰਤਾ ਭੀ। ਨਹੀ ਪਾਸੀ = ਨਹੀਂ ਪੈਂਦਾ।

SikhNet (Spanish)Incontables son quienes recitan Tus Gloriosas Alabanzas, pero no conocen ni una pizca de Tu Extensión,

ਜਾ ਕਉ ਹੋਂਹਿ ਕ੍ਰਿਪਾਲ; ਸੁ ਜਨੁ. ਪ੍ਰਭ ਤੁਮਹਿ ਮਿਲਾਸੀ ॥

jaa kau honhi kripaal; su jan. prabh tumeh milaasee |

Sant Singh KhalsaThat humble being upon whom You shower Your Mercy meets with You, O God.
Manmohan SinghHe, unto whom Thou are merciful, O Lord, that person meets with Thee.
Manmohan Singh (Punjabi)ਜਿਸ ਉਤੇ ਤੂੰ ਮਿਹਰਬਾਨ ਹੈ, ਹੇ ਮਾਲਕ! ਉਹ ਪੁਰਸ਼ ਤੇਰੇ ਨਾਲ ਮਿਲ ਜਾਂਦਾ ਹੈ।
Fareedkot Teekaਜਿਸ ਜਨ ਕਉ ਆਪ ਕ੍ਰਿਪਾਲ ਹੋਤੇ ਹੋ, ਹੇ ਪ੍ਰਭੂ! ਸੋ ਜਨ ਤੁਮਾਰੇ ਸਰੂਪ ਮੇਂ ਮਿਲਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਮਨੁੱਖ ਤੈਨੂੰ ਮਿਲ ਪੈਂਦਾ ਹੈ।

ਪਦ ਅਰਥ ਮਿਲਾਸੀ = ਮਿਲ ਪੈਂਦਾ ਹੈ। ਪ੍ਰਭ = ਹੇ ਪ੍ਰਭੂ!

SikhNet (Spanish)ese ser humilde a quien otorgas el Rocío de Tu Misericordia, te encuentra.

ਧੰਨਿ ਧੰਨਿ ਤੇ ਧੰਨਿ ਜਨ; ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥

dhan dhan te dhan jan; jih kripaal har har bhyau |

Sant Singh KhalsaBlessed, blessed, blessed are those humble beings, upon whom the Lord, Har, Har, showers His Mercy.
Manmohan SinghBlest, blest, and blest are the persons, on whom the Lord God has become merciful.
Manmohan Singh (Punjabi)ਮੁਬਾਰਕ ਮੁਬਾਰਕ ਅਤੇ ਮੁਬਾਰਕ ਹਨ ਉਹ ਪੁਰਸ਼ ਜਿਨ੍ਹਾਂ ਉਤੇ ਸੁਆਮੀ ਵਾਹਿਗੁਰੂ ਮਿਹਰਬਾਨ ਥੀ ਗਿਆ ਹੈ।
Fareedkot Teekaਹੇ ਹਰੀ! ਤੁਮ ਜਿਸ ਪਰ ਆਪ ਹਰ ਪ੍ਰਕਾਰ ਸੇ ਕ੍ਰਿਪਾਲ ਭਏ ਹੋ ਤੇ ਜਨ ਤੀਨੋਂ ਕਾਲ ਮੇਂ ਧੰਨ ਹੈਂ॥
Prof. Sahib Singhਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਉੱਤੇ ਹਰੀ ਦਇਆਵਾਨ ਹੋਇਆ ਹੈ।

ਪਦ ਅਰਥ ਧੰਨਿ = ਭਾਗਾਂ ਵਾਲੇ। ਜਿਹ = ਜਿਨ੍ਹਾਂ ਉੱਤੇ।

SikhNet (Spanish)Oh Dios, Benditos, Benditos, Benditos son aquéllos seres humildes sobre quienes el Señor, Jar, Jar, esparce el Rocío de Su Misericordia.

ਹਰਿ ਗੁਰੁ ਨਾਨਕੁ. ਜਿਨ ਪਰਸਿਅਉ; ਸਿ ਜਨਮ ਮਰਣ ਦੁਹ. ਥੇ ਰਹਿਓ ॥੫॥

har gur naanak. jin parasiaau; si janam maran duh. the rahio |5|

Sant Singh KhalsaWhoever meets with the Lord through Guru Nanak is rid of both birth and death. ||5||
Manmohan SinghWhosoever meets with the Divine Guru Nanak, he is rid of both birth and death.
Manmohan Singh (Punjabi)ਜੋ ਕੋਈ ਭੀ ਰੱਬ ਰੂਪ ਗੁਰੂ ਨਾਨਕ ਨਾਲ ਮਿਲ ਜਾਂਦਾ ਹੈ, ਉਹ ਜੰਮਣ ਅਤੇ ਮਰਨ ਦੋਨਾ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ ਸਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ! ਜਿਨੋਂ ਨੇ ਆਪ ਕੇ ਚਰਨੋਂ ਕੋ ਪਰਸਿਆ, ਭਾਵ ਧਿਆਯਾ ਹੈ, ਸੋ ਪੁਰਸ਼ੋਂ ਕਾ ਸਮਦਾਯ ਜਨਮ ਮਰਨ ਦੋਨੋਂ ਦੁਖੋਂ ਸੇ ਰਹਿਤ ਹੂਆ ਹੈ॥੫॥
Prof. Sahib Singhਜਿਨ੍ਹਾਂ ਮਨੁੱਖਾਂ ਨੇ (ਉਪਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਨੂੰ ਪਰਸਿਆ ਹੈ, ਉਹ ਜਨਮ ਮਰਨ ਦੋਹਾਂ ਤੋਂ ਬਚ ਰਹੇ ਹਨ ॥੫॥

ਪਦ ਅਰਥ ਹਰਿ ਗੁਰੁ ਨਾਨਕੁ = (ਇਹੋ ਜਿਹੇ ਗੁਣਾਂ ਵਾਲੇ) ਹਰੀ ਦਾ ਰੂਪ ਗੁਰੂ ਨਾਨਕ। ਜਿਨ = ਜਿਨ੍ਹਾਂ ਨੇ। ਪਰਸਿਯਉ = ਪਰਸਨ ਕੀਤਾ ਹੈ, ਛੁਹਿਆ ਹੈ, ਭੇਟਿਆ ਹੈ, ਚਰਨ ਪਰਸੇ ਹਨ। ਸਿ = ਉਹ (ਭਾਗਾਂ ਵਾਲੇ) ਮਨੁੱਖ। ਦੁਹ ਥੇ = ਦੁਹਾਂ ਥੋਂ। ਰਹਿਓ = ਬਚ ਰਹੇ ਹਨ ॥੫॥

SikhNet (Spanish)Quien sea que encuentra al Señor a través de Guru Nanak, es liberado de la muerte y del nacimiento. (5)

