ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਮਨ ਰੇ; ਨਾਮ ਕੋ ਸੁਖ ਸਾਰ ॥
man re; naam ko sukh saar |
Sant Singh KhalsaO my mind, the Naam is the most sublime peace.
Manmohan SinghO my soul, sublime peace is in the Lord's Name.
Manmohan Singh (Punjabi)ਹੇ ਮੇਰੀ ਜਿੰਦੇ! ਸਰੇਸ਼ਟ ਆਰਾਮ ਹੈ ਪ੍ਰਭੂ ਦੇ ਨਾਮ ਅੰਦਰ।
Fareedkot Teekaਹੇ ਮੇਰੇ ਮਨ! ਨਾਮ ਕੋ ਜਪਨੇ ਕਰ ਸਾਰ ਸੁਖ ਪ੍ਰਾਪਤ ਹੋਤਾ ਹੈ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਨ ਦਾ ਸੁਖ (ਹੋਰ ਸੁਖਾਂ ਨਾਲੋਂ) ਸ੍ਰੇਸ਼ਟ ਹੈ।ਪਦ ਅਰਥ ਮਨ ਰੇ = ਹੇ ਮਨ! ਕੋ = ਦਾ। ਸਾਰ = ਸ੍ਰੇਸ਼ਟ।
SikhNet (Spanish)Oh mi mente, la Paz Verdadera está en el Nombre del Señor, y lo que sea que haga uno,
ਆਨ ਕਾਮ ਬਿਕਾਰ ਮਾਇਆ; ਸਗਲ ਦੀਸਹਿ ਛਾਰ ॥੧॥ ਰਹਾਉ ॥
aan kaam bikaar maaeaa; sagal deeseh chhaar |1| rahaau |
Sant Singh KhalsaOther affairs of Maya are corrupt. They are nothing more than dust. ||1||Pause||
Manmohan SinghSinful are other worldly affairs, They all seem to be but dust. Pause.
Manmohan Singh (Punjabi)ਪਾਪ-ਭਰੇ ਹਨ, ਹੋਰ ਸੰਸਾਰੀ ਵਿਹਾਰ। ਉਹ ਸਾਰੇ ਕੇਵਲ ਮਿੱਟੀ ਹੀ ਮਲੂਮ ਹੁੰਦੇ ਹਨ। ਠਹਿਰਾਉ।
Fareedkot Teekaਔਰ ਜੋ ਕਾਮ ਹੈਂ, ਸੋ ਮਾਇਆ ਕੇ ਬਿਕਾਰ ਹੈਂ ਔਰ ਸਭੀ ਪਦਾਰਥ ਜੋ ਦ੍ਰਿਸ਼ਟ ਆਵਤੇ ਹੈਂ, ਸੋ ਛਾਰ ਰੂਪ ਹੈਂ, ਭਾਵ ਮਿਥਿਆ ਹੈਂ॥੧॥ ਰਹਾਉ ॥
Prof. Sahib Singhਹੇ ਮਨ! (ਨਿਰੀ) ਮਾਇਆ ਦੀ ਖ਼ਾਤਰ ਹੀ ਹੋਰ ਹੋਰ ਕੰਮ (ਆਤਮਕ ਜੀਵਨ ਵਾਸਤੇ) ਵਿਅਰਥ ਹਨ, ਉਹ ਸਾਰੇ ਸੁਆਹ (ਸਮਾਨ ਹੀ) ਦਿੱਸਦੇ ਹਨ ॥੧॥ ਰਹਾਉ ॥ਪਦ ਅਰਥ ਆਨ = {अन्य} ਹੋਰ ਹੋਰ। ਬਿਕਾਰ = ਬੇ-ਕਾਰ, ਵਿਅਰਥ। ਦੀਸਹਿ = ਦਿੱਸਦੇ ਹਨ {ਬਹੁ-ਵਚਨ}। ਛਾਰ = ਸੁਆਹ, ਨਿਕੰਮੇ ॥੧॥ ਰਹਾਉ ॥
SikhNet (Spanish)desviado por el vicio y el engaño de la mente negativa, es como el polvo. (1-Pausa)
ਗ੍ਰਿਹਿ ਅੰਧ ਕੂਪ ਪਤਿਤ ਪ੍ਰਾਣੀ; ਨਰਕ ਘੋਰ ਗੁਬਾਰ ॥
grihi andh koop patit praanee; narak ghor gubaar |
Sant Singh KhalsaThe mortal has fallen into the deep dark pit of household attachment; it is a horrible, dark hell.
