ੴ

ਸਿੱਖਬਾਣੀ · SikhBani

ਤ੍ਰਿਸਨਾ ਬੁਝੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ॥

trisanaa bujhee pooran sabh aasaa chooke sog santaap
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1223 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਬਿਰਾਜਿਤ; ਰਾਮ ਕੋ ਪਰਤਾਪ ॥

biraajit; raam ko parataap |

Sant Singh KhalsaThe Glorious Radiance of the Lord has spread out everywhere.
Manmohan SinghThe Lord's glory is spreading every where.
Manmohan Singh (Punjabi)ਪ੍ਰਭੂ ਦੀ ਪ੍ਰਭਤਾ ਹਰ ਥਾਂ ਫੈਲ ਰਹੀ ਹੈ।
Fareedkot Teekaਜਿਸ ਕਰ ਕੇ ਹਮ ਐਸੇ ਹੋ ਗਏ ਹੈਂ, ਸੋ ਐਸਾ ਹਮਾਰੇ ਮੇਂ ਰਾਮ ਕਾ ਪਰਤਾਪ ਬਿਰਾਜ ਰਹਾ ਹੈ॥
Prof. Sahib Singh(ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੇ ਨਾਮ ਦਾ ਬਲ ਆ ਟਿਕਦਾ ਹੈ,

ਪਦ ਅਰਥ ਬਿਰਾਜਿਤ = ਟਿਕਿਆ ਹੋਇਆ। ਕੋ = ਦਾ। ਪਰਤਾਪ = ਬਲ।

SikhNet (Spanish)Mira, manifiesta es la Gloria de mi Dios, pues por Su Gracia,

ਆਧਿ ਬਿਆਧਿ ਉਪਾਧਿ ਸਭ ਨਾਸੀ; ਬਿਨਸੇ ਤੀਨੈ ਤਾਪ ॥੧॥ ਰਹਾਉ ॥

aadh biaadh upaadh sabh naasee; binase teenai taap |1| rahaau |

Sant Singh KhalsaThe doubts of my mind and body are all erased, and I am rid of the three diseases. ||1||Pause||
Manmohan SinghMine ailments of mind, body and doubt are all eradicated and I am rid of the three fevers. Pause.
Manmohan Singh (Punjabi)ਮੇਰੇ ਮਨ, ਦੇਹਿ ਅਤੇ ਸੰਦੇਹ ਦੇ ਸਮੂਹ ਰੋਗ ਮਿਟ ਗਏ ਹਨ ਅਤੇ ਮੈਂ ਤਿੰਨਾਂ ਬੁਖਾਰਾਂ ਤੇ ਖਲਾਸੀ ਪਾ ਗਿਆ ਹਾਂ। ਠਹਿਰਾਉ।
Fareedkot Teekaਤਿਸ ਕਰ ਕੇ ਆਧਿ, ਬਿਆਧਿ, ਉਪਾਧਿ ਪੀੜਾ ਸਭ ਨਸ਼ਟ ਹੋ ਜਾਤੀ ਭਈ ਹੈ ਔਰ ਤੀਨੋਂ ਗੁਣ ਜੋ ਤਪਾਵਣੇ ਵਾਲੇ ਥੇ, ਸੋ ਭੀ ਬਿਨਸ ਗਏ ਹੈਂ॥੧॥ ਰਹਾਉ ॥
Prof. Sahib Singhਉਸ ਦੇ ਅੰਦਰੋਂ ਆਧੀ ਬਿਆਧੀ ਉਪਾਧੀ-ਇਹ ਤਿੰਨੇ ਹੀ ਤਾਪ ਬਿਲਕੁਲ ਮੁੱਕ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਆਧਿ = ਮਾਨਸਕ ਰੋਗ। ਬਿਆਧਿ = ਸਰੀਰਕ ਰੋਗ। ਉਪਾਧਿ = ਝਗੜੇ-ਬਖੇੜੇ। ਤੀਨੈ = ਇਹ ਤਿੰਨੇ ਹੀ ॥੧॥ ਰਹਾਉ ॥

SikhNet (Spanish)soy liberado de las penas del cuerpo, mente y espíritu. (1-Pausa)

