ਕਬੀਰ. ਸਾਚਾ ਸਤਿਗੁਰੁ, ਕਿਆ ਕਰੈ; ਜਉ ਸਿਖਾ ਮਹਿ ਚੂਕ ॥
kabeer. saachaa satigur, kiaa karai; jau sikhaa meh chook |
Sant Singh KhalsaKabeer, what can the True Guru do, when His Sikhs are at fault?
Manmohan SinghKabir, what can the True Guru, do, when his disciples are at fault,
Manmohan Singh (Punjabi)ਕਬੀਰ, ਸੱਚੇ ਸਤਿਗੁਰੂ ਕੀ ਕਰ ਸਕਦੇ ਹਨ, ਜਦ ਕਸੂਰ ਉਨ੍ਹਾਂ ਦੇ ਸ਼ਿਸ਼ਾਂ ਅੰਦਰ ਹੈ?
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸਚੇ ਸਤਿਗੁਰੂ ਕਿਆ ਕਰੈਂ ਜੇਕਰ ਸਿਖੋਂ ਵਿਖੇ ਹੀ (ਚੂਕ) ਭੂਲ ਹੋਵੇ॥
Prof. Sahib Singhਪਰ ਹੇ ਕਬੀਰ! ਜੇ ਸਿੱਖਾਂ ਵਿਚ ਉਕਾਈ ਹੋਵੇ, ਤਾਂ ਸਤਿਗੁਰੂ ਭੀ ਕੁਝ ਸੰਵਾਰ ਨਹੀਂ ਸਕਦਾ (ਇਸ ਹੀਰੇ-ਜਨਮ ਨੂੰ 'ਕਉਡੀ ਬਦਲੈ' ਜਾਂਦੇ ਨੂੰ ਬਚਾ ਨਹੀਂ ਸਕਦਾ),
ਪਦ ਅਰਥ ਚੂਕ = ਉਕਾਈ।
SikhNet (Spanish)Kabir, ¿Qué podría el Guru Verdadero hacer, cuando Sus Sikjs cometen errores?,
ਅੰਧੇ ਏਕ. ਨ ਲਾਗਈ; ਜਿਉ ਬਾਂਸੁ ਬਜਾਈਐ ਫੂਕ ॥੧੫੮॥
andhe ek. na laagee; jiau baans bajaaeeai fook |158|
Sant Singh KhalsaThe blind do not take in any of His Teachings; it is as useless as blowing into bamboo. ||158||
Manmohan Singhand not even the one word of the Guru is imbibed by the blind man? It is like blowing into a bamboo.
Manmohan Singh (Punjabi)ਗੁਰਾਂ ਦਾ ਇਕ ਬਚਨ ਭੀ ਅੰਨ੍ਹਾ ਗ੍ਰਹਿਨ ਨਹੀਂ ਕਰਦਾ। ਇਹ ਬਾਂਸ ਵਿੱਚ ਫੂਕ ਮਾਰਨ ਦੀ ਮਾਨੰਦ ਹੈ।
Fareedkot Teekaਅਗਿਆਨ ਕਰ ਕੇ ਅੰਧੇ ਹੂਏ ਕੋ ਏਕ ਭੀ ਉਪਦੇਸ਼ ਰੂਪ ਬਾਨ ਨਹੀਂ ਲਗਤਾ ਹੈ। ਜੈਸੇ ਬਾਂਸ ਮੇਂ ਫੂਕ ਬਜਾਈ ਹੂਈ ਦੂਸਰੀ ਤਰਫ ਨਿਕਸ ਜਾਤੀ ਹੈ, ਤੈਸੇ ਉਨ ਕੇ ਰਿਦੇ ਮੇਂ ਉਪਦੇਸ਼ ਨਹੀਂ ਰਹਿਤਾ ਹੈ॥੧੫੮॥
Prof. Sahib Singhਜੋ ਮਨੁੱਖ ਅਹੰਕਾਰ ਵਿਚ ਅੰਨ੍ਹਾ ਹੋਇਆ ਰਹੇ, ਗੁਰੂ ਦੀ ਸਿੱਖਿਆ ਦੀ ਕੋਈ ਭੀ ਗੱਲ ਉਸ ਨੂੰ ਪੋਹ ਨਹੀਂ ਸਕਦੀ। ਜਿਵੇਂ ਫੂਕ ਮਾਰਿਆਂ ਬਾਂਸ (ਦੀ ਬੰਸਰੀ) ਵੱਜਣ ਲੱਗ ਪੈਂਦੀ ਹੈ (ਪਰ ਫੂਕ ਇਕ ਸਿਰੇ ਤੋਂ ਲੰਘ ਕੇ ਦੂਜੇ ਸਿਰੇ ਰਾਹ ਬਾਹਰ ਨਿਕਲ ਜਾਂਦੀ ਹੈ, ਤਿਵੇਂ ਅਹੰਕਾਰੀ ਦੇ ਇਕ ਕੰਨ ਤੋਂ ਦੂਜੇ ਕੰਨ ਰਾਹੀਂ ਉਹ ਸਿੱਖਿਆ ਅਸਰ ਕਰਨ ਤੋਂ ਬਿਨਾ ਹੀ ਨਿਕਲ ਜਾਂਦੀ ਹੈ। ਚੁੰਚ-ਗਿਆਨੀ ਉਹ ਭਾਵੇਂ ਬਣ ਜਾਏ।) ॥੧੫੮॥
ਪਦ ਅਰਥ ਏਕ ਨ ਲਾਗਈ = ਇੱਕ ਭੀ ਸਿੱਖਿਆ ਦੀ ਗੱਲ ਅਸਰ ਨਹੀਂ ਕਰਦੀ। ਅੰਧੇ = ਅੰਨ੍ਹੇ ਨੂੰ, ਉਸ ਮਨੁੱਖ ਨੂੰ ਜੋ ਅਹੰਕਾਰ ਵਿਚ ਅੰਨ੍ਹਾ ਹੋਇਆ ਪਿਆ ਹੈ। ਬਜਾਈਐ ਫੂਕ = ਫੂਕ ਨਾਲ ਵਜਾਈਦਾ ਹੈ, ਫੂਕ ਮਾਰਿਆਂ ਵੱਜ ਪੈਂਦਾ ਹੈ ॥੧੫੮॥
* ਨੋਟ: ਹੀਰੇ ਜਨਮ ਨੂੰ 'ਕਉਡੀ ਬਦਲੈ' ਜਾਣ ਤੋਂ ਬਚਾਣ ਦਾ, ਬੱਸ, ਇੱਕੋ ਹੀ ਰਸਤਾ ਹੈ, ਉਹ ਹੈ ਸਤਿਗੁਰੂ ਦੀ ਸਰਨ। ਪਰ ਗੁਰੂ-ਦਰ ਤੇ ਭੀ ਰਸਮੀ ਤੌਰ ਤੇ ਨਹੀਂ ਆਉਣਾ। ਆਪਣੀ ਚਤੁਰਾਈ ਛੱਡ ਕੇ ਗੁਰੂ ਦੇ ਦੱਸੇ ਰਾਹ ਉਤੇ ਤੁਰਨਾ ਹੈ।
SikhNet (Spanish)esos ciegos no escuchan Sus Enseñanzas, es tan inútil como soplarle al bambú. (158)