ੴ

ਸਿੱਖਬਾਣੀ · SikhBani

Ang 1223

Sri Guru Granth Sahib · Raag Saarang · 6 shabads, 38 lines
Translations
Shabad Guru Arjan Dev Ji Raag Saarang continued from Ang 1222

ਸਾਜਨ ਮੀਤ ਸਖਾ ਹਰਿ ਮੇਰੈ; ਗੁਨ ਗੋੁਪਾਲ ਹਰਿ ਰਾਇਆ ॥

saajan meet sakhaa har merai; gun guopaal har raaeaa |

Sant Singh KhalsaThe Lord is my Best Friend, my Buddy, my Companion. I sing the Glorious Praises of my Sovereign Lord King.
Manmohan SinghGod is my Friend, Intimate and companion and I sing the praise of my Lord God, the King.
Manmohan Singh (Punjabi)ਵਾਹਿਗੁਰੂ ਮੇਰਾ ਮਿਤਰ ਯਾਰ ਅਤੇ ਸਾਥੀ ਹੈ ਅਤੇ ਮੈਂ ਆਪਣੇ ਸੁਆਮੀ ਵਾਹਿਗੁਰੂ, ਪਾਤਿਸ਼ਾਹ ਦੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਮਨ, ਤਨ, ਬਾਣੀ ਕਰ ਸਾਜਨ, ਮਿਤ੍ਰ ਪੁਨਾ ਸਖਾ ਭੀ ਮੇਰੇ ਹਰੀ ਹੀ ਹੈ ਔਰ ਤਿਸ ਹਰੀ ਗੋਪਾਲ ਰਾਇ ਕੇ ਜੋ ਗੁਨ ਹੈ, ਸੋ ਭੀ ਮਿਤ੍ਰ ਹੈਂ॥
Prof. Sahib Singh(ਉਸ ਨੂੰ ਇਹ ਨਿਸਚਾ ਰਹਿੰਦਾ ਹੈ ਕਿ) ਪ੍ਰਭੂ ਹੀ ਮੇਰੇ ਵਾਸਤੇ ਸੱਜਣ ਮਿੱਤਰ ਹੈ, ਗੋਪਾਲ ਪ੍ਰਭੂ ਪਾਤਿਸ਼ਾਹ ਦੇ ਗੁਣ ਹੀ ਮੇਰੇ ਸਾਥੀ ਹਨ।

ਪਦ ਅਰਥ ਮੇਰੈ = ਮੇਰੇ ਵਾਸਤੇ, ਮੇਰੇ ਭਾ ਦਾ, ਮੇਰੇ ਮਨ ਵਿਚ। ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਗੋਪਾਲ'। ਇਥੇ 'ਗੁਪਾਲ' ਪੜ੍ਹਨਾ ਹੈ}। ਰਾਇਆ = ਰਾਜਾ, ਪਾਤਿਸ਼ਾਹ।

SikhNet (Spanish)El Señor es mi Amigo, mi Compañero y así canto siempre Su Alabanza.

ਬਿਸਰਿ ਨ ਜਾਈ. ਨਿਮਖ ਹਿਰਦੈ ਤੇ; ਪੂਰੈ ਗੁਰੂ ਮਿਲਾਇਆ ॥੧॥

bisar na jaaee. nimakh hiradai te; poorai guroo milaaeaa |1|

Sant Singh KhalsaI shall not forget Him in my heart, even for an instant; I have met with the Perfect Guru. ||1||
Manmohan SinghThe perfect Guru has made me meet with my Lord and I forget Him not form my mind even for a moment.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਮੇਰੇ ਪ੍ਰਭੂ ਨਾਲ ਮਿਲਾ ਦਿੱਤਾ ਹੈ ਅਤੇ ਆਪਣੇ ਮਨ ਤੇ ਮੈਂ ਉਸ ਨੂੰ ਇਕ ਮੁਹਤ ਭਰ ਭੀ ਨਹੀਂ ਭੁਲਾਉਂਦਾ।
Fareedkot Teekaਨਿਮਖ ਮਾਤਰ ਭੀ ਮੇਰੇ ਹਿਰਦੇ ਸੇ ਬਿਸਰ ਨਹੀਂ ਜਾਤਾ ਹੈ, ਕਿਉਂਕਿ ਪੂਰੇ ਗੁਰੋਂ ਨੇ ਤਿਸ ਕੇ ਸਾਥ ਮਿਲਾਇ ਦੀਆ ਹੂੰ॥੧॥
Prof. Sahib Singhਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਮਿਲਾ ਦਿੱਤਾ, ਉਸ ਦੇ ਹਿਰਦੇ ਤੋਂ ਪਰਮਾਤਮਾ ਦੀ ਯਾਦ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਭੁੱਲਦੀ ॥੧॥

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਤੇ = ਤੋਂ। ਪੂਰੈ ਗੁਰੂ-ਪੂਰੇ ਗੁਰੂ ਨੇ ॥੧॥

SikhNet (Spanish)Sí, Lo he encontrado a través de mi Guru Perfecto y ya nunca Lo olvido. (1)

ਕਰਿ ਕਿਰਪਾ ਰਾਖੇ ਦਾਸ ਅਪਨੇ; ਜੀਅ ਜੰਤ ਵਸਿ ਜਾ ਕੈ ॥

kar kirapaa raakhe daas apane; jeea jant vas jaa kai |

Sant Singh KhalsaIn His Mercy, He protects His slave; all beings and creatures are in His Power.
Manmohan SinghHe, in whose power are men and other creatures mercifully protects me, His slave.
Manmohan Singh (Punjabi)ਜਿਸ ਦੇ ਇਖਤਿਆਰ ਵਿੱਚ ਇਨਸਾਨ ਤੇ ਹੋਰ ਪਸ਼ੂ ਪੰਛੀ ਹਨ, ਉਹ ਮਿਹਰ ਧਾਰ ਕੇ ਮੈਂ ਗੋਲੇ ਦੀ ਰੱਖਿਆ ਕਰਦਾ ਹੈ।
Fareedkot Teekaਅਸਥੂਲ ਅਰ ਸੂਖਮ ਜੀਵ ਜਿਸ ਕੇ ਬਸ ਮੇਂ ਹੈ ਤਿਸ ਨੇ ਕਿਰਪਾ ਦ੍ਰਿਸ਼ਟੀ ਕਰ ਕੇ ਅਪਨੇ ਦਾਸ ਰਾਖੇ ਹੈਂ॥
Prof. Sahib Singhਜਿਸ ਪਰਮਾਤਮਾ ਦੇ ਵੱਸ ਵਿਚ ਸਾਰੇ ਜੀਅ ਜੰਤ ਹਨ, ਉਹ ਮਿਹਰ ਕਰ ਕੇ ਆਪਣੇ ਦਾਸਾਂ ਦੀ ਰੱਖਿਆ ਆਪ ਕਰਦਾ ਆਇਆ ਹੈ।

ਪਦ ਅਰਥ ਕਰਿ = ਕਰ ਕੇ। ਰਾਖੇ = ਰੱਖਿਆ ਕਰਦਾ ਹੈ। ਵਸਿ ਜਾ ਕੈ = ਜਿਸ ਦੇ ਵੱਸ ਵਿਚ।

SikhNet (Spanish)A ese a quien el Señor de la Creación protege en Su Misericordia,

ਏਕਾ ਲਿਵ ਪੂਰਨ ਪਰਮੇਸੁਰ; ਭਉ ਨਹੀ. ਨਾਨਕ ਤਾ ਕੈ ॥੨॥੭੩॥੯੬॥

ekaa liv pooran paramesur; bhau nahee. naanak taa kai |2|73|96|

Sant Singh KhalsaOne who is lovingly attuned to the One, the Perfect Transcendent Lord God, O Nanak, is rid of all fear. ||2||73||96||
Manmohan SinghHe who is attuned to the One perfect Transcendent Lord, O Nanak, is rid of all fear.
Manmohan Singh (Punjabi)ਜਿਸ ਦੀ ਇਕ ਪੂਰੇ ਪਰਮ ਪ੍ਰਭੂ ਨਾਲ ਪ੍ਰੀਤ ਪਈ ਹੈ, ਉਸ ਦਾ, ਹੇ ਨਾਨਕ! ਸਭ ਡਰ ਦੁਰ ਹੋ ਜਾਂਦਾ ਹੈ।
Fareedkot Teekaਜਿਸ ਨੇ ਏਕ ਪੂਰਨ ਪਰਮੇਸਰ ਕੇ ਵਿਖੇ ਲਿਵ ਲਗਾਈ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਕੇ ਮਨ ਮੇਂ ਭੈ ਨਹੀਂ ਰਹਿਤਾ॥੨॥੭੩॥੯੬॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦੀ ਹੀ ਹਰ ਵੇਲੇ ਪ੍ਰੀਤ ਹੈ, ਉਸ ਦੇ ਮਨ ਵਿਚ (ਕਿਸੇ ਤਰ੍ਹਾਂ ਦਾ ਕੋਈ) ਡਰ ਨਹੀਂ ਰਹਿੰਦਾ ॥੨॥੭੩॥੯੬॥