Open this shabad →

ਸਤਿ ਸਤਿ, ਹਰਿ ਸਤਿ; ਸਤਿ ਸਤੇ, ਸਤਿ ਭਣੀਐ ॥

sat sat, har sat; sat sate, sat bhaneeai |

Sant Singh KhalsaThe Lord is said to be True, True, True, True, the Truest of the True.
Manmohan SinghTrue, abidingly true and the truest of the true, my God is said to be.
Manmohan Singh (Punjabi)ਸੱਚਾ ਸਦਾ ਹੀ ਸੱਚਾ ਅਤੇ ਸਾਰਿਆਂ ਦਾ ਪਰਮ ਸੱਚਾ, ਮੇਰਾ ਵਾਹਿਗੁਰੂ ਆਖਿਆ ਜਾਂਦਾ ਹੈ।
Fareedkot Teekaਹੇ ਭਗਵਨ! ਤੂੰ ਚਾਰੋਂ ਜੁਗੋਂ ਔ ਤੀਨ ਕਾਲ ਮੇਂ ਸਤਿ ਸਰੂਪ ਕਹੀਤਾ ਹੈਂ॥
Prof. Sahib Singhਮਹਾਤਮਾ ਲੋਕ ਸਦਾ ਤੋਂ ਕਹਿੰਦੇ ਆਏ ਹਨ ਕਿ ਹਰੀ ਸਦਾ ਅਟੱਲ ਹੈ, ਸਦਾ ਕਾਇਮ ਰਹਿਣ ਵਾਲਾ ਹੈ;

ਪਦ ਅਰਥ ਸਤਿ = ਸਦਾ ਰਹਿਣ ਵਾਲਾ, ਅਟੱਲ। ਭਣੀਐ = ਆਖਿਆ ਜਾਂਦਾ ਹੈ (ਭਾਵ, ਲੋਕ ਕਹਿੰਦੇ ਹਨ)।

SikhNet (Spanish)Se dice que el Señor es Verdad, Verdad, Verdad, Verdad,

ਦੂਸਰ ਆਨ. ਨ ਅਵਰੁ; ਪੁਰਖੁ ਪਊਰਾਤਨੁ. ਸੁਣੀਐ ॥

doosar aan. na avar; purakh paooraatan. suneeai |

Sant Singh KhalsaThere is no other like Him. He is the Primal Being, the Primal Soul.
Manmohan SinghHe alone is heard to be the primal Lord, There is not another second like him.
Manmohan Singh (Punjabi)ਕੇਵਲ ਉਹ ਹੀ ਪਰਾਪੂਰਬਲਾ ਪ੍ਰਭੂ ਸੁਣਿਆ ਜਾਂਦਾ ਹੈ। ਕੋਈ ਹੋਰ ਦੂਸਰਾ ਉਸ ਵਰਗਾ ਹੈ ਹੀ ਨਹੀਂ।
Fareedkot Teekaਹੇ ਪੁਰਾਤਨ ਪੁਰਖ! ਤੇਰੇ ਜੈਸਾ ਔਰ ਅਸਥਾਨ ਮੇਂ ਕੋਈ ਦੂਸਰਾ ਨਹੀਂ ਸੁਣੀਤਾ ਹੈ॥
Prof. Sahib Singhਉਹ ਪੁਰਾਤਨ ਪੁਰਖ ਸੁਣੀਂਦਾ ਹੈ (ਭਾਵ, ਸਭ ਦਾ ਮੁੱਢ ਹੈ,) ਕੋਈ ਹੋਰ ਦੂਜਾ ਉਹਦੇ ਵਰਗਾ ਨਹੀਂ ਹੈ।

ਪਦ ਅਰਥ ਅਵਰੁ = ਹੋਰ। ਆਨ = ਕੋਈ ਹੋਰ (अन्य)। ਪਊਰਾਤਨੁ = ਪੁਰਾਣਾ, ਮੁੱਢ ਦਾ। ਸੁਣੀਐ = ਸੁਣਿਆ ਜਾਂਦਾ ਹੈ।

SikhNet (Spanish)lo Verdadero de lo verdadero, no hay otro como Él, Él es el Ser Primordial, el Alma Primordial.

ਅੰਮ੍ਰਿਤੁ ਹਰਿ ਕੋ ਨਾਮੁ ਲੈਤ; ਮਨਿ ਸਭ ਸੁਖ ਪਾਏ ॥

amrit har ko naam lait; man sabh sukh paae |

Sant Singh KhalsaChanting the Ambrosial Name of the Lord, the mortal is blessed with all comforts.
Manmohan SinghReciting the ambrosial Name of God, man is blessed with all the comforts.
Manmohan Singh (Punjabi)ਵਾਹਿਗੁਰੂ ਦੇ ਸੁਧਾ ਸਰੂਪ ਨਾਮ ਦਾ ਉਚਾਰਨ ਕਰਨ ਦੁਆਰਾ, ਆਦਮੀ ਸਾਰੇ ਆਰਾਮ ਪਾ ਲੈਂਦਾ ਹੈ।
Fareedkot Teekaਹੇ ਹਰੀ! ਤੇਰੇ ਅੰਮ੍ਰਿਤ ਰੂਪ ਸਰਬ ਕੇ ਸਿਰੋਮਣੀ ਨਾਮ ਕੋ ਲੇਤਿਆਂ ਹੋਇਆਂ ਜਿਸ ਕਿਸੀ ਨੇ ਸਰਬ ਸੁਖ ਪਾਏ ਹੈਂ॥
Prof. Sahib Singhਹੇ ਮਨ! ਜਿਨ੍ਹਾਂ ਨੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਲਿਆ ਹੈ, ਉਹਨਾਂ ਨੂੰ ਸਾਰੇ ਸੁਖ ਲੱਭ ਪਏ ਹਨ।
SikhNet (Spanish)Recitando el Nombre Ambrosial del Señor, el mortal es Bendecido con todas las Comodidades.

ਜੇਹ ਰਸਨ ਚਾਖਿਓ; ਤੇਹ ਜਨ. ਤ੍ਰਿਪਤਿ ਅਘਾਏ ॥

jeh rasan chaakhio; teh jan. tripat aghaae |

Sant Singh KhalsaThose who taste it with their tongues, those humble beings are satisfied and fulfilled.
Manmohan SinghThey, who taste if with their tongue; those persons are sated and satiated.
Manmohan Singh (Punjabi)ਜਿਹੜੇ ਇਸ ਨੂੰ ਆਪਣੀ ਜੀਹਭਾ ਨਾਲ ਚਖਦੇ ਹਨ, ਉਹ ਪੁਰਸ਼ ਰੱਜ ਅਤੇ ਧ੍ਰਾਪ ਜਾਂਦੇ ਹਨ।
Fareedkot Teekaਜਿਨੋਂ ਨੇ ਤੇਰਾ ਨਾਮ ਅੰਮ੍ਰਿਤ ਰਸਨਾ ਸੇ ਚਾਖਿਆ ਹੈ, ਭਾਵ ਉਚਾਰਨ ਕੀਆ ਹੈ (ਤੇਹ) ਸੋਈ ਜਨ ਇਸ ਲੋਕ ਕੇ ਸੁਖੋਂ ਸੇ ਤ੍ਰਿਪਤ ਹੋ ਕਰ ਪਰਲੋਕ ਸੁਖ ਤੇ ਭੀ ਅਘਾਏ ਹੈਂ, ਭਾਵ ਸੋ ਦੋਨੋ ਲੋਕੋਂ ਮੇਂ ਸੁਖੀ ਭਏ ਹੈਂ॥
Prof. Sahib Singhਜਿਨ੍ਹਾਂ ਨੇ (ਨਾਮ-ਅੰਮ੍ਰਿਤ) ਜੀਭ ਨਾਲ ਚੱਖਿਆ ਹੈ, ਉਹ ਮਨੁੱਖ ਰੱਜ ਗਏ ਹਨ (ਭਾਵ, ਹੋਰ ਰਸਾਂ ਦੀ ਉਹਨਾਂ ਨੂੰ ਤਾਂਘ ਨਹੀਂ ਰਹੀ)।

ਪਦ ਅਰਥ ਜੇਹ = ਜਿਨ੍ਹਾਂ ਮਨੁੱਖਾਂ ਨੇ। ਰਸਨ = ਰਸਨਾ ਦੁਆਰਾ, ਜੀਭ ਨਾਲ। ਤੇਹ ਜਨ = ਉਹ ਮਨੁੱਖ (ਬਹੁ-ਵਚਨ)। ਤ੍ਰਿਪਤਿ ਅਘਾਏ = ਰੱਜ ਗਏ। ਮਨ = ਹੇ ਮਨ!

