ੴ

ਸਿੱਖਬਾਣੀ · SikhBani

ਹਮ ਘਰਿ ਨਾਮੁ ਖਜਾਨਾ ਸਦਾ ਹੈ ਭਗਤਿ ਭਰੇ ਭੰਡਾਰਾ ॥

ham ghar naam khajaanaa sadaa hai bhagat bhare bhanddaaraa
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 593 · 8 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਹਮ ਘਰਿ ਨਾਮੁ ਖਜਾਨਾ ਸਦਾ ਹੈ; ਭਗਤਿ ਭਰੇ ਭੰਡਾਰਾ ॥

ham ghar naam khajaanaa sadaa hai; bhagat bhare bhanddaaraa |

Sant Singh KhalsaWithin the home of my own being, is the everlasting treasure of the Naam; it is a treasure house, overflowing with devotion.
Manmohan SinghIn my home is the everlasting treasure of the Name, as also the brimful store of devotion.
Manmohan Singh (Punjabi)ਮੇਰੇ ਗ੍ਰਿਹ ਅੰਦਰ ਸਦੀਵੀ ਸਥਿਰ ਨਾਮ ਦਾ ਨਿਧਾਨ ਤੇ ਸ਼ਰਧਾ-ਪ੍ਰੇਮ ਦਾ ਪਰੀਪੂਰਨ ਕੋਸ਼ ਹੈ।
Fareedkot Teekaਹਮਾਰੇ ਘਰ ਮੇਂ ਨਾਮ ਕਾ ਖਜਾਨਾ ਸਦਾ ਹੈ ਔਰ ਹਰਿ ਭਗਤੀ ਕੇ ਭੰਡਾਰ ਰੂਪ ਅੰਤਹਕਰਣ ਭਰੇ ਹੂਏ ਹੈਂ॥
Prof. Sahib Singhਸਾਡੇ (ਹਿਰਦੇ-ਰੂਪ) ਘਰ ਵਿਚ ਸਦਾ ਨਾਮ (ਰੂਪ) ਖ਼ਜ਼ਾਨਾ (ਮੌਜੂਦ) ਹੈ ਤੇ ਭਗਤੀ ਦੇ ਭੰਡਾਰ ਭਰੇ ਹੋਏ ਹਨ,
SikhNet (Spanish)En mi hogar está el Tesoro del Nombre del Señor; estoy intoxicado en Su Alabanza.

ਸਤਗੁਰੁ ਦਾਤਾ ਜੀਅ ਕਾ; ਸਦ ਜੀਵੈ ਦੇਵਣਹਾਰਾ ॥

satagur daataa jeea kaa; sad jeevai devanahaaraa |

Sant Singh KhalsaThe True Guru is the Giver of the life of the soul; the Great Giver lives forever.
Manmohan SinghThe True Guru is the giver of spiritual life and He, the donor, ever lives.
Manmohan Singh (Punjabi)ਸੱਚੇ ਗੁਰਦੇਵ ਰੂਹਾਨੀ ਜੀਵਨ ਦੇਣ ਵਾਲੇ ਹਨ। ਉਹ ਦਾਤਾਰ, ਹਮੇਸ਼ਾਂ ਹੀ ਜੀਉਂਦੇ ਜਾਗਦੇ ਹਨ।
Fareedkot Teekaਜੀਵ ਦਾਨ ਕਾ ਦੇਵਣਹਾਰਾ, ਭਾਵ ਚੌਰਾਸੀ ਤੇ ਬਚਾਵਣੇ ਹਾਰਾ ਦਾਤਾ ਸਚਾ ਗੁਰੂ ਹੀ ਸਦਾ ਜੀਵਤਾ ਹੈ॥
Prof. Sahib Singh(ਕਿਉਂਕਿ) ਆਤਮਕ ਜੀਵਨ ਦੇਣ ਵਾਲਾ ਸਤਿਗੁਰੂ ਸਦਾ ਅਸਾਡੇ ਸਿਰ ਤੇ ਕਾਇਮ ਹੈ।

ਪਦ ਅਰਥ ਜੀਅ ਕਾ ਦਾਤਾ = ਜਿੰਦ-ਦਾਤਾ, ਆਤਮਕ ਜੀਵਨ ਦੇਣ ਵਾਲਾ।

SikhNet (Spanish)El Verdadero Guru me ha bendecido con un Alma, y Él, el Gran Dador, vive eternamente.