ਪਦ ਅਰਥ ਲਿਵ = ਲਗਨ। ਪੂਰਨ = ਸਰਬ-ਵਿਆਪਕ। ਤਾ ਕੈ = ਉਸ ਦੇ ਮਨ ਵਿਚ ॥੨॥੭੩॥੯੬॥

SikhNet (Spanish)es entonado totalmente en Su Dios Todo Prevaleciente y es liberado de todos sus temores. (2-73-96)

Open this shabad (7 lines, Angs 1222-1223) →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਜਾ ਕੈ; ਰਾਮ ਕੋ ਬਲੁ ਹੋਇ ॥

jaa kai; raam ko bal hoe |

Sant Singh KhalsaOne who has the Lord's Power on his side
Manmohan SinghHe, whose power is my Lord;
Manmohan Singh (Punjabi)ਜਿਸ ਦੀ ਤਾਕਤ ਮੇਰਾ ਪ੍ਰਭੂ ਹੈ,
Fareedkot Teekaਹੇ ਰਾਮ! ਜਿਸ ਪੁਰਸ਼ ਕੇ ਮਨ ਮੇਂ ਤੇਰਾ ਬਲ ਹੂਆ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਮਿਹਰ ਦਾ ਸਹਾਰਾ ਹੁੰਦਾ ਹੈ,

ਪਦ ਅਰਥ ਜਾ ਕੈ = ਜਿਸ ਮਨੁੱਖ ਦੇ ਹਿਰਦੇ ਵਿਚ। ਕੋ = ਦਾ।

SikhNet (Spanish)Quien considera que su Poder es el Señor, el Dios,

ਸਗਲ ਮਨੋਰਥ ਪੂਰਨ ਤਾਹੂ ਕੇ; ਦੂਖੁ. ਨ ਬਿਆਪੈ ਕੋਇ ॥੧॥ ਰਹਾਉ ॥

sagal manorath pooran taahoo ke; dookh. na biaapai koe |1| rahaau |

Sant Singh Khalsa- all his desires are fulfilled, and no pain afflicts him. ||1||Pause||
Manmohan Singhall his heart's desires are fulfilled and to him no sorrow clings. Pause.
Manmohan Singh (Punjabi)ਉਸ ਦੇ ਦਿਲ ਦੀਆਂ ਖਾਹਿਸ਼ਾਂ ਸਮੂਹ ਪੂਰੀਆਂ ਹੋ ਜਾਂਦੀਆਂ ਹਨ ਅਤੇ ਉਸ ਨੂੰ ਕੋਈ ਦੁਖੜਾ ਭੀ ਨਹੀਂ ਚਿਮੜਦਾ। ਠਹਿਰਾਉ।
Fareedkot Teekaਸੰਪੂਰਨ ਮਨੋਰਥ ਤਿਸ ਕੇ ਪੂਰੇ ਹੂਏ ਹੈਂ ਔਰ ਕੋਈ ਦੂਖ ਭੀ ਤਿਸ ਕੋ ਬਿਆਪ ਨਹੀਂ ਸਕਤਾ ਹੈ॥੧॥ ਰਹਾਉ ॥
Prof. Sahib Singhਉਸ ਮਨੁੱਖ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਸ ਉੱਤੇ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥

ਪਦ ਅਰਥ ਤਾਹੂ = ਉਸ (ਮਨੁੱਖ) ਦੇ। ਨ ਬਿਆਪੈ = ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥

SikhNet (Spanish)tiene su Alma Satisfecha y los sufrimientos no le afligen. (1-Pausa)

ਜੋ ਜਨੁ ਭਗਤੁ ਦਾਸੁ ਨਿਜੁ ਪ੍ਰਭ ਕਾ; ਸੁਣਿ ਜੀਵਾਂ ਤਿਸੁ ਸੋਇ ॥

jo jan bhagat daas nij prabh kaa; sun jeevaan tis soe |

Sant Singh KhalsaThat humble devotee is a slave of his God, who listens to Him, and so lives.
Manmohan SinghThe mortal, who is the saint and salve of His Lord; I live by hearing his glory.
Manmohan Singh (Punjabi)ਜੋ ਪ੍ਰਾਣੀ ਆਪਣੇ ਸੁਆਮੀ ਦਾ ਸਾਧੂ ਅਤੇ ਗੋਲਾ ਹੈ, ਮੈਂ ਉਸ ਦੀ ਸ਼ੋਭਾ ਸੁਣ ਕੇ ਜੀਉਂਦਾ ਹਾਂ।
Fareedkot Teekaਹੇ ਪ੍ਰਭੂ! ਜੋ ਭਗਤ ਜਨ ਆਪ ਕਾ ਦਾਸ ਹੈ ਤਿਸ ਕੀ (ਸੋਇ) ਸੋਭਾ ਕੋ ਸੁਨ ਕਰ ਜੀਵਤਾ ਹੂੰ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦਾ ਖ਼ਾਸ ਆਪਣਾ ਦਾਸ ਭਗਤ ਬਣ ਜਾਂਦਾ ਹੈ, ਮੈਂ ਉਸ ਦੀ ਸੋਭਾ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ।

ਪਦ ਅਰਥ ਨਿਜੁ = ਖਾਸ ਆਪਣਾ। ਸੁਣਿ = ਸੁਣ ਕੇ। ਜੀਵਾਂ = ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਸੋਇ = ਸੋਭਾ।

SikhNet (Spanish)El que está dedicado sólo a su Dios, vive para escuchar Su Gloria.

ਉਦਮੁ ਕਰਉ. ਦਰਸਨੁ ਪੇਖਨ ਕੌ; ਕਰਮਿ ਪਰਾਪਤਿ ਹੋਇ ॥੧॥

audam krau. darasan pekhan kau; karam paraapat hoe |1|

Sant Singh KhalsaI have made the effort to gaze upon the Blessed Vision of His Darshan; it is obtained only by good karma. ||1||
Manmohan SinghI make effort to see his vision, which only, by good luck, one is blessed with.
Manmohan Singh (Punjabi)ਮੈਂ ਉਸ ਦਾ ਦੀਦਾਰ ਦੇਖਣ ਦਾ ਉਪਰਾਲਾ ਕਰਦਾ ਹਾਂ, ਜਿਸ ਦੀ ਦਾਤ, ਕੇਵਲ ਚੰਗੇ ਭਾਗਾਂ ਰਾਹੀਂ ਮਿਲਦੀ ਹੈ।
Fareedkot Teekaਤਿਸ ਭਗਤ ਜਨ ਕੇ ਦਰਸ਼ਨ ਕੇ ਵਾਸਤੇ ਉਦਮ ਕਰਤਾ ਹੂੰ, ਪਰੰਤੂ ਤਿਨ ਕਾ ਦਰਸਨ ਪੂਰਬਲੇ ਉਤਮ (ਕਰਮਿ) ਕਰਮੋਂ ਸੇ ਪ੍ਰਾਪਤਿ ਹੋਤਾ ਹੈ॥੧॥
Prof. Sahib Singhਮੈਂ ਉਸ ਦਾ ਦਰਸਨ ਕਰਨ ਵਾਸਤੇ ਜਤਨ ਕਰਦਾ ਹਾਂ। ਪਰ (ਸੰਤ ਜਨ ਦਾ ਦਰਸਨ ਭੀ ਪਰਮਾਤਮਾ ਦੀ) ਮਿਹਰ ਨਾਲ ਹੀ ਹੁੰਦਾ ਹੈ ॥੧॥

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਕੌ = ਵਾਸਤੇ। ਕਰਮਿ = ਕਰਮ ਦੀ ਰਾਹੀਂ, ਬਖ਼ਸ਼ਸ਼ ਦੀ ਰਾਹੀਂ, (ਪਰਮਾਤਮਾ ਦੀ) ਮਿਹਰ ਨਾਲ ॥੧॥

SikhNet (Spanish)Sí, yo añoro tener Su Visión con la que sólo por una muy buena Fortuna uno es bendecido. (1)

ਗੁਰ ਪਰਸਾਦੀ ਦ੍ਰਿਸਟਿ ਨਿਹਾਰਉ; ਦੂਸਰ ਨਾਹੀ ਕੋਇ ॥

gur parasaadee drisatt nihaarau; doosar naahee koe |

Sant Singh KhalsaIt is only by Guru's Grace that I see His Vision with my eyes which none can equal.
Manmohan SinghThrough the Guru's grace and naught else, I see his vision with mine eyes.
Manmohan Singh (Punjabi)ਗੁਰਾਂ ਦੀ ਦਇਆ ਰਾਹੀਂ ਹੋਰਸ ਕਿਸੇ ਨਾਲ ਹੱਡੋ-ਹੀਣਾ, ਮੈਂ ਉਸ ਦਾ ਦੀਦਾਰ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ।
Fareedkot Teekaਜਿਸ ਆਪ ਕੇ ਸਮਾਨ ਦੂਸਰਾ ਕੋਈ ਨਹੀਂ ਹੈ ਤਿਸ ਤੇਰੇ ਕੋ ਗੁਰੋਂ ਕੀ ਕ੍ਰਿਪਾ ਸੇ ਨੇਤ੍ਰੋਂ ਕਰ ਕੇ ਦੇਖੂੰ॥
Prof. Sahib Singhਗੁਰੂ ਦੀ ਮਿਹਰ ਦਾ ਸਦਕਾ ਮੈਂ ਆਪਣੀ ਅੱਖੀਂ ਵੇਖ ਰਿਹਾ ਹਾਂ ਕਿ (ਪਰਮਾਤਮਾ ਦੇ ਬਰਾਬਰ ਦਾ) ਕੋਈ ਹੋਰ ਦੂਜਾ ਨਹੀਂ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਨਿਹਾਰਉ = ਨਿਹਾਰਉਂ, ਮੈਂ ਵੇਖਦਾ ਹਾਂ।