ਤ੍ਰਿਸਨਾ ਬੁਝੀ. ਪੂਰਨ ਸਭ ਆਸਾ; ਚੂਕੇ ਸੋਗ ਸੰਤਾਪ ॥

trisanaa bujhee. pooran sabh aasaa; chooke sog santaap |

Sant Singh KhalsaMy thirst is quenched, and my hopes have all been fulfilled; my sorrows and sufferings are over.
Manmohan SinghMy desire is settled, my hopes are all realised and my sorrows and sufferings are dispelled.
Manmohan Singh (Punjabi)ਮੇਰੀ ਖਾਹਿਸ਼ ਬੁਝ ਗਈ ਹੈ, ਮੇਰੀਆਂ ਉਮੀਦਾਂ ਬਰ ਆਈਆਂ ਹਨ ਅਤੇ ਮੇਰੇ ਸ਼ੋਕ ਤੇ ਦੁਖੜੇ ਦੂਰ ਹੋ ਗਏ ਹਨ।
Fareedkot Teekaਤ੍ਰਿਸ਼ਨਾ ਬੂਝ ਗਈ ਹੈ ਔਰ ਸਭ ਆਸਾ ਹਮਾਰੀ ਪੂਰਨ ਹੂਈ ਹੈ ਔਰ ਸੋਗ ਸੰਤਾਪ ਭੀ ਨਿਬਿਰਤ ਹੂਏ ਹੈਂ॥
Prof. Sahib Singh(ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਦਾ ਬਲ ਹੈ, ਉਸ ਦੀ) ਤ੍ਰਿਸ਼ਨਾ ਮਿਟ ਜਾਂਦੀ ਹੈ, ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ, ਉਸ ਦੇ ਅੰਦਰੋਂ ਗਮ ਕਲੇਸ਼ ਮੁੱਕ ਜਾਂਦੇ ਹਨ।

ਪਦ ਅਰਥ ਸੋਗ = ਗ਼ਮ। ਸੰਤਾਪ = ਕਲੇਸ਼।

SikhNet (Spanish)Sí, mi ansiedad ha terminado, estoy satisfecho y me he liberado de mis sufrimientos y dolores;

ਗੁਣ ਗਾਵਤ ਅਚੁਤ ਅਬਿਨਾਸੀ; ਮਨ ਤਨ ਆਤਮ ਧ੍ਰਾਪ ॥੧॥

gun gaavat achut abinaasee; man tan aatam dhraap |1|

Sant Singh KhalsaSinging the Glorious Praises of the Unmoving, Eternal, Unchanging Lord God, my mind, body and soul are comforted and encouraged. ||1||
Manmohan SinghSinging the praises of the Immovable and imperishable Lord, my mind, body and soul are sated.
Manmohan Singh (Punjabi)ਅਹਿੱਲ ਅਤੇ ਅਮਰ ਸੁਆਮੀ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਮੇਰਾ ਚਿੱਤ, ਦੇਹਿ ਤੇ ਜਿੰਦੜੀ ਰੱਜ ਗਏ ਹਨ।
Fareedkot Teekaਅਚੁਤ ਅਬਿਨਾਸੀ ਕੇ ਗੁਣ ਗਾਵਣੇ ਕਰ ਆਤਮ ਕੋ ਪਾ ਕਰ ਮਨ ਤਨ ਤ੍ਰਿਪਤ ਹੂਆ ਹੈ॥੧॥
Prof. Sahib Singhਅਬਿਨਾਸ਼ੀ ਅਤੇ ਨਾਸ-ਰਹਿਤ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਉਸ ਦਾ ਮਨ ਉਸ ਦਾ ਤਨ ਉਸ ਦੀ ਜਿੰਦ (ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ ॥੧॥

ਪਦ ਅਰਥ ਅਚੁਤ = ਅੱਚੁਤ, {ਅ-ਚ੍ਯੁਤ = ਨਾਹ ਨਾਸ ਹੋਣ ਵਾਲਾ} ਅਬਿਨਾਸ਼ੀ। ਆਤਮ = ਜਿੰਦ। ਧ੍ਰਾਪ = ਰੱਜ ਜਾਂਦੇ ਹਨ ॥੧॥

SikhNet (Spanish)mi cuerpo, Alma y mente están en Dicha, entonando las Alabanzas de mi Dios Eterno. (1)