SikhNet (Spanish)Quienes Lo saborean con su paladar, esos seres Humildes viven satisfechos y llenos de sí mismos.

ਜਿਹ ਠਾਕੁਰੁ. ਸੁਪ੍ਰਸੰਨੁ ਭਯੋੁ; ਸਤਸੰਗਤਿ ਤਿਹ ਪਿਆਰੁ ॥

jih tthaakur. suprasan bhayuo; satasangat tih piaar |

Sant Singh KhalsaThat person who becomes pleasing to his Lord and Master, loves the Sat Sangat, the True Congregation.
Manmohan SinghHe, with whom the Lord becomes pleased, he loves he congregation of the saints.
Manmohan Singh (Punjabi)ਜਿਸ ਨਾਲ ਪ੍ਰਭੂ ਖੁਸ਼ ਥੀ ਵੰਞਦਾ ਹੈ, ਉਸ ਦਾ ਸਾਧ ਸੰਗਤ ਨਾਲ ਪ੍ਰੇਮ ਪੈ ਜਾਂਦਾ ਹੈ।
Fareedkot Teekaਹੇ ਸਰਬ ਕੇ ਠਾਕਰ! ਜਿਸ ਪਰ ਆਪ ਸੁਪ੍ਰਸੰਨ ਭਏ ਹੋ ਤਿਸੀ ਕਾ ਤੇਰੀ ਸਤਿਸੰਗਤ ਮੇਂ ਪਿਆਰ ਭਯਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਉੱਤੇ ਮਾਲਕ-ਪ੍ਰਭੂ ਦਇਆਵਾਨ ਹੋਇਆ ਹੈ, ਉਹਨਾਂ ਦਾ ਸਾਧ ਸੰਗਤ ਵਿਚ ਪ੍ਰੇਮ (ਪੈ ਗਿਆ ਹੈ)।

ਪਦ ਅਰਥ ਜਿਹ = ਜਿਨ੍ਹਾਂ ਉੱਤੇ। ਤਿਹ = ਉਹਨਾਂ ਦਾ। ਭਯ = ਅੱਖਰ 'ਯ' ਦੇ ਨਾਲ ਅਸਲੀ ਲਗ (ੋ) ਹੈ, ਪਰ ਇਥੇ ਪੜ੍ਹਨਾ (ੁ) ਹੈ। ਠਾਕੁਰੁ = ਮਾਲਕ-ਪ੍ਰਭੂ।

SikhNet (Spanish)La persona que complace a su Señor Maestro, vive enamorado de la Saad Sangat,

ਹਰਿ ਗੁਰੁ ਨਾਨਕੁ. ਜਿਨੑ ਪਰਸਿਓ; ਤਿਨੑ ਸਭ ਕੁਲ ਕੀਓ ਉਧਾਰੁ ॥੬॥

har gur naanak. jina parasio; tina sabh kul keeo udhaar |6|

Sant Singh KhalsaWhoever meets with the Lord through Guru Nanak, saves all his generations. ||6||
Manmohan SinghWhosoever meets with the God-incarnate Guru Nanak, he emancipates his entire lineage.
Manmohan Singh (Punjabi)ਜੋ ਕੋਈ ਭੀ ਵਾਹਿਗੁਰੂ ਸਰੂਪ ਗੁਰੂ ਨਾਨਕ ਦੇਵ ਜੀ ਨੂੰ ਮਿਲ ਪੈਦਾ ਹੈ, ਉਹ ਆਪਣੀ ਸਾਰੀ ਵੰਸ਼ ਨੂੰ ਤਾਰ ਲੈਂਦਾ ਹੈ।
Fareedkot Teekaਹੇ ਹਰੀ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ! ਜਿਨੋਂ ਨੇ ਆਪ ਕੇ ਚਰਣਾਰਬਿੰਦੋਂ ਕੋ ਪਰਸਿਆ ਹੈ ਤਿਨੋਂ ਨੇ ਅਪਨੀ ਸਰਬ ਕੁਲੋਂ ਕਾ ਉਧਾਰ ਕਰ ਲੀਆ ਹੈ॥੬॥
Prof. Sahib Singh(ਇਹੋ ਜਿਹੇ) ਹਰੀ-ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹਨਾਂ ਮਨੁੱਖਾਂ ਨੇ ਆਪਣੀ ਸਾਰੀ ਕੁਲ ਦਾ ਬੇੜਾ ਪਾਰ ਕਰ ਲਿਆ ਹੈ ॥੬॥

ਪਦ ਅਰਥ ਉਧਾਰੁ = ਪਾਰ-ਉਤਾਰਾ ॥੬॥

SikhNet (Spanish)la Verdadera Congregación. Quien encuentra al Señor mediante Guru Nanak, salva a todas sus generaciones. (6)

Open this shabad →

ਸਚੁ ਸਭਾ. ਦੀਬਾਣੁ ਸਚੁ; ਸਚੇ ਪਹਿ ਧਰਿਓ ॥

sach sabhaa. deebaan sach; sache peh dhario |

Sant Singh KhalsaTrue is His Congregation and His Court. The True Lord has established Truth.
Manmohan SinghTrue is the Lord's congregation and His court. He has placed His True Name with the True Guru.
Manmohan Singh (Punjabi)ਸੱਚੀ ਹੈ ਸੁਆਮੀ ਦੀ ਸੰਗਤ ਅਤੇ ਦਰਗਾਹ। ਆਪਣਾ ਸੱਚਾ ਨਾਮ, ਉਸ ਨੇ ਸੱਚੇ ਗੁਰਾਂ ਪਾਸ ਰਖਿਆ ਹੈ।
Fareedkot Teekaਹੇ ਸਚ ਸਰੂਪ! ਤੇਰੀ ਸਭਾ ਭੀ ਸਚ ਸਰੂਪ ਹੈ ਔ ਤੇਰਾ (ਦੀਬਾਣੁ) ਆਸਰਾ ਭੀ ਸਚ ਸਰੂਪ ਹੈ॥
Prof. Sahib Singh(ਅਕਾਲ ਪੁਰਖ ਦੀ) ਸਭਾ ਸਦਾ ਅਟੱਲ ਰਹਿਣ ਵਾਲੀ ਹੈ, (ਉਸ ਦੀ) ਕਚਹਿਰੀ ਸਦਾ-ਥਿਰ ਹੈ; (ਅਕਾਲ ਪੁਰਖ ਨੇ ਆਪਣਾ ਆਪ) ਆਪਣੇ ਸਦਾ-ਥਿਰ-ਰੂਪ ਗੁਰੂ ਕੋਲ ਰੱਖਿਆ ਹੋਇਆ ਹੈ; (ਭਾਵ, ਹਰੀ ਗੁਰੂ ਦੀ ਰਾਹੀਂ ਮਿਲਦਾ ਹੈ),

ਪਦ ਅਰਥ ਸਭਾ = ਸੰਗਤ, ਦਰਬਾਰ। ਸਚੁ = ਸਦਾ-ਥਿਰ ਰਹਿਣ ਵਾਲਾ। ਦੀਬਾਣੁ = ਕਚਹਿਰੀ। ਸਚੇ ਪਹਿ = ਸਦਾ-ਥਿਰ ਹਰੀ ਦੇ ਰੂਪ ਗੁਰੂ ਕੋਲ।