SikhNet (Spanish)Busco tener la Visión de los Santos por la Gracia del Guru y por nada más,

ਦਾਨੁ ਦੇਹਿ. ਨਾਨਕ ਅਪਨੇ ਕਉ; ਚਰਨ ਜੀਵਾਂ ਸੰਤ ਧੋਇ ॥੨॥੭੪॥੯੭॥

daan dehi. naanak apane kau; charan jeevaan sant dhoe |2|74|97|

Sant Singh KhalsaPlease bless Nanak with this Gift, that he may wash the Feet of the Saints, and so live. ||2||74||97||
Manmohan SinghO Lord, bless Thou Nanak, Thy slave with the gift that he may live by washing the feet of Thine saints.
Manmohan Singh (Punjabi)ਹੇ ਸਾਹਿਬ! ਤੂੰ ਆਪਣੇ ਗੋਲੇ ਨਾਨਕ ਨੂੰ ਦਾਤ ਬਖਸ਼ ਕਿ ਉਹ ਤੇਰੇ ਸਾਧੂਆਂ ਦੇ ਪੈਰ ਧੋ ਕੇ ਆਪਣਾ ਜੀਵਨ ਬਤੀਤ ਕਰੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਅੰਤਰਜਾਮੀ! ਪੁਨਾ ਮੁਝ ਅਪਨੇ ਦਾਸ ਕੋ ਏਹ ਭੀ ਦਾਨ ਦੀਜੀਏ ਕਿ ਤੇਰੇ ਸੰਤੋਂ ਕੇ ਚਰਨ ਧੋਇ ਕਰ ਜੀਵੋਂ॥੨॥੭੪॥੯੭॥
Prof. Sahib Singhਹੇ ਨਾਨਕ! ਮੈਨੂੰ ਆਪਣੇ ਦਾਸ ਨੂੰ ਇਹ ਖ਼ੈਰ ਪਾ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ ॥੨॥੭੪॥੯੭॥

ਪਦ ਅਰਥ ਕਉ = ਨੂੰ। ਧੋਇ = ਧੋ ਕੇ ॥੨॥੭੪॥੯੭॥

SikhNet (Spanish)oh Dios bendice a Nanak, Tu Sirviente, para que viva con el fin de lavar los Pies de Tus Santos. (2-74-97)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਜੀਵਤੁ; ਰਾਮ ਕੇ ਗੁਣ ਗਾਇ ॥

jeevat; raam ke gun gaae |

Sant Singh KhalsaI live by singing the Glorious Praises of the Lord.
Manmohan SinghI live to sing the praise of my Lord.
Manmohan Singh (Punjabi)ਮੈਂ ਆਪਣੇ ਪ੍ਰਭੂ ਦੀ ਕੀਰਤੀ ਗਾਇਨ ਕਰਨ ਨਾਲ ਹੀ ਜੀਉਂਦਾ ਹਾਂ।
Fareedkot Teekaਹੇ ਰਾਮ! ਮੈਂ ਆਪ ਕੇ ਗੁਣੋਂ ਕੋ ਗਾਇ ਕਰ ਜੀਵਤਾ ਹੂੰ॥
Prof. Sahib Singhਪਰਮਾਤਮਾ ਦੇ ਗੁਣ ਗਾ ਗਾ ਕੇ (ਮਨੁੱਖ) ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।

ਪਦ ਅਰਥ ਜੀਵਤੁ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਗਾਇ = ਗਾ ਕੇ।

SikhNet (Spanish)Vivo para cantar las Alabanzas de mi Dios, oh Gopal, oh Señor,

ਕਰਹੁ ਕ੍ਰਿਪਾ ਗੋਪਾਲ ਬੀਠੁਲੇ; ਬਿਸਰਿ. ਨ ਕਬ ਹੀ ਜਾਇ ॥੧॥ ਰਹਾਉ ॥

karahu kripaa gopaal beetthule; bisar. na kab hee jaae |1| rahaau |

Sant Singh KhalsaPlease be Merciful to me, O my Loving Lord of the Universe, that I may never forget You. ||1||Pause||
Manmohan SinghO my Loved Lord, show Thou mercy unto me, that I may forget Thee not ever. Pause.
Manmohan Singh (Punjabi)ਹੇ ਮੇਰੇ ਪਿਆਰੇ ਪ੍ਰਭੂ! ਤੂੰ ਮੇਰੇ ਉਤੇ ਰਹਿਮਤ ਧਾਰ, ਤਾਂ ਜੋ ਮੈਂ ਤੈਨੂੰ ਕਦੇ ਭੀ ਨਾਂ ਭੁੱਲਾ ਠਹਿਰਾਉ।
Fareedkot Teekaਹੇ ਗੋਪਾਲ ਬੀਠਲ! ਮੇਰੇ ਪੁਰ ਇਹ ਕਿਰਪਾ ਦ੍ਰਿਸ਼ਟੀ ਕਰੋ, ਜੋ ਤੇਰਾ ਨਾਮ ਮੇਰੇ ਕੋ ਕਬੀ ਬਿਸਰ ਨ ਜਾਵੈ॥੧॥ ਰਹਾਉ ॥
Prof. Sahib Singhਹੇ ਸ੍ਰਿਸ਼ਟੀ ਦੇ ਪਾਲਕ! ਹੇ ਨਿਰਲੇਪ ਪ੍ਰਭੂ! (ਮੇਰੇ ਉੱਤੇ) ਮਿਹਰ ਕਰ, (ਮੈਨੂੰ ਤੇਰਾ ਨਾਮ) ਕਦੇ ਭੀ ਨਾਹ ਭੁੱਲੇ ॥੧॥ ਰਹਾਉ ॥

ਪਦ ਅਰਥ ਗੋਪਾਲ = ਹੇ ਗੋਪਾਲ! ਬੀਠੁਲੇ = ਹੇ ਬੀਠਲ! {वि = स्थल = ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕਿਆ ਹੋਇਆ} ਹੇ ਨਿਰਲੇਪ ਪ੍ਰਭੂ! ਕਬ ਹੀ = ਕਦੇ ਭੀ ॥੧॥ ਰਹਾਉ ॥

SikhNet (Spanish)dame Tu Compasión y no permitas que me olvide de Ti nunca. (1-Pausa)

ਮਨੁ ਤਨੁ ਧਨੁ ਸਭੁ ਤੁਮਰਾ ਸੁਆਮੀ; ਆਨ. ਨ ਦੂਜੀ ਜਾਇ ॥

man tan dhan sabh tumaraa suaamee; aan. na doojee jaae |

Sant Singh KhalsaMy mind, body, wealth and all are Yours, O my Lord and Master; there is nowhere else for me at all.
Manmohan SinghMy soul, body and wealth are all Thine, O Lord. There is not any other place for me.
Manmohan Singh (Punjabi)ਮੇਰੀ ਜਿੰਦੜੀ, ਦੇਹਿ ਅਤੇ ਦੌਲਤ ਸਮੂਹ ਤੇਰੀਆਂ ਹਨ ਹੇ ਪ੍ਰਭੂ! ਮੇਰੇ ਨਹੀਂ ਹੋਰ ਕੋਈ ਟਿਕਾਣਾ ਹੈ ਹੀ ਨਹੀਂ।
Fareedkot Teekaਹੇ ਸ੍ਵਾਮੀ! ਮੇਰਾ ਮਨ ਔਰ ਤਨ ਧਨ ਕੇ ਸਹਿਤ ਸਭ ਆਪ ਕਾ ਹੀ ਹੈ ਔਰ ਤੇਰੇ ਸੇ ਬਿਨਾਂ ਮੇਰੇ ਕੋ ਦੂਸਰੀ (ਜਾਇ) ਜਗਾ ਨਹੀਂ ਹੈਂ॥
Prof. Sahib Singhਹੇ (ਮੇਰੇ) ਮਾਲਕ! ਮੇਰਾ ਮਨ ਮੇਰਾ ਸਰੀਰ ਮੇਰਾ ਧਨ-ਇਹ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। (ਤੈਥੋਂ ਬਿਨਾ) ਮੇਰਾ ਕੋਈ ਹੋਰ ਆਸਰਾ ਨਹੀਂ ਹੈ।