ਅਨਦਿਨੁ ਕੀਰਤਨੁ ਸਦਾ ਕਰਹਿ; ਗੁਰ ਕੈ ਸਬਦਿ ਅਪਾਰਾ ॥

anadin keeratan sadaa kareh; gur kai sabad apaaraa |

Sant Singh KhalsaNight and day, I continually sing the Kirtan of the Lord's Praise, through the Infinite Word of the Guru's Shabad.
Manmohan SinghThrough the infinite hymns of the Guru, night and day, I, ever, sing the praise of the Lord.
Manmohan Singh (Punjabi)ਅਨੰਤ ਗੁਰਬਾਣੀ ਦੇ ਰਾਹੀਂ, ਰਾਤ ਦਿਨ, ਮੈਂ ਹਮੇਸ਼ਾਂ ਸਾਹਿਬ ਦੀ ਕੀਰਤੀ ਗਾਇਨ ਕਰਦਾ ਹਾਂ।
Fareedkot Teekaਜਿਸ ਗੁਰ ਉਪਦੇਸ਼ ਕਰ ਕੇ ਹਮ ਅਪਾਰ ਪਰਮੇਸ੍ਵਰ ਕਾ ਰਾਤ ਦਿਨ ਨਿਤ੍ਯ ਕੀਰਤਨ ਕਰਤੇ ਹੈਂ॥
Prof. Sahib Singh(ਨਾਮ ਖ਼ਜ਼ਾਨੇ ਦੀ ਬਰਕਤਿ ਨਾਲ) ਅਸੀਂ ਸਤਿਗੁਰੂ ਦੇ ਅਪਾਰ ਸ਼ਬਦ ਦੀ ਰਾਹੀਂ ਸਦਾ ਹਰ ਵੇਲੇ ਹਰੀ ਦੇ ਗੁਣ ਗਾਉਂਦੇ ਹਾਂ,

ਪਦ ਅਰਥ ਅਨਦਿਨੁ = ਹਰ ਰੋਜ਼।

SikhNet (Spanish)Estoy despierto siempre en Su Presencia, a través de la Palabra Infinita del Guru.

ਸਬਦੁ ਗੁਰੂ ਕਾ ਸਦ ਉਚਰਹਿ; ਜੁਗੁ ਜੁਗੁ ਵਰਤਾਵਣਹਾਰਾ ॥

sabad guroo kaa sad uchareh; jug jug varataavanahaaraa |

Sant Singh KhalsaI recite continually the Guru's Shabads, which have been effective throughout the ages.
Manmohan SinghEver recite I the hymns of the Guru, whose will works all the ages through.
Manmohan Singh (Punjabi)ਮੈਂ ਸਦੀਵ ਹੀ ਗੁਰਾਂ ਦੀ ਬਾਣੀ ਦਾ ਉਚਾਰਨ ਕਰਦਾ ਹਾਂ ਜਿਨ੍ਹਾਂ ਦੀ ਰਜ਼ਾ ਸਾਰਿਆਂ ਯੁੱਗਾਂ ਅੰਦਰ ਕਲਾ ਵਰਤਾਉਂਦੀ ਹੈ।
Fareedkot Teekaਜੋ ਜੁਗੋਂ ਜੁਗੋਂ ਮੇਂ ਦਾਤ ਕੋ ਬਰਤਾਉਨੇਹਾਰਾ ਹੈ ਐਸੇ ਪ੍ਰਭ ਕਉ ਗੁਰੋਂ ਕਾ ਸਬਦ ਲੇ ਕਰ ਸਦਾ ਉਚਾਰਨ ਕਰਤੇ ਹੈਂ॥
Prof. Sahib Singhਤੇ ਸਤਿਗੁਰੂ ਦਾ ਸ਼ਬਦ, ਜੋ ਹਰੇਕ ਜੁਗ ਵਿਚ (ਨਾਮ ਦੀ ਦਾਤਿ) ਵਰਤਾਉਣ ਵਾਲਾ ਹੈ, ਸਦਾ ਉਚਾਰਦੇ ਹਾਂ।

