ਕਬੀਰ. ਸਾਚਾ ਸਤਿਗੁਰੁ. ਮੈ ਮਿਲਿਆ; ਸਬਦੁ ਜੁ ਬਾਹਿਆ ਏਕੁ ॥
kabeer. saachaa satigur. mai miliaa; sabad ju baahiaa ek |
Sant Singh KhalsaKabeer, the True Guru has met me; He aimed the Arrow of the Shabad at me.
Manmohan SinghKabir, the True Satguru has met me, and he has aimed the arrow of God's name at me.
Manmohan Singh (Punjabi)ਕਬੀਰ, ਸੱਚੇ ਸਤਿਗੁਰੂ ਮੈਨੂੰ ਮਿਲ ਪਏ ਹਨ ਅਤੇ ਉਨ੍ਹਾਂ ਨੇ ਮੈਨੂੰ ਰੱਬ ਦੇ ਨਾਮ ਦਾ ਤੀਰ ਮਾਰਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸਚਾ ਸਤਿਗੁਰੂ ਜੋ ਮੁਝ ਕੋ ਮਿਲਿਆ ਹੈ ਤਿਨੋਂ ਨੇ ਏਕ (ਸਬਦੁ) ਉਪਦੇਸ਼ ਰੂਪੀ ਬਾਣ ਮੇਰੇ ਤਾਂਈ ਚਲਾਇਆ, ਭਾਵ ਉਪਦੇਸ਼ ਕੀਆ ਹੈ॥
Prof. Sahib Singhਹੇ ਕਬੀਰ! (ਹੀਰਾ ਜਨਮ ਬਚਾਣ ਲਈ ਮੈਨੂੰ ਗ੍ਰਿਹਸਤ ਤਿਆਗਣ ਦੀ ਲੋੜ ਹੀ ਨਾਹ ਪਈ) ਮੈਨੂੰ ਪੂਰਾ ਗੁਰੂ ਮਿਲ ਪਿਆ, ਉਸ ਨੇ ਇਕ ਸ਼ਬਦ ਸੁਣਾਇਆ ਜੋ ਮੈਨੂੰ ਤੀਰ ਵਾਂਗ ਲੱਗਾ,
ਪਦ ਅਰਥ ਮੈ = ਮੈਨੂੰ। ਜੁ = ਜਦੋਂ। ਏਕੁ ਸਬਦੁ ਬਾਹਿਆ = ਇਕ ਸ਼ਬਦ-ਰੂਪ ਤੀਰ ਚਲਾਇਆ, ਸ਼ਬਦ ਸੁਣਾਇਆ ਜੋ ਮੇਰੇ ਹਿਰਦੇ ਵਿਚ ਤੀਰ ਵਾਂਗ ਵਿੱਝ ਗਿਆ।
SikhNet (Spanish)Kabir, conocí al Verdadero Guru y Él apuntó Sus Flechas del Shabd hacia mí, tan pronto me atinó,
ਲਾਗਤ ਹੀ. ਭੁਇ ਮਿਲਿ ਗਇਆ; ਪਰਿਆ ਕਲੇਜੇ ਛੇਕੁ ॥੧੫੭॥
laagat hee. bhue mil geaa; pariaa kaleje chhek |157|
Sant Singh KhalsaAs soon as it struck me, I fell to the ground with a hole in my heart. ||157||
Manmohan SinghAs soon as it struck me, I fell On the ground with the hole make in my heart.
Manmohan Singh (Punjabi)ਜਿਸ ਦੇ ਲੱਗਣ ਸਾਰ ਹੀ, ਮੈਂ ਜਮੀਨ ਤੇ ਡਿਗ ਪਿਆ ਅਤੇ ਮੇਰੇ ਦਿਲ ਵਿੱਚ ਮੋਰੀ ਹੋ ਗਈ।
Fareedkot Teekaਤਿਸ ਕੇ ਲਾਗਣੇ ਤੇ ਹੀ ਮੈਂ (ਭੁਇ) ਭੂੰਮਾ ਅਰਥਾਤ ਸਰਬ ਕੀ ਅਵਧੀ ਰੂਪ ਪਰਮੇਸ੍ਵਰ ਬੀਚ ਮਿਲ ਗਿਆ ਹੂੰ। ਤਿਸੀ ਤੇ ਹੰਕਾਰ ਰੂਪੀ ਕਲੇਜੇ ਮੇਂ ਛੇਕ ਪੜਾ ਹੈ, ਭਾਵ ਹੰਕਾਰਾ ਦੂਰ ਭਯਾ ਹੈ॥੧੫੭॥
Prof. Sahib Singhਮੇਰਾ ਹਿਰਦਾ ਗੁਰੂ-ਚਰਨਾਂ ਵਿਚ ਪ੍ਰੋਤਾ ਗਿਆ, ਤੇ ਮੇਰਾ ਅਹੰਕਾਰ ਮਿੱਟੀ ਵਿਚ ਮਿਲ ਗਿਆ ॥੧੫੭॥
ਪਦ ਅਰਥ ਭੁਇ = ਮਿੱਟੀ ਵਿਚ। ਭੁਇ ਮਿਲਿ ਗਇਆ = ਮਿੱਟੀ ਵਿਚ ਮਿਲ ਗਿਆ, ਮੈਂ ਨਿਰ-ਅਹੰਕਾਰ ਹੋ ਗਿਆ। ਪਰਿਆ ਕਲੇਜੇ ਛੇਕੁ = ਮੇਰੇ ਕਲੇਜੇ ਵਿਚ ਛੇਕ ਹੋ ਗਿਆ, ਮੇਰਾ ਹਿਰਦਾ ਵਿੱਝ ਗਿਆ, ਮੇਰਾ ਹਿਰਦਾ ਗੁਰੂ-ਚਰਨਾਂ ਨਾਲ ਪ੍ਰੋਤਾ ਗਿਆ ॥੧੫੭॥
SikhNet (Spanish)caí al suelo con un agujero en mi corazón. (157)