ਕਾਮ ਕ੍ਰੋਧ ਲੋਭ ਮਦ ਮਤਸਰ; ਸਾਧੂ ਕੈ ਸੰਗਿ ਖਾਪ ॥

kaam krodh lobh mad matasar; saadhoo kai sang khaap |

Sant Singh KhalsaSexual desire, anger, greed, pride and envy are destroyed in the Saadh Sangat, the Company of the Holy.
Manmohan SinghAssociating with the saints, lust, wrath, avarice, ego and envy are destroyed.
Manmohan Singh (Punjabi)ਸੰਤਾਂ ਨਾਲ ਸੰਗਤ ਕਰਨ ਦੁਆਰਾ, ਵਿਸ਼ੇ-ਭੋਗ, ਗੁੱਸਾ, ਲਾਲਚ, ਹੰਕਾਰ ਤੇ ਈਰਖਾ ਨਾਸ ਹੋ ਜਾਂਦੇ ਹਨ।
Fareedkot Teekaਕਾਮ, ਕ੍ਰੋਧ, ਲੋਭ, ਮੋਹ ਅਰ (ਮਦ) ਹੰਕਾਰ, (ਮਤਸਰ) ਈਰਖਾ, ਏਹ ਸਭ ਸਾਧੂ ਕੇ ਸੰਗ ਸੇ (ਖਾਪ) ਨਸ਼ਟ ਹੂਏ ਹੈਂ॥
Prof. Sahib Singhਹੇ ਪ੍ਰਭੂ! ਮੈਨੂੰ ਸਾਧ ਸੰਗਤ ਵਿਚ ਰੱਖ ਕੇ (ਮੇਰੇ ਅੰਦਰੋਂ) ਕਾਮ ਕ੍ਰੋਧ ਲੋਭ ਹਉਮੈ ਅਤੇ ਈਰਖਾ (ਆਦਿਕ ਵਿਕਾਰ) ਨਾਸ ਕਰ।

ਪਦ ਅਰਥ ਮਦ = ਨਸ਼ਾ, ਮਸਤੀ। ਮਤਸਰ = ਈਰਖਾ। ਕੈ ਸੰਗਿ = ਦੀ ਸੰਗਤ ਵਿਚ (ਰੱਖ ਕੇ)। ਖਾਪ = ਨਾਸ ਕਰ।

SikhNet (Spanish)En la Compañía de los Santos me libero de mi lujuria, enojo, avaricia, celos y ego,

ਭਗਤਿ ਵਛਲ. ਭੈ ਕਾਟਨਹਾਰੇ; ਨਾਨਕ ਕੇ ਮਾਈ ਬਾਪ ॥੨॥੭੭॥੧੦੦॥

bhagat vachhal. bhai kaattanahaare; naanak ke maaee baap |2|77|100|

Sant Singh KhalsaHe is the Lover of His devotees, the Destroyer of fear; O Nanak, He is our Mother and Father. ||2||77||100||
Manmohan SinghGod, the Mother and Father of Nanak, is the lover of His saints and the Destroyer of dread.
Manmohan Singh (Punjabi)ਨਾਨਕ ਦੀ ਮਾਤਾ ਤੇ ਪਿਤਾ, ਵਾਹਿਗੁਰੂ, ਆਪਣੇ ਸੰਤਾਂ ਦਾ ਆਸ਼ਕ ਅਤੇ ਡਰ ਨਾਸ ਕਰਨਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਭਗਤੋਂ ਕੇ ਪਿਆਰੇ ਜਨਮਾਦਿਕ ਭ੍ਯ ਕੇ ਕਾਟਨੇਹਾਰੇ ਹਰੀ ਹਮਾਰੇ ਮਾਈ ਬਾਪ ਹੂਏ ਹੈਂ॥੨॥੭੭॥੧੦੦॥
Prof. Sahib Singhਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਾਰੇ ਡਰ ਦੂਰ ਕਰਨ ਵਾਲੇ! ਹੇ ਨਾਨਕ ਦੇ ਮਾਂ-ਪਿਉ (ਵਾਂਗ ਪਾਲਣਾ ਕਰਨ ਵਾਲੇ)! (ਮੇਰੀ ਨਾਨਕ ਦੀ ਇਹ ਬੇਨਤੀ ਪ੍ਰਵਾਨ ਕਰ) ॥੨॥੭੭॥੧੦੦॥

ਪਦ ਅਰਥ ਭੈ = ਡਰ {ਲਫ਼ਜ਼ 'ਭਉ' ਤੋਂ ਬਹੁ-ਵਚਨ} ॥੨॥੭੭॥੧੦੦॥

SikhNet (Spanish)así, mi Dios, mi Padre y Madre, el Amante de Sus Devotos me ha liberado de todos mis temores. (2-77-100)
Answers quote the Granth verbatim with Ang citations. AI commentary is not Gurbani and not a religious ruling.