ਪਦ ਅਰਥ ਜੁਗੁ ਜੁਗੁ = ਹਰੇਕ ਜੁਗ ਵਿਚ।

SikhNet (Spanish)Habito siempre en la Palabra del Shabd del Guru, Cuya Voluntad prevalece a través de todas las épocas.

ਇਹੁ ਮਨੂਆ ਸਦਾ ਸੁਖਿ ਵਸੈ; ਸਹਜੇ ਕਰੇ ਵਾਪਾਰਾ ॥

eihu manooaa sadaa sukh vasai; sahaje kare vaapaaraa |

Sant Singh KhalsaThis mind ever abides in peace, dealing in peace and poise.
Manmohan SinghThis soul of mine ever abides in peace and in contentment, deals in the Lord's Name.
Manmohan Singh (Punjabi)ਮੇਰੀ ਇਹ ਆਤਮਾ ਹਮੇਸ਼ਾਂ ਆਰਾਮ ਅੰਦਰ ਵਸਦੀ ਹੈ ਅਤੇ ਸ਼ਾਂਤ ਚਿੱਤ ਹੀ ਸਾਈਂ ਦੇ ਨਾਮ ਦਾ ਵਣਜ ਕਰਦੀ ਹੈ।
Fareedkot Teekaਹਮਾਰਾ ਇਹ ਮਨ ਸਦਾ ਸੁਖ ਮੇਂ ਬਸਤਾ ਹੈ ਸਹਜ ਸ਼ਾਂਤੀ ਸੇ ਹੀ ਨਾਮ ਕਾ ਬਾਪਾਰ ਹਮ ਕਰਤੇ ਹੈਂ॥
Prof. Sahib Singh(ਸਤਿਗੁਰੂ ਦੇ ਸ਼ਬਦ ਨਾਲ) ਸਾਡਾ ਇਹ ਮਨ ਸਦਾ ਸੁਖੀ ਰਹਿੰਦਾ ਹੈ ਤੇ ਸੁਤੇ ਹੀ (ਭਾਵ, ਕਿਸੇ ਖ਼ਾਸ ਜਤਨ ਤੋਂ ਬਿਨਾ ਹੀ) ਨਾਮ ਦਾ ਵਾਪਾਰ ਕਰਦਾ ਹੈ,
SikhNet (Spanish)Mi mente habita siempre en Éxtasis y se desarrolla en Estado de Equilibrio en el Nombre del Señor.