ਪਦ ਅਰਥ ਸੁਆਮੀ = ਹੇ ਸੁਆਮੀ! ਆਨ = {अन्य} ਹੋਰ। ਜਾਇ = ਥਾਂ, ਆਸਰਾ।

SikhNet (Spanish)Oh Maestro, mi cuerpo, mente y riquezas, Te pertenecen, sí, no existe ningún otro Refugio para mí,

ਜਿਉ ਤੂ ਰਾਖਹਿ ਤਿਵ ਹੀ ਰਹਣਾ; ਤੁਮੑਰਾ ਪੈਨੑੈ ਖਾਇ ॥੧॥

jiau too raakheh tiv hee rahanaa; tumaraa painai khaae |1|

Sant Singh KhalsaAs You keep me, so do I survive; I eat and I wear whatever You give me. ||1||
Manmohan SinghAs Thou keep me, so do I live, I wear and eat, what Thou give me.
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈ, ਓਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਜੋ ਤੂੰ ਮੈਨੂੰ ਦਿੰਦਾ ਹੈ, ਮੈਂ ਉਹ ਪਹਿਨਦਾ ਤੇ ਖਾਂਦਾ ਹਾਂ।
Fareedkot Teekaਜਿਸ ਤਰਾਂ ਤੂੰ ਰਾਖਤਾ ਹੈਂ, ਤਿਸੀ ਤਰਾਂ ਰਹਿਣਾ ਹੋਤਾ ਹੈ ਔਰ ਤੁਮਾਰਾ ਹੀ ਦੀਆ ਹੂਆ ਪਹਿਰਤਾ ਖਾਤਾ ਹੂੰ॥੧॥
Prof. Sahib Singhਜਿਵੇਂ ਤੂੰ ਰੱਖਦਾ ਹੈਂ, ਤਿਵੇਂ ਹੀ (ਜੀਵ) ਰਹਿ ਸਕਦੇ ਹਨ। (ਹਰੇਕ ਜੀਵ) ਤੇਰਾ ਹੀ ਦਿੱਤਾ ਪਹਿਨਦਾ ਹੈ ਤੇਰਾ ਹੀ ਦਿੱਤਾ ਖਾਂਦਾ ਹੈ ॥੧॥

ਪਦ ਅਰਥ ਪੈਨ੍ਹ੍ਹੈ = (ਜੀਵ) ਪਹਿਨਦਾ ਹੈ। ਖਾਇ = ਖਾਂਦਾ ਹਾਂ ॥੧॥

SikhNet (Spanish)y así vivo, como Tú me conservas, me alimento y me visto sólo con lo que viene de Ti. (1)

ਸਾਧਸੰਗਤਿ ਕੈ ਬਲਿ ਬਲਿ ਜਾਈ; ਬਹੁੜਿ. ਨ ਜਨਮਾ ਧਾਇ ॥

saadhasangat kai bal bal jaaee; bahurr. na janamaa dhaae |

Sant Singh KhalsaI am a sacrifice, a sacrifice to the Saadh Sangat, the Company of the Holy; I shall never again fall into reincarnation.
Manmohan SinghI am a sacrifice unto the society of the saints, through whose grace, I shall wander not into existences, again.
Manmohan Singh (Punjabi)ਸਤਿਸੰਗਤ ਉਤੋਂ ਮੈਂ ਕੁਰਬਾਨ ਕੁਰਬਾਨ ਜਾਂਦਾ ਹਾਂ, ਜਿਸ ਦੀ ਮਿਹਰ ਰਾਹੀਂ ਮੈਂ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕਾਂਗਾ।
Fareedkot Teekaਸਾਧ ਸੰਗਤ ਕੇ ਮੈਂ ਬਾਰੰਬਾਰ ਬਲਿਹਾਰਨੇ ਜਾਤਾ ਹੂੰ ਜਿਨ ਕੀ ਕਿਰਪਾ ਕਰ ਫੇਰ ਜਨਮੋਂ ਮੇਂ ਨਹੀਂ ਧਾਵੈਂਗੇ॥
Prof. Sahib Singhਮੈਂ ਸਾਧ ਸੰਗਤ ਤੋਂ ਸਦਾ ਸਦਕੇ ਜਾਂਦਾ ਹਾਂ, (ਸਾਧ ਸੰਗਤ ਦੀ ਬਰਕਤਿ ਨਾਲ ਜੀਵ) ਮੁੜ ਜਨਮਾਂ ਵਿਚ ਨਹੀਂ ਭਟਕਦਾ।

ਪਦ ਅਰਥ ਕੈ = ਤੋਂ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਜਨਮਾ = ਜਨਮਾਂ ਵਿਚ। ਧਾਇ = ਦੌੜਦਾ, ਭਟਕਦਾ।

SikhNet (Spanish)Ofrezco mi vida a los Santos, por cuya Gracia ya no reencarnaré.

ਨਾਨਕ ਦਾਸ ਤੇਰੀ ਸਰਣਾਈ; ਜਿਉ ਭਾਵੈ ਤਿਵੈ ਚਲਾਇ ॥੨॥੭੫॥੯੮॥

naanak daas teree saranaaee; jiau bhaavai tivai chalaae |2|75|98|

Sant Singh KhalsaSlave Nanak seeks Your Sancuary, Lord; as it pleases Your Will, so do You guide him. ||2||75||98||
Manmohan SinghSlave Nanak ha sought Thy refuge O Lord, As Thou will, so do Thou drive him.
Manmohan Singh (Punjabi)ਗੋਲੇ ਨਾਨਕ ਨੇ ਤੇਰੀ ਪਨਾਹ ਨਹੀਂ ਹੈ, ਹੇ ਸੁਆਮੀ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਉਸ ਨੂੰ ਟੋਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਆਪ ਕੀ ਸ਼ਰਣ ਹੂੰ, ਜਿਉਂ ਤੇਰੇ ਕੋ ਭਾਵੈ ਤਿਉਂ ਹੀ ਮੇਰੇ ਕੋ ਚਲਾਉ॥੨॥੭੫॥੯੮॥
Prof. Sahib Singhਹੇ ਪ੍ਰਭੂ! ਤੇਰਾ ਦਾਸ (ਨਾਨਕ) ਤੇਰੀ ਸਰਨ ਆਇਆ ਹੈ, ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ (ਮੈਨੂੰ) ਜੀਵਨ-ਰਾਹ ਉੱਤੇ ਤੋਰ ॥੨॥੭੫॥੯੮॥

ਪਦ ਅਰਥ ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲੱਗੇ। ਚਲਾਇ = ਜੀਵਨ-ਰਾਹ ਉਤੇ ਤੋਰ ॥੨॥੭੫॥੯੮॥

SikhNet (Spanish)Oh Dios, busco sólo Tu Refugio, condúceme en Tu Voluntad. (2-75-98)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮਨ ਰੇ; ਨਾਮ ਕੋ ਸੁਖ ਸਾਰ ॥

man re; naam ko sukh saar |

Sant Singh KhalsaO my mind, the Naam is the most sublime peace.
Manmohan SinghO my soul, sublime peace is in the Lord's Name.
Manmohan Singh (Punjabi)ਹੇ ਮੇਰੀ ਜਿੰਦੇ! ਸਰੇਸ਼ਟ ਆਰਾਮ ਹੈ ਪ੍ਰਭੂ ਦੇ ਨਾਮ ਅੰਦਰ।
Fareedkot Teekaਹੇ ਮੇਰੇ ਮਨ! ਨਾਮ ਕੋ ਜਪਨੇ ਕਰ ਸਾਰ ਸੁਖ ਪ੍ਰਾਪਤ ਹੋਤਾ ਹੈ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਨ ਦਾ ਸੁਖ (ਹੋਰ ਸੁਖਾਂ ਨਾਲੋਂ) ਸ੍ਰੇਸ਼ਟ ਹੈ।

ਪਦ ਅਰਥ ਮਨ ਰੇ = ਹੇ ਮਨ! ਕੋ = ਦਾ। ਸਾਰ = ਸ੍ਰੇਸ਼ਟ।

SikhNet (Spanish)Oh mi mente, la Paz Verdadera está en el Nombre del Señor, y lo que sea que haga uno,