Manmohan SinghThe mortal has fallen into the blind well of the household, which is like the terrible, dark hell.
Manmohan Singh (Punjabi)ਫਾਨੀ ਬੰਦਾ ਘਰਬਾਰ ਦੇ ਅੰਨ੍ਹੇ ਖੂਹ ਵਿੱਚ ਡਿਗ ਪਿਆ ਹੈ, ਜੋ ਕਿ ਭਿਆਨਕ ਅਨ੍ਹੇਰੇ ਦੋਜ਼ਕ ਦੀ ਤਰ੍ਹਾਂ ਹੈ।
Fareedkot Teeka(ਅੰਧ) ਅਗਿਆਨੀ (ਪ੍ਰਾਣੀ) ਜੀਵ ਗ੍ਰਹ ਰੂਪੀ ਕੂਪ ਮੇਂ (ਪਤਿਤ) ਪੜਾ ਹੂਆ ਹੈ ਪੁਨਾ ਘੋਰ ਗੁਬਾਰ ਨਰਕ ਮੇਂ ਪੜਤਾ ਹੈ, ਵਾ ਏਹੀ ਘੋਰ ਗੁਬਾਰ ਨਰਕ ਵਤ ਹੈ॥☬ਤਾਂ ਤੇ ਐਸੇ ਬੇਨਤੀ ਕਰੁ:
Prof. Sahib Singh(ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਕਰਨ ਵਾਲਾ) ਪ੍ਰਾਣੀ ਘੁੱਪ ਹਨੇਰੇ ਨਰਕ-ਸਮਾਨ ਗ੍ਰਿਹਸਤ ਦੇ ਅੰਨ੍ਹੇ ਖੂਹ ਵਿਚ ਡਿੱਗਾ ਰਹਿੰਦਾ ਹੈ।ਪਦ ਅਰਥ ਗ੍ਰਿਹਿ = ਘਰ ਵਿਚ। ਅੰਧ ਕੂਪ = ਅੰਨ੍ਹਾ ਖੂਹ। ਪਤਿਤ = ਡਿੱਗੇ ਹੋਏ। ਘੋਰ ਗੁਬਾਰ = ਘੁੱਪ ਹਨੇਰਾ।
SikhNet (Spanish)Uno cae en el pozo ciego y oscuro del hogar y viviendo en la maldad uno es llevado muy lejos de la Conciencia de Dios.
ਅਨਿਕ ਜੋਨੀ ਭ੍ਰਮਤ ਹਾਰਿਓ; ਭ੍ਰਮਤ ਬਾਰੰ ਬਾਰ ॥੧॥
anik jonee bhramat haario; bhramat baaran baar |1|
Sant Singh KhalsaHe wanders in various incarnations, growing weary; he wanders through them again and again. ||1||
Manmohan SinghHe grows weary of wandering in various species and wanders in them over and over again.
Manmohan Singh (Punjabi)ਉਹ ਅਨੇਕਾਂ ਜੂਨੀਆਂ ਅੰਦਰ ਭਟਕਦਾ ਹਾਰ ਹੁਟ ਜਾਂਦਾ ਹੈ ਅਤੇ ਮੁੜ ਮੁੜ ਕੇ ਉਹਨਾਂ ਅੰਦਰ ਭਟਕਦਾ ਹੈ।
Fareedkot Teekaਹੇ ਭਗਵਨ! ਅਨੇਕ ਜੋਨੀਓਂ ਮੇਂ ਭ੍ਰਮਤਾ ਹੂਆ ਹਾਰ ਗਿਆ ਹੂੰ ਅਰ ਮੇਰਾ ਮਨ ਬਾਰੰਬਾਰ ਭ੍ਰਮਤ, ਭਾਵ ਸੰਕਲਪ ਵਿਕਲਪ ਕਰਤਾ ਹੈ॥੧॥
Prof. Sahib Singhਉਹ ਅਨੇਕਾਂ ਜੂਨਾਂ ਵਿਚ ਭਟਕਦਾ ਮੁੜ ਮੁੜ ਭਟਕਦਾ ਥੱਕ ਜਾਂਦਾ ਹੈ (ਜੀਵਨ-ਸੱਤਿਆ ਗਵਾ ਬੈਠਦਾ ਹੈ) ॥੧॥ਪਦ ਅਰਥ ਹਾਰਿਓ = ਥੱਕ ਜਾਂਦਾ ਹੈ। ਭ੍ਰਮਤ = ਭਟਕਦਿਆਂ। ਬਾਰੰ ਬਾਰ = ਮੁੜ ਮੁੜ ॥੧॥
SikhNet (Spanish)Así uno vaga de encarnación en encarnación y es atado a la muerte una y otra vez. (1)
ਪਤਿਤ. ਪਾਵਨ ਭਗਤਿ ਬਛਲ; ਦੀਨ ਕਿਰਪਾ ਧਾਰ ॥
patit. paavan bhagat bachhal; deen kirapaa dhaar |
Sant Singh KhalsaO Purifier of sinners, O Lover of Your devotees, please shower Your Mercy on Your meek servant.