ਅੰਤਰਿ ਗੁਰ ਗਿਆਨੁ. ਹਰਿ ਰਤਨੁ ਹੈ; ਮੁਕਤਿ ਕਰਾਵਣਹਾਰਾ ॥

antar gur giaan. har ratan hai; mukat karaavanahaaraa |

Sant Singh KhalsaDeep within me is the Guru's Wisdom, the Lord's jewel, the Bringer of liberation.
Manmohan SinghWithin me is the Guru-given gnosis of the Lord, the Gem, which does emancipated me.
Manmohan Singh (Punjabi)ਮੇਰੇ ਅੰਦਰ ਗੁਰਾਂ ਦੀ ਬਖਸ਼ੀ ਹੋਈ ਦਾਤ ਪ੍ਰਭੂ ਗਿਆਨ ਰੂਪੀ ਹੀਰਾ ਹੈ, ਜੋ ਮੇਰੀ ਕਲਿਆਣ ਕਰਦਾ ਹੈ।
Fareedkot Teekaਵਾ ਗੁਰੂ ਜੋ ਮੁਕਤ ਕਰਾਵਣਹਾਰਾ ਹੈ ਤਿਨਾਂ ਨੇ ਜੋ ਅੰਤਹਕਰਨ ਮੇਂ ਗ੍ਯਾਨ ਦੀਆ ਹੈ ਹਰੀ ਕਾ ਸੋ ਰਤਨ ਰੂਪ ਹੈ; ਵਾ ਅੰਤ੍ਰ ਜੋ ਹਰੀ ਰਤਨ ਰੂਪ ਹੈ ਤਿਸ ਕਾ ਗ੍ਯਾਨ ਦੇ ਕਰ ਗੁਰ ਮੁਕਤ ਕਰਾਵਨ ਹਾਰਾ ਹੈ॥
Prof. Sahib Singhਅਤੇ ਮਨ ਦੇ ਅੰਦਰ ਸਤਿਗੁਰੂ ਦਾ (ਬਖ਼ਸ਼ਿਆ ਹੋਇਆ) ਗਿਆਨ ਤੇ ਮੁਕਤੀ ਕਰਾਉਣ ਵਾਲਾ ਹਰੀ-ਨਾਮ (ਰੂਪ) ਰਤਨ ਵੱਸਦਾ ਹੈ।
SikhNet (Spanish)En mi interior brilla la Sabiduría del Guru; sí, la Joya del Señor que me emancipa.

ਨਾਨਕ. ਜਿਸ ਨੋ ਨਦਰਿ ਕਰੇ ਸੋ ਪਾਏ; ਸੋ ਹੋਵੈ ਦਰਿ ਸਚਿਆਰਾ ॥੨॥

naanak. jis no nadar kare so paae; so hovai dar sachiaaraa |2|

Sant Singh KhalsaO Nanak, one who is blessed by the Lord's Glance of Grace obtains this, and is judged to be True in the Court of the Lord. ||2||
Manmohan SinghNanak, he unto whom God shows favour, he obtains this gift and he is adjudged true in the Lord's court.
Manmohan Singh (Punjabi)ਨਾਨਕ, ਜਿਸ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ ਉਹ ਇਸ ਦਾਤ ਨੂੰ ਹਾਸਲ ਕਰ ਲੈਂਦਾ ਹੈ ਅਤੇ ਉਹ ਸਾਹਿਬ ਦੇ ਦਰਬਾਰ ਅੰਦਰ ਸੱਚਾ ਕਰਾਰ ਦਿੱਤਾ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਅਕਾਲ ਪੁਰਖ ਕ੍ਰਿਪਾ ਕਰਤਾ ਹੈ, ਸੋਈ ਨਾਮੁ ਔ ਗ੍ਯਾਨ ਕੋ ਪਾਉਤਾ ਹੈ ਔਰ ਸੋਈ ਸਚੇ ਕੇ ਦਰਬਾਰ ਮੇਂ ਸਚਿਆਰ ਹੋਤਾ ਹੈ॥੨॥
Prof. Sahib Singhਹੇ ਨਾਨਕ! ਜਿਸ ਤੇ ਕ੍ਰਿਪਾ ਦ੍ਰਿਸ਼ਟੀ ਕਰਦਾ ਹੈ, ਉਸ ਨੂੰ (ਇਹ ਦਾਤਿ) ਮਿਲਦੀ ਹੈ ਤੇ ਦਰਗਾਹ ਵਿਚ ਉਹ ਸੁਰਖ਼ਰੂ ਹੋ ਜਾਂਦਾ ਹੈ ॥੨॥
SikhNet (Spanish)Dice Nanak, aquél a quien el Señor bendice, se muestra Verdadero en la Corte del Señor. (2)
Answers quote the Granth verbatim with Ang citations. AI commentary is not Gurbani and not a religious ruling.