ਆਨ ਕਾਮ ਬਿਕਾਰ ਮਾਇਆ; ਸਗਲ ਦੀਸਹਿ ਛਾਰ ॥੧॥ ਰਹਾਉ ॥

aan kaam bikaar maaeaa; sagal deeseh chhaar |1| rahaau |

Sant Singh KhalsaOther affairs of Maya are corrupt. They are nothing more than dust. ||1||Pause||
Manmohan SinghSinful are other worldly affairs, They all seem to be but dust. Pause.
Manmohan Singh (Punjabi)ਪਾਪ-ਭਰੇ ਹਨ, ਹੋਰ ਸੰਸਾਰੀ ਵਿਹਾਰ। ਉਹ ਸਾਰੇ ਕੇਵਲ ਮਿੱਟੀ ਹੀ ਮਲੂਮ ਹੁੰਦੇ ਹਨ। ਠਹਿਰਾਉ।
Fareedkot Teekaਔਰ ਜੋ ਕਾਮ ਹੈਂ, ਸੋ ਮਾਇਆ ਕੇ ਬਿਕਾਰ ਹੈਂ ਔਰ ਸਭੀ ਪਦਾਰਥ ਜੋ ਦ੍ਰਿਸ਼ਟ ਆਵਤੇ ਹੈਂ, ਸੋ ਛਾਰ ਰੂਪ ਹੈਂ, ਭਾਵ ਮਿਥਿਆ ਹੈਂ॥੧॥ ਰਹਾਉ ॥
Prof. Sahib Singhਹੇ ਮਨ! (ਨਿਰੀ) ਮਾਇਆ ਦੀ ਖ਼ਾਤਰ ਹੀ ਹੋਰ ਹੋਰ ਕੰਮ (ਆਤਮਕ ਜੀਵਨ ਵਾਸਤੇ) ਵਿਅਰਥ ਹਨ, ਉਹ ਸਾਰੇ ਸੁਆਹ (ਸਮਾਨ ਹੀ) ਦਿੱਸਦੇ ਹਨ ॥੧॥ ਰਹਾਉ ॥

ਪਦ ਅਰਥ ਆਨ = {अन्य} ਹੋਰ ਹੋਰ। ਬਿਕਾਰ = ਬੇ-ਕਾਰ, ਵਿਅਰਥ। ਦੀਸਹਿ = ਦਿੱਸਦੇ ਹਨ {ਬਹੁ-ਵਚਨ}। ਛਾਰ = ਸੁਆਹ, ਨਿਕੰਮੇ ॥੧॥ ਰਹਾਉ ॥

SikhNet (Spanish)desviado por el vicio y el engaño de la mente negativa, es como el polvo. (1-Pausa)

ਗ੍ਰਿਹਿ ਅੰਧ ਕੂਪ ਪਤਿਤ ਪ੍ਰਾਣੀ; ਨਰਕ ਘੋਰ ਗੁਬਾਰ ॥

grihi andh koop patit praanee; narak ghor gubaar |

Sant Singh KhalsaThe mortal has fallen into the deep dark pit of household attachment; it is a horrible, dark hell.
Manmohan SinghThe mortal has fallen into the blind well of the household, which is like the terrible, dark hell.
Manmohan Singh (Punjabi)ਫਾਨੀ ਬੰਦਾ ਘਰਬਾਰ ਦੇ ਅੰਨ੍ਹੇ ਖੂਹ ਵਿੱਚ ਡਿਗ ਪਿਆ ਹੈ, ਜੋ ਕਿ ਭਿਆਨਕ ਅਨ੍ਹੇਰੇ ਦੋਜ਼ਕ ਦੀ ਤਰ੍ਹਾਂ ਹੈ।
Fareedkot Teeka(ਅੰਧ) ਅਗਿਆਨੀ (ਪ੍ਰਾਣੀ) ਜੀਵ ਗ੍ਰਹ ਰੂਪੀ ਕੂਪ ਮੇਂ (ਪਤਿਤ) ਪੜਾ ਹੂਆ ਹੈ ਪੁਨਾ ਘੋਰ ਗੁਬਾਰ ਨਰਕ ਮੇਂ ਪੜਤਾ ਹੈ, ਵਾ ਏਹੀ ਘੋਰ ਗੁਬਾਰ ਨਰਕ ਵਤ ਹੈ॥☬ਤਾਂ ਤੇ ਐਸੇ ਬੇਨਤੀ ਕਰੁ:
Prof. Sahib Singh(ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਕਰਨ ਵਾਲਾ) ਪ੍ਰਾਣੀ ਘੁੱਪ ਹਨੇਰੇ ਨਰਕ-ਸਮਾਨ ਗ੍ਰਿਹਸਤ ਦੇ ਅੰਨ੍ਹੇ ਖੂਹ ਵਿਚ ਡਿੱਗਾ ਰਹਿੰਦਾ ਹੈ।

ਪਦ ਅਰਥ ਗ੍ਰਿਹਿ = ਘਰ ਵਿਚ। ਅੰਧ ਕੂਪ = ਅੰਨ੍ਹਾ ਖੂਹ। ਪਤਿਤ = ਡਿੱਗੇ ਹੋਏ। ਘੋਰ ਗੁਬਾਰ = ਘੁੱਪ ਹਨੇਰਾ।

SikhNet (Spanish)Uno cae en el pozo ciego y oscuro del hogar y viviendo en la maldad uno es llevado muy lejos de la Conciencia de Dios.

ਅਨਿਕ ਜੋਨੀ ਭ੍ਰਮਤ ਹਾਰਿਓ; ਭ੍ਰਮਤ ਬਾਰੰ ਬਾਰ ॥੧॥

anik jonee bhramat haario; bhramat baaran baar |1|

Sant Singh KhalsaHe wanders in various incarnations, growing weary; he wanders through them again and again. ||1||
Manmohan SinghHe grows weary of wandering in various species and wanders in them over and over again.
Manmohan Singh (Punjabi)ਉਹ ਅਨੇਕਾਂ ਜੂਨੀਆਂ ਅੰਦਰ ਭਟਕਦਾ ਹਾਰ ਹੁਟ ਜਾਂਦਾ ਹੈ ਅਤੇ ਮੁੜ ਮੁੜ ਕੇ ਉਹਨਾਂ ਅੰਦਰ ਭਟਕਦਾ ਹੈ।
Fareedkot Teekaਹੇ ਭਗਵਨ! ਅਨੇਕ ਜੋਨੀਓਂ ਮੇਂ ਭ੍ਰਮਤਾ ਹੂਆ ਹਾਰ ਗਿਆ ਹੂੰ ਅਰ ਮੇਰਾ ਮਨ ਬਾਰੰਬਾਰ ਭ੍ਰਮਤ, ਭਾਵ ਸੰਕਲਪ ਵਿਕਲਪ ਕਰਤਾ ਹੈ॥੧॥
Prof. Sahib Singhਉਹ ਅਨੇਕਾਂ ਜੂਨਾਂ ਵਿਚ ਭਟਕਦਾ ਮੁੜ ਮੁੜ ਭਟਕਦਾ ਥੱਕ ਜਾਂਦਾ ਹੈ (ਜੀਵਨ-ਸੱਤਿਆ ਗਵਾ ਬੈਠਦਾ ਹੈ) ॥੧॥

ਪਦ ਅਰਥ ਹਾਰਿਓ = ਥੱਕ ਜਾਂਦਾ ਹੈ। ਭ੍ਰਮਤ = ਭਟਕਦਿਆਂ। ਬਾਰੰ ਬਾਰ = ਮੁੜ ਮੁੜ ॥੧॥

SikhNet (Spanish)Así uno vaga de encarnación en encarnación y es atado a la muerte una y otra vez. (1)

ਪਤਿਤ. ਪਾਵਨ ਭਗਤਿ ਬਛਲ; ਦੀਨ ਕਿਰਪਾ ਧਾਰ ॥

patit. paavan bhagat bachhal; deen kirapaa dhaar |

Sant Singh KhalsaO Purifier of sinners, O Lover of Your devotees, please shower Your Mercy on Your meek servant.
Manmohan SinghO the Purifier of sinners and the lover of His saints, show Thou mercy unto me, the Meek one.
Manmohan Singh (Punjabi)ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ! ਤੇ ਆਪਣੇ ਸੰਤਾਂ ਦੇ ਆਸ਼ਕ, ਤੂੰ ਮੈਂ ਮਸਕੀਨ ਤੇ ਮਿਹਰ ਕਰ।
Fareedkot Teekaਤਾਂ ਤੇ ਹੇ ਪਤਿਤ ਪਾਵਨ! ਹੇ ਭਗਤ ਵਛਲ! ਆਪਣੇ (ਦੀਨ) ਦਾਸੋਂ ਪਰ ਕਿਰਪਾ ਦ੍ਰਿਸਟੀ ਧਾਰਨ ਕਰੀਏ॥
Prof. Sahib Singhਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਗਰੀਬਾਂ ਉੱਤੇ ਮਿਹਰ ਕਰਨ ਵਾਲੇ!