SikhNet (Spanish)Verdadera es su Congregación y Su Corte, el Señor Verdadero

ਸਚੈ ਤਖਤਿ ਨਿਵਾਸੁ; ਸਚੁ ਤਪਾਵਸੁ ਕਰਿਓ ॥

sachai takhat nivaas; sach tapaavas kario |

Sant Singh KhalsaSitting upon His Throne of Truth, He administers True Justice.
Manmohan SinghSitting on the True Throne, He administers true justice.
Manmohan Singh (Punjabi)ਸੱਚੇ ਰਾਜ-ਸਿੰਘਾਸਣ ਉਤੇ ਬਿਰਾਜਮਾਨ ਹੋ, ਉਹ ਸੱਚਾ ਨਿਆ ਕਰਦਾ ਹੈ।
Fareedkot Teekaਪੁਨਾ ਤੁਮ ਨੇ ਅਪਨਾ ਸਚਾ ਨਾਮ ਸਚੇ ਸਤਿਗੁਰੋਂ ਪਾਸ ਧਰਿਆ ਹੈ, ਭਾਵ ਯੇਹ ਤੇਰੇ ਨਾਮ ਕਾ ਉਪਦੇਸ਼ ਸਤਿਗੁਰੋਂ ਦ੍ਵਾਰੇ ਹੀ ਪ੍ਰਾਪਤਿ ਹੋਤਾ ਹੈ ਔ ਸਚੇ ਬਈਕੁੰਠ ਮੇਂ ਤਖਤ ਪਰ ਨਿਵਾਸ ਕਰ ਕੇ ਤੁਮ ਨੇ ਸਚਾ ਹੀ (ਤਪਾਵਸੁ) ਨਿਆਉਂ ਕੀਆ ਹੈ॥
Prof. Sahib Singh(ਅਕਾਲ ਪੁਰਖ ਦਾ) ਟਿਕਾਣਾ ਸਦਾ ਕਾਇਮ ਰਹਿਣ ਵਾਲਾ ਆਸਣ ਹੈ ਤੇ, ਅਤੇ ਉਹ (ਸਦਾ) ਸੱਚਾ ਨਿਆਂ ਕਰਦਾ ਹੈ।

ਪਦ ਅਰਥ ਸਚੈ ਤਖਤਿ = ਸੱਚੇ ਤਖ਼ਤ ਉਤੇ। ਤਪਾਵਸੁ = ਨਿਆਂਉ।

SikhNet (Spanish)ha establecido la Verdad, sentado en Su Trono de Verdad, Él administra la Justicia Verdadera.

ਸਚਿ ਸਿਰਜੵਿਉ ਸੰਸਾਰੁ; ਆਪਿ ਆਭੁਲੁ. ਨ ਭੁਲਉ ॥

sach sirajayiau sansaar; aap aabhul. na bhulau |

Sant Singh KhalsaThe True Lord Himself fashioned the Universe. He is Infallible, and does not make mistakes.
Manmohan SinghThe True Lord, of Himself, has created the world. He is infallible and errs not.
Manmohan Singh (Punjabi)ਸੱਚੇ ਸੁਆਮੀ ਨੇ ਆਪੇ ਜਹਾਨ ਰਚਿਆ ਹੈ। ਉਹ ਅਚੂਕ ਹੈ ਅਤੇ ਭੁਲਦਾ ਨਹੀਂ।
Fareedkot Teekaਪੁਨਾ ਹੇ ਸਚ ਸਰੂਪ! ਆਪ ਨੇ ਹੀ ਸੰਸਾਰ ਉਤਪਤਿ ਕੀਆ ਹੈ। ਯਥਾ-☬'ਆਪਿ ਸਾਚ ਧਾਰੀ ਸਭਿ ਸਾਚੁ॥'☬ਪੁਨਾ- 'ਆਪਿ ਸਤੁ ਕੀਆ ਸਭਿ ਸਤੁ॥'☬ਪੁਨਾ- ਆਪ ਅਭੁਲ ਸਰੂਪ ਕੋ ਕਬੀ ਭੁਲੇ ਨਹੀਂ ਹੈਂ। ਯਥਾ-☬'ਭੁਲਣ ਅੰਦਰਿ ਸਭ ਕੋ ਅਭੁਲੁ ਗੁਰੂ ਕਰਤਾਰੁ॥'
Prof. Sahib Singhਸਦਾ-ਥਿਰ ਸੱਚੇ (ਅਕਾਲ ਪੁਰਖ) ਨੇ ਜਗਤ ਨੂੰ ਰਚਿਆ ਹੈ, ਉਹ ਆਪ ਕਦੇ ਭੁੱਲਣਹਾਰ ਨਹੀਂ, ਕਦੇ ਭੁੱਲ ਨਹੀਂ ਕਰਦਾ।

ਪਦ ਅਰਥ ਸਚਿ = ਸੱਚੇ (ਅਕਾਲ ਪੁਰਖ) ਨੇ, ਸਦਾ ਕਾਇਮ ਰਹਿਣ ਵਾਲੇ (ਪ੍ਰਭੂ) ਨੇ। ਸਿਰਜਿਉ = ਪੈਦਾ ਕੀਤਾ ਹੈ। ਆਭੁਲੁ = ਨਾਹ ਭੁੱਲਣ ਵਾਲਾ। ਨ ਭੁਲਉ = ਭੁੱਲ ਨਹੀਂ ਕਰਦਾ ਹੈ।

SikhNet (Spanish)El Verdadero Señor adornó el Universo entero, Él es Inefable, y no comete errores.

ਰਤਨ ਨਾਮੁ ਅਪਾਰੁ; ਕੀਮ ਨਹੁ ਪਵੈ. ਅਮੁਲਉ ॥

ratan naam apaar; keem nahu pavai. amulau |

Sant Singh KhalsaThe Naam, the Name of the Infinite Lord, is the jewel. Its value cannot be appraised - it is priceless.
Manmohan SinghPriceless like the jewel is the Name of the Infinite Lord. The worth of the invaluable Name can be prized not.
Manmohan Singh (Punjabi)ਜਵੇਹਰ ਵਰਗਾ ਅਣਮੁਲਾ ਹੈ ਨਾਮ ਬੇਅੰਤ ਪ੍ਰਭੂ ਦਾ। ਅਮੋਲਕ ਨਾਮ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਤਾਂ ਤੇ ਹੇ ਅਪਾਰ ਸਰੂਪ! ਤੇਰਾ ਨਾਮ ਰੂਪੀ ਰਤਨ ਅਮੋਲਕ ਹੈ, ਕਿਉਂ ਕਿ ਇਸ ਨਾਮ ਰਤਨ ਕੀ ਕਿਸੀ ਤੇ ਕੀਮਤ ਨਹੀਂ ਪਾਈ ਜਾਤੀ॥
Prof. Sahib Singh(ਅਕਾਲ ਪੁਰਖ ਦਾ) ਸ੍ਰੇਸ਼ਟ ਨਾਮ (ਭੀ) ਬੇਅੰਤ ਹੈ, ਅਮੋਲਕ ਹੈ, (ਉਸ ਦੇ ਨਾਮ ਦਾ) ਮੁੱਲ ਨਹੀਂ ਪੈ ਸਕਦਾ।

