ੴ

ਸਿੱਖਬਾਣੀ · SikhBani

ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ ॥

dhan dhan so gurasikh kaheeai jo satigur charanee jaae peaa
Guru Ramdas Ji ਗੁਰੂ ਰਾਮਦਾਸ ਜੀ · Raag Vadhans · Ang 593 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜੋ ਸਤਿਗੁਰ ਚਰਣੀ ਜਾਇ ਪਇਆ ॥

dhan dhan so gurasikh kaheeai; jo satigur charanee jaae peaa |

Sant Singh KhalsaBlessed, blessed is that Sikh of the Guru, who goes and falls at the Feet of the True Guru.
Manmohan SinghBlest! blest! is accounted that Gursikh, who, from his mouth, utters the Name of the Lord God.
Manmohan Singh (Punjabi)ਸੁਲੱਖਣਾ! ਸੁਲੱਖਣਾ! ਉਹ ਗੁਰਸਿੱਖ ਆਖਿਆ ਜਾਂਦਾ ਹੈ ਜੋ ਜਾ ਕੇ ਸੱਚੇ ਗੁਰਾਂ ਦੇ ਪੈਰੀਂ ਪੈਂਦਾ ਹੈ।
Fareedkot Teekaਸੋ ਗੁਰ ਸਿਖ ਕਉ ਮਨ ਬਾਣੀ ਸੇ ਧੰਨ ਧੰਨ ਕਹੀਏ, ਜੋ ਸਤਿਗੁਰੋਂ ਕੀ ਚਰਨੀ ਜਾ ਪੜਾ ਹੈ॥
Prof. Sahib Singhਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜੋ ਆਪਣੇ ਸਤਿਗੁਰੂ ਦੀ ਚਰਨੀਂ ਜਾ ਲੱਗਦਾ ਹੈ।
SikhNet (Spanish)Bendito es el Devoto del Guru que se postra a Sus Pies.

ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ ॥

dhan dhan so gurasikh kaheeai; jin har naamaa mukh raam kahiaa |

Sant Singh KhalsaBlessed, blessed is that Sikh of the Guru, who with his mouth, utters the Name of the Lord.
Manmohan SinghBlessed! blessed! is accounted that Gursikh, whose soul is pleased by hearing the Lord's Name.
Manmohan Singh (Punjabi)ਸੁਲੱਖਣਾ! ਸੁਲੱਖਣਾ! ਉਹ ਗੁਰਸਿੱਖ ਆਖਿਆ ਜਾਂਦਾ ਹੈ ਜੋ ਆਪਣੇ ਮੂੰਹ ਨਾਲ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ।
Fareedkot Teekaਤਿਸ ਗੁਰਸਿਖ ਕੋ ਮਨ ਬਾਣੀ ਸੇ ਧੰਨ ਧੰਨ ਕਹੀਏ ਹੈ, ਜਿਸ ਨੇ ਹਰਿ ਰਾਮ ਕੇ ਨਾਮ ਕੋ ਮੁਖ ਸੇ ਕਹਾ, ਭਾਵ ਜਪਾ ਹੈ॥
Prof. Sahib Singhਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ, ਜਿਸ ਨੇ ਮੂੰਹੋਂ ਹਰੀ ਦਾ ਨਾਮ ਉਚਾਰਿਆ ਹੈ।
SikhNet (Spanish)Bendito es el Devoto del Guru que recita el Nombre del Señor.

ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਸੁ ਹਰਿ ਨਾਮਿ ਸੁਣਿਐ. ਮਨਿ ਅਨਦੁ ਭਇਆ ॥

dhan dhan so gurasikh kaheeai; jis har naam suniai. man anad bheaa |

Sant Singh KhalsaBlessed, blessed is that Sikh of the Guru, whose mind, upon hearing the Lord's Name, becomes blissful.
Manmohan SinghBlessed! blessed! is said to be that Gursikh, who by serving the True Guru, obtains the Lord's Name.
Manmohan Singh (Punjabi)ਮੁਬਾਰਕ! ਮੁਬਾਕਰ! ਉਹ ਗੁਰਸਿੱਖ ਆਖਿਆ ਜਾਂਦਾ ਹੈ ਜਿਸ ਦੀ ਆਤਮਾ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਪ੍ਰਸੰਨ ਹੁੰਦੀ ਹੈ।
Fareedkot Teekaਤਿਸੁ ਗੁਰਸਿਖ ਕਉ ਮਨ ਬਾਣੀ ਸੇ ਧੰਨ ਧੰਨ ਕਹੀਤਾ ਹੈ, ਜਿਸ ਕੇ ਮਨ ਮੇਂ ਹਰਿ ਨਾਮ ਕੇ ਸੁਨਨੇ ਸੇ ਅਨੰਦ ਭਇਆ ਹੈ॥
Prof. Sahib Singhਉਸ ਗੁਰਸਿੱਖ ਨੂੰ ਧੰਨੁ ਧੰਨੁ ਆਖਣਾ ਚਾਹੀਦਾ ਹੈ, ਜਿਸ ਦੇ ਮਨ ਵਿਚ ਹਰੀ ਦਾ ਨਾਮ ਸੁਣ ਕੇ ਚਾਅ ਪੈਦਾ ਹੁੰਦਾ ਹੈ।
SikhNet (Spanish)Bendito es el Devoto del Guru que, escuchando el Nombre, pone en Paz su mente.

ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਨਿ ਸਤਿਗੁਰ ਸੇਵਾ ਕਰਿ. ਹਰਿ ਨਾਮੁ ਲਇਆ ॥

dhan dhan so gurasikh kaheeai; jin satigur sevaa kar. har naam leaa |

Sant Singh KhalsaBlessed, blessed is that Sikh of the Guru, who serves the True Guru, and so obtains the Lord's Name.
Manmohan SinghBlessed! blessed!
Manmohan Singh (Punjabi)ਮੁਬਾਰਕ, ਮੁਬਾਰਕ! ਆਖਿਆ ਜਾਂਦਾ ਹੈ, ਉਹ ਗੁਰਸਿੱਖ ਜੋ ਸੱਚੇ ਗੁਰਾਂ ਦੀ ਟਹਿਲ ਕਮਾ ਕੇ ਸੁਆਮੀ ਦੇ ਨਾਮ ਨੂੰ ਪਰਾਪਤ ਹੁੰਦਾ ਹੈ।
Fareedkot Teekaਤਿਸੁ ਗੁਰਸਿਖ ਕਉ ਮਨ ਬਾਣੀ ਕਰ ਕੇ ਧੰਨ ਧੰਨ ਕਹੀਤਾ ਹੈ, ਜਿਸ ਨੇ ਸਤਿਗੁਰੋਂ ਕੀ ਸੇਵਾ ਕਰ ਕੇ ਹਰਿ ਨਾਮ ਲੀਆ ਹੈ॥
Prof. Sahib Singhਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜਿਸ ਨੇ ਸਤਿਗੁਰੂ ਦੀ ਸੇਵਾ ਕਰ ਕੇ ਪਰਮਾਤਮਾ ਦਾ ਨਾਮ ਲੱਭਾ ਹੈ।
SikhNet (Spanish)Bendito es el Devoto del Guru que, al Servirlo, es bendecido con el Nombre del Señor.

ਤਿਸੁ ਗੁਰਸਿਖ ਕੰਉ. ਹੰਉ ਸਦਾ ਨਮਸਕਾਰੀ; ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ॥੧੮॥

tis gurasikh knau. hnau sadaa namasakaaree; jo gur kai bhaanai gurasikh chaliaa |18|

Sant Singh KhalsaI bow forever in deepest respect to that Sikh of the Guru, who walks in the Way of the Guru. ||18||
Manmohan SinghI ever make obeisance unto that Gur-sikh, who treads in the Guru's path.
Manmohan Singh (Punjabi)ਮੈਂ ਹਮੇਸ਼ਾਂ ਉਸ ਗੁਰਸਿੱਖ ਨੂੰ ਪ੍ਰਣਾਮ ਕਰਦਾ ਹਾਂ ਜਿਹੜਾ ਗੁਰੂ ਦਾ ਸਿੱਖ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹੈ।
Fareedkot Teekaਤਿਸ ਗੁਰਸਿਖ ਕੋ ਹਮ ਸਦਾ ਨਮਸਕਾਰ ਕਰਨੇ ਹਾਰੇ ਹੋਤੇ ਹੈਂ, ਜੋ ਗੁਰੂ ਕਾ ਸਿਖੁ ਗੁਰੋਂ ਕੇ ਭਾਣੇ ਮੇਂ ਚਲਿਆ ਹੈ॥੧੮॥
Prof. Sahib Singhਮੈਂ ਸਦਾ ਉਸ ਗੁਰਸਿੱਖ ਅਗੇ ਆਪਣਾ ਸਿਰ ਨਿਵਾਉਂਦਾ ਹਾਂ, ਜੋ ਗੁਰਸਿੱਖ ਸਤਿਗੁਰੂ ਦੇ ਭਾਣੇ ਵਿਚ ਚੱਲਦਾ ਹੈ ॥੧੮॥
SikhNet (Spanish)Me postro en Reverencia ante el Devoto del Guru que camina en Su Voluntad. (18)
Answers quote the Granth verbatim with Ang citations. AI commentary is not Gurbani and not a religious ruling.