ਪਦ ਅਰਥ ਪਤਿਤ ਪਾਵਨ = ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ! ਭਗਤਿ ਬਛਲ = ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਦੀਨ = ਗਰੀਬ।

SikhNet (Spanish)Oh Redentor de los malvados, Amante de los Devotos, ten Compasión de mí,

ਕਰ ਜੋੜਿ ਨਾਨਕੁ ਦਾਨੁ ਮਾਂਗੈ; ਸਾਧਸੰਗਿ ਉਧਾਰ ॥੨॥੭੬॥੯੯॥

kar jorr naanak daan maangai; saadhasang udhaar |2|76|99|

Sant Singh KhalsaWith palms pressed together, Nanak begs for this blessing: O Lord, please save me in the Saadh Sangat, the Company of the Holy. ||2||76||99||
Manmohan SinghWith joined hands Nanak asks for a boon, "O Lord, emancipate Thou me through the saints' society".
Manmohan Singh (Punjabi)ਹੱਥ ਬੰਨ੍ਹ ਕੇ, ਨਾਨਕ ਇਕ ਦਾਤ ਮੰਗਦਾ ਹਾਂ ਹੇ ਪ੍ਰਭੂ! ਤੂੰ ਸਤਿਸੰਗਤ ਦੇ ਰਾਹੀਂ ਮੇਰਾ ਪਾਰ ਉਤਾਰਾ ਕਰ ਦੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਾਥ ਜੋੜ ਕਰ ਏਹ ਦਾਨ ਮਾਂਗਤਾ ਹੂੰ, ਜੋ ਸੰਤੋਂ ਕੇ ਸੰਗ ਦੁਆਰਾ ਦਾਸੋਂ ਕਾ ਉਧਾਰ ਕੀਜੀਏ॥੨॥੭੬॥੯੯॥
Prof. Sahib Singh(ਤੇਰਾ ਦਾਸ) ਨਾਨਕ ਦੋਵੇਂ ਹੱਥ ਜੋੜ ਕੇ ਇਹ ਦਾਨ ਮੰਗਦਾ ਹੈ ਕਿ ਸਾਧ ਸੰਗਤ ਵਿਚ ਰੱਖ ਕੇ (ਮੈਨੂੰ ਮਾਇਆ-ਵੇੜ੍ਹੇ ਅੰਨ੍ਹੇ ਖੂਹ ਵਿਚੋਂ) ਬਚਾ ਲੈ ॥੨॥੭੬॥੯੯॥

ਪਦ ਅਰਥ ਕਰ = ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਮਾਂਗੈ = ਮੰਗਦਾ ਹੈ। ਸਾਧ ਸੰਗਿ = ਸਾਧ ਸੰਗਤ ਵਿਚ (ਰੱਖ ਕੇ)। ਉਧਾਰ = ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੨॥੭੬॥੯੯॥

SikhNet (Spanish)el pobre tonto, Nanak te ruega con las palmas juntas, emancípame a través de Tus Santos. (2-76-99)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਬਿਰਾਜਿਤ; ਰਾਮ ਕੋ ਪਰਤਾਪ ॥

biraajit; raam ko parataap |

Sant Singh KhalsaThe Glorious Radiance of the Lord has spread out everywhere.
Manmohan SinghThe Lord's glory is spreading every where.
Manmohan Singh (Punjabi)ਪ੍ਰਭੂ ਦੀ ਪ੍ਰਭਤਾ ਹਰ ਥਾਂ ਫੈਲ ਰਹੀ ਹੈ।
Fareedkot Teekaਜਿਸ ਕਰ ਕੇ ਹਮ ਐਸੇ ਹੋ ਗਏ ਹੈਂ, ਸੋ ਐਸਾ ਹਮਾਰੇ ਮੇਂ ਰਾਮ ਕਾ ਪਰਤਾਪ ਬਿਰਾਜ ਰਹਾ ਹੈ॥
Prof. Sahib Singh(ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੇ ਨਾਮ ਦਾ ਬਲ ਆ ਟਿਕਦਾ ਹੈ,

ਪਦ ਅਰਥ ਬਿਰਾਜਿਤ = ਟਿਕਿਆ ਹੋਇਆ। ਕੋ = ਦਾ। ਪਰਤਾਪ = ਬਲ।

SikhNet (Spanish)Mira, manifiesta es la Gloria de mi Dios, pues por Su Gracia,

ਆਧਿ ਬਿਆਧਿ ਉਪਾਧਿ ਸਭ ਨਾਸੀ; ਬਿਨਸੇ ਤੀਨੈ ਤਾਪ ॥੧॥ ਰਹਾਉ ॥

aadh biaadh upaadh sabh naasee; binase teenai taap |1| rahaau |

Sant Singh KhalsaThe doubts of my mind and body are all erased, and I am rid of the three diseases. ||1||Pause||
Manmohan SinghMine ailments of mind, body and doubt are all eradicated and I am rid of the three fevers. Pause.
Manmohan Singh (Punjabi)ਮੇਰੇ ਮਨ, ਦੇਹਿ ਅਤੇ ਸੰਦੇਹ ਦੇ ਸਮੂਹ ਰੋਗ ਮਿਟ ਗਏ ਹਨ ਅਤੇ ਮੈਂ ਤਿੰਨਾਂ ਬੁਖਾਰਾਂ ਤੇ ਖਲਾਸੀ ਪਾ ਗਿਆ ਹਾਂ। ਠਹਿਰਾਉ।
Fareedkot Teekaਤਿਸ ਕਰ ਕੇ ਆਧਿ, ਬਿਆਧਿ, ਉਪਾਧਿ ਪੀੜਾ ਸਭ ਨਸ਼ਟ ਹੋ ਜਾਤੀ ਭਈ ਹੈ ਔਰ ਤੀਨੋਂ ਗੁਣ ਜੋ ਤਪਾਵਣੇ ਵਾਲੇ ਥੇ, ਸੋ ਭੀ ਬਿਨਸ ਗਏ ਹੈਂ॥੧॥ ਰਹਾਉ ॥
Prof. Sahib Singhਉਸ ਦੇ ਅੰਦਰੋਂ ਆਧੀ ਬਿਆਧੀ ਉਪਾਧੀ-ਇਹ ਤਿੰਨੇ ਹੀ ਤਾਪ ਬਿਲਕੁਲ ਮੁੱਕ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਆਧਿ = ਮਾਨਸਕ ਰੋਗ। ਬਿਆਧਿ = ਸਰੀਰਕ ਰੋਗ। ਉਪਾਧਿ = ਝਗੜੇ-ਬਖੇੜੇ। ਤੀਨੈ = ਇਹ ਤਿੰਨੇ ਹੀ ॥੧॥ ਰਹਾਉ ॥

SikhNet (Spanish)soy liberado de las penas del cuerpo, mente y espíritu. (1-Pausa)

ਤ੍ਰਿਸਨਾ ਬੁਝੀ. ਪੂਰਨ ਸਭ ਆਸਾ; ਚੂਕੇ ਸੋਗ ਸੰਤਾਪ ॥

trisanaa bujhee. pooran sabh aasaa; chooke sog santaap |

Sant Singh KhalsaMy thirst is quenched, and my hopes have all been fulfilled; my sorrows and sufferings are over.
Manmohan SinghMy desire is settled, my hopes are all realised and my sorrows and sufferings are dispelled.
Manmohan Singh (Punjabi)ਮੇਰੀ ਖਾਹਿਸ਼ ਬੁਝ ਗਈ ਹੈ, ਮੇਰੀਆਂ ਉਮੀਦਾਂ ਬਰ ਆਈਆਂ ਹਨ ਅਤੇ ਮੇਰੇ ਸ਼ੋਕ ਤੇ ਦੁਖੜੇ ਦੂਰ ਹੋ ਗਏ ਹਨ।
Fareedkot Teekaਤ੍ਰਿਸ਼ਨਾ ਬੂਝ ਗਈ ਹੈ ਔਰ ਸਭ ਆਸਾ ਹਮਾਰੀ ਪੂਰਨ ਹੂਈ ਹੈ ਔਰ ਸੋਗ ਸੰਤਾਪ ਭੀ ਨਿਬਿਰਤ ਹੂਏ ਹੈਂ॥
Prof. Sahib Singh(ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਦਾ ਬਲ ਹੈ, ਉਸ ਦੀ) ਤ੍ਰਿਸ਼ਨਾ ਮਿਟ ਜਾਂਦੀ ਹੈ, ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ, ਉਸ ਦੇ ਅੰਦਰੋਂ ਗਮ ਕਲੇਸ਼ ਮੁੱਕ ਜਾਂਦੇ ਹਨ।

ਪਦ ਅਰਥ ਸੋਗ = ਗ਼ਮ। ਸੰਤਾਪ = ਕਲੇਸ਼।

SikhNet (Spanish)Sí, mi ansiedad ha terminado, estoy satisfecho y me he liberado de mis sufrimientos y dolores;

ਗੁਣ ਗਾਵਤ ਅਚੁਤ ਅਬਿਨਾਸੀ; ਮਨ ਤਨ ਆਤਮ ਧ੍ਰਾਪ ॥੧॥

gun gaavat achut abinaasee; man tan aatam dhraap |1|

Sant Singh KhalsaSinging the Glorious Praises of the Unmoving, Eternal, Unchanging Lord God, my mind, body and soul are comforted and encouraged. ||1||
Manmohan SinghSinging the praises of the Immovable and imperishable Lord, my mind, body and soul are sated.
Manmohan Singh (Punjabi)ਅਹਿੱਲ ਅਤੇ ਅਮਰ ਸੁਆਮੀ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਮੇਰਾ ਚਿੱਤ, ਦੇਹਿ ਤੇ ਜਿੰਦੜੀ ਰੱਜ ਗਏ ਹਨ।
Fareedkot Teekaਅਚੁਤ ਅਬਿਨਾਸੀ ਕੇ ਗੁਣ ਗਾਵਣੇ ਕਰ ਆਤਮ ਕੋ ਪਾ ਕਰ ਮਨ ਤਨ ਤ੍ਰਿਪਤ ਹੂਆ ਹੈ॥੧॥
Prof. Sahib Singhਅਬਿਨਾਸ਼ੀ ਅਤੇ ਨਾਸ-ਰਹਿਤ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਉਸ ਦਾ ਮਨ ਉਸ ਦਾ ਤਨ ਉਸ ਦੀ ਜਿੰਦ (ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ ॥੧॥