ਪਦ ਅਰਥ ਕੀਮ = ਮੁੱਲ। ਨਹੁ = ਨਹੀਂ। ਅਮੁਲਉ = ਅਮੋਲਕ ਹੈ।

SikhNet (Spanish)El Naam, el Nombre del Señor Infinito es la Joya, Su Valor no puede ser descrito y no tiene precio,

ਜਿਹ ਕ੍ਰਿਪਾਲੁ ਹੋਯਉ ਗੋੁਬਿੰਦੁ; ਸਰਬ ਸੁਖ ਤਿਨਹੂ ਪਾਏ ॥

jih kripaal hoyau guobind; sarab sukh tinahoo paae |

Sant Singh KhalsaThat person, upon whom the Lord of the Universe showers His Mercy obtains all comforts.
Manmohan SinghOn whomsoever the world-Lord becomes merciful, he alone obtains all the comfort.
Manmohan Singh (Punjabi)ਜਿਸ ਕਿਸੇ ਉਤੇ ਸੰਸਾਰ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਕੇਵਲ ਉਸ ਨੂੰ ਹੀ ਸਾਰੇ ਆਰਾਮ ਪਰਾਪਤ ਹੁੰਦੇ ਹਨ।
Fareedkot Teekaਹੇ ਗੋਬਿੰਦ! ਤੁਮ ਜਿਸ ਪੁਰਸ਼ ਕੋ ਆਪ ਕ੍ਰਿਪਾਲ ਹੋਏ ਹੋ ਤਿਨੋਂ ਨੇ ਸੰਪੂਰਨ ਸੁਖ ਪਾਇ ਲੀਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਉੱਤੇ ਅਕਾਲ ਪੁਰਖ ਦਇਆਵਾਨ ਹੋਇਆ ਹੈ, ਉਹਨਾਂ ਨੂੰ ਹੀ ਸਾਰੇ ਸੁਖ ਮਿਲੇ ਹਨ।

ਪਦ ਅਰਥ ਜਿਹ = ਜਿਨ੍ਹਾਂ ਮਨੁੱਖਾਂ ਉਤੇ।

SikhNet (Spanish)esa persona sobre quien el Señor del Universo esparce Su Rocío de Misericordia obtiene todas las comodidades.

ਹਰਿ ਗੁਰੁ ਨਾਨਕੁ. ਜਿਨੑ ਪਰਸਿਓ; ਤੇ ਬਹੁੜਿ ਫਿਰਿ ਜੋਨਿ. ਨ ਆਏ ॥੭॥

har gur naanak. jina parasio; te bahurr fir jon. na aae |7|

Sant Singh KhalsaThose who touch the Feet of the Lord through Guru Nanak, do not have to enter the cycle of reincarnation ever again. ||7||
Manmohan SinghThey who touch the feet of Divine Guru Nanak, they are cast not into existences afterwards again.
Manmohan Singh (Punjabi)ਜਿਨ੍ਹਾਂ ਨੂੰ ਰੱਬ ਰੂਪ ਗੁਰੂ ਨਾਨਕ ਦੇ ਪੈਰਾਂ ਦੀ ਛੂਹ ਪਰਾਪਤ ਹੋ ਜਾਂਦੀ ਹੈ, ਉਹ ਮਗਰੋ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਦੇ।
Fareedkot Teekaਹੇ ਹਰੀ ਸਰੂਪ ਗੁਰ ਨਾਨਕ ਦੇਵ ਜੀ! ਜਿਨੋਂ ਨੇ ਆਪ ਕੇ ਚਰਨੋਂ ਕੋ (ਪਰਸਿਓ) ਸਪਰਸ ਕੀਆ, ਭਾਵ ਪੂਜਿਆ ਹੈ ਪੁਨਾ ਵਹੁ ਗਰਭ ਜੋਨੀ ਮੇਂ ਨਹੀਂ ਆਏ ਹੈਂ, ਭਾਵ ਜਨਮ ਮਰਨ ਸੇ ਰਹਿਤ ਹੂਏ ਹੈਂ॥੭॥
Prof. Sahib Singh(ਅਜਿਹੇ ਗੁਣਾਂ ਵਾਲੇ) ਅਕਾਲ ਪੁਰਖ ਦੇ ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹ ਫਿਰ ਪਰਤ ਕੇ ਜਨਮ (ਮਰਣ) ਵਿਚ ਨਹੀਂ ਆਉਂਦੇ ॥੭॥

ਪਦ ਅਰਥ ਬਹੁੜਿ = ਮੁੜ, ਪਰਤ ਕੇ। ਜੋਨਿ ਨ ਆਏ = ਨਹੀਂ ਜਨਮ ਲਿਆ, ਨਹੀਂ ਜੰਮੇ। ਗਬਿੰਦ = 'ਗ' ਅੱਖਰ ਦੇ ਨਾਲ ਅਸਲੀ ਲਗ (ੋ) ਹੈ, ਇਥੇ (ੁ) ਪੜ੍ਹਨਾ ਹੈ। ਤਿਨਹੂ = ਉਹਨਾਂ ਨੇ ਹੀ ॥੭॥

SikhNet (Spanish)Los que tocan los Pies del Señor, a través de Guru Nanak, no tendrán que entrar en el ciclo de la reencarnación otra vez. (7)

Open this shabad →

ਕਵਨੁ ਜੋਗੁ. ਕਉਨੁ ਗੵਾਨੁ ਧੵਾਨੁ; ਕਵਨ ਬਿਧਿ ਉਸ੍ਤਤਿ ਕਰੀਐ ॥

kavan jog. kaun gayaan dhayaan; kavan bidh ustat kareeai |

Sant Singh KhalsaWhat is the Yoga, what is the spiritual wisdom and meditation, and what is the way, to praise the Lord?
Manmohan SinghWhat is the 'yoga, ' what the knowledge and contemplation and what the way, by which we can praise our Lord?
Manmohan Singh (Punjabi)ਉਹ ਕਿਹੜਾ ਯੋਗ ਕਿਹੜੀ ਗਿਆਤ ਤੇ ਬੰਦਗੀ ਅਤੇ ਕਿਹੜਾ ਮਾਰਗ ਹੈ, ਜਿਸ ਦੁਆਰਾ ਅਸੀਂ ਆਪਣੇ ਸੁਆਮੀ ਦੀ ਸਿਫ਼ਤ ਕਰ ਸਕਦੇ ਹਾਂ?
Fareedkot Teekaਹੇ ਪ੍ਰਭੂ! ਸੋ ਜੋਗ ਕੌਨ ਹੈ ਔਰ ਉਹ ਗਿਆਨ ਕੌਨ ਹੈ ਔਰ ਵਹੁ ਧਿਆਨ ਕੌਨ ਹੈ, ਜਿਸ ਕਰ ਕੇ ਤੇਰੇ ਮੇਂ ਜੁੜੀਏ ਔ ਤੁਝ ਕੋ ਜਾਣੀਏ ਔ ਤੇਰੇ ਮੇਂ ਚਿਤ ਬ੍ਰਿਤੀ ਕੋ ਲਗਾਈਏ ਪੁਨਹ ਸੋ ਬਿਧੀ ਕੌਨ ਸੀ ਹੈ ਜਿਸ ਬਿਧੀ ਕਰ ਕੇ ਤੇਰੀ ਉਸਤਤੀ ਕੋ ਉਚਾਰਨ ਕਰੀਐ?
Prof. Sahib Singhਕਿਹੜਾ ਜੋਗ (ਦਾ ਸਾਧਨ) ਕਰੀਏ? ਕਿਹੜਾ ਗਿਆਨ (ਵਿਚਾਰੀਏ)? ਕਿਹੜਾ ਧਿਆਨ (ਧਰੀਏ)? ਉਹ ਕਿਹੜੀ ਜੁਗਤੀ ਵਰਤੀਏ ਜਿਸ ਕਰਕੇ ਅਕਾਲ ਪੁਰਖ ਦੇ ਗੁਣ ਗਾ ਸਕੀਏ?