Manmohan SinghO the Purifier of sinners and the lover of His saints, show Thou mercy unto me, the Meek one.
Manmohan Singh (Punjabi)ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ! ਤੇ ਆਪਣੇ ਸੰਤਾਂ ਦੇ ਆਸ਼ਕ, ਤੂੰ ਮੈਂ ਮਸਕੀਨ ਤੇ ਮਿਹਰ ਕਰ।
Fareedkot Teekaਤਾਂ ਤੇ ਹੇ ਪਤਿਤ ਪਾਵਨ! ਹੇ ਭਗਤ ਵਛਲ! ਆਪਣੇ (ਦੀਨ) ਦਾਸੋਂ ਪਰ ਕਿਰਪਾ ਦ੍ਰਿਸਟੀ ਧਾਰਨ ਕਰੀਏ॥
Prof. Sahib Singhਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਗਰੀਬਾਂ ਉੱਤੇ ਮਿਹਰ ਕਰਨ ਵਾਲੇ!ਪਦ ਅਰਥ ਪਤਿਤ ਪਾਵਨ = ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ! ਭਗਤਿ ਬਛਲ = ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਦੀਨ = ਗਰੀਬ।
SikhNet (Spanish)Oh Redentor de los malvados, Amante de los Devotos, ten Compasión de mí,
ਕਰ ਜੋੜਿ ਨਾਨਕੁ ਦਾਨੁ ਮਾਂਗੈ; ਸਾਧਸੰਗਿ ਉਧਾਰ ॥੨॥੭੬॥੯੯॥
kar jorr naanak daan maangai; saadhasang udhaar |2|76|99|
Sant Singh KhalsaWith palms pressed together, Nanak begs for this blessing: O Lord, please save me in the Saadh Sangat, the Company of the Holy. ||2||76||99||
Manmohan SinghWith joined hands Nanak asks for a boon, "O Lord, emancipate Thou me through the saints' society".
Manmohan Singh (Punjabi)ਹੱਥ ਬੰਨ੍ਹ ਕੇ, ਨਾਨਕ ਇਕ ਦਾਤ ਮੰਗਦਾ ਹਾਂ ਹੇ ਪ੍ਰਭੂ! ਤੂੰ ਸਤਿਸੰਗਤ ਦੇ ਰਾਹੀਂ ਮੇਰਾ ਪਾਰ ਉਤਾਰਾ ਕਰ ਦੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਾਥ ਜੋੜ ਕਰ ਏਹ ਦਾਨ ਮਾਂਗਤਾ ਹੂੰ, ਜੋ ਸੰਤੋਂ ਕੇ ਸੰਗ ਦੁਆਰਾ ਦਾਸੋਂ ਕਾ ਉਧਾਰ ਕੀਜੀਏ॥੨॥੭੬॥੯੯॥
Prof. Sahib Singh(ਤੇਰਾ ਦਾਸ) ਨਾਨਕ ਦੋਵੇਂ ਹੱਥ ਜੋੜ ਕੇ ਇਹ ਦਾਨ ਮੰਗਦਾ ਹੈ ਕਿ ਸਾਧ ਸੰਗਤ ਵਿਚ ਰੱਖ ਕੇ (ਮੈਨੂੰ ਮਾਇਆ-ਵੇੜ੍ਹੇ ਅੰਨ੍ਹੇ ਖੂਹ ਵਿਚੋਂ) ਬਚਾ ਲੈ ॥੨॥੭੬॥੯੯॥ਪਦ ਅਰਥ ਕਰ = ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਮਾਂਗੈ = ਮੰਗਦਾ ਹੈ। ਸਾਧ ਸੰਗਿ = ਸਾਧ ਸੰਗਤ ਵਿਚ (ਰੱਖ ਕੇ)। ਉਧਾਰ = ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੨॥੭੬॥੯੯॥
SikhNet (Spanish)el pobre tonto, Nanak te ruega con las palmas juntas, emancípame a través de Tus Santos. (2-76-99)