ਪਦ ਅਰਥ ਅਚੁਤ = ਅੱਚੁਤ, {ਅ-ਚ੍ਯੁਤ = ਨਾਹ ਨਾਸ ਹੋਣ ਵਾਲਾ} ਅਬਿਨਾਸ਼ੀ। ਆਤਮ = ਜਿੰਦ। ਧ੍ਰਾਪ = ਰੱਜ ਜਾਂਦੇ ਹਨ ॥੧॥

SikhNet (Spanish)mi cuerpo, Alma y mente están en Dicha, entonando las Alabanzas de mi Dios Eterno. (1)

ਕਾਮ ਕ੍ਰੋਧ ਲੋਭ ਮਦ ਮਤਸਰ; ਸਾਧੂ ਕੈ ਸੰਗਿ ਖਾਪ ॥

kaam krodh lobh mad matasar; saadhoo kai sang khaap |

Sant Singh KhalsaSexual desire, anger, greed, pride and envy are destroyed in the Saadh Sangat, the Company of the Holy.
Manmohan SinghAssociating with the saints, lust, wrath, avarice, ego and envy are destroyed.
Manmohan Singh (Punjabi)ਸੰਤਾਂ ਨਾਲ ਸੰਗਤ ਕਰਨ ਦੁਆਰਾ, ਵਿਸ਼ੇ-ਭੋਗ, ਗੁੱਸਾ, ਲਾਲਚ, ਹੰਕਾਰ ਤੇ ਈਰਖਾ ਨਾਸ ਹੋ ਜਾਂਦੇ ਹਨ।
Fareedkot Teekaਕਾਮ, ਕ੍ਰੋਧ, ਲੋਭ, ਮੋਹ ਅਰ (ਮਦ) ਹੰਕਾਰ, (ਮਤਸਰ) ਈਰਖਾ, ਏਹ ਸਭ ਸਾਧੂ ਕੇ ਸੰਗ ਸੇ (ਖਾਪ) ਨਸ਼ਟ ਹੂਏ ਹੈਂ॥
Prof. Sahib Singhਹੇ ਪ੍ਰਭੂ! ਮੈਨੂੰ ਸਾਧ ਸੰਗਤ ਵਿਚ ਰੱਖ ਕੇ (ਮੇਰੇ ਅੰਦਰੋਂ) ਕਾਮ ਕ੍ਰੋਧ ਲੋਭ ਹਉਮੈ ਅਤੇ ਈਰਖਾ (ਆਦਿਕ ਵਿਕਾਰ) ਨਾਸ ਕਰ।

ਪਦ ਅਰਥ ਮਦ = ਨਸ਼ਾ, ਮਸਤੀ। ਮਤਸਰ = ਈਰਖਾ। ਕੈ ਸੰਗਿ = ਦੀ ਸੰਗਤ ਵਿਚ (ਰੱਖ ਕੇ)। ਖਾਪ = ਨਾਸ ਕਰ।

SikhNet (Spanish)En la Compañía de los Santos me libero de mi lujuria, enojo, avaricia, celos y ego,

ਭਗਤਿ ਵਛਲ. ਭੈ ਕਾਟਨਹਾਰੇ; ਨਾਨਕ ਕੇ ਮਾਈ ਬਾਪ ॥੨॥੭੭॥੧੦੦॥

bhagat vachhal. bhai kaattanahaare; naanak ke maaee baap |2|77|100|

Sant Singh KhalsaHe is the Lover of His devotees, the Destroyer of fear; O Nanak, He is our Mother and Father. ||2||77||100||
Manmohan SinghGod, the Mother and Father of Nanak, is the lover of His saints and the Destroyer of dread.
Manmohan Singh (Punjabi)ਨਾਨਕ ਦੀ ਮਾਤਾ ਤੇ ਪਿਤਾ, ਵਾਹਿਗੁਰੂ, ਆਪਣੇ ਸੰਤਾਂ ਦਾ ਆਸ਼ਕ ਅਤੇ ਡਰ ਨਾਸ ਕਰਨਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਭਗਤੋਂ ਕੇ ਪਿਆਰੇ ਜਨਮਾਦਿਕ ਭ੍ਯ ਕੇ ਕਾਟਨੇਹਾਰੇ ਹਰੀ ਹਮਾਰੇ ਮਾਈ ਬਾਪ ਹੂਏ ਹੈਂ॥੨॥੭੭॥੧੦੦॥
Prof. Sahib Singhਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਾਰੇ ਡਰ ਦੂਰ ਕਰਨ ਵਾਲੇ! ਹੇ ਨਾਨਕ ਦੇ ਮਾਂ-ਪਿਉ (ਵਾਂਗ ਪਾਲਣਾ ਕਰਨ ਵਾਲੇ)! (ਮੇਰੀ ਨਾਨਕ ਦੀ ਇਹ ਬੇਨਤੀ ਪ੍ਰਵਾਨ ਕਰ) ॥੨॥੭੭॥੧੦੦॥

ਪਦ ਅਰਥ ਭੈ = ਡਰ {ਲਫ਼ਜ਼ 'ਭਉ' ਤੋਂ ਬਹੁ-ਵਚਨ} ॥੨॥੭੭॥੧੦੦॥

SikhNet (Spanish)así, mi Dios, mi Padre y Madre, el Amante de Sus Devotos me ha liberado de todos mis temores. (2-77-100)

Open this shabad →

Shabad Guru Arjan Dev Ji Raag Saarang continues on Ang 1224

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਆਤੁਰੁ; ਨਾਮ ਬਿਨੁ ਸੰਸਾਰ ॥

aatur; naam bin sansaar |

Sant Singh KhalsaWithout the Naam, the Name of the Lord, the world is miserable.
Manmohan SinghMiserable is the world, without the Lord's Name.
Manmohan Singh (Punjabi)ਦੁਖੀ ਹੇ ਦੁਨੀਆ, ਪ੍ਰਭੂ ਦੇ ਨਾਮ ਦੇ ਬਗੈਰ।
Fareedkot Teekaਨਾਮ ਸੇ ਬਿਨਾਂ ਜੀਉ ਸੰਸਾਰ ਮੇਂ ਦੀਨ ਹੋਤਾ ਹੈ॥
Prof. Sahib Singh(ਪਰਮਾਤਮਾ ਦੇ) ਨਾਮ ਨੂੰ ਭੁਲਾ ਕੇ ਜਗਤ ਵਿਆਕੁਲ ਹੋਇਆ ਰਹਿੰਦਾ ਹੈ,

ਪਦ ਅਰਥ ਆਤੁਰੁ = ਦੁਖੀ, ਵਿਆਕੁਲ।

SikhNet (Spanish)Indefenso se encuentra el mundo sin el Nombre del Señor.

ਤ੍ਰਿਪਤਿ. ਨ ਹੋਵਤ, ਕੂਕਰੀ ਆਸਾ; ਇਤੁ ਲਾਗੋ, ਬਿਖਿਆ ਛਾਰ ॥੧॥ ਰਹਾਉ ॥

tripat. na hovat, kookaree aasaa; it laago, bikhiaa chhaar |1| rahaau |

Sant Singh KhalsaLike a dog, its desires are never satisfied; it clings to the ashes of corruption. ||1||Pause||
Manmohan SinghIt is clung to ash like sins and so its doggish desire is stilled not. Pause.
Manmohan Singh (Punjabi)ਇਹ ਸੁਆਹ ਵਰਗੇ ਪਾਪਾਂ ਨਾਲ ਚਿਮੜੀ ਹੋਈ ਹੈ ਤੇ ਇਸ ਕਈ ਇਸ ਦੀ ਕੁੱਤੇ ਵਰਗੀ ਖਾਹਿਸ਼ ਬੁਝਦੀ ਨਹੀਂ। ਠਹਿਰਾਉ।
Fareedkot Teekaਆਸ਼ਾ ਰੂਪ (ਕੂਕਰ) ਕੁਤੀ ਤ੍ਰਿਪਤਿ ਨਹੀਂ ਹੋਤੀ, (ਇਤੁ) ਇਸ ਆਸਾ ਕਰ ਭਸਮ ਰੂਪ ਬਿਸ੍ਯੋਂ ਮੇਂ ਜੀਉ ਲਗਾ ਹੂਆ ਹੈ॥੧॥ ਰਹਾਉ ॥
Prof. Sahib Singhਇਸ ਸੁਆਹ-ਸਮਾਨ ਮਾਇਆ ਵਿਚ ਹੀ ਲੱਗਾ ਰਹਿੰਦਾ ਹੈ (ਚੰਬੜਿਆ ਰਹਿੰਦਾ ਹੈ) ਕੁੱਤੀ ਦੇ ਸੁਭਾਵ ਵਾਲੀ (ਜਗਤ ਦੀ) ਲਾਲਸਾ ਕਦੇ ਰੱਜਦੀ ਨਹੀਂ ॥੧॥ ਰਹਾਉ ॥