ਪਦ ਅਰਥ ਕਵਨ ਬਿਧਿ = ਕਿਸ ਤਰ੍ਹਾਂ? ਕਿਸ ਜੁਗਤੀ ਨਾਲ?

SikhNet (Spanish)¿Qué es la Yoga, la Sabiduría Espiritual y la Meditación y cuál es la forma de alabar al Señor?

ਸਿਧ ਸਾਧਿਕ, ਤੇਤੀਸ ਕੋਰਿ; ਤਿਰੁ ਕੀਮ, ਨ ਪਰੀਐ ॥

sidh saadhik, tetees kor; tir keem, na pareeai |

Sant Singh KhalsaThe Siddhas and seekers and the three hundred thirty million gods cannot find even a tiny bit of the Lord's Value.
Manmohan SinghThe adepts, the strivers and the thirty-three millions of gods, can find not even an iota of the Lord's worth.
Manmohan Singh (Punjabi)ਪੂਰਨ ਪੁਰਸ਼, ਅਭਿਆਸੀ ਅਤੇ ਤੇਤੀ ਕ੍ਰੋੜ ਦੇਵਤੇ ਸਾਹਿਬ ਦੇ ਮੁੱਲ ਨੂੰ ਇਕ ਕੁੰਜ ਦੇ ਮਾਤ੍ਰ ਭੀ ਨਹੀਂ ਪਾ ਸਕਦੇ।
Fareedkot Teekaਅਸਮਾਦਿਕ ਸਿਧੀਓਂ ਕੇ ਧਾਰਨ ਕਰਨ ਵਾਲੇ ਜੋ ਸਿਧ ਹੈਂ ਔਰ ਜੋ (ਸਾਧਿਕ) ਸਾਧਨ ਕਰਤਾ ਹੈਂ ਪੁਨਾ ਤੇਤੀਸ ਕਰੋੜ ਦੇਵਤਾ ਹੈਂ ਇਤ੍ਯਾਦੀ ਸਭਨੋਂ ਤੇ ਤੇਰੀ (ਤਿਰੁ) ਤਿਲ ਮਾਤ੍ਰ ਭੀ ਕੀਮਤ ਨਹੀਂ ਪੜਤੀ ਹੈ॥
Prof. Sahib Singhਸਿੱਧ, ਸਾਧਿਕ ਅਤੇ ਤੇਤੀ ਕਰੋੜ ਦੇਵਤਿਆਂ ਪਾਸੋਂ (ਭੀ) ਅਕਾਲ ਪੁਰਖ ਦਾ ਮੁੱਲ ਰਤਾ ਭੀ ਨਹੀਂ ਪੈ ਸਕਿਆ।

ਪਦ ਅਰਥ ਸਾਧਕਿ = ਸਾਧਨ ਕਰਨ ਵਾਲੇ, ਜੋ ਮਨੁੱਖ ਆਤਮਕ ਜ਼ਿੰਦਗੀ ਲਈ ਜਤਨ ਕਰ ਰਹੇ ਹਨ। ਤੇਤੀਸ ਕੋਰਿ = ਤੇਤੀ ਕ੍ਰੋੜ ਦੇਵਤੇ। ਤਿਰੁ = ਤਿਲ ਮਾਤ੍ਰ, ਰਤਾ ਭੀ। ਕੀਮ = ਮੁੱਲ। ਪਰੀਐ = ਪਾਈ ਨਹੀਂ ਜਾ ਸਕਦੀ।

SikhNet (Spanish)Los siddhas, los buscadores, y los trescientos treinta y tres millones de dioses no pueden encontrar ni una pizca del Valor

ਬ੍ਰਹਮਾਦਿਕ ਸਨਕਾਦਿ ਸੇਖ; ਗੁਣ ਅੰਤੁ. ਨ ਪਾਏ ॥

brahamaadik sanakaad sekh; gun ant. na paae |

Sant Singh KhalsaNeither Brahma, nor Sanak, nor the thousand-headed serpent king can find the limits of His Glorious Virtues.
Manmohan SinghNeither Brahma, nor Sanak nor the serpent-king, know the limit of His praises.
Manmohan Singh (Punjabi)ਨਾਂ ਬ੍ਰਹਮਾ ਨਾਂ ਹੀ ਸਨਕ ਅਤੇ ਨਾਂ ਹੀ ਸ਼ੇਸ਼ਨਾਗ ਉਸ ਦੀਆਂ ਸਿਫਤਾਂ ਦੇ ਓੜਕ ਨੂੰ ਜਾਣਦੇ ਹਨ।
Fareedkot Teekaਬ੍ਰਹਮਾ ਜੀ ਤੇ ਆਦਿ ਲੇ ਕਰ ਜਗਤ ਕਰਤਾ ਔ ਸਨਕਾਦ ਆਦ ਤਪਸੀ ਪੁਨਾ ਸੇਸਨਾਗ ਇਹ ਭੀ ਤੇਰੇ ਗੁਣੋਂ ਕਾ ਅੰਤ ਨਹੀਂ ਪਾਵਤੇ ਹੈਂ॥
Prof. Sahib Singhਬ੍ਰਹਮਾ ਅਤੇ ਹੋਰ ਦੇਵਤੇ (ਬ੍ਰਹਮਾ ਦੇ ਪੁੱਤ੍ਰ) ਸਨਕ ਆਦਿਕ ਅਤੇ ਸ਼ੇਸ਼ਨਾਗ ਅਕਾਲ ਪੁਰਖ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕੇ।

ਪਦ ਅਰਥ ਬ੍ਰਹਮਾਦਿਕ = ਬ੍ਰਹਮਾ ਅਤੇ ਹੋਰ ਦੇਵਤੇ (ਬ੍ਰਹਮ-ਆਦਿਕ)। ਸਨਕਾਦਿ = (ਸਨਕ-ਆਦਿ), ਸਨਕ ਅਤੇ ਹੋਰ; ਸਨਕ, ਸਨਾਤਨ, ਸਨਤ-ਕੁਮਾਰ, ਅਤੇ ਸਨੰਦਨ; ਇਹ ਚਾਰੇ ਬ੍ਰਹਮਾ ਦੇ ਪੁੱਤਰ ਸਨ। ਸੇਖ = ਸ਼ੇਸ਼ਨਾਗ, ਪੁਰਾਣਾ ਹਿੰਦੂ ਖ਼ਿਆਲ ਹੈ ਕਿ ਇਸ ਦੇ ਇਕ ਹਜ਼ਾਰ ਫਣ ਹਨ ਅਤੇ ਵਿਸ਼ਨੂੰ ਦਾ ਇਹ ਆਸਨ ਹੈ; ਇਹ ਖ਼ਿਆਲ ਭੀ ਪ੍ਰਚਲਤ ਹੈ ਕਿ ਸ਼ੇਸ਼ਨਾਗ ਸਾਰੀ ਸ੍ਰਿਸ਼ਟੀ ਨੂੰ ਆਪਣੇ ਫਣ ਤੇ ਚੁੱਕੀ ਖੜਾ ਹੈ।

SikhNet (Spanish)del Señor. Ni Brahma, ni Sanak, ni la serpiente de las mil cabezas, pueden encontrar los límites de Sus Gloriosas Virtudes.

