ਕਬੀਰ. ਹੈ ਗੈ ਬਾਹਨ ਸਘਨ ਘਨ; ਛਤ੍ਰਪਤੀ ਕੀ ਨਾਰਿ ॥
kabeer. hai gai baahan saghan ghan; chhatrapatee kee naar | Ang 1372
Sant Singh KhalsaKabeer, the wife of the king has all sorts of horses, elephants and carriages.
Manmohan SinghKabir, the queen of a sovereign, who has good many horses, elephants and carriages;
Manmohan Singh (Punjabi)ਕਬੀਰ, ਮਹਾਰਾਜੇ ਦੀ ਰਾਣੀ, ਜਿਸਦੇ ਪਾਸ ਬਹੁਤ ਹੀ ਜਿਆਦਾ ਘੋਡੇ, ਹਾਥੀ ਅਤੇ ਗੱਡੀਆਂ ਹਨ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: (ਹੈ) ਘੋੜੇ ਔ (ਗੈ) ਹਾਥੀ ਆਦੀ ਬਹੁਤ ਪ੍ਰਕਾਰ ਕੀਆਂ ਅਤਯੰਤ ਅਸਵਾਰੀਆਂ ਜਿਸ ਕੇ ਹੋਵੈ, ਐਸੇ ਈਸ੍ਵਰਜ ਵਾਲੇ (ਛਤ੍ਰਪਤੀ) ਚਕ੍ਰਵਰਤੀ ਰਾਜਾ ਕੀ ਜੋ ਇਸਤ੍ਰੀ ਪਦਾਰਥੋਂ ਸੰਯੁਗਤ ਹੈ॥
Prof. Sahib Singhਹੇ ਕਬੀਰ! ਉਸ ਇਸਤ੍ਰੀ ਦੀ ਬਰਾਬਰੀ ਉਸ ਛਤਰ-ਪਤੀ ਰਾਜੇ ਦੀ ਰਾਣੀ ਭੀ ਨਹੀਂ ਕਰ ਸਕਦੀ ਜਿਸ ਦੇ ਪਾਸ ਸਵਾਰੀ ਲਈ ਬੇਅੰਤ ਘੋੜੇ ਹਾਥੀ ਹੋਣ,
ਪਦ ਅਰਥ ਹੈ = ਹਯ, ਘੋੜੇ। ਗੈ = ਗਯ, ਗਜ, ਹਾਥੀ। ਬਾਹਨ = ਸਵਾਰੀ। ਸਘਨ ਘਨ = ਬਹੁਤ ਸਾਰੇ। ਛਤ੍ਰ ਪਤੀ = ਛਤਰ ਦਾ ਮਾਲਕ ਰਾਜਾ।
SikhNet (Spanish)Kabir, la esposa del rey tiene todo tipo de caballos, elefantes y cargadores,
ਤਾਸੁ ਪਟੰਤਰ. ਨਾ ਪੁਜੈ; ਹਰਿ ਜਨ ਕੀ. ਪਨਿਹਾਰਿ ॥੧੫੯॥
taas pattantar. naa pujai; har jan kee. panihaar |159| Ang 1373
Sant Singh KhalsaBut she is not equal to the water-carrier of the Lord's humble servant. ||159||
Manmohan Singhequals not even the female water-carrier of a slave of God.
Manmohan Singh (Punjabi)ਉਹ ਵਾਹਿਗੁਰੂ ਦੇ ਗੋਲੇ ਦੀ ਪਾਣੀ ਭਰਨ ਵਾਲੀ ਦੇ ਬਰਾਬਰ ਵੀ ਨਹੀਂ ਪੁਜਦੀ।
Fareedkot Teekaਜੋ ਹਰੀ ਕੇ (ਜਨ) ਸੰਤੋਂ ਕੀ ਦਾਸ (ਪਨਿਹਾਰਿ) ਪਾਨੀ ਭਰਨੇ ਵਾਲੀ ਹੈ, ਤਿਸ ਕੇ (ਪਟੰਤਰ) ਬਰਾਬਰ ਉਹ ਛਤ੍ਰਪਤੀ ਰਾਜਾ ਕੀ ਰਾਣੀ ਭੀ ਨਹੀਂ ਹੋ ਸਕਤੀ ਹੈ॥੧੫੯॥
Prof. Sahib Singhਜੋ ਇਸਤ੍ਰੀ ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਦਾ ਪਾਣੀ ਭਰਨ ਦੀ ਸੇਵਾ ਕਰਦੀ ਹੈ (ਉਹ ਭਾਵੇਂ ਕਿਤਨੀ ਭੀ ਗ਼ਰੀਬ ਕਿਉਂ ਨਾ ਹੋਵੇ) ॥੧੫੯॥
ਪਦ ਅਰਥ ਤਾਸੁ ਪਟੰਤਰ = ਉਸ ਦੇ ਬਰਾਬਰ। ਪਨਿਹਾਰਿ = ਪਾਨੀ-ਹਾਰਿ, ਪਾਣੀ ਭਰਨ ਵਾਲੀ ॥੧੫੯॥
SikhNet (Spanish)pero nada iguala al cargador de agua del humilde Sirviente del Señor. (159)