ਪਦ ਅਰਥ ਤ੍ਰਿਪਤਿ = ਰਜੇਵਾਂ, ਤਸੱਲੀ, ਸ਼ਾਂਤੀ। ਕੂਕਰੀ = ਕੁੱਤੀ (ਦੇ ਸੁਭਾਵ ਵਾਲੀ। ਇਤੁ = ਇਸ ਵਿਚ। ਲਾਗੋ = (ਜਗਤ) ਲੱਗਾ ਰਹਿੰਦਾ ਹੈ। ਬਿਖਿਆ = ਮਾਇਆ। ਛਾਰ = ਸੁਆਹ, ਨਿਕੰਮੀ ॥੧॥ ਰਹਾਉ ॥

SikhNet (Spanish)Permaneciendo apegado profundamente al polvo de Maya, la ilusión, sus deseos animales no se han calmado. (1-Pausa)

ਪਾਇ ਠਗਉਰੀ ਆਪਿ ਭੁਲਾਇਓ; ਜਨਮਤ ਬਾਰੋ ਬਾਰ ॥

paae tthgauree aap bhulaaeo; janamat baaro baar |

Sant Singh KhalsaAdministering the intoxicating drug, God Himself leads the mortals astray; they are reincarnated again and again.
Manmohan SinghMinistering the intoxicating herb, the Lord, of Himself has strayed man and so it is born again and again.
Manmohan Singh (Punjabi)ਠਗ ਬੂਟੀ ਦੇ, ਪ੍ਰਭੂ ਨੇ ਇਨਸਾਨ ਨੂੰ ਖੁਦ ਹੀ ਗੁਮਰਾਹ ਕੀਤਾ ਹੈ ਅਤੇ ਇਸ ਨਹੀਂ ਇਹ ਮੁੜ ਮੁੜ ਕੇ ਜੰਮਦਾ ਹੈ।
Fareedkot Teekaਮਾਯਾ ਰੂਪੀ ਠਗ ਬੂਟੀ ਪਾਇ ਕਰ ਅਪਨੇ ਸ੍ਵਰੂਪ ਸੇ ਆਪ ਹੀ ਭੁਲਾਇਆ ਹੈ, ਇਸ ਕਰ ਕੇ ਬਾਰੰਬਾਰ ਜਨਮਤਾ ਮਰਤਾ ਹੈ॥
Prof. Sahib Singh(ਪਰ, ਜੀਵ ਦੇ ਭੀ ਕੀਹ ਵੱਸ? ਪਰਮਾਤਮਾ ਨੇ ਮਾਇਆ ਦੀ) ਠਗ-ਬੂਟੀ ਪਾ ਕੇ ਆਪ ਹੀ (ਜਗਤ ਨੂੰ) ਕੁਰਾਹੇ ਪਾ ਰਖਿਆ ਹੈ, (ਕੁਰਾਹੇ ਪੈ ਕੇ ਜੀਵ) ਮੁੜ ਮੁੜ ਜੂਨਾਂ ਵਿਚ ਰਹਿੰਦਾ ਹੈ,

ਪਦ ਅਰਥ ਪਾਇ = ਪਾ ਕੇ। ਠਗਉਰੀ = ਠਗ-ਬੂਟੀ। ਭੁਲਾਇਓ = ਕੁਰਾਹੇ ਪਾ ਰੱਖਿਆ ਹੈ। ਬਾਰੋ ਬਾਰ = ਮੁੜ ਮੁੜ।

SikhNet (Spanish)El Mismo Señor administra el veneno de Maya al mundo y así el mortal va

ਹਰਿ ਕਾ ਸਿਮਰਨੁ. ਨਿਮਖ, ਨ ਸਿਮਰਿਓ; ਜਮਕੰਕਰ ਕਰਤ ਖੁਆਰ ॥੧॥

har kaa simaran. nimakh, na simario; jamakankar karat khuaar |1|

Sant Singh KhalsaHe does not meditate in remembrance on the Lord, even for an instant, and so the Messenger of Death makes him suffer. ||1||
Manmohan SinghGod's meditation, he embraces not even for a moment. So death's courier makes him miserable.
Manmohan Singh (Punjabi)ਵਾਹਿਗੁਰੂ ਦਾ ਆਰਾਧਨ, ਉਹ ਮੁਹਤ ਭਰ ਭੀ ਨਹੀਂ ਕਰਦਾ। ਇਸ ਨਹੀਂ ਮੌਤ ਦਾ ਦੂਤ ਉਸ ਨੂੰ ਅਵਾਜਾਰ ਕਰਦਾ ਹੈ।
Fareedkot Teekaਜਿਸ ਪੁਰਸ਼ ਨੇ ਹਰੀ ਕਾ ਸਿਮਰਨ ਨਿਮਖ ਮਾਤ੍ਰ ਨਹੀਂ ਸਿਮਰਿਆ ਹੈ, ਤਿਸ ਕੋ (ਜਮ ਕੰਕਰ) ਜਮਦੂਤ ਅੰਤ ਕੋ ਖੁਆਰ ਕਰਤੇ ਹੈਂ॥੧॥☬ਤਾਂ ਤੇ ਮੇਰੀ ਏਹ ਬੇਨਤੀ ਹੈ:
Prof. Sahib Singhਅੱਖ ਝਮਕਣ ਜਿਤਨੇ ਸਮੇ ਲਈ ਭੀ (ਜੀਵ) ਪਰਮਾਤਮਾ (ਦੇ ਨਾਮ) ਦਾ ਸਿਮਰਨ ਨਹੀਂ ਕਰਦਾ, ਜਮਦੂਤ ਇਸ ਨੂੰ ਖ਼ੁਆਰ ਕਰਦੇ ਰਹਿੰਦੇ ਹਨ ॥੧॥

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਕੰਕਰ = {किंकर} ਨੌਕਰ। ਜਮ ਕੰਕਰ = ਜਮਦੂਤ ॥੧॥

SikhNet (Spanish)y viene constantemente, pues no medita en Dios ni siquiera por un instante y el mensajero de la muerte lo destruye. (1)

ਹੋਹੁ ਕ੍ਰਿਪਾਲ ਦੀਨ ਦੁਖ ਭੰਜਨ; ਤੇਰਿਆ ਸੰਤਹ ਕੀ ਰਾਵਾਰ ॥

hohu kripaal deen dukh bhanjan; teriaa santah kee raavaar |

Sant Singh KhalsaPlease be merciful to me, O Destroyer of the pains of the meek and the poor; let me be the dust of the feet of the Saints.
Manmohan SinghO Lord, the Destroyer of the distress of the meek, be Thou Merciful unto me and make me the dust of the feet of Thine saints.
Manmohan Singh (Punjabi)ਹੇ ਮਸਕੀਨਾਂ ਦਾ ਦੁਖੜਾ ਨਾਸ ਕਰਨਹਾਰ ਸੁਆਮੀ! ਤੂੰ ਮੇਰੇ ਉਤੇ ਦਇਆਵਾਨ ਹੋ ਅਤੇ ਮੈਨੂੰ ਆਪਣੇ ਸਾਧੂਆਂ ਦੇ ਚਰਨਾਂ ਦੀ ਧੂੜ ਬਣਾ ਦੇ।
Fareedkot Teekaਹੇ ਦੀਨੋਂ ਕੇ ਦੁਖਭੰਜਨਹਾਰੇ! ਮੇਰੇ ਪੁਰ ਕ੍ਰਿਪਾਲ ਹੋਈਏ।☬ਜੇਕਰ ਕਹੈ ਕਿਆ ਚਾਹਤੇ ਹੋ? ਸੋ ਕਹਿਤੇ ਹੈਂ:☬ਆਪ ਕੇ ਸੰਤੋਂ ਕੀ ਚਰਣ ਧੂਰੀ ਕੋ ਚਾਹਤਾ ਹੂੰ॥
Prof. Sahib Singhਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ! (ਦਾਸ ਨਾਨਕ ਉੱਤੇ) ਦਇਆਵਾਨ ਹੋ, (ਤੇਰਾ ਦਾਸ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ।

ਪਦ ਅਰਥ ਦੀਨ ਦੁਖ ਭੰਜਨ = ਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ! ਰਾਵਾਰ = ਰਵਾਰ, ਚਰਨ-ਧੂੜ।

SikhNet (Spanish)Oh Destructor de los sufrimientos de los pobres y de los débiles, Ten Compasión de mí para que obtenga la Bendición de sentirme el Polvo por donde los Santos pisan.

Open this shabad (7 lines, Angs 1223-1224) →

Ang 1223 of 1430