ਅਗਹੁ. ਗਹਿਓ, ਨਹੀ ਜਾਇ; ਪੂਰਿ ਸ੍ਰਬ ਰਹਿਓ ਸਮਾਏ ॥

agahu. gahio, nahee jaae; poor srab rahio samaae |

Sant Singh KhalsaThe Inapprehensible Lord cannot be apprehended. He is pervading and permeating amongst all.
Manmohan SinghThe Unseizable Lord can be seized not although, He is fully contained amongst all.
Manmohan Singh (Punjabi)ਅਪਕੜ ਪ੍ਰਭੂ ਪਕੜਿਆ ਨਹੀਂ ਜਾ ਸਕਦਾ ਭਾਵੇਂ ਉਹ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ।
Fareedkot Teekaਤਾਂ ਤੇ ਹੇ ਅਗਹੁ ਸਰੂਪ! ਤੂੰ ਕਿਸੀ ਸੇ ਪਕੜਿਆ ਨਹੀਂ ਜਾਤਾ ਹੈਂ ਅਰ ਤੂੰ ਪੂਰਨ ਹੋਇਕਰ ਸਰਬ ਜੀਵੋਂ ਮੇਂ (ਸਮਾਇ) ਵਿਆਪਕ ਹੋਇ ਰਹਿਆ ਹੈਂ॥
Prof. Sahib Singh(ਅਕਾਲ ਪੁਰਖ ਮਨੁੱਖਾਂ ਦੀ) ਸਮਝ ਤੋਂ ਉੱਚਾ ਹੈ, ਉਸ ਦੀ ਗਤਿ ਪਾਈ ਨਹੀਂ ਜਾ ਸਕਦੀ, ਸਾਰੇ ਥਾਈਂ ਵਿਆਪਕ ਹੈ ਤੇ ਸਭ ਵਿਚ ਰਮਿਆ ਹੋਇਆ ਹੈ।

ਪਦ ਅਰਥ ਅਗਹੁ = (ਅ-ਗਹੁ); ਜੋ ਪਕੜ ਤੋਂ ਪਰੇ ਹੈ, ਜਿਸ ਤਾਈਂ ਪਹੁੰਚ ਨਾਹ ਹੋ ਸਕੇ। ਪੂਰਿ = ਵਿਆਪਕ। ਗਹਿਓ = ਪਕੜਿਆ। ਸ੍ਰਬ = ਸਰਬ, ਸਾਰੇ।

SikhNet (Spanish)No puede uno entender al Incomprensible Señor, Él nos compenetra y prevalece en todo.

ਜਿਹ ਕਾਟੀ ਸਿਲਕ, ਦਯਾਲ ਪ੍ਰਭਿ; ਸੇਇ ਜਨ ਲਗੇ ਭਗਤੇ ॥

jih kaattee silak, dayaal prabh; see jan lage bhagate |

Sant Singh KhalsaThose whom God has mercifully freed from their nooses - those humble beings are attached to His devotional worship.
Manmohan SinghThey, whose noose the merciful Master has cut off, those persons are attached to His meditation.
Manmohan Singh (Punjabi)ਜਿਨ੍ਹਾਂ ਦੀ ਫਾਹੀ ਮਿਹਰਬਾਨ ਮਾਲਕ ਨੇ ਵੱਖ ਸੁਟੀ ਹੈ, ਉਹ ਪੁਰਸ਼ ਉਸ ਦੇ ਸਿਮਰਨ ਨਾਲ ਜੁੜ ਜਾਂਦੇ ਹਨ।
Fareedkot Teekaਹੇ ਪ੍ਰਭ! ਜਿਨੋਂ ਪਰ ਦਿਆਲ ਹੋਇ ਕਰ ਕੇ ਤੈਨੇ ਮਾਯਾ, ਵਾਸ਼ਨਾ ਵਾ ਮੋਹਿ ਰੂਪੀ (ਸਿਲਕ) ਫਾਂਸੀ ਕਾਟੀ ਹੈ (ਸੇ) ਸੋਈ ਜਨ ਤੇਰੀ ਭਗਤੀ ਮੇਂ ਲਾਗੇ ਹੈਂ॥
Prof. Sahib Singhਦਇਆਲ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ, ਉਹ ਮਨੁੱਖ ਉਸ ਦੀ ਭਗਤੀ ਵਿਚ ਜੁੜ ਗਏ ਹਨ।

ਪਦ ਅਰਥ ਜਿਹ = ਜਿਨ੍ਹਾਂ ਮਨੁੱਖਾਂ ਦੀ। ਸਿਲਕ = (ਮਾਇਆ ਦੀ) ਫਾਹੀ। ਪ੍ਰਭਿ = ਪ੍ਰਭੂ ਨੇ। ਸੇਇ ਜਨ = ਉਹ ਮਨੁੱਖ (ਬਹੁ-ਵਚਨ)। ਭਗਤੇ = ਭਗਤੀ ਵਿਚ।

SikhNet (Spanish)Aquéllos a los que Dios ha liberado de sus amarras, esos humildes viven apegados a Su Alabanza de Devoción.

ਹਰਿ ਗੁਰੁ ਨਾਨਕੁ. ਜਿਨੑ ਪਰਸਿਓ; ਤੇ ਇਤ ਉਤ ਸਦਾ ਮੁਕਤੇ ॥੮॥

har gur naanak. jina parasio; te it ut sadaa mukate |8|

Sant Singh KhalsaThose who meet with the Lord through Guru Nanak are liberated forever, here and hereafter. ||8||
Manmohan SinghThey, who meet with God and Guru Nanak, are ever emancipated here and hereafter.
Manmohan Singh (Punjabi)ਜੋ ਵਾਹਿਗੁਰੂ ਅਤੇ ਗੁਰੂ ਨਾਨਕ ਦੇਵ ਜੀ ਨਾਲ ਮਿਲ ਜਾਂਦੇ ਹਨ, ਉਹ ਏਥੇ ਅਤੇ ਉਥੇ ਸਦੀਵ ਹੀ ਮੋਖਸ਼ ਹਨ।
Fareedkot Teekaਹਰਿ ਸ੍ਵਰੂਪ ਗੁਰੂ ਨਾਨਕ ਸਾਹਿਬ ਜੀ ਜਿਨੋਂ ਨੇ ਤੁਝ ਕੋ ਪਰਸਿਆ ਹੈ ਤੇ ਜਨ (ਇਤ ਉਤ) ਲੋਕ ਪ੍ਰਲੋਕ ਮੇਂ ਸਦਾ ਮੁਕਤਿ ਸਰੂਪ ਭਏ ਹੈਂ॥੮॥☬ਅਬ ਭਾਟੋਂ ਕੀ ਤਰਹ ਵਾਹਿਗੁਰੂ ਜੀ ਸੇ ਜਾਚਨਾ ਕਰਤੇ ਹੈਂ:
Prof. Sahib Singh(ਇਹੋ ਜਿਹੇ ਉਪ੍ਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਜਿਨ੍ਹਾਂ ਨੇ ਪਰਸਿਆ ਹੈ, ਉਹ ਜੀਵ ਲੋਕ ਪਰਲੋਕ ਵਿਚ ਮਾਇਆ ਦੇ ਬੰਧਨਾਂ ਤੋਂ ਬਚੇ ਹੋਏ ਹਨ ॥੮॥

ਪਦ ਅਰਥ ਇਤ ਉਤ = ਇਥੇ ਓਥੇ, ਇਸ ਲੋਕ ਤੇ ਪਰਲੋਕ ਵਿਚ। ਮੁਕਤੇ = ਮੁਕਤ, ਬੰਧਨਾਂ ਤੋਂ ਸੁਤੰਤਰ ॥੮॥

SikhNet (Spanish)Quienes encuentran al Señor mediante Guru Nanak son liberados para siempre, aquí y aquí después. (8)

Open this shabad →

Shabad Guru Arjan Dev Ji Svaiyay Sri Mukhbak Mehl 5 continues on Ang 1387

ਪ੍ਰਭ ਦਾਤਉ ਦਾਤਾਰ; ਪਰੵਿਉ ਜਾਚਕੁ. ਇਕੁ ਸਰਨਾ ॥

prabh daatau daataar; parayiau jaachak. ik saranaa |

Sant Singh KhalsaI am a beggar; I seek the Sanctuary of God, the Giver of givers.
Manmohan SinghI, the mumper, have sought the refuge of Lord, the Donor of the donors.
Manmohan Singh (Punjabi)ਮੈਂ ਮੰਗਤੇ ਨੇ ਸਖੀਆਂ ਦੇ ਸਖੀ ਸੁਆਮੀ ਦੀ ਪਨਾਹ ਲਈ ਹੈ।
Fareedkot Teekaਹੇ ਸਰਬ ਦਾਤਿਓਂ ਕੇ ਦਾਤਾਰ ਪ੍ਰਭੂ! ਮੈਂ ਏਕ (ਜਾਚਕੁ) ਮਾਂਗਨੇਹਾਰਾ ਤੇਰੇ ਚਰਨੋਂ ਕੀ ਸਰਣ ਪੜਾ ਹੂੰ॥☬ਜੇ ਪੂਛੈ ਕਿਆ ਮਾਂਗਤਾ ਹੈਂ? ਤਬ ਤਿਸ ਪਰ ਕਹਿਤੇ ਹੈਂ:
Prof. Sahib Singhਹੇ ਪ੍ਰਭੂ! ਹੇ ਦਾਤੇ! ਹੇ ਦਾਤਾਰ! ਮੈਂ ਇਕ ਮੰਗਤਾ ਤੇਰੀ ਸਰਨ ਆਇਆ ਹਾਂ,

ਪਦ ਅਰਥ ਪਰ੍ਯ੍ਯਿਉ = ਪਿਆ ਹੈ। ਜਾਚਕੁ = ਮੰਗਤਾ। ਸਰਨਾ = ਸਰਨੀ।

SikhNet (Spanish)Soy un pordiosero, busco el Santuario de Dios, el Dador de dadores,

ਮਿਲੈ ਦਾਨੁ ਸੰਤ ਰੇਨ; ਜੇਹ ਲਗਿ ਭਉਜਲੁ ਤਰਨਾ ॥

milai daan sant ren; jeh lag bhaujal taranaa |

Sant Singh KhalsaPlease bless me with the gift of the dust of the feet of the Saints; grasping them, I cross over the terrifying world-ocean.
Manmohan SinghBless Thou me with the bounty of the dust of the saints feet, attached to which I shall cross the dreadful world ocean.
Manmohan Singh (Punjabi)ਤੂੰ ਮੈਨੂੰ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਾਤ ਬਖਸ਼, ਜਿਸ ਦੇ ਨਾਲ ਲੱਗ ਕੇ ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵਾਂਗਾ।
Fareedkot Teekaਤੇਰੇ ਸੰਤੋਂ ਕੇ ਚਰਨੋਂ ਕੀ ਧੂੜੀ ਕਾ ਮੁਝ ਕੋ ਦਾਨ ਪਰਾਪਤਿ ਹੋਵੈ, ਜਿਸ ਕੇ (ਲਗਿ) ਮਿਲਨੇ ਸੇ ਸੰਸਾਰ ਸਮੁੰਦ੍ਰ ਸੇ ਤਰਨਾ ਹੋਤਾ ਹੈ॥
Prof. Sahib Singh(ਮੈਨੂੰ ਮੰਗਤੇ ਨੂੰ) ਸਤਸੰਗੀਆਂ ਦੇ ਚਰਨਾਂ ਦੀ ਧੂੜ ਦਾ ਖ਼ੈਰ ਮਿਲ ਜਾਏ, ਤਾਕਿ ਇਸ ਧੂੜ ਦੀ ਓਟ ਲੈ ਕੇ ਮੈਂ (ਸੰਸਾਰ ਦੇ) ਘੁੰਮਣ-ਘੇਰ ਤੋਂ ਪਾਰ ਲੰਘ ਸਕਾਂ।

ਪਦ ਅਰਥ ਦਾਨੁ = ਖ਼ੈਰ, ਭਿੱਛਿਆ। ਸੰਤ ਰੇਨ = ਸੰਤਸੰਗੀਆਂ ਦੇ ਚਰਨਾਂ ਦੀ ਧੂੜ। ਜੇਹ ਲਗਿ = ਜਿਸ ਦੇ ਆਸਰੇ, ਜਿਸ (ਧੂੜ) ਦੀ ਓਟ ਲੈ ਕੇ। ਭਉਜਲੁ = ਘੁੰਮਣ-ਘੇਰ (ਸੰਸਾਰ ਦਾ)। ਤਰਨਾ = ਤਰਿਆ ਜਾ ਸਕੇ।

SikhNet (Spanish)bendíceme por favor con el Regalo del Polvo de los Pies de los Santos, aferrado a ellos logro cruzar el terrorífico océano del mundo.

ਬਿਨਤਿ ਕਰਉ ਅਰਦਾਸਿ; ਸੁਨਹੁ. ਜੇ ਠਾਕੁਰ ਭਾਵੈ ॥

binat krau aradaas; sunahu. je tthaakur bhaavai |

Sant Singh KhalsaPlease listen to my prayer, if it pleases You, O my Lord and Master.
Manmohan SinghIf it pleases Thee, O Lord, hearken Thou to my prayer and supplication.
Manmohan Singh (Punjabi)ਜੇਕਰ ਤੈਨੂੰ ਚੰਗਾ ਲੱਗੇ, ਹੇ ਸੁਆਮੀ! ਤੂੰ ਮੇਰੀ ਬੇਨਤੀ ਅਤੇ ਪ੍ਰਰਾਥਨਾ ਨੂੰ ਸ੍ਰਵਣ ਕਰ।
Fareedkot Teekaਤਾਂ ਤੇ ਮੈਂ (ਬਿਨਤਿ) ਬੇਨਤੀ ਪੂਰਬਕ ਅਰਥਾਤ ਨਿੰਮ੍ਰਤਾ ਕੇ ਸੰਯੁਗਤ ਹੋ ਕਰ ਅਰਦਾਸ ਕਰਤਾ ਹੂੰ, ਪਰੰਤੂ ਹੇ ਠਾਕਰ! ਜੇਕਰ ਆਪ ਨੂੰ ਭਾਵੈ ਤਉ ਐਸੀ ਮੇਰੀ ਬੇਨਤੀ ਸੁਣ॥
Prof. Sahib Singhਹੇ ਠਾਕੁਰ! ਜੇ ਤੈਨੂੰ ਚੰਗੀ ਲੱਗੇ ਤਾਂ (ਮਿਹਰ ਕਰ ਕੇ ਮੇਰੀ) ਅਰਜ਼ੋਈ ਸੁਣ, ਮੈਂ ਇਕ ਬੇਨਤੀ ਕਰਦਾ ਹਾਂ,

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ।

SikhNet (Spanish)Escucha por favor mi oración, si así Te complace, oh Mi Señor y Maestro.

Open this shabad (6 lines, Angs 1386-1387) →

Ang 1386 of 1430